ਸਫਲਤਾ ਦੇ ਸਿਖਰ ’ਤੇ ਮਹਿਲਾਵਾਂ ਮਹਿਲਾ ਦਿਵਸ ’ਤੇ ਵਿਸ਼ੇਸ਼
ਧਰਤੀ ਸੁਨਹਿਰੀ, ਅੰਬਰ ਨੀਲਾ… ਹਰ ਮੌਸਮ ਰੰਗੀਲਾ… ਐਸਾ ਦੇਸ਼ ਹੈ ਮੇਰਾ! ਇਸ ਦੇਸ਼ ਦੀ ਮਿੱਟੀ ਦੀ ਖੁਸ਼ਬੂ ਅਤੇ ਵਤਨ ਦਾ ਪਿਆਰ ਕੁਝ ਅਜਿਹਾ ਹੈ ਕਿ ਚਾਹੇ ਲੋਕ ਦੁਨੀਆਂ ਨੂੰ ਕਿਸੇ ਵੀ ਕੋਨੇ ’ਚ ਰਹਿਣ, ਪਰ ਉਨ੍ਹਾਂ ਨੂੰ ਇਹ ਗੱਲਾਂ ਭੁਲਾਇਆ ਨਹੀਂ ਭੁੱਲਦੀਆਂ ਹਨ
ਇਹੀ ਵਜ੍ਹਾ ਹੈ ਕਿ ਇਸ ਮਿੱਟੀ ’ਚ ਰਸੇ ਵਸੇ ਭਾਰਤੀ ਵਿਦੇਸ਼ ’ਚ ਵੀ ਇੱਥੋਂ ਦੀ ਸੰਸਕ੍ਰਿਤੀ ਅਤੇ ਸੰਸਕਾਰ ਉਪਜਾਉਣ ’ਚ ਜੁਟੇ ਹਨ ਕੁਝ ਅਜਿਹੀਆਂ ਮਹਿਲਾਵਾਂ ਦੀ ਕਹਾਣੀ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਪ੍ਰਤਿਭਾ ਦੇ ਦਮ ’ਤੇ ਦੇਸ਼-ਵਿਦੇਸ਼ ’ਚ ਮੁਕਾਮ ਹਾਸਲ ਕੀਤਾ ਹੈ,
Table of Contents
ਜੋ ਲੋਕਾਂ ਲਈ ਪ੍ਰੇਰਨਾਦਾਇਕ ਵੀ ਬਣ ਰਹੀਆਂ ਹਨ
Also Read :-
ਵਿਦੇਸ਼ ’ਚ ਭਾਰਤੀ ਸੰਸਕ੍ਰਿਤੀ ਨਾਲ ਕਰਾ ਰਹੀ ਜਾਣੂੰ
ਮੱਧ ਪ੍ਰਦੇਸ਼ ਦੇ ਇੰਦੌਰ ਦੀ ਈਸ਼ਾ ਦੁਬੇ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਦੇ ਕੈਲਫੋਰਨੀਆ ’ਚ ਰਹਿ ਰਹੀ ਹੈ ਉਨ੍ਹਾਂ ਨੇ ਸਾਲ 2008 ’ਚ ਇੰਦੌਰ ਦੇ ਰੇਡੀਓ ਸਟੇਸ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸਾਲ 2012 ’ਚ ਕੈਲਫੋਰਨੀਆ ’ਚ ‘ਰੇਡੀਓ ਜ਼ਿੰਦਗੀ’ ਨਾਲ ਜੁੜੀ ਅਮਰੀਕਾ ਦੇ ਸਭ ਤੋਂ ਵੱਡੇ 24*7 ਰੇਡੀਓ ਨੈੱਟਵਰਕ ’ਚ ਬਤੌਰ ਆਰਜੇ ਕੰਮ ਕਰਕੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਉਹ ਆਪਣੇ ਦੇਸ਼ ਤੋਂ ਦੂਰ ਹੋਣ ਦੇ ਬਾਵਜ਼ੂਦ ਆਧੁਨਿਕ ਪੀੜ੍ਹੀ ਨੂੰ ਰੇਡੀਓ ਨਾਲ ਜੋੜਨ ’ਚ ਜੁਟੀ ਹੈ
ਨਾਲ ਹੀ ਭਾਰਤ ਦੇ ਵੱਖ-ਵੱਖ ਕਾਲਜਾਂ ਦੇ ਸਟੂਡੈਂਟਾਂ ਸੰਗ ਆਨ-ਲਾਈਨ ਸੈਮੀਨਾਰ ਜ਼ਰੀਏ ਰੇਡੀਓ ਦੇ ਖੇਤਰ ’ਚ ਨਿਰਪੱਖਤਾ ਅਤੇ ਨਜ਼ਰੀਏ ਦੇ ਅਹਿਮ ਰੋਲ ਬਾਰੇ ਟ੍ਰੇਨਿੰਗ ਦਿੰਦੀ ਹੈ ਈਸ਼ਾ ਆਪਣੇ ਦੇਸ਼ ਤੋਂ ਦੂਰ ਹੋਣ ਦੇ ਬਾਵਜ਼ੂਦ ਆਧੁਨਿਕ ਪੀੜ੍ਹੀ ਨੂੰ ਰੇੇਡੀਓ ਨਾਲ ਜੋੜਨ ਦੇ ਯਤਨ ’ਚ ਜੁਟੀ ਹੈ ਸੱਤ ਸਮੁੰਦਰੋਂ ਪਾਰ ਆਪਣਾ ਮਾਤਭਾਸ਼ਾ ਨੂੰ ਰੇਡੀਓ ਜ਼ਰੀਏ ਦੁਨੀਆਂ ਦੇ ਮੈੱਪ ’ਤੇ ਸਥਾਪਿਤ ਕਰਨ ’ਚ ਜੁਟੀ ਈਸ਼ਾ ਦੱਸਦੀ ਹੈ, ਮੈਂ ਵੱਡੇ-ਵੱਡੇ ਸੁਫਨੇ ਦੇਖਦੇ-ਦੇਖਦੇ ਸੱਤ ਸਮੁੰਦਰੋਂ ਪਾਰ ਤਾਂ ਪਹੁੰਚ ਗਈ, ਪਰ ਅੱਜ ਆਪਣੇ ਦੇਸ਼ ਦੀ ਕਮੀ ਜ਼ਰੂਰ ਖਲਦੀ ਹੈ ਉਹ ਇੱਥੇ ਰਹਿ ਰਹੇ ਭਾਰਤੀ ਬੱਚਿਆਂ ’ਚ ਡਿਗਰੀ ਸੰਸਕ੍ਰਿਤੀ ਵਿਕਸਤ ਕਰਨ ਦਾ ਪੂਰਾ ਯਤਨ ਕਰ ਰਹੀ ਹੈ ਉਹ ਬੱਚਿਆਂ ਨੂੰ ਦੇਸ਼ ਦੇ ਰਾਸ਼ਟਰੀ ਤਿਉਹਾਰਾਂ, ਸਵਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਬਾਰੇ ਵੀ ਜਾਣਕਾਰੀ ਦਿੰਦੀ ਹੈ
ਯੋਗ ਜ਼ਰੀਏ ਸੁਧਾਰ ਰਹੀ ਆਪਣਿਆਂ ਦੀ ਸਿਹਤ
ਰਾਜਸਥਾਨ ਦੀ ਰੇਖਾ ਚੌਹਾਨ ਪਿਛਲੇ 12 ਸਾਲਾਂ ਤੋਂ ਸਵਿੱਟਜ਼ਰਲੈਂਡ ’ਚ ਰਹਿ ਰਹੀ ਹੈ ਇੱਕ ਕੰਪਨੀ ’ਚ ਬਤੌਰ ਆਈਟੀ ਮਾਹਿਰਤਾ ਦੇ ਤੌਰ ’ਤੇ ਕੰਮ ਕਰ ਰਹੀ ਰੇਖਾ ਯੋਗ ਨੂੰ ਆਪਣਾ ਜੀਵਨ ਅਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮੁਹਿੰਮ ਮੰਨਦੀ ਹੈ ਉਨ੍ਹਾਂ ਨੇ ਕੋਰੋਨਾ ਕਾਲ ’ਚ ਖੁਦ ਦੀ ਸੁਰੱਖਿਆ ਦੇ ਨਾਲ ਹੀ ਦੂਸਰਿਆਂ ਨੂੰ ਵੀ ਰਾਹ ਦਿਖਾਉਣ ਦਾ ਕੰਮ ਕੀਤਾ ਰੇਖਾ ਵਰਚੂਅਲ ਲਾਫਟਰ ਯੋਗ ਕਲਾਸਾਂ ਜ਼ਰੀਏ ਰੋਜ਼ਾਨਾ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਹਾਸੇ ਦਾ ਤੋਹਫਾ ਦੇ ਰਹੀ ਹੈ
ਰੇਖਾ ਅਨੁਸਾਰ ਸਾਰਿਆਂ ਦਾ ਜੀਵਨ ਜਿਉਣ ਦਾ ਤਰੀਕਾ, ਰਹਿਣ ਦੀ ਜਗ੍ਹਾ ਅਤੇ ਸਫਲਤਾ ਦੇ ਰਸਤੇ ਵੱਖ-ਵੱਖ ਹੋ ਸਕਦੇ ਹਨ ਪਰ ਸਾਰਿਆਂ ਦਾ ਮਕਸਦ ਹਮੇਸ਼ਾ ਜੀਵਨ ’ਚ ਖੁਸ਼ੀ ਅਤੇ ਸਕੂਨ ਨੂੰ ਪਾਉਣਾ ਹੈ ਇਸ ਲਈ ਉਸ ਨੇ ਸੋਚਿਆ ਕਿ ਕਿਉਂ ਨਾ ਲੋਕਾਂ ਨੂੰ ਹਾਸੇ ਦਾ ਤੋਹਫਾ ਦਿੱਤਾ ਜਾਏ ਇਸ ਲਈ ਉਹ ਫੇਸ ਮੇਕਿੰਗ ਲਾਫਟਰ, ਬੋਤਲ, ਅਲਮਾਰੀ ਲਾਫਟਰ, ਰਾਮ ਧਨੁੱਸ਼ ਲਾਫਟਰ, ਮੁੱਕਾ ਲਾਫਟਰ, ਵੇਟ ਲਿਫਟਿੰਗ ਲਾਫਟਰ ਵਰਗੇ ਹਾਸੇ ਯੋਗ ਨਾਲ ਲੋਕਾਂ ਨੂੰ ਹਸਾਉਂਦੀ ਹੈ
ਅਰਪਿਤਾ ਚੌਧਰੀ:
ਕੋਰੋਨਾ ਕਾਲ ’ਚ ਕੀਤਾ ਸ਼ਾਨਦਾਰ ਕੰਮ ਅਪਰੈਲ 2021 ’ਚ, ਜਦੋਂ ਭਾਰਤ ’ਚ ਦੂਸਰੀ ਲਹਿਰ ਦੌਰਾਨ ਕੋਵਿਡ-19 ਮਾਮਲੇ ਸ਼ਿਖਰ ’ਤੇ ਸੀ, ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ’ਚ ਗ੍ਰੇਜੂਏਟ ਵਿਦਿਆਰਥਣ, 20 ਸਾਲ ਅਰਪਿਤਾ ਚੌਧਰੀ ਨੇ #LetsFightCovidTogether ਪਹਿਲ ਸ਼ੁਰੂ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਸਹਾਰਾ ਲਿਆ ਅਰਪਿਤਾ ਨੇ ਵਾਂਝੇ ਅਤੇ ਆਦਿਵਾਸੀ ਇਲਾਕੇ ਦੇ ਵਿਦਿਆਰਥੀਆਂ ’ਤੇ ਮਹਾਂਮਾਰੀ ਦਾ ਸਿੱਧਾ ਪ੍ਰਭਾਵ ਦੇਖਿਆ ਆਪਣੀ ਮਾਂ ਅਤੇ ਚਾਚਾ ਦੀ ਮੱਦਦ ਨਾਲ ਅਤੇ ਆਪਣੇ ਐੱਨਜੀਓ ਜਜ਼ਬਾਤ ਫਾਊਂਡੇਸ਼ਨ ਜ਼ਰੀਏ ਉਨ੍ਹਾਂ ਨੇ ਦਿੱਲੀ ’ਚ ਕੁਝ ਵਿਦਿਆਰਥੀਆਂ ਨੂੰ ਇੰਟਰਨੈੱਟ ਅਤੇ ਲੈਪਟਾਪ ਦੀ ਸੁਵਿਧਾ ਦੇ ਕੇ ਰਾਜਧਾਨੀ ’ਚ ਰਹਿਣ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ’ਚ ਮੱਦਦ ਕੀਤੀ
ਅਰਪਿਤਾ ਅਤੇ ਕਈ ਹੋਰ ਸਵੈਸੇਵਕ ਵਿਦਿਆਥੀਆਂ ਨੂੰ ਫ੍ਰੀ ’ਚ ਕੋਚਿੰਗ ਕਲਾਸਾਂ ਉਪਲੱਬਧ ਕਰਵਾਈਆਂ ਅਤੇ ਵਿਦਿਆਰਥੀਆਂ ਨੂੰ ਨਗਦ ਅਤੇ ਤਰ੍ਹਾਂ-ਤਰ੍ਹਾਂ ਦੇ ਦਾਨ ’ਚ ਭੂਮਿਕਾ ਨਿਭਾਈ ਅਰਪਿਤਾ ਨੂੰ ਟਵਿੱਟਰ ਇੰਡੀਆ ਵੱਲੋਂ ਵੀ ਕੋਰੋਨਾ ਕਾਲ ’ਚ ਮੱਦਦਗਾਰ ਬਣਨ ’ਤੇ ਸਨਮਾਨ ਦੇ ਤੌਰ ’ਤੇ ਮਾਨਤਾ ਦਿੱਤੀ ਗਈ ਉਨ੍ਹਾਂ ਨੇ ਹਸਪਤਾਲ ਦੇ ਬਿਸਤਰ, ਆਕਸੀਜਨ ਦੀ ਸਪਲਾਈ, ਇਲਾਜ ਮੱਦਦ, ਸਮੇਤ ਹੋਰ ਸੰਸਾਧਨਾਂ ਬਾਰੇ ਜਾਣਕਾਰੀ ਦਾ ਇੱਕ ਲਾਈਵ ਡੇਟਾਬੇਸ ਬਣਾਏ ਰੱਖਿਆ ਆਪਣੀ ਸਹੇਲੀ ਆਰੂਸ਼ੀ ਰਾਜ ਅਤੇ ਸ਼ਿਵਾਨੀ ਸਿੰਘਲ ਦੇ ਨਾਲ, ਜੋ ਕਾਲਜ ਦੀਆਂ ਵਿਦਿਆਰਥਣਾਂ ਵੀ ਹਨ, ਉਨ੍ਹਾਂ ਨੇ ਆਪਣੇ ਰਸਤੇ ’ਚ ਆਉਣ ਵਾਲੀ ਜਾਣਕਾਰੀ ਨੂੰ ਪ੍ਰਮਾਣਿਤ ਕੀਤਾ ਅਤੇ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੱਦਦ ਕੀਤੀ
ਸਟਾੱਕ ਐਕਸਚੈਂਜ ’ਚ ਪਹਿਲੀ ਮਹਿਲਾ- ਅਗਵਾਈ ਵਾਲੀ ਕੰਪਨੀ
ਫਾਲਗੁਨੀ ਨਾਇਰ ਇੱਕ ਭਾਰਤੀ ਵਪਾਰਕ ਅਤੇ ਬਿਊਟੀ ਸਟਾਰਟਅੱਪ ਨਾਇਕਾ ਦੀ ਫਾਊਂਡਰ ਹੈ ਫਾਲਗੁਨੀ ਨਾਇਰ ਨੇ ਏਐੱਫ ਫਰਗਿਊਸਨ ਐਂਡ ਕੰਪਨੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਫਿਰ ਕੋਟਕ ਮਹਿੰਦਰਾ ਬੈਂਕ ਨਾਲ ਕਰੀਬ 18 ਸਾਲ ਤੱਕ ਜੁੜੀ ਰਹੀ ਉਸ ਸਮੇਂ ਫਾਲਗੁਨੀ ਕੋਟਕ ਮਹਿੰਦਰਾ ਇੰਨਵੈਸਟਮੈਂਟ ਬੈਂਕ ਦੀ ਪ੍ਰਬੰਧ ਨਿਦੇਸ਼ਕ ਦੇ ਅਹੁਦੇ ’ਤੇ ਸੀ ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਕੋਟਕ ਮਹਿੰਦਰਾ ਨੂੰ ਛੱਡਣ ਦਾ ਫੈਸਲਾ ਲਿਆ ਫਾਲਗੁਨੀ ਨੇ ਸਾਲ 2012 ’ਚ ਨਾਇਕਾ ਦੀ ਸ਼ੁਰੂਆਤ ਕੀਤੀ ਨਾਇਕਾ ਇੱਕ ਬਿਊਟੀ ਅਤੇ ਪਰਸਨਲ ਕੇਅਰ ਨਾਲ ਜੁੜੀ ਕੰਪਨੀ ਹੈ
ਜਦੋਂ ਉਨ੍ਹਾਂ ਨੇ ਨਾਇਕਾ ਨੂੰ ਲਾਂਚ ਕੀਤਾ ਜੋ ਉਸ ਸਮੇਂ ਬਿਊਟੀ ਕੇਅਰ ਨਾਲ ਜੁੜੇ ਪ੍ਰੋਡਕਟਾਂ ਦੀ ਸ਼ਾੱਪਿੰਗ ਲਈ ਅਜਿਹਾ ਕੋਈ ਬਦਲ ਮਹਿਲਾਵਾਂ ਲਈ ਨਹੀਂ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਖੁਦ ਦਾ ਬਿਊਟੀ ਐਂਡ ਪਰਸਨਲ ਕੇਅਰ ਬਰਾਂਡ ਖੜ੍ਹਾ ਕਰ ਦਿੱਤਾ ਉਨ੍ਹਾਂ ਦੇ 35 ਸਟੋਰ ਹਨ ਏਨਾ ਹੀ ਨਹੀਂ ਉਨ੍ਹਾਂ ਦੇ ਨਾਇਕਾ ਫੈਸ਼ਨ ’ਚ ਅਪੈਰਲ, ਅਸੈਸਰੀਜ਼, ਫੈਸ਼ਨ ਨਾਲ ਜੁੜੇ ਪ੍ਰੋਡਕਟ ਹਨ ਅਤੇ 4000 ਤੋਂ ਜ਼ਿਆਦਾ ਬਿਊਟੀ, ਪਰਸਨਲ ਕੇਅਰ ਅਤੇ ਫੈਸ਼ਨ ਬ੍ਰਾਂਡ ਸ਼ਾਮਲ ਹਨ
ਨਾਇਕਾ ’ਚ ਫਾਲਗੁਨੀ 1600 ਤੋਂ ਜ਼ਿਆਦਾ ਲੋਕਾਂ ਦੀ ਟੀਮ ਨੂੰ ਲੀਡ ਕਰਦੀ ਹੈ ਫਾਲਗੁਨੀ ਦੀ ਨੈੱਟਵਰਥ 6.5 ਬਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਈ ਫਾਲਗੁਨੀ ਨਾਇਰ ਦੇਸ਼ ਦੀ ਸਭ ਤੋਂ ਅਮੀਰ ਸੈਲਫ ਮੇਡ ਮਹਿਲਾ ਬਣ ਗਈ ਹੈ ਅਤੇ ਉਨ੍ਹਾਂ ਦੀ ਕੰਪਨੀ ਨਾਇਕਾ ਸਟਾੱਕ ਐਕਸਚੇਂਜ ’ਚ ਦਖਲ ਕਰਨ ਵਾਲੀ ਭਾਰਤ ਦੀ ਪਹਿਲਾ ਮਹਿਲਾ ਅਗਵਾਈ ਵਾਲੀ ਕੰਪਨੀ ਬਣ ਚੁੱਕੀ ਹੈ