Stress Free Life

Stress Free Life ਤਣਾਅ ਮੁਕਤ ਜੀਵਨ ਲਈ ਕਰੋ ਕੁਝ ਨਵਾਂ

ਆਧੁਨਿਕ ਯੁੱਗ ਦੀ ਦੇਣ ਤਣਾਅ ਤੋਂ ਸ਼ਾਇਦ ਹੀ ਕੋਈ ਬਚਿਆ ਹੋਵੇ ਸਭ ਇਸ ’ਚ ਪੂਰੀ ਤਰ੍ਹਾਂ ਉਲਝੇ ਹਨ ਬੱਸ ਫਰਕ ਐਨਾ ਹੈ ਕਿ ਕੋਈ ਘੱਟ ਤੇ ਕੋਈ ਜ਼ਿਆਦਾ ਹੈ ਤਣਾਅ ਸਾਡੀਆਂ ਖੁਸ਼ੀਆਂ ਨੂੰ ਘੱਟ ਕਰ ਰਿਹਾ ਹੈ ਅਤੇ ਸਮੱਸਿਆਵਾਂ ਨੂੰ ਵਧਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਸਾਡੀ ਸਿਹਤ ’ਤੇ ਪੈਂਦਾ ਹੈ

ਆਓ! ਅਸੀਂ ਤਣਾਅ ਦੇ ਕਾਰਨਾਂ ਨੂੰ ਜਾਣੀਏ ਅਤੇ ਉਸ ਨਾਲ ਨਜਿੱਠਣ ਲਈ ਤਿਆਰ ਰਹੀਏ

ਤਾਂ ਕਿ ਅਸੀਂ ਆਪਣਾ ਜੀਵਨ ਤਣਾਅ ਮੁਕਤ ਰੱਖ ਕੇ ਸਿਹਤਮੰਦ ਰਹਿ ਸਕੀਏ

  • ਅਤੀਤ ਦੀਆਂ ਬੁਰਾਈਆਂ ਨੂੰ ਯਾਦ ਕਰਕੇ ਅਤੇ ਭਵਿੱਖ ਦੀ ਚਿੰਤਾ ਕਰਕੇ ਆਪਣੇ ਵਰਤਮਾਨ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਅਤੀਤ ਜੇਕਰ ਵਧੀਆ ਹੋਵੇ ਤਾਂ ਉਸ ਨੂੰ ਆਪਣੀ ਪ੍ਰੇਰਨਾ ਦਾ ਸਰੋਤ ਬਣਾ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਅਤੀਤ ਮਾੜਾ ਹੋਵੇ ਤਾਂ ਉਸ ਨੂੰ ਭੁੱਲ ਜਾਣਾ ਹੀ ਬਿਹਤਰ ਹੈ
  • ਇਨਸਾਨ ਗਲਤੀਆਂ ਦਾ ਪੁਤਲਾ ਹੈ ਗਲਤੀ ਕਰਨ ’ਤੇ ਉਸ ਨੂੰ ਸੁਧਾਰਨ ’ਚ ਦੇਰ ਨਹੀਂ ਕਰਨੀ ਚਾਹੀਦੀ ਜੀਵਨ ’ਚ ਸੁਧਾਰ ਦੀ ਆਦਤ ਨੂੰ ਅਪਨਾ ਲੈਣਾ ਜ਼ਰੂਰੀ ਹੈ, ਫਿਰ ਤੁਸੀਂ ਅੱਗੇ ਵਧ ਸਕਦੇ ਹੋdo meditation daily in the era of epidemic you will get happiness
  • ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਕੋਈ ਵੀ ਇਨਸਾਨ ਸਰਵਗੁਣ ਸੰਪੰਨ ਨਹੀਂ ਹੁੰਦਾ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਆਪਣੀਆਂ ਚੰਗਿਆਈਆਂ ਨੂੰ ਲੱਭਣਾ ਚਾਹੀਦਾ ਹੈ ਹੀਣ ਭਾਵਨਾ ਲਿਆਉਣ ਨਾਲ ਮਨ ’ਚ ਨਕਾਰਾਤਮਕ ਭਾਵ ਪੈਦਾ ਹੁੰਦੇ ਹਨ ਉਨ੍ਹਾਂ ਤੋਂ ਬਚੋ
  • ਈਸ਼ਵਰ ਵੱਲੋਂ ਪ੍ਰਦਾਨ ਯੋਗਤਾਵਾਂ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ’ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ
  • ਰੋਜ਼ਾਨਾ ਵੱਧ ਤੋਂ ਵੱਧ ਖੁਸ਼ ਰਹਿਣਾ ਚਾਹੀਦਾ ਹੈ ਖੁਸ਼ਮਿਜਾਜ਼ ਸੁਭਾਅ ਸਕਾਰਾਤਮਕ ਸੋਚ ਦੇ ਲਈ ਮੱਦਦਗਾਰ ਹੁੰਦਾ ਹੈ ਅਤੇ ਸਿਹਤਮੰਦ ਜੀਵਨ ਦੀ ਕੁੰਜੀ ਵੀ ਹੁੰਦਾ ਹੈ ਹੱਸਣਾ ਸਰੀਰ ਲਈ ਇੱਕ ਚੰਗੀ ਕਸਰਤ ਹੈ
  • ਸਰੀਰ ਨੂੰ ਸਰਗਰਮ ਰੱਖਣ ’ਚ ਹੀ ਭਲਾਈ ਹੁੰਦੀ ਹੈ ਸਮਰੱਥਾ ਅਨੁਸਾਰ ਸਰੀਰ ਤੋਂ ਕੰਮ ਲੈਂਦੇ ਰਹੋ ਇਸ ਨਾਲ ਸਮਾਂ ਤਾਂ ਲੰਘੇਗਾ ਹੀ ਨਾਲ ਹੀ ਫਾਲਤੂ ਵਿਚਾਰ ਮਨ ’ਚ ਘਰ ਨਹੀਂ ਕਰਨਗੇ ਇਸ ਦੇ ਨਾਲ ਹਰ ਰੋਜ਼ ਥੋੜ੍ਹੀ-ਬਹੁਤ ਕਸਰਤ ਕਰਨ ਦੀ ਆਦਤ ਪਾਓ ਤਾਂ ਕਿ ਸਰੀਰ ਦੀ ਬੇਲੋੜੀ ਊਰਜਾ ਬਾਹਰ ਨਿੱਕਲਦੀ ਰਹੇ ਅਤੇ ਸਰੀਰ ’ਚ ਚੁਸਤੀ, ਫੁਰਤੀ ਬਣੀ ਰਹੇ
  • ਸਿਹਤਮੰਦ ਸਰੀਰ ਸਾਨੂੰ ਕਈ ਤਣਾਵਾਂ ਤੋਂ ਦੂਰ ਰੱਖਦਾ ਹੈ ਹਰ ਛੇ ਮਹੀਨੇ ਬਾਅਦ ਸਰੀਰਕ ਜਾਂਚ ਕਰਵਾਉਂਦੇ ਰਹੋ ਤਾਂ ਕਿ ਰੋਗ ਸਰੀਰ ’ਚ ਘਰ ਨਾ ਬਣਾ ਸਕਣ ਅਤੇ ਸ਼ੁਰੂਆਤੀ ਅਵਸਥਾ ’ਚ ਹੀ ਸਹੀ ਇਲਾਜ ਹੋ ਸਕੇ ਇਹ ਸੱਚ ਹੈ ਕਿ ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਦਿਮਾਗ ਹੁੰਦਾ ਹੈ
  • ਕਮੀਆਂ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਇਸ ਲਈ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਤੋਂ ਸਲਾਹ ਲਓ ਉਨ੍ਹਾਂ ਦੇ ਤਜ਼ਰਬਿਆਂ ਅਤੇ ਚੰਗਿਆਈਆਂ ਨੂੰ ਜੀਵਨ ’ਚ ਢਾਲਣ ਦਾ ਯਤਨ ਕਰੋ ਕੁਝ ਸਮੱਸਿਆਵਾਂ ਲਈ ਘਰ ਦੇ ਬਜ਼ੁਰਗਾਂ ਦੀ ਸਲਾਹ ਅਤੇ ਮਾਰਗਦਰਸ਼ਨ ਲੈ ਕੇ ਆਪਣੇ ਤਣਾਅ ਨੂੰ ਦੂਰ ਕਰ ਸਕਦੇ ਹੋ
  • ਮਨ ’ਚ ਇਹ ਭਾਵ ਬਣਾਓ ਕਿ ਕੋਈ ਵੀ ਕੰਮ ਅਜਿਹਾ ਨਹੀਂ ਹੈ ਜੋ ਨਹੀਂ ਕੀਤਾ ਜਾ ਸਕਦਾ ਬੱਸ ਲੋੜ ਹੈ ਆਤਮ ਬਲ ਤੇ ਸਹੀ ਸੋਚ ਅਤੇ ਉਸ ’ਤੇ ਅਮਲ ਕਰਨ ਦੀ
  • ਜੀਵਨ ’ਚ ਉਦੇਸ਼ ਬਣਾਓ ਅਤੇ ਉਸ ਨੂੰ ਪੂਰਾ ਕਰਨ ਲਈ ਸਹੀ ਯੋਜਨਾਵਾਂ ਤਿਆਰ ਕਰਕੇ ਉਨ੍ਹਾਂ ’ਤੇ ਅਮਲ ਕਰੋ ਜੋ ਉਦੇਸ਼ ਬਣਾ ਰਹੇ ਹੋ ਉਸਦੇ ਨਫੇ-ਨੁਕਸਾਨ ’ਤੇ ਵੀ ਪਹਿਲਾਂ ਹੀ ਵਿਚਾਰ ਕਰਕੇ ਸਮਾਂ-ਸਾਰਣੀ ਤਿਆਰ ਕਰੋ ਅਤੇ ਉਸ ’ਤੇ ਅਨੁਸ਼ਾਸਿਤ ਰੂਪ ਨਾਲ ਕੰਮ ’ਤੇ ਲੱਗ ਜਾਓ
  • ਖੁਦ ਨੂੰ ਰੁੱਝਿਆ ਹੋਇਆ ਰੱਖੋ ਖਾਲੀ ਨਾ ਰਹੋ ਖਾਲੀ ਦਿਮਾਗ ਸ਼ੈਤਾਨ ਦਾ ਘਰ, ਇਹ ਕਹਾਵਤ ਸੱਚ ਹੈ ਜੇਕਰ ਤੁਸੀਂ ਖਾਲੀ ਨਹੀਂ ਹੋਵੋਗੇ ਤਾਂ ਤਣਾਅ ਪੈਦਾ ਹੀ ਨਹੀਂ ਹੋਣਗੇ ਆਪਣੇ ਇਸ ਜਨਮ ਨੂੰ ਵਿਅਰਥ ਨਾ ਗੁਆਓ ਚੰਗੇ ਕਰਮ ਕਰੋ
  • ਚੰਗਾ ਦੋਸਤ ਵੀ ਤਣਾਅ ਨੂੰ ਦੂਰ ਕਰਨ ’ਚ ਮੱਦਦ ਕਰਦਾ ਹੈ ਇਸ ਲਈ ਚੰਗਾ ਦੋਸਤ ਜ਼ਰੂਰ ਬਣਾਓ ਜਿਸ ਨਾਲ ਆਪਣੇ ਮਨ ਦੇ ਦੁੱਖ-ਸੁੱਖ ਵੰਡ ਸਕੋ ਦੋਸਤ ਬਣਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਦੋਸਤ ਭਰੋਸੇਯੋਗ ਹੋਵੇ, ਤੁਹਾਡਾ ਮਜ਼ਾਕ ਉਡਾਉਣ ਵਾਲਾ ਨਾ ਹੋਵੇ ਦੋਸਤ ਪਰਿਵਾਰ ਦਾ ਮੈਂਬਰ ਵੀ ਹੋ ਸਕਦਾ ਹੈ ਅਤੇ ਬਾਹਰ ਵਾਲਾ ਵੀ
    -ਸੁਨੀਤਾ ਗਾਬਾ
Also Read:  ਇੰਜ ਬਚੋ ਲੂ ਦੇ ਥਪੇੜਿਆਂ ਤੋਂ