ਦੁਨੀਆਂ ਭਰ ’ਚ ਮਨਾਇਆ ਥ੍ਰੀ ਇਨ ਵਨ ਐੱਮ.ਐੱਸ.ਜੀ. ਭੰਡਾਰਾ
Table of Contents
ਮਾਨਵਤਾ ਭਲਾਈ ਦਾ 168ਵਾਂ ਕਾਰਜ
ਜੇਕਰ ਕੋਈ ਪ੍ਰੇਮੀ ਜਾਂ ਸੇਵਾਦਾਰ ਕਿਸੇ ਦੁੱਖ ਜਾਂ ਮੁਸੀਬਤ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਸਾਰੇ ਸ਼ਰਧਾਲੂ ਇਕੱਠੇ ਜਾਂ ਵਿਅਕਤੀਗਤ ਤੌਰ ’ਤੇ ਉਸ ਦੀ ਹਰ ਸੰਭਵ ਤਰੀਕੇ ਨਾਲ ਵਿੱਤੀ ਅਤੇ ਸਮਾਜਿਕ ਸਹਾਇਤਾ ਕਰਨਗੇ।
ਅਪਰੈਲ ਮਹੀਨੇ ’ਚ ਫਸਲੀ ਚੱਕਰ ਜਿਵੇਂ ਫਿਰ ਤੋਂ ਨਵੇਂ ਅੰਦਾਜ ’ਚ ਆਉਣ ਨੂੰ ਕਾਹਲਾ ਹੁੰਦਾ ਹੈ, ਉਵੇਂ ਹੀ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਇਹ ਮਹੀਨਾ ਬੜਾ ਅਹਿਮੀਅਤ ਰੱਖਦਾ ਹੈ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1960 ’ਚ 18 ਅਪਰੈਲ ਦੇ ਦਿਨ ਚੋਲਾ ਬਦਲ ਕੇ ਖੁਦ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨੌਜਵਾਨ ਰੂਪ ’ਚ ਪ੍ਰਗਟ ਕੀਤਾ ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇਸ ਦਿਨ ਦੁਨੀਆਂ ਭਰ ’ਚ ਥਰੀ ਇਨ ਵਨ ਐੱਮ.ਐੱਸ.ਜੀ. ਭੰਡਾਰਾ ਮਨਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮ.ਐੱਸ.ਜੀ.) ਨੇ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾ ਕੇ ਮਾਨਵਤਾ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕੀਤਾ

ਫਸਲੀ ਸੀਜ਼ਨ ਦੇ ਬਾਵਜੂਦ ਵੱਖ-ਵੱਖ ਸੂਬੇ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਹੋਰ ਥਾਵਾਂ ’ਤੇ ਐੱਮ.ਐੱਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ ‘ਆਨਲਾਈਨ ਗੁਰੂਕੁਲ’ ਰਾਹੀਂ ਪੂਜਨੀਕ ਗੁਰੂ ਜੀ ਨੇ ਲੋਕਾਂ ਨੂੰ ਨਸ਼ੇ, ਮਾਸਾਹਾਰ ਵਰਗੀਆਂ ਸਮਾਜਿਕ ਬੁਰਾਈਆਂ ਤਿਆਗਣ ਦਾ ਪ੍ਰਣ ਕਰਵਾਇਆ ਇਸ ਦੌਰਾਨ ਸਾਧ-ਸੰਗਤ ਨੇ ਵਧਦੀ ਮੌਸਮੀ ਗਰਮੀ ਦੇ ਮੱਦੇਨਜ਼ਰ ਗਰੀਬ ਬਸਤੀਆਂ ’ਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਫਿਲਟਰ ਲਗਵਾਉਣ ਦਾ ਵੀ ਸੰਕਲਪ ਲਿਆ
ਨਿਸਵਾਰਥ ਸੇਵਾ: 666 ਜਣਿਆਂ ਦੇ ਦਿਲ ਦੀ ਹੋਈ ਮੁਫ਼ਤ ਜਾਂਚ
ਪਵਿੱਤਰ ਥਰੀ ਇਨ ਵਨ ਐੱਮ.ਐੱਸ.ਜੀ. ਭੰਡਾਰੇ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵੱਲੋਂ ਦਿਲ ਦੇ ਰੋਗ ਦਾ ਚੈਕਅੱਪ ਅਤੇ ਨਿਵਾਰਣ ਕੈਂਪ ਲਾਇਆ ਗਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੈਂਪ ਦਾ ਸ਼ੁੱਭ ਆਰੰਭ ਕੀਤਾ ਅਤੇ ਡਾਕਟਰਾਂ ਅਤੇ ਹੋਰ ਸਟਾਫ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ ਇਹ ਕੈਂਪ 666 ਮਰੀਜ਼ਾਂ ਲਈ ਲਾਭਦਾਇਕ ਸਾਬਤ ਹੋਇਆ, ਜਿਸ ’ਚ 311 ਪੁਰਸ਼ਾਂ ਅਤੇ 355 ਔਰਤਾਂ ਦੀ ਜਾਂਚ ਕੀਤੀ ਗਈ ਕੈਂਪ ’ਚ 50 ਜਣਿਆਂ ਦੀ ਈਕੋ ਜਾਂਚ, 149 ਦੀ ਈਸੀਜੀ ਕੀਤੀ ਗਈ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਦਿਲ ਦੇ ਰੋਗ ਸਬੰਧੀ ਜਾਂਚ ਦੇ ਨਾਲ-ਨਾਲ ਲੈਬ ਸਬੰਧੀ,
































































