ਮਨੁੱਖੀ ਭੁੱਲ ਜਾਂ… ਉੱਤਰਾਖੰਡ ਦੇ ਚਮੋਲੀ ’ਚ ਆਈ ਤ੍ਰਾਸਦੀ ਤੋਂ ਉੱਠ ਰਹੇ ਕਈ ਸਵਾਲ
ਪਿਛਲੇ ਮਹੀਨੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਤਪੋਵਨ ਦੇ ਰੇਣੀ ਖੇਤਰ ’ਚ ਗਲੇਸ਼ੀਅਰ ਟੁੱਟਣ ਨਾਲ ਮੌਤਾਂ ਦਾ ਤਾਂਡਵ ਦੇਖਣ ਨੂੰ ਮਿਲਿਆ ਹੈ ਜਿਸਦੇ ਚੱਲਦਿਆਂ ਧੌਲੀ ਗੰਗਾ ਅਤੇ ਅਲਕਨੰਦਾ ਨਦੀਆਂ ’ਚ ਭਾਰੀ ਹੜ੍ਹ ਆਇਆ ਪਹਾੜੀ ਸੂਬਿਆਂ ’ਚ ਅਜਿਹੇ ਹਾਦਸਿਆਂ ਦੀ ਸੰਭਾਵਨਾ ਪਹਿਲਾਂ ਤੋਂ ਹੀ ਲਾਈ ਜਾ ਰਹੀ ਸੀ ਹਾਦਸੇ ਦਾ ਦਰਦ ਕਈ ਪਰਿਵਾਰਾਂ ਨੂੰ ਅਜਿਹਾ ਜ਼ਖ਼ਮ ਦੇ ਗਿਆ, ਜੋ ਸ਼ਾਇਦ ਹੀ ਕਦੇ ਭਰ ਪਾਉਣ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਈਸ਼ਵਰ ਵੱਲੋਂ ਮਨੁੱਖੀ ਭੁੱਲਾਂ ਨੂੰ ਸੁਧਾਰ ਕਰਨ ਦਾ ਇੱਕ ਤਰੀਕਾ ਹੈ
ਤਾਂ ਕੁਝ ਲੋਕ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ ਇਸ ਤੋਂ ਇੱਕ ਵਿਚਾਰਯੋਗ ਪ੍ਰਸ਼ਨ ਉੱਠਦਾ ਹੈ ਕਿ ਕੀ ਅਸਲ ’ਚ ਕੋਈ ਅਜਿਹੀਆਂ ਆਫ਼ਤਾਂ ਦੀ ਪਰਵਾਹ ਕਰਦਾ ਹੈ? ਉੱਤਰਾਖੰਡ ’ਚ ਬੱਦਲ ਫਟਣਾ, ਜ਼ਮੀਨ ਖਿਸਕਣਾ, ਅਚਾਨਕ ਹੜ੍ਹ ਆਉਣਾ ਆਮ ਗੱਲ ਹੈ ਜਿੱਥੇ ਹਜ਼ਾਰਾਂ ਲੋਕ ਅਜਿਹੀਆਂ ਆਫ਼ਤਾਂ ’ਚ ਮਾਰੇ ਜਾਂਦੇ ਹਨ, ਲੱਖਾਂ ਬੇਘਰ ਹੋ ਜਾਂਦੇ ਹਨ, ਕਰੋੜਾਂ ਰੁਪਏ ਦੀ ਸੰਪੱਤੀ ਨਸ਼ਟ ਹੋ ਜਾਂਦੀ ਹੈ ਸਰਕਾਰ ਉਦੋਂ ਕੇਵਲ ਕਿਉਂ ਕਦਮ ਉਠਾਉਂਦੀ ਹੈ ਜਦੋਂ ਲੋਕ ਆਪਣੇ ਜੀਵਨ ਖੋਹ ਦਿੰਦੇ ਹਨ? ਸਾਡੇ ਸ਼ਾਸਕ ਬੁਨਿਆਦੀ ਸੁਝਾਵਾਂ ਨੂੰ ਵੀ ਲਾਗੂ ਕਿਉਂ ਨਹੀਂ ਕਰਦੇ ਹਨ? ਵੱਖ-ਵੱਖ ਸੂਬਾ ਸਰਕਾਰਾਂ ਦੇ ਅਧੀਨ ਅਸੰਵੇਦਨਸ਼ੀਲ ਪ੍ਰਸ਼ਾਸਨ ਦੀ ਉਦਾਸੀਨਤਾ ਦੇ ਚੱਲਦਿਆਂ ਵਾਤਾਵਰਨ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਖੇਤਰਾਂ ਨੂੰ ਵੀ ਨਹੀਂ ਛੱਡਿਆ ਗਿਆ ਹੈ
ਜਿਸਦੇ ਕਾਰਨ ਇਹ ਖੇਤਰ ਹੋਰ ਵੀ ਖ਼ਤਰਨਾਕ ਬਣ ਗਏ ਹਨ ਸਾਡੇ ਸੱਤਾ ’ਚ ਕਾਬਜ ਰਾਜਨੀਤਕ ਮਾਹਿਰਾਂ ਦੀ ਰਾਇ ਨੂੰ ਵੀ ਛੱਡ ਦਿੰਦੇ ਹਨ ਅਤੇ ਪ੍ਰਸ਼ਾਸਨ ਅਜਿਹੀਆਂ ਆਫ਼ਤਾਂ ਤੋਂ ਕੋਈ ਸਬਕ ਨਹੀਂ ਲੈਂਦਾ ਹੈ ਉੱਤਰਾਖੰਡ ’ਚ ਕੁਦਰਤੀ ਆਫ਼ਤਾਂ ਵਾਰ-ਵਾਰ ਆਉਂਦੀਆਂ ਰਹਿੰਦੀਆਂ ਹਨ ਸਾਲ 2013 ’ਚ ਸੂਬੇ ’ਚ ਕੇਦਾਰਨਾਥ ’ਚ ਅਚਾਨਕ ਆਏ ਹੜ੍ਹ ਨਾਲ ਭਾਰੀ ਤਬਾਹੀ ਹੋਈ ਸੀ ਇਸ ਆਫ਼ਤਾਂ ’ਚ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ, ਲੋਕਾਂ ਦੀਆਂ ਲਾਸ਼ਾਂ ਮਲਬੇ ’ਚ ਦਬੀਆਂ ਰਹਿ ਗਈਆਂ ਸਨ ਇਸ ਨਾਲ 40 ਹਜ਼ਾਰ ਵਰਗ ਕਿੱਲੋਮੀਟਰ ਖੇਤਰ ਪ੍ਰਭਾਵਿਤ ਹੋਇਆ ਸੀ ਕੇਦਾਰਨਾਥ ਖੰਡਰ ’ਚ ਬਦਲ ਗਿਆ ਸੀ
ਸਾਲ 1999 ’ਚ ਚਮੋਲੀ ’ਚ ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਜਲ ਪ੍ਰਵਾਹ ਮਾਰਗ ਬਦਲ ਗਿਆ ਸੀ ਇਸ ਤੋਂ ਇੱਕ ਸਾਲ ਪਹਿਲਾਂ ਪਿਥੌਰਗੜ੍ਹ ’ਚ ਮਾਲਪਾ ਪਿੰਡ ਜ਼ਮੀਨ ਖਿਸਕਣ ਕਾਰਨ ਤਬਾਹ ਹੋ ਗਿਆ ਸੀ ਜਿਸ ’ਚ 300 ਲੋਕਾਂ ਦੀ ਜਾਨ ਗਈ ਸੀ ਅਤੇ ਸ਼ਾਰਦਾ ਨਦੀ ਦਾ ਪ੍ਰਵਾਹ ਰੁਕ ਗਿਆ ਸੀ ਇਸ ਲਈ ਚਮੋਲੀ ਆਫ਼ਤ ਇੱਕ ਚਿਤਵਾਨੀ ਹੈ ਕਿ ਅਸੀਂ ਆਪਣੇ ਵਿਕਾਸ ਪਹਿਲੂਆਂ ਨੂੰ ਦੁਰਸਤ ਕਰੀਏ ਅਤੇ ਇਹ ਕੁਦਰਤੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਖੇਤਰਾਂ ਦੇ ਲਗਾਤਾਰ ਵਿਕਾਸ ’ਚ ਸਾਡੀ ਅਸਮੱਰਥਾ ਨੂੰ ਵੀ ਦਰਸਾਉਂਦਾ ਹੈ ਇਹ ਉੱਤਰਾਖੰਡ ਦੀ ਨਦੀ ਘਾਟੀਆਂ ’ਚ ਅਣ-ਕੰਟਰੋਲ ਨਿਰਮਾਣ ਦੇ ਵਿਰੁੱਧ ਵੀ ਇੱਕ ਚਿਤਾਵਨੀ ਹੈ
ਸਰਕਾਰ ਨੂੰ ਆਪਣੇ ਪਹਿਲੂ ਨਿਰਧਾਰਤ ਕਰਨੇ ਹੋਣਗੇ ਅਤੇ ਜ਼ਰੂਰਤ ਅਨੁਸਾਰ ਨੀਤੀਆਂ ਬਣਾਉਣੀਆਂ ਹੋਣਗੀਆਂ ਸਰਕਾਰ ਨੂੰ ਇਸ ਖੇਤਰ ਦੀ ਨਿਗਰਾਨੀ ’ਤੇ ਜ਼ਿਆਦਾ ਸੰਸਾਧਨ ਲਾਉਣੇ ਹੋਣਗੇ ਤਾਂ ਕਿ ਇਸ ਖੇਤਰ ’ਚ ਹੋਰ ਰਹੇ ਬਦਲਾਆਂ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਹੋ ਸਕੇ ਸਰਕਾਰ ਨੂੰ ਇਸ ਮਾਮਲੇ ’ਚ ਮਾਹਿਰਾਂ ਅਤੇ ਵਾਤਾਵਰਨ ਮਾਹਿਰਾਂ ਨੂੰ ਵੀ ਸ਼ਾਮਲ ਕਰਨਾ ਹੋਵੇਗਾ ਜੋ ਹਿਮਾਲਿਆ ਖੇਤਰ ’ਚ ਕੁਦਰਤੀ ਸਮੱਸਿਆਵਾਂ ਦਾ ਮੁੱਲਾਂਕਣ ਕਰਨ, ਵਰਤਮਾਨ ਵਿਕਾਸ ਮਾਡਲ ’ਤੇ ਮੁੜ ਵਿਚਾਰ ਕਰਨ ਇਸ ਸਬੰਧੀ ਅਧਿਐਨ ਕਰਨ ਅਤੇ ਇਨ੍ਹਾਂ ਮਾਹਿਰਾਂ ਅਤੇ ਵਾਤਾਵਰਨ ਮਾਹਿਰਾਂ ਨੂੰ ਨਿਰਮਾਣ ਅਤੇ ਨੀਤੀ ਨਿਰਮਾਣ ’ਚ ਵੀ ਸ਼ਾਮਲ ਕੀਤਾ ਜਾਵੇ ਵਧਦੀ ਜਨਸੰਖਿਆ ਅਤੇ ਸਥਾਨਕ ਤੰਤਰ ’ਤੇ ਇਸ ਦੇ ਪ੍ਰਭਾਵ ਕਾਰਨ ਪੈਦਾ ਸਮੱਸਿਆਵਾਂ ਅਣ-ਕੰਟਰੋਲ ਨਿਰਮਾਣ, ਵਾਤਾਵਰਨ ਅਸਵੱਛਤਾ ਅਤੇ ਵਾਤਾਵਰਨ ਨੂੰ ਨੁਕਸਾਨ ਦੀਆਂ ਸਮੱਸਿਆਵਾਂ ’ਤੇ ਵੀ ਧਿਆਨ ਦੇਣਾ ਹੋਵੇਗਾ
ਇਸ ਲਈ ਜ਼ਰੂਰੀ ਹੈ ਕਿ ਪ੍ਰਬੰਧਨ ਰਣਨੀਤੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਸ ਪਹਿਲੂ ਨੂੰ ਪਹਿਲਤਾ ਦਿੱਤੀ ਜਾਵੇ ਕਿ ਪ੍ਰਬੰਧਨ ਰਣਨੀਤੀਆਂ ਕਿੰਨੀਆਂ ਪ੍ਰਭਾਵੀ ਹਨ ਸਾਡੇ ਰਾਜਨੇਤਾਵਾਂ ਅਤੇ ਸ਼ਾਸਕ ਵਰਗ ਨੂੰ ਲਘੂ ਸਮੇਂ ਦੀਆਂ ਯੋਜਨਾਵਾਂ ਦੀ ਬਜਾਇ ਲੰਮੇ ਸਮੇਂ ਵਾਲੀਆਂ ਯੋਜਨਾਵਾਂ ’ਤੇ ਧਿਆਨ ਦੇਣਾ ਹੋਵੇਗਾ ਜੇਕਰ ਅਸੀਂ ਹੁਣ ਅਜਿਹੀਆਂ ਆਫ਼ਤਾਂ ’ਤੇ ਧਿਆਨ ਨਹੀਂ ਦੇਵਾਂਗੇ ਤਾਂ ਭਵਿੱਖ ’ਚ ਅਜਿਹੀਆਂ ਘਟਨਾਵਾਂ ਹੋਰ ਦੇਖਣ ਨੂੰ ਮਿਲਣਗੀਆਂ ਇਹ ਸੱਚ ਹੈ ਕਿ ਵਾਤਾਵਰਨ ਦੀ ਕੀਮਤ ’ਤੇ ਵਿਕਾਸ ਨਹੀਂ ਹੋ ਸਕਦਾ ਹੈ ਅਤੇ ਉਸ ਵਿਕਾਸ ਦੇ ਮਾਇਨੇ ਵੀ ਸ਼ਾਇਦ ਨਹੀਂ ਰਹਿ ਜਾਂਦੇ, ਜੋ ਆਪਣਿਆਂ ਦੀਆਂ ਲਾਸ਼ਾਂ ’ਤੇ ਚੱਲ ਕੇ ਆਉਂਦਾ ਹੈ ਇਸ ਲਈ ਕੁਦਰਤ ਨਾਲ ਖਿਲਵਾੜ ਦਾ ਖੇਡ ਹੁਣ ਤਾਂ ਬੰਦ ਹੋਣਾ ਹੀ ਚਾਹੀਦਾ ਹੈ