ਬਦਲੇਗਾ ਟੈਕਸ ਸਿਸਟਮ | ਅਰਥਵਿਵਸਥਾ: ਫੇਸਲੈੱਸ ਅਸੈਸਮੈਂਟ, ਫੇਸਲੈੱਸ ਅਪੀਲ ਅਤੇ ਟੈਕਸਪੇਅਰਸ ਚਾਰਟਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਅਗਸਤ 2020 ਨੂੰ ਟੈਕਸ ਕਰ-ਦਾਤਾਵਾਂ ਲਈ ‘ਟਰਾਂਸਪੇਰੈਂਟ ਲਈ ਸਨਮਾਨ) ਪਲੇਟਫਾਰਮ ਲਾਂਚ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੇ ਇਮਾਨਦਾਰ ਟੈਕਸਪੇਅਰ ਦਾ ਜੀਵਨ ਆਸਾਨ ਬਣਦਾ ਹੈ, ਉਹ ਅੱਗੇ ਵਧਦਾ ਹੈ ਤਾਂ ਦੇਸ਼ ਦਾ ਵੀ ਵਿਕਾਸ ਹੁੰਦਾ ਹੈ, ਦੇਸ਼ ਵੀ ਅੱਗੇ ਵਧਦਾ ਹੈ
ਉਨ੍ਹਾਂ ਨੇ ਕਿਹਾ ਕਿ ਟਰਾਂਸਪੇਰੈਂਟ ਟੈਕਸੇਸ਼ਨ-ਆੱਨਰਿੰਗ ਦ ਆਨੈਸਟ ਜ਼ਰੀਏ ਤਿੰਨ ਵੱਡੇ ਕਰ ਸੁਧਾਰ ਹੋਣਗੇ ਫੇਸਲੈੱਸ ਅਸੈਸਮੈਂਟ, ਫੇਸਲੈੱਸ ਅਪੀਲ ਅਤੇ ਟੈਕਸਪੇਅਰਸ ਚਾਰਟਰ ਫੇਸਲੈੱਸ ਅਸੈਸਮੈਂਟ ਅਤੇ ਟੈਕਸਪੇਅਰਸ ਚਾਰਟਰ ਉਸੇ ਦਿਨ ਤੋਂ ਹੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਫੇਸਲੈੱਸ ਅਪੀਲ ਦੀ ਸੁਵਿਧਾ 25 ਸਤੰਬਰ ਤੋਂ ਪੂਰੇ ਦੇਸ਼ਭਰ ‘ਚ ਨਾਗਰਿਕਾਂ ਲਈ ਉਪਲੱਬਧ ਹੋ ਜਾਏਗੀ
Table of Contents
ਫੇਸਲੈੱਸ ਅਸੈਸਮੈਂਟ:
ਪਹਿਲੀ ਸਕਰੂਟਿਨੀ ਵਾਲੇ ਮਾਮਲਿਆਂ ‘ਚ ਅਸੈਂਸਮੈਂਟ ਪ੍ਰਕਿਰਿਆ ਦੌਰਾਨ ਟੈਕਸ ਪੇਅਰਸਾਂ ਨੂੰ ਵਾਰ-ਵਾਰ ਟੈਕਸ ਅਧਿਕਾਰੀਆਂ ਦੇ ਚੱਕਰ ਲਾਉਣੇ ਪੈਂਦੇ ਸਨ ਇਸ ਨਾਲ ਭ੍ਰਿਸ਼ਟਾਚਾਰ ਨੂੰ ਵਾਧਾ ਮਿਲਦਾ ਸੀ ਜ਼ਿਆਦਾ ਟੈਕਸ ਦੇਣਦਾਰੀ ਵਾਲੇ ਮਾਮਲਿਆਂ ‘ਚ ਅਜਿਹੇ ਦੋਸ਼ ਲੱਗਦੇ ਸਨ ਕਿਹਾ ਜਾਂਦਾ ਸੀ ਕਿ ਟੈਕਸ ਅਧਿਕਾਰੀਆਂ ਦੀ ਮੁੱਠੀ ਗਰਮ ਕਰਕੇ ਟੈਕਸ ਦੇਣਦਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ, ਪਰ ਫੇਸਲੈੱਸ ਅਸੈਸਮੈਂਟ ਇਹ ਰਸਤਾ ਬੰਦ ਹੋ ਜਾਏਗਾ ਫੇਸਲੈੱਸ ਅਸੈਸਮੈਂਟ ਇਲੈਕਟ੍ਰਾਨਿਕ ਮੋਡ ‘ਚ ਹੁੰਦਾ ਹੈ ਇਨ੍ਹਾਂ ‘ਚ ਟੈਕਸਪੇਅਰ ਨੂੰ ਟੈਕਸ ਅਧਿਕਾਰੀ ਦੇ ਆਹਮਣੇ-ਸਾਹਮਣੇ ਹੋਣਾ ਜਾਂ ਕਿਸੇ ਇਨਕਮ ਟੈਕਸ ਆਫ਼ਿਸ ‘ਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਉਨ੍ਹਾਂ ਨੂੰ ਇਨਕਮ ਟੈਕਸ ਸਕਰੂਟਿਨੀ ਅਸੈਸਮੈਂਟ ਨੋਟਿਸ ਲਈ ਭੱਜ-ਦੌੜ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਟੈਕਸ ਪ੍ਰੋਫੈਸ਼ਨਲ ਜਾਂ ਅਕਾਊਟੈਂਟ ਕੋਲ ਜਾਣ ਦੀ ਜ਼ਰੂਰਤ ਹੁੰਦੀ ਹੈ ਉਹ ਆਪਣੇ ਘਰ ਤੋਂ ਹੀ ਬਗੈਰ ਕਿਸੇ ਅਧਿਕਾਰੀ ਨਾਲ ਮਿਲੇ ਇਨਕਮ ਟੈਕਸ ‘ਤੇ ਈ-ਫਾਈਲ ਅਸੈਸਮੈਂਟ ਦਾ ਜਵਾਬ ਦੇ ਸਕਦਾ ਹੈ
ਫੇਸਲੈੱਸ ਅਪੀਲ:
ਫੇਸਲੈੱਸ ਅਪੀਲ ਤਹਿਤ ਕਿਸੇ ਵੀ ਅਪੀਲ ਦੀ ਜਾਂਚ ਕਿਸੇ ਅਧਿਕਾਰੀ ਨੂੰ ਰੈਂਡਮ ਤਰੀਕੇ ਨਾਲ ਦਿੱਤੀ ਜਾਂਦੀ ਹੈ ਅਪੀਲ ‘ਤੇ ਫੈਸਲਾ ਲੈਣ ਵਾਲੇ ਅਧਿਕਾਰੀਆਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਜਾਂਦੀ ਹੈ ਇਸ ਨਾਲ ਭ੍ਰਿਸ਼ਟਾਚਾਰ ‘ਤੇ ਰੋਕ ਲੱਗੇਗਾ ਇਸ ਦੇ ਲਈ ਅਧਿਕਾਰੀ ਸਾਹਮਣੇ ਹਾਜ਼ਰ ਹੋਣ ਜਾਂ ਉਨ੍ਹਾਂ ਦੇ ਦਫ਼ਤਰ ‘ਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਇਸ ਵਿਵਸਥਾ ‘ਚ ਇਲੈਕਟ੍ਰਾਨਿਕ ਮੋਡ ‘ਚ ਹੀ ਜਵਾਬ ਦਿੱਤਾ ਜਾਵੇਗਾ ਅਪੀਲੀ ਫੈਸਲੇ ਅਤੇ ਰਿਵਿਊ ਟੀਮ ‘ਤੇ ਅਧਾਰਿਤ ਹੋਣਗੇ ਹਾਲਾਂਕਿ ਕੁਝ ਮਾਮਲੇ ਇਸ ਵਿਵਸਥਾ ਦੇ ਦਾਇਰੇ ਤੋਂ ਬਾਹਰ ਹੋਣਗੇ, ਜਿਵੇਂ-ਗੰਭੀਰ ਧੋਖਾਧੜੀ, ਵੱਡੀ ਕਰ ਚੋਰੀ, ਸੰਵੇਦਨਸ਼ੀਲ ਅਤੇ ਜਾਂਚ ਦੇ ਮਾਮਲੇ ਇਸ ਤੋਂ ਇਲਾਵਾ ਅੰਤਰਾਸ਼ਟਰੀ ਟੈਕਸ ਮਾਮਲੇ, ਕਾਲਾ ਧਨ ਕਾਨੂੰਨ ਨਾਲ ਜੁੜੇ ਮਾਮਲੇ ਅਤੇ ਬੇਨਾਮੀ ਸੰਪੱਤੀ ਦੇ ਮਾਮਲੇ
ਟੈਕਸਪੇਅਰਸ ਚਾਰਟਰ:
ਇਹ ਚਾਰਟਰ ਇੱਕ ਤਰ੍ਹਾਂ ਦੀ ਲਿਸਟ ਹੋਵੇਗੀ, ਜਿਸ ‘ਚ ਟੈਕਸਪੇਅਰਾਂ ਦੇ ਅਧਿਕਾਰ ਅਤੇ ਕਰਤੱਵ ਤੋਂ ਇਲਾਵਾ ਟੈਕਸ ਅਧਿਕਾਰੀਆਂ ਲਈ ਸਾਫ਼ ਨਿਰਦੇਸ਼ ਹੋਣਗੇ ਇਸ ਨੂੰ ਇੱਕ ਪਾਰਦਰਸ਼ੀ ਨਿਯਮ ਕਹਿ ਸਕਦੇ ਹਾਂ ਇਸ ‘ਚ ਲਿਖਿਆ ਹੋਵੇਗਾ ਕਿ ਕੀ ਕਰੀਏ ਅਤੇ ਕੀ ਨਾ ਕਰੀਏ ਇਹ ਟੈਕਸਪੇਅਰਾਂ ਅਤੇ ਇਨਕਮ ਟੈਕਸ ਵਿਭਾਗ ‘ਚ ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਹੈ ਇਸ ਨਾਲ ਇਮਾਨਦਾਰ ਟੈਕਸਪੇਅਰਾਂ ਦੇ ਹਰੈਸਮੈਂਟ ‘ਤੇ ਰੋਕ ਲੱਗੇਗੀ ਇਨਕਮ ਟੈਕਸ ਅਫਸਰਾਂ ਦੀ ਜਵਾਬਦੇਹੀ ਤੈਅ ਹੋਵੇਗੀ ਇਸ ਸਮੇਂ ਦੁਨੀਆਂ ਦੇ ਸਿਰਫ਼ ਤਿੰਨ ਦੇਸ਼ਾਂ-ਅਮਰੀਕਾ, ਕੈਨੇਡਾ ਅਤੇ ਅਸਟ੍ਰੇਲੀਆ ‘ਚ ਹੀ ਟੈਕਸਪੇਅਰ ਚਾਰਟਰ ਲਾਗੂ ਹਨ ਚਾਰਟਰ ਦੇ ਹਿਸਾਬ ਨਾਲ, ਜਦ ਤੱਕ ਇਹ ਸਾਬਤ ਨਾ ਹੋ ਜਾਵੇ ਕਿ ਟੈਕਸਪੇਅਰਾਂ ਨੇ ਟੈਕਸ ਚੋਰੀ ਜਾਂ ਗੜਬੜੀ ਕੀਤੀ ਹੈ, ਤਦ ਤੱਕ ਉਸ ਨੂੰ ਇਮਾਨਦਾਰ ਟੈਕਸਪੇਅਰ ਮੰਨਣਾ ਹੋਵੇਗਾ ਉਸ ਨੂੰ ਬੇਵਜ੍ਹਾ ਨੋਟਿਸ ਨਹੀਂ ਭੇਜਿਆ ਜਾਏਗਾ ਅਤੇ ਨਾ ਹੀ ਉਸ ਦਾ ਮੀਡੀਆ ਟਰਾਇਲ ਹੋਵੇਗਾ
ਫਾਰਮ-26 ਏਐੱਸ ‘ਚ ਦਿਖਾਈਆਂ ਜਾਣ ਵਾਲੀਆਂ ਚੀਜ਼ਾਂ ਦਾ ਦਾਇਰਾ ਵਧਿਆ
ਸਰਕਾਰ ਨੇ ਟੈਕਸ ਦੀ ਚੋਰੀ ‘ਤੇ ਲਗਾਮ ਲਾਉਣ ਲਈ ਫਾਰਮ 26 ਏਐੱਸ ‘ਚ ਪਹਿਲਾਂ ਤੋਂ ਦਿਖਾਏ ਜਾਣ ਵਾਲੇ ਮਦਾਂ ਦਾ ਦਾਇਰਾ ਵਧਾਉਣ ਦਾ ਫੈਸਲਾ ਲਿਆ ਹੈ ਹੁਣ ਇਸ ‘ਚ ਵਾਈਟ ਗੁਡਸ ਦੀ ਖਰੀਦਦਾਰੀ, ਪ੍ਰਾਪਰਟੀ ਟੈਕਸ ਦੀ ਭੁਗਤਾਨ, ਮੈਡੀਕਲ ਅਤੇ ਜੀਵਨ ਬੀਮਾ ਪ੍ਰੀਮੀਅਮ ਦਾ ਭੁਗਤਾਨ ਅਤੇ ਹੋਟਲ ਦੇ ਬਿੱਲ ਦੇ ਭੁਗਤਾਨ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਨ੍ਹਾਂ ਦੇ ਖਰਚ ਦੀ ਸੀਮਾ ਵੀ ਘਟਾਈ ਜਾਵੇਗੀ
ਹੋਟਲ ਦੇ ਬਿੱਲ ਤੋਂ ਲੈ ਕੇ ਛੋਟੇ ਬਿੱਲ ਤੱਕ ਹੋਵੇਗੀ ਦਰਜ ਹੁਣ ਜੇਕਰ ਤੁਸੀਂ ਕੋਈ ਵ੍ਹਾਈਟ ਗੁੱਡ ਖਰੀਦਦੇ ਹੋ, ਪ੍ਰਾਪਰਟੀ ਟੈਕਸ ਚੁਕਾਉਂਦੇ ਹੋ, ਮੈਡੀਕਲ ਜਾਂ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਅਤੇ ਹੋਟਲ ਬਿੱਲ ਦਾ ਭੁਗਤਾਨ ਕਰਦੇ ਹਨ ਤਾਂ ਬਿੱਲਰ ਨੂੰ ਇਸ ਦੀ ਸੂਚਨਾ ਸਰਕਾਰ ਨੂੰ ਦੇਣੀ ਹੋਵੇਗੀ ਇਹ ਸਾਰੇ ਖਰਚੇ ਤੁਹਾਡੇ ਫਾਰਮ-26 ਏਐੱਸ ‘ਚ ਦਰਜ ਹੋਣਗੇ ਇਸ ਦੇ ਮੁਤਾਬਕ, ਤੁਸੀਂ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਇੰਸ਼ੋਰੈਂਸ ਪ੍ਰੀਮੀਅਮ ਜਾਂ ਹੋਟਲ ਬਿੱਲ ਦਾ ਭੁਗਤਾਨ ਕਰਨਗੇ ਜੀਵਨ ਬੀਮਾ ‘ਤੇ 50,000 ਰੁਪਏ ਤੋਂ ਜ਼ਿਆਦਾ ਦਾ ਖਰਚ ਕਰਨਗੇ ਇੱਕ ਲੱਖ ਰੁਪਏ ਤੋਂ ਜ਼ਿਆਦਾ ਦੀ ਸਕੂਲ ਫੀਸ ਭਰਨਗੇ ਜਾਂ ਫਿਰ ਕੋਈ ਵ੍ਹਾਈਟ ਗੁੱਡਸ, ਜਵੈਲਰੀ, ਮਾਰਬਲ ਜਾਂ ਪੇਂਟਿੰਗ ਦੀ ਖਰੀਦਦਾਰੀ ਕਰਨਗੇ ਤਾਂ ਇਨ੍ਹਾਂ ਚੀਜ਼ਾਂ ਲਈ ਤੁਸੀਂ ਜਿਸ ਨੂੰ ਪੈਸਾ ਦਿੱਤਾ ਹੈ ਉਸ ਨੂੰ ਇਸ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਹੋਵੇਗੀ
20 ਹਜ਼ਾਰ ਤੱਕ ਦੀ ਜਾਣਕਾਰੀ ਦੇਣੀ ਹੋਵੇਗੀ
ਇੱਥੋਂ ਤੱਕ ਕਿ 20 ਹਜ਼ਾਰ ਅਤੇ ਇੱਕ ਲੱਖ ਰੁਪਏ ਤੋਂ ਜ਼ਿਆਦਾ ਹੋਣ ‘ਤੇ ਪ੍ਰਾਪਰਟੀ ਟੈਕਸ ਅਤੇ ਬਿਜਲੀ ਦੇ ਬਿੱਲ ਦੇ ਭੁਗਤਾਨ ਦੀ ਜਾਣਕਾਰੀ ਵੀ ਸਰਕਾਰ ਨੂੰ ਭੇਜੀ ਜਾਵੇਗੀ ਇਸ ਤੋਂ ਇਲਾਵਾ ਘਰੇਲੂ ਅਤੇ ਵਿਦੇਸ਼ੀ ਦੋਵੇਂ ਹੀ ਬਿਜ਼ਨੈੱਸ ਕਲਾਸ ਏਅਰ ਟਰੈਵਲ ਦੀ ਜਾਣਕਾਰੀ ਵੀ ਸਰਕਾਰ ਕੋਲ ਜਾਵੇਗੀ ਇਹ ਸਭ ਖਰਚੇ ਟੈਕਸ ਅਕਾਊਂਟ ‘ਚ ਪਹਿਲਾਂ ਤੋਂ ਹੀ ਜਮ੍ਹਾ ਹੋਣਗੇ ਵਰਤਮਾਨ ਸਥਿਤੀਆਂ ‘ਚ 30 ਲੱਖ ਰੁਪਏ ਤੋਂ ਜਿਆਦਾ ਦੀ ਸੰਪਤੀ ਖਰੀਦਣਾ, ਸ਼ੇਅਰਾਂ ‘ਚ 10 ਲੱਖ ਰੁਪਏ ਦੇ ਨਿਵੇਸ਼, ਮਿਊਚੁਅਲ ਫੰਡ, ਡੀਮੈਟ, ਕ੍ਰੈਡਿਟ ਕਾਰਡ ਅਤੇ ਫਿਕਸ ਡਿਪਾਜ਼ਿਟ ਜ਼ਰੀਏ ਕੀਤੇ ਗਏ 10 ਲੱਖ ਰੁਪਏ ਤੋਂ ਜ਼ਿਆਦਾ ਦੇ ਲੈਣ-ਦੇਣ ਦੀ ਸੂਚਨਾ ਦੇਣੀ ਹੁੰਦੀ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.