Experiences of Satsangis

‘ਅਸੀਂ ਸੀ, ਅਸੀਂ ਹਾਂ, ਅਸੀਂ ਹੀ ਰਹਾਂਗੇ ਅਤੇ ਅਸੀਂ ਹੀ ਹਾਂ ਨੂੰ ਸਾਕਾਰ ਕਰਦੀ ਸਾਖੀ -ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਭੈਣ ਪਿਆਰੀ ਇੰਸਾਂ ਪਤਨੀ ਸੱਚਖੰਡ ਵਾਸੀ ਦੀਵਾਨ ਚੰਦ ਇੰਸਾਂ ਸਰਸਾ, ਜ਼ਿਲ੍ਹਾ ਸਰਸਾ (ਹਰਿਆਣਾ) ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਅਪਾਰ ਰਹਿਮਤਾਂ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ-

ਸੰਨ 1992 ਦੀ ਗੱਲ ਹੈ, ਅਸੀਂ 30-35 ਭੈਣਾਂ ਦਰਬਾਰ (ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ) ਦੇ ਖੇਤਾਂ ’ਚ ਨਰਮਾ ਚੁਗਣ ਦੀ ਸੇਵਾ ਕਰਨ ਆਈਆਂ ਹੋਈਆਂ ਸੀ ਉੱਥੇ ਜਿੰਮੇਵਾਰ ਭਾਈ ਸਾਨੂੰ ਕਹਿਣ ਲੱਗੇ ਕਿ ਤੁਸੀਂ ਕੰਮ ਜਲਦੀ ਖਤਮ ਕਰ ਦਿਓ, ਫਿਰ ਆਪਾਂ ਸਾਰੇ ਪੂਜਨੀਕ ਹਜੂਰ ਪਿਤਾ ਜੀ ਦੇ ਦਰਸ਼ਨ ਕਰਨ ਚੱਲਾਂਗੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਤੜਪ ਅਤੇ ਭਾਵਨਾ ਨਾਲ ਸੇਵਾ ਕਰੋਗੇ ਤਾਂ ਹੋ ਸਕਦਾ ਹੈ, ਸਾਨੂੰ ਪਿਤਾ ਜੀ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਵੇ

ਮੇਰੇ ਮਨ ’ਚ ਖਿਆਲ ਆਇਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਪੂਜਨੀਕ ਹਜੂਰ ਪਿਤਾ ਜੀ ਤਾਂ ਮੈਨੂੰ ਜਾਣਦੇ ਹੀ ਨਹੀਂ, ਫਿਰ ਉਹ ਮੇਰੇ ਨਾਲ ਕੀ ਗੱਲ ਕਰਨਗੇ? ਪਰ ਮੈਂ ਸੇਵਾ ’ਚ ਲੱਗੀ ਰਹੀ ਸਾਰੀਆਂ ਭੈਣਾਂ ਨੇ ਬਹੁਤ ਦਿਲ ਨਾਲ ਨਰਮਾ ਚੁਗਣ ਦੀ ਸੇਵਾ ਕੀਤੀ ਅਤੇ 4 ਵਜੇ ਤੱਕ ਹੀ ਸਾਰਾ ਕੰਮ ਨਿਪਟਾ ਦਿੱਤਾ ਅਸੀਂ ਸਾਰੀਆਂ ਭੈਣਾਂ ਪੂਜਨੀਕ ਪਿਤਾ ਜੀ ਦੇ ਦਰਸ਼ਨ ਕਰਨ ਲਈ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ (ਸ਼ਾਹ ਮਸਤਾਨਾ ਜੀ ਧਾਮ) ਸਰਸਾ ’ਚ ਆ ਗਈਆਂ ਮੈਨੂੰ ਇੱਕ ਅਲੱਗ ਜਿਹੀ ਬੇਚੈਨੀ ਨੇ ਘੇਰ ਲਿਆ ਸੀ ਹੁਕਮ ਅਨੁਸਾਰ ਅਸੀਂ ਸਾਰੇ ਸੇਵਾਦਾਰ ਭੈਣ-ਭਾਈ ਤੇਰਾਵਾਸ ਦੇ ਅੰਦਰ ਵਾਲੇ ਵਿਹੜੇ ’ਚ ਚਲੇ ਗਏ ਮੇਰੇ ਮਨ ’ਚ ਵਾਰ-ਵਾਰ ਵਿਚਾਰ ਆ ਰਿਹਾ ਸੀ ਕਿ ਪੂਜਨੀਕ ਪਰਮ ਪਿਤਾ ਜੀ ਤਾਂ ਹਮੇਸ਼ਾ ਮੈਨੂੰ ਪੁੱਛਦੇ ਸਨ ਕਿ ‘ਪਿਆਰੀ, ਕਿੰਨੇ ਕਿਆਰੇ ਚੁਗੇ ਹਨ? ਪੂਜਨੀਕ ਹਜ਼ੂਰ ਪਿਤਾ ਜੀ ਤਾਂ ਮੇਰਾ ਨਾਂਅ ਵੀ ਨਹੀਂ ਜਾਣਦੇ’ ਅਤੇ ਇਨ੍ਹਾਂ ਵਿਚਾਰਾਂ ਦੇ ਚੱਲਦਿਆਂ ਮੈਂ ਨਿਰਾਸ਼ ਹੋ ਕੇ ਸਾਰੀਆਂ ਭੈਣਾਂ ਦੇ ਪਿੱਛੇ ਬੈਠ ਗਈ ਕਿ ਤੈਨੂੰ ਕਿਸਨੇ ਪੁੱਛਣਾ ਹੈ?

ਸਾਡੇ (ਸੇਵਾਦਾਰ ਭੈਣਾਂ) ਤੋਂ ਇਲਾਵਾ ਹੋਰ ਵੀ ਕਈ ਭੈਣ-ਭਾਈ ਉੱਥੇ ਬੈਠੇ ਹੋਏ ਸਨ ਐਨੇ ’ਚ ਪੂਜਨੀਕ ਹਜੂਰ ਪਿਤਾ ਜੀ ਪੌੜੀਆਂ ਤੋਂ ਉੱਤਰਦੇ ਹੋਏ ਹੇਠਾਂ ਵਿਹੜੇ ’ਚ ਆ ਕੇ ਕੁਰਸੀ ’ਤੇ ਬਿਰਾਜਮਾਨ ਹੋ ਗਏ ਪੂਜਨੀਕ ਹਜੂਰ ਪਿਤਾ ਜੀ ਨੇ ਮੁੱਖ ਸੇਵਾਦਾਰਾਂ ਤੋਂ ਪੁੱਛਿਆ, ‘‘ਭਾਈ, ਆ ਗਏ ਸਾਰੇ?’’ ਫਿਰ ਪੂਜਨੀਕ ਪਿਤਾ ਜੀ ਨੇ ਸਭ ਨੂੰ ਪਾਵਨ ਆਸ਼ੀਰਵਾਦ ਦਿੱਤਾ ਅਤੇ ਸਭ ਦਾ ਹਾਲਚਾਲ ਪੁੱਛਿਆ ਉਸ ਤੋਂ ਬਾਅਦ ਸਾਨੂੰ ਸਾਰੀਆਂ ਸੇਵਾਦਾਰ ਭੈਣਾਂ ਨੂੰ ਆਪਣਾ ਪਵਿੱਤਰ ਆਸ਼ੀਰਵਾਦ ਦਿੱਤਾ ਅਤੇ ਫ਼ਰਮਾਇਆ, ‘‘ਬੇਟਾ! ਸਾਰੀਆਂ ਬੀਬੀਆਂ ਆ ਗਈਆਂ?’’ ਫਿਰ ਪੁੱਛਿਆ ਕਿ ‘‘ਅੱਜ ਤੁਹਾਡੇ ਨਾਲ ਪਿਆਰੀ ਨਹੀਂ ਗਈ ਨਰਮਾ ਚੁਗਣ?’’ ਸੁਣਦੇ ਹੀ ਮੈਨੂੰ ਮੰਨੋ ਇੱਕੋਦਮ ਕਰੰਟ ਜਿਹਾ ਲੱਗਿਆ ਅੱਗੇ ਬੈਠੀਆਂ ਭੈਣਾਂ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੀਆਂ ਕਿ ਪਿਤਾ ਜੀ, ਪਿਆਰੀ ਗਈ ਸੀ

ਨਰਮਾ ਚੁਗਣ ਉਹ ਪਿੱਛੇ ਬੈਠੀ ਹੈ ਫਿਰ ਪਿਤਾ ਜੀ ਨੇ ਪੁੱਛਿਆ ਕਿ ‘‘ਕਿੱਥੇ ਬੈਠੀ ਹੈ?’’ ਮੈਨੂੰ ਕੋਈ ਹੋਸ਼ ਨਹੀਂ ਸੀ ਕਿਸੇ ਸੇਵਾਦਾਰ ਭੈਣ ਨੇ ਮੈਨੂੰ ਹੱਥ ਲਗਾਇਆ ਤਾਂ ਮੈਂ ਖੜ੍ਹੀ ਹੋ ਗਈ ਮੇਰਾ ਸਰੀਰ ਮੰਨੋ ਸੁੰਨ ਹੋ ਗਿਆ ਹੋਵੇ! ਮੈਨੂੰ ਪਿਤਾ ਜੀ ਦੇ ਚਿਹਰੇ ਤੋਂ ਇਲਾਵਾ ਨਾ ਤਾਂ ਕੁਝ ਹੋਰ ਦਿਖਾਈ ਦੇ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਦੀ ਆਵਾਜ ਤੋਂ ਬਿਨਾਂ ਕੁਝ ਹੋਰ ਸੁਣਾਈ ਦੇ ਰਿਹਾ ਸੀ ਮੇਰੇ ਖੜ੍ਹੇ ਹੁੰਦੇ ਹੀ ਘਟ-ਘਟ ਦੀ ਜਾਣਨਹਾਰ ਪੂਜਨੀਕ ਪਰਮ ਪਿਤਾ ਜੀ ਦੇ ਪ੍ਰਗਟ ਸਵਰੂਪ ਪੂਜਨੀਕ ਹਜ਼ੂਰ ਪਿਤਾ ਜੀ ਨੇ ਫ਼ਰਮਾਇਆ, ‘‘ਪਿਆਰੀ! ਕਿੰਨੇ ਕਿਆਰੇ ਚੁਗੇ ਹਨ?’’ ਨਾ ਇੱਕ ਲਫਜ਼ ਇੱਧਰ, ਨਾ ਇੱਕ ਲਫ਼ਜ ਉੱਧਰ! ਉਹੀ ਸ਼ਬਦ ਜੋ ਪੂਜਨੀਕ ਪਰਮ ਪਿਤਾ ਜੀ ਹੂ-ਬ-ਹੂ ਮੈਨੂੰ ਪੁੱਛਿਆ ਕਰਦੇ ਸਨ ਮੇਰੀਆਂ ਅੱਖਾਂ ’ਚੋਂ ਹੰਝੂ ਵਗਣ ਲੱਗੇ

ਮੈਂ ਕਿਹਾ ਕਿ ਪਿਤਾ ਜੀ, ਅੱਜ ਤਾਂ 3-4 ਕਿਆਰੇ ਚੁਗੇ ਹਨ ਮੇਰੀ ਸਾਰੀ ਬੇਚੈਨੀ, ਸਾਰੀ ਚਿੰਤਾ, ਇੱਕ ਪਲ ’ਚ ਹੀ ਦੂਰ ਹੋ ਗਈ ਅਤੇ ਅੰਦਰ ਵੈਰਾਗ ਚੱਲ ਪਿਆ ਪਿਤਾ ਜੀ ਨੇ ਆਪਣੀ ਮੌਜ ’ਚ ਫ਼ਰਮਾਇਆ, ਬਹੁਤ ਵਧੀਆ ਕੀਤਾ ਨਰਮਾ ਚੁਗਣ ਜਾਇਆ ਕਰ!’’ ਪੂਜਨੀਕ ਹਜ਼ੂਰ ਪਿਤਾ ਜੀ ਦੇ ਉਕਤ ਬਚਨਾਂ ਨੇ ਮੇਰਾ ਦਿਲ ਤਾਂ ਹਲਕਾ ਕੀਤਾ ਹੀ ਅਤੇ ਨਾਲ ਹੀ ਮੇਰੇ ਸਾਰੇ ਭਰਮ-ਸ਼ੰਕੇ ਵੀ ਤੋੜ, ਉਡਾ ਦਿੱਤੇ ਆਪਣੇ ਪਵਿੱਤਰ ਬਚਨ ‘‘ਅਸੀਂ ਸੀ, ਅਸੀਂ ਹਾਂ, ਅਤੇ ਅਸੀਂ ਹੀ ਹਾਂ ਸਾਕਾਰ ਕਰ ਦਿੱਤੇ ਮੈਂ ਵੈਰਾਗ ’ਚ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਿਰ ਫਰਮਾਇਆ, ‘‘ਬੇਟਾ ਕੋਈ ਭਰਮ ਹੈ ਤਾਂ ਕੱਢ ਲਓ’’ ਮੈਂ ਦੋਵੇਂ ਹੱਥ ਜੋੜ ਕੇ ਪਿਤਾ ਜੀ ਨੂੰ ਅਰਜ਼ ਕੀਤੀ ਕਿ ਹੁਣ ਕਿਹੜਾ ਭਰਮ! ਜੋ ਪੂਜਨੀਕ ਪਰਮ ਪਿਤਾ ਜੀ ਹਨ, ਉਹੀ ਆਪ ਜੀ ਹੋ ਮੈਨੂੰ ਤਾਂ ਜੋ ਕੁਝ ਪਰਮ ਪਿਤਾ ਜੀ ਤੋਂ ਮਿਲਿਆ, ਉਹੀ ਹੁਣ ਆਪ ਜੀ ਤੋਂ ਮਿਲ ਰਿਹਾ ਹੈ, ਆਪ ਜੀ ਨੇ ਮੈਨੂੰ ਕੋਈ ਕਮੀ ਨਹੀਂ ਛੱਡੀ ਬੱਸ ਫਿਰ ਕੀ ਸੀ, ਮੇਰੇ ਅੰਦਰ ਉਹੀ ਪ੍ਰੇਮ ਜੋ ਪੂਜਨੀਕ ਪਰਮ ਪਿਤਾ ਜੀ ਲਈ ਸੀ ਅਤੇ ਉਹੀ ਤੜਫ ਪੂਜਨੀਕ ਹਜ਼ੂਰ ਪਿਤਾ ਜੀ ਲਈ ਵੀ ਜਾਗ ਗਈ

ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਜੀ ਜੀਵਾਂ ਦੇ ਉੱਧਾਰ ਲਈ ਬਾਹਰ ਪਿੰਡਾਂ-ਸ਼ਹਿਰਾਂ ’ਚ ਸਤਿਸੰਗ ਕਰਨ ਗਏ ਹੋਏ ਸਨ ਲਗਭਗ ਮਹੀਨਾ ਹੋ ਗਿਆ ਸੀ ਮੈਨੂੰ ਦਰਸ਼ਨ ਕੀਤੇ ਮੈਂ ਵਾਰ-ਵਾਰ ਅਰਦਾਸ ਕਰ ਰਹੀ ਸੀ ਕਿ ਪਿਤਾ ਜੀ, ਹੁਣ ਤਾਂ ਆ ਜਾਓ ਇੱਕ ਦਿਨ ਸਵੇਰ ਤੋਂ ਹੀ ਮੇਰੀ ਤੜਫ ਐਨੀ ਵਧ ਗਈ ਸੀ ਕਿ ਮੈਂ ਦਰਸ਼ਨਾਂ ਲਈ ਤੜਫਣ ਲੱਗੀ ਮੈਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਸਵਰੂਪ ਦੇ ਅੱਗੇ ਖੜ੍ਹੀ ਹੋ ਕੇ ਅਰਜ਼ ਕਰਨ ਲੱਗੀ ਕਿ ਪਿਤਾ ਜੀ, ਹੁਣ ਤਾਂ ਆ ਜਾਓ ਦਰਸ਼ਨ ਕੀਤੇ ਇੱਕ ਮਹੀਨਾ ਹੋ ਗਿਆ ਹੈ, ਹੁਣ ਹੋਰ ਨਾ ਤਰਸਾਓ ਜੀ ਮੈਂ ਪੂਰੀ ਤੜਫ ਨਾਲ ਅਰਜ਼ ਕਰ ਰਹੀ ਸੀ ਕਿ ਪੂਜਨੀਕ ਪਿਤਾ ਜੀ ਦੇ ਸਵਰੂਪ ’ਚੋਂ ਆਵਾਜ਼ ਆਈ ‘‘ਬੇਟਾ, ਦਰਸ਼ਨ ਕਰਨੇ ਹਨ ਤਾਂ ਸੜਕ ’ਤੇ ਆ ਜਾ’’ ਸਰਸਾ ਦੇ ਕੀਰਤੀ ਨਗਰ ’ਚ ਮੇਨ ਰੋਡ ਤੋਂ 3 ਘਰ ਛੱਡ ਕੇ ਸਾਡਾ ਘਰ ਹੈ ਫਿਰ ਕੀ ਸੀ! ਮੈਂ ਭੱਜਦੇ-ਭੱਜਦੇ ਚੁੰਨੀ ਚੁੱਕੀ ਅਤੇ ਨੰਗੇ ਪੈਰੀਂ ਹੀ ਸੜਕ ਵੱਲ ਭੱਜ ਪਈ ਹਾਲੇ ਮੈਂ ਸੜਕ ’ਤੇ ਪਹੁੰਚੀ ਹੀ ਸੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੀ ਗੱਡੀ ਆ ਗਈ ਗੱਡੀ ਕਾਫੀ ਹੌਲੀ ਚੱਲ ਰਹੀ ਸੀ ਅਤੇ ਮੇਰੇ ਕੋਲ ਆ ਕੇ ਤਾਂ ਗੱਡੀ ਹੋਰ ਵੀ ਹੌਲੀ ਹੋ ਗਈ

ਮੈਂ ਜੀ ਭਰ ਕੇ ਆਪਣੇ ਸਤਿਗੁਰੂ ਪਿਆਰੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸਨ ਕੀਤੇ ਅਤੇ ਪਿਤਾ ਜੀ ਨੇ ਵੀ ਮੁਸਕਰਾਉਂਦੇ ਹੋਏ ਦੋਵਾਂ ਹੱਥਾਂ ਨਾਲ ਮੈਨੂੰ ਆਪਣਾ ਪਵਿੱਤਰ ਆਸ਼ੀਰਵਾਦ ਦਿੱਤਾ ਮੈਂ ਦਰਸ਼ਨ ਕਰਕੇ ਅਤੇ ਆਪਣੇ ਮੁਰਸ਼ਿਦ ਪਿਆਰੇ ਨੂੰ ਐਨਾ ਕੋਲੋਂ ਤੱਕ ਕੇ ਨਿਹਾਲ ਹੋ ਗਈ ਪੂਜਨੀਕ ਹਜ਼ੂਰ ਪਿਤਾ ਜੀ ਦੀ ਗੱਡੀ ਦੇ ਨਾਲ ਕਾਫਲੇ ਦੀਆਂ ਹੋਰ ਗੱਡੀਆਂ ਵੀ ਸਨ ਇੱਥੇ ਇਹ ਗੱਲ ਵੀ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ ਕਿ ਉਸ ਸਮੇਂ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਦੇ ਆਉਣ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਕਿਸੇ ਨੂੰ ਕੁਝ ਦੱਸਿਆ ਗਿਆ ਸੀ ਮੈਂ ਆਪਣੇ ਮੁਰਸ਼ਿਦ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਧੰਨਵਾਦ ਕਰ ਰਹੀ ਸੀ, ਜਿਨ੍ਹਾਂ ਨੇ ਮੇਰੀ ਤੜਫ ਨੂੰ ਸੁਣ ਕੇ ਮੈਨੂੰ ਇੱਕ ਕੰਧ ’ਤੇ ਲੱਗੇ ਸਵਰੂਪ ’ਚੋਂ, ਖੁਦ ਹੀ ਬੋਲ ਕੇ ਸੱਦਿਆ ਸੀ ਕਿਸੇ ਨੂੰ ਵੀ ਜਾਣ ਕੇ ਅਚੰਭਾ (ਹੈਰਾਨੀ) ਹੋਵੇਗਾ ਕਿ ਕਦੇ ਤਸਵੀਰਾਂ ਵੀ ਬੋਲਦੀਆਂ ਹਨ! ਪਰ ਉਹੀ ਜਾਣੇ, ਜਿਸਨੇ ਹੂ-ਬ-ਹੂ ਦੇਖਿਆ ਹੋਵੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਮੇਰੇ ’ਤੇ ਹੋਏ ਪਰਉਪਕਾਰਾਂ ਨੂੰ ਦੱਸਣਾ ਜਾਂ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਸਮਾਨ ਹੈ ਬੱਸ ਅਸੀਂ ਤਾਂ ਆਪਣੇ ਸਤਿਗੁਰੂ ਪਿਆਰੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਇਹੀ ਅਰਦਾਸ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਲਾਈ ਹੈ, ਐਵੇਂ ਹੀ ਪੀੜ੍ਹੀ-ਦਰ-ਪੀੜ੍ਹੀ ਆਪਣੇ ਪਵਿੱਤਰ ਚਰਨਾਂ ਨਾਲ ਲਾਈ ਰੱਖਣਾ ਅਤੇ ਸਾਡੀ ਆਪਣੇ ਚਰਨਾਂ ’ਚ ਓੜ ਨਿਭਾ ਦੇਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!