Children’s Story in Punjabi ਬਾਲ ਕਥਾ -ਬਰਗਰ -ਛੁੱਟੀ ਵਾਲੇ ਦਿਨ ਅਲਾਰਮ ਦਾ ਸ਼ੋਰ ਕਿੰਨਾ ਸੁੁਹਾਵਨਾ ਲੱਗਦਾ ਹੈ ਇਹ ਕੋਈ ਦਸ ਸਾਲ ਦੇ ਹਰਸ਼ ਤੋਂ ਪੁੱਛੇ ਕਾਸ਼ ਅਜਿਹਾ ਬੱਚਿਆਂ ਦਾ ਦਿਨ ਰੋਜ ਆਵੇ, ਸਕੂਲ ਦੀ ਛੁੱਟੀ ਹੋਵੇ ਅਤੇ ਮੰਮੀ-ਪਾਪਾ ਨੇ ਬਾਜਾਰ ਘੁੰਮਾਉਣ ਦਾ ਵਾਅਦਾ ਕੀਤਾ ਹੋਵੇ ਵਾਹ! ਹੋਈ ਨਾ ਮਜ਼ੇਦਾਰ ਗੱਲ
ਇਤੇਫਾਕ ਨਾਲ ਅੱਜ ਆਨੰਦ ਦੀ ਵੀ ਦਫਤਰ ਤੋਂ ਛੁੱਟੀ ਸੀ, ਇਸ ਲਈ ਜ਼ਿਆਦਾ ਦੇਰ ਦਾ ਸੋਂ ਰਿਹਾ ਸੀ ਉੱਧਰ ਰਸ਼ਿਮ ਦਾ ਵੀ ਮਨ ਬਹੁਤ ਅਨੰਦਮਈ ਸੀ, ਕਿਉਂਕਿ ਨਾ ਬੇਟੇ ਦਾ ਸਕੂਲ ਨਾ ਪਤੀ ਦਾ ਆਫਿਸ ਉਸ ’ਤੇ ਘੁੰਮਣ ਜਾਣ ਦੀ ਖੁਸ਼ੀ ਅਲੱਗ ‘ਪਾਪਾ ਅਸੀਂ ਹਮੇਸ਼ਾ ਤੁਹਾਡੀ ਵਜ੍ਹਾ ਨਾਲ ਲੇਟ ਹੁੰਦੇ ਹਾਂ ਹਾਲੇ ਤੱਕ ਤੁਸੀਂ ਨਹਾਤੇ ਵੀ ਨਹੀਂ’ ‘ਹੁਣੇ ਨਹਾਉਣ ਹੀ ਜਾ ਰਿਹਾ ਹਾਂ’ ‘ਤਾਂ ਜਾਓ ਨਾ’ ‘ਉੱਫ ਇਹ ਲੜਕਾ! ਅੱਜ ਜ਼ਰਾ ਤਸੱਲੀ ਨਾਲ ਅਖਬਾਰ ਤਾਂ ਪੜ੍ਹਨ ਦੇ ਬੇਟਾ’
‘ਦੇਖਿਆ! ਹੁਣ ਅਖਬਾਰ ਪੜ੍ਹਨ ਲੱਗੇ ਪਾਪਾ ਐਵੇਂ ਤਾਂ ਅਸੀਂ ਸ਼ਾਮ ਤੱਕ ਵੀ ਨਹੀਂ ਜਾ ਸਕਾਂਗੇ, ਤੁਸੀਂ ਜਾਣਦੇ ਹੋ ਮੈਂ ਨਵੀਂ ਬੈਟਰੀ ਵਾਲੀ ਗੱਡੀ ਖਰੀਦਣੀ ਹੈ, ਜਿਹੋ ਜਿਹੀ ਗਗਨ ਦੇ ਕੋਲ ਹੈ, ਅਤੇ ਸਭ ਤੋਂ ਜ਼ਰੂਰੀ-ਬਰਗਰ!’ ‘ਅੱਛਾ ਬਾਬਾ ਜਾ ਰਿਹਾ ਹਾਂ ਤੁਸੀਂ ਜਲਦੀ ਨਾਲ ਤਿਆਰ ਹੋ ਜਾਓ’ ‘ਮੰਮੀ ਤੁਸੀਂ ਵੀ ਆਪਣਾ ਫੋਨ ਰੱਖ ਕੇ ਮੈਨੂੰ ਜਲਦੀ ਤਿਆਰ ਕਰ ਦਿਓ’ ਮੰਮੀ-‘ਜ਼ਰਾ ਇੱਕ ਮਿੰਟ ਬੇਟੇ, ਇਹ ਨਵਾਂ ਵਟਸਅੱਪ ਆਇਆ ਹੈ ਬਾਲ ਦਿਵਸ ’ਤੇ ਜ਼ਰਾ ਆਪਣੇ ਗਰੁੱਪ ’ਚ ਫਾਰਵਰਡ ਕਰ ਦੇਵਾਂ
ਸਾਰੇ ਤਿਆਰ ਹੋ ਕੇ ਬਾਜਾਰ ਪਹੁੰਚ ਚੁੱਕੇ ਸਨ ਵਾਕਈ ਅੱਜ ਬਾਜਾਰ ਦੀ ਰੌਣਕ ਦੇਖਣ ਲਾਇਕ ਸੀ ਬੱਚਿਆਂ ਦੇ ਸ਼ੋਰੂਮ ’ਚ ਤਰ੍ਹਾਂ-ਤਰ੍ਹਾਂ ਦੀ ਸੇਲ ਲੱਗੀ ਹੋਈ ਸੀ ਇੱਕ ਤੋਂ ਵਧ ਕੇ ਇੱਕ ਕੱਪੜੇ, ਬੂਟ, ਖਿਡੌਣੇ ਹੋਰ ਵੀ ਬਹੁਤ ਕੁਝ ਹਰਸ਼ ਨੇ ਮੰਮੀ-ਪਾਪਾ ਦੇ ਨਾਲ ਖੂਬ ਖਰੀਦਾਰੀ ਕੀਤੀ
‘ਪਾਪਾ ਮੈਂ ਥੱਕ ਗਿਆ ਹਾਂ ਅਤੇ ਮੈਨੂੰ ਜ਼ੋਰਾਂ ਦੀ ਭੁੱਖ ਲੱਗੀ ਹੈ’ ਰਸ਼ਿਮ ਨੇ ਵੀ ਸੁਰ ’ਚ ਸੁਰ ਮਿਲਾਉਂਦੇ ਹੋਏ ਕਿਹਾ ‘ਹਾਂ, ਮੈਨੂੰ ਵੀ ਚਲੋ ਕਿਸੇ ਚੰਗੇ ਰੈਸਟੋਰੈਂਟ ’ਚ ਬੈਠ ਕੇ ਖਾਣਾ ਖਾਂਦੇ ਹਾਂ’
ਸਭ ਨੇ ਭਰਪੇਟ ਖਾਣਾ ਖਾ ਕੇ ਇੱਕ ਬਰਗਰ ਪੈਕ ਵੀ ਕਰਵਾ ਲਿਆ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਹੀ ਆਨੰਦ ਨੂੰ ਯਾਦ ਆਇਆ ਕਿ ਉਹ ਰੈਸਟੋਰੈਂਟ ’ਚ ਆਪਣੇ ਬਾਕੀ ਦੇ ਪੈਸੇ ਲੈਣਾ ਭੁੱਲ ਗਿਆ ਹੈ, ਸੋ ਉਹ ਭੱਜ ਕੇ ਅੰਦਰ ਗਿਆ ਰਸ਼ਿਮ ਨੂੰ ਉੱਥੇ ਇੱਕ ਦੁਕਾਨ ’ਚ ਚਮਕਦੀ ਸਾੜੀ ਨੇ ਆਕਰਸ਼ਿਤ ਕੀਤਾ ਅਤੇ ਉਹ ਬੋਲੀ-‘ਹਰਸ਼ ਬੇਟੇ, ਇੱਥੇ ਰਹਿਣਾ ਮੈਂ ਉਹ ਦੁਕਾਨ ’ਚ ਹਾਂ, ਹੁਣੇ ਪਾਪਾ ਆ ਰਹੇ ਹਨ’ ਹਾਂ ਮੰਮੀ ਬੇਫਿਕਰ ਰਹੋ ਮੈਂ ਕੋਈ ਛੋਟਾ ਬੱਚਾ ਨਹੀਂ ਰਿਹਾ ਤੁਸੀਂ ਜਾਓ ਬੱਚੇ ਦੇ ਆਤਮਵਿਸ਼ਵਾਸ਼ ਭਰੇ ਸ਼ਬਦ ਸੁਣ ਕੇ ਰਸ਼ਿਮ ਨੂੰ ਬੜੀ ਤਸੱਲੀ ਹੋਈ ਅਤੇ ਉਹ ਗੁਆਂਢ ਦੀ ਦੁਕਾਨ ’ਚ ਵੜ ਗਈ ਫਿਰ ਹਰਸ਼ ਦੇ ਸਾਹਮਣੇ ਇੱਕ ਉਸਦਾ ਹਮਉਮਰ ਬੱਚਾ ਖੜ੍ਹਾ ਉਸਨੂੰ ਦੇਖ ਰਿਹਾ ਸੀ ਉਸਦੀਆਂ ਧੱਸੀਆਂ ਖਾਲੀ ਅੱਖਾਂ, ਸਰੀਰ ’ਤੇ ਘਸੇ ਪਾਟੇ ਕੱਪੜਿਆਂ ਦੇ ਚੀਥੜੇ, ਪਤਲੇ ਪਤਲੇ ਹੱਥ ਪੈਰ ਦੇਖ ਕੇ ਪਤਾ ਲੱਗਦਾ ਸੀ ਕਿ ਉਸਨੇ ਕਈ ਦਿਨਾਂ ਤੋਂ ਠੀਕ ਤਰ੍ਹਾਂ ਖਾਣਾ ਨਹੀਂ ਖਾਧਾ ਹੈ ਅਜਿਹੇ ਬੱਚੇ ਅਕਸਰ ਸਾਨੂੰ ਸੜਕਾਂ ’ਤੇ, ਫੁੱਟਪਾਥਾਂ ’ਤੇ ਦੇਖਣ ਨੂੰ ਮਿਲ ਹੀ ਜਾਂਦੇ ਹਨ
ਪਹਿਲਾਂ ਤਾਂ ਉਹ ਕੁਝ ਦੂਰ ਸੀ ਪਰ ਦੇਖਦੇ ਹੀ ਦੇਖਦੇ ਹਰਸ਼ ਦੇ ਨਜ਼ਦੀਕ ਆ ਪਹੁੰਚਿਆ ਅਤੇ ਬੋਲਿਆ ‘ਬੜੀ ਭੁੱਖ ਲੱਗੀ ਹੈ ਵੀਰੇ ਬੜੀ ਭੁੱਖ ਲੱਗੀ ਹੈ’ ਇਸ ਸਮੇਂ ਹਰਸ਼ ਦਾ ਦਿਲ ਬਹੁਤ ਮੁਸ਼ਕਿਲ ’ਚ ਸੀ ਭੁੱਖ ਦੇ ਅਹਿਸਾਸ ਤੋਂ ਕੋਈ ਅਪਰਿਚਿਤ ਤਾਂ ਹੁੰਦਾ ਨਹੀਂ ਫਿਰ ਭਾਵੇਂ ਉਹ ਛੋਟਾ ਬੱਚਾ ਹੀ ਕਿਉਂ ਨਾ ਹੋਵੇ ਜੇਕਰ ਮੰਮੀ ਪਾਪਾ ਨਾਲ ਹੁੰਦੇ ਤਾਂ ਉਹ ਲੋਕ ਇਸ ਬੱਚੇ ਨੂੰ ਦੁਤਕਾਰ ਕੇ ਹਰਸ਼ ਦੀ ਇਸ ਕਸ਼ਮਕਸ਼ ਨੂੰ ਉਹ ਖਤਮ ਕਰ ਦਿੰਦੇ ਪਰ ਹੁਣ ਕੀ ਕੀਤਾ ਜਾਵੇ? ਦੁਤਕਾਰ ਜਾਂ ਕਰੁਣਾ? ‘ਮੈਨੂੰ ਖਾਣਾ ਦੇ ਦਿਓ ਨਾ ਵੀਰੇ’ ਬੱਚੇ ਨੇ ਦੁਬਾਰਾ ਹੱਥ ਫੈਲਾ ਕੇ ਮੰਗ ਕੀਤੀ
ਐਨਾ ਸੁਣਦੇ ਹੀ ਹਰਸ਼ ਨੇ ਤੁਰੰਤ ਆਪਣਾ ਅਜੀਜ਼ ਬਰਗਰ ਦਾ ਪੈਕਟ ਉਸ ਬੱਚੇ ਨੂੰ ਦੇ ਦਿੱਤਾ ਪੈਕਟ ਖੋਲ੍ਹਣ ਦਾ ਵੀ ਸਬਰ ਨਹੀਂ ਛੱਡਿਆ ਸੀ ਉਸ ਬੱਚੇ ਦੀ ਭੁੱਖ ਨੇ ਉਸਨੇ ਪੈਕਟ ਨੂੰ ਫਾੜਿਆ ਅਤੇ ਗਪਗਪ ਕਰਕੇ ਬਰਗਰ ਖਾਣ ਲੱਗਿਆ ਹਰਸ਼ ਨੂੰ ਅਜਿਹੀ ਖੁਸ਼ੀ ਅੱਜ ਤੱਕ ਨਹੀਂ ਹੋਈ ਸੀ ਜੋ ਇਸ ਸਮੇਂ ਹੋ ਰਹੀ ਸੀ ਉਹ ਚੁੱਪਚਾਪ ਖੜ੍ਹਾ ਉਸ ਬੱਚੇ ਨੂੰ ਦੇਖਦਾ ਰਿਹਾ ਅੱਜ ਉਸਨੇ ਪਹਿਲੀ ਵਾਰ ਕਿਸੇ ਭੁੱਖੇ ਨੂੰ ਖਾਣਾ ਖੁਆਇਆ ਸੀ
ਫਿਰ ਆਨੰਦ ਨੇ ਉੱਚੀ ਆਵਾਜ਼ ’ਚ ਕਿਹਾ ਕਿ ਇਹ ਕੀ ਕਰ ਰਿਹਾ ਹੈ! ਮੇਰੇ ਬੱਚੇ ਦਾ ਖਾਣਾ ਖੋਹ ਲਿਆ ਹੈ? ‘ਨਹੀ-ਨਹੀਂ ਪਾਪਾ! ਮੈਂ ਖੁਦ ਇਸਨੂੰ ਆਪਣਾ ਬਰਗਰ ਦਿੱਤਾ ਹੈ ਖਾਣ ਦਿਓ ਨਾ ਇਸਨੂੰ ਵੀ ਤਾਂ ਭੁੱਖ ਲੱਗੀ ਸੀ ਪਾਪਾ ਬਾਲ ਦਿਵਸ ਦਾ ਸਹੀ ਅਰਥ ਮੈਨੂੰ ਅੱਜ ਸਮਝ ’ਚ ਆਇਆ ਹੈ ਇਹ ਸਿਰਫ ਵਟਸਅੱਪ ’ਤੇ ਆਏ ਮੈਸਜ ਜਾਂ ਅਖਬਾਰ ’ਚ ਆਉਣ ਵਾਲੇ ਸੇਲ ਧਮਾਕਿਆਂ ਦਾ ਤਿਉਂਹਾਰ ਨਹੀਂ ਬਾਲ ਦਿਵਸ ਤਾਂ ਬਚਪਨ ਦਾ ਜਸ਼ਨ ਮਨਾਉਣ ਦਾ ਨਾਂਅ ਹੈ ਅੱਜ ਦਾ ਬਾਲ ਦਿਵਸ ਮੈਨੂੰ ਹਮੇਸ਼ਾ ਯਾਦ ਰਹੇਗਾ’ -ਸ਼ਿਵਾਂਗੀ ਸ਼ਰਮਾ































































