‘ਇਹ ਕਰਨਗੇ ਤੁਹਾਡੀ ਰੱਖਿਆ! ਇਹੀ ਤੁਹਾਡੇ ਵਾਰਿਸ ਹਨ’ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਮਾਸਟਰ ਪ੍ਰੇਮੀ ਗੁਰਜੰਟ ਸਿੰਘ ਇੰਸਾਂ ਸਪੁੱਤਰ ਸੱਚਖੰਡਵਾਸੀ ਸ੍ਰੀ ਸੇਵਾ ਸਿੰਘ ਜੀ ਪਿੰਡ ਸੰਗਤਖੁਰਦ ਜ਼ਿਲ੍ਹਾ ਬਠਿੰਡਾ ਉਹ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ-
ਸੰਨ 1975 ’ਚ ਪਿੰਡ ਲੇਲੇ ਵਾਲਾ ਜ਼ਿਲ੍ਹਾ ਬਠਿੰਡਾ ’ਚ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਸੀ ਉਨ੍ਹੀਂ ਦਿਨੀਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਸੰਗਤ ਖੁਰਦ ਵਿੱਚ ਪੜ੍ਹਾਉਂਦਾ ਸੀ ਸਕੂਲ ਦੇ ਸਾਹਮਣੇ ਰਜਬਾਹੇ ਦੇ ਪੁੱਲ ’ਤੇ ਲੋਕਾਂ ਦਾ ਇਕੱਠ ਦੇਖ ਕੇ ਮੈਂ ਬੱਚਿਆਂ ਤੋਂ ਪੁੱਛਿਆਂ ਕਿ ਇਹ ਇਕੱਠ ਕਿਉਂ ਹੈ? ਬੱਚਿਆਂ ਨੇ ਦੱਸਿਆਂ ਕਿ ਅੱਜ ਪਿੰਡ ਲੇਲੇ ਵਾਲਾ ’ਚ ਸਰਸੇ ਵਾਲੇ ਸੰਤਾਂ ਦਾ ਸਤਿਸੰਗ ਹੈ ਅਤੇ ਉਨ੍ਹਾਂ ਦੇ ਪਵਿੱਤਰ ਦਰਸ਼ਨਾਂ ਲਈ ਇਹ ਭਗਤ-ਜਨ (ਪ੍ਰੇਮੀ-ਜਨ) ਇੱਥੇ ਆਏ ਹਨ।
ਐਨੇ ’ਚ ਪੂਜਨੀਕ ਪਰਮ ਪਿਤਾ ਜੀ ਦੀ ਜੀਪ ਆ ਕੇ ਪੁੱਲ ’ਤੇ ਰੁਕੀ ਸਾਰੇ ਪ੍ਰੇਮੀ ਭਗਤਜਨਾਂ ਦੀਆਂ ਅੱਖਾਂ ’ਚ ਆਈ ਚਮਕ ਅਤੇ ਬੇਹੱਦ ਇੰਤਹਾ ਪਿਆਰ ਦੇਖ ਕੇ ਮੈਨੂੰ ਵੀ ਮਾਲਕ ਨੇ ਖਿਆਲ ਦਿੱਤਾ ਕਿ ਤੂੰ ਵੀ ਸੰਤਾਂ ਦੇ ਦਰਸ਼ਨ ਕਰ ਲੈ ਦੇਖਣਾ ਤਾਂ ਚਾਹੀਦਾ ਹੈ ਅਜਿਹੇ ਕਿਹੜੇ ਸੰਤ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਇਹ ਲੋਕ ਐਨੇ ਲਲਾਇਤ ਹਨ ਮੈਂ ਸਕੂਲ ਦੇ ਗੇਟ ਤੋਂ ਪੁੱਲ ਵੱਲ ਜਾਣ ਲੱਗਿਆ ਤਾਂ ਮੈਂ ਦੇਖਿਆਂ ਪਰਮ ਪਿਤਾ ਜੀ ਦੀ ਜੀਪ ਮੇਰੇ ਵੱਲ ਆ ਰਹੀ ਹੈ ਉਨ੍ਹਾਂ ਨੂੰ ਦੇਖਦੇ ਹੀ ਮੇਰਾ ਸਿਰ ਮੇਰਾ ਤਨ-ਮਨ ਆਦਿ ਸ਼ਰਧਾ ਨਾਲ ਝੁੱਕ ਗਏ ਅਤੇ ਦੋਵੇਂ ਹੱਥ ਜੋੜ ਕੇ ਪੂਜਨੀਕ ਪਰਮ ਪਿਤਾ ਜੀ ਨੂੰ ਸਜਦਾ ਕੀਤਾ।
ਪੂਜਨੀਕ ਪਿਤਾ ਜੀ ਨੇ ਮੈਨੂੰ ਆਪਣਾ ਪਾਵਨ ਆਸ਼ੀਰਵਾਦ ਦਿੱਤਾ ਤਾਂ ਮੇਰੇ ਦਿਲ ’ਚ ਅਜਿਹੀ ਖੁਸ਼ੀ ਦੀ ਲਹਿਰ ਦੌੜ ਗਈ ਕਿ ਜਿਸਦਾ ਵਰਣਨ ਨਹੀਂ ਹੋ ਸਕਦਾ ਜਿਵੇਂ ਮੇਰੀ ਰੂਹ ਨੇ ਆਪਣੇ ਸੱਚੇ ਰਹਿਬਰ ਨੂੰ ਪਹਿਚਾਣ ਲਿਆ ਹੋਵੇ! ਮੈਨੂੰ ਆਪਣੇ ਆਪ ਦੀ ਹੋਸ਼ ਨਾ ਰਹੀ ਗੱਡੀ ਦੂਰ ਜਾ ਰਹੀ ਸੀ ਪਰ ਮੇਰੀ ਨਜ਼ਰ ਹੱਟਣ ਦਾ ਨਾਂਅ ਨਹੀਂ ਲੈ ਰਹੀ ਸੀ ਐਨੇ ’ਚ ਪ੍ਰੇਮੀਜਨ ਮੇਰੇ ਕੋਲ ਆ ਗਏ ਉਨ੍ਹਾਂ ਨੇ ਮੇਰੇ ਦਿਲ ਦੀ ਭਾਵਨਾ ਨੂੰ ਭਾਂਪਦੇ ਹੋਏ ਮੈਨੂੰ ਪੂਜਨੀਕ ਪਿਤਾ ਜੀ ਦੇ ਆਸ਼ੀਰਵਾਦ ਦਾ ਪ੍ਰਸ਼ਾਦ ਦਿੰਦੇ ਹੋਏ ਕਿਹਾ, ਮਾਸਟਰ ਜੀ, ਇਹ ਲਓ ਪ੍ਰਸ਼ਾਦ, ਅੱਜ ਪਿੰਡ ਲੇਲੇ ਵਾਲਾ ’ਚ ਸਤਿਸੰਗ ਹੈ।
ਉੱਥੇ ਚੱਲੋ ਅਤੇ ਜੀਅ ਭਰ ਕੇ ਦਰਸ਼ਨ ਕਰ ਲੈਣਾ ਪ੍ਰੇਮੀਆਂ ਦੀ ਪ੍ਰੇਰਨਾ ਅਤੇ ਸਤਿਗੁਰੂ ਦੇ ਪ੍ਰੇਮ ’ਚ ਖਿੱਚਿਆ ਮੈਂ ਪਿੰਡ ਲੇਲੇ ਵਾਲੇ ’ਚ ਪਹੁੰਚ ਗਿਆ ਮੈਂ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਪਹਿਲੀ ਵਾਰ ਸੁਣਿਆ ਸੀ ਰੂਹ ਨੂੰ ਬਹੁਤ ਹੀ ਆਨੰਦ ਮਿਲਿਆ ਮੈਨੂੰ ਸੱਚੇ ਪ੍ਰੇਮ ਦੀ ਚਿੰਗਾਰੀ ਲੱਗ ਚੁੱਕੀ ਸੀ, ਜੋ ਅੱਜ ਵੀ ਜਿਉਂ ਦੀ ਤਿਉਂ ਭੜਕ ਰਹੀ ਹੈ ਉਸੇ ਸਾਲ ਮੈਨੂੰ ਨਾਮ ਦੀ ਅਨਮੋਲ ਦਾਤ ਵੀ ਮਿਲ ਗਈ 22 ਜੂਨ 1989 ਦੀ ਗੱਲ ਹੈ ਮੈਂ ਆਪਣੇ ਇੱਕ ਮਿੱਤਰ ਮਾਸਟਰ ਲਛਮਣ ਦਾਸ ਨਾਲ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ਲਈ ਸੱਚਾ ਸੌਦਾ ਦਰਬਾਰ ਸਰਸਾ ਆਇਆ ਹੋਇਆ ਸੀ।
ਉੱਥੇ ਮੈਨੂੰ ਜੀ. ਐੱਸ. ਐੱਮ. ਬਾਈ ਸੁਮੇਰ ਜੀ ਮਿਲੇ ਅਤੇ ਮੇਰੇ ਹੱਥ ’ਚ 15 ਚਿੱਠੀਆਂ ਫੜ੍ਹਾਉਂਦੇ ਹੋਏ ਕਿਹਾ ਕਿ ਇਹ ਚਿੱਠੀਆਂ ਅਗਲੇ ਦੋ-ਚਾਰ ਦਿਨਾਂ ’ਚ ਇਨ੍ਹਾਂ-ਇਨ੍ਹਾਂ ਪਿੰਡਾਂ ’ਚ ਪਹੁੰਚਾਉਣੀਆਂ ਹਨ ਅਤੇ ਇਹਨਾਂ ’ਚ ਇੱਕ ਚਿੱਠੀ ਤੁਹਾਡੀ ਵੀ ਹੈ ਤੁਸੀਂ ਕਹਿਣਾ ਹੈ ਕਿ ਇਹ ਪੂਜਨੀਕ ਪਰਮ ਪਿਤਾ ਜੀ ਦਾ ਹੁਕਮ ਹੈ ਕਿ 22 ਜੁਲਾਈ 1989 ਨੂੰ ਡੇਰੇ ’ਚ ਪਹੁੰਚਣਾ ਹੈ ਜੀ. ਐੱਸ. ਐੱਸ. (ਗੁਰੂ ਵਿੱਦ ਸੇਵਾਦਾਰ ਸਤਿਸੰਗ) ਵਿੱਚ ਜ਼ਰੂਰ ਆਓ। ਮੈਂ ਘਰ ਆ ਕੇ ਚਿੱਠੀ ਪੜ੍ਹੀ ਤਾਂ ਮੇਰਾ ਦਿਲ ਬਹੁਤ ਉਦਾਸ ਹੋ ਗਿਆ ਮੈਂ ਸੋਚਿਆ ਕਿ ਹੁਣ ਪਰਮ ਪਿਤਾ ਜੀ ਗੁਰਗੱਦੀ ਬਖ਼ਸ਼ਣਗੇ ਅਤੇ ਪਤਾ ਨਹੀਂ ਕੀ ਹੋਵੇਗਾ! ਕਿਵੇਂ ਹੋਵੇਗਾ!
ਮੈਂ ਨਾ ਕੁਝ ਖਾਧਾ ਨਾ ਪੀਤਾ, ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਣ ਲੱਗੇ ਗਲਤ ਗੱਲਾਂ ਸੋਚ-ਸੋਚ ਕੇ ਮੈਂ ਸਾਰੀ ਰਾਤ ਰੋਂਦਾ ਰਿਹਾ ਅਤੇ ਪਰਮ ਪਿਤਾ ਜੀ ਨੂੰ ਅਰਦਾਸ ਕਰਦਾ ਰਿਹਾ ਕਿ ਪਿਤਾ ਜੀ, ਸਾਡਾ ਕੀ ਬਣੇਗਾ! ਤੁਹਾਡੇ ਬਿਨਾਂ ਸਾਡਾ ਕੌਣ ਹੈ! ਅਸੀਂ ਕਿੱਥੇ ਜਾਵਾਂਗੇ! ਰੋਂਦੇ-ਰੋਂਦੇ ਸਵੇਰੇ ਲਗਭਗ ਤਿੰਨ ਵਜੇ ਮੇਰੀ ਅੱਖ ਲੱਗ ਗਈ ਸੁਫਨੇ ’ਚ ਮੈਂ ਦੇਖਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਅਤੇ ਜੀ. ਐੱਸ. ਐੱਮ. ਬਾਈ ਮੋਹਨ ਲਾਲ ਜੀ ਇੱਕ ਬਹੁਤ ਹੀ ਸੁੰਦਰ ਅਜਨਬੀ ਨੌਜਵਾਨ ਦੇ ਨਾਲ ਖੜ੍ਹੇ ਹਨ ਪਰਮ ਪਿਤਾ ਜੀ ਨੇ ਮੈਨੂੰ ਫਰਮਾਇਆ, ‘‘ਬੁੱਧੂਆਂ! ਨਾ ਸੌਂਵੇ, ਨਾ ਸੌਣ ਦੇਵੇਂ’’ ਪਰਮ ਪਿਤਾ ਜੀ ਨੇ ਉਸ ਸੁੰਦਰ ਨੌਜਵਾਨ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ‘‘ਇਹ ਤੁਹਾਡੀ ਰੱਖਿਆ ਕਰਨਗੇ ਇਹ ਤੁਹਾਡੇ ਵਾਰਿਸ ਹਨ’’।
ਵਾਲਾਂ ਦੀ ਸੁੰਦਰ ਜਿਹੀ ਕਟਿੰਗ, ਚਿਹਰੇ ’ਤੇ ਛਟੀ ਹੋਈ ਦਾੜੀ, ਮੱਖਣ ਵਰਗਾ ਰੰਗ ਅਤੇ 22-23 ਸਾਲ ਉਮਰ, ਅਜਿਹਾ ਬਾਂਕਾ ਨੌਜਵਾਨ ਮੈਂ ਅੱਜ ਤੋਂ ਪਹਿਲਾਂ ਕਿਤੇ ਵੀ ਨਹੀਂ ਦੇਖਿਆ ਸੀ ਉਸ ਸੁੰਦਰ ਨੌਜਵਾਨ ’ਚ ਇਕ ਅਜੀਬ ਜਿਹੀ ਕਸ਼ਿਸ਼ ਸੀ, ਜੋ ਮੈੈਨੂੰ ਆਪਣੇ ਵੱਲ ਖਿੱਚ ਰਹੀ ਸੀ, ਪਰ ਮੈਂ ਸਮਝ ਨਹੀਂ ਪਾਇਆ ਸੀ ਕਿ ਇਹ ਕੌਣ ਹਨ, ਅਤੇ ਕਿਵੇਂ ਸਾਡੀ ਰੱਖਿਆ ਕਰਨਗੇ? ਇਸ ਦ੍ਰਿਸ਼ਟਾਂਤ ਦੀ ਸਮਝ ਉਦੋਂ ਆਈ ਜਦੋਂ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ 23 ਸਾਲ ਦੇ ਨੌਜਵਾਨ ਪਵਿੱਤਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ।
ਬਿਲਕੁਲ ਉਹ ਡੀਲ-ਡੌਲ ਅਤੇ ਉਹੀ ਨੂਰਾਨੀ ਚਿਹਰਾ ਜੋ ਮੈਂ ਸੁਫਨੇ ’ਚ ਦੇਖਿਆ ਸੀ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਪੰਦਰਾਂ ਮਹੀਨੇ ਪਹਿਲਾਂ ਹੀ ਸਭ ਕੁਝ ਦਿਖਾ ਦਿੱਤਾ, ਕਿ ਇਹ ਉਹ ਨੌਜਵਾਨ ਹਨ ਜਿਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਬਖ਼ਸ਼ੀ ਜਾਣੀ ਹੈ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਰੂਹਾਨੀਅਤ ਦਾ ਰਾਜ਼ ਦਿਖਾ ਕੇ ਅਤਿਅੰਤ ਰਹਿਮਤ ਬਖ਼ਸ਼ੀ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਪਰਉਪਕਾਰਾਂ ਦੇ ਬਦਲੇ ਉਨ੍ਹਾਂ ਨੂੰ ਕੀ ਦੇ ਸਕਦਾ ਹਾਂ, ਕਿਉਂਕਿ ਇੱਕ ਕੋਈ ਭਿਖਾਰੀ ਐਡੇ ਵੱਡੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਐਡੇ ਵੱਡੇ ਬਾਦਸ਼ਾਹ ਨੂੰ ਕੀ ਦੇ ਸਕਦਾ ਹੈ ਬਸ ਧੰਨ-ਧੰਨ ਹੀ ਕਹਿੰਦਾ ਹਾਂ।
ਕੀਤੇ ਉਪਕਾਰ ਜਿਹੜੇ ਕਿਵੇਂ ਮੈਂ ਭੁਲਾਵਾਂ
ਗੁਣ ਤੇਰੇ ਸਾਹਿਬਾ ਦਿਨ-ਰਾਤ ਪਿਆ ਗਾਵਾਂ
ਪੂਜਨੀਕ ਪਰਮ ਪਿਤਾ ਜੀ ਦੇ ਮੌਜੂਦਾ ਨੌਜਵਾਨ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡਾ. ਐੱਮ ਐੱਸ ਜੀ ਦੇ ਪਵਿੱਤਰ ਚਰਨਾਂ ਕਮਲਾਂ ’ਚ ਮੇਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਰਹਿਮਤ ਬਣਾਏ ਰੱਖਣਾ ਜੀ ਅਤੇ ਮੇਰੀ ਓੜ ਨਿਭਾ ਦੇਣਾ ਜੀ।