ਕੋਰੋਨਾ ਦਾ ਫੈਲਾਅ ਅਤੇ ਵਾਤਾਵਰਨ ਸੰਕਟ World Environment Day 5 June
ਕੁਦਰਤ ਅਤੇ ਮਨੁੱਖ ’ਚ ਬਹੁਤ ਡੂੰਘਾ ਸੰਬੰਧ ਹੈ ਦੋਵੇਂ ਇੱਕ-ਦੂਜੇ ਦੇ ਪੂਰਕ ਹਨ ਮਨੁੱਖ ਲਈ ਧਰਤੀ ਉਸ ਦੇ ਘਰ ਦਾ ਵਿਹੜਾ, ਆਸਮਾਨ ਛੱਤ, ਸੂਰਜ-ਚੰਦ-ਤਾਰੇ ਦੀਪ, ਸਮੁੰਦਰ ਨਦੀ, ਪਾਣੀ ਦੇ ਤੌੜੇ, ਜੰਗਲੀ ਜੀਵ ਸੰਤੁਲਿਤ ਵਾਤਾਵਰਨ ਅਤੇ ਰੁੱਖ-ਬੂਟੇ ਆਹਾਰ ਦੇ ਸਾਧਨ ਹਨ ਏਨਾ ਹੀ ਨਹੀਂ, ਮਨੁੱਖ ਲਈ ਕੁਦਰਤ ਤੋਂ ਚੰਗਾ ਗੁਰੂ ਨਹੀਂ ਹੈ ਅੱਜ ਤੱਕ ਮਨੁੱਖ ਨੇ ਜੋ ਕੁਝ ਹਾਸਲ ਕੀਤਾ ਉਹ ਸਭ ਕੁਦਰਤ ਤੋਂ ਸਿੱਖ ਕੇ ਜਾਂ ਕੁਦਰਤ ਤੋਂ ਹਾਸਲ ਕੀਤਾ ਹੈ ਕੁਦਰਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਆਪਣੀਆਂ ਚੀਜ਼ਾਂ ਦੀ ਵਰਤੋਂ ਖੁਦ ਨਹੀਂ ਕਰਦੀ ਜਿਵੇਂ- ਨਦੀ ਆਪਣਾ ਪਾਣੀ ਖੁਦ ਨਹੀਂ ਪੀਂਦੀ, ਰੁੱਖ ਆਪਣੇ ਫਲ ਖੁਦ ਨਹੀਂ ਖਾਂਦੇ, ਫੁੱਲ ਆਪਣੀ ਖੁਸ਼ਬੂ ਪੂਰੇ ਵਾਤਾਵਰਨ ’ਚ ਫੈਲਾ ਦਿੰਦੇ ਹਨ
ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਕਿਸੇ ਦੇ ਨਾਲ ਭੇਦਭਾਵ ਜਾਂ ਪੱਖਪਾਤ ਨਹੀਂ ਕਰਦੀ, ਪਰ ਮਨੁੱਖ ਜਦੋਂ ਕੁਦਰਤ ਨਾਲ ਗੈਰ-ਜ਼ਰੂਰਤਮੰਦ ਖਿਲਵਾੜ ਅਤੇ ਦੋਹਨ ਕਰਦਾ ਹੈ ਤਦ ਉਸ ਨੂੰ ਗੁੱਸਾ ਆਉਂਦਾ ਹੈ ਜਿਵੇਂ ਸਮੇਂ-ਸਮੇਂ ’ਤੇ ਸੋਕਾ, ਹੜ੍ਹ, ਸੈਲਾਬ, ਚੱਕਰਵਾਤ, ਗਲੇਸ਼ੀਅਰ ਦਾ ਟੁੱਟਣਾ, ਤੂਫਾਨ ਦੇ ਰੂਪ ’ਚ ਮਨੁੱਖ ਨੂੰ ਸੁਚੇਤ ਕਰਦੀ ਹੈ ਸਾਨੂੰ ਇਸ ਦੁਖਦ ਘੜੀ ’ਚ ਫਿਰ ਇੱਕ ਵਾਰ ਕੁਦਰਤ, ਜੰਗਲੀ ਜੀਵਾਂ ਅਤੇ ਪੰਛੀਆਂ ਦੇ ਨਾਲ ਹੋ ਰਹੇ ਖਿਲਵਾੜ ’ਤੇ ਵਿਚਾਰ ਕਰਨਾ ਚਾਹੀਦਾ ਹੈ ਅੱਜ ਪੂਰੀ ਮਨੁੱਖੀ ਜਾਤੀ ਇੱਕ ਵੱਡੀ ਅਤੇ ਭਿਆਨਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਹੀ ਹੈ ਅਤੇ ਦੁਨੀਆਂ ਗਲੋਬਲ ਵਾਰਮਿੰਗ ਵਰਗੀਆਂ ਚਿੰਤਾਵਾਂ ਤੋਂ ਰੂ-ਬ-ਰੂ ਹੈ ਲੋਕਾਂ ਨੂੰ ਵਾਤਾਵਰਨ ਦੀ ਅਹਿਮੀਅਤ, ਇਨਸਾਨਾਂ ਤੇ ਵਾਤਾਵਰਨ ’ਚ ਗਹਿਰੇ ਸਬੰਧ ਨੂੰ ਸਮਝਦੇ ਹੋਏ ਕੁਦਰਤ, ਧਰਤੀ, ਰੁੱਖ ਲਾਉਣਾ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਜਾਗਰੂਕ ਹੋਣਾ ਚਾਹੀਦਾ ਹੈ
Also Read :-
- ਵਾਤਾਵਰਨ ਪ੍ਰਦੂਸ਼ਣ ਰੋਕਣ ’ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ
- ਹਵਾ ਪ੍ਰਦੂਸ਼ਣ ਨਾਲ ਧੁੰਦਲੇ ਮਹਾਂਨਗਰ ਹੋਏ ਨਿਰਮਲ
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ
- ਸੈਰ ਜ਼ਰੂਰ ਕਰੋ, ਚਾਹੇ ਸਵੇਰ ਹੋਵੇ ਜਾਂ ਸ਼ਾਮ
ਦੇਸ਼ਭਰ ’ਚ ਆਕਸੀਜਨ ਸੰਕਟ:
ਅੱਜ ਕੋਰੋਨਾ ਮਹਾਂਮਾਰੀ ਦੇ ਸਮੇਂ ’ਚ ਅਸੀਂ ਇਹ ਅਹਿਸਾਸ ਕਰ ਲਿਆ ਹੈ ਕਿ ਸਾਡੇ ਜੀਵਨ ’ਚ ਆਕਸੀਜਨ ਦੀ ਕਿੰਨੀ ਜ਼ਰੂਰਤ ਹੈ ਇਸ ਸੰਕਟ ਦੇ ਸਮੇਂ ’ਚ ਅਸੀਂ ਦੇਖ ਰਹੇ ਹਾਂ ਕਿ ਰੋਗੀਆਂ ਨੂੰ ਆਕਸੀਜਨ ਦੀ ਪੂਰਤੀ ਨਹੀਂ ਹੋ ਪਾ ਰਹੀ ਹੈ ਪਰ ਆਦਿਕਾਲ ਤੋਂ ਸਾਡੀ ਆਕਸੀਜਨ ਦੀ ਪੂਰਤੀ ਸਾਡੀ ਕੁਦਰਤ ਅਤੇ ਰੁੱਖ ਕਰਦੇ ਰਹੇ ਹਨ ਕੁਦਰਤ ਦਾ ਲਗਾਤਾਰ ਹੋ ਰਿਹਾ ਦੋਹਨ, ਵਣਾਂ ਦਾ ਖ਼ਾਤਮਾ ਅਤੇ ਵਾਤਾਵਰਨ ਦਾ ਸਾਫ਼ ਨਾ ਹੋਣਾ ਹੀ ਕੋਰੋਨਾ ਵਰਗੀ ਮਹਾਂਮਾਰੀ ਦਾ ਵੱਡਾ ਕਾਰਨ ਹੈ ਅਸੀਂ ਜੰਗਲ ਨਸ਼ਟ ਕਰ ਦਿੱਤੇ ਅਤੇ ਭੌਤਿਕਵਾਦੀ ਜੀਵਨ ਨੇ ਇਸ ਵਾਤਾਵਰਨ ਨੂੰ ਮਿੱਟੀ, ਧੂੰਏ ਦੇ ਪ੍ਰਦੂਸ਼ਣ ਨਾਲ ਭਰ ਦਿੱਤਾ ਹੈ ਜਿਸ ਨਾਲ ਸਾਨੂੰ ਸਾਹ ਲੈਣੇ ਔਖੇ ਹੋ ਗਏ ਅਤੇ ਭਵਿੱਖ ਖ਼ਤਰੇ ’ਚ ਹੈ
ਬਿਮਾਰੀਆਂ ਤੋਂ ਨਿਜ਼ਾਤ ਦਿਵਾਉਂਦੇ ਹਨ ਰੁੱਖ
ਵਾਤਾਵਰਨ ਨੂੰ ਬਚਾਉਣਾ ਹੈ ਤਾਂ ਰੁੱਖਾਂ ਨੂੰ ਬਚਾਉਣਾ ਹੋਵੇਗਾ ਕਿਉਂਕਿ ਰੁੱਖਾਂ ਰਾਹੀਂ ਹੀ ਵਾਤਾਵਰਨ ਸ਼ੁੱਧ ਹੋ ਸਕਦਾ ਹੈ ਜੇਕਰ ਵਾਤਾਵਰਨ ਸ਼ੁੱਧ ਨਹੀਂ ਹੋਵੇਗਾ ਤਾਂ ਅਸੀਂ ਸਾਰੇ ਆਏ ਦਿਨ ਕਿਸੇ ਨਾ ਕਿਸੇ ਬਿਮਾਰੀ ਨਾਲ ਗ੍ਰਸਤ ਹੋਵਾਂਗੇ ਤੁਹਾਨੂੰ ਦੱਸ ਦੇਈਏ ਕਿ ਰੁੱਖ ਬਿਮਾਰੀਆਂ ਤੋਂ ਸਰੀਰ ਨੂੰ ਨਿਜ਼ਾਤ ਦਿਵਾਉਂਦੇ ਹਨ ਵਾਤਾਵਰਨ ਨੂੰ ਬਚਾਏ ਰੱਖਣ ਦੇ ਲਈ ਰੁੱਖਾਂ ਨੂੰ ਬਚਾਉਣਾ ਜ਼ਰੂਰੀ ਹੈ ਅਤੇ ਰੁੱਖ ਸਾਡੇ ਕਈ ਕੰਮਾਂ ’ਚ ਸਹਾਇਕ ਹੁੰਦੇ ਹਨ- ਰੁੱਖਾਂ ਤੋਂ ਹੀ ਪਾਣੀ ਦਾ ਸ਼ੁੱਧੀਕਰਨ, ਪਾਣੀ ਦਾ ਵਾਸ਼ਪੀਕਰਨ, ਪਾਣੀ ਦੀ ਸੁਰੱਖਿਆ ਹੁੰਦੀ ਹੈ ਵਾਤਾਵਰਨ ’ਚ ਰੁੱਖ ਨਹੀਂ ਹੋਣਗੇ ਤਾਂ ਦੁਨੀਆਂ ਖ਼ਤਮ ਹੋਣ ’ਚ ਸਮਾਂ ਨਹੀਂ ਲੱਗੇਗਾ, ਰੁੱਖ ਹੀ ਹਨ ਜਿਸ ਨਾਲ ਅਰਥਵਿਵਸਥਾ ਵਿਕਸਤ ਹੁੰਦੀ ਹੈ ਅਤੇ ਉਸ ਨੂੰ ਗਤੀ ਮਿਲਦੀ ਹੈ ਉਸੇ ਦੀ ਵਜ੍ਹਾ ਨਾਲ ਰੁਜ਼ਗਾਰ ਪੈਦਾ ਹੁੰਦਾ ਹੈ
ਆਕਸੀਜਨ ਵਧਾਉਂਦੇ ਹਨ ਰੁੱਖ
ਰੁੱਖਾਂ ਤੋਂ ਸਾਨੂੰ ਜਿੰਦਗੀ ਮਿਲਦੀ ਹੈ ਅਤੇ ਜਿਉਣ ਲਈ ਹਵਾ ਦੇ ਬਗੈਰ ਸਰੀਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ ਆਕਸੀਜਨ ਦੇਣ ਦੀ ਸਮਰੱਥਾ, ਮੌਸਮ ਦੀ ਅਨੁਕੂਲਤਾ ਅਤੇ ਉਮਰ ਨੂੰ ਧਿਆਨ ’ਚ ਰੱਖਦੇ ਹੋਏ ਸਾਨੂੰ ਘਰਾਂ ਅਤੇ ਆਸ-ਪਾਸ ਪਿੱਪਲ, ਜਾਮਣ, ਨਿੰਮ, ਵਟ ਅਤੇ ਬੋਹੜ ਵਰਗੇ ਰੁੱਖਾਂ ਦੇ ਨਾਲ-ਨਾਲ ਤੁਲਸੀ ਦੇ ਪੌਦੇ ਵੀ ਲਾਉਣੇ ਚਾਹੀਦੇ ਹਨ ਵੱਡੇ ਸ਼ਹਿਰਾਂ ’ਚ ਜਿੱਥੇ ਥਾਂ ਦੀ ਕਮੀ ਹੈ ਉੱਥੇ ਛੱਤਾਂ ’ਤੇ ਹਰਿਆਲੀ ਲਿਆਂਦੀ ਜਾ ਸਕਦੀ ਹੈ
ਰੁੱਖ ਕੁਦਰਤ ਦੀ ਅਨੁਪਮ ਦੇਣ
ਸਾਡੇ ਪੁਰਖ ਕਹਿੰਦੇ ਸਨ ਕਿ ਕੁਦਰਤ ਦੀ ਜੀਵਨ-ਰੱਖਿਆ ’ਚ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਕੁਦਰਤ ਦਾ ਸ਼ੋਸ਼ਣ ਸਾਰੇ ਗ੍ਰੰਥਾਂ ’ਚ ਰੁੱਖਾਂ ਦੇ ਮਹੱਤਵ ਨੂੰ ਸਮਝਿਆ ਗਿਆ ਹੈ ਕਿਹਾ ਵੀ ਗਿਆ ਹੈ ਕਿ ਇੱਕ ਜਲਕੁੰਡ ਦਸ ਖੂਹਾਂ ਦੇ ਸਮਾਨ ਹੈ, ਇੱਕ ਤਲਾਬ ਦਸ ਜਲਕੁੰਡਾਂ ਦੇ ਬਰਾਬਰ ਹੈ, ਇੱਕ ਪੁੱਤਰ ਦਾ ਦਸ ਤਲਾਬਾਂ ਜਿੰਨਾ ਮਹੱਤਵ ਹੈ ਅਤੇ ਇੱਕ ਰੁੱਖ ਦਾ ਦਸ ਪੁੱਤਰਾਂ ਦੇ ਸਮਾਨ ਮਹੱਤਵ ਹੈ ਰੁੱਖਾਂ ਪ੍ਰਤੀ ਅਜਿਹੀ ਸੰਵੇਨਸ਼ੀਲਤਾ ਅਤੇ ਚੇਤਨਾ ਜਾਗ੍ਰਿਤ ਹੋਵੇ, ਇਸੇ ਉਦੇਸ਼ ਨਾਲ ਸਾਨੂੰ ਰੁੱਖ ਲਾਉਣ ਦੀ ਸ਼ੁੱਭ ਸ਼ੁਰੂਆਤ ਕਰਨੀ ਚਾਹੀਦੀ ਹੈ ਰੁੱਖ ਕੁਦਰਤ ਦੀ ਅਨੁਪਮ ਦੇਣ ਹੈ ਇਹ ਧਰਤੀ ਅਤੇ ਮਨੁੱਖ ਲਈ ਵਰਦਾਨ ਹੈ ਇਹ ਦੇਸ਼ ਦੀ ਸੁਰੱਖਿਆ ਅਤੇ ਖੁਸ਼ਹਾਲੀ ’ਚ ਵੀ ਸਹਾਇਕ ਹੁੰਦੇ ਹਨ
ਕੁਦਰਤ ਨਾਲ ਮਨੁੱਖ ਦਾ ਸੁਆਰਥ
ਵਾਤਾਵਰਨ ਸੰਕਟ ਦਾ ਮੂਲ ਕਾਰਨ ਹੈ ਕੁਦਰਤ ਦਾ ਅਸੰਤੁਲਨ ਅਤੇ ਅਣਦੇਖੀ ਉਦਯੋਗਿਕ ਕ੍ਰਾਂਤੀ ਅਤੇ ਵਿਗਿਆਨਕ ਉੱਨਤੀ ਤੋਂ ਪੈਦਾ ਖ਼ਪਤਕਾਰ ਸੰਸਕ੍ਰਿਤੀ ਨੇ ਇਸ ਨੂੰ ਭਰਪੂਰ ਵਾਧਾ ਦਿੱਤਾ ਹੈ ਸਵਾਰਥੀ ਅਤੇ ਸੁਵਿਧਾ ਭੋਗੀ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਸ ਦੇ ਲੋਭ ਨੇ ਕੁਦਰਤ ਅਤੇ ਧਰਤੀ ਨੂੰ ਬੇਰਹਿਮੀ ਨਾਲ ਲੁੱਟਿਆ ਹੈ ਇਸ ਲਈ ਵਾਤਾਵਰਨ ਦੀ ਸਮੱਸਿਆ ਦਿਨ-ਬ-ਦਿਨ ਭਿਆਨਕ ਹੁੰਦੀ ਜਾ ਰਹੀ ਹੈ ਨਾ ਹਵਾ ਸਾਫ਼ ਹੈ, ਨਾ ਪਾਣੀ ਤੇਜ਼ ਸ਼ੋਰ ਆਦਮੀ ਨੂੰ ਮਾਨਸਿਕ ਦ੍ਰਿਸ਼ਟੀ ਤੋਂ ਵਿਕਲਾਂਗ ਬਣਾ ਰਿਹਾ ਹੈ ਓਜ਼ੋਨ ਪਰਤ ਦਾ ਛੇਦ ਦਿਨ-ਬ-ਦਿਨ ਵਧ ਰਿਹਾ ਹੈ ਸੂਰਜ ਦੀਆਂ ਪਰਾਵੈਂਗਣੀ ਕਿਰਨਾਂ, ਮਨੁੱਖ ਸਰੀਰ ’ਚ ਕਈ ਖਤਰਨਾਕ ਬਿਮਾਰੀਆਂ ਪੈਦਾ ਕਰ ਰਹੀਆਂ ਹਨ ਸਮੁੱਚੀ ਧਰਤੀ ’ਤੇ ਉਨ੍ਹਾਂ ਦਾ ਉਲਟ ਅਸਰ ਪੈ ਰਿਹਾ ਹੈ ਜੰਗਲਾਂ-ਰੁੱਖਾਂ ਦੀ ਕਟਾਈ ਅਤੇ ਪਰਮਾਣੂ ਊਰਜਾ ਦੀ ਵਰਤੋਂ ਨੇ ਸਥਿਤੀ ਨੂੰ ਜ਼ਿਆਦਾ ਗੰਭੀਰ ਬਣਾ ਦਿੱਤਾ ਹੈ
ਵਾਤਾਵਰਨ ਦੀ ਸੁਰੱਖਿਆ ਦੇ ਸਰਲ ਉਪਾਅ:
- ਘਰ ਦੀ ਖਾਲੀ ਜ਼ਮੀਨ, ਬਾਲਕਨੀ, ਛੱਤ ’ਤੇ ਪੌਦੇ ਲਾਓ
- ਆਰਗੈਨੀ ਖਾਦ, ਗੋਬਰ ਪਾਣੀ ਜਾਂ ਜੈਵਿਕ ਖਾਦ ਦੀ ਵਰਤੋਂ ਕਰੋ
- ਕੱਪੜੇ ਦੇ ਬਣੇ ਝੋਲੇ-ਥੈਲੇ ਲੈ ਕੇ ਨਿਕਲੋ, ਪਾਲੀਥਿਨ-ਪਲਾਸਟਿਕ ਨਾ ਲਓ
- ਖਿੜਕੀਆਂ ਤੋਂ ਪਰਦੇ ਹਟਾਓ, ਦਿਨ ’ਚ ਸੂਰਜ ਦੀ ਰੌਸ਼ਨੀ ਨਾਲ ਕੰਮ ਚਲਾਓ
- ਸੋਲਰ ਪੈਨਲ ਲਗਵਾਓ, ਸੋਲਰ ਕੂਕਰ ’ਚ ਖਾਣਾ ਬਣਾਓ
- ਲੀਕ ਹੋ ਰਹੇ ਨਲਕੇ ਨੂੰ ਠੀਕ ਕਰਵਾਓ ਸ਼ਾੱਵਰ ਦੀ ਬਜਾਇ ਬਾਲਟੀ ਨਾਲ ਨਹਾਓ
- ਬਲਬ ਦੀ ਥਾਂ ’ਤੇ ਸੀਐੱਫਐੱਲ ਜਾਂ ਐੱਲਈਡੀ ਬਲਬ ਲਾਓ
- ਆਸ-ਪਾਸ ਜਾਣ ਲਈ ਬਾਇਕ ਦੀ ਬਜਾਇ ਸਾਇਕਲ, ਪੈਦਲ ਜਾਓ
- ਲੋਕਾਂ ਨੂੰ ਬਰਥ-ਡੇ, ਤਿਉਹਾਰ ਜਾਂ ਪੌਦੇ ਗਿਫ਼ਟ ਕਰੋ
- ਕਮਰੇ ’ਚੋਂ ਨਿਕਲਣ ’ਤੇ ਟੀਵੀ, ਲਾਇਟ, ਫੈਨ, ਏਸੀ ਬੰਦ ਕਰ ਦਿਓ
- ਪਲਾਸਟਿਕ ਬੋਤਲ ਦੀ ਥਾਂ ਕੱਚ, ਸਟੀਲ ਜਾਂ ਤਾਂਬੇ ਦੀ ਬੋਤਲ ਵਰਤੋ
- ਸ਼ਾਕਾਹਾਰੀ ਬਣੋ, ਮਾਸਾਹਾਰ ਦਾ ਸੇਵਨ ਬੰਦ ਕਰੋ
- ਮੰਜਣ ਜਾਂ ਸ਼ੇਵਿੰਗ ਕਰਦੇ ਸਮੇਂ ਮੱਗ ’ਚ ਪਾਣੀ ਲਓ, ਟੂਟੀ ਨਾ ਚਲਾਓ
- ਬਿਨਾਂ ਵਰਤੋਂ ਮੋਬਾਇਲ, ਲੈਪਟਾਪ ਚਾਰਜਰ ਨੂੰ ਪਲੱਗ ’ਚ ਨਾ ਲੱਗੇ ਰਹਿਣ ਦਿਓ
- ਪਲਾਸਟਿਕ ਕੱਪ, ਪਲੇਟ ਦੀ ਥਾਂ ਮਿੱਟੀ ਦੇ ਕੁਲਹੜ, ਕਾਗਜ਼ ਜਾਂ ਪੱਤੇ ਦੀਆਂ ਬਣੀਆਂ ਪਲੇਟਾਂ ਅਪਣਾਓ
- ਪਲਾਸਟਿਕ ਦੇ ਖਾਲੀ ਡੱਬਿਆਂ ’ਚ ਸਮਾਨ ਰੱਖੋ ਜਾਂ ਪੌਦੇ ਲਾਓ
- ਗੱਡੀ ਦੇ ਪਹੀਏ ’ਚ ਹਵਾ ਚੈੱਕ ਕਰਵਾਉਂਦੇ ਰਹੋ ਇਸ ਨਾਲ ਪੈਟਰੋਲ ਬਚਦਾ ਹੈ
- ਲਿਫ਼ਟ ਦੀ ਬਜਾਇ ਪੌੜੀਆਂ ਦੀ ਵਰਤੋਂ ਕਰੋ
- ਕਾਗਜ਼ ਦੇ ਦੋਵੇਂ ਪਾਸੇ ਪ੍ਰਿੰਟ ਕਰੋ, ਫਾਲਤੂ ਪਿ੍ਰੰਟ ਨਾ ਕਰੋ
- ਖੁਦ ਦੀ ਗੱਡੀ ਦੀ ਬਜਾਇ ਰੇਲ, ਬੱਸ, ਮੈਟਰੋ, ਸ਼ੇਅਰ ਕੈਬ ’ਤੇ ਯਾਤਰਾ ਕਰੋ
- ਚੰਗੀ ਇਲੈਕਟ੍ਰੀਸਿਟੀ ਸੇਵਿੰਗ ਰੇਟਿੰਗ ਵਾਲੇ ਉਪਕਰਨ ਖਰੀਦੋ
- ਮਹਿੰਗੇ ਏਅਰ ਪਿਊਰੀਫਾਇਰ ਦੀ ਬਜਾਇ ਹਵਾ ਸਾਫ਼ ਕਰਨ ਵਾਲੇ ਪੌਦੇ ਲਾਓ