Yaad-E-Murshid

Yaad-E-Murshid: ਹਮ ਆਏਂਗੇ, 7 ਸਾਲ ਕੇ ਬਾਅਦ ਫਿਰ ਆਏਂਗੇ!’ -ਪਵਿੱਤਰ ਯਾਦ- 18 ਅਪਰੈਲ

ਉਪਰੋਕਤ ਬੇਪਰਵਾਹੀ ਵਚਨ ਕਿ ‘ਹਮ 7 ਸਾਲ ਬਾਦ ਫਿਰ ਆਏਂਗੇ’ ਦੀ ਅਸਲ ਹਕੀਕਤ ਉਦੋਂ ਦੁਨੀਆਂ ਦੇ ਸਾਹਮਣੇ ਆਈ ਜਦੋਂ 15 ਅਗਸਤ 1967 (ਭਾਵ ਉਹੀ ਸੱਤ ਸਾਲ ਬਾਅਦ ਦਾ ਸਮਾਂ) ਨੂੰ ਖੁਦ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰਿਸ਼ਟੀ ’ਤੇ ਉੱਧਾਰ ਲਈ ਅਵਤਾਰ ਧਾਰਨ ਕੀਤਾ ਅਤੇ ਇਹ ਵੀ ਪ੍ਰਮਾਣਿਤ ਹੈ ਕਿ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਉਸੇ ਦਿਨ ਸਤਿਸੰਗ ’ਚ ਸ਼ਾਹੀ ਸਟੇਜ ਦਾ ਮੂੰਹ ਵਿਸ਼ੇਸ਼ ਤੌਰ ’ਤੇ ਪੱਛਮੀ ਦਿਸ਼ਾ ਵੱਲ ਕਰਵਾ ਕੇ ਉਕਤ ਬੇਪਰਵਾਹੀ ਵਚਨਾਂ ਦੀ ਆਪਣੀ ਇਸ ਰੂਹਾਨੀ ਰਮਜ਼ ਰਾਹੀਂ ਇਸ਼ਾਰਾ ਕਰ ਦਿੱਤਾ

ਕਿ ਪੂਜਨੀਕ ਬੇਪਰਵਾਹ ਜੀ ਦੀ ਤੀਜੀ ਬਾਡੀ ਨੇ ਪੱਛਮੀ ਦਿਸ਼ਾ ਵੱਲ (ਰਾਜਸਥਾਨ ’ਚ) ਅਵਤਾਰ ਧਾਰਨ ਕਰ ਲਿਆ ਹੈ ਉਦੋਂ ਤਾਂ, ਭਾਵ 23 ਸਤੰਬਰ 1990 ਨੂੰ ਪੂਜਨੀਕ ਪਰਮਪਿਤਾ ਜੀ ਨੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਾਅਧਿਕਾਰੀ ਐਲਾਨ ਕੇ ਕੁੱਲ ਦੁਨੀਆਂ ਦੇ ਸਾਹਮਣੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਤੌਰ ਤੀਜੇ ਗੁਰੂ ਬਿਰਾਜ਼ਮਾਨ ਕਰਕੇ ਉਸ ਸੱਚਾਈ ਨੂੰ ਪੂਰੀ ਦੁਨੀਆ ’ਤੇ ਹੀ ਜ਼ਾਹਿਰ ਭਾਵ ਬਿਲਕੁਲ ਸਪੱਸ਼ਟ ਕਰ ਦਿੱਤਾ ਹੁਣ ਤਾਂ ਕਿਸੇ ਦੇ ਮਨ ’ਚ ਬੇਪਰਵਾਹੀ ਤੀਜੀ ਬਾਡੀ ਬਾਰੇ ਕੋਈ ਸ਼ੰਕਾ ਰਹੀ ਹੀ ਨਹੀਂ ਸੀ ਪੂਜਨੀਕ ਪਰਮਪਿਤਾ ਜੀ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਸੇਂਟ ਡਾ. ਐੱਮਐੈੱਸਜੀ ਦੇ ਰੂਪ ’ਚ (ਕਿ ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ) ਜ਼ਾਹਿਰ ਕਰਕੇ ਦੁਨੀਆਂ-ਭਰ ਨੂੰ ਉਨ੍ਹਾਂ ਬੇਪਰਵਾਹੀ ਵਚਨਾਂ ਦੀ ਸੱਚਾਈ ਦੱਸ ਦਿੱਤੀ ਕਿ ਇਹ (ਪੂਜਨੀਕ ਗੁਰੂ ਜੀ) ਸਾਡਾ ਹੀ ਰੂਪ ਹਨ

ਅਜਿਹੀ ਹੋਵੇਗੀ ਤੀਜੀ ਬਾਡੀ

ਤੀਜੀ ਬਾਡੀ ਕੈਸੀ ਹੋਵੇਗੀ, ਲੋਕਾਂ ਭਾਵ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੀ ਤੀਜੀ ਬਾਡੀ ਸ੍ਰਿਸ਼ਟੀ ’ਤੇ ਆ ਗਈ ਹੈ, ਦੇ ਜਵਾਬ ’ਚ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਕਿ ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਜਦੋਂ ਤੀਜੀ ਬਾਡੀ ਰੂਪੀ ਸੂਰਜ ਚੜ੍ਹੇਗਾ ਤਾਂ ਉਸਦਾ ਤੇਜ਼ ਪ੍ਰਕਾਸ਼ ਦੁਨੀਆਂਭਰ ’ਚ ਦਿਖਾਈ ਦੇਵੇਗਾ ਉਦੋਂ ਸੰਗਤ ਐਨੀ ਜ਼ਿਆਦਾ ਹੋ ਜਾਵੇਗੀ ਕਿ ਮੌਜ ਹਾਥੀ ’ਤੇ ਚੜ੍ਹ ਕੇ ਦਰਸ਼ਨ ਦੇਵੇਗੀ, ਪਰ ਫਿਰ ਵੀ ਐਨੀ ਸੰਗਤ ਨੂੰ ਮੁਸ਼ਕਿਲ ਨਾਲ ਹੀ ਦਰਸ਼ਨ ਹੋ ਸਕਣਗੇ ਰਾਮ ਨਾਮ ਦੀ ਰੜ੍ਹ ਪੂਰੀ ਦੁਨੀਆਂ ’ਚ ਹੀ ਮੱਚੇਗੀ, ਚਾਰੋਂ ਪਾਸੇ ਹੀ ਰਾਮ-ਨਾਮ ਦਾ ਬੋਲਬਾਲਾ ਹੋਵੇਗਾ ਤਾਂ ਅੱਜ ਕਿਹੜਾ ਅਜਿਹਾ ਸਖ਼ਸ਼ (ਪੂਰੀ ਦੁਨੀਆਂ ’ਚ) ਹੈ ਜੋ ਡੇਰਾ ਸੱਚਾ ਸੌਦਾ ਬਾਰੇ ਨਾ ਜਾਣਦਾ ਹੋਵੇ, ਇਹ ਸਭ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਦੇ ਇਲਾਹੀ ਵਚਨਾਂ ਦੀ ਅਸਲੀਅਤ ਸਾਡੇ ਸਭ ਦੇ ਸਾਹਮਣੇ ਹੈ

ਪਵਿੱਤਰ ਜੀਵਨ ਪਰਿਚੈ

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 (ਸੰਵਤ 1948) ਦੀ ਕੱਤਕ ਦੀ ਪੂਰਨਮਾਸ਼ੀ ਨੂੰ ਪੂਜਨੀਕ ਪਿਤਾ ਸ੍ਰੀ ਪਿੱਲਾਮੱਲ ਜੀ ਦੇ ਘਰ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖ ਤੋਂ ਅਵਤਾਰ ਧਾਰਨ ਕੀਤਾ ਸੀ ਆਪ ਜੀ ਮੌਜ਼ੂਦਾ ਪਾਕਿਸਤਾਨ ਦੇ ਪਿੰਡ ਕੋਟੜਾ ਤਹਿਸੀਲ ਗੰਧੇਅ, ਰਿਆਸਤ ਕਲਾਇਤ (ਬਿਲੋਚਿਸਤਾਨ) ਦੇ ਰਹਿਣ ਵਾਲੇ ਸਨ ਪੂਜਨੀਕ ਮਾਤਾ-ਪਿਤਾ ਦੀਆਂ ਉਦੋਂ ਚਾਰ ਬੇਟੀਆਂ ਹੀ ਸਨ ਬੇਟੇ ਦੀ ਖੁਆਇਸ਼ ਉਨ੍ਹਾਂ ਨੂੰ ਹਰ ਪਲ ਬੇਚੈਨ ਰੱਖਦੀ ਸੀ

ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦਾ ਮਿਲਾਪ ਇੱਕ ਸੱਚੇ ਫਕੀਰ ਨਾਲ ਹੋਇਆ ਉਹ ਫਕੀਰ ਕੋਈ ਸੱਚਾ ਤੇ ਕਰਨੀਵਾਲਾ (ਪਰਮਪਿਤਾ ਪਰਮਾਤਮਾ ਦਾ ਫਰਿਸ਼ਤਾ) ਸੀ ਉਸ ਫਕੀਰ-ਬਾਬਾ ਨੇ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਤੜਫ ਨੂੰ ਦੇਖਦੇ ਹੋਏ ਕਿਹਾ ਕਿ ਬੇਟਾ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ, ਪਰ ਉਹ ਤੁਹਾਡੇ ਕੰਮ ਨਹੀਂ ਆਵੇਗਾ, ਜੇਕਰ ਅਜਿਹਾ ਮਨਜ਼ੂਰ ਹੈ ਤਾਂ ਬੋਲੋ!
ਤਾਂ ਪੂਜਨੀਕ ਮਾਤਾ-ਪਿਤਾ ਜੀ ਨੇ ਤੁਰੰਤ ਖੁਸ਼ੀ-ਖੁਸ਼ੀ ਆਪਣੀ ਸਹਿਮਤੀ ਦਿੱਤੀ ਕਿ ਸਾਨੂੰ ਅਜਿਹਾ ਮਨਜ਼ੂਰ ਹੈ ਪਰਮਪਿਤਾ ਪਰਮੇਸ਼ਵਰ ਦੀ ਦਇਆ ਅਤੇ ਉਸ ਫਕੀਰ ਦੀ ਦੁਆ ਨਾਲ ਪੂਜਨੀਕ ਮਾਤਾ-ਪਿਤਾ ਜੀ ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ ਪੁੱਤਰ ਰਤਨ ਦੀ ਪ੍ਰਾਪਤੀ ਹੋਈ

ਆਪ ਜੀ ਖੱਤਰੀ ਵੰਸ਼ ਨਾਲ ਸਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਮਕਰਨ ਸ੍ਰੀ ਖੇਮਾਮੱਲ ਜੀ ਦੇ ਨਾਂਅ ਨਾਲ ਕੀਤਾ ਸੀ ਪਰ ਜਦੋਂ ਆਪ ਜੀ ਆਪਣੇ ਸਤਿਗੁਰੂ ਮੁਰਸ਼ਿਦੇ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਨਾਲ ਜੁੜੇ ਤਾਂ ਪੂਜਨੀਕ ਬਾਬਾ ਜੀ, ਆਪ ਜੀ ਦੀ ਸਤਿਗੁਰੂ-ਪੇ੍ਰਮ ਦੀ ਸੱਚੀ ਮਸਤੀ ਅਤੇ ਈਸ਼ਵਰ ਦੀ ਸੱਚੀ ਭਗਤੀ ’ਤੇ ਖੁਸ਼ ਹੋ ਕੇ ਆਪ ਜੀ ਨੂੰ ‘ਮਸਤਾਨਾ ਜੀ ਬਿਲੋਚਿਸਤਾਨੀ’ ਜੀ ਕਿਹਾ ਕਰਦੇ ਸਨ ਅਤੇ ਇਸ ਤਰ੍ਹਾਂ ਆਪ ਜੀ ਮਸਤਾਨਾ ਸ਼ਾਹ ਬਿਲੋਚਿਸਤਾਨੀ ਦੇ ਨਾਂਅ ਨਾਲ ਹੀ ਜਾਣੇ ਜਾਂਦੇ ਸਨ

Also Read:  ਪਵਿੱਤਰ ਬਚਨ ਜਿਉਂ ਦੇ ਤਿਉਂ ਪੂਰੇ ਹੋਏ -ਸਤਿਸੰਗੀਆਂ ਦੇ ਅਨੁਭਵ

ਆਪ ਜੀ ਨੇ ਸਤਿਗੁਰੂ ਮੁਰਸ਼ਿਦ-ਏ-ਕਾਮਿਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਪਹਿਲੇ ਦਿਨ ਤੋਂ ਹੀ ਪਰਮਪਿਤਾ ਪਰਮਾਤਮਾ ਦੇ ਰੂਪ ’ਚ ਨਿਹਾਰਿਆ ਸੀ ਆਪਣੇ ਸਤਿਗੁਰੂ ਪਿਆਰੇ ਦੇ ਪ੍ਰਤੀ ਆਪ ਜੀ ਦੀ ਅਥਾਹ ਸ਼ਰਧਾ, ਦ੍ਰਿੜ੍ਹ-ਵਿਸ਼ਵਾਸ਼, ਸੱਚੀ ਭਗਤੀ ਤੇ ਸੱਚੇ ਪੇ੍ਰਮ ਨੂੰ ਦੇਖ ਕੇ ਪੂਜਨੀਕ ਹਜ਼ੂਰ ਬਾਬਾ ਜੀ ਆਪ ਜੀ ’ਤੇ ਬਹੁਤ ਖੁਸ਼ ਅਤੇ ਮਿਹਰਬਾਨ ਸਨ ਪੂਜਨੀਕ ਬਾਬਾ ਜੀ ਨੇ ਪਹਿਲੇ ਹੀ ਦਿਨ ਨਾਮ-ਸ਼ਬਦ, ਗੁਰੂਮੰਤਰ ਦੇ ਰੂਪ ’ਚ ਆਪ ਜੀ ਨੂੰ ਆਪਣੀ ਅਪਾਰ ਦਇਆ-ਮਿਹਰ ਦਿੱਤੀ ਅਤੇ ਫਰਮਾਇਆ ਕਿ ‘ਅਸੀਂ ਤੁਹਾਨੂੰ ਆਪਣੀ ਦਇਆ-ਮਿਹਰ ਬਖ਼ਸ਼ਦੇ ਹਾਂ ਜੋ ਤੁਹਾਡੇ ਸਾਰੇ ਕੰਮ ਕਰੇਗੀ’

ਆਪ ਜੀ ਨੇ ਆਪਣੇ ਸਤਿਗੁਰੂ-ਮੁਰਸ਼ਿਦ ਦੇ ਹੁਕਮ ਅਨੁਸਾਰ ਪਹਿਲਾਂ ਸਿੰਧ, ਬਿਲੋਚਿਸਤਾਨ, ਪੱਛਮੀ ਪੰਜਾਬ ਦੇ ਗੋਜ਼ਰਾ, ਲਾਇਲਪੁਰ ਆਦਿ ਇਲਾਕਿਆਂ ’ਚ ਜਗ੍ਹਾ ਜਗ੍ਹਾ ਸਤਿਸੰਗ ਕਰਕੇ ਆਪਣੇ ਗੁਰੂ ਦੇ ਯਸ਼ੋਗਾਨ ਰਾਹੀਂ ਬਹੁਤ ਸਾਰੇ ਨਵੇਂ ਜੀਵਾਂ ਨੂੰ ਆਪਣੇ ਨਾਲ ਬਿਆਸ ’ਚ ਲਿਆ ਕੇ ਆਪਣੇ ਸਤਿਗੁਰੂ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ, ਗੁਰੂਮੰਤਰ ਦਿਵਾ ਕੇ ਉਨ੍ਹਾਂ ਦੀ ਆਤਮਾ ਦਾ ਉੱਧਾਰ ਕਰਵਾਇਆ ਆਪ ਜਿਸਨੂੰ ਵੀ ਨਾਮ-ਸ਼ਬਦ ਦੇ ਲਈ ਲੈ ਕੇ ਆਉਂਦੇ ਤਾਂ ਪੂਜਨੀਕ ਬਾਬਾ ਜੀ ਉਸਨੂੰ ਬਿਨ੍ਹਾਂ ਛਾਂਟਣੀ ਕੀਤੇ ਨਾਮਦਾਨ ਬਖ਼ਸ਼ ਦਿੰਦੇ

ਪੂਜਨੀਕ ਬਾਬਾ ਜੀ ਨੇ ਇਸਦੇ ਉਪਰੰਤ ਆਪ ਜੀ ਨੂੰ ਆਪਣੀਆਂ ਅਪਾਰ ਰਹਿਮਤਾਂ, ਅੱਥਾਹ ਖੁਸ਼ੀਆਂ ਤੇ ਅਪਾਰ ਬਖਸ਼ਿਸ਼ਾਂ ਪ੍ਰਦਾਨ ਕੀਤੀਆਂ ਅਤੇ ਆਪਣੀ ਭਰਪੂਰ ਰੂਹਾਨੀ ਤਾਕਤ ਦੇ ਕੇ ਸਰਸਾ ’ਚ ਭੇਜ ਦਿੱਤਾ ਕਿ ਜਾ ਮਸਤਾਨਾ ਸ਼ਾਹ, ਜਾ ਬਾਗੜ ਨੂੰ ਤਾਰ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ, ਬਾਗੜ ਤੇਰੇ ਸਪੁਰੁਦ ਕੀਤਾ ਜਾ ਸਰਸਾ ਵਿੱਚ ਕੁਟੀਆ-ਡੇਰਾ ਬਣਾ ਅਤੇ ਸਤਿਸੰਗ ਲਗਾ ਕੇ ਰੂਹਾਂ ਦਾ ਉੱਧਾਰ ਕਰ ਪੂਜਨੀਕ ਬੇਪਰਵਾਹ ਸਾਈਂ ਬਾਬਾ ਜੀ ਨੇ ਆਪ ਜੀ ਨੂੰ  ਆਪਣੀਆਂ ਉਨ੍ਹਾਂ ਇਲਾਹੀ ਬਖ਼ਸ਼ਿਸ਼ਾਂ ’ਚ ਇਹ ਬਖਸ਼ਿਸ਼ ਕੀਤੀ ਕਿ ਤੂੰ ਜਿਸਨੂੰ ਵੀ ਨਾਮ ਦੇਵੇਂਗਾ ਉਸਦੀ ਇੱਕ ਲੱਤ ਇੱਥੇ ਤੇ ਦੂਜੀ ਸੱਚਖੰਡ ਵਿੱਚ ਹੋਵੇਗੀ

ਪੂਜਨੀਕ ਬਾਬਾ ਜੀ ਨੇ ਆਪ ਜੀ ਦੇ ਸਹਿਯੋਗ ਲਈ ਆਪਣੇ ਕੁਝ ਸਤਿਸੰਗੀ ਸੇਵਾਦਾਰਾਂ (ਸਰਸਾ ਵਾਸੀਆਂ) ਦੀ ਵੀ ਡਿਊਟੀ ਲਗਾਈ ਤਾਂ ਇਸ ਤਰ੍ਹਾਂ ਆਪ ਜੀ ਨੇ ਆਪਣੇ ਸਤਿਗੁਰੂ-ਮੁਰਸ਼ਿਦ-ਏ-ਕਾਮਿਲ ਦੇ ਹੁਕਮ ਅਨੁਸਾਰ ਬੇਗੂ ਰੋਡ (ਸ਼ਾਹ ਸਤਿਨਾਮ ਜੀ ਮਾਰਗ) ’ਤੇ  1948 ’ਚ ਸ਼ਾਹ ਮਸਤਾਨਾ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਆਪ ਜੀ ਨੇ ਦਿਨ-ਰਾਤ ਰੂਹਾਨੀ ਸਤਿਸੰਗ ਲਗਾ ਕੇ ਅਤੇ ਚਾਹਵਾਨ ਲੋਕਾਂ ਨੂੰ ਨਾਮ-ਸ਼ਬਦ-ਗੁਰੂਮੰਤਰ ਰਾਹੀਂ ਰੂਹਾਂ ਦਾ ਭਵਸਾਗਰ ਤੋਂ ਪਾਰ-ਉਤਾਰਾ ਕਰਨ ਦਾ ਪੁੰਨ ਕਾਰਜ ਸ਼ੁਰੂ ਕੀਤਾ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ,

ਅੱਜ ਕੁਝ, ਕੱਲ੍ਹ ਕੁਝ ਅਤੇ ਅਗਲੇ ਦਿਨ ਉਸ ਤੋਂ ਵੀ ਵੱਧ ਕੇ ਲੋਕ ਆਪ ਜੀ ਦੀ ਉਪਮਾ ਸੁਣ ਕੇ ਤੇ ਦੇਖ ਕੇ ਡੇਰਾ ਸੱਚਾ ਸੌਦਾ ’ਚ ਆਪ ਜੀ ਦੀ ਪਵਿੱਤਰ ਸ਼ਰਨ ’ਚ ਆਉਣ ਲੱਗੇ ਅਤੇ ਇਸ ਤਰ੍ਹਾਂ ਆਪ ਜੀ ਦੀ ਦਇਆ-ਮਿਹਰ ਰਾਹੀਂ ਰਾਮ-ਨਾਮ ਦਾ ਪ੍ਰਚਾਰ ਤੇ ਪ੍ਰਸਾਰ ਦੂਰ-ਦੂਰ ਤੱਕ ਫੈਲਣ ਲੱਗਿਆ ਆਪ ਜੀ ਵੱਲੋਂ ਲਗਾਇਆ ਸੱਚਾ ਸੌਦਾ ਰੂਹਾਨੀ ਬਾਗ, ਰਾਮ-ਨਾਮ ਦਾ ਬੀਜ ਅੰਕੁਰਿਤ ਹੋ ਕੇ ਦਿਨ-ਰਾਤ ਫਲਣ-ਫੁਲਣ ਲੱਗਿਆ ਅਤੇ ਜਲਦੀ ਹੀ ਇਹ ਰੂਹਾਨੀ ਬਾਗ ਆਪ ਜੀ ਦੇ ਪਿਆਰ-ਮੁਹੱਬਤ ਦੀ ਮਹਿਕ ਨਾਲ ਮਹਿਕਣ ਲੱਗਿਆ ਆਪ ਜੀ ਨੇ ਸੰਨ 1948 ਤੋਂ 1960 ਤੱਕ ਸਿਰਫ 12 ਸਾਲਾਂ ’ਚ ਹੀ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ ਆਦਿ ਸੂਬਿਆਂ ਦੇ ਕਈ ਪਿੰਡਾਂ, ਸ਼ਹਿਰਾਂ ਕਸਬਿਆਂ ’ਚ ਜਗ੍ਹਾ-ਜਗ੍ਹਾ ਦਿਨ-ਰਾਤ ਆਪਣੇ ਸੈਂਕੜੇ ਰੂਹਾਨੀ ਸਤਿਸੰਗਾਂ ਰਾਹੀਂ ਇੱਕ ਲੱਖ ਤੋਂ ਵੀ ਵੱਧ ਲੋਕਾਂ ਨੂੰ ਨਾਮ-ਸ਼ਬਦ, ਗੁਰੂਮੰਤਰ ਦੇ ਕੇ ਉਨ੍ਹਾਂ ਨੂੰ ਨਸ਼ੇ ਆਦਿ ਬੁਰਾਈਆਂ ਤੇ ਪਾਖੰਡਾਂ ਅਤੇ ਕੁਰੀਤੀਆਂ ਤੋਂ ਮੁਕਤ ਕੀਤਾ

‘ਹਿੰਦੂ, ਮੁਸਲਿਮ, ਸਿੱਖ, ਈਸਾਈ, ਸਭੀ ਹੈਂ ਭਾਈ-ਭਾਈ’ ਦਾ ਪ੍ਰੈਕਟੀਕਲੀ ਸਵਰੂਪ ਆਪ ਜੀ ਵੱਲੋਂ ਸਥਾਪਿਤ ਸਰਵ-ਧਰਮ ਸੰਗਮ ਡੇਰਾ ਸੱਚਾ ਸੌਦਾ ’ਚ ਅੱਜ ਵੀ ਜਿਉਂ ਦਾ ਤਿਉਂ ਦੇਖਿਆ ਜਾ ਸਕਦਾ ਹੈ ਕੋਈ ਰਾਮ ਕਹੇ ਜਾਂ ਕੋਈ ਅੱਲ੍ਹਾ, ਵਾਹਿਗੁਰੂ ਕਹੇ ਜਾਂ ਕੋਈ ਗੌਡ-ਗੌਡ ਕਹੇ, ਸਾਰੇ ਧਰਮਾਂ ਦੇ ਲੋਕ ਇੱਕ ਹੀ ਜਗ੍ਹਾ ਤੇ ਇਕੱਠੇ ਬੈਠ ਕੇ ਆਪੋ-ਆਪਣੇ ਧਰਮ ਤੇ ਤਰੀਕੇ ਨਾਲ ਉਸ ਪਰਮਪਿਤਾ ਪਰਮਾਤਮਾ ਦਾ ਨਾਮ ਲੈ ਸਕਦੇ ਹਨ ਇੱਥੇ ਕਿਸੇ ਨੂੰ ਵੀ ਕਿਸੇ ਨਾਲ ਵੀ ਕੋਈ ਰੋਕ-ਟੋਕ ਨਹੀਂ, ਕੋਈ ਧਰਮ-ਜਾਤ ਦਾ ਫਰਕ ਨਹੀਂ ਕੀਤਾ ਜਾਂਦਾ ਹੈ ਕੋਈ ਊਚ-ਨੀਚ ਦਾ ਕੋਈ ਵਿਤਕਰਾ, ਕੋਈ ਭੇਦਭਾਵ ਨਹੀਂ ਹੈ ਇਸ ਤਰ੍ਹਾਂ ਸਮਾਜ ’ਚ ਜੀਵਾਂ ਦੇ ਉੱਧਾਰ ਦਾ ਇਹ ਸੱਚ ਦਾ ਕਾਰਵਾਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਗਤੀ ਨਾਲ ਵਧਣ-ਫੁੱਲਣ ਲੱਗਿਆ, ਦਿਨ-ਰਾਤ ਹੀ ਫਲਣ-ਫੁੱਲਣ ਲੱਗਿਆ

Also Read:  Apricot: ਖੂਬ ਖਾਓ ਖੁਬਾਨੀ

ਇਹ ਬਾਗ ਸਜ਼ਾ ਕੇ ਟੁਰ ਚੱਲਿਆ

ਵਰਣਨਯੋਗ ਹੈ ਕਿ ਰਿਸ਼ੀ-ਮੁਨੀ, ਸੰਤ, ਗੁਰੂ, ਪੀਰ-ਫਕੀਰ ਤੇ ਵੱਡੇ-ਵੱਡੇ ਔਲੀਆ, ਮਹਾਂਪੁਰਸ਼ ਜੋ ਵੀ ਸੰਸਾਰ ’ਚ ਆਏ, ਉਨ੍ਹਾਂ ਨੇ ਆਪੋ-ਆਪਣੇ ਸਮੇਂ ’ਚ ਉਸ ਸਮੇਂ ਦੇ ਹਾਲਾਤਾਂ ਦੇ ਅਨੁਰੂਪ ਉਪਰੋਕਤ ਅਨੁਸਾਰ ਸਮਾਜ ’ਚ ਰਹਿੰਦੇ ਹੋਏ ਵਧ-ਚੜ੍ਹ ਕੇ ਪਰਮਾਰਥੀ ਕਾਰਜ ਕੀਤੇ ਅਤੇ ਸਮਾਂ ਪੂਰਾ ਹੋਣ ’ਤੇ ਇੱਥੋਂ ਵਿਦਾ ਲੈ ਗਏ ਪਰਮ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਮੁਰਸ਼ਿਦੇ-ਕਾਮਿਲ ਸਾਈਂ ਸ਼ਹਿਨਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਦੀ ਪਵਿੱਤਰ ਯਾਦ ਨੂੰ ਸਮਰਪਿਤ ਆਪਣੇ ਭਜਨ ਦੇ ਇੱਕ ਅੰਤਰੇ ’ਚ ਵੀ ਇਹੀ ਫਰਮਾਉਂਦੇ ਹਨ:-

‘ਸ਼ਾਹ ਮਸਤਾਨਾ ਪਿਤਾ ਪਿਆਰਾ ਜੀ, ਇਹ ਬਾਗ ਸਜਾ ਕੇ ਟੁਰ ਚੱਲਿਆ

ਭਵਸਾਗਰ ’ਚ ਡੁੱਬਦੀ ਬੇੜੀ ਨੂੰ,ਕੰਢੇ ਪਾਰ ਲੰਘਾ ਕੇ ਟੁਰ ਚੱਲਿਆ

ਕੁਦਰਤ ਦੇ ਇਸੇ ਵਿਧਾਨ ਅਨੁਸਾਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਵੀ ਸੰਸਾਰ ਤੋਂ ਵਿਦਾਈ ਲੈਣ ਦਾ ਨਿਸ਼ਚਾ ਕਰ ਲਿਆ ਆਪ ਜੀ ਨੇ ਆਪਣੇ ਅੰਤਿਮ ਸਮੇਂ ਬਾਰੇ ਕਾਫੀ ਸਮਾਂ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਇੱਕ ਦਿਨ ਮਹਿਮਦਪੁਰ ਰੋਹੀ ਦਰਬਾਰ ’ਚ ਸਾਧ-ਸੰਗਤ ’ਚ ਗੱਲ ਕੀਤੀ ਕਿ ‘ਤਾਕਤ ਦਾ ਚੋਲਾ ਛੁਡਾਈਏ ਤਾਂ ਤੁਸੀਂ ਸਿੱਖ ਲੋਕ ਤਾਂ ਦਾਗ ਲਗਾਓਗੇ (ਸਸਕਾਰ ਕਰੋਗੇ) ਅਤੇ ਤੁਸੀਂ ਬਿਸਨੋਈ ਲੋਕ ਦਫਨਾਓਗੇ (ਧਰਤੀ ’ਚ ਦਫਨਾਓਗੇ) ਪੂਜਨੀਕ ਬੇਪਰਵਾਹ ਜੀ ਨੇ ਆਪਣੀ ਹਜ਼ੂਰੀ ’ਚ ਬੈਠੇ ਪ੍ਰੇਮੀ ਪ੍ਰਤਾਪ ਸਿੰਘ, ਰੂਪਾ ਰਾਮ ਬਿਸ਼ਨੋਈ ਆਦਿ ਸੇਵਾਦਾਰਾਂ ਤੋਂ ਪੁੱਛਿਆ, ਗੱਲ ਕੀਤੀ ਫਿਰ ਖੁਦ ਹੀ ਫਰਮਾਇਆ ਕਿ ‘ਯਹਾਂ ਤੋ ਰੌਲਾ ਪੜ ਜਾਏਗਾ!

ਯਹਾਂ ਪਰ ਚੋਲਾ ਨਹੀਂ ਛੋੜੇਂਗੇ’ ਇਸੇ ਤਰ੍ਹਾਂ ਰਾਨੀਆਂ ਦਰਬਾਰ ’ਚ ਵੀ ਗੱਲ ਕੀਤੀ ਕਿ ‘ਸ਼ੋਅ (ਚੋਲਾ ਛੱਡਣਾ, ਜਨਾਜਾ ਨਿਕਲਣਾ) ਰਾਨੀਆਂ ਸੇ ਨਿਕਾਲੇਂ ਜਾਂ ਦਿੱਲੀ ਸੇ?’ ਫਿਰ ਖੁਦ ਹੀ ਫਰਮਾਇਆ ਕਿ ‘ਦਿੱਲੀ ਸੇ ਠੀਕ ਰਹੇਗਾ’ ਆਪ ਜੀ ਨੇ 28 ਫਰਵਰੀ 1960 ਨੂੰ (ਭਾਵ ਆਪਣੇ ਜਾਣ ਤੋਂ ਕਰੀਬ 2 ਮਹੀਨੇ ਪਹਿਲਾਂ ਹੀ) ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬਤੌਰ ਦੂਜੇ ਪਾਤਸ਼ਾਹ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਗੱਦੀਨਸ਼ੀਨ ਕੀਤਾ ਆਪ ਜੀ ਨੇ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਦੀਆਂ ਤਮਾਮ ਜ਼ਿੰਮੇਵਾਰੀਆਂ ਵੀ ਉਸੇ ਦਿਨ ਆਪਣੇ ਉੱਤਰਾ ਅਧਿਕਾਰੀ

ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸੌਂਪਦੇ ਹੋਏ ਸਾਧ-ਸੰਗਤ ’ਚ ਵਚਨ ਫਰਮਾਇਆ ਕਿ ‘ਯੇ ਵੋਹੀ ਸਤਿਨਾਮ ਹੈ ਜਿਸੇ ਦੁਨੀਆਂ ਜਪਦੀ-ਜਪਦੀ (ਲੱਭਦੀ-ਲੱਭਦੀ) ਮਰ ਗਈ ਅਸੀਂ ਅਪਨੇ ਦਾਤਾ ਸਾਵਣ ਸ਼ਾਹ ਸਾਈਂ ਜੀ ਕੇ ਹੁਕਮ ਸੇ ਇਨ੍ਹੇਂ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਉਂਗਲੀ ਦਾ ਇਸ਼ਾਰਾ ਕਰਕੇ) ਅਰਸ਼ੋਂ ਸੇ ਲਾ ਕਰ ਤੁਮਹਾਰੇ ਸਾਹਮਣੇ ਬਿਠਾ ਦੀਆ ਹੈ ਜੋ ਕੋਈ ਪੀਠ ਪੀਛੇ ਸੇ ਭੀ ਦਰਸ਼ਨ ਕਰੇਗਾ, ਇਨਕਾ ਨਾਮ ਉੱਚਾਰਣ ਕਰੇਗਾ (ਸਤਿਨਾਮ ਬੋਲੇਗਾ) ਵੋਹ ਨਰਕੋਂ ਮੇਂ, ਨਹੀਂ ਜਾਏਗਾ ਯੇ ਅਪਨੀ ਦਇਆ-ਮਿਹਰ ਸੇ ਹੀ ਉਸਕਾ ਪਾਰ-ਉਤਾਰਾ ਕਰੇਂਗੇ’ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਇੱਕ ਭਜਨ ’ਚ ਵੀ ਫਰਮਾਉਂਦੇ ਹਨ:-

‘ਦੁਨੀਆਂ ਰੱਬ ਨੂੰ ਢੂੰਢਣ ਜਾਏ ਜੀ, ਸਤਿਨਾਮ ਨੂੰ ਲੱਭ ਅਸੀਂ ਲਿਆਏ ਜੀ
ਇਹਦਾ ਭੇਦ ਕੀ ਦੁਨੀਆਂ ਪਾਏ ਜੀ, ਖੁਦ ਭੇਦ ਬਤਾ ਕੇ ਟੁਰ ਚੱਲਿਆ
ਸ਼ਾਹ ਮਸਤਾਨਾ ਪਿਤਾ ਪਿਆਰਾ ਜੀ, ਇਹ ਬਾਗ ਸਜ਼ਾ ਕੇ ਟੁਰ ਚੱਲਿਆ

ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਪਣੇ ਸਤਿਗੁਰੂ ਕੁੱਲ ਮਾਲਕ ਵੱਲੋਂ ਸੌਂਪੇ ਜੀਵਾਂ ਦੇ ਉੱਧਾਰ, ਇਨ੍ਹਾਂ ਪਰਉਪਕਾਰੀ ਕਾਰਜਾਂ ਨੂੰ ਪੂਰਨ ਮਰਿਆਦਾ ਪੂਰਵਕ ਪੂਰਾ ਕਰਦੇ ਹੋਏ 18 ਅਪਰੈਲ 1960 ਨੂੰ ਆਪਣਾ ਪੰਚ ਭੌਤਿਕ (ਇਹ ਪੰਜ ਤੱਤਾਂ ਦਾ) ਸਰੀਰ ਤਿਆਗ ਕੇ ਕੁੱਲ ਮਾਲਕ ਦੀ ਅਖੰਡ ਜੋਤੀ ’ਚ ਜੋਤੀ-ਜੋਤ ਸਮਾ ਗਏ
ਆਪਣਾ ਨੂਰੀ ਚੋਲਾ ਬਦਲਣ ਤੋਂ ਕੁਝ ਸਮਾਂ ਪਹਿਲਾਂ ਆਪਜੀ ਨੇ ਤੀਜੀ ਬਾਡੀ ਭਾਵ ਸੱਤ ਸਾਲ ਬਾਅਦ ਦੁਬਾਰਾ ਆਉਣ ਬਾਰੇ ਜੋ-ਜੋ ਵਚਨ ਫਰਮਾਏ ਇਸ ਸਭ ਦਾ ਵਿਸਥਾਰ ਸਮੇਤ ਵਰਣਨ ਅਸੀਂ ਪਹਿਲਾਂ ਹੀ ਕਰ ਆਏ ਹਾਂ ਜੀ

ਮਾਨਵਤਾ ਦੀ ਸੇਵਾ ’ਚ ਸਮਰਪਿਤ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਸ ਪਾਕ-ਪਵਿੱਤਰ ਦਿਨ 18 ਅਪਰੈਲ ਦੀ ਪਵਿੱਤਰ ਯਾਦ ਨੂੰ ਸਮਰਪਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਸੇਵਾ ’ਚ ਡੇਰਾ ਸੱਚਾ ਸੌਦਾ ’ਚ ‘ਯਾਦ-ਏ-ਮੁਰਸ਼ਿਦ’ ਮੁਫਤ ਪੋਲੀਓ ਤੇ ਵਿਕਲਾਂਗਤਾ ਨਿਵਾਰਣ ਕੈਂਪ ਦਾ ਆਯੋਜਨ ਸ਼ੁਰੂ ਕਰਵਾਇਆ ਹੈ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ’ਚ ਸਾਲ 2010 ਤੋਂ ਹਰ ਸਾਲ 18 ਅਪਰੈਲ ਨੂੰ ਇਸ ਪਰਮਾਰਥੀ ਕੈਂਪ ਦੇ ਜ਼ਰੀਏ ਪੋਲਿਓ ਪੀੜਤਾਂ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ ਅਤੇ ਚੁਣੇ ਗਏ ਮਰੀਜ਼ਾਂ ਦੇ ਅਪ੍ਰੇਸ਼ਨ ਤੋਂ ਲੈ ਕੇ ਫਿਜਿਓਥੇਰੈਪੀ ਵਰਗੀਆਂ ਹੋਰ ਵੀ ਸਾਰੀਆਂ ਸੁਵਿਧਾਵਾਂ (ਇਲਾਜ) ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਕੈਲੀਪਰ ਵੀ ਇਸ ਕੈਂਪ ਰਾਹੀਂ ਮੁਫਤ ਦਿੱਤੇ ਜਾਂਦੇ ਹਨ