‘ਵਰੀ! ਤੇਰੀ ਅਰਜ਼ੀ ਲਿਖਵਾਏਂਗੇ’ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਦਰਬਾਰਾ ਸਿੰਘ ਇੰਸਾਂ ਪੁੱਤਰ ਸੱਚਖੰਡਵਾਸੀ ਸ. ਹਰਦਮ ਸਿੰਘ ਉਰਫ਼ ਹਾਥੀਰਾਮ ਪਿੰਡ ਜੰਡਵਾਲਾ ਜਾਟਾਂ ਨਜ਼ਦੀਕ ਚੋਰਮਾਰ (ਸਰਸਾ) ਹਾਲ ਅਬਾਦ ਸ਼ਾਸਤਰੀ ਨਗਰ ਨਵੀਂ ਦਿੱਲੀ-52 ਤੋਂ ਪਰਮ ਪੂਜਨੀਕ ਪਰਮ ਪਿਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਪਾਰ ਰਹਿਮਤਾਂ ਭਰੇ ਕਰਿਸ਼ਮੇ ਦਾ ਵਰਣਨ ਇਸ ਪ੍ਰਕਾਰ ਕਰਦਾ ਹੈ:-
Also Read :-
- ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ
- ਦਾਤਾਰ ਦੀ ਰਹਿਮਤ ਨਾਲ ਬੇਟੇ ਦੀ ਮੁਰਾਦ ਹੋਈ ਪੂਰੀ
- ਸਤਿਗੁਰ ਨੇ ਆਪਣੇ ਸ਼ਿਸ਼ ਅਤੇ ਉਸ ਦੇ ਪਿਤਾ ਦੀ ਮੱਦਦ ਕੀਤੀ
- ਸਤਿਗੁਰੂ ਜੀ ਨੇ ਬੱਕਰਿਆਂ ਦੇ ਬਹਾਨੇ ਪੋਤੇ ਬਖ਼ਸ਼ੇ
‘ਕਰਕੇ ਰਹਿਮਤ ਬੇਮਿਸਾਲ ਕਰ ਦਿੱਤਾ ਮਾਲੋਮਾਲ’
‘ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਕੀਤਾ ਆਪਣੀਆਂ ਰਹਿਮਤਾਂ ਨਾਲ ਮਾਲੋਮਾਲ’
ਪ੍ਰੇਮੀ ਦਰਬਾਰਾ ਸਿੰਘ ਜੀ ਲਿਖਦੇ ਹਨ ਕਿ ਮੇਰੇ ਬਾਪੂ ਸ. ਹਰਦਮ ਸਿੰਘ ਜੀ, ਪਰ ਇੱਥੇ ਉਹਨਾਂ ਨੂੰ ਹਾਥੀਰਾਮ ਜੀ ਦੇ ਨਾਂ ਨਾਲ ਬਿਆਨ ਕਰਾਂਗੇ, ਕਿਉਂਕਿ ਪੂਜਨੀਕ ਪਰਮ ਪਿਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉਹਨਾਂ ਨੂੰ ਜੰਡ ਦਾ ਹਾਥੀ ਅਤੇ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਹਾਥੀਰਾਮ ਕਿਹਾ ਕਰਦੇ ਸਨ ਉਹ ਸ਼ੁਰੂ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਸਨ ਪਰ ਪਹਿਲਾਂ ਉਹ ਮੜ੍ਹੀ-ਮਸਾਣੀ ਤੇ ਕੜ੍ਹਾਈ ਕਰਨਾ ਆਦਿ ਅਜਿਹੀ ਜੜ੍ਹ ਪੂਜਾ ਵਿੱਚ ਬਹੁਤ ਵਿਸ਼ਵਾਸ ਰੱਖਦੇ ਸਨ
ਸੰਨ 1955 ਵਿੱਚ ਇੱਕ ਵਾਰ ਪਰਮ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦਾ ਸਾਡੇ ਨਜ਼ਦੀਕੀ ਪਿੰਡ ਚੋਰਮਾਰ ਵਿੱਚ ਸਤਿਸੰਗ ਹੋਇਆ ਤਾਂ ਬਾਪੂ ਜੀ ਵੀ ਸਤਿਸੰਗ ਵਿੱਚ ਗਏ ਕਿਉਂਕਿ ਮਹਾਤਮਾਜਨ ਜੋ ਵੀ ਕਦੇ ਸਾਡੇ ਪਿੰਡਾਂ ਵਿੱਚ ਆਉਂਦਾ ਜਾਂ ਕੋਈ ਵੀ ਆ ਕੇ ਕਥਾ-ਕੀਰਤਨ ਆਦਿ ਕਰਦਾ ਤਾਂ ਉਹ ਜ਼ਰੂਰ ਪਹੁੰਚਦੇ ਸਾਡੇ ਬਾਪੂ ਜੀ ਨੇ ਪੂਜਨੀਕ ਬੇਪਰਵਾਹ ਜੀ ਦੇ ਬਹੁਤ ਨਜ਼ਦੀਕ ਤੋਂ ਦਰਸ਼ਨ ਕੀਤੇ ਅਤੇ ਸਿੱਧੀ-ਸਾਦੀ ਸਿੰਧੀ ਭਾਸ਼ਾ ਵਿੱਚ ਠੋਸ ਸੱਚੇ ਬਚਨ ਸੁਣੇ ਤਾਂ ਸੱਚੇ ਦਿਲ ਨਾਲ ਆਪਣਾ ਪੀਰ, ਗੁਰੂ, ਮੁਰਸ਼ਿਦ ਮੰਨ ਕੇ ਪੂਜਨੀਕ ਬੇਪਰਵਾਹ ਜੀ ਤੋਂ ‘ਨਾਮ-ਰਸਤਾ’ ਨਾਮ ਸ਼ਬਦ ਲੈ ਲਿਆ ਅਤੇ ਉਸੇ ਦਿਨ ਤੋਂ ਪੂਜਨੀਕ ਬੇਪਰਵਾਹ ਜੀ ਦੇ ਨਾਲ ਲੱਗ ਗਏ ਯਾਨੀ ਜਿੱਥੇ ਵੀ ਸਤਿਸੰਗ ਹੁੰਦਾ ਤਾਂ ਉਹ ਉੱਥੇ ਹੀ ਪਹੁੰਚਦੇ
ਪ੍ਰੇਮੀ ਜੀ ਲਿਖਦੇ ਹਨ ਕਿ ਉਹਨੀਂ ਦਿਨੀਂ ਸਾਡੇ ’ਤੇ ਬਹੁਤ ਜ਼ਿਆਦਾ ਗਰੀਬੀ ਸੀ ਜ਼ਮੀਨ ਤਾਂ ਸਾਡੇ ਕੋਲ ਉਦੋਂ ਵੀ ਕਾਫੀ ਸੀ, ਪਰ ਲਗਭਗ ਸਾਰੀ ਮਾਰੂ (ਬਰਾਨੀ) ਜ਼ਮੀਨ ਸੀ ਭਾਵ ਬਰਸਾਤ ਚੰਗੀ ਹੋ ਜਾਂਦੀ ਤਾਂ ਕੁਝ ਫਸਲ ਹੋ ਜਾਂਦੀ, ਵੈਸੇ ਆਮ ਤੌਰ ’ਤੇ ਸੋਕਾ ਉਹਨੀਂ ਦਿਨੀਂ ਜ਼ਿਆਦਾ ਪੈਂਦਾ ਸੀ, ਫਸਲ ਨਾਂਹ ਦੇ ਬਰਾਬਰ ਹੀ ਹੁੰਦੀ ਸੀ ਅਤੇ ਕੋਈ ਕਾਰੋਬਾਰ ਸੀ ਹੀ ਨਹੀਂ ਅਸੀਂ ਵੀ ਉਸ ਸਮੇਂ ਅਜੇ ਬੱਚੇ ਸੀ ਸਾਡੇ ਘਰ ਵਿੱਚ ਦੋ ਪਸ਼ੂ ਸਨ ਅਤੇ ਉਹਨਾਂ ਦੋਹਾਂ ਦੀ ਆਪਣੀ ਅਲੱਗ ਹੀ ਪਹਿਚਾਣ ਸੀ
ਇੱਕ ਸੀ ਊਠਣੀ, ਜੋ ਇੱਕ ਲੱਤ ਤੋਂ ਲੰਗੜੀ ਸੀ ਅਤੇ ਇੱਕ ਸੀ ਬੱਕਰੀ, ਜਿਸ ਦਾ ਇੱਕ ਹੀ ਥਣ ਸੀ ਇੱਕ ਦਿਨ ਗਰੀਬੀ ਦੀ ਹਾਲਤ ਤੋਂ ਮਜ਼ਬੂਰ ਹੋ ਕੇ ਮੇਰੇ ਬਾਪੂ ਨੇ ਆਪਣੇ ਪੂਜਨੀਕ ਮੁਰਸ਼ਿਦੇ-ਕਾਮਿਲ ਦੇ ਪਵਿੱਤਰ ਚਰਨ-ਕਮਲਾਂ ਵਿੱਚ ਅਰਜ਼ ਕਰ ਦਿੱਤੀ, ‘ਸਾਈਂ ਜੀ! ਸਾਡੇ ਪਰਿਵਾਰ ’ਤੇ ਬਹੁਤ ਗਰੀਬੀ ਹੈ, ਦਇਆ-ਮਿਹਰ ਕਰੋ ਜੀ’ ਇਸ ’ਤੇ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘‘ਭਾਈ! ਹਮ ਤੋ ਰਾਮ-ਨਾਮ ਕਾ ਡੰਕਾ ਬਜਾਤੇ ਹੈਂ ਔਰ ਰੂਹੋਂ ਕੋ ਨਾਮ ਦੇ ਕਰ ਚੁਰਾਸੀ ਕੀ ਜੇਲ ਸੇ ਨਿਕਾਲਤੇ ਹੈਂ’’ ਮੇਰੇ ਬਾਪੂ ਨੇ ਫਿਰ ਅਰਜ਼ ਕਰ ਦਿੱਤੀ, ‘ਸਾਈਂ ਜੀ! ਆਪ ਤੋਂ ਨਾ ਮੰਗੀਏ ਤਾਂ ਫਿਰ ਕਿਸ ਤੋਂ ਮੰਗੀਏ’ ਮੇਰੇ ਬਾਪੂ ਦੀ ਇਹ ਹਾਰਦਿਕ ਜਾਇਜ਼ ਪੁਕਾਰ ਸੁਣ ਕੇ ਦਇਆ ਦੇ ਸਾਗਰ ਸਰਵ-ਸਮਰੱਥ ਪੂਜਨੀਕ ਬੇਪਰਵਾਹ ਜੀ ਨੇ ਬਚਨ ਫਰਮਾਇਆ, ‘‘ਤੇਰੀ ਅਰਜ਼ੀ ਲਿਖਵਾਏਂਗੇ’’
ਮੇਰੇ ਬਾਪੂ ਜੀ ਪੇਂਡੂ ਤੇ ਸਿੱਧੇ-ਸਾਦੇ ਸੁਭਾਅ ਦੇ ਸਨ ਉਹਨਾਂ ਨੇ ਸਮਝਿਆ ਕਿ ਆਸ਼ਰਮ ਦੇ ਕਿਸੇ ਜ਼ਿੰਮੇਵਾਰ ਭਾਈ ਦੇ ਕੋਲ ਦਰਜ ਕਰਵਾਉਣੀ ਹੋਵੇਗੀ ਮੇਰੀ ਇਹ ਅਰਜ਼, ਇਸ ਲਈ ਕਿਉਂ ਨਾ ਮੈਂ ਖੁਦ ਉਹਨਾਂ ਦੇ ਕੋਲ ਆਪਣਾ ਨਾਂਅ-ਪਤਾ ਆਦਿ ਲਿਖਵਾ ਦੇਵਾਂ ਇਹ ਸੋਚ ਕੇ ਮੇਰੇ ਬਾਪੂ ਜੀ ਉਸ ਸਮੇਂ ਦੇ ਇੱਕ ਜ਼ਿੰਮੇਵਾਰ ਸੇਵਾਦਾਰ ਭਾਈ ਕੋਲ ਆਪਣਾ ਨਾਂਅ ਲਿਖਵਾਉਣ ਲਈ ਚਲੇ ਗਏ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ-ਇਸ ਤਰ੍ਹਾਂ ਸਾਈਂ ਜੀ ਨਾਲ ਗੱਲ ਹੋਈ ਹੈ ਅਤੇ ਉਹਨਾਂ ਨੇ ਮੇਰੀ ਅਰਜ਼ੀ ਲਿਖਵਾਉਣ ਦਾ ਬਚਨ ਫਰਮਾਇਆ ਹੈ ਅਤੇ ਇਸ ਲਈ ਮੈਂ ਆਪਣੀ ਅਰਜ਼ੀ ਲਿਖਵਾਉਣ ਖੁਦ ਹੀ ਚਲਿਆ ਆਇਆ ਹਾਂ ਪਰ ਉਸ ਸੇਵਾਦਾਰ ਭਾਈ ਨੇ ਅਰਜ਼ੀ ਲਿਖਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਰਜ਼ੀ ਲਿਖਣ ਦੀ ਜ਼ਰੂਰਤ ਨਹੀਂ ਹੈ ਉਸ ਜ਼ਿੰਮੇਵਾਰ ਸੇਵਾਦਾਰ ਦੀ ਗੱਲ ਮੇਰੇ ਬਾਪੂ ਨੇ ਬਤੌਰ ਸ਼ਿਕਾਇਤ ਪੂਜਨੀਕ ਸ਼ਹਿਨਸ਼ਾਹ ਜੀ ਨੂੰ ਜਾ ਕਹੀ ਕਿ ਫਲਾਂ ਸੇਵਾਦਾਰ ਮੇਰੀ ਅਰਜ਼ੀ ਨਹੀਂ ਲਿਖਦਾ ਜੀ ਸਰਵ-ਸਮਰੱਥ ਪੂਜਨੀਕ ਬੇਪਰਵਾਹ ਜੀ ਨੇ ਬਚਨ ਫਰਮਾਇਆ, ‘‘ਭਾਈ! ਜੋ ਬਚਨ ਨਿਕਲ ਗਿਆ, ਯਾਨੀ ਤੇਰੀ ਅਰਜ਼ੀ ਤਾਂ ਲਿਖੀ ਗਈ’’
ਪੂਜਨੀਕ ਬੇਪਰਵਾਹ ਜੀ ਦਾ ਸਤਿਸੰਗ ਜਿੱਥੇ ਵੀ ਹੁੰਦਾ, ਮੇਰੇ ਬਾਪੂ ਜੀ ਜ਼ਰੂਰ ਉੱਥੇ ਪਹੁੰਚਦੇ ਪੂਜਨੀਕ ਬੇਪਰਵਾਹ ਜੀ ਨੇ ਉਹਨਾਂ ਨੂੰ ਬੇਅੰਤ ਪਿਆਰ ਬਖਸ਼ਿਆ ਉਹ ਪੂਜਨੀਕ ਬੇਪਰਵਾਹ ਜੀ ਦੀ ਹਜ਼ੂਰੀ ਵਿੱਚ ਐਨੀ ਮਸਤੀ ਵਿੱਚ, ਐਨੇ ਜੋਸ਼ ਵਿੱਚ ਨੱਚਦੇ, ਸਗੋਂ ਇੱਕ ਲੱਤ ’ਤੇ ਉੱਚੀ ਛਾਲ ਨੱਚਦੇ ਹੋਏ ਲਾ ਲਿਆ ਕਰਦੇ ਪੂਜਨੀਕ ਬੇਪਰਵਾਹ ਜੀ ਉਸੇ ਦਿਨ ਤੋਂ ਉਹਨਾਂ ਨੂੰ ‘ਹਾਥੀ’ ਕਹਿਣ ਲੱਗੇ ਅਤੇ ਇੱਥੋਂ ਹੀ ਉਹਨਾਂ ਦਾ ਨਾਂਅ ‘ਹਾਥੀ ਰਾਮ’ ਪੈ ਗਿਆ
ਇੱਕ ਦਿਨ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਨਿਰਭੈਅਪੁਰ ਧਾਮ ਚੋਰਮਾਰ ਵਿੱਚ ਪਧਾਰੇ ਉੱਥੇ ਪੂਜਨੀਕ ਬੇਪਰਵਾਹ ਜੀ ਨੇ ਮੇਰੇ ਬਾਪੂ ਨੂੰ ਗੋਡਿਆਂ ਤੱਕ ਦੀ ਇੱਕ ਬਹੁਤ ਸ਼ਾਨਦਾਰ ਪੈਂਟ, ਇੱਕ ਜਾਕੇਟ ਤੇ ਇੱਕ ਬਹੁਤ ਹੀ ਖੂਬਸੂਰਤ ਟੋਪਾ ਜਿਸ ’ਤੇ ਸੁਨਹਿਰੀ ਸਿਤਾਰੇ ਲੱਗੇ ਹੋਏ ਸਨ, ਪਹਿਨਾਉਂਦੇ ਹੋਏ ਹੁਕਮ ਫਰਮਾਇਆ ਕਿ ‘ਆਪਣੇ ਨਾਲ ਇੱਕ ਸਾਧੂ ਲੈ ਜਾ ਅਤੇ ਆਪਣੇ ਪਿੰਡ ਵਿੱਚ ਡੇਰੇ ਦੇ ਪਿਆਜ ਵੇਚ ਕੇ ਆਓ ਆਪਣੇ ਮੁਰਸ਼ਿਦੇ-ਕਾਮਿਲ ਦੇ ਹੁਕਮ ਅਨੁਸਾਰ ਮੇਰੇ ਬਾਪੂ ਨੇ ਗੰਢਿਆਂ ਦਾ ਟੋਕਰਾ ਸਿਰ ’ਤੇ ਰੱਖ ਕੇ ਆਪਣੇ ਪਿੰਡ ਵਿੱਚ ਘਰ-ਘਰ ਜਾ ਕੇ, ਉੱਚੀ ਆਵਾਜ਼ ਵਿੱਚ ਗੰਢੇ ਲੈ ਲਓ, ਸੱਚੇ ਸੌਦੇ ਦੇ ਗੰਢੇ ਲੈ ਲਓ, ਬੋਲ ਕੇ ਗੰਢੇ ਵੇਚੇ ਇਹ ਦੇਖ ਕੇ ਸਾਡੇ ਸਕੇ, ਪਰਿਵਾਰਜਨਾਂ, ਭਾਈ-ਬੰਧੂਆਂ ਨੇ ਇਸ ਗੱਲ ਦਾ ਮਜ਼ਾਕ ਉਡਾਇਆ ਅਤੇ ਇੱਥੋਂ ਤੱਕ ਵੀ ਕਹਿਣ ਵਿੱਚ ਸੰਕੋਚ ਨਹੀਂ ਕੀਤਾ ਕਿ ‘ਹੁਣ ਇਹ ਭੁੱਖਾ ਮਰੇਗਾ’
ਸਾਡਾ ਸਾਰਾ ਪਰਿਵਾਰ ਪਹਿਲਾਂ ਮੜ੍ਹੀਆਂ-ਮਸਾਣਾ ਨੂੰ ਪੂਜਦਾ ਸੀ, ਮੇਰੇ ਬਾਪੂ ਜੀ ਨੇ ਨਾਮ-ਸ਼ਬਦ ਲੈ ਲਿਆ ਅਤੇ ਬਾਕੀ ਪਰਿਵਾਰ ਵਾਲਿਆਂ ਨੂੰ ਵੀ ਕਿਹਾ ਕਰਦਾ ਕਿ ਸੱਚੇ ਸੌਦੇ ਤੋਂ (ਪੂਜਨੀਕ ਬੇਪਰਵਾਹ ਜੀ ਤੋਂ) ਨਾਮ-ਸ਼ਬਦ ਲੈ ਲਓ ਅਤੇ ਹੁਣ ਇਹ ਛੱਡ ਦਿਓ ਮੜ੍ਹੀਆਂ ਪੂਜਣਾ ਇਸ ਗੱਲ ’ਤੇ ਸਾਡੇ ਪਰਿਵਾਰ ਦੇ ਸਭ ਲੋਕ ਮੇਰੇ ਬਾਪੂ ਦੇ ਵਿਰੁੱਧ ਸਨ ਅਤੇ ਉਹਨਾਂ ਦਾ ਬਹੁਤ ਵਿਰੋਧ, ਗੁੱਸਾ ਆਦਿ ਸਹਾਰਨਾ ਪਿਆ ਮੇਰੇ ਬਾਪੂ ਜੀ ਨੂੰ ਸਮਾਂ ਗੁਜ਼ਰਦਾ ਗਿਆ ਅਤੇ ਪੂਜਨੀਕ ਸਤਿਗੁਰੂ ਜੀ ਦੀ ਦਇਆ ਮਿਹਰ ਨਾਲ ਸਾਡੇ ਦਿਨ ਫਿਰਨ ਲੱਗੇ ਭਾਵ ਪੂਜਨੀਕ ਬੇਪਰਵਾਹ ਜੀ ਨੇ ਮੇਰੇ ਬਾਪੂ ਜੀ ਦੀ ਅਰਜ਼, ਉਹ ਜਾਇਜ਼ ਮੰਗ ਮਨਜ਼ੂਰ ਕਰ ਲਈ ਦਿਨ-ਪ੍ਰਤੀ-ਦਿਨ ਸਾਡਾ ਕਾਰੋਬਾਰ (ਖੇਤੀਬਾੜੀ ਦਾ ਕੰਮ) ਵਧੀਆ ਚੱਲਣ ਲੱਗਿਆ ਸਾਡੇ ਪਰਿਵਾਰ ’ਚ, ਪਿੰਡ, ਸਮਾਜ ਵਿੱਚ ਮਾਨ-ਸਨਮਾਨ ਵਧਿਆ ਪਹਿਲਾਂ ਕੋਈ ਪੁੱਛਿਆ ਵੀ ਨਹੀਂ ਕਰਦਾ ਸੀ ਪਰ ਨਾਮ-ਸ਼ਬਦ ਲੈਣ ਤੋਂ ਬਾਅਦ ਲੋਕਾਂ ਵਿੱਚ ਸਾਡੀ ਮਾਨ-ਇੱਜ਼ਤ ਵਧੀ ਅਤੇ ਇਹ ਦੇਖ ਕੇ ਸਾਡੇ ਸਕੇ-ਸੰਬੰਧੀਆਂ ਨੇ ਵੀ ਨਾਮ-ਸ਼ਬਦ ਪੂਜਨੀਕ ਬੇਪਰਵਾਹ ਜੀ ਤੋਂ ਲੈ ਲਿਆ ਤੇ ਹੋਰ ਵੀ ਪਿੰਡ ਦੇ ਆਸ-ਪਾਸ ਦੇ ਬਹੁਤ ਸਾਰੇ ਲੋਕਾਂ ਨੇ ਨਾਮ-ਸ਼ਬਦ ਲੈ ਲਿਆ
ਇੱਧਰ ਸਾਡਾ ਕਾਰੋਬਾਰ ਵੀ ਦਿਨ-ਪ੍ਰਤੀ-ਦਿਨ ਹੋਰ ਵਧਦਾ ਗਿਆ ਅਤੇ ਅਸੀਂ ਹੋਰ ਅੱਗੇ ਤਰੱਕੀ ਕਰਨ ਲੱਗੇ ਜਿਸ ਚੀਜ਼ ਨੂੰ ਵੀ ਸਾਡੇ ਬਾਪੂ ਜੀ ਹੱਥ ਪਾਉਂਦੇ ਉਹੀ ਚੀਜ਼ ਸੋਨਾ ਸਾਡੇ ਲਈ ਸਾਬਤ ਹੁੰਦੀ ਇਸ ਦੌਰਾਨ ਅਸੀਂ ਨਵਾਂ ਹਿੰਦੋਸਤਾਨ ਟਰੈਕਟਰ ਵੀ ਖਰੀਦ ਲਿਆ ਉਸ ਸਮੇਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੂਜੀ ਪਾਤਸ਼ਾਹੀ ਡੇਰਾ ਸੱਚਾ ਸੌਦਾ ਵਿੱਚ ਗੁਰਗੱਦੀ ’ਤੇ ਬਿਰਾਜਮਾਨ ਸਨ ਮੇਰੇ ਬਾਪੂ ਜੀ ਟਰੈਕਟਰ ਲੈ ਕੇ ਡੇਰਾ ਸੱਚਾ ਸੌਦਾ ਦਰਬਾਰ ਵਿੱਚ ਪੂਜਨੀਕ ਪਰਮ ਪਿਤਾ ਜੀ ਦੀ ਪਾਵਨ ਦ੍ਰਿਸ਼ਟੀ ਪਵਾਉਣ ਲਈ ਲੈ ਗਏ ਮੇਰੇ ਬਾਪੂ ਜੀ ਦੇ ਵਾਰ-ਵਾਰ ਬੇਨਤੀ ਕਰਨ ’ਤੇ ਪੂਜਨੀਕ ਪਰਮ ਪਿਤਾ ਜੀ ਟਰੈਕਟਰ ’ਤੇ ਬਿਰਾਜਮਾਨ ਹੋਏ ਅਤੇ ਚਲਾ ਕੇ ਵੀ ਵੇਖਿਆ ਬਸ! ਉਸ ਤੋਂ ਬਾਅਦ ਪਿਆਰੇ ਦਾਤਾਰ ਜੀ ਦੀ ਰਹਿਮਤ ਨਾਲ ਸਾਨੂੰ ਖੁਦ ਹੀ ਪਤਾ ਨਹੀਂ ਲਗਦਾ ਸੀ ਕਿ ਐਨਾ ਧਨ ਕਿੱਥੋਂ ਆ ਰਿਹਾ ਹੈ ਪੂਜਨੀਕ ਬੇਪਰਵਾਹ ਜੀ ਦੀ ਕ੍ਰਿਪਾ ਨਾਲ ਅਸੀਂ ਦਿਨਾਂ ਵਿੱਚ ਹੀ ਮਾਲਾ-ਮਾਲ ਹੋ ਗਏ
ਉਦੋਂ ਤੱਕ ਅਸੀਂ (ਮੈਂ, ਮੇਰਾ ਭਾਈ) ਵੀ ਜਵਾਨ ਹੋ ਗਏ ਅਸੀਂ ਵਰਕਸ਼ਾਪ ’ਤੇ ਕੰਮ ਸਿੱਖ ਲਿਆ ਆਪਣੇ ਕਾਰੋਬਾਰ ਦੇ ਨਾਲ ਦਰਬਾਰ ’ਚ ਸੇਵਾ ਦਾ ਮੌਕਾ ਵੀ ਕਦੀ ਨ੍ਹੀਂ ਛਡਿਆ ਹੌਲੀ-ਹੌਲੀ ਅਸੀਂ ਦਿੱਲੀ ਵਿੱਚ ਕੁਝ ਜਗ੍ਹਾ ਲੈ ਕੇ ਉੱਥੇ ਆਪਣੀ ਵਰਕਸ਼ਾਪ ਸਥਾਪਿਤ ਕਰ ਲਈ ਵਰਕਸ਼ਾਪ ਦਾ ਕੰਮ ਵੀ ਬਹੁਤ ਜ਼ੋਰ ਨਾਲ ਚੱਲਿਆ, ਨੋੋਟਾਂ ਦੀ ਜਿਵੇਂ ਬਰਸਾਤ ਹੁੰਦੀ ਹੋਵੇ, ਪਤਾ ਨਹੀਂ ਕਿੱਥੋਂ ਆਉਂਦਾ ਸੀ ਧਨ ਅਤੇ ਐਨਾ ਕੇ ਰੱਖੀਏ ਕਿੱਥੇ, ਖਰਚ ਕਿੱਥੇ ਕਰੀਏ ਮਾਲਕ ਦੀ ਦਇਆ ਸੀ, ਐਬ-ਬੁਰਾਈ ਤਾਂ ਰਹੀ ਹੀ ਨਹੀਂ ਸੀ ਕੋਈ ਪਹਿਲਾਂ ਕੱਖਪਤੀ ਸਾਂ, ਫੁੱਟੀ ਕੌਡੀ ਕੋਲ ਨਹੀਂ ਸੀ, ਜ਼ਮੀਨ ਦੀ ਪੈਦਾਵਾਰ ਬਾਰਸ਼ ’ਤੇ ਨਿਰਭਰ ਸੀ ਪਰ ਇਸ ਸਮੇਂ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ, ਪੂਜਨੀਕ ਬੇਪਰਵਾਹ ਜੀ ਦੇ ਬਚਨਾਂ ਅਨੁਸਾਰ, ‘ਅਰਜ਼ੀ ਮਨਜ਼ੂਰ ਹੋ ਗਈ ਸਤਿਗੁਰੂ ਦੀ ਸੱਚੀ ਦਰਗਾਹ ਵਿੱਚ’ ਨਾ ਜ਼ਮੀਨ-ਜਾਇਦਾਦ ਦੀ ਕਮੀ ਰਹੀ ਅਤੇ ਨਾ ਧਨ ਦੀ ਸਾਡੀਆਂ ਸਭ ਭਾਈਆਂ ਦੀਆਂ ਅੱਡ-ਅੱਡ ਕੋਠੀਆਂ ਹਨ ਅਤੇ ਧਨ-ਦੌਲਤ ਆਦਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ
ਮੇਰੇ ਬਾਪੂ ਜੀ ਨੂੰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਸ਼ਬਦ ਲਿਆ ਸੀ, ਉੱਥੇ ਹੀ ਅਸੀਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਤੇ ਸਾਡੇ ਬੱਚਿਆਂ ਨੇ ਪੂਜਨੀਕ ਹਜ਼ੂਰ ਪਿਤਾ ਜੀ (ਤੀਜੀ ਪਾਤਸ਼ਾਹੀ) ਤੋਂ ਨਾਮ ਲਿਆ ਹੈ ਇਸ ਤਰ੍ਹਾਂ ਮਾਲਕ ਦੀ ਕ੍ਰਿਪਾ ਨਾਲ ਸਾਡਾ ਸਾਰਾ ਪਰਿਵਾਰ ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ਵਿੱਚ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਇਸ ਤਰ੍ਹਾਂ ਸਤਿਗੁਰੂ ਪਰਮ ਪਿਤਾ ਕੁੱਲ ਮਾਲਕ ਨੇ ਸਾਡੇ ਪਰਿਵਾਰ ’ਤੇ ਜੋ ਆਪਣੀ ਰਹਿਮਤ ਬਖਸ਼ੀ ਹੈ, ਮਾਲਕ ਆਪਣੇ ਹਰ ਸਤਿਸੰਗੀ ਪ੍ਰੇਮੀ ਨੂੰ ਇਸੇ ਤਰ੍ਹਾਂ ਕਿਸੇ ਚੀਜ਼ ਦੀ ਕਦੇ ਕਮੀ ਨਾ ਆਉਣ ਦੇਵੇ, ਸਭ ਨੂੰ ਆਪਣੀਆਂ ਰਹਿਮਤਾਂ ਨਾਲ ਮਾਲਾ-ਮਾਲ ਕਰੇ
ਅਸੀਂ ਆਪਣੇ ਪੂਜਨੀਕ ਗੁਰੂ ਜੀ, ਪੂਜਨੀਕ ਬੇਪਰਵਾਹ ਜੀ ਦੇ ਉਪਰੋਕਤ ਪਰਉਪਕਾਰਾਂ ਦਾ ਬਦਲਾ ਜਨਮਾਂ-ਜਨਮਾਂ ਤੱਕ ਵੀ ਕਦੇ ਨਹੀਂ ਚੁਕਾ ਸਕਦੇ