ਅਨੋਖੀ ਸ਼ਰਧਾਂਜਲੀ: ‘ਜੈ ਹਿੰਦ’ ਵਿਪਿਨ ਰਾਵਤ
- ਰਾਜਪਾਲ ਸੁਥਾਰ ਨੇ ਬਣਾਈ ਤਸਵੀਰ ’ਤੇ ਉਠਾਏ ਕਈ ਸਮਾਜਿਕ ਮੁੱਦੇ
- ‘ਆਰਟ ਵਾਰੀਅਰ’, ‘ਰੋਲ ਆਫ਼ ਸਪਿੱਨਰ’ ਵਰਗੇ ਐਵਾਰਡ ਨਾਲ ਸਨਮਾਨਿਤ
ਖਾਸ: ਭਾਰਤ ਮਾਤਾ ਦੇ ਸਪੂਤ ਜਨਰਲ ਵਿਪਿਨ ਰਾਵਤ ਨੂੰ ਸ਼ਰਧਾਂਜਲੀ ਦੇਣ ਲਈ ਰਾਜਪਾਲ ਸੁਥਾਰ ਨੇ ਅਨੋਖੀ ਪੇਂਟਿੰਗ ਬਣਾਈ, ਜਿਸ ’ਚ 921 ਵਾਰ ਜੈ ਹਿੰਦ ਲਿਖਿਆ ਗਿਆ ਨੌਜਵਾਨ ਚਿੱਤਰਕਾਰ ਦੇ ਇਸ ਅਨੋਖੇ ਯਤਨ ਨੂੰ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਖੂਬ ਸਲਾਹਿਆ ਹੈ ਦੂਜੇ ਪਾਸੇ ਸਰ੍ਹੋਂ ਦੇ ਦਾਣੇ ’ਤੇ ਸਰਦਾਰ ਵੱਲਭਭਾਈ ਪਟੇਲ ਦੀ ਫੋਟੋ ਤਿਆਰ ਕਰਕੇ ਚਿੱਤਰਕਾਰੀ ਦੇ ਸ਼ੌਕੀਨ ਲੋਕਾਂ ਨੂੰ ਹੈਰਾਨੀ ’ਚ ਪਾ ਦਿੱਤਾ ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਨੋਹਰ ਲਾਲ, ਕਿਸਾਨ ਮਸੀਹਾ ਚੌਧਰੀ ਦੇਵੀਲਾਲ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਬਣਾਈਆਂ ਹਨ
Also Read :-
ਤਸਵੀਰ ਬਣਾਉਣਾ ਅਤੇ ਉਸ ਨੂੰ ਜਿਉਂਦਾ ਕਰਨਾ ਦੋਵੇਂ ਵੱਖ-ਵੱਖ ਵਿੱਦਿਆਵਾਂ ਹਨ ਚਿੱਤਰਕਾਰ ਜਦੋਂ ਆਪਣੇ ਉਕੇਰੀ ਤਸਵੀਰ ’ਚ ਦਿਲ ਦੀਆਂ ਗਹਿਰੀਆਂ ਨਾਲ ਰੰਗ ਭਰਦਾ ਹੈ ਤਾਂ ਉਹ ਜਿਉਂਦੀ ਹੋ ਉੱਠਦੀ ਹੈ ਅਜਿਹੀ ਹੀ ਪ੍ਰਤਿਭਾ ਦਾ ਧਨੀ ਹੈ ਜ਼ਿਲ੍ਹਾ ਸਰਸਾ ਦੇ ਸਰਹੱਦੀ ਪਿੰਡ ਨੀਮਲਾ (ਐਲਨਾਬਾਦ) ਦਾ ਰਾਜਪਾਲ ਸੁਥਾਰ, ਜਿਸ ਦੀ ਬਣਾਈ ਤਸਵੀਰ ਰੰਗਾਂ ਦੀ ਮੂੰਹ ਬੋਲਦੀ ਤਸਵੀਰ ਹੈ ਦੇਖਣ ਵਾਲੇ ਦੰਗ ਰਹਿ ਜਾਂਦੇ ਹਨ, ਇਹੀ ਕਾਰਨ ਹੈ ਕਿ ਰਾਜਪਾਲ ਸੁਥਾਰ ਦੀਆਂ ਬਣਾਈਆਂ ਤਸਵੀਰਾਂ ਕਈ ਪ੍ਰਦਰਸ਼ਨੀਆਂ ’ਚ ਸੁਰਖੀਆਂ ਬਟੋਰ ਚੁੱਕੇ ਹਨ ਪੇਂਟਿੰਗ ਦਾ ਸ਼ੌਂਕ ਰੱਖਣ ਵਾਲੇ ਇਸ ਨੌਜਵਾਨ ਨੇ ਭਖਦੇ ਮਸਲਿਆਂ ’ਤੇ ਆਪਣੀ ਚਿੱਤਰਕਾਰੀ ਨਾਲ ਸਮਾਜ ਦੀ ਦੁਰਦਸ਼ਾ ਨੂੰ ਖੂਬ ਦਰਸਾਇਆ ਹੈ ਇਹੀ ਨਹੀਂ, ਇਸ ਦੀ ਪੇਂਟਿੰਗ ’ਚ ਦੇਸ਼ ਪ੍ਰੇਮ ਦੀ ਝਲਕ ਵੀ ਖੂਬ ਦੇਖਣ ਨੂੰ ਮਿਲਦੀ ਹੈ
ਪਿਛਲੇ ਦਿਨੀਂ ਇੱਕ ਦੁਖਦ ਹਾਦਸੇ ਦਾ ਸ਼ਿਕਾਰ ਹੋਏ ਭਾਰਤ ਦੇ ਪਹਿਲੇ ਸੀਡੀਐੱਸ ਜਨਰਲ ਵਿਪਨ ਰਾਵਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਰਾਜਪਾਲ ਨੇ ਉਨ੍ਹਾਂ ਦੀ ਅਨੋਖੀ ਪੇਂਟਿੰਗ ਬਣਾਈ, ਜਿਸ ’ਚ 921 ਵਾਰ ਜੈ ਹਿੰਦ ਲਿਖਿਆ ਗਿਆ ਹੈ, ਜੋ ਆਪਣੇ-ਆਪ ’ਚ ਅਨੋਖਾ ਯਤਨ ਹੈ ਖਾਸ ਗੱਲ ਇਹ ਹੈ ਕਿ ਇਸ ਤਸਵੀਰ ’ਚ ਫਾਊਂਟੇਨ ਪੈਨ ਵੱਲੋਂ 6447 ਸ਼ਬਦਾਂ ਰਾਹੀਂ ਵਾਰ-ਵਾਰ ਜੈ ਹਿੰਦ ਲਿਖਿਆ ਗਿਆ ਹੈ ਨੌਜਵਾਨ ਚਿੱਤਰਕਾਰ ਹੁਣ ਤੱਕ ਸੈਂਕੜੇ ਪਂੇਟਿੰਗਾਂ ਬਣਾ ਚੁੱਕੇ ਹਨ ਸੰਦੇਸ਼ ਤੋਂ ਇਲਾਵਾ ਕਈ ਸਮਾਜਿਕ ਮੁੱਦਿਆਂ ਅਤੇ ਦੇਸ਼ ਦੇ ਮਹਾਂ ਅਨੁਭਵਾਂ ਦੀਆਂ ਤਸਵੀਰਾਂ ਸ਼ਾਮਲ ਹਨ
15 ਸਤੰਬਰ 1994 ਨੂੰ ਨੀਮਲਾ ਪਿੰਡ ’ਚ ਜਨਮਿਆਂ ਇਹ ਨੌਜਵਾਨ ਚਿੱਤਰਕਾਰ 10ਵੀਂ ਜਮਾਤ ਤੋਂ ਹੀ ਪੇਂਟਿੰਗ ਕਰਨ ਲੱਗਿਆ ਸੀ ਰਾਜਪਾਲ ਦੱਸਦਾ ਹੈ ਕਿ ਸਕੂਲ ਦੇ ਸਮੇਂ ਤੋਂ ਹੀ ਚਿੱਤਰਕਾਰੀ ਦਾ ਸ਼ੌਂਕ ਪੈਦਾ ਹੋ ਗਿਆ ਸੀ, ਜਿਸ ਨੂੰ ਗੁਰੂਜਨਾਂ ਦੇ ਉਤਸ਼ਾਹਿਤ ਨਾਲ ਹੌਲੀ-ਹੌਲੀ ਜਨੂੰਨ ਬਣਾ ਲਿਆ ਇਕ੍ਰੋੋਮਿਕਸ ’ਚ ਮਾਸਟਰ ਡਿਗਰੀ ਕਰ ਚੁੱਕੇ ਰਾਜਪਾਲ ਅੱਜ ਵੀ ਆਪਣੇ ਜਨੂੰਨ ਨੂੰ ਲੈ ਕੇ ਸੰਜੀਦਾ ਹਨ
ਪੇਂਟਿੰਗ ਦੇ ਨਾਲ-ਨਾਲ ਸਮਾਜਹਿੱਤ ਦੇ ਕੰਮਾਂ ’ਚ ਵੀ ਹਿੱਸੇਦਾਰੀ ਕਰਦੇ ਹਨ ਕੋਰੋਨਾਕਾਲ ’ਚ ਬੰਦ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਏਕਰਿੰਗ ਦੇ ਟਿਪਸ ਮੁਫ਼ਤ ਸਿਖਾ ਰਹੇ ਹਨ ਮਈ 2017 ’ਚ ਐਲਨਾਬਾਦ ਸ਼ਹਿਰ ’ਚ ਕਰਵਾਏ ਟੇਲੰਟ ਫੇਅਰ ਮੁਕਾਬਲੇ ਅਤੇ ਲਾਈਵ ਪੇਂਟਿੰਗ ਬਣਾ ਕੇ ਬੱਚਿਆਂ ਨੂੰ ਚਿੱਤਰਕਲਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਸਕੂਲਾਂ ਅਤੇ ਕਾਲਜਾਂ ’ਚ ਇਸ ਤਰ੍ਹਾਂ ਦੇ ਚਿੱਤਰਕਲਾ ਦੇ ਮੁਕਾਬਲਿਆਂ ਅਤੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਗੁਰ ਸਿਖਾਉਂਦੇ ਰਹਿੰਦੇ ਹਨ ਇਸੇ ਤਰ੍ਹਾਂ 2019 ’ਚ ਐਲਨਾਬਾਦ ਉਪਚੋਣ ਤੋਂ ਪਹਿਲਾਂ ਵੋਟਾਂ ਲਈ ਜਾਗਰੂਕ ਕਰਨ ਲਈ ਵੋਟਾਂ ਦੇ ਰੰਗ ਚਿੱਤਰਕਲਾ ਦੇ ਸੰਗ ਪ੍ਰੋਗਰਾਮ ਰਾਹੀਂ ਪੇਂਟਿੰਗ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਪਿੰਡ ਦੇ ਕਲੱਬ ਦੇ ਨਾਲ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ
Table of Contents
ਸਮਾਜਿਕ ਮੁੱਦਿਆਂ ’ਤੇ ਵੀ ਵਿਅੰਗ ਪੇਸ਼ ਕਰਦੀਆਂ ਹਨ ਤਸਵੀਰਾਂ
ਰਾਜਪਾਲ ਦਾ ਹੁਨਰ ਸਮਾਜ ਦੇ ਦ੍ਰਿਸ਼ ਨੂੰ ਵੀ ਭਲੀ-ਭਾਂਤੀ ਦਰਸਾਉਂਦਾ ਹੈ ਉਨ੍ਹਾਂ ਦੀ ਚਿੱਤਰਕਾਰੀ ਸਮਾਜ ’ਚ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਉਠਾਉਣਾ, ਕਿਸਾਨੀ ਵਰਗੇ ਮੁੱਦਿਆਂ ਨੂੰ ਅੱਗੇ ਲੈ ਕੇ ਆਉਣਾ, ਸੱਸ-ਨੂੰਹ ਦੇ ਰਿਸ਼ਤਿਆਂ ’ਚ ਮਿਠਾਸ ਘੋਲਦਾ, ਬੇਟੀਆਂ ਦੀ ਸੁਰੱਖਿਆ ਅਤੇ ਪੁਲਿਸ ਦੇ ਫਰਜ਼ ਦਾ ਅਹਿਸਾਸ ਕਰਵਾਉਂਦੀ ਹੈ
ਮੰਚਾਂ ’ਤੇ ਮਿਲਿਆ ਪੂਰਾ ਸਨਮਾਨ
ਰਾਜਪਾਲ ਸੁਥਾਰ ਦੀ ਕਲਾ ਨੂੰ ਵੱਖ-ਵੱਖ ਮੰਚਾਂ ’ਤੇ ਪੂਰਾ ਮਾਨ-ਸਨਮਾਨ ਮਿਲਿਆ ਹੈ ਵਿਸ਼ਵਕਰਮਾ ਸ਼ਿਕਸ਼ਾ ਨਿਆਸ ਸਿਰਸਾ ਵੱਲੋਂ ‘ਵਿਸ਼ਵਕਰਮਾ ਕਲਾ ਰਤਨ ਐਵਾਰਡ’, ਅਖਿਲ ਭਾਰਤੀ ਜਾਂਗਿੜ ਬ੍ਰਾਹਮਣ ਮਹਾਂਸਭਾ ਸਿਰਸਾ ਵੱਲੋਂ ‘ਸਮਾਜ ਗੌਰਵ ਸਨਮਾਨ’, ਉੱਪ ਮੰਡਲ ਪ੍ਰਸਾਸ਼ਨ ਐਲਨਾਬਾਦ, ਸਰਵੋਦਿਆ ਸ਼ਿਕਸ਼ਾ ਸਦਨ ਐਲਨਾਬਾਦ ਅਤੇ ਸਰਸਾ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਸ਼ੰਸਾ ਪੱਤਰ, ਸੰਸਕਾਰ ਭਾਰਤੀ ਪਲਵਲ ਵੱਲੋਂ ‘ਆਰਟ ਵਾਰੀਅਰ ਐਵਾਰਡ’ ਅਤੇ ਸਰ ਛੋਟੂ ਰਾਮ ਜਾਟ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ‘ਰੋਲ ਆਫ਼ ਆੱਨਰ’ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ
ਇਨ੍ਹਾਂ ਪ੍ਰਦਰਸ਼ਨੀਆਂ ’ਚ ਚਮਕਿਆ ਹੁਨਰ
-
ਅਪਰੈਲ 2016 ਅਭਿਨੰਦਨ ਆਰਟਸ ਚੰਡੀਗੜ੍ਹ ਵੱਲੋਂ ਆਲ ਇੰਡੀਆ ਪੇਂਟਿੰਗ ਪ੍ਰੋਗਰਾਮ ’ਚ ਸੋਨਾ
- ਜੂਨ 2016 ਨਟਰਾਜ ਆਰਟਸ ਜਾੱਨ ਰੇਵਾੜੀ ਵੱਲੋਂ ਨੈਸ਼ਨਲ ਲੇਵਲ ਪੇਂਟਿੰਗ ਪ੍ਰੋਗਰਾਮ ਅਤੇ ਵਰਕਸ਼ਾਪ ’ਚ ਨਟਰਾਜ ਕਲਾ ਰਤਨ ਐਵਾਰਡ ਅਤੇ ਗੋਲਡ ਮੈਡਲ
- ਜੁਲਾਈ 2016 ਨਟਰਾਜ ਆਰਟਸ ਜਾੱਨ ਰੇਵਾੜੀ ਵੱਲੋਂ ਕਰਵਾਈ ਨੈਸ਼ਨਲ ਪੱਧਰੀ ਪੋਰਟਰੇਟ ਵਰਕਸ਼ਾਪ ’ਚ ਹੁਨਰ ਐਵਾਰਡ
- ਸਤੰਬਰ 2016 ਰਸਰੰਗ ਆਰਟਸ ਵੱਲੋਂ ਦਿੱਲੀ ’ਚ ਇੰਟਰਨੈਸ਼ਨਲ ਪੇਂਟਿੰਗ ਪ੍ਰੋਗਰਾਮ ’ਚ ਗੋਲਡ ਮੈਡਲ
- ਅਪਰੈਲ 2017 ਅਤੇ ਹਾਰਟ ਆਫ਼ ਆਰਟ ਕੰਟੈਸਟ ਆਨਲਾਈਨ ਇੰਟਰਨੈਸ਼ਨਲ ਸਪੈਸ਼ਲ ਐਵਾਰਡ
- ਅਪਰੈਲ 2017 ਨਟਰਾਜ ਆਰਟਸ ਵੱਲੋਂ ਕਰਵਾਏ ਆੱਨ-ਲਾਈਨ ਪੇਟਿੰਗ ਐਕਜੀਬੇਸ਼ਨ ’ਚ ਗੋਲਡ ਐਵਾਰਡ
- ਅਪਰੈਲ 2017 ਨਟਰਾਜ ਆਰਟਸ ਵੱਲੋਂ ਕਰਵਾਈ ਪੇਟਿੰਗ ਐਕਜੀਬੇਸ਼ਨ ’ਚ ਗੋਲਡ ਐਵਾਰਡ
ਨਵੰਬਰ 2018 ਸੀਡੀਐੱਲਯੂ ਯੂਥ ਫੈਸਟੀਵਲ
- ਆੱਨ ਦਾ ਸਪੋਟ ਪੇਂਟਿੰਗ ’ਚ ਪਹਿਲਾਂ
- ਪੋਸਟਰ ਮੇਕਿੰਗ ’ਚ ਪਹਿਲਾ
- ਕਾਰਟੂਨਿੰਗ ’ਚ ਦੂਜਾ ਸਥਾਨ
- ਦਸੰਬਰ 2018 ਇੰਟਰ ਯੂਨੀਵਰਸਿਟੀ ਜੋਨਲ
- ਜੁਲਾਈ 2019 ਪੇਂਟਿੰਗ ਵਰਲਡ ਰਿਕਾਰਡ ਕਲਾ ਉਤਸਵ ’ਚ ਮੈਡਲ