ਵੈੱਜ ਮੋਮੋਜ veg-momos
Table of Contents
ਸਮੱਗਰੀ:-
1 ਕੱਪ ਮੈਦਾ, 1 ਟੀ-ਸਪੂਨ ਤੇਲ, ਸਵਾਦ ਅਨੁਸਾਰ ਨਮਕ
ਭਰਾਈ ਲਈ:
2 ਟੀ-ਸਪੂਨ ਤੇਲ, 1 ਪਿਆਜ ਬਾਰੀਕ ਕੱਟਿਆ ਹੋਇਆ, 6 ਮਸ਼ਰੂਮ ਬਾਰੀਕ ਕੱਟੇ ਹੋਏ, 1 ਟੀ-ਸਪੁਨ ਅਦਰਕ- ਲਸਣ ਦਾ ਪੇਸਟ, 2 ਹਰੀਆਂ ਮਿਰਚਾਂ ਬਾਰੀਕ ਕੱਟੀਆਂ ਹੋਈਆਂ, 1 ਵੱਡੀ ਗਾਜਰ ਕੱਦੂਕਸ ਕੀਤੀ ਹੋਈ, 1 ਛੋਟਾ ਨਗ ਪੱਤਾ ਗੋਭੀ ਬਾਰੀਕ ਕੱਟੀ ਹੋਈ, ਸਵਾਦ ਅਨੁਸਾਰ ਨਮਕ ਅਤੇ 1 ਟੀ-ਸਪੂਨ ਕਾਲੀ ਮਿਰਚ ਪਾਊਡਰ
ਰੈੱਡ ਹੌਟ ਸੌਸ:-
4-5 ਸਾਬਤ ਸੁੱਕੀਆਂ ਕਸ਼ਮੀਰੀ ਲਾਲ ਮਿਰਚਾਂ, 6-8 ਕਲੀ ਲਸਣ, 1 ਟੀ-ਸਪੂਨ ਸਾਬਤ ਧਨੀਆ, 1 ਟੀ ਸਪੂਨ ਜ਼ੀਰਾ, 1 ਟੀ ਸਪੂਨ ਤੇਲ, ਸਵਾਦ ਅਨੁਸਾਰ ਨਮਕ, 1 ਟੀ-ਸਪੂਨ ਚੀਨੀ, 3 ਟੀ ਸਪੂਨ ਸਿਰਕਾ, 1 ਟੀ ਸਪੂਨ ਸੋਇਆ ਸੌਸ
ਵਿਧੀ: –
ਨਮਕ ਦੇ ਨਾਲ ਮੈਦਾ ਛਾਨ ਲਓ ਤੇਲ ਪਾਓ ਅਤੇ ਥੋੜ੍ਹਾ ਪਾਣੀ ਮਿਲਾ ਕੇ ਸਖ਼ਤ ਪੂਰੀ ਵਾਂਗ ਗੁੰਨ੍ਹ ਲਓ
ਭਰਾਈ ਲਈ ਗਰਮ ਤੇਲ ‘ਚ ਕੱਟਿਆ ਹੋਇਆ ਪਿਆਜ ਪਾਓ ਅਤੇ ਭੁੰਨੋ ਮਸ਼ਰੂਮ ਨੂੰ ਪਾ ਕੇ ਦੋ ਮਿੰਟ ਲਈ ਪਕਾਓ ਗਾਜਰ, ਹਰੀ ਮਿਰਚ ਅਤੇ ਅਦਰਕ-ਲਸਣ ਦਾ ਪੇਸਟ, ਪੱਤਾ ਗੋਭੀ ਪਾ ਕੇ ਮਿਲਾਓ ਤੇਜ਼ ਅੱਗ ‘ਤੇ ਚਲਾਉਂਦੇ ਹੋਏ 3 ਮਿੰਟ ਤੱਕ ਭੁੰਨੋ ਨਮਕ ਤੇ ਕਾਲੀ ਮਿਰਚ ਪਾਓ ਅੱਗ ਤੋਂ ਉਤਾਰ ਕੇ ਵੱਖ ਰੱਖੋ
ਮੈਦੇ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ ਤੇ ਪਤਲਾ ਵੇਲ ਕੇ ਗੋਲ ਬਣਾ ਲਓ 1 ਟੀ-ਸਪੂਨ ਭਰਾਈ ਨੂੰ ਰੱਖੋ ਕਿਨਾਰਿਆਂ ਨੂੰ ਹਲਕੇ ਹੱਥ ਨਾਲ ਮੋੜ ਕੇ ਵਿਚ ਮਿਲਾ ਦਿਓ ਕਚੌੜੀ ਵਾਂਗ ਚਪਟੇ ਅਕਾਰ ‘ਚ ਮੋਮੋ ਬਣਾਓ ਮੋਮੋ ਨੂੰ ਚਿਕਨਾਈ ਲੱਗੇ ਸਟੀਮਰ ‘ਚ ਰੱਖ ਕੇ ਪ੍ਰੇਸ਼ਰ ਕੂਕਰ ‘ਚ ਦੋ ਕੱਪ ਪਾਣੀ ਪਾ ਕੇ ਰੱਖੋ ਬਿਨਾ ਸੀਟੀ ਲਗਾਏ 3-4 ਮਿੰਟ ਤੱਕ ਪਕਾਓ ਪਲੇਟ ‘ਚ ਕੱਢ ਕੇ ਫੈਲਾ ਦਿਓ ਦੋਵੇਂ ਪਾਸਿਓਂ ਪੱਖੇ ਹੇਠਾਂ ਰੱਖ ਕੇ ਸੁਕਾ ਲਓ ਇਹ ਮੋਮੋਜ ਸਟੀਮਡ ਵੀ ਹੋ ਸਕਦਾ ਹੈ ਜਾਂ 200 ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ ‘ਤੇ ਓਵਨ ‘ਚ ਕਿਨਾਰੇ ਸੁਨਹਿਰੇ ਹੋਣ ਤੱਕ ਪੰਜ ਮਿੰਟ ਲਈ ਬੇਕ ਕਰੋ ਸੌਸ ਲਈ ਭਿੱਜੀ ਹੋਈ ਲਾਲ ਮਿਰਚ ਨੂੰ ਪਾਣੀ ਦੇ ਨਾਲ ਬਾਕੀ ਦੀ ਸਾਰੀ ਸਮੱਗਰੀ ਮਿਲਾ ਕੇ ਪੀਸ ਲਓ ਸੌਸ ਨਾਲ ਪਰੋਸੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.