ਪ੍ਰੋਫੈਸ਼ਨਲ ਲਾਈਫ ’ਚ ਕਾਮਯਾਬੀ ਲਈ tips on how to be successful at work
ਪ੍ਰੋਫੈਸ਼ਨਲ ਲਾਈਫ ’ਚ ਕਾਮਯਾਬੀ ਲਈ ਜਿੱਥੇ ਕੁਆਲੀਫਾਈਡ ਅਤੇ ਕੰਮ ’ਚ ਐਫੀਸ਼ੀਅੰਟ ਹੋਣਾ ਜ਼ਰੂਰੀ ਹੈ
ਉੱਥੇ ਸਾਫਟ-ਸਕਿੱਲਸ ਦੀ ਅਹਿਮੀਅਤ ਵੀ ਘੱੱਟ ਨਹੀਂ ਕਿਉਂਕਿ ਇੱਕ ਜ਼ਰਾ-ਜਿਹੀ ਗੱਲ ਨੂੰ ਲੈ ਕੇ ਨਾ-ਸਮਝੀ ਦਿਖਾਉਣ ’ਤੇ ਸਾਰੇ ਕੀਤੇ ਕਰਾਏ ’ਤੇ ਪਾਣੀ ਫਿਰ ਸਕਦਾ ਹੈ ਤੁਹਾਡੀ ਪ੍ਰਮੋਸ਼ਨ ਰੁਕ ਸਕਦੀ ਹੈ
ਚੰਗਾ ਹੋਵੇਗਾ ਤੁਸੀਂ ਆਪਣੇ ਵਿਹਾਰ ਦਾ ਸਮੇਂ-ਸਮੇਂ ’ਤੇ ਵਿਸ਼ਲੇਸ਼ਣ ਕਰਦੇ ਰਹੋ ਜੇਕਰ ਤੁਸੀਂ ਸੁਭਾਅ ਤੋਂ ਹਾਇਪਰ ਸੈਂਸਟਿਵ ਹੋ, ਜ਼ਰਾ-ਜ਼ਰਾ ਜਿਹੀ ਗੱਲ ਦਿਲ ’ਤੇ ਲਾ ਬੈਠਦੇ ਹੋ ਤਾਂ ਇਹ ਤੁਹਾਡੀ ਤਰੱਕੀ ਦੇ ਰਾਹ ’ਚ ਰੁਕਾਵਟ ਬਣ ਸਕਦਾ ਹੈ ਆਫ਼ਿਸ ’ਚ ਤੁਸੀਂ ਪ੍ਰੋਫੈਸ਼ਨਲ ਬਣ ਕੇ ਰਹਿਣਾ ਹੈ ਇਸ ਦੇ ਲਈ ਆਪਣੀਆਂ ਭਾਵਨਾਵਾਂ ’ਤੇ ਕੰਟਰੋਲ ਰੱਖਣਾ ਸਿੱਖਣਾ ਹੋਵੇਗਾ ਅੱਜ-ਕੱਲ੍ਹ ਬਹੁਤ ਸਾਰੇ ਵਰਕਸ਼ਾਪ, ਪਰਸਨੈਲਿਟੀ ਡਿਵੈਲਪਮੈਂਟ ਕੋਰਸ ਇਹ ਸਭ ਵੀ ਸਿਖਾ ਰਹੇ ਹਨ ਤੁਸੀਂ ਆਪਣੀ ਸੁਵਿਧਾ ਅਨੁਸਾਰ ਕੋਈ ਕੋਰਸ ਇਸ ਵਿਸ਼ੇ ’ਤੇ ਕਰ ਸਕਦੇ ਹੋ ਇਸ ਵਿਸ਼ੇ ’ਤੇ ਕਿਤਾਬਾਂ ਪੜ੍ਹ ਸਕਦੇ ਹੋ
Table of Contents
ਸੈਲਫ ਹੈਲਪ ਬੁਕਸ ਵੀ ਤੁਹਾਡੀ ਹੈਲਪ ਲਈ ਹੈ
ਡਾਇਰੀ ਮੈਨਟੇਨ ਕਰੋ:-
ਭਾਵਨਾਵਾਂ ’ਤੇ ਕੰਟਰੋਲ ਰੱਖਣਾ ਏਨਾ ਮੁਸ਼ਕਲ ਵੀ ਨਹੀਂ ਹੈ ਇਸ ਨੂੰ ਰੈਗੂਲਰ ਪ੍ਰੈਕਟਿਸ ਨਾਲ ਸਿੱਖਿਆ ਜਾ ਸਕਦਾ ਹੈ ਇੱਕ ਸਰਲ ਅਤੇ ਸੁਵਿਧਾਜਨਕ ਟੈਕਨੀਕ ਹੈ ਡਾਇਰੀ ’ਚ ਆਪਣੇ ਪਲੱਸ ਮਾਈਨਸ ਪੁਆਇੰਟ ਨੋਟ ਕਰਨਾ ਆਪਣੇ ਗੁੱਸੇ, ਇਮੋਸ਼ਨਲ ਆਊਟਬਰਸਟ ਨੂੰ ਐਨੇਲਾਇਜ਼ ਕਰਨ ਲਈ ਉਨ੍ਹਾਂ ਦਾ ਰੈਫਰੈਂਸ ਵੀ ਨੋਟਿਸ ’ਚ ਲਓ ਉਨ੍ਹਾਂ ਸਥਿਤੀਆਂ ਨੂੰ ਯਾਦ ਕਰੋ, ਜਿਸ ਦੇ ਹੋਣ ’ਤੇ ਤੁਸੀਂ ਆਪਣਾ ਆਪਾ ਖੋ ਬੈਠਦੇ ਹੋ ਅੱਗੇ ਤੋਂ ਅਜਿਹੀ ਸਥਿਤੀ ਆਉਣ ’ਤੇ ਸੰਭਲ ਜਾਓ ਦਿਮਾਗ ’ਚ ਵੱਜ ਰਹੀ ਘੰਟੀ ਨੂੰ ਸੁਣੋ ਅਤੇ ਸੰਭਲ ਜਾਓ
ਬਾੱਸ ਇਜ਼ ਆੱਲਵੇਜ਼ ਰਾਈਟ:-
ਬਾੱਸ ਨਾਲ ਉਲਝਣਾ ਪਾਣੀ ’ਚ ਰਹਿ ਕੇ ਮਗਰਮੱਛ ਨਾਲ ਵੈਰ ਕਰਨ ਵਰਗਾ ਹੈ, ਇਸ ਲਈ ਇਹ ਮੰਨ ਕੇ ਚੱਲਣ ’ਚ ਵੀ ਭਲਾਈ ਹੈ ਕਿ ਬਾੱਸ ਇਜ਼ ਆੱਲਵੇਜ਼ ਰਾਈਟ ਨਾਲ ਹੀ ਕੰਮ ਕਰਦੇ ਹੋਏ ਬਾੱਸ ਦੀ ਸਾਈਕੋਲੋਜੀ ਨੂੰ ਸਮਝੋ ਅਤੇ ਉਸੇ ਦੇ ਅਨੁਕੂਲ ਚੱਲਦੇ ਹੋਏ ਉਨ੍ਹਾਂ ਦੇ ਨਾਲ ਆਪਣਾ ਵਿਹਾਰ ਰੱਖੋ ਜੇਕਰ ਤੁਸੀਂ ਉਨ੍ਹਾਂ ਦੀ ਗੱਲ ਤੋਂ ਅਸਹਿਮਤ ਹੋ, ਉਦੋਂ ਵੀ ਬਗੈਰ ਰੂਢ ਹੋਏ ਨਿਮਰਤਾ ਨਾਲ ਹੀ ਪੇਸ਼ ਆਓ
ਸੰਤੋਖ ਰੱਖੋ:-
ਕਈ ਵਾਰ ਕੋਈ ਅਜਿਹੀ ਗੱਲ ਹੋ ਜਾਂਦੀ ਹੈ ਜੋ ਤੁਹਾਨੂੰ ਪ੍ਰੋਵੋਕ ਕਰ ਜਾਂਦੀ ਹੈ ਪਰ ਤੇਜ ਪ੍ਰਤੀਕਿਰਿਆ ਦੇ ਕੇ ਵੀ ਕੀ ਹੋਵੇਗਾ, ਸਾਹਮਣੇ ਵਾਲਾ ਸਮਝ ਸਕੇਗਾ, ਜੇਕਰ ਸਮਝਦਾਰ ਹੋਵੇਗਾ ਤਾਂ ਅਜਿਹੀ ਗੱਲ ਹੀ ਕਿਉਂ ਕਰਦਾ? ਉਸ ਸਮੇਂ ਹੌਂਸਲਾ ਰੱਖੋ ਅਤੇ ਜ਼ਰੂਰੀ ਸਮਝੋ ਤਾਂ ਬਾਅਦ ’ਚ ਸੰਤੋਖਪੂਰਵਕ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਾਇਆ ਜਾ ਸਕਦਾ ਹੈ
ਨਾਪਸੰਦ ਹੋਣ ’ਤੇ:-
ਕਈ ਲੋਕਾਂ ਦੀ ਸਟਰਾਂਗ ਲਾਈਕਸ ਅਤੇ ਡਿਸਲਾਈਕਸ ਹੁੰਦੀ ਹੈ ਪਰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਸੌ ਪਰਸੈਂਟ ਚੰਗਾ ਜਾਂ ਬੁਰਾ ਨਹੀਂ ਹੁੰਦਾ ਫਿਰ ਤੁਹਾਡੇ ਮਨ ’ਚ ਕਿਸੇ ਦੀ ਕਿਹੋ ਜਿਹੀ ਵੀ ਬੁਰੀ ਇਮੇਜ਼ ਕਿਉਂ ਨਾ ਬਣੀ ਹੋਈ ਹੋਵੇ, ਉਸ ’ਤੇ ਕਦੇ ਆਪਣੀ ਨਾਪਸੰਦ ਜ਼ਾਹਿਰ ਨਾ ਹੋਣ ਦਿਓ ਆਫ਼ਿਸ ’ਚ ਅਜਿਹੇ ਲੋਕਾਂ ਨਾਲ ਵੀ ਚੰਗੇ ਰਿਸਤੇ ਬਣਾ ਕੇ ਰੱਖੋ ਇਸੇ ਦਾ ਨਾਂਅ ਡਿਪਲੋਮੇਸੀ ਹੈ ਜੋ ਤੁਹਾਨੂੰ ਆਉਣੀ ਚਾਹੀਦੀ ਹੈ ਹਾਂ, ਏਨਾ ਕਰ ਸਕਦੇ ਹੋ ਕਿ ਉਨ੍ਹਾਂ ਨਾਲ ਸਿਰਫ਼ ਪ੍ਰੋਫੈਸ਼ਨਲ ਗੱਲਬਾਤ ਹੀ ਰੱਖੋ ਅਤੇ ਟੂ ਦਾ ਪੁਆਇੰਟ ਗੱਲ ਕਰੋ
ਪਾੱਜ਼ੀਟਿਵ ਅਪ੍ਰੋਚ ਰੱਖੋ:-
ਜੀਵਨ ’ਚ ਪਾਜ਼ੀਟਿਵ ਸੋਚ ਬਹੁਤ ਮਹੱਤਵ ਰੱਖਦੀ ਹੈ ਤੁਹਾਡੀਆਂ ਖੁਸ਼ੀਆਂ, ਸੁੱਖ ਚੈਨ ਅਤੇ ਕਾਮਯਾਬੀ ਉਸ ’ਤੇ ਬਹੁਤ ਨਿਰਭਰ ਕਰਦੀ ਹੈ ਆਫ਼ਿਸ ’ਚ ਤੁਹਾਡੇ ਨਾਲ ਬਹੁਤ ਸਾਰੇ ਲੋਕ ਹੁੰਦੇ ਹਨ ਕਿਉਂਕਿ ਇੱਥੇ ਸਾਰੇ ਕੰਮ ਦੇ ਮਕਸਦ ਨਾਲ ਹੀ ਆਉਂਦੇ ਹਨ ਇਸ ਲਈ ਤੁਸੀਂ ਵੀ ਉਸ ਨੂੰ ਮੱਦੇਨਜ਼ਰ ਰੱਖ ਕੇ ਚੱਲੋ ਪ੍ਰੋਫੈਸ਼ਨਲ ਗੱਲਾਂ ਨੂੰ ਦਿਲ ’ਤੇ ਨਾ ਲਓ ਆਫ਼ਿਸ ਦੀ ਗੱਲ ਉੱਥੇ ਤੱਕ ਸੀਮਤ ਰਹੇ ਉਸ ਨੂੰ ਘਰ ਤੱਕ ਨਾ ਲੈ ਜਾਓ
ਬੁਰਾਈ ’ਚ ਵੀ ਚੰਗਿਆਈ ਛੁਪੀ ਹੁੰਦੀ ਹੈ, ਇਹ ਮੰਨਦੇ ਹੋਏ ਸਦਾ ਚੰਗਾ ਹੀ ਸੋਚਣ ਦਾ ਯਤਨ ਕਰੋ ਇਸ ਨਾਲ ਤੁਸੀਂ ਜੋ ਊਰਜਾ ਬਚਾ ਸਕੋਂਗੇ, ਉਸ ਨੂੰ ਆਪਣੇ ਕੰਮ ’ਚ ਇਸਤੇਮਾਲ ਕਰੋ ਤੁਸੀਂ ਕੰਮ ਪ੍ਰਤੀ ਜ਼ਿਆਦਾ ਫੋਕਸਡ ਰਹਿ ਸਕੋਂਗੇ ਇਮੋਸ਼ਨਲਫੁਲ ਬਣ ਕੇ ਕੁਝ ਹਾਸਲ ਨਹੀਂ ਹੋਵੇਗਾ ਸਗੋਂ ਸਹਿਕਰਮੀਆਂ ਦੇ ਹਾਸੇ ਦਾ ਪਾਤਰ ਬਣੋਂਗੇ
ਕਿਸਮਤ ਜਾਂ ਚਾਨਸੇਜ਼ ਅਤੇ ਤੁਹਾਡੀ ਆਪਣੀ ਮਿਹਨਤ ਲਗਨ, ਐਕਸਪਰਟਾਇਜ਼ ਦੇ ਨਾਲ-ਨਾਲ ਤੁਹਾਡੀ ਪਲੀਜਿੰਗ ਪਰਸਨੈਲਿਟੀ ਵੀ ਪ੍ਰੋਫੈਸ਼ਨਲ ਲਾਈਫ ’ਚ ਕਾਮਯਾਬੀ ਲਈ ਓਨੀ ਹੀ ਇੰਮਪਾਰਟੈਂਟ ਹੈ
ਊਸ਼ਾ ਜੈਨ ‘ਸ਼ੀਰੀ’