Writing Career Option: ਲਿਖਣ ਦੇ ਸ਼ੌਂਕ ਨੂੰ ਵੀ ਬਣਾ ਸਕਦੇ ਹੋ ਬੈਸਟ ਕਰੀਅਰ ਆਪਸ਼ਨ
ਲਿਖਣ ਦੀ ਕਲਾ ਹਰ ਕਿਸੇ ’ਚ ਨਹੀਂ ਹੁੰਦੀ ਹੈ ਅਤੇ ਜਿਨ੍ਹਾਂ ’ਚ ਲਿਖਣ ਦਾ ਹੁਨਰ ਹੈ, ਅੱਜ ਉਨ੍ਹਾਂ ਲਈ ਜੌਬ ਦੀ ਕੋਈ ਕਮੀ ਵੀ ਨਹੀਂ ਹੈ ਕਾਪੀ ਰਾਈਟਿੰਗ, ਕ੍ਰਿਏਟਿਵ ਰਾਈਟਿੰਗ, ਟੈਕਨੀਕਲ ਰਾਈਟਿੰਗ ਆਦਿ ਦੇ ਖੇਤਰ ’ਚ ਲਿਖਣ ’ਚ ਹੁਨਰਮੰਦ ਲੋਕਾਂ ਦੀ ਬਹੁਤ ਡਿਮਾਂਡ ਹੈ।
Table of Contents
ਟੈਕਨੀਕਲ ਰਾਈਟਰ:
ਅੱਜ-ਕੱਲ੍ਹ ਟੈਕਨਾਲੋਜੀ ਹਮੇਸ਼ਾ ਅੱਪਡੇਟ ਹੁੰਦੀ ਰਹਿੰਦੀ ਹੈ, ਇਸ ਲਈ ਟੈਕਨਾਲੋਜੀ ਅਤੇ ਇਨੋਵੇਸ਼ਨ ਦੇ ਫੀਲਡ ਨਾਲ ਜੁੜੀਆਂ ਕੰਪਨੀਆਂ ਨੂੰ ਆਪਣੇ ਪ੍ਰੋਡਕਟ ਅਤੇ ਉਨ੍ਹਾਂ ਦੇ ਫੰਕਸ਼ਨ ਬਾਰੇ ਕਸਟਮਰ ਨੂੰ ਅੱਪਡੇਟ ਕਰਨਾ ਮੁਸ਼ਕਿਲ ਹੁੰਦਾ ਹੈ, ਪਰ ਇਸ ਮੁਸ਼ਕਿਲ ਕੰਮ ਨੂੰ ਟੈਕਨੀਕਲ ਰਾਈਟਰ ਸਰਲ ਸ਼ਬਦਾਂ ਜ਼ਰੀਏ ਬੇਹੱਦ ਆਸਾਨ ਬਣਾ ਦਿੰਦੇ ਹਨ ਕਿਉਂਕਿ ਦਰਅਸਲ, ਟੈਕਨੀਕਲ ਰਾਈਟਰ ਪ੍ਰੋਡਕਟ ਦੇ ਮੈਨੂਅਲ, ਅਪੈਂਡਿਕਸ ਅਤੇ ਕੈਟਲਾੱਗ ਨੂੰ ਡਿਵੈਲਪ ਕਰਨ ਦਾ ਕੰਮ ਕਰਦੇ ਹਨ।
ਵੈੱਬ ਕੰਟੈਂਟ ਰਾਈਟਰ:
ਪ੍ਰਿੰਟ ਦੀ ਤੁਲਨਾ ’ਚ ਇਲੈਕਟ੍ਰਾਨਿਕ ਮਾਧਿਅਮ ਵਿੱਚ ਲਿਖਣਾ ਟਫ ਮੰਨਿਆ ਜਾਂਦਾ ਹੈ ਵੈੱਬ ਪੇਜ਼ ਆਕਰਸ਼ਕ ਨਾ ਹੋਵੇ, ਤਾਂ ਰੀਡਰ ਉਸਨੂੰ ਪੜ੍ਹਨ ਦੀ ਖੇਚਲ ਵੀ ਨਹੀਂ ਕਰਦੇ ਹਨ ਉਂਜ ਵੀ ਕੰਪਿਊਟਰ ਸਕ੍ਰੀਨ ਦੀ ਤੁਲਨਾ ’ਚ ਪ੍ਰਿੰਟ ਪੇਜ਼ ’ਤੇ ਪੜ੍ਹਨਾ ਜ਼ਿਆਦਾ ਆਸਾਨ ਹੁੰਦਾ ਹੈ ਇਸ ਲਈ ਵੈੱਬ ਰਾਈਟਰ ਦੀ ਲੇਖਣੀ ਸਰਲ ਹੋਣੀ ਚਾਹੀਦੀ ਹੈ।
ਸਾਇੰਸ ਰਾਈਟਿੰਗ:
ਰਿਸਰਚ ਅਤੇ ਡਿਵੈਲਪਮੈਂਟ ਦੇ ਕੰਮਾਂ ’ਚ ਤੇਜ਼ੀ ਆਉਣ ਨਾਲ ਸਾਇੰਸ ਰਾਈਟਰ ਦੀ ਡਿਮਾਂਡ ਤੇਜ਼ੀ ਨਾਲ ਵਧਣ ਲੱਗੀ ਹੈ ਖਾਸ ਕਰਕੇ ਸਾਇੰਸ-ਰਾਈਟਰ, ਸਾਇੰਟਿਸਟ ਅਤੇ ਰਿਸਰਚ ਨੂੰ ਉਨ੍ਹਾਂ ਦੇ ਰਿਸਰਚ-ਪੇਪਰ ਨੂੰ ਤਿਆਰ ਕਰਨ, ਸਾਇੰਸ ਜਨਰਲ ਲਈ ਆਰਟੀਕਲ ਲਿਖਣ, ਪ੍ਰੇਜੈਂਟੇਸ਼ਨ, ਲੈਬ ਰਿਪੋਰਟ ਆਦਿ ਨੂੰ ਤਿਆਰ ਕਰਨ ’ਚ ਮੱਦਦ ਕਰਦੇ ਹਨ ਸਾਇੰਸ ਰਾਈਟਰ ਬਣਨ ਲਈ ਜ਼ਰੂਰੀ ਹੈ ਕਿ ਤੁਹਾਡੀ ਸਬੰਧਿਤ ਵਿਸ਼ਿਆਂ ’ਤੇ ਚੰਗੀ ਪਕੜ ਹੋਵੇ ਸਾਇੰਸ-ਰਾਈਟਰ ਦੀ ਸੱੈਲਰੀ ਉਨ੍ਹਾਂ ਦੇ ਵਰਕ ਐਕਸਪੀਰੀਅੰਸ ਅਤੇ ਸਬਜੈਕਟ ’ਤੇ ਵੀ ਨਿਰਭਰ ਕਰਦੀ ਹੈ।
ਹੋਸਟ ਰਾਈਟਰ:
ਕਈ ਵਾਰ ਤੁਹਾਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਹੋਵੇਗੀ ਕਿ ਫੇਮਸ ਪਰਸਨੈਲਿਟੀ ਆਪਣੀ ਆਟੋਬਾਇਓਗ੍ਰਾਫੀ ਨੂੰ ਕਿਵੇਂ ਚੰਗੀ ਤਰ੍ਹਾਂ ਕਾਗਜ਼ਾਂ ’ਤੇ ਉਕੇਰ ਦਿੰਦੇ ਹਨ, ਜਦੋਂਕਿ ਇਨ੍ਹਾਂ ’ਚ ਸਾਰੇ ਚੰਗੇ ਰਾਈਟਰ ਵੀ ਨਹੀਂ ਹੁੰਦੇ ਹਨ ਕਈ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਐਨਾ ਸਮਾਂ ਨਹੀਂ ਹੁੰਦਾ ਕਿ ਉਹ ਪੈੱਨ ਲੈ ਕੇ ਲਿਖਣ ਨੂੰ ਬੈਠਣ ਇਸ ਤਰ੍ਹਾਂ ਦੇ ਲੋਕ ਹੋਸਟ ਰਾਈਟਰ ਨੂੰ ਹਾਇਰ ਕਰਦੇ ਹਨ ਜੋ ਉਨ੍ਹਾਂ ਦੇ ਵਿਚਾਰਾਂ ਦੇ ਆਧਾਰ ’ਤੇ ਕਿਤਾਬ ਤਿਆਰ ਕਰਦੇ ਹਨ ਇਸਦੇ ਬਦਲੇ ਉਨ੍ਹਾਂ ਨੂੰ ਚੰਗਾ ਅਮਾਊਂਟ ਪੇ ਕੀਤਾ ਜਾਂਦਾ ਹੈ।