ਕਿਉਂ ਕਤਰਾਉਂਦੇ ਹਨ ਬੱਚੇ ਰਿਸ਼ਤੇਦਾਰਾਂ ਤੋਂ Why do children shy away from relatives?
ਛੋਟਾ ਪਰਿਵਾਰ ਹੋਣ ‘ਤੇ ਬੱਚਿਆਂ ਨੂੰ ਜ਼ਿਆਦਾ ਰਿਸ਼ਤੇਦਾਰਾਂ ਨਾਲ ਮਿਲਣਾ ਪਸੰਦ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਮਾਂ ਉਨ੍ਹਾਂ ਦਾ ਮੌਜ ਮਸਤੀ ਦਾ ਹੁੰਦਾ ਹੈ, ਨਾ ਪੜ੍ਹਾਈ, ਨਾ ਡਾਂਟ ਪਰ ਫਿਰ ਵੀ ਅੱਜ ਦੇ ਸਮੇਂ ‘ਚ ਬੱਚੇ ਰਿਸ਼ਤੇਦਾਰਾਂ ਨਾਲ ਮਿਲਣਾ ਪਸੰਦ ਨਹੀਂ ਕਰਦੇ ਬੱਚਿਆਂ ‘ਚ ਹੁਣ ਉਨ੍ਹਾਂ ਨਾਲ ਮਿਲਣ ਦੀ ਕੋਈ ਉਮੰਗ ਨਹੀਂ ਰਹਿੰਦੀ ਜੇਕਰ ਮਿਲਣਾ ਵੀ ਪਵੇ ਤਾਂ ਬਸ ਬਨਾਉਟੀ ਮੁਸਕਾਨ ਹੀ ਚਿਹਰਿਆਂ ‘ਤੇ ਰਹਿੰਦੀ ਹੈ, ਦਿਲੋਂ ਖੁਸ਼ੀ ਨਹੀਂ ਹੁੰਦੀ
ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਰਿਸ਼ਤੇਦਾਰ ਬੱਚਿਆਂ ਨੂੰ ਖਟਕਦੇ ਹਨ ਅਤੇ ਉਨ੍ਹਾਂ ਦੀ ਸੋਚ ਵੀ ਬਹੁਤ ਸੀਮਤ ਹੈ ਰਿਸ਼ਤੇਦਾਰਾਂ ਨੂੰ ਲੈ ਕੇ ਸਾਨੂੰ ਇਸ ਸਮੱਸਿਆ ਨੂੰ ਸੀਰੀਅਸ ਹੋ ਕੇ ਸੋਚਣਾ ਚਾਹੀਦਾ ਹੈ ਅਤੇ ਬੱਚਿਆਂ ਦੇ ਨਾਲ ਦੋਸਤਾਨਾ ਵਿਹਾਰ ਕਰਕੇ ਪੁੱਛਣਾ ਚਾਹੀਦਾ ਹੈ ਤਾਂ ਕਿ ਰਿਸ਼ਤਿਆਂ ‘ਚ ਦੂਰੀਆਂ ਵਧਣ ਤੋਂ ਪਹਿਲਾਂ ਸੰਭਾਲ ਲਓ ਵੈਸੇ ਤਾਂ ਸਾਰਿਆਂ ਬੱਚਿਆਂ ਦਾ ਸੁਭਾਅ ਵੱਖਰਾ ਹੁੰਦਾ ਹੈ, ਕੁਝ ਬੱਚੇ ਸ਼ਰਮੀਲੇ ਸੁਭਾਅ ਦੇ ਹੁੰਦੇ ਹਨ, ਕੁਝ ਚੁਲਬੁਲੇ, ਤਾਂ ਕੁਝ ਜਲਦੀ ਮਿਲਣ-ਜੁਲਣ ਵਾਲੇ ਹੁੰਦੇ ਹਨ
ਅਤੇ ਕੁਝ ਆਪਣੇ ਆਪ ‘ਚ ਗੁਆਚੇ ਰਹਿੰਦੇ ਹਨ ਆਪਣੇ ਬੱਚਿਆਂ ਦੇ ਸੁਭਾਅ ਨੂੰ ਪਛਾਣੋ ਅਤੇ ਉਸੇ ਰੂਪ ਨਾਲ ਉਸ ਨੂੰ ਡੀਲ ਕਰੋ ਹਾਜ਼ਰ-ਜਵਾਬ ਬੱਚੇ ਆਪਣੀ ਦੁਨੀਆਂ ‘ਚ ਰਹਿੰਦੇ ਹਨ ਉਨ੍ਹਾਂ ਨੂੰ ਹੋਰ ਲੋਕਾਂ ਤੋਂ ਕੁਝ ਲੈਣਾ ਦੇਣਾ ਨਹੀਂ ਹੁੰਦਾ, ਬੱਚਿਆਂ ਨੂੰ ਸਮਝਾਇਆ ਜਾ ਸਕਦਾ ਹੈ ਆਪਣੀ ਦੁਨੀਆਂ ‘ਚ ਮਸਤ ਰਹਿਣਾ ਵੀ ਠੀਕ ਹੈ ਪਰ ਘਰ ਕੋਈ ਵੀ ਆਵੇ ਤਾਂ ਉਸ ਨਾਲ ਮਿਲਣਾ, ਉਨ੍ਹਾਂ ਨਾਲ ਗੱਲ ਕਰਨਾ ਵੀ ਜ਼ਰੂਰੀ ਹੈ
ਸੰਬੰਧਿਤ ਲੇਖ: ਆਪਣੇ ਬੱਚਿਆਂ ਨੂੰ ਬਣਾਓ ਆਤਮਨਿਰਭਰ
ਜੋ ਬੱਚੇ ਘੱਟ ਬੋਲਣ ਵਾਲੇ ਹੁੰਦੇ ਹਨ ਉਹ ਆਪਣੇ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ ਅਤੇ ਭੈਣ ਭਰਾ ਦੇ ਨਾਲ ਵੀ ਘੱਟ ਬੋਲਦੇ ਹਨ ਫਿਰ ਰਿਸ਼ਤੇਦਾਰਾਂ ਦੀ ਤਾਂ ਗੱਲ ਹੀ ਵੱਖਰੀ ਹੈ ਮਾਤਾ-ਪਿਤਾ ਨੂੰ ਚਾਹੀਦਾ ਹੈ ਬੱਚਿਆਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਪੂਰਾ ਮੌਕਾ ਦੇਣ ਤਾਂ ਕਿ ਉਹ ਆਪਣੀ ਗੱਲ ਰੱਖ ਸਕਣ ਅਤੇ ਉਨ੍ਹਾਂ ਦੀ ਗੱਲ ‘ਤੇ ਪੂਰਾ ਧਿਆਨ ਵੀ ਦੇਣ ਤਾਂ ਕਿ ਉਨ੍ਹਾਂ ਨੂੰ ਲੱਗੇ ਕਿ ਤੁਸੀਂ ਉਨ੍ਹਾਂ ਦੀ ਕੇਅਰ ਕਰਦੇ ਹੋ
ਕੁਝ ਜ਼ਿੱਦੀ ਬੱਚੇ ਬਸ ਆਪਣੀ ਗੱਲ ਮਨਵਾਉਂਦੇ ਹਨ ਜਾਂ ਆਪਣੀ ਜ਼ਰੂਰਤ ਪੂਰੀ ਕਰਵਾਉਣ ਨਾਲ ਮਤਲਬ ਰੱਖਦੇ ਹਨ ਉਨ੍ਹਾਂ ਨੂੰ ਵੀ ਵਿਹਾਰ ਸਵਰੂਪ ਮਾਤਾ-ਪਿਤਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਜਿੱਦ ਪੂਰੀ ਕਰਵਾਉਣਾ ਵੱਖਰੀ ਗੱਲ ਹੈ ਪਰ ਪਿਆਰਪੂਰਵਕ ਵਿਹਾਰ ਵੱਖਰੀ ਇਸ ਤਰ੍ਹਾਂ ਉਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਸਮਾਰੋਹਾਂ ‘ਚ ਲੈ ਜਾਓ ਅਤੇ ਘਰ ਆਏ ਸਬੰਧੀਆਂ ਨਾਲ ਉਸ ਦੀਆਂ ਚੰਗੀਆਂ ਗੱਲਾਂ ਦੀ ਚਰਚਾ ਕਰੋ ਜ਼ਿਆਦਾ ਪੜ੍ਹਨ ਲਿਖਣ ਵਾਲੇ ਬੱਚਿਆਂ ਨੂੰ ਤਾਂ ਰਿਸ਼ਤੇਦਾਰ ਪ੍ਰੇਸ਼ਾਨ ਕਰਨ ਵਾਲੇ ਲਗਦੇ ਹਨ
ਕਿਉਂਕਿ ਉਹ ਆਪਣੀ ਪ੍ਰੀਖਿਆ, ਪ੍ਰੋਜੈਕਟਸ ਕੰਪੀਟੀਸ਼ਨ ‘ਚ ਏਨੇ ਬਿਜ਼ੀ ਰਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਰਿਸ਼ਤੇਦਾਰਾਂ ਨਾਲ ਮਿਲਣਾ, ਉਨ੍ਹਾਂ ਦੇ ਨਾਲ ਸਮਾਂ ਬਿਤਾਉਣਾ ਸਮੇਂ ਦੀ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਲਗਦਾ ਮਾਤਾ-ਪਿਤਾ ਨੂੰ ਸਮਝਾਉਣਾ ਪੈਂਦਾ ਹੈ ਕਿ ਪੜ੍ਹਾਈ ਆਪਣੀ ਜਗ੍ਹਾ ਹੈ ਪਰ ਥੋੜ੍ਹੀ ਦੇਰ ਲਈ ਉਨ੍ਹਾਂ ਨਾਲ ਮਿਲਣਾ ਉਨ੍ਹਾਂ ਨੂੰ ਦਿਮਾਗੀ ਆਰਾਮ ਦੇਵੇਗਾ ਥੋੜ੍ਹੀ ਹੀ ਦੇਰ ਬਾਅਦ ਮਾਤਾ-ਪਿਤਾ ਨੂੰ ਹੋਮਵਰਕ ਦੇ ਬਹਾਨੇ ਭੇਜ ਦੇਣਾ ਤਾਂ ਕਿ ਬੱਚੇ ਨੂੰ ਵੀ ਜ਼ਿਆਦਾ ਪ੍ਰੇਸ਼ਾਨੀ ਨਾ ਹੋਵੇ ਅਤੇ ਸੰਬੰਧੀਆਂ ਨਾਲ ਮੇਲ-ਜੋਲ ਵੀ ਹੋ ਜਾਂਦਾ ਹੈ
ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ‘ਤੇ ਜ਼ਿਆਦਾ ਦਬਾਅ ਨਾ ਪਾਉਣ ਉਨ੍ਹਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝਾਓ ਬੱਚਿਆਂ ਨੂੰ ਰਿਸ਼ਤਿਆਂ ਦੇ ਮਹੱਤਵ ਨੂੰ ਸਮਝਾਓ ਉਦਾਹਰਨ ਦਿਓ, ਜਿਵੇਂ ਉਨ੍ਹਾਂ ਨੂੰ ਦੋਸਤ ਚੰਗੇ ਲਗਦੇ ਹਨ, ਵੈਸੇ ਹੀ ਉਹ ਉਨ੍ਹਾਂ ਦੇ ਮਾਤਾ-ਪਿਤਾ ਦੇ ਪਿਆਰੇ ਹਨ ਥੋੜ੍ਹਾ ਸਮਾਂ ਆਪਣੇ ਮਾਤਾ-ਪਿਤਾ ਦੀ ਖੁਸ਼ੀ ਲਈ ਉਨ੍ਹਾਂ ਨਾਲ ਬਿਤਾਓ ਇਹ ਵੀ ਸਮਝਾਓ ਜੇਕਰ ਤੁਸੀਂ ਉਨ੍ਹਾਂ ਨਾਲ ਨਹੀਂ ਮਿਲੋਗੇ ਤਾਂ ਕਦੇ ਸਾਨੂੰ ਉਨ੍ਹਾਂ ਦੇ ਘਰ ਜਾਣਾ ਪਵੇਗਾ ਤਾਂ ਉਹ ਵੀ ਸਾਨੂੰ ਨਹੀਂ ਮਿਲਣਗੇ ਬੱਚੇ ਸੰਵੇਦਨਸ਼ੀਲ ਹੁੰਦੇ ਹਨ
ਜੇਕਰ ਪਿਆਰ ਨਾਲ ਸਮਝਾਇਆ ਜਾਵੇ ਤਾਂ ਉਹ ਬਿਹਤਰ ਸਮਝਦੇ ਹਨ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਘਰ ਲੈ ਜਾਇਆ ਕਰੋ ਤਾਂ ਕਿ ਉਹ ਵੀ ਉਨ੍ਹਾਂ ਨਾਲ ਘੁਲ-ਮਿਲ ਸਕਣ ਰਿਸ਼ਤੇਦਾਰਾਂ ਦੇ ਸਾਹਮਣੇ ਬੱਚਿਆਂ ਦੀ ਤੁਲਨਾ ਨਾ ਕਰੋ ਨਾ ਹੀ ਉਨ੍ਹਾਂ ਦੀ ਜ਼ਿਆਦਾ ਤਾਰੀਫ਼ ਕਰੋ, ਨਾ ਉਨ੍ਹਾਂ ਨੂੰ ਨੀਚਾ ਦਿਖਾਓ ਨਾਰਮਲ ਵਿਹਾਰ ਰੱਖੋ ਮਾਤਾ-ਪਿਤਾ ਦਾ ਵਿਹਾਰ ਰਿਸ਼ਤੇਦਾਰਾਂ ਦੇ ਸਾਹਮਣੇ ਅਤੇ ਬਾਅਦ ‘ਚ ਇੱਕ ਸਮਾਨ ਹੋਣਾ ਚਾਹੀਦਾ ਹੈ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਵਿਹਾਰ ਬਾਰੇ ਬੱਚਿਆਂ ਦੇ ਸਾਹਮਣੇ ਕੁਝ ਨਾ ਕਹੋ, ਨਾ ਹੀ ਉਨ੍ਹਾਂ ਦੀ ਕਿਸੇ ਕਮੀ ਨੂੰ ਬੱਚਿਆਂ ਦੇ ਸਾਹਮਣੇ ਡਿਸਕਸ ਕਰੋ ਇਸ ਨਾਲ ਬੱਚੇ ਸ਼ਸ਼ੋਪੰਜ ‘ਚ ਪੈ ਜਾਂਦੇ ਹਨ ਅਤੇ ਉਨ੍ਹਾਂ ਦਾ ਵਿਹਾਰ ਵੀ ਬਦਲ ਜਾਂਦਾ ਹੈ
ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਨਿਸ਼ਚਿਤ ਸਮੇਂ ਲਈ ਵੀਡੀਓ ਗੇਮਾਂ, ਮੋਬਾਇਲ ਫੋਨ ‘ਤੇ ਖੇਡਣ ਨੂੰ ਦਿਓ ਜੇਕਰ ਪਹਿਲਾਂ ਤੋਂ ਰਿਸ਼ਤੇਦਾਰਾਂ ਦਾ ਆਉਣਾ ਪਤਾ ਹੈ ਤਾਂ ਸਮਾਂ ਥੋੜ੍ਹਾ ਅੱਗੇ-ਪਿੱਛੇ ਕਰ ਲਓ ਅਚਾਨਕ ਰਿਸ਼ਤੇਦਾਰ ਆ ਰਹੇ ਹੋਣ ਤਾਂ ਉਸ ਦਿਨ ਬੱਚਿਆਂ ਨੂੰ ਐਡਜਸਟ ਕਰਨਾ ਸਿਖਾਓ ਸਭ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭੋਗੇ ਤਾਂ ਹੱਲ ਮਿਲ ਜਾਏਗਾ
ਨੀਤੂ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.