ਮਨ ਨਾਲ ਹੋਵੇ ਨਵੇਂ ਸਾਲ ਦਾ ਸਵਾਗਤ
ਸਾਲ 2022 ਨੂੰ ਅਲਵਿਦਾ! ਸਾਲ 2023 ਦਾ ਸਵਾਗਤ! ਹਰ ਸਾਲ ਦੀ ਤਰ੍ਹਾਂ ਇੱਕ ਹੋਰ ਨਵੇਂ ਸਾਲ ਦਾ ਸਵਾਗਤ! ਫਿਰ ਤੋਂ ਨਵੀਆਂ ਉਮੰਗਾਂ! ਨਵਾਂਂ ਉਤਸ਼ਾਹ! ਨਵਾਂ ਜੋਸ਼! ਨਵਾਂ ਜਨੂੰਨ! ਕੁਝ ਨਵਾਂ, ਕੁਝ ਵੱਖ ਕਰਨ ਦਾ ਜਨੂੰਨ! ਪੁਰਾਣੀਆਂ ਗਲਤੀਆਂ ਨੂੰ ਸੁਧਾਰ ਕੇ ਸਫਲਤਾ ਹਾਸਲ ਕਰਨ ਦਾ ਮੌਕਾ! ਜੀ ਹਾਂ, ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡੇ ਕੋਲ ਮੌਕਾ ਹੈ ਅਪਣੇ-ਆਪ ਨੂੰ, ਅਪਣੇ ਦਿਲੋ-ਦਿਮਾਗ ਨੂੰ ਤਰੋਤਾਜ਼ਾ ਕਰਨ ਦਾ!
ਸਰਦ ਹਵਾਵਾਂ, ਵਾਤਾਵਰਣ ’ਚ ਫੈਲੀ ਧੁੰਦ, ਕੋਹਰਾ, ਥਾਂ-ਥਾਂ ਜਲਦੀਆਂ ਧੂਣੀਆਂ, ਸੜਕਾਂ ’ਤੇ ਚੱਲਦੇ ਵਾਹਨ, ਸਿਰ ਤੋਂ ਲੈ ਕੇ ਪੈਰ ਤੱਕ ਕੱਪੜਿਆਂ ਨਾਲ ਆਪਣੇ ਆਪ ਨੂੰ ਢਕੇ ਸਕੂਲ ਜਾਂਦੇ ਬੱਚੇ, ਆਕਰਸ਼ਕ ਪਹਿਰਾਵੇ ’ਚ ਦਿੱਖਦੇ ਨੌਜਵਾਨਾਂ ਦੀ ਮਸਤੀ ਇੱਕ ਜਨਵਰੀ ਨੂੰ ਅਕਸਰ ਇਹੀ ਦੇਖਣ ਨੂੰ ਮਿਲਦਾ ਹੈ ਨਵੇਂ ਸਾਲ ਦੀ ਇਹ ਰੰਗੀ ਦਸਤਕ ਬੇਹੱਦ ਖੁਸ਼ੀਆਂ ਭਰੀ ਹੁੰਦੀ ਹੈ ਨਵੇਂ ਸਾਲ ਦੇ ਸਵਾਗਤ ਅਤੇ ਸ਼ੁੱਭਕਾਮਨਾਵਾਂ ਨਾਲ ਸਰਗਰਮ ਦਿਲਾਂ ਦੇ ਬਾਜ਼ਾਰ ਚਹਿਕ ਉੱਠਦੇ ਹਨ ਤੇ ਅਸਲ ’ਚ ਇਹ ਖੁਸ਼ੀ ਹੋਵੇ ਵੀ ਕਿਉਂ ਨਾ! ਬੀਤੇ ਸਾਲ ਦੀਆਂ ਭੁੱਲੀਆਂ-ਵਿਸਰੀਆਂ ਯਾਦਾਂ ਨੂੰ ਛੱਡ ਕੇ ਨਵੇਂ ਤਜ਼ਰਬੇ ਅਤੇ ਨਵੇਂ ਮੌਕੇ ਪਾਉਣ ਲਈ ਅਸੀਂ ਨਵੀਂ ਦਹਿਲੀਜ਼ ’ਚ ਕਦਮ ਜੋ ਰੱਖ ਰਹੇ ਹਾਂ
ਨਵੇਂ ਸਾਲ ਲਈ ਕੁਝ ਨਵਾਂ ਹੋ ਜਾਵੇ, ਤਾਂ ਇਹ ਕਦਮ ਸਾਰਥਕ ਸਾਬਿਤ ਹੋਣਗੇ ਵੈਸੇ ਵੀ ਲਗਭਗ ਹਰ ਕੋਈ ਸੋਚਦਾ ਹੈ ਕਿ ਇਸ ਸਾਲ ’ਚ ਮੈਂ ਇਹ ਕਰਨਾ ਹੈ, ਉਹ ਕਰਨਾ ਹੈ
Table of Contents
ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁਝ ਅਜਿਹੇ ਸੰਕਲਪ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡੀ ਜਿੰਦਗੀ ਬਾਗੋਬਾਗ ਹੋ ਜਾਵੇਗੀ
ਕੈਸ਼ਲੈੱਸ ਵਿਵਸਥਾ ਅਪਣਾਉਣ ਦਾ ਸੰਕਲਪ:
ਮੌਜੂਦਾ ਦੌਰ ’ਚ ਦੇਸ਼ ’ਚ ਜਿਸ ਤਰ੍ਹਾਂ ਦਾ ਮਾਹੌਲ ਹੈ, ਉਸ ’ਚ ਹਰ ਕਿਸੇ ਦਾ ਪਹਿਲਾ ਸੰਕਲਪ ਇਹੀ ਹੋਣਾ ਚਾਹੀਦਾ ਕਿ ਉਹ ਕੈਸ਼ਲੈੱਸ ਅਰਥ-ਵਿਵਸਥਾ ਨੂੰ ਅਪਣਾਏਗਾ ਹਰੇਕ ਦੇਸ਼ਵਾਸੀ ਦਾ ਇਹ ਪਰਮ ਫਰਜ਼ ਹੈ ਕਿ ਦੇਸ਼ ਦੀ ਅਰਥ-ਵਿਵਸਥਾ ’ਚ ਯੋਗਦਾਨ ਦੇਵੇ ਮੌਜ਼ੂਦਾ ਮੁਦਰਾ ਪ੍ਰਣਾਲੀ ਨੂੰ ਅਪਣਾਓ ਜੇਕਰ ਤੁਸੀਂ ਕੈਸ਼ਲੈੱਸ ਵਿਵਸਥਾ ਨੂੰ ਅਪਣਾਉਣ ਦਾ ਸੰਕਲਪ ਲੈਂਦੇ ਹੋ, ਤਾਂ ਇਸਦਾ ਸਿੱਧਾ ਫਾਇਦਾ ਦੇਸ਼ ਅਤੇ ਦੇਸ਼ ਦੀ ਆਮ ਜਨਤਾ ਨੂੰ ਮਿਲੇਗਾ
ਦੇਸ਼ਭਗਤੀ ਦਾ ਸੰਕਲਪ:
ਦੇਸ਼ਭਗਤੀ ਹਰ ਕਿਸੇ ਦਾ ਗਹਿਣਾ ਹੋਣਾ ਚਾਹੀਦਾ ਹੈ ਵਰਤਮਾਨ ’ਚ ਦੇਸ਼ ’ਚ ਹਰ ਕਿਸੇ ਦੇ ਦਿਲੋ-ਦਿਮਾਗ ’ਚ ਦੇਸ਼ਭਗਤੀ ਦੀ ਭਾਵਨਾ ਹੋਣਾ ਬੇਹੱਦ ਜ਼ਰੂਰੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਵੀ ਬਚਪਨ ਤੋਂ ਦੇਸ਼ ਦੀ ਗਰਿਮਾ, ਵੀਰ ਪੁੱਤਰਾਂ, ਬਲਿਦਾਨੀਆਂ, ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਨਾ ਸਿਖਾਓ ਉਨ੍ਹਾਂ ਨੂੰ ਕੌਮੀ ਚਿੰਨ੍ਹ, ਕੌਮੀ ਪ੍ਰਤੀਕ, ਥੰਮ, ਕੌਮੀ ਗਾਣ ਅਤੇ ਕੌਮੀ ਮੁੱਲਾਂ ਪ੍ਰਤੀ ਜਾਗਰੂਕ ਕਰੋ ਅਜਿਹਾ ਸੰਕਲਪ ਯਕੀਨਨ ਹੀ ਤੁਹਾਡੇ ਮਨ ਨੂੰ ਅਸੀਮ ਸਕੂਨ ਦੇਵੇਗਾ
ਪ੍ਰਦੂਸ਼ਣ ਨਾ ਫੈਲਾਉਣ ਦਾ ਸੰਕਲਪ:
ਵਾਤਾਵਰਣ ਲਗਾਤਾਰ ਦੂਸ਼ਿਤ ਹੋ ਰਿਹਾ ਹੈ ਹਵਾ ਅਤੇ ਪਾਣੀ ਪ੍ਰਦੂਸ਼ਣ ਨਾਲ ਸਬੰਧਿਤ ਹਰ ਰੋਜ਼ ਨਵੀਆਂ-ਨਵੀਆਂ ਰਿਪੋਰਟਾਂ ਆ ਰਹੀਆਂ ਹਨ ਅਜਿਹਾ ਸੰਕਲਪ ਲਓ ਕਿ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਾਵਾਂਗੇ ਜਿਵੇਂ ਗੱਡੀਆਂ ਦੀ ਵਰਤੋਂ ਘੱਟ ਤੋਂ ਘੱਟ ਕਰਾਂਗੇ, ਮਹੀਨੇ ’ਚ ਇੱਕ ਪੌਦਾ ਲਗਾਵਾਂਗੇ ਆਦਿ ਫਸਲਾਂ ਦੇ ਕਣ ਨਾ ਸਾੜੋ ਅਤੇ ਖੇਤਾਂ ’ਚ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰਨ ਦਾ ਸੰਕਲਪ ਲਓ
ਸਫਾਈ ਦਾ ਸੰਕਲਪ:
ਸੰਕਲਪ ਲਓ, ਤਨ-ਮਨ ਨੂੰ ਚੰਗੇ ਵਿਚਾਰਾਂ ਨਾਲ ਸਾਫ਼ ਬਣਾਉਣਾ ਹੈ ਅਪਣੇ ਘਰ, ਮੁਹੱਲੇ, ਪਿੰਡ, ਸ਼ਹਿਰ ਨੂੰ ਸਾਫ਼ ਬਣਾਉਣਾ ਹੈ ਆਪਣੇ ਦੇਸ਼ ਨੂੰ ਸਾਫ਼ ਬਣਾਉਣਾ ਹੈ ਇਸਦੇ ਲਈ ਤੁਸੀਂ ਸਿਰਫ਼ ਐਨਾ ਕਰਨਾ ਹੈ ਕਿ ਘਰ ਅਤੇ ਮੁਹੱਲਿਆਂ ’ਚ ਕਿਤੇ ਵੀ, ਇੱਧਰ-ਉੱਧਰ ਕੂੜਾ-ਕਰਕਟ ਨਹੀਂ ਸੁੱਟਣਾ ਗਲੀਆਂ ਦੀਆਂ ਨਾਲੀਆਂ ਨੂੰ ਸਦਾ ਸਾਫ਼ ਰੱਖਣਾ ਹੈ ਅਪਣੀ ਟਾਫੀ ਦੇ ਰੈਪਰ, ਕੁਲਫੀ ਦੇ ਰੈਪਰ ਆਦਿ ਜਿੱਥੇ ਦਿਲ ਕੀਤਾ, ਉੱਥੇ ਸੁੱਟ ਦਿੱਤਾ ਨਹੀਂ-ਨਹੀਂ, ਅਜਿਹਾ ਨਹੀਂ ਕਰਨਾ ਅਤੇ ਕੋਈ ਕਰ ਵੀ ਰਿਹਾ ਹੈ, ਤਾਂ ਉਸਨੂੰ ਵੀ ਸਮਝਾਓ ਬਸ, ਇਸ ਤਰ੍ਹਾਂ ਦੇ ਕੁਝ ਕੰਮ ਕਰਕੇ ‘ਸਵੱਛ ਭਾਰਤ’ ਮੁਹਿੰਮ ’ਚ ਆਪਣਾ ਸਹਿਯੋਗ ਦਿਓ
ਸੱਭਿਆਚਾਰ ਨੂੰ ਜਿਉਂਦਾ ਰੱਖਣ ਦਾ ਸੰਕਲਪ:
ਭਾਰਤੀ ਸੱਭਿਆਚਾਰ ਸਭ ਤੋਂ ਪ੍ਰਾਚੀਨ ਅਤੇ ਉਤੱਮ ਹੈ ਇਸ ਦੇ ਚੱਲਦਿਆਂ ਭਾਰਤ ਨੂੰ ਵਿਸ਼ਵ ਗੁਰੂ ਵੀ ਮੰਨਿਆ ਜਾਂਦਾ ਹੈ ਪਰ ਪੱਛਮੀ ਸੱਭਿਆਚਾਰ ਦੇ ਪਿੱਛੇ ਲੱਗ ਕੇ ਨੌਜਵਾਨ ਪੀੜ੍ਹੀ ਭ੍ਰਮਿਤ ਹੋ ਰਹੀ ਹੈ ਅਜਿਹੇ ’ਚ ਜੇਕਰ ਤੁਸੀਂ ਨੌਜਵਾਨ ਹੋ, ਤਾਂ ਆਪਣਾ ਸੱਭਿਆਚਾਰ, ਜਿਵੇਂ ਬਜ਼ੁਰਗਾਂ ਦਾ ਸਨਮਾਨ ਕਰਨਾ, ਯੋਗ-ਅਧਿਆਤਮ ਨੂੰ ਅਪਣਾਉਣਾ, ਸਾਦਾ ਜੀਵਨ ਬਤੀਤ ਕਰਨਾ ਆਦਿ ਅਪਨਾਓ ਤੁਹਾਡੇ ਬੱਚੇ ਹਨ, ਤਾਂ ਉਨ੍ਹਾਂ ਨੂੰ ਸੱਭਿਆਚਾਰ ਪ੍ਰਤੀ ਜਾਣੂੰ ਕਰਵਾਓ ਅਤੇ ਸੱਭਿਆਚਾਰ ਦੀ ਮਹੱਤਤਾ ਦੱਸਦੇ ਹੋਏ ਇਸਦੇ ਪਾਲਣ ਦਾ ਸੰਕਲਪ ਕਰਨਾ ਸਿਖਾਓ ਪੁਰਾਤਨ ਗ੍ਰੰਥਾਂ ਅਤੇ ਮਹਾਨ ਵਿਅਕਤੀਆਂ ਵੱਲੋਂ ਰਚਿਤ ਕਥਾ-ਕਹਾਣੀਆਂ ਨੂੰ ਪੜ੍ਹਨ ਵੱਲ ਪ੍ਰੇਰਿਤ ਕਰੋ
ਆਸ਼ਾਵਾਦੀ ਬਣਨ ਦਾ ਸੰਕਲਪ:
ਯਾਦ ਕਰੋ, ਬੀਤੇ ਸਾਲ ਤੁਹਾਨੂੰ ਕਿਹੜੀਆਂ ਮੁਸ਼ਕਿਲਾਂ ਨਾਲ ਦੋ-ਚਾਰ ਹੋਣਾ ਪਿਆ ਸੀ ਉਨ੍ਹਾਂ ਤੋਂ ਸਿੱਖੋ ਖੁਦ ’ਤੇ ਕਾਬੂ ਰੱਖੋ ਸਾਹਸੀ ਬਣੋ ਕਦੇ ਨਿਰਾਸ਼ ਨਾ ਹੋਵੋ ਨਿਰਾਸ਼ਾ ਕਿਸੇ ਵੀ ਸਮੱਸਿਆਂ ਨੂੰ ਜ਼ਿਆਦਾ ਮੁੁਸ਼ਕਿਲ ਬਣਾ ਦਿੰਦੀ ਹੈ ਨਕਾਰਾਤਮਕ ਸੋਚ ਨਾਲ ਵਿਅਕਤੀ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਇਸ ਲਈ ਹਮੇਸ਼ਾ ਆਸ਼ਾਵਾਦੀ ਬਣੇ ਰਹਿਣ ਦਾ ਸੰਕਲਪ ਕਰੋ ਯਾਦ ਰੱਖੋ ਕਿ ਜੀਵਨ ’ਚ ਉਹੀ ਲੋਕ ਹੀ ਕਾਮਯਾਬ ਹੁੰਦੇ ਹਨ, ਜੋ ਡਿੱਗ ਕੇ ਉੱਠਣਾ ਜਾਣਦੇ ਹਨ ਡਿੱਗਣਾ ਕੋਈ ਗੁਨਾਹ ਨਹੀਂ ਹੈ, ਸਗੋਂ ਕਿਸੇ ਕੰਮ ਨੂੰ ਹੋਰ ਜ਼ਿਆਦਾ ਗੁਣਵੱਤਾ ਅਤੇ ਸਟੀਕਤਾ ਨਾਲ ਕਰਨ ਦਾ ਸਬਕ ਹੁੰਦਾ ਹੈ ਇਸ ਲਈ ਅਸਫਲਤਾ ਤੋਂ ਨਿਰਾਸ਼ ਨਾ ਹੋਵੋ, ਸਗੋਂ ਹਮੇਸ਼ਾ ਅੱਗੇ ਵਧਦੇ ਰਹਿਣ ਦਾ ਸੰਕਲਪ ਕਰੋ
ਸਿਹਤਮੰਦ ਬਣੇ ਰਹਿਣ ਦਾ ਸੰਕਲਪ:
ਸਿਹਤ ਵੱਲ ਧਿਆਨ ਦੇਣਾ ਲਾਜ਼ਮੀ ਹੁੰਦਾ ਹੈ ਖੁਦ ਲਈ ਕੁਝ ਸਮਾਂ ਤੈਅ ਕਰੋ, ਤਾਂ ਕਿ ਤੁਸੀਂ ਮਾਨਸਿਕ, ਸਰੀਰਕ ਅਤੇ ਆਤਮਿਕ ਤੌਰ ’ਤੇ ਸਿਹਤਮੰਦ ਬਣੇ ਰਹੋ ਅਪਣਾ ਖਾਣ-ਪੀਣ ਸਾਦਾ ਅਤੇ ਸਾਫ ਰੱਖੋ ਮੈਡੀਟੇਸ਼ਨ ਨੂੰ ਵੀ ਖਾਣ-ਪੀਣ ਦੀ ਤਰ੍ਹਾਂ ਇੱਕ ਅਭਿੰਨ ਹਿੱਸਾ ਬਣਾਓ ਬੀਤ ਗਿਆ, ਸੋ ਬੀਤ ਗਿਆ ਆਪਣਾ ਭਵਿੱਖ ਉੱਜਵੱਲ ਬਣਾਉਣ ਦਾ ਸੰਕਲਪ ਕਰੋ ਸਦਾ ਹੱਸਦੇ, ਮੁਸਕਰਾਉਂਦੇ ਰਹਿਣ ਦਾ ਸੋਚੋ ਟੈਨਸ਼ਨ ਨਾ ਲੈਣ ਨਾ ਦੇਣ ਦਾ, ਇਸ ਫਾਰਮੂਲੇ ਨੂੰ ਜਿਉਣ ਦਾ ਸਬੱਬ ਬਣਾ ਲਓ
ਕੁਝ ਨਵਾਂ ਸਿੱਖੋ:
ਤੁਸੀਂ ਸੰਕਲਪ ਕਰੋ ਕਿ ਇਸ ਸਾਲ ਜ਼ਰੂਰ ਕੁਝ ਨਵਾਂ ਸਿੱਖਣਾ ਹੈ ਤੁਸੀਂ ਡਰਾਈਵਿੰਗ ਸਿੱਖ ਸਕਦੇ ਹੋ ਕੋਈ ਨਵੀਂ ਭਾਸ਼ਾ ਸਿੱਖ ਸਕਦੇ ਹੋ ਰੇਸਿਪੀ ਬਣਾਉਣਾ ਸਿੱਖ ਸਕਦੇ ਹੋ ਗੀਤ-ਸੰਗੀਤ ਜਾਂ ਕੋਈ ਸੁਰ-ਸਾਜ ਸਿੱਖਣਾ ਵੀ ਸਹੀ ਰਹੇਗਾ ਅਜਿਹਾ ਕੁਝ ਜ਼ਰੂਰ ਸਿੱਖੋ ਇਸ ਨਾਲ ਤੁਹਾਨੂੰ ਵੱਖਰੀ ਐਨਰਜ਼ੀ ਮਿਲੇਗੀ, ਤੁਸੀਂ ਐਕਟਿਵ ਰਹੋਂਗੇ ਅਤੇ ਦੇਖਣਾ ਫਿਰ ਤੁਹਾਡੇ ਲਈ ਇਹ ਸਾਲ ਕਿੰਨਾ ਯਾਦਗਾਰ ਸਾਬਿਤ ਹੋਵੇਗਾ