Chameleon ਗਿਰਗਿਟ ਰੰਗ ਕਿਉਂ ਬਦਲਦਾ ਹੈ
ਗਿਰਗਿਟ ਵਾਂਗ ਰੰਗ ਬਦਲਣਾ ਮੁਹਾਵਰਾ ਤੁਸੀਂ ਜ਼ਰੂਰ ਹੀ ਸੁਣਿਆ ਹੋਵੇਗਾ ਪਰ ਤੁਹਾਨੂੰ ਇਹ ਪਤਾ ਨਹੀਂ ਹੋਵੇਗਾ ਕਿ ਗਿਰਗਿਟ ਰੰਗ ਕਿਉਂ ਬਦਲਦਾ ਹੈ? ਗਿਰਗਿਟ ਤੋਂ ਤਾਂ ਤੁਸੀਂ ਜਾਣੂ ਹੋ ਹੀ, ਇਸ ਲਈ ਇਸ ਵਿਸ਼ੇ ’ਚ ਜ਼ਿਆਦਾ ਕੁਝ ਦੱਸਣ ਦੀ ਲੋੜ ਨਹੀਂ ਹੈ। ਗਿਰਗਿਟ ਕਈ ਤਰ੍ਹਾਂ ਦੇ ਹੁੰਦੇ ਹਨ ਇੱਥੇ ਅਸੀਂ ‘ਪਮੇਲੀਅਨ’ ਅਤੇ ‘ਕੈਲੋਟਿਸ’ ਨਾਮਕ ਗਿਰਗਿਟਾਂ ਦੀ ਗੱਲ ਕਰਾਂਗੇ ਗਿਰਗਿਟ ਇੱਕ ਕਿਸਮ ਦੀ ਕਿਰਲੀ ਹੈ ਛਿਪਕਲੀ ਨੂੰ ਪ੍ਰਾਣੀ ਜਗਤ ਦੇ ‘ਸੱਪ’ ਖਾਨਦਾਨ ਦੀ ਮੈਂਬਰ ਮੰਨਿਆ ਜਾਂਦਾ ਹੈ।
ਰੰਗ ਬਦਲਣ ਤੋਂ ਇਲਾਵਾ ਗਿਰਗਿਟ ਦੇ ਦੋ ਹੋਰ ਗੁਣ ਵੀ ਹੁੰਦੇ ਹਨ ਇੱਕ ਤਾਂ ਇਸਦੀ ਪੂਛ ਹੈ ਜੋ ਕਿਸੇ ਵੀ ਟਾਹਣੀ ਆਦਿ ’ਤੇ ਸਹਿਜ਼ੇ ਹੀ ਲਿਪਟ ਜਾਂਦੀ ਹੈ ਅਤੇ ਦੂਜੇ ਗੁਣ ਦੇ ਰੂਪ ’ਚ ਇਸ ਦੀ ਜੀਭ ਹੈ ਇਸ ਦੀ ਜੀਭ ਕਾਫੀ ਲੰਮੀ ਹੁੰਦੀ ਹੈ ਅਤੇ ਝਟਕੇ ਨਾਲ ਬਾਹਰ ਕੱਢ ਕੇ ਕੀੜੇ-ਮਕੌੜੇ ਨੂੰ ਫੜਨ ਦਾ ਕੰਮ ਕਰਦੀ ਹੈ ਜ਼ਾਹਿਰ ਹੈ ਕਿ ਗਿਰਗਿਟ ਮਾਸਾਹਾਰੀ ਹੁੰਦੇ ਹਨ ਗਿਰਗਿਟ ਨੂੰ ਆਪਣਾ ਰੰਗ ਬਦਲਣ ’ਚ ਲਗਭਗ ਵੀਹ ਮਿੰਟ ਦਾ ਸਮਾਂ ਲੱਗਦਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਗਿਰਗਿਟ ਆਪਣਾ ਰੰਗ ਕਿਉਂ ਬਦਲਦਾ ਹੈ? ਮੰਨਿਆ ਜਾਂਦਾ ਹੈ ਕਿ ਗਿਰਗਿਟ ਆਪਣਾ ਰੰਗ ਇਸ ਲਈ ਬਦਲਦਾ ਰਹਿੰਦਾ ਹੈ।
ਤਾਂ ਕਿ ਉਹ ਨਜ਼ਰ ਨਾ ਆਵੇ ਅਤੇ ਸ਼ਿਕਾਰ ਕਰਨ ਨੂੰ ਆਏ ਸ਼ਿਕਾਰੀ ਤੋਂ ਉਸਦੀ ਰੱਖਿਆ ਹੋ ਜਾਵੇ ਇਹ ਵੀ ਮੰਨਿਆ ਜਾਂਦਾ ਹੈ ਕਿ ਗਿਰਗਿਟ ਜੇਕਰ ਕਿਸੇ ਕੀੜੇ-ਮਕੌੜੇ ਦਾ ਸ਼ਿਕਾਰ ਕਰਨਾ ਚਾਹੁੰਦਾ ਹੈ ਤਾਂ ਕੀੜੇ-ਮਕੌੜੇ ਨੂੰ ਗਿਰਗਿਟ ਦੀ ਮੌਜੂਦਗੀ ਦਾ ਪਤਾ ਹੀ ਨਹੀਂ ਲੱਗੇਗਾ ਅਤੇ ਉਹ ਆਸਾਨੀ ਨਾਲ ਪਕੜ ’ਚ ਆ ਜਾਵੇਗਾ ਇੱਕ ਹੋਰ ਧਾਰਨਾ ਅਨੁਸਾਰ ਦੱਸਿਆ ਜਾਂਦਾ ਹੈ ਕਿ ਗਿਰਗਿਟ ਆਪਣੀ ਮਾਦਾ ਨੂੰ ਆਕਰਸ਼ਿਤ ਕਰਨ ਲਈ ਰੰਗ ਬਦਲਿਆ ਕਰਦੇ ਹਨ।
ਸਭ ਤੋਂ ਰੌਚਕ ਗੱਲ ਇਹ ਹੈ ਕਿ ਰੱਖਿਆ ਜਾਂ ਹਮਲਾ ਕਰਨ ਲਈ ਰੰਗ ਬਦਲਣ ਅਤੇ ਮਾਦਾ ਨੂੰ ਆਕਰਸ਼ਿਤ ਕਰਨ ਲਈ ਰੰਗ ਬਦਲਣ ਦੋਵੇਂ ਹੀ ਇੱਕ-ਦੂਜੇ ਦੇ ਪਰਸਪਰ ਵਿਰੋਧੀ ਤੱਥ ਮਾਲੂਮ ਹੁੰਦੇ ਹਨ ਜੇਕਰ ਕਿਸੇ ਦੀ ਨਜ਼ਰ ’ਚ ਨਹੀਂ ਆਉਣਾ ਹੈ ਤਾਂ ਗਿਰਗਿਟ ਨੂੰ ਆਪਣਾ ਰੰਗ ਮਾਹੌਲ ਦੇ ਸਮਾਨ ਬਣਾਉਣਾ ਹੋਵੇਗਾ ਅਤੇ ਮਾਦਾ ਨੂੰ ਆਕਰਸ਼ਿਤ ਕਰਨਾ ਹੈ ਤਾਂ ਨਰ ਗਿਰਗਿਟ ਨੂੰ ਆਪਣਾ ਰੰਗ ਮਾਹੌਲ ਤੋਂ ਜਿੰਨਾ ਸੰਭਵ ਹੋ ਸਕੇ ਅਲੱਗ ਹੀ ਬਣਾਉਣਾ ਹੋਵੇਗਾ।
ਇਸ ਸਬੰਧੀ ਕਈ ਪ੍ਰਯੋਗ ਵੀ ਹੋਏ ਹਨ ਇਸ ਨਾਲ ਇੱਕ ਨਤੀਜਾ ਸਾਹਮਣੇ ਆਇਆ ਹੈ ਕਿ ਮਾਹੌਲ ’ਚ ਘੁਲ-ਮਿਲ ਜਾਣ ਲਈ ਗਿਰਗਿਟ ਰੰਗ ਨਹੀਂ ਬਦਲਿਆ ਕਰਦੇ ਇਸ ਪ੍ਰਯੋਗ ਲਈ ਤਿੰਨਾਂ ਗਿਰਗਿਟਾਂ ਨੂੰ ਅਲੱਗ-ਅਲੱਗ ਕੱਚ ਦੇ ਭਾਂਡਿਆਂ ’ਚ ਰੱਖਿਆ ਗਿਆ ਇੱਕ ਭਾਂਡੇ ’ਚ ਹਰੇ ਪੱਤੇ, ਦੂਜੇ ’ਚ ਭੂਰੇ ਅਤੇ ਤੀਜੇ ’ਚ ਸਫੈਦ ਰੇਤ ਪਾ ਦਿੱਤੀ ਗਈ ਕਾਫੀ ਸਮੇਂ ਬਾਅਦ ਵੀ ਤਿੰਨਾਂ ਦਾ ਰੰਗ ਇੱਕੋ ਜਿਹਾ ਹੀ ਬਣਿਆ ਰਿਹਾ। ਇੱਕ ਹੋਰ ਪ੍ਰਯੋਗ ’ਚ ਗਿਰਗਿਟ ਨੂੰ ਇੱਕ ਕਾਲੇ ਡੱਬੇ ’ਚ ਬੰਦ ਕਰ ਦਿੱਤਾ ਗਿਆ ਉਸ ਡੱਬੇ ਦਾ ਤਾਪਮਾਨ 75 ਡਿਗਰੀ ਸੈਲਸੀਅਸ ਹੋ ਜਾਣ ਤੋਂ ਬਾਅਦ ਗਿਰਗਿਟ ਦਾ ਰੰਗ ਹਰਾ ਹੋ ਗਿਆ ਉਂਜ ਆਮ ਤੌਰ ’ਤੇ ਗਿਰਗਿਟ ਦਾ ਰੰਗ ਭੂਰਾ-ਕਾਲਾ ਹੁੰਦਾ ਹੈ ਮਤਲਬ ਇਹ ਕਿ ਰੰਗ ਬਦਲਣ ਦਾ ਤਾਪਮਾਨ ਨਾਲ ਕੁਝ ਸਬੰਧ ਜ਼ਰੂਰ ਹੈ।
ਇਹ ਵੀ ਦੇਖਿਆ ਗਿਆ ਹੈ ਕਿ ਗਿਰਗਿਟ ਦੇ ਰੰਗ ’ਤੇ ਰੌਸ਼ਨੀ ਦਾ ਵੀ ਅਸਰ ਪੈਂਦਾ ਹੈ ਭਾਵ ਜੇਕਰ ਚਮੜੀ ਦੇ ਇੱਕ ਹਿੱਸੇ ’ਤੇ ਕਾਲੀ ਪੱਟੀ ਚਿਪਕਾ ਦਿੱਤੀ ਜਾਵੇ ਅਤੇ ਫਿਰ ਗਿਰਗਿਟ ਨੂੰ ਤੇਜ਼ ਰੌਸ਼ਨੀ ’ਚ ਰੱਖ ਦਿੱਤਾ ਜਾਵੇ ਤਾਂ ਸਿਰਫ ਉਸ ਚਮੜੀ ਦਾ ਰੰਗ ਬਦਲਦਾ ਹੈ ਜਿਸ ’ਤੇ ਰੌਸ਼ਨੀ ਪੈਂਦੀ ਹੈ ਕਾਲੀ ਪੱਟੀ ਨਾਲ ਢੱਕੀ ਚਮੜੀ ਦਾ ਰੰਗ ਉਹੀ ਬਣਿਆ ਰਹਿੰਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਰੰਗ ਬਦਲਣ ਦੀ ਕਿਰਿਆ ਚਮੜੀ ’ਚ ਸਥਾਨਕ ਰੂਪ ਨਾਲ ਵੀ ਹੋ ਸਕਦੀ ਹੈ।
ਗਿਰਗਿਟ ’ਚ ਇਹ ਦੇਖਿਆ ਗਿਆ ਹੈ ਕਿ ਜਦੋਂ ਵਾਤਾਵਰਨ ਠੰਢਾ ਹੁੰਦਾ ਹੈ ਤਾਂ ਦਿਨ ਦੇ ਸਮੇਂ ਇਸ ਦਾ ਰੰਗ ਹਰਾ ਰਹਿੰਦਾ ਹੈ ਧੁੱਪ ’ਚ ਬੈਠਣ ਤੋਂ ਬਾਅਦ ਉਸਦਾ ਰੰਗ ਲਾਲ ਹੋ ਜਾਂਦਾ ਹੈ ਗਿਰਗਿਟ ਧੁੱਪ ’ਚ ਜ਼ਿਆਦਾ ਬੈਠਣਾ ਪਸੰਦ ਨਹੀਂ ਕਰਦੇ ਜੇਕਰ ਉਨ੍ਹਾਂ ਨੂੰ ਧੁੱਪ ’ਚ ਨਿੱਕਲਣਾ ਵੀ ਪੈਂਦਾ ਹੈ ਤਾਂ ਉਹ ਕੁਝ ਇਸ ਤਰ੍ਹਾਂ ਦੀ ‘ਪੁਜੀਸ਼ਨ’ ਲੈਂਦੇ ਹਨ ਕਿ ਸਰੀਰ ’ਤੇ ਧੁੱਪ ਘੱਟ ਤੋਂ ਘੱਟ ਪਵੇ ਇਸ ਸਮੇਂ ਉਸਦਾ ਸਰੀਰ ਭੂਰੇ ਰੰਗ ਦਾ ਹੁੰਦਾ ਹੈ।
ਗਿਰਗਿਟ ਦੇ ਰੰਗ ਬਦਲਣ ਨੂੰ ਲੈ ਕੇ ਕਾਫੀ ਅਧਿਐਨ ਹੋਏ ਹਨ ਰੰਗ ਬਦਲਣ ਦੀ ਸਮਰੱਥਾ ਰੱਖਣ ਵਾਲੇ ਜੰਤੂਆਂ ’ਚ ਇੱਕ ਖਾਸ ਤਰ੍ਹਾਂ ਦੀ ਕੋਸ਼ਿਕਾ ਪਾਈ ਜਾਂਦੀ ਹੈ ਜਿਨ੍ਹਾਂ ਨੂੰ ਕ੍ਰੋਮੋਟੋਫੋਰ ਕਹਿੰਦੇ ਹਨ ਇਸ ’ਚ ਵੱਖ-ਵੱਖ ਤਰ੍ਹਾਂ ਦੇ ਰੰਗਾਂ ਦੇ ਕਣ ਹੁੰਦੇ ਹਨ ਉਹ ਕਣ ਸਹੀ ਸੰਕੇਤ ਮਿਲਣ ’ਤੇ ਪੂਰੀ ਕੋਸ਼ਿਕਾ ’ਚ ਫੈਲ ਸਕਦੇ ਹਨ ਅਤੇ ਸੰਕੇਤ ਮਿਲਣ ’ਤੇ ਸਿਮਟ ਵੀ ਸਕਦੇ ਹਨ ਜਦੋਂ ਉਹ ਪੂਰੀ ਕੋਸ਼ਿਕਾ ’ਚ ਫੈਲ ਜਾਂਦੇ ਹਨ ਤਾਂ ਚਮੜੀ ਦਾ ਰੰਗ ਵੀ ਉਹੀ ਹੋ ਜਾਂਦਾ ਹੈ ਜੋ ਇਨ੍ਹਾਂ ਕਣਾਂ ਦਾ ਹੁੰਦਾ ਹੈ ਮੋਟੇ ਤੌਰ ’ਤੇ ਰੰਗ ਬਦਲਣ ਦੀ ਕਿਰਿਆ ਐਨੀ ਹੀ ਹੁੰਦੀ ਹੈ ਆਮ ਤੌਰ ’ਤੇ ਰੰਗ ਬਦਲਣ ਦੀ ਕਿਰਿਆ ਲਈ ਹਰ ਰੰਗ ਦੇ ‘ਕ੍ਰੋਮੋਟੋਫੋਰ’ ਅਲੱਗ-ਅਲੱਗ ਹੁੰਦੇ ਹਨ।
ਪਰ ਕਦੇ-ਕਦੇ ਇੱਕ ਕ੍ਰੋਮੋਟੋਫੋਰ ’ਚ ਇੱਕ ਤੋਂ ਜ਼ਿਆਦਾ ਰੰਗ ਵੀ ਪਾਏ ਜਾਂਦੇ ਹਨ ਜਦੋਂ ਇੱਕ ਹੀ ਰੰਗ ਦੇ ਕ੍ਰੋਮੋਟੋਫੋਰ ਦੇ ਕਣ ਫੈਲੇ ਹੋਣ ਤਾਂ ਦੂਜੇ ਪਾਸੇ ਰੰਗ ਦਿਸੇਗਾ ਪਰ ਦੋ ਜਾਂ ਦੋ ਤੋਂ ਜ਼ਿਆਦਾ ਰੰਗ ਦੇ ਕ੍ਰੋਮੋਟੋਫੋਰ ਕਣ ਫੈਲ ਜਾਣ ਤਾਂ ਮਿਲਿਆ-ਜੁਲਿਆ ਰੰਗ ਨਜ਼ਰ ਆਉਂਦਾ ਹੈ। ਉਤੇਜਨਾਵੱਸ ਰੰਗ ਬਦਲਣਾ ਸਿਰਫ ਐਡਰੀਨੇਲੀਨ ਨਾਮਕ ਹਾਰਮੋਨ ਕਾਰਨ ਹੀ ਹੁੰਦਾ ਹੈ ਕੁਝ ਪ੍ਰਜਾਤੀਆਂ ’ਚ ਤਾਂ ਖੁਦ ਐਡਰੀਨੇਲੀਨ ਹੀ ਇਹ ਕੰਮ ਕਰਦਾ ਹੈ ਐਡਰੀਨੇਲੀਨ ਹਾਰਮੋਨ ਆਮ ਤੌਰ ’ਤੇ ਰੀੜ੍ਹਧਾਰੀ ਜੰਤੂਆਂ ’ਚ ਵੱਖ-ਵੱਖ ਕਿਸਮ ਦੀਆਂ ਉਤੇਜਨਾਵਾਂ ਦੇ ਸਮੇਂ ਬਣਨ ਲੱਗਦਾ ਹੈ।
-ਆਨੰਦ ਕੁਮਾਰ ਅਨੰਤ