hit-2020

Hit ਕਰੋ 2020 ਨਵਾਂ ਸਾਲ, ਨਵੀਂ ਉਮੀਦ ਅਤੇ ਖੁਸ਼ੀ ਦਾ ਸਮਾਂ ਫਿਰ ਤੋਂ ਆ ਚੁੱਕਿਆ ਹੈ ਇਸ ਨਵੇਂ ਸਾਲ ‘ਚ ਆਪਣੀ ਜ਼ਿੰਦਗੀ ‘ਚ ਨਵਾਂਪਣ ਤੇ ਨਵੇਂ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਹਾਲਾਂਕਿ ਹਰੇਕ ਸਾਲ ਵਾਂਗ ਇਸ ਸਾਲ ਵੀ ਉਹੀ ਸਾਲ ਦੇ 12 ਮਹੀਨੇ ਹੋਣਗੇ, ਨਾਲ ਹੀ ਚਾਰ ਰੁੱਤਾਂ ਹੋਣਗੀਆਂ ਉਂਜ ਹੀ ਉਤਸਵ ਅਤੇ ਤਿਉਹਾਰ ਹੋਣਗੇ, ਬਸ ਜ਼ਿੰਦਗੀ ਦੇ ਪੰਨਿਆਂ ‘ਚ ਇੱਕ ਪੰਨਾ ਹੋਰ ਜੁੜ ਜਾਵੇਗਾ ਆਪਣੀ ਉਮਰ ‘ਚ ਇੱਕ ਹੋਰ ਸੰਖਿਆ ਜੁੜ ਜਾਵੇਗੀ ਪਰਿਵਾਰ ‘ਚ ਨਾ ਸਿਰਫ਼ ਮੈਂਬਰਾਂ ਦੀ ਵਾਧਾ ਹੁੰਦਾ ਹੈ, ਬਲਕਿ ਰਿਸ਼ਤਿਆਂ ਦੇ ਵੀ ਮਾਇਨੇ ਬਦਲ ਜਾਂਦੇ ਹਨ ਇਹੀ ਤਾਂ ਨਵਾਂਪਣ ਹੈ ਅਤੇ ਵਾਕਿਆਈ ਇਹੀ ਜੀਵਨ ਹੈ, ਜੋ ਮਨੁੱਖ ਨੂੰ ਨਵੀ ਉਮੰਗ ਅਤੇ ਊਰਜਾ ਨਾਲ ਸਰਾਬੋਰ ਕਰਦਾ ਹੈ

ਜੀਵਨ ‘ਚ ਹਰ ਪਲ ਨਵੇਂ ਦੀ ਖੋਜ, ਨਵੇਂ ਦੀ ਤਲਾਸ਼, ਹਰ ਪਲ ਕੁਝ ਨਾ ਕੁਝ ਨਵਾਂ ਕਰਨ ਦੀ ਚਾਹਤ ਤੇ ਹਸਰਤ ਇਨਸਾਨ ਨੂੰ ਸਕਾਰਾਤਮਕ ਅਤੇ ਰਚਨਾਤਮਕ ਵੀ ਬਣਾਉਂਦਾ ਹੈ ਨਵਾਂ ਸਾਲ ਭਾਵ ਨਵੀਆਂ ਉਮੀਦਾਂ, ਨਵੇਂ ਮੌਕੇ, ਨਵੇਂ ਸੁਫ਼ਨੇ 2020 ਤੋਂ ਤੁਹਾਡੀਆਂ ਵੀ ਕਈ ਉਮੀਦਾਂ ਹੋਣਗੀਆਂ ਪਰ, ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਸਿਰਫ਼ ਸੁਣਨ ਨਾਲ ਗੱਲ ਨਹੀਂ ਬਣੇਗੀ ਜ਼ਿੰਦਗੀ ‘ਚ ਵਾਕਿਆਈ ਕੁਝ ਸਕਾਰਾਤਮਕ ਬਦਲਾਅ ਲਿਆਉਣ ਲਈ ਤੁਹਾਨੂੰ ਜ਼ਿੰਦਗੀ ਵੇਖਣ ਦਾ ਆਪਣਾ ਤਰੀਕਾ ਬਦਲਣਾ ਹੋਵੇਗਾ ਖੁਦ ਨੂੰ ਮਹੱਤਵ ਦੇਣਾ ਸਿੱਖਣਾ ਹੋਵੇਗਾ ਆਪਣੇ ਆਸ-ਪਾਸ ਦੇ ਸਫਲ ਲੋਕਾਂ ਤੋਂ ਬਿਨਾਂ ਕਿਸੇ ਝਿਜਕ ਕੁਝ ਨਵਾਂ ਸਿੱਖਣਾ ਹੋਵੇਗਾ ਤੇ ਸਭ ਤੋਂ ਜ਼ਰੂਰੀ ਗੱਲ ਆਪਣੀਆਂ ਸਮਰੱਥਾਵਾਂ ‘ਤੇ ਵਿਸ਼ਵਾਸ ਕਰਨਾ ਸਿੱਖਣਾ ਹੋਵੇਗਾ

ਆਉਣ ਵਾਲੇ ਸਾਲ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਖਾਸ ਪਲ ਕਿਵੇਂ ਬਣਾ ਸਕਦੇ ਹੋ, ਆਓ ਜਾਣੀਏ-

ਤੈਅ ਕਰੋ ਖੁਦ ਦੀ ਜਵਾਬਦੇਹੀ

ਸਾਲ ਦੀ ਸ਼ੁਰੂਆਤ ‘ਚ ਆਪਣੇ ਖੁਦ ਨਾਲ ਢੇਰ ਸਾਰੇ ਵਾਅਦੇ ਕਰ ਲਓ ਇਨ੍ਹਾਂ ਵਾਅਦਿਆਂ ਸਹਾਰੇ ਖੁਦ ਨੂੰ ਨਵੀਂ ਊਰਜਾ ਨਾਲ ਭਰ ਲਿਆ ਪਰ, ਜਦੋਂ ਤੁਸੀਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੋਗੇ ਤਾਂ ਤੁਹਾਡੇ ਤੋਂ ਸਵਾਲ ਪੁੱਛਣ ਵਾਲਾ ਕੋਈ ਹੈ ਕੀ? ਤੁਹਾਡੀ ਜ਼ਿੰਦਗੀ ‘ਚ ਕਿਸੇ ਇੱਕ ਅਜਿਹੇ ਵਿਅਕਤੀ ਦਾ ਹੋਣਾ ਜ਼ਰੂਰੀ ਹੈ, ਜੋ ਤੁਹਾਡੇ ਤੋਂ ਸਵਾਲ ਪੁੱਛ ਸਕੇ ਤੁਹਾਡੀ ਜਵਾਬਦੇਹੀ ਤੈਅ ਕਰ ਸਕੇ ਇਹ ਵਿਅਕਤੀ ਦੋਸਤ ਤੋਂ ਲੈ ਕੇ ਰਿਸ਼ਤੇਦਾਰ ਤੱਕ ਕੋਈ ਵੀ ਹੋ ਸਕਦਾ ਹੈ ਜ਼ਿੰਦਗੀ ‘ਚ ਕਿਸੇ ਅਜਿਹੇ ਵਿਅਕਤੀ ਦੇ ਹੋਣ ਨਾਲ ਤੁਹਾਡੀ ਸਫਲਤਾ ਦੀ ਕਹਾਣੀ ‘ਚ ਠਹਿਰਾਅ ਨਹੀਂ ਆਵੇਗਾ ਉਸ ਦੀ ਰਫ਼ਤਾਰ ਬਰਕਰਾਰ ਰਹੇਗੀ ਅਤੇ ਖੁਸ਼ੀਆਂ ਨਾਲ ਤੁਹਾਡੀ ਦੋਸਤੀ ਕਦੇ ਨਹੀਂ ਟੁੱਟੇਗੀ

ਤੈਅ ਕਰੋ ਨਵੇਂ ਸਾਲ ਦੇ ਸਮਾਰਟ ਟੀਚੇ

ਅਗਲੇ ਸਾਲ ‘ਚ ਆਪਣੇ ਲਈ ਕੁਝ ਸਮਾਰਟ ਟੀਚਾ ਤੈਅ ਕਰੋ ਇਹ ਟੀਚਾ ਸਪੱਸ਼ਟ, ਉਪਯੋਗੀ, ਮਾਇਨੇ ਯੋਗ ਅਤੇ ਪ੍ਰਾਪਤ ਕਰਨ ਯੋਗ ਹੋਣ ਚਾਹੀਦੇ ਹਨ ਭਾਵ ਤੁਸੀਂ ਕਿਸੇ ਟ੍ਰੈਂਡ ਦੇ ਪਿੱਛੇ ਨਹੀਂ ਭੱਜਣਾ ਹੈ ਅਤੇ ਨਾ ਹੀ ਆਪਣੇ ਲਈ ਕੋਈ ਅਜਿਹਾ ਟੀਚਾ ਤੈਅ ਕਰਨਾ ਹੈ, ਜਿਸ ਨੂੰ ਪਾਉਣ ਦੀ ਕੋਈ ਸਮਾਂ ਸੀਮਾ ਨਾ ਹੋਵੇ ਤੁਹਾਡੇ ਵੱਲੋਂ ਤੈਅ ਕੀਤੇ ਗਏ ਟੀਚੇ ਤੁਹਾਨੂੰ ਜ਼ਿੰਦਗੀ ‘ਚ ਕੁਝ ਕਦਮ ਅੱਗੇ ਲੈ ਜਾਣ ਵਾਲੇ ਹੋਣੇ ਚਾਹੀਦੇ ਹਨ ਹੁਣ ਸਵਾਲ ਹੈ ਕਿ ਤੁਸੀਂ ਆਪਣੇ ਸਮਾਰਟ ਟੀਚਿਆਂ ਨੂੰ ਯਾਦ ਕਿਵੇਂ ਰੱਖੋਗੇ? ਉਨ੍ਹਾਂ ਨੂੰ ਲਿਖੋ ਅਤੇ ਕਿਸੇ ਅਜਿਹੀ ਜਗ੍ਹਾ ਰੱਖੋ ਜਿੱਥੇ ਹਰ ਦਿਨ ਤੁਹਾਡੀ ਨਜ਼ਰ ਪਵੇ ਉਸ ਤੱਕ ਪਹੁੰਚਣ ਲਈ ਤੁਹਾਨੂੰ ਐਕਸ਼ਨ ਪਲਾਨ ਵੀ ਬਣਾਉਣਾ ਹੋਵੇਗਾ ਅਤੇ ਉਸ ਨੂੰ ਅਪਣਾਉਣਾ ਵੀ ਹੋਵੇਗਾ

ਨੈਟਵਰਕਿੰਗ ਦੀ ਸਹੀ ਰਣਨੀਤੀ ਹੈ ਜ਼ਰੂਰੀ

ਅਗਲੇ ਸਾਲ ਲਈ ਆਪਣੇ ਟੀਚੇ ਨਿਰਧਾਰਤ ਕਰਨ ਲਈ ਤੁਹਾਨੂੰ ਉਨ੍ਹਾਂ ਲੋਕਾਂ ਦੀ ਤਲਾਸ਼ ਕਰਨੀ ਹੋਵੇਗੀ ਜੋ ਉਸ ਟੀਚੇ ਨੂੰ ਪ੍ਰਾਪਤ ਕਰਨ ‘ਚ ਤੁਹਾਡੀ ਮੱਦਦ ਕਰ ਸਕਣ ਮਸਲਨ, ਅਗਲੇ ਸਾਲ ਜੇਕਰ ਤੁਸੀਂ ਸਰੀਰਕ ਤੌਰ ‘ਤੇ ਫਿੱਟ ਹੋਣਾ ਆਪਣਾ ਟੀਚਾ ਸਮਝ ਰਹੇ ਹੋ ਤਾਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਚੰਗੀ ਫਿਟਨੈੱਸ ਗਾਇਡ ਕਰਨ ਵਾਲਾ ਤਲਾਸ਼ਨਾ ਹੋਵੇਗਾ ਇਸ ਕੰਮ ‘ਚ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੀ ਮੱਦਦ ਕਰਨਗੇ ਇਸ ਗੱਲ ਨੂੰ ਸਮਝੋ ਤੇ ਅਪਣਾਓ ਕਿ ਨੈਟਵਰਕਿੰਗ ਸਿਰਫ ਬਿਜਨੈੱਸ ਜਾਂ ਆਫਿਸ ‘ਚ ਅੱਗੇ ਵਧਣ ਲਈ ਮੱਦਦ ਨਹੀਂ ਕਰਨੀ ਹੈ ਸਗੋਂ ਜਿੰਦਗੀ ‘ਚ ਵੀ ਸਫਲਤਾ ਦਿਵਾਉਣ ‘ਚ ਮੱਦਦਗਾਰ ਹੁੰਦੀ ਹੈ ਇਹ ਆਦਤ ਚੰਗੇ ਭਵਿੱਖ ਲਈ ਜ਼ਰੂਰੀ ਹੈ

ਸਿੱਖਣਾ ਨਾ ਹੋਵੇ ਕਦੇ ਬੰਦ

ਸਕੂਲ, ਕਾਲਜ, ਪਹਿਲੀ-ਦੂਜੀ ਨੌਕਰੀ ਇਨ੍ਹਾਂ ਸਭ ਤੋਂ ਬਾਅਦ ਆਮ ਤੌਰ ‘ਤੇ ਅਸੀਂ ਸਭ ਕੁਝ ਨਵਾਂ ਸਿੱਖਣ ਦੀ ਆਪਣੀ ਰਫ਼ਤਾਰ ਹੌਲੀ ਕਰ ਦਿੰਦੇ ਹਾਂ ਅਸੀਂ ਇੱਕ ਅਜਿਹੇ ਕੰਫਰਟ ਜੋਨ ‘ਚ ਪਹੁੰਚ ਜਾਂਦੇ ਹਾਂ, ਜਿਸ ਤੋਂ ਬਾਹਰ ਨਿਕਲਣ ਦੀ ਸਾਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ ਨਵੇਂ ਸਾਲ ‘ਚ ਆਪਣੀ ਇਸ ਆਦਤ ਨੂੰ ਬਦਲਣ ਦੀ ਕੋਸ਼ਿਸ਼ ਕਰੋ ਸ਼ੁਰੂਆਤ ‘ਚ ਥੋੜ੍ਹੀ ਪ੍ਰੇਸ਼ਾਨੀ ਹੋ ਸਕਦੀ ਹੈ ਕੁਝ ਅਜੀਬ ਲੱਗ ਸਕਦਾ ਹੈ, ਪਰ ਜਦੋਂ ਤੁਸੀਂ ਨਵਾਂ ਹੁਨਰ ਜਾਂ ਨਵੀਂ ਚੀਜ਼ ਸਿੱਖਣ ਲੱਗੋਗੇ ਤਾਂ ਉਸ ‘ਚ ਤੁਹਾਨੂੰ ਮਜ਼ਾ ਵੀ ਆਉਣ ਲੱਗੇਗਾ ਇਸ ਗੱਲ ਨੂੰ ਹਮੇਸ਼ਾ ਧਿਆਨ ‘ਚ ਰੱਖੋ ਕਿ ਸਿੱਖੀ ਗਈ ਚੀਜ਼ ਕਦੇ ਵੀ ਬੇਕਾਰ ਨਹੀਂ ਜਾਂਦੀ ਇਸ ਗੱਲ ਨੂੰ ਵੀ ਯਾਦ ਰੱਖੋ ਕਿ ਨਵੀਆਂ ਚੀਜ਼ਾਂ ਨੂੰ ਸਿੱਖਣ ਨਾਲ ਸਾਡਾ ਦਿਮਾਗ ਵੀ ਜ਼ਿਆਦਾ ਐਕਟਿਵ ਅਤੇ ਤੇਜ਼ ਹੁੰਦਾ ਹੈ

ਆਲਸ ਛੱਡ ਐਕਟਿਵ ਬਣੋ

ਤੁਸੀਂ ਜਿੰਨੇ ਐਕਟਿਵ ਹੋਵੋਗੇ, ਓਨਾ ਹੀ ਤੁਸੀਂ ਪੜ੍ਹਾਈ ਅਤੇ ਕੰਮ ‘ਤੇ ਫੋਕਸ ਕਰ ਸਕੋਗੇ ਆਲਸ ਨੂੰ ਛੱਡ ਐਕਟਿਵ ਬਣੋ ਕਿਸੇ ਵੀ ਕੰਮ ਲਈ ਮਨ੍ਹਾ ਨਾ ਕਰੋ ਵਿਹਲੇ ਰਹਿਣ ਨਾਲ ਤੁਸੀਂ ਹੋਰ ਵੀ ਆਲਸੀ ਬਣ ਜਾਓਗੇ ਜਿਸ ਤੋਂ ਬਾਅਦ ਤੁਹਾਡਾ ਕਿਸੇ ਵੀ ਚੀਜ਼ ‘ਚ ਮਨ ਨਹੀਂ ਲੱਗੇਗਾ

ਸੋਸ਼ਲ ਮੀਡੀਆ ‘ਤੇ ਸਮਾਂ ਬਰਬਾਦ ਨਾ ਕਰੋ

ਇੰਟਰਨੈੱਟ ਦੇ ਯੁੱਗ ‘ਚ ਸਿੱਖਣ ਸਮਝਣ ਲਈ ਬਹੁਤ ਸਮੱਗਰੀ ਉਪਲੱਬਧ ਹੈ ਪਰ ਜ਼ਰੂਰੀ ਇਹ ਹੈ ਕਿ ਇੰਟਰਨੈੱਟ ਤੋਂ ਸਿੱਖਿਆ ਜਾਵੇ, ਨਾ ਕਿ ਉੱਥੇ ਬੇਵਜ੍ਹਾ ਸਮਾਂ ਬਰਬਾਦ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ ਕੁਝ ਹੱਦ ਤੱਕ ਤਾਂ ਸਹੀ ਹੈ, ਪਰ ਹਮੇਸ਼ਾ ਇਸ ‘ਚ ਹੀ ਖੋਏ ਰਹਿਣਾ ਗਲਤ ਹੈ ਇਸ ਲਈ ਜਿੰਨਾ ਜ਼ਰੂਰੀ ਹੋਵੇ, ਓਨਾ ਹੀ ਇਸ ਨੂੰ ਇਸਤੇਮਾਲ ਕਰੋ ਅਤੇ ਬਾਕੀ ਦੇ ਸਮੇਂ ਨੂੰ ਚੰਗੇ ਕੰਮਾਂ ‘ਚ ਲਾਓ

ਸਿਹਤਮੰਦ ਸਰੀਰ-ਦਿਲ ਖਿੱਚਵੀਂ ਸ਼ਖਸੀਅਤ

ਬਹੁਤੇ ਲੋਕਾਂ ਦੀ ਇਹ ਖਰਾਬ ਆਦਤ ਹੁੰਦੀ ਹੈ, ਅਸੀਂ ਆਪਣੀ ਸਿਹਤ ‘ਤੇ ਧਿਆਨ ਨਹੀਂ ਦਿੰਦੇ, ਉਸ ਪ੍ਰਤੀ ਗਮਗੀਨ ਰਹਿੰਦੇ ਹਾਂ ਅੱਜ ਦੀ ਜੀਵਨਸ਼ੈਲੀ ‘ਚ ਨਿੱਤ ਕਸਰਤ ਬਹੁਤ ਜ਼ਰੂਰੀ ਹੈ, ਪਰ ਅਸੀਂ ਸਵੇਰੇ ਜਲਦੀ ਉੱਠਕੇ ਕਸਰਤ ਨਹੀਂ ਕਰਦੇ ਇਸ ਤਰ੍ਹਾਂ ਰੋਜ਼ਮਰ੍ਹਾ ਨਾਲ ਜੁੜੀਆਂ ਹੋਰ ਵੀ ਛੋਟੀਆਂ-ਛੋਟੀਆਂ ਤਮਾਮ ਗੱਲਾਂ ਹਨ, ਜਿਸ ਨੂੰ ਸਾਡੇ ਉੱਠਣ-ਬੈਠਣ ਦਾ ਗਲਤ ਤਰੀਕਾ, ਵਿਹਾਰਵਾਦੀ ਨਾ ਹੋਣਾ, ਕੰਮ ਨੂੰ ਟਾਲਣ ਦੀ ਪ੍ਰਵਿਰਤੀ ਨਾਲ ਹੀ ਖਾਣ-ਪੀਣ ਸਹੀ ਨਾ ਰੱਖਣਾ ਜੇਕਰ ਅਸੀਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ‘ਤੇ ਧਿਆਨ ਦੇਈਏ, ਆਪਣੀਆਂ ਕਮੀਆਂ ਦੂਰ ਕਰੀਏ ਤਾਂ ਹਮੇਸ਼ਾ ਸਿਹਤਮੰਦ ਰਹਾਂਗੇ ਹੀ, ਸਾਡੀ ਸ਼ਖਸੀਅਤ ਵੀ ਪ੍ਰਭਾਵਸ਼ਾਲੀ ਹੋਵੇਗੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦਿਲ ਖਿੱਚਵੀਂ ਸ਼ਖਸੀਅਤ ਵਾਲੇ ਹੀ ਸਮਾਜ ‘ਚ ਆਪਣੀ ਪਛਾਣ ਬਣਾਉਂਦੇ ਹਨ, ਆਪਣੇ ਕੰਮਾਂ ‘ਚ ਸਫ਼ਲ ਵੀ ਹੁੰਦੇ ਹਨ ਇਸ ਲਈ ਨਵੇਂ ਸਾਲ ‘ਚ ਸਭ ਤੋਂ ਪਹਿਲਾਂ ਪ੍ਰਣ ਲਓ ਸਿਹਤਮੰਦ ਰਹਿਣ ਦਾ, ਪ੍ਰਭਾਵਸ਼ਾਲੀ ਸ਼ਖਸੀਅਤ ਬਣਾਉਣ ਦਾ

ਖੁਦ ਨੂੰ ਦਿਓ ਚੁਣੌਤੀ

ਜਿੰਦਗੀ ‘ਚ ਸਭ ਤੋਂ ਅਸਾਨ ਕੰਮ ਹੁੰਦਾ ਹੈ, ਇੱਕ ਤੈਅ ਰੁਟੀਨ ਨੂੰ ਲਗਾਤਾਰ ਅਪਣਾਉਂਦੇ ਜਾਣਾ ਸਵੇਰੇ ਉੱਠੋ, ਘਰ ਦੇ ਕੰਮ ਨਿਪਟਾਓ, ਦਫ਼ਤਰ ਜਾਓ, ਬੱਚਿਆਂ ਦੀ ਦੇਖਭਾਲ ਕਰੋ, ਖਾਣਾ ਬਣਾਓ, ਖਾਓ ਅਤੇ ਫਿਰ ਸੌਂ ਜਾਓ ਪਰ, ਕੀ ਕਦੇ ਇਹ ਸੁਣਿਆ ਹੈ ਕਿ ਅਸਾਨ ਰਸਤੇ ਨੂੰ ਅਪਣਾ ਕੇ ਸਫਲਤਾ ਵੀ ਮਿਲ ਜਾਂਦੀ ਹੈ? ਅਤੇ ਜੇਕਰ ਸਫਲਤਾ ਮਿਲ ਵੀ ਜਾਂਦੀ ਹੈ ਤਾਂ ਕੀ ਉਹ ਲੰਮੇਂ ਸਮੇਂ ਲਈ ਹੁੰਦੀ ਹੈ ਜਿੰਦਗੀ ਨੂੰ ਆਪਣੀਆਂ ਸ਼ਰਤਾਂ ‘ਤੇ ਜਿਉਣਾ ਹੈ ਅਤੇ ਸਫਲ ਹੋਣਾ ਹੈ ਤਾਂ ਖੁਦ ਨੂੰ ਚੁਣੌਤੀ ਦੇਣਾ ਸ਼ੁਰੂ ਕਰੋ ਜ਼ਿੰਦਗੀ ‘ਚ ਨਾ ਸਿਰਫ਼ ਜੋਸ਼ ਬਣਿਆ ਰਹੇਗਾ, ਸਗੋਂ ਤੁਸੀਂ ਇਸ ਪ੍ਰਕਿਰਿਆ ‘ਚ ਖੁਦ ਨੂੰ ਹੋਰ ਬਿਹਤਰ ਤਰੀਕੇ ਨਾਲ ਜਾਣ ਵੀ ਸਕੋਗੇ ਕੁਝ ਬਹੁਤ ਹੀ ਮੁਸ਼ਕਲ ਜਿਹਾ ਕੰਮ ਕਰੋ, ਅਸਫਲਤਾ ਦੀ ਫਿਕਰ ਕੀਤੇ ਬਿਨਾਂ ਅਫਸਲਤਾ ਵੀ ਤੁਹਾਨੂੰ ਕੁਝ ਸਿਖਾ ਕੇ ਹੀ ਜਾਵੇਗੀ

ਪੜ੍ਹਨ ਦਾ ਸ਼ੌਂਕ ਪੈਦਾ ਕਰੋ

ਸਟੂਡੈਂਟਾਂ ਨੂੰ ਘੱਟ ਤੋਂ ਘੱਟ 2 ਘੰਟੇ ਪੜ੍ਹਨਾ ਚਾਹੀਦਾ ਹੈ ਕੋਰਸ ਦੀਆਂ ਕਿਤਾਬਾਂ ਦੇ ਨਾਲ-ਨਾਲ ਸਟੂਡੈਂਟ ਜਨਰਲ ਨਾਲੇਜ, ਕਰੰਟ ਅਫੈਅਰਸ ਦੀਆਂ ਕਿਤਾਬਾਂ ਪੜ੍ਹ ਸਕਦੇ ਹੋ ਨਾਲ ਹੀ ਸਟੂਡੈਂਟਸ ਕਹਾਣੀ ਅਤੇ ਕਵਿਤਾਵਾਂ ਵੀ ਪੜ੍ਹ ਸਕਦੇ ਹਨ ਇਸ ਤੋਂ ਇਲਾਵਾ ਅਸੀਂ ਸਾਨੂੰ ਅਖਬਾਰ, ਮੈਗਜ਼ੀਨ ਤੇ ਸਾਹਿਤ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ, ਜਿਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ

ਕੱਲ੍ਹ ਦਾ ਕੰਮ ਅੱਜ ਕਰੋ

ਅਸੀਂ ਆਪਣਾ ਅੱਜ ਦਾ ਕੰਮ ਕੱਲ੍ਹ ਕਰਨ ਦੇ ਬਹਾਨੇ ਨਾਲ ਟਾਲ ਦਿੰਦੇ ਹਾਂ ਕੱਲ੍ਹ-ਕੱਲ੍ਹ ਕਰਦੇ-ਕਰਦੇ ਉਹ ਕੰਮ ਰਹਿ ਜਾਂਦਾ ਹੈ ਫਿਰ ਚਾਹੇ ਉਹ ਅਸਾਇਨਮੈਂਟ ਹੋਵੇ ਜਾਂ ਐਗਜ਼ਾਮ ਦੀ ਤਿਆਰੀ ਇਸ ਲਈ ਸਾਨੂੰ ਕੱਲ੍ਹ ਦਾ ਕੰਮ ਅੱਜ ਕਰਨ ਦਾ ਰੈਜੋਲਿਊਸ਼ਨ ਬਣਾਉਣਾ ਚਾਹੀਦਾ ਹੈ ਕੱਲ੍ਹ ਦਾ ਕੰਮ ਅੱਜ ਇੱਕ ਦਿਨ ਪਹਿਲਾਂ ਹੀ ਕਰ ਲੈਣ ‘ਤੇ ਤੁਹਾਡਾ ਕੋਈ ਕੰਮ ਪੈਂਡਿੰਗ ਨਹੀਂ ਰਹੇਗਾ ਅਤੇ ਤੁਸੀਂ ਹਮੇਸ਼ਾ ਦੂਜਿਆਂ ਤੋਂ ਅੱਗੇ ਰਹੋਗੇ ਏਸੇ ਤਰ੍ਹਾਂ ਹੀ ਘਰ ‘ਚ ਔਰਤਾਂ ਤੇ ਦਫ਼ਤਰ ਸਟਾਫ ਨੂੰ ਆਪਣੇ ਕੰਮ ਦੇ ਸਮੇਂ ਤੋਂ ਪਹਿਲਾਂ ਨਿਪਟਾ ਲੈਣਾ ਚਾਹੀਦਾ ਹੈ ਨਹੀਂ ਤਾਂ ਕੰਮ ਵਧਦਾ ਚਲਿਆ ਜਾਂਦਾ ਹੈ

ਕਰੀਅਰ ‘ਚ ਤਰੱਕੀ ਦੀਆਂ ਗੱਲਾਂ

ਪਹਿਲਾਂ ਦੀ ਤੁਲਨਾ ‘ਚ ਭਾਰਤੀ ਔਰਤਾਂ ਕਰੀਅਰ ਦਾ ਰਾਹ ਤਾਂ ਚੁਣਦੀਆਂ ਹਨ, ਪਰ ਉਸ ‘ਚ ਅੱਗੇ ਵਧਣ ਲਈ ਜਾਂ ਬੁਲੰਦੀ ਤੱਕ ਪਹੁੰਚਣ ਲਈ ਉਨ੍ਹਾਂ ਕੋਲ ਕੋਈ ਤੈਅ ਯੋਜਨਾ ਨਹੀਂ ਹੁੰਦੀ
ਅਕਸਰ, ਉਹ ਆਪਣੇ ਕਰੀਅਰ ਨੂੰ ਖੁਦ ਹੀ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦੀਆਂ ਆਪਣੀ ਇਹ ਆਦਤ ਨਵੇਂ ਸਾਲ ‘ਚ ਬਦਲੋ ਕਰੀਅਰ ‘ਚ ਅੱਗੇ ਵਧਣ ਦੀ ਨਾ ਸਿਰਫ਼ ਯੋਜਨਾ ਬਣਾਓ, ਬਲਕਿ ਉਸ ਦਿਸ਼ਾ ‘ਚ ਕੋਸ਼ਿਸ਼ ਵੀ ਕਰੋ ਮੰਨਿਆ ਕਿ ਘਰ ਪਰਿਵਾਰ ਦੇ ਨਾਲ-ਨਾਲ ਕਰੀਅਰ ਨੂੰ ਸੰਭਾਲਣਾ ਅਸਾਨ ਨਹੀਂ ਹੈ ਪਰ ਜ਼ਿੰਦਗੀ ‘ਚ ਅੱਜ ਤੁਸੀਂ ਜਿੱਥੋਂ ਤੱਕ ਪਹੁੰਚੇ ਹੋ, ਇੱਕ ਸਮੇਂ ‘ਚ ਇੱਥੋਂ ਤੱਕ ਪਹੁੰਚਣਾ ਵੀ ਤਾਂ ਅਸਾਨ ਨਹੀਂ ਸੀ ਵਰਕ-ਪਲੇਸ ‘ਤੇ ਥੋੜ੍ਹਾ ਜ਼ਿਆਦਾ ਮੁਕਾਬਲੇਬਾਜ਼ ਬਣੋ ਆਪਣੀਆਂ ਗੱਲਾਂ ਕਹਿਣ ਜਾਂ ਫਿਰ ਕਰੀਅਰ ‘ਚ ਤਰੱਕੀ ਕਰਨ ਦੇ ਆਪਣੇ ਸੁਫਨੇ ‘ਤੇ ਸ਼ਰਮਿੰਦਾ ਹੋਣਾ ਬੰਦ ਕਰੋ

ਸੰਕਲਪ ਪ੍ਰਤੀ ਰਹੋ ਤਿਆਰ

ਲੋਕ ਨਵੇਂ ਸਾਲ ‘ਤੇ ਸੰਕਲਪ ਲੈ ਲੈਂਦੇ ਹਨ, ਪਰ ਕੁਝ ਦਿਨ ਬਾਅਦ ਇਨ੍ਹਾਂ ਸੰਕਲਪਾਂ ਨੂੰ ਭੁੱਲ ਜਾਂਦੇ ਹਨ ਜਦੋਂ ਤੁਸੀਂ ਕਿਸੇ ਉਦੇਸ਼ ਜਾਂ ਟੀਚੇ ਨੂੰ ਪੂਰਾ ਕਰਨ ਦਾ ਸੰਕਲਪ ਲੈਣਾ ਹੋਵੇ ਤਾਂ ਉਸ ‘ਚ ਕੋਈ ਕੋਤਾਹੀ ਨਾ ਵਰਤੋ, ਉਸ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਸੰਕਲਪ ਰਹੇ ਨਵੇਂ ਸਾਲ ‘ਚ ਇੱਕ ਸੰਕਲਪ ਇਹ ਵੀ ਲਓ ਕਿ ਜੋ ਸੰਕਲਪ ਆਪਣੇ ਲਈ ਹੈ, ਉਸ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਰਹੋਗੇ, ਤਾਂ ਹੀ ਤੁਹਾਡੇ ਅੰਦਰ ਬਦਲਾਅ ਸੰਭਵ ਹੈ

ਅਜ਼ਮਾਓ ਇਹ ਵੀ

  • ਖੁਦ ਨੂੰ ਇਹ ਨਾ ਕਹੋ ਕਿ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਹੋ ਤੁਸੀਂ ਸਭ ਕੁਝ ਕਰ ਸਕਦੇ ਹੋ
  • ਸਿਰਫ਼ ਇੱਕ ਜਨਵਰੀ ਨੂੰ ਹੀ ਨਹੀਂ, ਸਗੋਂ ਆਉਣ ਵਾਲੇ ਸਾਲ ਦੇ ਹਰ ਦਿਨ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰੋ
  • ਨਕਾਰਾਤਮਕ ਗੱਲਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰੋ ਜ਼ਿੰਦਗੀ ਤੋਂ ਨਕਾਰਾਤਮਕਤਾ ਨੂੰ ਪੂਰੀ ਤਰ੍ਹਾਂ ਹਟਾ ਦਿਓ
  • ਕੁਝ ਰਹਿ ਜਾਣ, ਕਿਸੇ ਚੀਜ਼ ਦੇ ਖੋਹ ਜਾਣ ਦੇ ਡਰੋਂ ਆਪਣੀ ਅਜ਼ਾਦੀ ਦੀ ਕੁਰਬਾਨੀ ਨਾ ਦਿਓ
  • ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਬੰਦ ਕਰੋ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!