ਬੱਚਿੱਆਂ ਨੂੰ ਸਿਖਾਓ ‘ਪੈਸਾ ਨਹੀਂ ਹੈ ਸਭ ਕੁਝ’ make your child learn how money works
ਬੱਚਿਆਂ ਨੂੰ ਪੈਸੇ ਜੋੜਨ ਦੀ ਆਦਤ ਸਿੱਖਣਾ ਜ਼ਰੂਰੀ ਹੁੰਦਾ ਹੈ ਪਰ ਨਾਲ ਹੀ ਇੱਕ ਕੰਮ ਇਹ ਜ਼ਰੂਰੀ ਹੁੰਦਾ ਹੈ ਇਹ ਕੰਮ ਹੁੰਦਾ, ਉਨ੍ਹਾਂ ਨੂੰ ਦੱਸਣਾ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਹੈ ਇਸ ਦੇ ਬਿਨਾਂ ਜਿੰਦਗੀ ’ਚ ਦਿੱਕਤਾਂ ਹੋਣਗੀਆਂ
ਪਰ ਜ਼ਿੰਦਗੀ ਇਨ੍ਹਾਂ ਪੈਸਿਆਂ ਨਾਲ ਪੂਰੀ ਨਹੀਂ ਹੁੰਦੀ ਹੈ ਸਗੋਂ ਪਰਿਵਾਰ ਦਾ ਸਾਥ, ਯੋਗਤਾ ਅਤੇ ਚੰਗਾ ਇਨਸਾਨ ਬਣ ਕੇ ਚੰਗੀ ਜ਼ਿੰਦਗੀ ਕੱਟੀ ਜਾ ਸਕਦੀ ਹੈ ਪੈਸਾ ਸਭ ਕੁਝ ਨਹੀਂ ਹੁੰਦਾ ਹੈ ਇਹ ਗੱਲ ਸਮਝਣ ਲਈ ਉਸ ਨੂੰ ਤੁਸੀਂ ਕੁਝ ਕਦਮ ਅੱਗੇ ਵਧਾਉਣੇ ਹੋਣਗੇ ਹੋ ਸਕਦਾ ਹੈ ਤੁਹਾਨੂੰ ਖੁਦ ਦਾ ਉਦਾਹਰਨ ਵੀ ਉਨ੍ਹਾਂ ਸਾਹਮਣੇ ਰੱਖਣਾ ਪਵੇਗਾ ਤੁਹਾਨੂੰ ਕੀ-ਕੀ ਕਰਨਾ ਹੋਵੇਗਾ, ਜਾਣ ਲਓ-
Table of Contents
ਪੈਸਾ ਨਹੀਂ ਹੈ ਸਭ ਕੁਝ:
ਬੱਚਾ ਤੁਹਾਨੂੰ ਅਕਸਰ ਸਮਾਨ ਖਰੀਦਦੇ ਜਾਂ ਫਿਰ ਉਨ੍ਹਾਂ ਲਈ ਖਿਡੌਣੇ ਖਰੀਦਦੇ ਦੇਖਦਾ ਹੋਵੇਗਾ ਉਹ ਇਹ ਗੱਲ ਸਮਝਦਾ ਹੋਵੇਗਾ ਕਿ ਹਰ ਚੀਜ਼ ਪੈਸੇ ਨਾਲ ਮਿਲ ਜਾਂਦੀ ਹੈ ਜਦਕਿ ਇਹ ਸੱਚ ਬਿਲਕੁਲ ਨਹੀਂ ਹੈ ਤੁਹਾਡਾ ਉਨ੍ਹਾਂ ਲਈ ਪਿਆਰ ਅਨਮੋਲ ਹੈ ਉਨ੍ਹਾਂ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਹੈ ਅਜਿਹੀਆਂ ਹੀ ਕਈ ਹੋਰ ਚੀਜ਼ਾਂ ਹਨ, ਜਿਨ੍ਹਾਂ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਹੈ ਤੁਹਾਡੇ ਬੱਚੇ ਨੂੰ ਇਹ ਗੱਲ ਸਮਝਾਉਣ ਲਈ ਉਨ੍ਹਾਂ ਨੂੰ ਆਪਣੇ ਪਿਆਰ ਦਾ ਉਦਾਹਰਨ ਦਿਓ ਯਕੀਨਨ ਉਹ ਜ਼ਰੂਰ ਸਮਝਣਗੇ
ਪੈਸਿਆਂ ਨਾਲ ਪਿਆਰ ਨਹੀਂ:
ਹੁਣ ਤੁਹਾਨੂੰ ਸਮਝਾਉਣਾ ਹੋਵੇਗਾ ਕਿ ਦੇਖੋ ਮੰਮਾ ਦਾ ਪਿਆਰ ਤੁਹਾਨੂੰ ਪੈਸਿਆਂ ਨਾਲ ਨਹੀਂ ਮਿਲ ਸਕਦਾ ਹੈ ਵੈਸੇ ਹੀ ਤੁਹਾਨੂੰ ਬਹੁਤ ਸਾਰੇ ਲੋਕ ਅਜਿਹੇ ਮਿਲਣਗੇ, ਜਿਨ੍ਹਾਂ ਦਾ ਪਿਆਰ ਤੁਹਾਡੇ ਲਈ ਜ਼ਰੂਰੀ ਹੋਵੇਗਾ ਤੁਸੀਂ ਪੈਸਿਆਂ ਨਾਲ ਇਹ ਪਿਆਰ ਨਹੀਂ ਖਰੀਦ ਸਕਦੇ ਹੋ ਅਤੇ ਇਸਦੇ ਲਈ ਤੁਹਾਨੂੰ ਸਿਰਫ਼ ਅਤੇ ਸਿਰਫ਼ ਬਦਲੇ ’ਚ ਪਿਆਰ ਹੀ ਦੇਣਾ ਪਵੇਗਾ ਪਿਆਰ ਲਈ ਖੁਦ ਨੂੰ ਚੰਗਾ ਇਨਸਾਨ ਬਣਾਉਣਾ ਪਵੇਗਾ ਨਾ ਕਿ ਅਮੀਰ ਇਨਸਾਨ
ਜ਼ਮੀਨੀ ਐਕਟੀਵਿਟੀ:
ਬੱਚਿਆਂ ਨੂੰ ਤੁਸੀਂ ਅਕਸਰ ਮਾੱਲ ਲੈ ਜਾਂਦੇ ਹੋਵੋਗੇ ਉਨ੍ਹਾਂ ਨੂੰ ਜ਼ਰੂਰ ਉੱਥੇ ਆਨੰਦ ਆਉਂਦਾ ਹੋਵੇਗਾ ਉਹ ਖਾਂਦੇ-ਪੀਂਦੇ ਹੋਣਗੇ ਫਿਰ ਖੇਡਦੇ ਵੀ ਹੋਣਗੇ ਬਿਲਕੁਲ ਅਲਟਰਾ ਮਾਡਰਨ ਸਟਾਇਲ ’ਚ ਉਹ ਗੇਮ ਖੇਡਦਾ ਹੈ ਇਨ੍ਹਾਂ ਸਭ ’ਚ ਤੁਸੀਂ ਖੂਬ ਖਰਚਾ ਕਰਦੇ ਹੋ ਬੱਚਾ ਦੇਖਦਾ ਅਤੇ ਸਮਝਦਾ ਹੈ ਕਿ ਉਨ੍ਹਾਂ ਦੀਆਂ ਖੁਸ਼ੀਆਂ ਪੈਸਿਆਂ ਨਾਲ ਖਰੀਦੀਆਂ ਜਾ ਸਕਦੀਆਂ ਹਨ
ਪਰ ਇੱਥੇ ਇੱਕ ਦਿਨ ਅਚਾਨਕ ਮਾੱਲ ਵਾਲੀ ਟਰਿੱਪ ਦੀ ਜਗ੍ਹਾ ਉਨ੍ਹਾਂ ਨੂੰ ਨਾਲ ਵਾਲੇ ਪਾਰਕ ਲੈ ਜਾਓ ਉਨ੍ਹਾਂ ਨਾਲ ਖੇਡੋ, ਮਸਤੀ ਕਰੋ ਉਨ੍ਹਾਂ ਨੂੰ ਪੂਰੀ ਟਰਿੱਪ ’ਚ ਸਿਰਫ਼ ਆਈਸਕ੍ਰੀਮ ਖੁਵਾ ਦਿਓ ਦੇਖੋਗੇ ਉਨ੍ਹਾਂ ਨੂੰ ਆਨੰਦ ਖੂਬ ਆਏਗਾ ਉਹ ਬਿਨਾਂ ਜ਼ਿਆਦਾ ਪੈਸੇ ਖਰਚ ਕੀਤੇ ਉਨ੍ਹਾਂ ਨੂੰ ਗੱਲਾਂ-ਗੱਲਾਂ ’ਚ ਦੱਸ ਦਿਓ ਕਿ ਦੇਖੋ ਪਿਛਲੀ ਵਾਰ 1000 ਰੁਪਏ ਮਾੱਲ ’ਚ ਖਰਚ ਹੋਏ ਸਨ ਪਰ ਇਸ ਵਾਰ ਪਾਰਕ ’ਚ 100 ਰੁਪਏ ’ਚ ਹੀ ਕੰਮ ਹੋ ਗਿਆ ਉਹ ਫੀਲ ਕਰ ਸਕਣਗੇ ਕਿ ਖੁਸ਼ ਰਹਿਣ ਲਈ ਆਪਣਿਆਂ ਦਾ ਸਾਥ ਚਾਹੀਦਾ ਹੁੰਦਾ ਹੈ ਨਾ ਕਿ ਜ਼ਿਆਦਾ ਪੈਸੇ
ਹਾੱਬੀ ਨੂੰ ਸਮਾਂ ਦਿਓ:
ਬੱਚੇ ਨੂੰ ਜਿਸ ਵੀ ਚੀਜ਼ ਦਾ ਸ਼ੌਂਕ ਹੋਵੇ ਉਸ ਨੂੰ ਉਸ ਕੰਮ ’ਚ ਸਮਾਂ ਲਾਉਣ ਦਾ ਸੁਝਾਅ ਦਿੰਦੇ ਰਹੋ ਇਹ ਸੁਝਾਅ ਉਦੋਂ ਹੋਰ ਵਧਾ ਦਿਓ ਜਦੋਂ ਉਹ ਬਾਹਰ ਦੀਆਂ ਚੀਜ਼ਾਂ ਕੁਝ ਜ਼ਿਆਦਾ ਹੀ ਖਾਣ ਦੀ ਗੱਲ ਕਹੋ ਜਦੋਂ ਉਹ ਬਾਹਰ ਚੱਲਣ ਦੀ ਜਿਦ ਜਲਦੀ-ਜਲਦੀ ਕਰਨ ਉਸ ਨੂੰ ਭਲੇ ਹੀ ਡਾਂਟ ਕੇ ਕਹਿਣਾ ਪਵੇ ਉਸ ਨੂੰ ਕਹਿ ਜ਼ਰੂਰ ਦਿਓ ਕਿ ਆਪਣੀ ਹਾੱਬੀ ’ਤੇ ਧਿਆਨ ਦਿਓ
ਉਸ ਨੂੰ ਉਸ ’ਚ ਏਨਾ ਲੀਨ ਕਰ ਦਿਓ ਕਿ ਉਹ ਪੈਸਿਆਂ ਨਾਲ ਜੁੜੇ ਆਪਣੇ ਚਹੇਤਿਆਂ ਨੂੰ ਭੁੱਲ ਹੀ ਜਾਣ ਇੱਕ ਸਮਾਂ ਆਏਗਾ ਜਦੋਂ ਉਹ ਆਪਣੇ ਸ਼ੌਂਕ ਨੂੰ ਹੀ ਪਹਿਲ ਦੇਵੇਗਾ, ਉਸ ਨੂੰ ਪੈਸੇ ਖਰਚ ਕਰਕੇ ਮਿਲਣ ਵਾਲੀ ਖੁਸ਼ੀ ਯਾਦ ਵੀ ਨਹੀਂ ਰਹੇਗੀ ਕਹਿ ਸਕਦੇ ਹਾਂ ਕਿ ਹਾੱਬੀ ਵੀ ਉਸ ਨੂੰ ਇਹ ਦੱਸ ਦੇਵੇਗੀ ਕਿ ਪੈਸੇ ਹੀ ਸਭ ਕੁਝ ਨਹੀਂ ਹਨ, ਹੁਨਰ ਵੀ ਬਹੁਤ ਸੰਤੁਸ਼ਟੀ ਦਿੰਦਾ ਹੈ
ਜਿਹੋ-ਜਿਹੇ ਤੁਸੀਂ, ਵੈਸਾ ਬੱਚਾ:
ਬੱਚੇ ਨੂੰ ਪੈਸੇ ਦੇ ਅੱਗੇ ਜ਼ਿੰਦਗੀ ਦਾ ਸਵਾਦ ਚਖਾਉਣ ਤੋਂ ਪਹਿਲਾਂ ਖੁਦ ਇਹ ਗੱਲ ਵੀ ਮੰਨ ਲਓ ਇਹ ਤੁਹਾਨੂੰ ਕਰਨਾ ਹੀ ਹੋਵੇਗਾ ਕਿਉਂਕਿ ਬੱਚੇ ਕਿਤੇ ਨਾ ਕਿਤੇ ਤੁਹਾਡੀ ਬਾੱਡੀ ਲੈਂਗਵੇਜ਼ ਤੋਂ ਸਿਖਦੇ ਹਨ ਇਸ ਲਈ ਤੁਸੀਂ ਪਹਿਲਾਂ ਖੁਦ ’ਚ ਸੁਧਾਰ ਕਰੋ ਜਿਵੇਂ ਖੁਦ ਤੋਂ ਸਵਾਲ ਪੁੱਛੋ ਕਿ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਕਾਰ, ਘਰ ਬੈਂਕ ਬੈਲੰਸ ਤੁਹਾਡੇ ਲਈ ਸਭ ਚੀਜ਼ਾਂ ਤੋਂ ਜ਼ਿਆਦਾ ਜ਼ਰੂਰੀ ਹਨ
ਜੇਕਰ ਹਾਂ, ਤਾਂ ਤੁਸੀਂ ਜੋ ਗੱਲ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਹੋ, ਉਹ ਪਹਿਲਾਂ ਖੁਦ ਸਮਝ ਲਓ ਮੰਨ ਲਓ ਕਿ ਪੈਸੇ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਨਹੀਂ ਦੇ ਸਕਣਗੇ ਇਸ ਦੇ ਲਈ ਤੁਹਾਨੂੰ ਬੱਚੇ ਤੋਂ ਪਹਿਲਾਂ ਖੁਦ ’ਤੇ ਕੰਮ ਕਰਨਾ ਹੋਵੇਗਾ
ਫਿਲਮਾਂ ਦੇਣਗੀਆਂ ਸਿੱਖਿਆ:
ਤੁਸੀਂ ਬੱਚਿਆਂ ਨੂੰ ਉਹ ਫਿਲਮਾਂ ਵੀ ਦਿਖਾ ਸਕਦੇ ਹੋ ਜਿੱਥੇ ਹੀਰੋ ਗਰੀਬ ਹੋਣ ਤੋਂ ਬਾਅਦ ਵੀ ਖੁਸ਼ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਉਹ ਦੂਜਿਆਂ ਨੂੰ ਵੀ ਖੁਸ਼ ਰਖਦਾ ਹੈ ਅਤੇ ਖੁਦ ਵੀ ਮੁਸਕਰਾਉਂਦਾ ਰਹਿੰਦਾ ਹੈ
ਬੱਚੇ ਅਜਿਹੇ ਹੀਰੋ ਨੂੰ ਦੇਖ ਕੇ ਵੀ ਸਮਝਣਗੇ ਕਿ ਜ਼ਿੰਦਗੀ ਪੈਸਿਆਂ ਨਾਲ ਨਹੀਂ ਚਲਦੀ ਹੈ ਵਧੀਆ ਜ਼ਿੰਦਗੀ ਲਈ ਇਸ ਤੋਂ ਵੀ ਅੱਗੇ ਦੀ ਗੱਲ ਸੋਚਣੀ, ਸਮਝਣੀ ਪੈਂਦੀ ਹੈ