ਵੈਲਡਨ! ਕੋਰੋਨਾ ਵਾਰੀਅਰਸ, ਵੈਲਡਨ!
ਸੰਪਾਦਕੀ
ਪੂਰੀ ਦੁਨੀਆ ਇੱਕ ਸੂਖਮ ਅਤੇ ਅਦ੍ਰਿਸ਼ ਦੁਸ਼ਮਣ ਨਾਲ ਜੰਗ ਲੜ ਰਹੀ ਹੈ ਵੱਡੇ-ਵੱਡੇ ਦੇਸ਼ ਇਸ ਨਾਲ ਲੜਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ ਹਰ ਕੋਈ ਇਸ ਕੋਰੋਨਾ ਵਾਇਰਸ ਤੋਂ ਡਰਿਆ ਹੋਇਆ ਹੈ, ਖੌਫਜ਼ਦਾ ਹਨ ਅਜਿਹਾ ਖੌਫ ਕਿ ਮਨੁੱਖ ਹੁਣ ਮਨੁੱਖ ਤੋਂ ਹੀ ਡਰ ਖਾਣ ਲੱਗਿਆ ਹੈ ਖੌਫ ਦੀ ਅਜਿਹੀ ਤਸਵੀਰ ਕਿ ਕਿਤੇ ਇਸ ਵਾਇਰਸ ਦੀ ਚਪੇਟ ‘ਚ ਕੋਈ ਆਇਆ ਮਿਲ ਜਾਵੇ ਤਾਂ ਪੂਰਾ ਗਲੀ-ਮੁਹੱਲਾ ਤਾਂ ਕੀ, ਪੂਰਾ ਸ਼ਹਿਰ ਜਾਂ ਪਿੰਡ ਵੀ ਸਹਮ ਜਾਂਦਾ ਹੈ ਇਕਦਮ ਸੰਨਾਟਾ ਛਾ ਜਾਂਦਾ ਹੈ
ਪਰ ਏਨੇ ਡਰ ਤੇ ਦਹਿਸ਼ਤ ‘ਚ ਉਹ ਸਾਹਸਿਕ ਯੋਧਾ ਵੀ ਹਨ, ਜੋ ਲੋਕਾਂ ਦੀ ਸੇਵਾ-ਸੰਭਾਲ ‘ਚ ਜੁਟੇ ਹਨ ਅਜਿਹੇ ਮਰੀਜ਼ ਜਿਨ੍ਹਾਂ ਤੋਂ ਆਪਣੇ ਵੀ ਘਬਰਾ ਜਾਂਦੇ ਹਨ, ਸਾਹਸਿਕ ਯੋਧਾ ਹੀ ਉਨ੍ਹਾਂ ਦੀ ਸਾਰ-ਸੰਭਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਸਿਹਤਮੰਦ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਜਿਵੇਂ ਡਾਕਟਰ, ਨਰਸ, ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰ ਭਾਵ ਜੋ ਵੀ ਸਿਹਤ ਪ੍ਰਣਾਲੀ ਨਾਲ ਜੁੜੇ ਹਨ ਅਤੇ ਸਰਕਾਰ ਵੱਲੋਂ ਬਿਮਾਰ ਲੋਕਾਂ ਨੂੰ ਬਚਾਉਣ ‘ਚ ਉਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹਨ, ਅਤੇ ਜੋ ਤਨ-ਮਨ ਨਾਲ ਇਸ ਫਰਜ਼ ਨੂੰ ਨਿਭਾ ਰਹੇ ਹਨ, ਵਾਕਿਆਈ ਅੱਜ ਦੇ ਉਹ ਮਹਾਨ ਯੋਧਾ ਹਨ, ਬਹਾਦਰ ਹਨ ਇਸ ਦੇ ਨਾਲ ਹੀ ਸਮਾਜਿਕ ਰੱਖਿਆ ਲਈ ਪੁਲਿਸ ਵਿਭਾਗ ਵੀ ਜਿਸ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਹੈ, ਉਨ੍ਹਾਂ ਦੀ ਸੇਵਾ ਵੀ ਮਹਾਨ ਹੈ
ਇਨ੍ਹਾਂ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਵੀ ਦੇਸ਼ ‘ਚ ਆਈ ਇਸ ਭਿਆਨਕ ਮੁਸੀਬਤ ‘ਚ ਆਪਣਾ ਅਹਿਮ ਰੋਲ ਨਿਭਾਅ ਰਹੀਆਂ ਹਨ, ਜੋ ਨਿਰੋਲ ਜਨ ਸੇਵਾ ਦੇ ਮਿਸ਼ਨ ਤੇ ਕੰਮ ਕਰ ਰਹੀਆਂ ਹਨ ਉਨ੍ਹਾਂ ਦਾ ਆਪਣਾ ਕੋਈ ਸੁਆਰਥ ਨਹੀਂ ਹੈ, ਸਿਰਫ਼ ਅਤੇ ਸਿਰਫ਼ ਪਰਹਿੱਤ ‘ਚ ਸਰਕਾਰ ਦੇ ਨਾਲ ਸਹਿਯੋਗ ਕਰ ਰਹੀਆਂ ਹਨ ਅਜਿਹੀ ਹੀ ਇਕ ਵਿਸ਼ਵ ਪ੍ਰਸਿੱਧ ਸੰਸਥਾ ਹੈ ‘ਡੇਰਾ ਸੱਚਾ ਸੌਦਾ, ਸਰਸਾ’ ਜਿਸ ਦੇ ਸ਼ਰਧਾਲੂ ਦੇਸ਼ ਅਤੇ ਵਿਦੇਸ਼ ‘ਚ ਕੋਰੋਨਾ ਵਾਰੀਅਰਸ ਦੀ ਭੂਮਿਕਾ ‘ਚ ਫਰੰਟ ਲਾਇਨ ‘ਤੇ ਨਜਰ ਆ ਰਹੇ ਹਨ ਸਥਾਨਕ ਪ੍ਰਸ਼ਾਸਨ ਅਤੇ ਰਾਜ ਸਰਕਾਰਾਂ ਦੇ ਨਿਯਮਾਂ ਤਹਿਤ ਮਾਨਵਤਾ ਦੀ ਸੇਵਾ ‘ਚ ਡਟੇ ਡੇਰਾ ਸੱਚਾ ਸੌਦਾ ਦੇ ਇਹ ਮਹਾਨ ਸੇਵਾਦਾਰ ‘ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ’ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ
ਆਪਣੀ ਖਾਸ ਰੰਗ ਦੀ ਵਰਦੀ ‘ਚ ਸਜੇ ਇਹ ਸੇਵਾਦਾਰ ਕਿਤੇ ਭੁੱਖਿਆਂ ਨੂੰ ਖਾਣਾ ਖੁਆ ਰਹੇ ਹਨ, ਕਿਤੇ ਕੱਪੜੇ ਤੇ ਰਾਸ਼ਨ ਆਦਿ ਮੁਹੱਈਆ ਕਰਵਾ ਰਹੇ ਹਨ ਅਤੇ ਪਿੰਡਾਂ-ਸ਼ਹਿਰਾਂ ਨੂੰ ਸੈਨੇਟਾਈਜ਼ ਕਰਕੇ ਲੋਕਾਂ ਦੇ ਮਨ ਤੋਂ ਕੋਰੋਨਾ ਦੇ ਡਰ ਨੂੰ ਕੱਢਣ ‘ਚ ਮੱਦਦ ਕਰ ਰਹੇ ਹਨ ਖੂਨਦਾਨ ‘ਚ ਤਾਂ ਇਨ੍ਹਾਂ ਸੇਵਾਦਾਰਾਂ ਨੇ ਕਿਤੇ ਕੋਈ ਕਮੀ ਨਹੀਂ ਛੱਡੀ ਅਤੇ ਹਰ ਰੋਜ਼ ਖੂਨਦਾਨ ਕਰਕੇ ਲਾਕਡਾਊਨ ਸਮੇਂ ਆ ਰਹੀ ਖੂਨ ਦੀ ਘਾਟ ਨੂੰ ਪੂਰਾ ਕਰ ਰਹੇ ਹਨ ਉਨ੍ਹਾਂ ਦਾ ਇਹੀ ਮਕਸਦ ਹੈ ਕਿ ਇਨਸਾਨੀਅਤ ਦਾ ਝੰਡਾ ਬੁਲੰਦ ਰਹੇ ਅਤੇ ਕਿਸੇ ਵੀ ਲੋੜਵੰਦ ਨੂੰ ਕੋਈ ਕਮੀ ਨਾ ਰਹੇ ਵਾਕਿਆਈ ਅਜਿਹੇ ਮਾਹੌਲ ‘ਚ ਆਪਣੀ ਜ਼ਿੰਦਗੀ ਨੂੰ ਦਾਅ ‘ਤੇ ਲਾ ਕੇ ਦੂਜਿਆਂ ਦੇ ਦੁੱਖ ਦੂਰ ਕਰਨ ‘ਚ ਜੁਟੇ ਅਜਿਹੇ ਵਾਰੀਅਰਸ ਨੂੰ ਸਾਡਾ ਸੈਲਿਊਟ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.