ਤੁਸੀਂ ਵਜ਼ਨ ਘੱਟ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹੋ, ਨਪਿਆ-ਤੁਲਿਆ ਖਾ ਰਹੇ ਹੋ ਪਰ ਵਜ਼ਨ ਹੈ ਕਿ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ ਅਸਲ ’ਚ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਤੁਸੀਂ ਆਪਣੇ ਟੀਚੇ ਤੋਂ ਦੂਰ ਜਾ ਰਹੇ ਹੋ ਪਿੱਛੇ ਮੁੜ ਕੇ ਦੇਖਣ ’ਚ ਕੋਈ ਬੁਰਾਈ ਨਹੀਂ ਹੈ, ਇਸ ਲਈ ਤੁਸੀਂ ਦੇਖੋ ਕਿ ਗਲਤੀ ਕਿੱਥੇ ਹੋ ਰਹੀ ਹੈ ਅਸਲ ’ਚ ਇਹ ਬਹੁਤ ਵਧੀਆ ਤਰੀਕਾ ਹੈ ਕਿ ਹੁਣ ਤੱਕ ਜੋ ਰਿਹਾ ਹੈ, ਉਸ ਵਿਚ ਕੀ ਬਦਲਾਅ ਕੀਤਾ ਜਾ ਸਕਦਾ ਹੈ ਤਾਂ ਕਿ ਵਜ਼ਨ ਤੋਲਣ ਦੀ ਮਸ਼ੀਨ ਤੁਹਾਨੂੰ ਖੁਸ਼ ਕਰ ਸਕੇ ਤੁਹਾਡੀ ਡਾਈਟ ਕੰਮ ਕਿਉਂ ਨਹੀਂ ਕਰ ਰਹੀ ਹੈ, ਇਸ ਦੀ ਕੁਝ ਵਜ੍ਹਾ ਹੋ ਸਕਦੀ ਹੈ। (lose weight)
ਹੋ ਹੀ ਜਾਂਦੀ ਹੈ ਗੜਬੜ : ਡਾਈਟ ਦੇ ਕੰਮ ਨਾ ਕਰਨ ਦੀ ਇਹ ਬਹੁਤ ਹੀ ਆਮ ਜਿਹੀ ਵਜ੍ਹਾ ਹੈ ਤੁਹਾਡੇ ਦਫਤਰ ’ਚ ਕਿਸੇ ਸਾਥੀ ਦਾ ਜਨਮ-ਦਿਨ ਹੈ, ਤੁਸੀਂ ਕੇਕ ਖਾ ਲਿਆ, ਤੁਸੀਂ ਦੋਸਤਾਂ ਨਾਲ ਕਿਤੇ ਬਾਹਰ ਗਏ, ਆਈਸਕ੍ਰੀਮ ਖਾ ਲਈ ਤੁਸੀਂ ਕਿਤੋਂ ਆ ਰਹੇ ਹੋ ਕਿ ਰਸਤੇ ’ਚ ਕੁਝ ਦਿਸ ਗਿਆ ਤਾਂ ਉਹ ਵੀ ਪੇਟ ਦੇ ਅੰਦਰ, ਇਸ ਲਈ ਦਿਨ ’ਚ ਜੇਕਰ ਅਜਿਹਾ ਕੁਝ ਖਾ ਲਓ ਤਾਂ ਬਾਕੀ ਡਾਈਟ ਉਸਦੇ ਅਨੁਸਾਰ ਲਓ
ਤੁਸੀਂ ਲਿਖਦੇ ਨਹੀਂ ਹੋ: ਮਾਹਿਰਾਂ ਦਾ ਕਹਿਣਾ ਹੈ ਕਿ ਵਜ਼ਨ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅੱਜ ਜੋ ਵੀ ਖਾਓ, ਉਸ ਦਾ ਰਿਕਾਰਡ ਰੱਖੋ ਜੇਕਰ ਤੁਸੀਂ ਹੁਣ ਤੱਕ ਆਪਣਾ ਫੂਡ ਜਰਨਲ ਨਹੀਂ ਬਣਾਇਆ ਹੈ ਤਾਂ ਸਮਾਂ ਆ ਗਿਆ ਹੈ ਕਿ ਤੁਸੀਂ ਇਸ ਨੂੰ ਸ਼ੁਰੂ ਕਰ ਦਿਓ ਖਾਧੀ ਹੋਈ ਹਰ ਚੀਜ਼ ਨੂੰ ਲਿਖਣਾ ਤੁਹਾਨੂੰ ਆਪਣੀ ਡਾਈਟ ਪ੍ਰਤੀ ਜ਼ਿਆਦਾ ਜਾਗਰੂਕ ਬਣਾਉਂਦਾ ਹੈ, ਨਾਲ ਹੀ ਨਵਾਂ ਡਾਈਟ ਚਾਰਟ ਬਣਾਉਣ ’ਚ ਵੀ ਮੱਦਦ ਮਿਲਦੀ ਹੈ। (lose weight)
ਮਨ੍ਹਾ ਨਾ ਕਰ ਸਕਣਾ: ਸਾਡੇ ਸਾਰਿਆਂ ਦੇ ਅਜਿਹੇ ਦੋਸਤ ਜਾਂ ਰਿਸ਼ਤੇਦਾਰ ਹੁੰਦੇ ਹਨ ਜੋ ਖਾਣੇ ਦੇ ਜ਼ਰੀਏ ਪਿਆਰ ਜਤਾਉਂਦੇ ਹਨ ਉਹ ਬੜੇ ਪਿਆਰ ਨਾਲ ਕੁਝ ਖਾਣ ਨੂੰ ਦਿੰਦੇ ਹਨ ਤਾਂ ਉਨ੍ਹਾਂ ਨੂੰ ਮਨ੍ਹਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤੁਸੀਂ ਉਨ੍ਹਾਂ ਦਾ ਦਿੱਤਾ ਖਾ ਲੈਂਦੇ ਹੋ ਇਸ ਲਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਤੋਂ ਹੀ ਜ਼ਿਕਰ ਕਰ ਦਿਓ ਕਿ ਤੁਸੀਂ ਆਪਣਾ ਵਜ਼ਨ ਘੱਟ ਕਰਨ ਦੀਆਂ ਕੋਸ਼ਿਸ਼ਾਂ ’ਚ ਜੁਟੇ ਹੋ।
ਜਾਣ-ਬੁੱਝ ਕੇ ਨਹੀਂ ਖਾਂਦੇ: ਤੁਸੀਂ ਕੈਲੋਰੀ ਘੱਟ ਕਰਨ ਦੇ ਚੱਕਰ ’ਚ ਕਈ ਵਾਰ ਆਪਣੇ ਇੱਕ ਸਮੇਂ ਦੇ ਭੋੋਜਨ ਨੂੰ ਛੱਡ ਦਿੰਦੇ ਹੋ ਅਤੇ ਫਿਰ ਜਦੋਂ ਆਪਣੇ ਦੋਸਤਾਂ ਨਾਲ ਜਾਂ ਘਰ ਹੁੰਦੇ ਹੋ ਤਾਂ ਢੇਰ ਸਾਰਾ ਖਾ ਲੈਂਦੇ ਹੋ, ਉਹ ਵੀ ਕੈਲੋਰੀ ਬਾਰੇ ਸੋਚੇ ਬਿਨਾਂ ਅਸਲ ’ਚ ਹੁੰਦਾ ਇਹ ਹੈ ਕਿ ਇੱਕ ਸਮੇਂ ਦਾ ਖਾਣਾ ਨਾ ਲੈਣ ਨਾਲ ਤੁਸੀਂ ਭੁੱਖੇ ਰਹਿ ਜਾਂਦੇ ਹੋ ਅਤੇ ਫਿਰ ਤੁਹਾਡੇ ਸਾਹਮਣੇ ਜੋ ਵੀ ਆਉਂਦਾ ਹੈ, ਤੁਸੀਂ ਉਸ ਨੂੰ ਖਾ ਲੈਂਦੇ ਹੋ ਭਲੇ ਹੀ ਉਹ ਕਿੰਨਾ ਹੀ ਅਨਹੈਲਦੀ ਹੋਵੇ, ਇਸ ਲਈ ਹਰ 2 ਤੋਂ 3 ਘੰਟੇ ’ਚ ਕੁਝ ਨਾ ਕੁਝ ਖਾਓ ਖਾਸ ਕਰਕੇ ਬਾਹਰ ਜਾਣ ਤੋਂ ਪਹਿਲਾਂ ਕੁਝ ਖਾ ਕੇ ਜ਼ਰੂਰ ਜਾਓ। (lose weight)
ਜ਼ਿਆਦਾ ਵਰਕਆਊਟ ਕਰ ਲਵਾਂਗੇ: ਇਹ ਠੀਕ ਹੈ ਕਿ ਐਕਸਰਸਾਈਜ਼ ਵਜ਼ਨ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਰ ਇਹ ਓਨਾ ਵੀ ਕਾਰਗਰ ਨਹੀਂ ਹੋ ਪਾਉਂਦਾ ਤੁਸੀਂ ਆਈਸਕ੍ਰੀਮ, ਮਠਿਆਈ, ਸ਼ੇਕ ਵਰਗੀਆਂ ਚੀਜ਼ਾਂ ਲੈ ਲੈਂਦੇ ਹੋ ਅਤੇ 15 ਮਿੰਟ ਵੱਧ ਐਕਸਰਸਾਈਜ਼ ਕਰਕੇ ਸੋਚਦੇ ਹੋ ਕਿ ਕੈਲੋਰੀ ਘੱਟ ਹੋ ਗਈ ਇਹ ਬਹੁਤ ਹੀ ਕੌੜਾ ਸੱਚ ਹੈ ਕਿ ਕੈਲੋਰੀ ਘਟਾਉਣਾ ਓਨਾ ਸੌਖਾ ਨਹੀਂ ਹੁੰਦਾ ਜਿੰਨਾ ਉਸਨੂੰ ਖਾਣਾ ਫਿਰ ਤੁਸੀਂ ਜ਼ਿਆਦਾ ਕੈਲੋਰੀ ਲੈਣ ਤੋਂ ਬਾਅਦ ਜ਼ਿਆਦਾ ਐਕਸਰਸਾਈਜ਼ ਕਰਨ ਦੀ ਸੋਚਦੇ ਹੋ ਪਰ ਅਜਿਹਾ ਹਰ ਵਾਰ ਹੋ ਵੀ ਨਹੀਂ ਸਕਦਾ।
ਕੁਝ ਚੀਜ਼ਾਂ ਪਾਬੰਦੀਸ਼ੁਦਾ ਕਰਨਾ: ਹਾਈ ਕੈਲੋਰੀ ਫੂਡ ਨਿਸ਼ਚਿਤ ਰੂਪ ਨਾਲ ਤੁਹਾਡੇ ਡਾਈਟ ਪਲਾਨ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਪਰ ਕੁਝ ਚੀਜ਼ਾਂ ਨੂੰ ਖਾਣ ਦੀ ਗੁੰਜਾਇਸ਼ ਜ਼ਰੂਰ ਰੱਖੋ ਤੁਹਾਨੂੰ ਕੇਕ, ਬ੍ਰਾਊਨੀਜ਼ ਪਸੰਦ ਹਨ, ਉਨ੍ਹਾਂ ਨੂੰ ਨਾ ਖਾਓ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਖਾਸ ਮੌਕਿਆਂ ਲਈ ਬਚਾ ਕੇ ਰੱਖੋ ਅਤੇ ਇਨ੍ਹਾਂ ਦੀ ਕੈਲੋਰੀ ਨੂੰ ਆਪਣੀ ਰੋਜ਼ਾਨਾ ਦੀ ਕੈਲੋਰੀ ਦੇ ਕੋਟੇ ’ਚ ਸ਼ਾਮਲ ਕਰ ਲਓ। (lose weight)
ਖੁੰਜਰੀ ਦੇਵਾਂਗਣ