ਵਾਟਰਮੈਲਨ ਕੁਲਫੀ
Table of Contents
Watermelon Kulfi ਸਮੱਗਰੀ:
- 3 ਕੱਪ ਤਰਬੂਜ (ਕੱਟਿਆ ਹੋਇਆ ਤਰਬੂਜ),
- ਸਵਾਦ ਅਨੁਸਾਰ ਖੰਡ,
- 1-2 ਛੋਟੇ ਚਮਚ ਰੂਹਅਫਜ਼ਾ (ਆੱਪਸ਼ਨਲ),
- 1 ਚੂੰਢੀ ਕਾਲਾ ਨਮਕ
Watermelon Kulfi ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਤਰਬੂਜ ਨੂੰ ਚੰਗੀ ਤਰ੍ਹਾਂ ਧੋ ਕੇ ਛੋਟੇ-ਛੋਟੇ ਟੁਕੜਿਆਂ ’ਚ ਕੱਟ ਲਓ ਹੁਣ ਖੰਡ, ਚੂੰਢੀ ਭਰ ਕਾਲਾ ਨਮਕ ਅਤੇ ਤਰਬੂਜ ਦੇ ਟੁਕੜਿਆਂ ਨੂੰ ਬਲੈਂਡਰ ’ਚ ਪਾਓ ਤੇ ਬਲੈਂਡ ਕਰ ਲਓ ਹੁਣ ਚੰਗੀ ਰੰਗਤ ਲਈ ਉਸ ਵਿਚ ਰੂਹਅਫਜ਼ਾ ਮਿਲਾ ਲਓ ਰੂਹਅਫਜ਼ਾ ਮਿਲਾਉਣਾ ਆੱਪਸ਼ਨਲ ਹੈ ਜੇਕਰ ਤੁਸੀਂ ਰੂਹਅਫਜਾ ਮਿਲਾਉਂਦੇ ਹੋ,
ਤਾਂ ਇਸ ’ਚ ਖੰਡ ਨਾ ਮਿਲਾਓ, ਕਿਉਂਕਿ ਰੂਹਅਫਜ਼ਾ ਆਪਣੇ-ਆਪ ’ਚ ਮਿੱਠਾ ਹੁੰਦਾ ਹੈ ਹੁਣ ਆਈਸਕ੍ਰੀਮ ਮੋਲਡ ’ਚ ਇਸ ਨੂੰ ਭਰ ਦਿਓ ਅਤੇ ਉੁਪਰੋਂ ਢੱਕਣ ਲਾ ਦਿਓ, ਇਸ ਤੋਂ ਬਾਅਦ ਜੰਮਣ ਲਈ ਫਰੀਜਰ ’ਚ ਰੱਖੋ ਇਹ 4-5 ਘੰਟੇ ’ਚ ਜੰਮ ਜਾਂਦੀ ਹੈ ਸਾਡੀ ਠੰਢੀ-ਠੰਢੀ ਵਾਟਰਮੈਲਨ ਕੁਲਫੀ ਤਿਆਰ ਹੈ