ਸੰਪਾਦਕੀ
ਜੰਗਲ ‘ਚ ਮੰਗਲ ਕੀਤਾ ਦਾਤਾਰ
ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਜੋ ਦੁਨੀਆਂ ‘ਚ ਰੂਹਾਨੀਅਤ ਤੇ ਇਨਸਾਨੀਅਤ ਦੀ ਸਿੱਖਿਆ ਦੇ ਰੂਪ ‘ਚ ਪ੍ਰਸਿੱਧ ਹੋ ਚੁੱਕਿਆ ਹੈ, 27 ਸਾਲਾਂ ਦਾ ਸੁਨਹਿਰਾ ਸਫ਼ਰ ਜੋ ਅਦਭੁੱਤ ਹੈ, ਅਭੂਤਪੂਰਨ ਹੈ ਡੇਰਾ ਸੱਚਾ ਸੌਦਾ, ਸਰਸਾ ਵਿਸ਼ਵ ‘ਚ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਹੈ ਸਰਸਾ ਸ਼ਹਿਰ ਤੋਂ ਲਗਭਗ 5 ਕਿੱਲੋਮੀਟਰ ਦੀ ਦੂਰੀ ‘ਤੇ ਸ਼ਾਹ ਮਸਤਾਨਾ ਜੀ ਆਸ਼ਰਮ, ਜਿਸ ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਥਾਪਿਤ ਕੀਤਾ ਅਤੇ ਸਰਸਾ ਸ਼ਹਿਰ ਤੋਂ ਲਗਭਗ 10 ਕਿੱਲੋਮੀਟਰ ਦੂਰ ਪਿੰਡ ਸ਼ਾਹਪੁਰ ਬੇਗੂ ਤੇ ਨੇਜੀਆ ਖੇੜਾ ਵਿਚਕਾਰ ਸਥਿਤ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ ਆਪਣੀ ਰੂਹਾਨੀ ਚਮਕ ਨਾਲ ਪੂਰੀ ਦੁਨੀਆਂ ਨੂੰ ਚਮਕਾ ਰਿਹਾ ਹੈ ਸ਼ਾਹ ਸਤਿਨਾਮ ਜੀ ਧਾਮ ਦਾ ਨਿਰਮਾਣ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਪਾਵਨ ਹਜ਼ੂਰੀ ਤੇ ਰਹਿਮੋ ਕਰਮ ਨਾਲ ਸੰਨ 1993 ‘ਚ ਕਰਵਾਇਆ ਜੋ ਆਪਣੇ ਆਪ ‘ਚ ਬੇਮਿਸਾਲ ਹੈ
ਸ਼ਾਹ ਸਤਿਨਾਮ ਜੀ ਧਾਮ ਦਾ ਨਿਰਮਾਣ ਦੁਨੀਆ ਸਾਹਮਣੇ ਇੱਕ ਅਜਿਹਾ ਚਮਤਕਾਰ ਹੈ ਜਿਸ ਨੂੰ ਹਜ਼ਾਰਾਂ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਹੁੰਦੇ ਦੇਖਿਆ ਹੈ ਅਤੇ ਅੱਜ ਵੀ ਇਸ ਦੀ ਗੌਰਵ-ਗਾਥਾ ਉਨ੍ਹਾਂ ਦੇ ਦਿਲੋ-ਦਿਮਾਗ ‘ਚ ਵਸੀ ਹੋਈ ਹੈ ਜੋ ਨਾ ਭੁੱਲਣਯੋਗ ਹੈ ਕਿਉਂਕਿ ਇਹ ਇੱਕ ਅਜਿਹਾ ਨਿਰਮਾਣ-ਕਾਰਜ ਸੀ ਜਿਸ ਦੇ ਬਾਰੇ ਕੋਈ ਕਲਪਨਾ ਵੀ ਨਹੀਂ ਕਰ ਸਕਦਾ, ਬਣਾਉਣਾ ਤਾਂ ਦੂਰ ਦੀ ਗੱਲ ਸੀ ਇਹ ਨਿਰਮਾਣ ਅਸਮਾਨ ਤੋਂ ਤਾਰੇ ਤੋੜਨ ਵਰਗਾ ਹੀ ਸੀ ਇਹੀ ਕਾਰਨ ਹੈ ਕਿ ਅੱਜ ਵੀ ਲੋਕ ਜਦੋਂ ਇਸ ਨਿਰਮਾਣ ਬਾਰੇ ਸੁਣਦੇ ਹਨ ਤਾਂ ਦੰਦਾਂ ਹੇਠ ਉਂਗਲੀ ਦਬਾ ਲੈਂਦੇ ਹਨ
ਸੰਨ 1993 ‘ਚ ਜਿਸ ਜਗ੍ਹਾ ‘ਤੇ ਸ਼ਾਹ ਸਤਿਨਾਮ ਜੀ ਧਾਮ ਦੀ ਸਥਾਪਨਾ ਕੀਤੀ ਗਈ ਹੈ, ਉਹ ਇੱਕਦਮ ਸੁੰਨਸਾਨ ਤੇ ਬੰਜਰ ਇਲਾਕਾ ਸੀ ਅਜਿਹਾ ਦ੍ਰਿਸ਼ ਸੀ ਕਿ ਉੱਥੇ ਰਾਤ ਨੂੰ ਤਾਂ ਕੀ, ਭਰੇ ਦਿਨ ‘ਚ ਵੀ ਕੋਈ ਜਾਣ ਦਾ ਨਾਂਅ ਨਹੀਂ ਲੈਂਦਾ ਸੀ ਏਨਾ ਉੱਬੜ-ਖਾਬੜ ਤੇ ਉੱਚਾ-ਨੀਵਾਂ ਕਿ ਉੱਧਰ ਇੱਕ ਕਦਮ ਵੀ ਚੱਲਣਾ ਮੁਹਾਲ ਸੀ ਸੁੰਨਸਾਨ ਤੇ ਬੰਜਰਪਣ ਤਾਂ ਸੀ ਹੀ, ਇਸ ਤੋਂ ਇਲਾਵਾ ਇਸ ਜਗ੍ਹਾ ਦੀ ਡਰ ਵਾਲੀ ਗੱਲ ਇਸ ਜਗ੍ਹਾ ‘ਤੇ 25-30 ਫੁੱਟ ਉੱਚੇ ਬਾਲੂ ਰੇਤ ਦੇ ਟਿੱਬੇ ਸਨ ਇਹ ਅਜਿਹੀ ਜਗ੍ਹਾ ਸੀ ਕਿ ਇਨਸਾਨ ਤਾਂ ਦੂਰ, ਪੰਛੀ-ਪਰਿੰਦੇ ਜਾਂ ਜਾਨਵਰ ਵੀ ਨਹੀਂ ਦਿਸਦੇ ਸਨ ਸਰਸਾ ਤੋਂ ਚੋਪਟਾ ਜਾਣ ਵਾਲੀ ਸੜਕ ਜੋ ਅੱਜ ਫੋਰਲੇਨ ਤੇ ਸੁੰਦਰ ਦਿਖਾਈ ਦਿੰਦੀ ਹੈ,
ਇਹ ਵੀ ਇੱਕ ਛੋਟਾ ਜਿਹਾ ਲਿੰਕ ਰੋਡ ਸੀ, ਜੋ ਗਰਮੀਆਂ ਦੇ ਦਿਨਾਂ ‘ਚ ਹਵਾ ਚੱਲਣ ਨਾਲ ਬਾਲੂ ਰੇਤ ਨਾਲ ਢਕ ਜਾਇਆ ਕਰਦਾ ਅਤੇ ਜੋ ਇੱਕਾ-ਦੁੱਕਾ ਵਾਹਨ ਆਉਂਦਾ ਉਹ ਵੀ ਪ੍ਰੇਸ਼ਾਨੀ ‘ਚ ਘਿਰ ਜਾਇਆ ਕਰਦਾ ਸੀ ਨਾ ਕੋਈ ਆਵਾਜਾਈ, ਨਾ ਕੋਈ ਫਸਲ-ਖੇਤੀ, ਨਾ ਕਿਤੇ ਪਾਣੀ ਦਾ ਕੋਈ ਸ੍ਰੋਤ ਇੱਧਰ ਆਸ-ਪਾਸ ਦੇ ਲੋਕ ਵੀ ਆਪਣਾ ਜਿਵੇਂ-ਤਿਵੇਂ ਗੁਜ਼ਰ-ਬਸਰ ਕਰ ਰਹੇ ਸਨ ਆਪਣੇ ਬੇਬਸੀ ਭਰੇ ਹਾਲਾਤਾਂ ਨੂੰ ਹੀ ਆਪਣੀ ਕਿਸਮਤ ਸਮਝ ਕੇ ਜ਼ਿੰਦਗੀ ਦੀ ਗੱਡੀ ਚਲਾ ਰਹੇ ਸਨ ਪਰ ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਸੰਤ-ਸਤਿਗੁਰੂ ਜਿੱਥੇ ਕਿਤੇ ਆਪਣੇ ਪਾਵਨ ਚਰਨ ਟਿਕਾਉਂਦੇ ਹਨ ਤਾਂ ਉਹ ਜਗ੍ਹਾ ਨਸੀਬਾਂ ਵਾਲੀ ਹੋ ਜਾਂਦੀ ਹੈ ਅਤੇ ਸੋਨੇ ਦੀ ਸੁਨਹਿਰੀ ਚਮਕ ਨੂੰ ਪਾ ਜਾਂਦੀ ਹੈ
ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਿੰਡ ਨੇਜੀਆ ਖੇੜਾ ‘ਚ ਪਿੰਡ ਵਾਲਿਆਂ ਦੀ ਪ੍ਰਾਰਥਨਾ ‘ਤੇ ਡੇਰਾ ਬਣਾਇਆ ਅਤੇ ਸ਼ਾਹ ਮਸਤਾਨਾ ਜੀ ਧਾਮ ਤੋਂ ਅਕਸਰ ਹੀ ਨੇਜੀਆ ਸਤਿਸੰਗ ਕਰਨ ਜਾਇਆ ਕਰਦੇ ਵੱਡੇ-ਬਜ਼ੁਰਗਾਂ ਅਨੁਸਾਰ ਇੱਕ ਦਿਨ ਸ਼ਹਿਨਸ਼ਾਹ ਜੀ ਪੈਦਲ ਹੀ ਇਸੇ ਸੁੰਨਸਾਨ ਤੇ ਉੱਚੇ-ਨੀਵੇਂ ਟਿੱਬਿਆਂ ‘ਚੋਂ ਹੋ ਕੇ ਜਾ ਰਹੇ ਸਨ ਇਨ੍ਹਾਂ ਟਿੱਲਿਆਂ ‘ਤੇ ਇੱਕ ਜਗ੍ਹਾ ਵਨ ਦਾ ਦਰਖੱਤ ਸੀ ਜਿਸ ਦੀ ਛਾਂ ਹੇਠ ਸਾਈਂ ਜੀ ਕੁਝ ਦੇਰ ਲਈ ਰੁਕ ਗਏ ਸਾਈਂ ਜੀ ਨੇ ਆਪਣੀ ਮੌਜ ‘ਚ ਆ ਕੇ ਇਸ ਜਗ੍ਹਾ ਲਈ ਬਚਨ ਫਰਮਾਏ ਕਿ ਵਰੀ ਦੇਖਣਾ, ਯਹਾਂ ਪਰ ਏਕ ਦਿਨ ਖੂਬ ਰੌਣਕ ਮੇਲੇ ਲਗੇਂਗੇ ਦੁਨੀਆਂ-ਭਰ ਕੇ ਫਲ-ਮੇਵੇ ਪੈਦਾ ਹੋਂਗੇ ਯਹਾਂ ਸੱਚਖੰਡ ਕਾ ਨਜ਼ਾਰਾ ਬਨੇਗਾ ਸਾਈਂ ਜੀ ਦੇ ਬਚਨਾਂ ਦਾ ਉਸ ਸਮੇਂ ਕਿਸੇ ਨੂੰ ਵਿਸ਼ਵਾਸ ਨਾ ਆਇਆ ਪਰ ਸੰਤ-ਬਚਨਾਂ ਦੇ ਪੂਰੇ ਹੋਣ ਦਾ ਸਮਾਂ ਆ ਗਿਆ ਸੀ ਜਦੋਂ ਇਸ ਜਗ੍ਹਾ ਵੱਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣਾ ਰਹਿਮੋ-ਕਰਮ ਫਰਮਾਇਆ ਤਾਂ ਇਸ ਜਗ੍ਹਾ ਦੀ ਕਿਸਮਤ ਜਾਗ ਗਈ ਲੋਕਾਂ ਦੇ ਵਾਰੇ-ਨਿਆਰੇ ਹੋ ਗਏ ਬੇਵਸ ਅਤੇ ਅਸਹਾਇ ਲੋਕ ਕਿਸਮਤ ਦੇ ਧਨੀ ਹੋ ਗਏ ਪੂਜਨੀਕ ਗੁਰੂ ਜੀ ਨੇ ਆਪਣੇ ਰਹਿਮੋ-ਕਰਮ ਨਾਲ ਮਈ 1993 ‘ਚ ਇਸ ਜਗ੍ਹਾ ਤੋਂ ਟਿੱਬੇ ਉਠਾਉਣ ਦਾ ਕੰਮ ਸ਼ੁਰੂ ਕੀਤਾ ਏਨੇ ਉੱਚੇ-ਉੱਚੇ ਰੇਤ ਦੇ ਟਿੱਬੇ ਜਦੋਂ ਉਠਾਏ ਜਾਣੇ ਸੀ
ਤਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਅਜਿਹਾ ਵੀ ਹੋ ਜਾਵੇਗਾ ਕਿਉਂਕਿ ਇਹ ਸਭ ਮਸ਼ੀਨੀ ਨਾ ਹੋ ਕੇ ਮਨੁੱਖੀ ਮਿਹਨਤ ਨਾਲ ਕੀਤਾ ਜਾਣਾ ਸੀ ਅਤੇ ਜਦੋਂ ਪੂਜਨੀਕ ਗੁਰੂ ਜੀ ਨੇ ਸੇਵਾ-ਕਾਰਜ ਸ਼ੁਰੂ ਕੀਤਾ ਤਾਂ ਸੈਂਕੜੇ ਸੇਵਾਦਾਰ ਇਸ ਸੇਵਾ-ਕਾਰਜ ‘ਚ ਜੁਟ ਗਏ ਅਤੇ ਕੁਝ ਹੀ ਦਿਨਾਂ ‘ਚ ਉਹ ਟਿੱਬੇ ਉਠਾ ਦਿੱਤੇ ਗਏ ਪੂਜਨੀਕ ਗੁਰੂ ਜੀ ਖੁਦ ਗਰਮੀ ਤੇ ਤਪਦੀ ਲੋਅ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਟਿੱਬਿਆਂ ‘ਤੇ ਰਹਿੰਦੇ ਅਤੇ ਆਪਣੀ ਰਹਿਨੁਮਾਈ ਤੇ ਪਾਵਨ ਮਾਰਗਦਰਸ਼ਨ ‘ਚ ਹਰ ਕੰਮ ਕਰਵਾਉਂਦੇ ਇਸ ਤੋਂ ਬਾਅਦ ਇੱਥੇ ਨਿਰਮਾਣ-ਕਾਰਜ ਸ਼ੁਰੂ ਕੀਤਾ ਗਿਆ ਅਤੇ 30-31 ਅਕਤੂਬਰ 1993 ਨੂੰ ਪੂਜਨੀਕ ਗੁਰੂ ਜੀ ਵੱਲੋਂ ਇੱਥੇ ਪਹਿਲਾ ਸਤਿਸੰਗ ਫਰਮਾਇਆ ਗਿਆ
ਉਹ ਦਿਨ ਅਤੇ ਅੱਜ ਦਾ ਦਿਨ ਜੋ 27 ਸਾਲਾਂ ਦਾ ਅਜਿਹਾ ਅਦਭੁੱਤ ਤੇ ਸੁਹਾਵਣਾ ਸਫਰ ਜਿਸ ਦੀ ਜਿੰਨੀ ਮਹਿਮਾ ਕੀਤੀ ਜਾਵੇ, ਘੱਟ ਹੈ ਪੂਜਨੀਕ ਗੁਰੂ ਜੀ ਨੇ ਜੰਗਲ ‘ਚ ਅਜਿਹਾ ਮੰਗਲ ਕਰ ਦਿਖਾਇਆ ਕਿ ਦੇਖਣ ਵਾਲੇ ਹੱਕੇ-ਬੱਕੇ ਰਹਿ ਗਏ ਦੁਨੀਆ ਦੀ ਆਸਥਾ ਦਾ ਕੇਂਦਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ ਦੇ ਨਿਰਮਾਣ ਦੀ ਗਾਥਾ ਸੁਣ ਕੇ ਸ਼ਾਇਦ ਅੱਜ ਵੀ ਕਿਸੇ ਨੂੰ ਯਕੀਨ ਨਾ ਆਵੇ ਪਰ ਇਹ ਅਸਲੀਅਤ ਹੈ ਕਿ 27 ਸਾਲ ਪਹਿਲਾਂ ਪੂਜਨੀਕ ਗੁਰੂ ਜੀ ਨੇ ਲੋਕਾਂ ਦੇ ਦੇਖਦੇ-ਦੇਖਦੇ ਆਪਣੇ ਰਹਿਮੋ-ਕਰਮ ਨਾਲ ਇਸ ਪਵਿੱਤਰ ਧਾਮ ਦੀ ਸਥਾਪਨਾ ਕੀਤੀ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.