ਮੁਦਰਾ ਯੋਜਨਾ ਨੌਜਵਾਨ ਸੰਵਾਰ ਰਹੇ ਆਪਣੀ ਤਕਦੀਰ
ਮੁਦਰਾ ਯੋਜਨਾ ‘ਚ ਲੋਨ ਚੁਕਾਉਣ ਦਾ ਸਮਾਂ 5 ਸਾਲ ਤੱਕ ਵਧਾਇਆ ਜਾ ਸਕਦਾ ਹੈ ਲੋਨ ਲੈਣ ਵਾਲੇ ਨੂੰ ਇੱਕ ਮੁਦਰਾ ਕਾਰਡ ਮਿਲਦਾ ਹੈ, ਜਿਸ ਦੀ ਮੱਦਦ ਨਾਲ ਕਾਰੋਬਾਰੀ ਜ਼ਰੂਰਤ ਪੈਣ ‘ਤੇ ਆਉਣ ਵਾਲਾ ਖਰਚ ਕੀਤਾ ਜਾ ਸਕਦਾ ਹੈ
ਮਾਈਕ੍ਰੋ-ਯੂਨਿਟਸ ਡਿਵੈਲਪਮੈਂਟ ਐਂਡ ਰਿਫਾਈਨੈਂਸ ਏਜੰਸੀ (ਮੁਦਰਾ ) ਇੱਕ ਲੋਨ ਯੋਜਨਾ ਹੈ, ਜੋ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਆਉਂਦੀ ਹੈ ਪ੍ਰਧਾਨ ਮੰਤਰੀ ਯੋਜਨਾ ਸੂਖਮ, ਛੋਟੇ ਅਤੇ ਮੱਧਮ ਉੱਦਮਾਂ ਦੀ ਮੱਦਦ ਲਈ ਇੱਕ ਕੋਸ਼ਿਸ਼ ਹੈ ਆਮ ਤੌਰ ‘ਤੇ ਮੁਦਰਾ ਲੋਨ ਵੈਂਡਰ, ਟ੍ਰੇਡਰ, ਦੁਕਾਨਦਾਰ ਅਤੇ ਹੋਰ ਕਾਰੋਬਾਰ ਲਈ ਦਿੱਤੇ ਜਾਂਦੇ ਹਨ ਮੁਦਰਾ ਲੋਨ ਲੈ ਕੇ ਤੁਸੀਂ ਟੈਕਸੀ-ਟਰਾਂਸਪੋਰਟ ਦਾ ਵੀ ਕੰਮ ਸ਼ੁਰੂ ਕਰ ਸਕਦੇ ਹੋ
ਜੇਕਰ ਤੁਸੀਂ ਛੋਟੀ ਯੂਨਿਟ ਲਾਉਣਾ ਚਾਹੁੰਦੇ ਹੋ ਤਾਂ ਮਸ਼ੀਨਰੀ ਅਤੇ ਕੱਚਾ ਮਾਲ ਆਦਿ ਇਹ ਸਕੀਮ ਗੈਰ-ਕਾਰਪੋਰੇਟ, ਗੈਰ-ਖੇਤੀ ਖੇਤਰਾਂ ਅਤੇ ਛੋਟੇ ਜਾਂ ਅਤਿ ਛੋਟੇ ਉੱਦਮਾਂ ਨੂੰ 10 ਲੱਖ ਰੁਪਏ ਤੱਕ ਦਾ ਲੋਨ ਦਿੰਦੀ ਹੈ ਇਸ ਲੋਨ ਸਕੀਮ ਦਾ ਲਾਭ ਲੈਣ ਲਈ ਦੇਸ਼ ‘ਚ 27 ਸਹਿਕਾਰੀ ਬੈਂਕ ਨਿੱਜੀ ਖੇਤਰ ਦੇ 17 ਬੈਂਕ, 31 ਖੇਤਰੀ ਗ੍ਰਾਮੀਣ ਬੈਂਕ, 4 ਸਹਿਕਾਰੀ ਬੈਂਕ, 36 ਮਾਇਕ੍ਰੋ ਫਾਈਨੈਂਸ ਸੰਸਥਾਨ ਅਤੇ 25 ਗੈਰ ਬੈਕਿੰੰਗ ਵਿੱਤੀ ਕੰਪਨੀਆਂ ਨੂੰ ਮੁਦਰਾ ਲੋਨ ਵੰਡਣ ਲਈ ਅਧਿਕਾਰ ਦਿੱਤਾ ਗਿਆ ਹੈ
ਤੁਸੀਂ ਵੈਬਸਾਈਟ ‘ਤੇ ਜਾ ਕੇ ਵੀ ਬਿਨੈ ਫਾਰਮ ਭਰ ਕੇ ਮੁਦਰਾ ਲੋਨ ਲਈ ਆਨਲਾਈਨ ਬਿਨੈ ਕਰ ਸਕਦੇ ਹੋ ਮੁਦਰਾ ਲੋਨ ਪ੍ਰਾਪਤ ਕਰਨ ਲਈ ਬਿਨੈਕਾਰ ਕੋਲ ਇੱਕ ਵਪਾਰ ਯੋਜਨਾ ਹੋਣੀ ਚਾਹੀਦੀ ਹੈ ਲੋਕ ਨਿੱਜੀ ਜ਼ਰੂਰਤਾਂ ਜਿਵੇਂ ਬਾਇਕ ਆਦਿ ਖਰੀਦਣ ਲਈ ਮੁਦਰਾ ਲੋਨ ਪ੍ਰਾਪਤ ਨਹੀਂ ਕਰ ਸਕਦੇ
Table of Contents
ਮੁਦਰਾ ਬੈਂਕ ਲੋਨ ਲਈ ਬਿਨੈ ਕਿਵੇਂ ਕਰੋ?
ਇਸ ਯੋਜਨਾ ਤਹਿਤ 29 ਬੈਂਕਾਂ ਦੀ ਸੂਚੀ ਬਣਾਈ ਗਈ ਹੈ ਇਨ੍ਹਾਂ ‘ਚੋਂ ਕਿਸੇ ਵੀ ਬੈਂਕ ‘ਚ ਬਿਨੈ ਕੀਤਾ ਜਾ ਸਕਦਾ ਹੈ
- ਬਿਨੈ ਲਈ ਆਪਣੇ ਨੇੜੇ ਵਾਲੇ ਕਮਰਸ਼ੀਅਲ ਪ੍ਰਾਈਵੇਟ ਬੈਂਕ ‘ਚ ਜਾਓ
- ਬਿਜ਼ਨਸ ਪਲਾਨ ਨੂੰ ਸਾਹਮਣੇ ਰੱਖੋ
- ਸਹੀ ਢੰਗ ਨਾਲ ਭਰਿਆ ਹੋਇਆ ਲੋਨ ਐਪਲੀਕੇਸ਼ਨ ਫਾਰਮ ਜਮ੍ਹਾ ਕਰੋ
- ਜਮ੍ਹਾ ਕੀਤੇ ਜਾਣ ਵਾਲੇ ਵਾਧੂ ਦਸਤਾਵੇਜ਼-ਪਹਿਚਾਣ ਪ੍ਰਮਾਣ, ਪਤਾ ਪ੍ਰਮਾਣ, ਕੰਪਨੀ ਦਾ ਪਤਾ ਪ੍ਰਮਾਣ, ਕੰਪਨੀ ਪਛਾਣ ਪ੍ਰਮਾਣ, ਜਾਤੀ ਪ੍ਰਮਾਣ ਪੱਤਰ, ਬੈਲੰਸ ਸ਼ੀਟ, ਟੈਕਸ-ਰਿਟਰਨ, ਪਿਛਲੇ ਤਿੰਨ ਸਾਲਾਂ ਦੇ ਜੀਐੱਸਟੀ ਰਿਟਰਨ ਅਤੇ ਹੋਰ ਮਸ਼ੀਨਰੀ ਜਾਣਕਾਰੀ
- ਬੈਂਕ ਵੱਲੋਂ ਅੱਗੇ ਦੀਆਂ ਸਾਰੀਆਂ ਰਮਸੀ ਪ੍ਰਕਿਰਿਆਵਾਂ ਨੂੰ ਪੂਰਾ ਕਰੋ
- ਪੇਸ਼ ਦਸਤਾਵੇਜ਼ ਨੂੰ ਵੈਰੀਫਾਈ ਕੀਤਾ ਜਾਵੇਗਾ, ਜਿਸ ਤੋਂ ਬਾਅਦ ਲੋਨ ਸਵੀਕਾਰ ਹੋਵੇਗਾ
ਆਨ-ਲਾਈਨ ਬਿਨੈ
ਇਛੁੱਕ ਵਿਅਕਤੀ ਇਸ ਯੋਜਨਾ ਤਹਿਤ ਲਿਮਟਿਡ 29 ਬੈਂਕਾਂ ਦੀ ਕਿਸੇ ਵੀ ਅਧਿਕਾਰਕ ਵੈਬਸਾਈਟ ‘ਤੇ ਜਾ ਕੇ ਮੁਦਰਾ ਲੋਨ ਲਈ ਆਨ-ਲਾਈਨ ਬਿਨੈ ਕਰ ਸਕਦੇ ਹਨ ਇਹ ਬੈਂਕ ਗ੍ਰਾਮੀਣ, ਜਨਤਕ ਅਤੇ ਪ੍ਰਾਈਵੇਟ ਸੈਕਟਰ ਖੇਤਰ ਦੇ ਬੈਂਕਾਂ ‘ਚ ਸ਼ਾਮਲ ਹੈ ਲੋਕ ਜ਼ਿਆਦਾਤਰ ਵੈਬਸਾਈਟ ਤੋਂ ਵੀ ਆਨ-ਲਾਈਨ ਫਾਰਮ ਪ੍ਰਾਪਤ ਕਰ ਸਕਦੇ ਹਨ
ਬਿਨੈ ਨੂੰ ਇੱਕ ਲੋਨ ਫਾਰਮ ਭਰਨਾ ਹੈ, ਚਾਹੇ ਉਹ ਕਿਸੇ ਵੀ ਲੋਨ ਯੋਜਨਾ ਲਈ ਹੋਵੇ ਲੋਨ ਦੇਣ ਵਾਲੇ ਬੈਂਕ ਸੰਸਥਾਨਾਂ ‘ਚੋਂ ਕਿਸੇ ਵੀ ਵੈਬਸਾਈਟ ਤੋਂ ਇਹ ਲੋਨ ਫਾਰਮ ਡਾਊਨਲੋਡ ਕਰੋ ਮੁਦਰਾ ਲੋਨ ਬਿਨੈ ਲਈ ਆਨ-ਲਾਈਨ ਬਿਨੈ ਕਰਨਾ ਬਹੁਤ ਸੁਵਿਧਾਜਨਕ ਹੈ, ਕਿਉਂਕਿ ਇਸ ਨਾਲ ਬੈਂਕ ਜਾਣ, ਲਾਇਨ ‘ਚ ਇੰਤਜ਼ਾਰ ਕਰਨ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ
ਮੁਦਰਾ ਲੋਨ ਲਈ ਆਨਲਾਈਨ ਬਿਨੈ ਕਰਨ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ:
ਸਟੈੱਪ 1: ਲੋਨ ਐਪਲੀਕੇਸ਼ਨ ਫਾਰਮ ਡਾਊਨਲੋਡ ਕਰੋ
ਸਟੈੱਪ 2: ਲੋਨ ਐਪਲੀਕੇਸ਼ਨ ਫਾਰਮ ‘ਚ ਸਹੀ ਜਾਣਕਾਰੀ ਭਰੋ
ਸਟੈੱਪ 3: ਕਿਸੇ ਵੀ ਜਨਤਕ ਜਾਂ ਪ੍ਰਾਈਵੇਟ ਬੈਂਕ ‘ਚ ਜਾਓ
ਸਟੈੱਪ 4: ਬੈਂਕ ਦੀ ਸਾਰੀ ਪ੍ਰਕਿਰਿਆ ਨੂੰ ਪੂਰਾ ਕਰੋ
ਸਟੈੱਪ 5: ਜਿਸ ਤੋਂ ਬਾਅਦ ਲੋਨ ਪਾਸ ਹੋ ਜਾਏਗਾ
ਵਪਾਰ ਕਰਨ ਲਈ ਜੋ ਮੁਦਰਾ ਲੋਨ ਦਾ ਲਾਭ ਲੈ ਸਕਦੇ ਹੋ
ਸੈਲਫ-ਪ੍ਰੋਪਰਾਈਟਰ, ਪਾਰਟਨਰਸ਼ਿਪ, ਸਰਵਿਸ ਸੈਕਟਰ ਦੀਆਂ ਕੰਪਨੀਆਂ, ਮਾਈਕ੍ਰੋ ਉਦਯੋਗ, ਮੁਰੰਮਤ ਦੀਆਂ ਦੁਕਾਨਾਂ, ਟਰੱਕਾਂ ਦੇ ਮਾਲਕ, ਖਾਣ ਨਾਲ ਸਬੰਧਿਤ ਵਪਾਰ, ਵਿਕਰੇਤਾ (ਫਲ ਅਤੇ ਸਬਜ਼ੀਆਂ), ਮਾਈਕ੍ਰੋ ਮੈਨੂਫੈਕਚਰਿੰਗ ਫਰਮਸ,
ਜਰੂਰੀ ਦਸਤਾਵੇਜ
- ਦੋ ਫੋਟੋਆਂ
- ਪਹਿਚਾਣ ਦਾ ਪ੍ਰਮਾਣ
ਖੁਦ ਦੀ ਪਹਿਚਾਣ ਸਬੰਧੀ ਦਸਤਾਵੇਜ਼ ਦੇ ਰੂਪ ‘ਚ ਤੁਸੀਂ ਇਨ੍ਹਾਂ ਦਸਤਾਵੇਜ਼ਾਂ ‘ਚੋਂ ਕਿਸੇ ਇੱਕ ਦੀ ਫੋਟੋ ਕਾਪੀ ਜਮ੍ਹਾ ਕਰ ਸਕਦੇ ਹੋ ਕਾਗਜ਼ਾਤ ਦੀ ਫੋਟੋ ਕਾਪੀ ‘ਤੇ ਤੁਹਾਨੂੰ ਆਪਣੇ ਦਸਤਖ਼ਤ ਵੀ ਕਰਨੇ ਹੋਣਗੇ ਵੋਟਰ ਪਹਿਚਾਣ ਪੱਤਰ, ਡਰਾਈਵਿੰਗ ਲਾਈਸੰਸ, ਪੈਨ ਕਾਰਡ, ਅਧਾਰ ਕਾਰਡ, ਪਾਸਪੋਰਟ ਆਦਿ
ਨਿਵਾਸ ਸਬੰਧੀ ਪ੍ਰਮਾਣ
- ਆਪਣੇ ਪਤੇ ਦੇ ਪ੍ਰਮਾਣ ਦੇ ਰੂਪ ‘ਚ ਤੁਸੀਂ ਇਨ੍ਹਾਂ ‘ਚੋਂ ਕੋਈ ਇੱਕ ਕਾਗਜ਼ਾਤ ਦੀ ਫੋਟੋ ਕਾਪੀ ਜਮ੍ਹਾ ਕਰ ਸਕਦੇ ਹੋ
- ਟੈਲੀਫੋਨ ਬਿੱਲ, ਬਿਜਲੀ ਦਾ ਬਿੱਲ, ਸੰਪੱਤੀ ਦੀ ਰਸੀਦ, ਵੋਟਰ ਪਹਿਚਾਣ ਪੱਤਰ, ਅਧਾਰ ਕਾਰਡ, ਪਾਸਪੋਰਟ, ਬੈਂਕ ਪਾਸਬੁੱਕ ਦਾ ਤਿੰਨ ਮਹੀਨੇ ਦਾ ਸਟੇਟਮੈਂਟ ਆਦਿ
- ਜੇਕਰ ਤੁਸੀਂ ਅਨੁਸੂਚਿਤ ਜਾਤੀ/ਜਨਜਾਤੀ, ਹੋਰ ਪੱਛੜਾ ਵਰਗ ਆਦਿ ਤੋਂ ਆਉਂਦੇ ਹਨ ਤਾਂ ਉਸ ਦੇ ਪ੍ਰਮਾਣ ਪੱਤਰ ਦੀ ਫੋਟੋ ਕਾਪੀ
- ਆਪਣੇ ਕਾਰੋਬਾਰ ਨਾਲ ਸਬੰਧਿਤ ਲਾਈਸੰਸ, ਰਜਿਸਟ੍ਰੇਸ਼ਨ ਸਰਟੀਫਿਕੋਟ ਜਾਂ ਹੋਰ ਕੋਈ ਦਸਤਾਵੇਜ਼ ਜਮ੍ਹਾ ਕਰਨਾ ਹੋਵੇਗਾ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਉਸ ਬਿਜਨਸ ਦੇ ਮਾਲਕ ਹੋ
- ਜੇਕਰ ਤੁਸੀਂ ਬਿਜਨਸ ਵਧਾਉਣ ਲਈ ਮੁਦਰਾ ਲੋਨ ਲੈ ਰਹੇ ਹੋ ਤਾਂ ਇਸ ਨੂੰ ਕੋਟੇਸ਼ਨ ‘ਚ ਤੁਸੀਂ ਸਮਾਨ ਜਾਂ ਮਸ਼ੀਨਰੀ ਖਰੀਦਣ ਦੀ ਲਾਗਤ ਆਦਿ ਦਿਖਾ ਸਕਦੇ ਹੋ
- ਕਾਰੋਬਾਰ ਵਧਾਉਣ ‘ਚ ਤੁਹਾਨੂੰ ਮਸ਼ੀਨ ਜਾਂ ਬੱਚੇ ਮਾਲ ਆਦਿ ਦੀ ਜ਼ਰੂਰਤ ਪੈਂਦੀ ਹੈ ਅਜਿਹੇ ‘ਚ ਤੁਸੀਂ ਸਮਾਨ ਕਿਸ ਤੋਂ ਖਰੀਦ ਰਹੇ ਹੋ ਅਤੇ ਕਿਸ ਕੀਮਤ ‘ਤੇ ਖਰੀਦ ਰਹੇ ਹੋ, ਇਸ ਬਾਰੇ ਵੀ ਬੈਂਕ ਨੂੰ ਦੱਸਣਾ ਪਵੇਗਾ
ਇੱਥੇ ਕੁਝ ਮਾਮਲੇ ਹਨ ਜਿਨ੍ਹਾਂ ‘ਚ ਮੁਦਰਾ ਲੋਨ ਲਿਆ ਜਾ ਸਕਦਾ ਹੈ
- ਓਵਰਡ੍ਰਾਫਟ ਸਹੂਲਤ
- ਡਰਾਪਲਾਈਨ ਓਵਰਡ੍ਰਾਫਟ
- ਵਪਾਰਕ ਵੈਨ, ਦੋ ਪਹੀਆ ਵਾਹਨਾਂ ਲਈ ਲੋਨ
- ਮਸ਼ੀਨਰੀ ਅਤੇ ਹੋਰ ਸੰਸਥਾਨਾਂ ਦੀ ਖਰੀਦ ਲਈ ਲੋਨ
- ਦਫਤਰਾਂ ਦਾ ਨਵੀਨੀਕਰਨ
- ਖੇਤੀ ਸਬੰਧਿਤ ਗਤੀਵਿਧੀਆਂ ਲਈ ਜ਼ਰੂਰੀ ਲੋਨ
ਫਾਰਮ ਭਰਦੇ ਸਮੇਂ ਮੱਦਦ ਕਰਨ ਵਾਲੇ ਬਿੰਦੂ
ਹਰੇਕ ਲੋਨ ਐਪਲੀਕੇਸ਼ਨ ਫਾਰਮ ਦੇ ਟਾਪ ‘ਤੇ ਲੋਨ ਦੇ ਪ੍ਰਕਾਰ ਦਾ ਨਾਂਅ ਹੋਵੇਗਾ ਸ਼ਿਸ਼ੂ ਲੋਨ ਲਈ ਫਾਰਮ ਵੱਖਰਾ ਹੈ, ਜਦੋਂਕਿ ਨੌਜਵਾਨ ਅਤੇ ਕਿਸ਼ੋਰ ਲੋਨ ਲਈ ਫਾਰਮ ਇੱਕ ਹੀ ਹੈ
- ਬੈਂਕ ਅਤੇ ਸ਼ਾਖਾ ਦਾ ਨਾਂਅ ਜਿੱਥੋਂ ਲੋਨ ਲੈਣਾ ਚਾਹੁੰਦੇ ਹੋ
- ਬਿਨੈ ਦਾ ਨਾਂਅ ਸਹੀ ਤੇ ਸਪੱਸ਼ਟ ਰੂਪ ਨਾਲ ਭਰੋ,
- ਜੇਕਰ ਪੁੱਛਿਆ ਜਾਵੇ ਤਾਂ ਬਿਨੈਕਾਰ ਦੇ ਪਿਤਾ/ਮਾਤਾ ਦਾ ਨਾਂਅ ਭਰੋ
- ਮੋਬਾਇਲ ਨੰਬਰ ਤੇ ਪਤੇ ਵਰਗੀ ਸੰਪਰਕ ਦੀ ਜਾਣਕਾਰੀ ਦਰਜ ਕਰੋ
- ਧਰਮ ਅਤੇ ਰਾਸ਼ਟਰੀਅਤਾ ਦੀ ਵੀ ਜਾਣਕਾਰੀ ਦਰਜ ਕਰੋ
- ਅਧਾਰ ਕਾਰਡ ਦੀ ਜਾਣਕਾਰੀ ਦਰਜ ਕਰੋ
- ਵਪਾਰ ਸਥਾਪਿਤ ਕਰਨ ਲਈ ਹੋਣ ਵਾਲੇ ਖਰਚ ਦੀ ਜਾਣਕਾਰੀ ਦਰਜ ਕਰੋ
- ਕੰਪਨੀ ਵੱਲੋਂ ਕੀਤੇ ਗਏ ਵਪਾਰ ਦੀ ਹਰ ਜਾਣਕਾਰੀ, ਉਨ੍ਹਾਂ ਦੀ ਵਰਤਮਾਨ ਵਿਕਰੀ ਅਤੇ ਨੇੜਲੇ ਭਵਿੱਖ ‘ਚ ਉਨ੍ਹਾਂ ਦੀ ਸੰਭਾਵਿਤ ਵਿਕਰੀ
- ਓਬੀਸੀ/ਐੱਸ/ਐੱਸਟੀ ਸ਼੍ਰੇਣੀਆਂ ਤਹਿਤ ਆਉਣ ਵਾਲੇ ਬਿਨੈਕਾਰ ਨੂੰ ਜਾਤੀ ਪ੍ਰਮਾਣ ਪੱਤਰ ਦੇਣਾ ਹੋਵੇਗਾ
- ਜੇਕਰ ਕਿਸੇ ਨੇ ਪਹਿਲਾਂ ਲੋਨ ਲਈ ਬਿਨੈ ਕੀਤਾ ਹੈ, ਤਾਂ ਉਸ ਨੂੰ ਲੋਨ ਦੇ ਪ੍ਰਕਾਰ, ਰਾਸ਼ੀ ਕ੍ਰੇਡਿਟ ਅਤੇ ਲੋਨ ਅਕਾਊਂਟ ਦੇ ਬਿਓਰਾ ਦਾ ਜ਼ਿਕਰ ਕਰਨਾ ਹੋਵੇਗਾ
- ਦੋ ਪਾਸਪੋਰਟ ਫੋਟੋਆਂ ਲਾਓ
ਸਿਰਫ਼ ਤਿੰਨ ਤਰ੍ਹਾਂ ਦੇ ਮੁਦਰਾ ਲੋਨ ਆੱਫਰ ਕੀਤੇ ਜਾਂਦੇ ਹਨ ਮੁਦਰਾ ਹੇਠਾਂ ਦਿੱਤੇ ਗਏ ਤਿੰਨ ਅਧਾਰਾਂ ‘ਤੇ ਲੋਨ ਆਫਰ ਕਰਦੀ ਹੈ
ਸ਼ਿਸੂ:
ਸ਼ਿਸ਼ੂ ਲੋਨ ਤਹਿਤ ਇੱਕ ਬਿਨੈ 50,000 ਰੁਪਏ ਤੱਕ ਦਾ ਲੋਨ ਪ੍ਰਾਪਤ ਕਰ ਸਕਦਾ ਹੈ ਇਸ ਤਰ੍ਹਾਂ ਦੇ ਲੋਨ ਦਾ ਮਤਲਬ ਅਜਿਹੇ ਲੋਕਾਂ ਨਾਲ ਹੈ, ਜਿਨ੍ਹਾਂ ਨੂੰ ਘੱਟ ਫੰਡ ਦੀ ਜ਼ਰੂਰਤ ਹੁੰਦੀ ਹੈ ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਹਾਲੇ ਆਪਣਾ ਵਪਾਰ ਸ਼ੁਰੂ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਧਨ ਦੀ ਜ਼ਰੂਰਤ ਹੈ
ਕਿਸ਼ੋਰ:
ਕਿਸ਼ੋਰ ਲੋਨ ਤਹਿਤ, ਇੱਕ ਬਿਨੈ 50,000 ਤੋਂ ਲੈ ਕੇ 5 ਲੱਖ ਰੁਪਏ ਤੱਕ ਲੋਨ ਪ੍ਰਾਪਤ ਕਰ ਸਕਦਾ ਹੈ ਇਸ ਤਰ੍ਹਾਂ ਦਾ ਲੋਨ ਉਨ੍ਹਾਂ ਬਿਨੈਕਾਰਾਂ ਲਈ ਲਾਭਦਾਇਕ ਹੈ, ਜੋ ਪਹਿਲਾਂ ਹੀ ਆਪਣਾ ਵਪਾਰ ਸ਼ੁਰੂ ਕਰ ਚੁੱਕੇ ਹਨ, ਪਰ ਇਸ ਨੂੰ ਸੁਧਾਰਨ ਲਈ ਕੁਝ ਹੋਰ ਧਨ ਦੀ ਜ਼ਰੂਰਤ ਹੈ ਇਹ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਵਪਾਰ ਸ਼ੁਰੂ ਹੋ ਗਏ ਹਨ ਪਰ ਹਾਲੇ ਤੱਕ ਸਥਾਪਿਤ ਨਹੀਂ ਹੋਏ ਹਨ ਵਿਆਜ ਦਰ ਲੋਨ ਦੇਣ ਵਾਲੀ ਸੰਸਥਾ ‘ਤੇ ਨਿਰਭਰ ਹੈ ਕਿਸ਼ੋਰ ਲੋਨ ‘ਚ, ਵਪਾਰਕ ਯੋਜਨਾ ਅਤੇ ਇਸ ਲੋਨ ਲਈ ਬਿਨੈ ਕਰਨ ਵਾਲੇ ਵਿਅਕਤੀ ਦਾ ਕ੍ਰੇਡਿਟ ਰਿਕਾਰਡ ਵਿਆਜ ਦਰ ਤੈਅ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਬੈਂਕ ਹੀ ਭੁਗਤਾਨ ਦਾ ਸਮਾਂ ਵੀ ਤੈਅ ਕਰਦਾ ਹੈ
ਤਰੁਣ:
ਤਰੁਣ ਲੋਨ ਤਹਿਤ, ਇੱਕ ਬਿਨੈ 5 ਲੱਖ ਰੁਪਏ ਤੋਂ 10 ਲੱਖ ਰੁਪਏ ਦਾ ਲੋਨ ਪ੍ਰਾਪਤ ਕਰ ਸਕਦਾ ਹੈ ਇਹ ਲੋਨ ਮੁਦਰਾ ਲੋਨ ਯੋਜਨਾ ਤਹਿਤ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਜ਼ਿਆਦਾਤਰ ਲੋਨ ਰਾਸ਼ੀ ਹੈ ਇਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਵਪਾਰ ਸਥਾਪਿਤ ਹਨ, ਪਰ ਉਨ੍ਹਾਂ ਨੂੰ ਆਪਣੇ ਵਪਾਰਾਂ ਦਾ ਵਿਸਥਾਰ ਕਰਨ ਲਈ ਧਨ ਦੀ ਜ਼ਰੂਰਤ ਹੈ
ਮੁਦਰਾ ਲੋਨ ਤੇ ਵਿਆਜ ਦਰਾਂ
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕੋਈ ਨਿਸ਼ਚਿਤ ਵਿਆਜ ਦਰ ਨਹੀਂ ਹੈ ਅਲੱਗ-ਅਲੱਗ ਬੈਂਕ ਮੁਦਰਾ ਲੋਨ ਲਈ ਵੱਖਰੀ ਵਿਆਜ ਦਰ ਵਸੂਲ ਸਕਦੇ ਹੋ, ਲੋਨ ਲੈਣ ਵਾਲੇ ਦੇ ਕਾਰੋਬਾਰ ਦੀ ਦਸ਼ਾ ਅਤੇ ਉਸ ਨਾਲ ਜੁੜੇ ਜ਼ੋਖਮ ਦੇ ਅਧਾਰ ‘ਤੇ ਵੀ ਵਿਆਜ ਦਰ ਨਿਰਭਰ ਕਰਦੀ ਹੈ ਆਮ ਤੌਰ ‘ਤੇ ਨਵੀਂ ਵਿਆਜ ਦਰ 12% ਹੈ
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭ
ਮੁਦਰਾ ਯੋਜਨਾ ਤਹਿਤ ਬਿਨਾਂ ਗਰੰਟੀ ਦੇ ਲੋਨ ਮਿਲਦਾ ਹੈ ਇਸ ਤੋਂ ਇਲਾਵਾ ਲੋਨ ਲਈ ਕੋਈ ਪ੍ਰੋਸੈਸਿੰਗ ਚਾਰਜ ਵੀ ਨਹੀਂ ਲਿਆ ਜਾਂਦਾ ਹੈ ਮੁਦਰਾ ਯੋਜਨਾ ‘ਚ ਲੋਨ ਚੁਕਾਉਣ ਦਾ ਸਮਾਂ 5 ਸਾਲ ਤੱਕ ਵਧਾਇਆ ਜਾ ਸਕਦਾ ਹੈ ਲੋਨ ਲੈਣ ਵਾਲੇ ਨੂੰ ਇੱਕ ਮੁਦਰਾ ਕਾਰਡ ਮਿਲਦਾ ਹੈ, ਜਿਸ ਦੀ ਮੱਦਦ ਨਾਲ ਕਾਰੋਬਾਰੀ ਜ਼ਰੂਰਤ ਪੈਣ ‘ਤੇ ਆਉਣ ਵਾਲਾ ਖਰਚ ਕੀਤਾ ਜਾ ਸਕਦਾ ਹੈ
ਮੁਦਰਾ ਲੋਨ ਯੋਜਨਾ ਤਹਿਤ ਆਉਣ ਵਾਲੇ ਬੈਂਕ
- ਇਲਾਹਬਾਦ ਬੈਂਕ,
- ਆਂਧਰਾ ਬੈਂਕ,
- ਐਕਸਿਸ ਬੈਂਕ,
- ਬੈਂਕ ਆਫ਼ ਬੜੌਦਾ,
- ਬੈਂਕ ਆਫ ਇੰਡੀਆ,
- ਬੈਂਕ ਆਫ ਮਹਾਂਰਾਸ਼ਟਰ,
- ਕੇਨਰਾ ਬੈਂਕ,
- ਸੈਂਟਰਲ ਬੈਂਕ ਆਫ ਇੰਡੀਆ,
- ਕਾਰਪੋਰੇਸ਼ਨ ਬੈਂਕ,
- ਦੇਨਾ ਬੈਂਕ,
- ਫੈਡਰਲ ਬੈਂਕ,
- ਐੱਚਡੀਐੱਫਸੀ ਬੈਂਕ,
- ਆਈਸੀਆਈਸੀ ਬੈਂਕ,
- ਆਈਡੀਬੀਆਈ ਬੈਂਕ,
- ਇੰਡੀਅਨ ਬੈਂਕ,
- ਇੰਡੀਅਨ ਓਵਰਸੀਜ ਬੈਂਕ,
- ਜੇ ਐਂਡ ਕੇ ਬੈਂਕ,
- ਕਰਨਾਟਕ ਬੈਂਕ,
- ਕੋਟਕ ਮਹਿੰਦਰਾ ਬੈਂਕ,
- ਓਰੀਅੰਟਲ ਬੈਂਕ ਆਫ਼ ਕਾਮਰਸ,
- ਪੰਜਾਬ ਐਂਡ ਸਿੰਧ ਬੈਂਕ,
- ਪੰਜਾਬ ਨੈਸ਼ਨਲ ਬੈਂਕ,
- ਸਰਸਵਤ ਬੈਂਕ,
- ਸਟੇਟ ਬੈਂਕ ਆਫ ਇੰਡੀਆ,
- ਸਿੰਡੀਕੇਟ ਬੈਂਕ,
- ਤਮਿਲਨਾਡੂ ਮਰਸਟਾਈਲ ਬੈਂਕ,
- ਯੂਕੋ ਬੈਂਕ,
- ਯੂਨੀਅਨ ਬੈਂਕ ਆਫ ਇੰਡੀਆ,
- ਯੂਨਾਈਟਡ ਬੈਂਕ ਆਫ ਇੰਡੀਆ
ਮੁਦਰਾ ਲੋਨ ਨਾਲ ਸਬੰਧਿਤ ਸਵਾਲ-ਜਵਾਬ
ਵੱਖ-ਵੱਖ ਸਰਵੇਖਣ ਛੋਟੇ ਉਦਯੋਗਾਂ ਨੂੰ ਭਾਰਤ ਦੀ ਅਰਥਵਿਵਸਥਾ ਨੂੰ ਵਿਕਸਤ ਕਰਨ ਅਤੇ ਵਧਾਉਣ ‘ਚ ਮੱਦਦ ਕਰਨ ਵਾਲੇ ਸਰਕਾਰ ਦੇ ਮਹੱਤਵ ਬਾਰੇ ਦੱਸਦੇ ਹਨ ਮੁਦਰਾ ਲੋਨ ਲਈ ਆਨ’ਲਾਈਨ ਬਿਨੈ ਕਰਨਾ ਸੁਵਿਧਾਜਨਕ ਅਤੇ ਸਮੇਂ ਦੀ ਬੱਚਤ ਹੈ ਇਹ ਯਕੀਨੀ ਤੌਰ ‘ਤੇ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਦੇ ਕਰੀਬ ਇੱਕ ਬਿਹਤਰੀਨ ਕਦਮ ਹਨ ਛੋਟੇ ਵਪਾਰ ਨੂੰ ਉਨ੍ਹਾਂ ਦੇ ਵਿਕਾਸ ‘ਚ ਮੱਦਦ ਕਰਨ ਦੇ ਨਾਲ, ਅਪ੍ਰਤੱਖ ਤੌਰ ‘ਤੇ ਇਹ ਯੋਜਨਾ ਦੇਸ਼ ਦੀ ਅਰਥਵਿਵਸਥਾ ਦੀ ਵਿਕਾਸ ਦਰ ਨੂੰ ਵਧਾਉਣ ‘ਚ ਵੀ ਮੱਦਦ ਕਰਦੀ ਹੈ
ਪ੍ਰਸ਼ਨ: ਸ਼ਿਸੂ ਲੋਨ ਯੋਜਨਾ ਤਹਿਤ ਲੋਨ ਮਿਲਣ ‘ਚ ਕਿੰਨਾ ਸਮਾਂ ਲੱਗਦਾ ਹੈ?
ਉੱਤਰ: ਸ਼ਿਸ਼ੂ ਲੋਨ ਯੋਜਨਾ ਲਈ ਲੋਨ ਮਿਲਣ ‘ਚ 7-10 ਦਿਨ ਲੱਗਦੇ ਹਨ
ਪ੍ਰਸ਼ਨ: ਕੀ ਮੁਦਰਾ ਲੋਨ ਭਾਰਤ ਦੇ ਸਾਰੇ ਬੈਂਕਾਂ ‘ਤੇ ਲਾਗੂ ਹੁੰਦਾ ਹੈ?
ਉੱਤਰ: ਜੀ ਹਾਂ, ਮੁਦਰਾ ਲੋਨ ਭਾਰਤ ਦੇ ਲਗਭਗ ਹਰ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ ਵੱਲੋਂ ਦਿੱਤਾ ਜਾਂਦਾ ਹੈ
ਪ੍ਰਸ਼ਨ: ਮੁਦਰਾ ਲੋਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਲੋਨ ਰਾਸ਼ੀ ਕਿੰਨੀ ਹੈ?
ਉੱਤਰ: ਮੁਦਰਾ ਲੋਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਘੱਟੋ-ਘੱਟ ਲੋਨ ਰਾਸ਼ੀ 50,000 ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ 10 ਲੱਖ ਹੈ
ਪ੍ਰਸ਼ਨ: ਮੁਦਰਾ ਲੋਨ ਵੱਲੋਂ ਤੈਅ ਵਿਆਜ ਦਰ ਕੀ ਹੈ?
ਉੱਤਰ: ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮੁਦਰਾ ਲੋਨ ਬਿਨੈ ਦੀਆਂ ਜ਼ਰੂਰਤਾਂ ਅਤੇ ਪ੍ਰੋਫਾਈਲ ਦੇ ਅਧਾਰ ‘ਤੇ ਵਿਆਜ ਦਰ ਤੈਅ ਕੀਤੀ ਜਾਂਦੀ ਹੈ
ਪ੍ਰਸ਼ਨ: ਮੁਦਰਾ ਲੋਨ ਲੈਣ ਲਈ ਕੀ ਕੋਈ ਸਕਿਊਰਿਟੀ ਜਮ੍ਹਾ ਕਰਨੀ ਜ਼ਰੂਰੀ ਹੈ?
ਉੱਤਰ: ਨਹੀਂ, ਬੈਂਕਾਂ ਨੂੰ ਕੋਈ ਸਕਿਊਰਿਟੀ ਜਮ੍ਹਾ ਕਰਨ ਦੀ ਜ਼ਰੂਰਤ ਨਹੀਂ ਹੈ
ਪ੍ਰਸ਼ਨ: ਕੀ ਸਰੀਰਕ ਤੌਰ ਤੋਂ ਅਸਮੱਰਥ ਲੋਕ ਮੁਦਰਾ ਲੋਨ ਲੈਣ ਦੇ ਯੋਗ ਹਨ?
ਉੱਤਰ: ਹਰੇਕ ਭਾਰਤੀ ਨਾਗਰਿਕ ਮੁਦਰਾ ਲੋਨ ਦਾ ਲਾਭ ਲੈਣ ਲਈ ਯੋਗ ਹੈ ਜਿਸ ਕੋਲ ਇਨਕਮ ਲਈ ਇੱਕ ਵਪਾਰਕ ਯੋਜਨਾ ਹੈ
ਪ੍ਰਸ਼ਨ: ਕੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਿਸੇ ਤਰ੍ਹਾਂ ਦੀ ਸਬਸਿਡੀ ਹੈ?
ਉੱਤਰ: ਇਸ ਯੋਜਨਾ ਤਹਿਤ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਹੈ ਹਾਲਾਂਕਿ, ਜੇਕਰ ਲੋਨ ਕਿਸੇ ਵੀ ਸਰਕਾਰੀ ਯੋਜਨਾ ਨਾਲ ਜੁੜਿਆ ਹੋਇਆ ਹੈ, ਜਿਸ ‘ਚ ਸਰਕਾਰ ਸਬਸਿਡੀ ਦੇ ਰਹੀ ਹੈ, ਤਾਂ ਇਹ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਯੋਗ ਹੋਵੇਗੀ
ਪ੍ਰਸ਼ਨ: ਕੀ ਟੈਂਪੋ, ਟੈਕਸੀ ਜਾਂ ਆਟੋ ਖਰੀਦਣ ਲਈ ਮੁਦਰਾ ਲੋਨ ਉਪਲੱਬਧ ਹੈ?
ਉੱਤਰ: ਹਾਂ, ਸਿਰਫ ਜੇਕਰ ਬਿਨੈ ਜਨਤਕ ਆਵਾਜਾਈ ਦੇ ਉਦੇਸ਼ ਨਾਲ ਇਨ੍ਹਾਂ ਵਾਹਨਾਂ ਦੀ ਵਰਤੋਂ ਕਰਨ ਜਾ ਰਿਹਾ ਹੈ
ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਕੇਂਦਰ ਸਰਕਾਰ ਦੀ ਵੈੱਬਸਾਈਟ ਵੀਂ://ੂ.ਖ਼ੂਮਫਿ.ਲ਼ਲਿ.ੜਗ਼/ ‘ਤੇ ਸੰਪਰਕ ਕਰ ਸਕਦੇ ਹਨ