ਇਨ੍ਹਾਂ ਦੇਸ਼ਾਂ ’ਚ ਚੱਲ ਰਿਹਾ ਹੈ ਬੱਚਿਆਂ ਦਾ ਵੈਕਸੀਨੇਸ਼ਨ
Table of Contents
ਕੈਨੇਡਾ:
ਪੂਰੀ ਦੁਨੀਆ ’ਚ ਬੱਚਿਆਂ ਦਾ ਕੋਰੋਨਾ ਵੈਕਸੀਨੇਸ਼ਨ ਸਭ ਤੋਂ ਪਹਿਲਾਂ ਕੈਨੇਡਾ ਨੇ ਸ਼ੁਰੂ ਕੀਤਾ ਇੱਥੇ 12-15 ਸਾਲ ਤੱਕ ਦੇ ਬੱਚਿਆਂ ਲਈ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ਰੂੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇਹ ਵੈਕਸੀਨ 16 ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਲਾਈ ਜਾ ਰਹੀ ਸੀ
ਅਮਰੀਕਾ:
ਇੱਥੇ ਵੀ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐੱਨਟੈਕ ਦੀ ਕੋਰੋਨਾ ਵੈਕਸੀਨ ਲਾਈ ਗਈ ਹੈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟੇ੍ਰਸ਼ਨ ਨੇ ਇਸ ਨੂੰ ਇਜਾਜ਼ਤ ਦਿੱਤੀ ਹੈ ਕੈਨੇਡਾ ਵਾਂਗ ਹੀ ਇਹ ਵੀ 16 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਲਾਈ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ 12 ਤੋਂ 15 ਸਾਲ ਦੇ ਛੇ ਲੱਖ ਬੱਚਿਆਂ ਨੂੰ ਵੈਕਸੀਨ ਦੇ ਡੋਜ਼ ਲਾਏ ਜਾ ਚੁੱਕੇ ਹਨ
ਬ੍ਰਿਟੇਨ:
ਬ੍ਰਿਟੇਨ ’ਚ ਐਸਟਰਾਜੈਨੇਕਾ 6 ਸਾਲ ਤੋਂ 17 ਸਾਲ ਦੇ ਬੱਚਿਆਂ ’ਤੇ ਟ੍ਰਾਇਲ ਕਰ ਰਹੀ ਹੈ ਐਸਟ੍ਰਾਜੈਨੇਕਾ ਦੀ ਹੀ ਵੈਕਸੀਨ ਕੋਵੀਸ਼ੀਲਡ ਦੇ ਨਾਂਅ ਨਾਲ ਭਾਰਤ ’ਚ ਲਾਈ ਜਾ ਰਹੀ ਹੈ
ਭਾਰਤ ਦੀ ਕੀ ਸਥਿਤੀ ਹੈ?
ਭਾਰਤ ਹੁਣ ਇਨ੍ਹਾਂ ਦੇਸ਼ਾਂ ਤੋਂ ਬਹੁਤ ਪਿੱਛੇ ਹੈ ਭਾਰਤ ’ਚ ਹੁਣ ਮਾਡਰਨਾ ਦੀ ਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਹਨ ਇਸ ’ਚ 12 ਤੋਂ 17 ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਕੰਪਨੀ ਅਨੁਸਾਰ, ਵੈਕਸੀਨ ਬੱਚਿਆਂ ’ਤੇ 100 ਪ੍ਰਤੀਸ਼ਤ ਪ੍ਰਭਾਵੀ ਅਤੇ ਸੁਰੱਖਿਅਤ ਪਾਈ ਗਈ ਹੈ ਭਾਰਤ ’ਚ 18-45 ਸਾਲ ਦੀ ਉਮਰ ਵਾਲੇ ਲੋਕਾਂ ਦਾ ਟੀਕਾਕਰਨ ਚੱਲ ਰਿਹਾ ਹੈ ਪਰ ਪ੍ਰੋਡਕਸ਼ਨ ’ਚ ਦੇਰੀ ਅਤੇ ਡੋਜ਼ ਦੀ ਕਮੀ ਕਾਰਨ ਵੈਕਸੀਨੇਸ਼ਨ ਹੌਲੀ ਪੈ ਗਿਆ ਹੈ
ਅਜਿਹੇ ’ਚ ਭਾਰਤ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ-ਬਾਇਓਐੱਨਟੈੱਕ ਵੱਲੋਂ ਉਮੀਦ ਭਰੀ ਨਜ਼ਰ ਨਾਲ ਦੇਖ ਰਿਹਾ ਹੈ ਕੰਪਨੀ ਇਸ ਸਾਲ ਭਾਰਤ ਨੂੰ 5 ਕਰੋੜ ਵੈਕਸੀਨ ਦੇਣ ਨੂੰ ਤਿਆਰ ਹੈ, ਪਰ ਵੈਕਸੀਨੇਸ਼ਨ ਤੋਂ ਬਾਅਦ ਕੰਪਨੀ ਕੋਈ ਜਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਦੂਜੇ ਪਾਸੇ, ਛੋਟੇ ਹੀ ਨਹੀਂ ਸਗੋਂ ਵੱਡੇ ਸ਼ਹਿਰਾਂ ’ਚ ਪੀਡੀਆਟ੍ਰਿਕ ਇੰਨਟੈਨਸਿਵ ਕੇਅਰ ਯੂਨਿਟ (ਪੀਆਈਸੀਯੂ) ਭਾਵ ਬੱਚਿਆਂ ਦੇ ਆਈਸੀਯੂ ਨਹੀਂ ਹਨ ਅਜਿਹੇ ਹਾਲਾਤਾਂ ’ਚ ਦੇਸ਼ ’ਚ ਬੱਚਿਆਂ ਦਾ ਵੈਕਸੀਨੇਸ਼ਨ ਇੱਕ ਵੱਡੀ ਚੁਣੌਤੀ ਹੈ