ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਸਿਮਰਨ ਲਈ ਅਲ੍ਹ ਸਵੇਰ ਆ ਕੇ ਉਠਾਉਂਦੇ ਪਿਆਰੇ ਮੁਰਸ਼ਿਦ -Experience of Satsangis
ਪ੍ਰੇਮੀ ਰਾਮ ਗੋਪਾਲ ਇੰਸਾਂ ਪੁੱਤਰ ਸੱਚਖੰਡ ਵਾਸੀ ਕ੍ਰਿਸ਼ਨ ਚੰਦ ਰਿਟਾਇਰਡ ਐੱਸ.ਈ. ਸਿੰਚਾਈ ਵਿਭਾਗ (ਹਰਿਆਣਾ) ਸ਼ਾਹ ਸਤਿਨਾਮ ਜੀ ਨਗਰ, ਸਰਸਾ
ਸੰਨ 1990 ਦੀ ਗੱਲ ਹੈ ਕਿ ਉਸ ਸਮੇਂ ਅਸੀਂ ਸਮੇਤ ਪਰਿਵਾਰ ਭਾਖੜਾ ਬਿਆਸ ਮੈਨੇਜਮੈਂਟ ਦੀ ਕਲੋਨੀ ਹਿਸਾਰ ਵਿਚ ਰਹਿੰਦੇ ਸੀ ਉਸ ਸਮੇਂ ਮੇਰੇ ਡੈਡੀ ਜੀ ਐਕਸੀਅਨ ਲੱਗੇ ਹੋਏ ਸਨ ਉਸ ਸਮੇਂ ਸਾਡਾ ਸਭ ਦਾ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਲਿਆ ਹੋਇਆ ਸੀ ਤੇ ਬਕਾਇਦਾ ਸਤਿਸੰਗ ‘ਤੇ ਜਾਇਆ ਕਰਦੇ ਸੀ ਮੇਰੇ ਡੈਡੀ ਤੇ ਮੇਰੇ ‘ਤੇ ਪਰਮ ਪਿਤਾ ਜੀ ਦੀ ਐਨੀ ਰਹਿਮਤ ਸੀ ਕਿ ਪਰਮ ਪਿਤਾ ਜੀ ਸਾਨੂੰ ਸੁਬ੍ਹਾ ਤਿੰਨ ਵਜੇ ਨਾਮ ਸਿਮਰਨ ਕਰਨ ਲਈ ਉਠਾ ਦਿਆ ਕਰਦੇ ਅਸੀਂ ਲੌਬੀ ਵਿਚ ਆ ਕੇ ਆਪਸ ਵਿਚ ਪੁੱਛਦੇ ਕਿ ਪਿਤਾ ਜੀ ਨੇ ਉਠਾਇਆ ਹੈ? ਚਾਹ ਪੀ ਕੇ ਸਿਮਰਨ ਵਿਚ ਬੈਠਦੇ ਹਾਂ ਜਦੋਂ ਅਸੀਂ ਚਾਹ ਬਣਾਉਂਦੇ, ਥੋੜ੍ਹਾ-ਬਹੁਤ ਸ਼ੋਰ ਹੋ ਹੀ ਜਾਂਦਾ
ਚਾਹ ਪੀ ਕੇ ਅਸੀਂ ਆਪਣੇ-ਆਪਣੇ ਕਮਰੇ ਵਿਚ ਸਿਮਰਨ ਕਰਨ ਬੈਠ ਜਾਂਦੇ ਇਹ ਸਾਰਾ ਕੁਝ ਮੇਰੀ ਮਾਤਾ ਜੀ ਦੇਖਦੀ ਰਹਿੰਦੀ ਕਿ ਇਹ ਦੋਵੇਂ ਹੀ ਕਰਦੇ ਹਨ ਮੈਂ ਹਰ ਰੋਜ਼ ਮਾਤਾ ਜੀ ਨੂੰ ਦੱਸਦਾ ਕਿ ਪਿਤਾ ਜੀ (ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਖੁਦ ਆਪਣੇ ਘਰ ਆਉਂਦੇ ਹਨ ਇਸ ਲਈ ਅਸੀਂ ਬਾਪ-ਬੇਟਾ ਰਾਤ ਨੂੰ ਸਫਾਈ ਕਰਕੇ ਹੀ ਸੌਂਦੇ ਸੀ ਮੇਰੇ ਮੰਮੀ ਜੀ ਕਹਿੰਦੇ, ਮੈਨੂੰ ਕਿਉਂ ਨਹੀਂ ਉਠਾਉਂਦੇ ਪਿਤਾ ਜੀ? ਅਗਲੇ ਦਿਨ ਮੈਂ ਪਰਮ ਪਿਤਾ ਜੀ ਨੂੰ ਅਰਦਾਸ ਕੀਤੀ ਕਿ ਮੇਰੀ ਮੰਮੀ ਜੀ ਨੂੰ ਵੀ ਦਰਸ਼ਨ ਦਿਓ, ਉਹ ਵੀ ਉੱਠੇ ਅਤੇ ਸਿਮਰਨ ਕਰੇ ਉਸ ਤੋਂ ਅਗਲੇ ਦਿਨ ਸੁਬ੍ਹਾ ਤਿੰਨ ਵਜੇ ਸਾਨੂੰ ਤਿੰਨਾਂ ਨੂੰ ਹੀ ਪਰਮ ਪਿਤਾ ਜੀ ਨੇ ਉਠਾ ਦਿੱਤਾ ਫਿਰ ਅਸੀਂ ਆਪਸ ‘ਚ ਪੁੱਛਿਆ ਕਿ ਅੱਜ ਕਿਵੇਂ ਉੱਠੇ ਮੇਰੇ ਮੰਮੀ ਜੀ ਕਹਿਣ ਲੱਗੇ ਕਿ ਘੰਟੀ ਵੱਜੀ ਹੈ
ਪਤਾ ਕਰੋ, ਬਾਹਰ ਕੋਈ ਆਇਆ ਹੈ ਮੈਂ ਸਮਝ ਗਿਆ ਕਿ ਪਿਤਾ ਜੀ ਆਏ ਹਨ ਘਰ ਦੇ ਬਾਹਰ ਸੁਬ੍ਹਾ ਤਿੰਨ ਵਜੇ ਕੌਣ ਹੋ ਸਕਦਾ ਹੈ ਅਸੀਂ ਬਾਹਰ ਜਾ ਕੇ ਦੇਖਿਆ, ਕੋਈ ਵੀ ਨਹੀਂ ਸੀ ਆਪਣੇ ਪਹਿਰੇਦਾਰ ਤੋਂ ਪੁੱਛਿਆ ਕਿ ਅੱਜ ਸਾਡੇ ਘਰ ਸੁਬ੍ਹਾ ਕੌਣ ਆਇਆ ਸੀ ਪਹਿਰੇਦਾਰ ਕਹਿਣ ਲੱਗਿਆ ਕਿ ਸਾਹਿਬ, ਇੱਥੇ ਬਿਨਾਂ ਪਰਮਿਸ਼ਨ ਦੇ ਕੋਈ ਕਲੋਨੀ ਅੰਦਰ ਨਹੀਂ ਆ ਸਕਦਾ ਉਸ ਤੋਂ ਅਗਲੇ ਦਿਨ ਸੁਬ੍ਹਾ ਤਿੰਨ ਵਜੇ ਜ਼ੋਰ ਦਾ ਖੜਾਕਾ ਹੋਇਆ ਅਸੀਂ ਬਾਹਰ ਜਾ ਕੇ ਦੇਖਿਆ ਤਾਂ ਉਹ ਪਾਣੀ ਵਾਲਾ ਖਾਲੀ ਟੱਬ ਸੀ ਜੋ ਮੇਰੇ ਕਮਰੇ ਦੇ ਨਾਲ ਟੇਡਾ ਪਿਆ ਹੋਇਆ ਸੀ, ਉਹ ਟੱਬ ਤੀਹ ਫੁੱਟ ਦੀ ਦੂਰੀ ‘ਤੇ ਮੰਮੀ ਜੀ ਦੇ ਕਮਰੇ ਦੇ ਨਾਲ ਜਾ ਡਿੱਗਿਆ ਮੈਨੂੰ ਤੁਰੰਤ ਗੱਲ ਦੀ ਸਮਝ ਆ ਗਈ ਕਿ ਪਿਤਾ ਜੀ ਨੇ ਅੱਜ ਘੰਟੀ ਨਹੀਂ ਘੰਟਾ ਵਜਾਇਆ ਹੈ ਅਸੀਂ ਪੂਜਨੀਕ ਪਰਮ ਪਿਤਾ ਜੀ ਦਾ ਲੱਖ-ਲੱਖ ਧੰਨਵਾਦ ਕੀਤਾ ਅਤੇ ਹੁਣ ਸਾਡੀ ਪਰਮ ਪਿਤਾ ਜੀ ਦੇ ਸਵਰੂਪ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿਚ ਇਹੀ ਅਰਜ਼ ਹੈ ਕਿ ਸਾਡੇ ‘ਤੇ ਇਸੇ ਤਰ੍ਹਾਂ ਹੀ ਦਇਆ-ਮਿਹਰ ਰਹਿਮਤ ਬਣਾਈ ਰੱਖਣਾ ਜੀ