ਬੱਚੇ ਦੀ ਸੁਰੱਖਿਆ ਲਈ ਜ਼ਰੂਰੀ ਹੈ ਟੀਕਾਕਰਨ child protection vaccination
ਜਦੋਂ ਨੰਨ੍ਹੀ ਜਾਨ ਇਸ ਦੁਨੀਆਂ ’ਚ ਜਨਮ ਲੈਂਦੀ ਹੈ ਤਾਂ ਮਾਪਿਆਂ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਹੁੰਦਾ ਪਰ ਉਸਨੂੰ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣਾ ਵੀ ਉਨ੍ਹਾਂ ਦੀ ਜਿੰਮੇਵਾਰੀ ਹੁੰਦੀ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਮਾਹਿਰ ਡਾਕਟਰਾਂ ਦੇ ਸੰਪਰਕ ’ਚ ਰਹਿ ਕੇ ਉਸਨੂੰ ਸਮੇਂ-ਸਮੇਂ ’ਤੇ ਗੰਭੀਰ ਬਿਮਾਰੀਆਂ ਤੋਂ ਬਚਾਅ ਦੇ ਟੀਕੇ ਲਗਵਾਉਂਦੇ ਰਹਿਣ ਤਾਂ ਕਿ ਬੱਚਾ ਸਿਹਤਮੰਦ ਰਹਿ ਸਕੇ ਅਤੇ ਗੰਭੀਰ ਬਿਮਾਰੀ ਦਾ ਸ਼ਿਕਾਰ ਅਸਾਨੀ ਨਾਲ ਨਾ ਹੋਵੇ ਟੀਕਾਕਰਨ ਕੀ ਹੈ! ਟੀਕਾਕਰਨ ਦਾ ਉਦੇਸ਼ ਹੈ ਕਿਸੇ ਰੋਗ ਪ੍ਰਤੀ ਪ੍ਰਤੀਰੋਧਕ ਸਮਰੱਥਾ ਨੂੰ ਵਿਕਸਿਤ ਕਰਨਾ ਸਮੇਂ-ਸਮੇਂ ’ਤੇ ਲੱਗੇ ਟੀਕੇ ਸਰੀਰ ’ਚ ਆਏ ਟਾਕਸਿੰਸ ਨੂੰ ਖ਼ਤਮ ਕਰਦੇ ਹਨ ਅਤੇ ਵਾਇਰਸ ਨੂੰ ਰੋਕ ਕੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਉਂਦੇ ਹਨ।
ਇਸ ਵੈਕਸੀਨੇਸ਼ਨ ਦੇ ਨਤੀਜੇ ਪੋਲੀਓ ਅਤੇ ਸਮਾਲ ਪਾਕਸ ਵਰਗੇ ਗੰਭੀਰ ਰੋਗਾਂ ਨੂੰ ਕੰਟਰੋਲ ਕੀਤਾ ਜਾ ਸਕਿਆ ਹੈ ਇਸ ਤੋਂ ਇਲਾਵਾ ਮੀਤਲਸ, ਰੁਬੈਲਾ, ਡਿਪਥੀਰੀਆ ਵਰਗੇ ਰੋਗਾਂ ’ਚ ਵੀ ਕਮੀ ਆਈ ਹੈ ਇਹ ਵੈਕਸੀਨ ਕਿਸ ਉਮਰ ’ਚ ਲਵਾਉਣੀ ਹੈ ਉਸਦੀ ਪੂਰੀ ਜਾਣਕਾਰੀ ਮਾਪਿਆਂ ਨੂੰ ਹੋਣੀ ਚਾਹੀਦੀ ਹੈ।
Table of Contents
ਆਓ! ਜਾਣਦੇ ਹਾਂ ਕਿਹੜਾ ਟੀਕਾ ਕਦੋਂ ਲਵਾਈਏ
ਜਨਮ ਦੇ ਸਮੇਂ:-
ਜੇਕਰ ਬੱਚੇ ਦਾ ਜਨਮ ਹਸਪਤਾਲ ’ਚ ਹੁੰਦਾ ਹੈ ਤਾਂ ਹਸਪਤਾਲ ਵਾਲੇ ਬੱਚੇ ਅਤੇ ਮਾਂ ਦੀ ਛੁੱਟੀ ਤੋਂ ਪਹਿਲਾਂ 3 ਤਰ੍ਹਾਂ ਦੇ ਟੀਕੇ ਬੱਚੇ ਨੂੰ ਲਾਉਂਦੇ ਹਨ ਬੀਸੀਜੀ, ਹੈਪੇਟਾਈਟਿਸ ਬੀ ਅਤੇ ਪੋਲੀਓ ਡਰਾਪ ਦੀ ਪਹਿਲੀ ਖੁਰਾਕ ਬੱਚੇ ਨੂੰ ਦੇ ਦਿੱਤੀ ਜਾਂਦੀ ਹੈ ਬੀਸੀਜੀ ਬੱਚੇ ਨੂੰ ਤਪਦਿਕ ਤੋਂ ਸੁਰੱਖਿਆ ਕਵੱਚ ਦਿੰਦਾ ਹੈ, ਹੈਪੇਟਾਈਟਿਸ ਬੀ ਪੀਲੀਆ ਰੋਗ ਤੋਂ ਬੱਚੇ ਨੂੰ ਬਚਾਉਂਦਾ ਹੈ ਅਤੇ ਪੋਲੀਓ ਡਰਾਪਸ ਬੱਚੇ ਨੂੰ ਪੋਲੀਓ ਤੋਂ ਸੁਰੱਖਿਆ ਦਿੰਦਾ ਹੈ ਜੇਕਰ ਘਰ ’ਚ ਬੱਚਾ ਪੈਦਾ ਹੁੰਦਾ ਹੈ ਤਾਂ ਹਸਪਤਾਲ ’ਚੋਂ ਪਹਿਲੇ, ਦੂਜੇ ਦਿਨ ਜਾ ਕੇ ਟੀਕਾ ਲਵਾ ਲਓ ਅਤੇ ਪੋਲੀਓ ਡਰਾਪ ਪਿਆ ਦਿਓ ਹਸਪਤਾਲ ਵਾਲੇ ਅਗਲਾ ਟੀਕਾ ਕਦੋਂ ਲੱਗਣਾ ਹੈ, ਉਸ ਬਾਰੇ ਤੁਹਾਨੂੰ ਦੱਸ ਦੇਣਗੇ ਕਿਹੜਾ ਟੀਕਾ ਲੱਗਣਾ ਹੈ ਜਾਂ ਕਦੋਂ ਟੀਕਾ ਲਗਵਾਇਆ ਉਹ ਉਸ ’ਚ ਲਿਖ ਦਿੰਦੇ ਹਨ ਅਤੇ ਬੁਕਲੇਟ ਡਾਕਟਰ ਆਪਣੇ ਕੋਲ ਰੱਖ ਲੈਂਦੇ ਹਨ ਜਾਂ ਮਾਪਿਆਂ ਨੂੰ ਦੇ ਦਿੰਦੇ ਹਨ।
ਡੇਢ ਮਹੀਨੇ ਦੇ ਬੱਚੇ ਨੂੰ:-
ਡੇਢ ਮਹੀਨੇ ਦੇ ਬੱਚੇ ਨੂੰ ਵੀ ਟੀਕੇ ਲਾਏ ਜਾਂਦੇ ਹਨ ਜਿਵੇਂ ਡੀਪੀਟੀ, ਹੈਪੇਟਾਈਟਿਸ ਬੀ, ਐੱਚਆਈਵੀ, ਆਈਵੀਪੀ, ਰੋਟੋਵਾਇਰਸ, ਨਿਊਮੋ ਕੋਕਲ ਵੈਕਸੀਨ ਦੇ ਟੀਕੇ ਲਾਏ ਜਾਂਦੇ ਹਨ ਡੀਟੀਪੀ ਬੱਚੇ ਨੂੰ ਡਿਪਥੀਰੀਆ, ਪਰਟਿਊਸਿਸ ਅਤੇ ਟੈੱਟਨਸ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਏਆਈਬੀ ਕੰਨ, ਨਿਮੋਨੀਆ, ਮੈਨਿਨਜਾਇਟਿਸ ਤੋਂ ਸੁਰੱਖਿਆ ਦਿੰਦਾ ਹੈ ਡੇਢ ਮਹੀਨੇ ਦੀ ਉਮਰ ’ਚ ਇਸ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾਂਦੀ ਹੈ।
ਢਾਈ ਮਹੀਨੇ ਦੇ ਬੱਚੇ ਲਈ:-
- ਡੇਢ ਮਹੀਨੇ ਵਾਲੀ ਵੈਕਸੀਨ ਦੀ ਦੂਜੀ ਡੋਜ਼ ਢਾਈ ਮਹੀਨੇ ਦੇ ਬੱਚੇ ਨੂੰ ਦਿੱਤੀ ਜਾਂਦੀ ਹੈ।
ਸਾਢੇ ਤਿੰਨ ਮਹੀਨੇ ਦੇ ਬੱਚੇ ਲਈ:-
- ਪੋਲੀਓ ਡਰਾਪਸ ਅਤੇ ਹੈਪੇਟਾਈਟਸ ਦੀ ਤੀਜੀ ਡੋਜ਼ ਦਿੱਤੀ ਜਾਂਦੀ ਹੈ।
9 ਮਹੀਨੇ ਦੇ ਬੱਚੇ ਲਈ:-
- ਇਸ ਉਮਰ ਤੱਕ ਬੱਚਾ ਗੰਦੇ ਹੱਥ ਮੂੰਹ ’ਚ ਪਾਉਂਦਾ ਹੈ ਹਰ ਚੀਜ਼ ਮੂੰਹ ਕੋਲ ਲੈ ਜਾਂਦਾ ਹੈ ਇਸ ਉਮਰ ’ਚ ਮੀਜਲਸ ਦਾ ਟੀਕਾ ਲਾਇਆ ਜਾਂਦਾ ਹੈ ਅਤੇ ਪੋਲੀਓ ਡਰਾਪਸ ਦਿੱਤੇ ਜਾਂਦੇ ਹਨ।
ਇੱਕ ਸਾਲ ਦੇ ਬੱਚੇ ਨੂੰ:-
- ਇੱਕ ਸਾਲ ਦੇ ਬੱਚੇ ਨੂੰ ਜਾੱਡਿਸ ਤੋਂ ਬਚਾਉਣ ਲਈ ਹੈਪੇਟਾਈਟਿਸ ਏ ਦਾ ਟੀਕਾ ਲਾਇਆ ਜਾਂਦਾ ਹੈ।
15 ਮਹੀਨੇ ਦੇ ਬੱਚੇ ਨੂੰ:-
- ਇਸ ਉਮਰ ’ਚ ਬੱਚੇ ਨੂੰ ਐੱਮਐੱਮਆਰ ਟੀਕੇ ਦੀ ਪਹਿਲੀ ਡੋਜ਼ ਦਿੱਤੀ ਜਾਂਦੀ ਹੈ ਚਿਕਨ ਪਾੱਕਸ ਤੋਂ ਬਚਾਉਣ ਲਈ ਵੈਰੀਸੇਲਾ ਦੀ ਪਹਿਲੀ ਡੋਜ਼ ਅਤੇ ਪੀਸੀਵੀ ਦੀ ਬੂਸਟਰ ਡੋਜ਼ ਲਾਈ ਜਾਂਦੀ ਹੈ।
18 ਮਹੀਨੇ ਦੇ ਬੱਚੇ ਨੂੰ:-
- 18 ਮਹੀਨੇ ਦੀ ਉਮਰ ’ਚ ਬੱਚੇ ਨੂੰ ਡੀਟੀਪੀ ਦੀ ਪਹਿਲੀ ਬੂਸਟਰ ਡੋਜ਼, ਐੱਚਆਈਵੀ ਦੀ ਬੂਸਟਰ ਡੋਜ਼, ਆਈਬੀਪੀ ਦੀ ਬੂਸਟਰ ਡੋਜ਼ ਦਿੱਤੀ ਜਾਂਦੀ ਹੈ ਹੈਪੇਟਾਈਟਸ ਏ ਦੀ ਦੂਜੀ ਡੋਜ਼ ਵੀ ਦਿੱਤੀ ਜਾਂਦੀ ਹੈ।
24 ਮਹੀਨੇ ਦੇ ਬੱਚੇ ਨੂੰ:-
- ਲ 24 ਮਹੀਨੇ ਪੂਰੇ ਕਰਨ ’ਤੇ ਬੱਚੇ ਨੂੰ ਟਾਈਫਾਇਡ ਦਾ ਟੀਕਾ ਲਾਇਆ ਜਾਂਦਾ ਹੈ ਟਾਈਫਾਇਡ ਦਾ ਟੀਕਾ ਹਰ 3 ਸਾਲ ਤੋਂ ਬਾਅਦ ਦੁਬਾਰਾ ਲਵਾਉਣਾ ਹੁੰਦਾ ਹੈ।
ਸਾਢੇ ਚਾਰ ਸਾਲ ਤੋਂ 5 ਸਾਲ ਦੇ ਬੱਚੇ ਨੂੰ:-
- ਇਸ ਉਮਰ ਦੇ ਬੱਚੇ ਨੂੰ ਡੀਟੀ, ਓਪੀਵੀ 3, ਐੱਮਐੱਮਆਰ 2, ਵੈਰੀਸੇਲਾ ਦੇ ਟੀਕੇ ਲਾਏ ਜਾਂਦੇ ਹਨ ਬੱਚਿਆਂ ਦੀ ਚਿਕਨ ਪਾੱਕਸ ਤੋਂ ਸੁਰੱਖਿਆ ਹੁੰਦੀ ਹੈ।
- ਇਸੇ ਤਰ੍ਹਾਂ ਸਹੀ ਉਮਰ ’ਚ ਸਹੀ ਟੀਕਾਕਰਨ ਬੱਚਿਆਂ ਨੂੰ ਵੱਡੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ।
-ਨੀਤੂ ਗੁਪਤਾ