ਹੁਣ ਤੱਕ ਕੁਦਰਤ ਬਾਰੇ ਜਿੰਨਾ ਪਤਾ ਲੱਗਾ ਹੈ ਉਸ ਦੀ ਤੁਲਨਾ ’ਚ ਜੋ ਪਤਾ ਨਹੀਂ ਲੱਗਾ ਉਸ ਦਾ ਖੇਤਰ ਕਈ ਗੁਣਾ ਜ਼ਿਆਦਾ ਹੈ ਜਿਨ੍ਹਾਂ ਸ਼ਕਤੀ ਸਰੋਤਾਂ ਦਾ ਪਤਾ ਲੱਗਾ ਹੈ ਉਨ੍ਹਾਂ ਤੋਂ ਵੀ ਜ਼ਿਆਦਾ ਸਮਰੱਥਾਵਾਨ ਸਰੋਤ ਕੁਦਰਤ ਦੇ ਗਰਭ ’ਚ ਮੌਜ਼ੂਦ ਹਨ ਜਿਨ੍ਹਾਂ ਦੇ ਵਿਸ਼ੇ ’ਚ ਵਿਗਿਆਨਕਾਂ ਦੀ ਜਾਣਕਾਰੀ ਬਹੁਤ ਘੱਟ ਹੈ ਉਦਾਹਰਨ ਦੇ ਤੌਰ ’ਤੇ ‘ਬਲੈਕ ਹੋਲ’ ਬਾਰੇ ਜੋ ਥੋੜ੍ਹੀਆਂ ਕੁ ਗੱਲਾਂ ਜਾਣੀਆਂ ਜਾ ਸਕੀਆਂ ਹਨ, ਉਹ ਇਹ ਹਨ ਕਿ ਬਲੈਕ ਹੋਲ ਅਜਿਹੇ ਕੇਂਦਰ ਹਨ ਜੋ ਪੁਲਾੜ ਅਤੇ ਧਰਤੀ ਦੋਵਾਂ ’ਚ ਮੌਜ਼ੂਦ ਹਨ ਇਨ੍ਹਾਂ ’ਚ ਗੁਰੂਤਾਕਰਸ਼ਣ (ਗਰੈਵਿਟੀ) ਸ਼ਕਤੀ ਐਨੀ ਜ਼ਿਆਦਾ ਹੁੰਦੀ ਹੈ। What is a black hole in Punjabi
ਕਿ ਇਹ ਛੋਟੇ-ਮੋਟੇ ਤਾਰਿਆਂ ਅਤੇ ਗ੍ਰਹਿਆਂ ਨੂੰ ਵੀ ਆਪਣੇ ਪ੍ਰਚੰਡ ਖਿਚਾਅ ਨਾਲ ਅਜ਼ਗਰ ਵਾਂਗ ਖਾ ਸਕਦੇ ਹਨ ਇਨ੍ਹਾਂ ਦੀ ਆਕਰਸ਼ਣ ਹੱਦ ’ਚ ਆਉਣ ਵਾਲੀ ਕੋਈ ਵੀ ਛੋਟੀ-ਵੱਡੀ ਚੀਜ਼ ਤੇਜ਼ੀ ਨਾਲ ਖਿੱਚੀ ਜਾਂਦੀ ਹੈ ਅੰਦਾਜ਼ਾ ਹੈ ਕਿ ਬ੍ਰਹਿਮੰਡ ’ਚ ਅਜਿਹੇ ਅਨੇਕਾਂ ਰਹੱਸਮਈ ਕੇਂਦਰ ਮੌਜ਼ੂਦ ਹਨ ਜਿਨ੍ਹਾਂ ਦੀ ਵਿਸਤ੍ਰਿਤ ਜਾਣਕਾਰੀ ਵਿਗਿਆਨੀਆਂ ਨੂੰ ਵੀ ਨਹੀਂ ਹੈ। ਖਗੋਲ ਵਿਗਿਆਨ ਦੀ ਕਲਪਨਾ ਇਹ ਹੈ ਕਿ ਤਾਰਿਆਂ ਦਾ ਜਨਮ ਹੁੰਦਾ ਹੈ, ਉਹ ਵਿਕਸਿਤ ਹੁੰਦੇ ਹਨ ਅਤੇ ਅਖੀਰ ਨਸ਼ਟ ਹੋ ਜਾਂਦੇ ਹਨ ਅਤੇ ਆਖ਼ਰ ਕਿਸੇ ਅਣਜਾਣ ਪ੍ਰਕਿਰਿਆ ਦੁਆਰਾ ਬਲੈਕ ਹੋਲ ’ਚ ਤਬਦੀਲ ਹੋ ਜਾਂਦੇ ਹਨ ਤਾਰਿਆਂ ਦੀ ਉਮਰ ਉਨ੍ਹਾਂ ਦੇ ਅੰਦਰ ਮੌਜ਼ੂਦ ਹਾਈਡ੍ਰੋਜਨ ਦੀ ਮਾਤਰਾ ’ਤੇ ਨਿਰਭਰ ਕਰਦੀ ਹੈ।
ਹਾਈਡ੍ਰੋਜਨ ਜਦੋਂ ਸੜ ਕੇ ਖ਼ਤਮ ਹੋ ਜਾਂਦੀ ਹੈ ਤਾਂ ਤਾਰਾ ਹੌਲੀ-ਹੌਲੀ ਸੁੰਗੜਨ ਲੱਗਦਾ ਹੈ ਅਤੇ ਆਪਣੇ ਮੂਲ ਰੂਪ ਤੋਂ ਕਈ ਗੁਣਾ ਸੁੰਗੜ ਕੇ ਬਲੈਕ ਹੋਲ ’ਚ ਬਦਲ ਜਾਂਦਾ ਹੈ। ਬਲੈਕ ਹੋਲ ਨਾਂਅ ਇਸ ਲਈ ਪਿਆ ਕਿ ਪੁਲਾੜ ’ਚ ਸਿਰਫ਼ ਅਜਿਹੇ ਕਾਲੇ ਧੱਬਿਆਂ ਦੇ ਆਧਾਰ ’ਤੇ ਬਲੈਕ ਹੋਲ ਦਾ ਅਨੁਮਾਨ ਲਾਇਆ ਗਿਆ ਹੈ ਇਨ੍ਹਾਂ ਅੰਦਰ ਕੀ ਹੈ, ਇਹ ਅਤਿਅੰਤ ਹੀ ਰਹੱਸਮਈ ਹੈ ਕੁਝ ਦਹਾਕੇ ਪਹਿਲਾਂ ਇਹ ਅਨੁਮਾਨ ਸੀ ਕਿ ਅਜਿਹੇ ਕੇਂਦਰ ਸਿਰਫ ਪੁਲਾੜ ’ਚ ਹਨ ਪਰ ਨਵੀਆਂ ਖੋਜਾਂ ਦੇ ਆਧਾਰ ’ਤੇ ਇਹ ਪਤਾ ਲੱਗਾ ਹੈ ਕਿ ਧਰਤੀ ’ਤੇ ਵੀ ਅਜਿਹੇ ਕਈ ਸਥਾਨ ਹਨ ਜਿੱਥੇ ਬਲੈਕ ਹੋਲ ਦੀ ਹੋਂਦ ਦਾ ਪਤਾ ਲੱਗਾ ਹੈ।
ਬਹੁਚਰਚਿਤ ਬਰਮੂਡਾ ਟ੍ਰਾਇਐਂਗਲ ਅਜਿਹੇ ਹੀ ਕੇਂਦਰਾਂ ’ਚੋਂ ਇੱਕ ਹੈ ਜਿੱਥੇ ਸੈਂਕੜੇ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਅਤੇ ਸੈਂਕੜੇ ਮਨੁੱਖ ਹੁਣ ਤੱਕ ਦੇਖਦੇ ਹੀ ਦੇਖਦੇ ਅਲੋਪ ਹੋ ਚੁੱਕੇ ਹਨ ਕਿੰਨੀਆਂ ਹੀ ਖੋਜੀ ਟੀਮਾਂ ਨੂੰ ਵੀ ਉਸ ਇਲਾਕੇ ’ਚ ਆ ਕੇ ਆਪਣੀ ਜਾਨ ਗੁਆਉਣੀ ਪਈ ਹੈ ਜਿਨ੍ਹਾਂ ਦੇ ਸਰੀਰ ਦਾ ਕੋਈ ਚਿੰਨ੍ਹ ਵੀ ਪ੍ਰਾਪਤ ਨਹੀਂ ਹੋ ਸਕਿਆ ਕੁਝ ਭੌਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕੇਂਦਰ ਦੇ ਨੇੜੇ ਅਦ੍ਰਿਸ਼ ਪਰ ਪ੍ਰਚੰਡ ਭੂ-ਚੁੰਬਕੀ ਚੱਕਰਵਾਤ ਚੱਲਦੇ ਰਹਿੰਦੇ ਹਨ ਜੋ ਚਪੇਟ ’ਚ ਆਉਣ ਵਾਲੀਆਂ ਚੀਜ਼ਾਂ ਅਤੇ ਮਨੁੱਖਾਂ ਨੂੰ ਕਿਸੇ ਅਦ੍ਰਿਸ਼-ਲੋਕ ’ਚ ਸੁੱਟ ਦਿੰਦੇ ਹਨ।
‘ਈਵਾਨ ਸੈਂਡਰਸਨ’ ਨਾਮਕ ਇੱਕ ਭੌਤਿਕ ਮਾਹਿਰ ਨੇ ਅਜਿਹੀਆਂ ਘਟਨਾਵਾਂ ਦਾ ਡੂੰਘਾਈ ਨਾਲ ਅਧਿਐਨ ਅਤੇ ਨਿਰੀਖਣ ਕੀਤਾ ਨਤੀਜੇ ’ਚ ਉਨ੍ਹਾਂ ਦੱਸਿਆ ਕਿ ਬਲੈਕ ਹੋਲ ਵਰਗੇ ਸਥਾਨ ਧਰਤੀ ’ਤੇ ਮੌਜ਼ੂਦ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਧਰਤੀ ਦੀ ਭੂਮੱਧ ਰੇਖਾ ਦੇ ਉੱਤਰ ਅਤੇ ਦੱਖਣ ’ਚ 36 ਅੰਸ਼ ਅਕਸ਼ਾਂਸ਼ ’ਤੇ ਅਜਿਹੇ ਬਾਰ੍ਹਾਂ ਸਥਾਨ ਇੱਕ ਸੀਧ ’ਚ ਹਨ ਇਨ੍ਹਾਂ ਸਥਾਨਾਂ ’ਤੇ ਚੀਜ਼ਾਂ ਅਤੇ ਵਿਅਕਤੀਆਂ ਦੇ ਅਚਾਨਕ ਗਾਇਬ ਹੋ ਜਾਣ ਦੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ ਅਜਿਹੇ ਸਥਾਨਾਂ ਨੂੰ ਸੈਂਡਰਸਨ ਨੇ ‘ਡੇਵਿਲਸ ਗ੍ਰੇਵਯਾਰਡ’ ਅਰਥਾਤ ‘ਸ਼ੈਤਾਨ ਦਾ ਸ਼ਮਸ਼ਾਨਘਾਟ’ ਨਾਂਅ ਦਿੱਤਾ ਹੈ।
ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਥਾਵਾਂ ’ਤੇ ਮਨੁੱਖ ਦੀਆਂ ਦਸ਼ਇੰਦਰੀਆਂ ਕੰਮ ਨਹੀਂ ਕਰਦੀਆਂ ਅਤੇ ਉੱਥੇ ਸਮੁੰਦਰ ਦਾ ਪਾਣੀ, ਆਕਾਸ਼ ਅਤੇ ਸ਼ਿਤਿਜ਼ (ਹੋਰੀਜਨ) ਇੱਕੋ-ਜਿਹੇ ਦਿਖਾਈ ਦਿੰਦੇ ਹਨ ਮਨੁੱਖ ਵੱਲੋਂ ਬਣਾਏ ਗਏ ਚੁੰਬਕੀ ਅਤੇ ਬਿਜਲੀ ਯੰਤਰ ਕੰਮ ਨਹੀਂ ਕਰਦੇ ਯੰਤਰਾਂ ’ਚ ਬਿਜਲੀ ਬਣਨੀ ਵੀ ਬੰਦ ਹੋ ਜਾਂਦੀ ਹੈ ਇਨ੍ਹਾਂ ਬਾਰ੍ਹਾਂ ਥਾਵਾਂ ’ਚੋਂ ਦੋ ਸਥਾਨ ਉੱਤਰੀ ਅਤੇ ਦੱਖਣੀ ਧਰੁਵ ’ਚ ਹਨ ਪੰਜ ਉੱਤਰੀ ਗੋਲਾਰਧ ਅਤੇ ਪੰਜ ਦੱਖਣੀ ਗੋਲਾਰਧ ’ਚ ਪੈਂਦੇ ਹਨ ਇਨ੍ਹਾਂ ਸਥਾਨਾਂ ’ਚੋਂ ਦੋ ਸਿਰਫ ਜ਼ਮੀਨ ’ਤੇ ਪੈਂਦੇ ਹਨ ਅਤੇ ਅੱਠ ਡੂੰਘੇ ਸਮੁੰਦਰਾਂ ’ਚ ਪੈਂਦੇ ਹਨ ਇੱਕ ਚੀਨ ਅਤੇ ਭਾਰਤ ਦੀ ਹੱਦ ਅਤੇ ਦੂਜਾ ਅਫਰੀਕਾ ਅਤੇ ਸਪੇਨ ਦੀ ਹੱਦ ’ਤੇ ਪੈਂਦੇ ਹਨ।
ਇਨ੍ਹਾਂ ਥਾਵਾਂ ਤੋਂ ਇਲਾਵਾ ਵੀ ਅਜਿਹੀਆਂ ਕਈ ਥਾਵਾਂ ਦੇ ਸਬੂਤ ਮਿਲੇ ਹਨ ਜਿੱਥੋਂ ਕਿੰਨੇ ਹੀ ਵਿਅਕਤੀ ਕੁਝ ਹੀ ਪਲਾਂ ’ਚ ਦ੍ਰਿਸ਼ ਜਗਤ ’ਚੋਂ ਅਦ੍ਰਿਸ਼ ਹੋ ਜਾਂਦੇ ਹਨ ਵਿਗਿਆਨੀਆਂ-ਮਾਹਿਰਾਂ ਦਾ ਮੰਨਣਾ ਹੈ ਕਿ ਅਸਥਾਈ ਤੌਰ ’ਤੇ ਵੀ ਕਿਸੇ ਥਾਂ ਵਿਸ਼ੇਸ਼ ’ਤੇ ਬਲੈਕ ਹੋਲ ਬਣਦੇ ਅਤੇ ਖ਼ਤਮ ਹੁੰਦੇ ਰਹਿੰਦੇ ਹਨ ਉਨ੍ਹਾਂ ਦੇ ਸਵਰੂਪ-ਕਾਰਨ ਦਾ ਗਿਆਨ ਤਾਂ ਹੁਣ ਤੱਕ ਨਹੀਂ ਹੋ ਸਕਿਆ ਹੈ ਪਰ ਸਮੇਂ-ਸਮੇਂ ’ਤੇ ਅਲੋਪ ਹੋਏ ਵਿਅਕਤੀਆਂ ਅਤੇ ਵਸਤੂਆਂ ਦੇ ਸਬੂਤ ਇਸ ਤੱਥ ਦੀ ਪੁਸ਼ਟੀ ਕਰਦੇ ਹਨ ਕਿ ਬਲੈਕ ਹੋਲ ਅਸਥਾਈ ਤੌਰ ’ਤੇ ਵੀ ਧਰਤੀ ’ਤੇ ਬਣਦੇ ਰਹਿੰਦੇ ਹਨ ਪਰ ਉਹ ਕੁਝ ਦੇਰ ਲਈ ਹੁੰਦੇ ਹਨ ਅਤੇ ਥੋੜ੍ਹੇ ਹੀ ਸਮੇਂ ਬਾਅਦ ਖ਼ਤਮ ਹੋ ਜਾਂਦੇ ਹਨ ਉਨ੍ਹਾਂ ਦੀ ਪ੍ਰਚੰਡ ਸ਼ਕਤੀ ਦਾ ਪਤਾ ਨਜ਼ਰਾਂ ਦੇ ਸਾਹਮਣਿਓਂ ਅਚਾਨਕ ਗਾਇਬ ਹੋ ਜਾਣ ਵਾਲੀਆਂ ਚੀਜ਼ਾਂ-ਵਿਅਕਤੀਆਂ ਦੀਆਂ ਘਟਨਾਵਾਂ ਤੋਂ ਲੱਗਦਾ ਹੈ।
ਸਥਾਈ ਅਤੇ ਅਸਥਾਈ ਤੌਰ ’ਤੇ ਪ੍ਰਚੰਡ ਸ਼ਕਤੀ ਦੇ ਭੰਡਾਰ ਇਹ ਬਲੈਕ ਹੋਲ ਕੀ ਹਨ? ਇਨ੍ਹਾਂ ਦੇ ਬਣਨ ਦੀ ਪ੍ਰਕਿਰਿਆ ਕੀ ਹੈ? ਇਨ੍ਹਾਂ ਅੰਦਰ ਐਨੀ ਜ਼ਿਆਦਾ ਆਕਰਸ਼ਣ ਸ਼ਕਤੀ ਕਿਵੇਂ ਪੈਦਾ ਹੁੰਦੀ ਹੈ? ਇਨ੍ਹਾਂ ਦੀ ਚਪੇਟ ’ਚ ਆਉਣ ’ਤੇ ਚੀਜ਼ਾਂ ਅਤੇ ਵਿਅਕਤੀ ਅਲੋਪ ਕਿਉਂ ਹੋ ਜਾਂਦੇ ਹਨ? ਆਖ਼ਰ ਉਹ ਕਿੱਥੇ ਚਲੇ ਜਾਂਦੇ ਹਨ? ਇਨ੍ਹਾਂ ਥਾਵਾਂ ਨਾਲ ਕਿਸੇ ਹੋਰ ਲੋਕ ਨਾਲ ਆਵਾਜਾਈ ਦਾ ਕੋਈ ਮਹੱਤਵਪੂਰਨ ਸੰਬੰਧ ਤਾਂ ਨਹੀਂ ਜੁੜਿਆ ਹੋਇਆ ਹੈ ਪੌਰਾਣਿਕ ਕਥਾ ਅਨੁਸਾਰ ਰਾਵਣ, ਅਹੀਰਾਵਣ ਆਦਿ ਰਾਕਸ਼, ਪਾਤਾਲ ਲੋਕ ਨੂੰ ਆਪਣੀ ਇੱਛਾ ਅਨੁਸਾਰ ਚਲੇ ਜਾਂਦੇ ਸਨ ਸੰਭਵ ਹੈ ਉਨ੍ਹਾਂ ਦੇ ਜਾਣ ਦਾ ਜ਼ਰੀਆ ਇਹੀ ਰਿਹਾ ਹੋਵੇ।
ਬਲੈਕ ਹੋਲ ਦੀ ਪ੍ਰਚੰਡ ਗੁਰਤਾਕਰਸ਼ਣ ਸ਼ਕਤੀ ’ਤੇ ਕੰਟਰੋਲ ਕਰਨ ਅਤੇ ਉਸ ਦੀ ਵਰਤੋਂ ਕਰਨ ਦੇ ਵਿਗਿਆਨਕ ਨਿਯਮਾਂ ਦੀ ਸੰਭਵ ਹੈ ਕੁਝ ਜਾਣਕਾਰੀ ਰਹੀ ਹੋਵੇ ਭਾਵੇਂ ਜੋ ਵੀ ਹੋਵੇ ਪਰ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕੁਦਰਤ ਦੀ ਪ੍ਰਚੰਡ ਸਮਰੱਥਾ ਬਲੈਕ ਹੋਲ ਵਰਗੇ ਕੇਂਦਰਾਂ ਨਾਲ ਭਰੀ ਪਈ ਹੈ। ਬਲੈਕ ਹੋਲ ਦੀ ਸ਼ਕਤੀ ਦਾ ਇਹ ਤਾਂ ਇੱਕ ਉਦਾਹਰਨ ਹੈ ਭੂਚਾਲ ਆਉਣ, ਜਵਾਲਾਮੁਖੀ ਫਟਣ ਆਦਿ ਘਟਨਾਵਾਂ ਦਾ ਨਿਸ਼ਚਿਤ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਤੱਤਦਰਸ਼ੀਆਂ ਦਾ ਕਹਿਣਾ ਹੈ।
ਕਿ ਕੁਦਰਤ ਦੀ ਹਰੇਕ ਘਟਨਾ ਕਿਸੇ ਕਾਰਨ ਕਰਕੇ ਹੈ ਉਹ ਕਦੇ ਭੁੱਲ ਨਹੀਂ ਕਰਦੀ ਉਸਦੇ ਸਾਰੇ ਘਟਕ ਗਿਣੇ-ਮਿਥੇ ਹਨ ਹੈਰਾਨੀਜਨਕ ਘਟਨਾਵਾਂ ਜ਼ਰੀਏ ਉਹ ਦੱਸਦੀ ਹੈ ਕਿ ਉਸਦੀਆਂ ਸੂਖਮ ਪਰਤਾਂ ਨੂੰ ਪੜਿ੍ਹਆ ਜਾਵੇ ਲੁਕੀਆਂ ਸ਼ਕਤੀਆਂ ਨੂੰ ਉਜਾਗਰ ਕਰਨ ਲਈ ਪ੍ਰਚੰਡ ਪੁਰਸ਼ਾਰਥ ਕੀਤਾ ਜਾਵੇ ਉਨ੍ਹਾਂ ਨਿਯਮਾਂ ਨੂੰ ਅਤੇ ਅਣਜਾਣ ਸੂਤਰਾਂ ਨੂੰ ਲੱਭਿਆ ਜਾਵੇ ਜੋ ਵਿਲੱਖਣ ਘਟਨਾਵਾਂ ਵਾਪਰਨ ਦਾ ਕਾਰਨ ਬਣਦੇ ਹਨ
ਕੁਦਰਤ ਦੇ ਗਰਭ ’ਚ ਮੌਜ਼ੂਦ ਅਨੇਕਾਂ ਸੂਖਮ ਸ਼ਕਤੀ ਸਰੋਤਾਂ ਨੂੰ ਜਾਣਨ ਅਤੇ ਉਨ੍ਹਾਂ ’ਚ ਸਮਾਈ ਪ੍ਰਚੰਡ ਸਮਰੱਥਾ ਨੂੰ ਉਜਾਗਰ ਕੀਤਾ ਜਾ ਸਕੇ ਤਾਂ ਮਨੁੱਖ ਦੇ ਵਿਕਾਸ ਅਤੇ ਸੁੱਖ-ਸੁਵਿਧਾਵਾਂ ਨਾਲ ਯੁਕਤ ਹਾਲਾਤਾਂ ਦੇ ਨਿਰਮਾਣ ’ਚ ਅਸਾਧਾਰਨ ਸਹਿਯੋਗ ਮਿਲ ਸਕਦਾ ਹੈ।
ਰਾਜ ਕੁਮਾਰ ਅਗਰਵਾਲ ‘ਰਾਜੂ’