ਕਿ ਸੰਸਾਰ ਚੱਕਰ ਪਰਸਪਰ ਸੰਘਰਸ਼ ਅਤੇ ਉਪਯੋਗਤਾਵਾਦ ਦੇ ਸਿਧਾਂਤ ’ਤੇ ਨਹੀਂ ਸਗੋਂ ਪਰਸਪਰ ਵਿਸ਼ਵਾਸ, ਦਿਆਲਤਾ, ਸਹਿਯੋਗ ਅਤੇ ‘ਜੀਓ ਅਤੇ ਜੀਣ ਦਿਓ’ ਦੇ ਸਿਧਾਂਤ ਨਾਲ ਚੱਲਦਾ ਹੈ। ਇਹ ਉਦਾਹਰਨ ਸ਼ਾਇਦ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਸ੍ਰਿਸ਼ਟੀ ਦਾ ਮੁਕੁਟਮਣੀ ਅਤੇ ਪਰਮਾਤਮਾ ਦਾ ਪਲੇਠਾ ਰਾਜ ਕੁਮਾਰ ਕਹਾਉਣ ਵਾਲਾ ਮਨੁੱਖ ਭਲੇ ਹੀ ਆਪਣੀ ਹੋਂਦ ਲਈ ਸੰਘਰਸ਼ ਕਰਕੇ ਉਪਯੋਗਤਾਵਾਦ ’ਚ ਵਿਸ਼ਵਾਸ ਕਰੇ ਪਰ ਨੀਚ ਕਹਾਉਣ ਵਾਲੇ ਇਹ ਪਸ਼ੂ ਇਸ ਨੀਚਤਾ ਤੋਂ ਉੱਪਰ ਹਨ
ਆਓ! ਇਨ੍ਹਾਂ ਦੀ ਦੋਸਤੀ ਅਤੇ ਪਰਸਪਰ ਸਹਿਯੋਗ ਤੋਂ ਅਸੀਂ ਵੀ ਕੁਝ ਸਿੱਖੀਏ।
- ਜ਼ਮੀਨ ’ਤੇ ਚੱਲਣ ਵਾਲੇ ਹਿਰਨ ਅਤੇ ਰੁੱਖਾਂ ’ਤੇ ਰਹਿਣ ਵਾਲੇ ਬਾਂਦਰ ਦੀ ਇੱਕ-ਦੂਜੇ ਨਾਲ ਮਿੱਤਰਤਾ ਬੜੀ ਦਿਲਚਸਪ ਹੁੰਦੀ ਹੈ ਇਨ੍ਹਾਂ ਦੀ ਇਹ ਦੋਸਤੀ ਦੇਖ ਕੇ ਉਦੋਂ ਮਨੁੱਖ ਦਾ ਸਿਰ ਝੁਕ ਜਾਂਦਾ ਹੈ ਜਦੋਂ ਨਿਸਵਾਰਥ ਭਾਵ ਨਾਲ ਬਾਂਦਰ ਰੁੱਖ ਤੋਂ ਫਲ ਸੁੱਟਦੇ ਰਹਿੰਦੇ ਹਨ ਤੇ ਉਸਦਾ ਦੋਸਤ ਚੀਤਲ ਉਨ੍ਹਾਂ ਨੂੰ ਆਰਾਮ ਨਾਲ ਖਾਂਦਾ ਹੈ।
- ਗਿੱਧ ਕਿਸੇ ਸ਼ਿਕਾਰ ਨੂੰ ਪਾ ਲੈਣ ’ਤੇ ਵੀ ਇਕੱਲਾ ਨਹੀਂ ਖਾਂਦਾ ਆਕਾਸ਼ ’ਚ ਸੰਕੇਤਿਕ ਗਤੀ ਨਾਲ ਉਡਾਣ ਭਰਦੇ ਹੋਏ ਦੂਰ-ਦੂਰ ਤੱਕ ਆਪਣੇ ਸਾਥੀਆਂ ਨੂੰ ਭੋਜਨ ਦੀ ਦਾਵਤ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਉਸਦੇ ਪੁਰਸਕਾਰ ਦੇ ਰੂਪ ਉਸ ਨੂੰ ਹੀ ਭੋਜਨ ਦੀ ਸ਼ੁਰੂਆਤ ਕਰਨ ਅਤੇ ਸਰੀਰ ਦੇ ਕੋਮਲ ਹਿੱਸੇ ਨੂੰ ਖਾਣ ਦਾ ਲਾਭ ਮਿਲਦਾ ਹੈ।
- ਸ਼ੁਤੁਰਮੁਰਗ ਪੱਛਮੀ ਸੱਭਿਆਚਾਰ ’ਚ ਪ੍ਰਚੱਲਿਤ ‘ਬੇਬੀ ਸਿਟਿੰਗ’ ਪਰੰਪਰਾ (ਇੱਕ ਨਿਸ਼ਚਿਤ ਤਨਖ਼ਾਹ ਲੈ ਕੇ ਦੂਜੇ ਦੇ ਬਾਲ ਬੱਚਿਆਂ ਦੀ ਦੇਖ-ਰੇਖ ਕਰਨਾ) ਦਾ ਮੂਰਤ ਸੰਚਾਲਕ ਹੈ ਸ਼ੁਤੁਰਮੁਰਗ ਦੀ ਮਾਦਾ ਆਪਣੇ ਅਤੇ ਆਪਣੀ ਜਾਤੀ ਦੇ ਬੱਚਿਆਂ ਤੋਂ ਇਲਾਵਾ ਵੱਖ-ਵੱਖ ਜਾਤੀਆਂ ਦੇ ਕਈ ਬੱਚਿਆਂ ਦੀ ਦੇਖਭਾਲ ਕਰਦੀ ਹੈ ਪਰ ਇੰਨੀ ਮਹਾਨਤਾ ਦੇ ਬਦਲੇ ਕੁਝ ਵੀ ਨਹੀਂ ਲੈਂਦੀ? ਹੈ ਨਾ ਇਸ ਦਾ ਜੀਵਨ ‘ਵਸੁਧੈਵ ਕੁਟੁੰਬਕਮ’ ਦੇ ਆਦਰਸ਼ ਨਾਲ ਲਬਰੇਜ਼?
- ਸਾਂਝੇ ਪਰਿਵਾਰ ’ਚ ਬਜ਼ੁਰਗਾਂ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਅਧੀਨ ਆਉਣ ਵਾਲੇ ਅਤੇ ਵੰਸ਼ਜ਼ਾਂ ਦੀ ਸਹੀ ਸੇਵਾ-ਸੰਭਾਲ ਕਰੇ ਡਾਲਫਿਨ ਜਾਤੀ ਦੀਆਂ ਮੱਛੀਆਂ ’ਚ ਇਹ ਪਰੰਪਰਾ ਲੰਮੇ ਸਮੇਂ ਤੋਂ ਜਾਰੀ ਹੈ ਕੋਈ ਮਾਦਾ ਡਾਲਫਿਨ ਜਦੋਂ ਗਰਭ ਅਵਸਥਾ ’ਚ ਹੁੰਦੀ ਹੈ ਤਾਂ ਉਸੇ ਜਾਤੀ ਦੀ ਬਜ਼ੁਰਗ ਮਾਤਾ ਨੂੰਹ ਅਤੇ ਪੋਤੇ-ਪੋਤੀ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਆਪਣੀ ਪਿੱਠ ’ਤੇ ਉਦੋਂ ਤੱਕ ਚੜ੍ਹਾ ਕੇ ਘੁੰਮਦੀ ਹੈ ਜਦੋਂ ਤੱਕ ਬੱਚੇ ਦਾ ਜਨਮ ਨਾ ਹੋ ਜਾਵੇ।
- ਸ਼ੇਰ ਵਰਗਾ ਖੂੰਖਾਰ ਜੀਵ ਵੀ ਐਮਰਜੈਂਸੀ ’ਚ ਸਹਿਯੋਗ ਕਰਨਾ ਨਹੀਂ ਭੁੱਲਦਾ ਕਦੇ ਕਿਸੇ ਜੱਚਾ ਸ਼ੇਰਨੀ ਦੀ ਮੌਤ ਹੋ ਜਾਵੇ ਤਾਂ ਪਾਲਿਕਾ ਸ਼ੇਰਨੀ ਸਕੀ ਮਾਂ ਵਾਂਗ ਨਵਜੰਮੇ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ।
- ਬੋਨੀਲੀਆ ਜਾਤੀ ਦੀ ਮਾਦਾ ਆਪਣੇ ਪੇਟ ਦੀ ਥੈਲੀ ’ਚ ਆਪਣੇ ਸ਼ੌਹਰ ਨੂੰ ਸਾਰੀ ਜ਼ਿੰਦਗੀ ਸੁਰੱਖਿਅਤ ਰੱਖਦੀ ਹੈ ਉੱਥੇ ਥੈਲੀ ’ਚ ਹੀ ਉਸਨੂੰ ਆਹਾਰ, ਆਰਾਮ ਆਦਿ ਸਭ ਕੁਝ ਮਿਲਦਾ ਰਹਿੰਦਾ ਹੈ ਇਹ ਉਦਾਹਰਨ ਦੇ ਤੌਰ ਅਤੇ ਸੁਹੱਪਣ ਦੇ ਪੂਜਾਰੀ ਮਨੁੱਖੀ ਪਤੀ-ਪਤਨੀ ਦੇ ਮੂੰਹ ’ਤੇ ਚਪੇੜ ਵਾਂਗ ਹੈ ਕਿ ਆਪਸੀ ਪੇ੍ਰਮ ਦਾ ਆਧਾਰ ਸਵਾਰਥ ਹੀ ਨਹੀਂ ਸਗੋਂ ਭਲਾਈ ਲਈ ਖੁਦ ਦੁੱਖ ਸਹਿਣਾ ਵੀ ਹੈ।
- ਬਾਲ-ਬੱਚਿਆਂ ਦਾ ਪਾਲਣ-ਪੋਸ਼ਣ ਸਿਰਫ ਮਾਦਾ ਦਾ ਹੀ ਨਹੀਂ ਸਗੋਂ ਪੁਰਸ਼ ਦੀ ਵੀ ਜਿੰਮੇਵਾਰੀ ਹੈ ਫਰਾਂਸ ’ਚ ਪਾਇਆ ਜਾਣ ਵਾਲਾ ‘ਮੇਲ ਮਿੱਡਵਾਈਫ ਟੋਡ’ ਨਾਮਕ ਡੱਡੂ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਾ ਹੈ ਜੋ ਮਾਦਾ ਨੂੰ ਬੱਚੇ ਜੰਮਣ ਦਾ ਕਸ਼ਟ ਨਹੀਂ ਦਿੰਦਾ ਉਹ ਉਦੋਂ ਤੱਕ ਆਂਡੇ ਨੂੰ ਆਪਣੀ ਲੱਤ ਨਾਲ ਚਿਪਕਾਈ ਰੱਖਦਾ ਹੈ ਜਦੋਂ ਤੱਕ ਉਸ ’ਚੋਂ ਬੱਚਾ ਨਿੱਕਲ ਨਾ ਜਾਵੇ।
- ਜਿਰਾਫ਼ ਅਤੇ ਜੈਬਰੇ ਦੀ ਦੋਸਤੀ ਵੀ ਪਰਸਪਰ ਸਹਿਯੋਗ ਦਾ ਅਨੋਖਾ ਉਦਾਹਰਨ ਹੈ ਜੈਬਰਾ ਜਿਰਾਫ ਨੂੰ ਖਾਣਾ ਖੁਆਉਂਦਾ ਹੈ, ਆਉਣ ਵਾਲੇ ਸੰਕਟ ਦੀ ਜਾਣਕਾਰੀ ਦਿੰਦਾ ਹੈ ਅਤੇ ਕਦੇ-ਕਦੇ ਆਪਣੀ ਜਾਨ ਗੁਆ ਕੇ ਵੀ ਆਪਣੇ ਦੋਸਤ ਦੀ ਰੱਖਿਆ ਕਰਦਾ ਹੈ।
- ਪਾਣੀ ’ਚ ਤੈਰਦੇ ਦਰਿਆਈ ਘੋੜੇ ਅਤੇ ਉਨ੍ਹਾਂ ਦੀ ਪਿੱਠ ’ਤੇ ਬੈਠੀਆਂ ਚਿੜੀਆਂ ਵਿਚਕਾਰ ਦੀ ਦੋਸਤੀ ਵੀ ਅਭੁੱਲ ਹੈ ਘੋੜੇ ਦੀ ਪਿੱਠ ’ਤੇ ਬੈਠੀਆਂ ਇਨ੍ਹਾਂ ਚਿੜੀਆਂ ਨੂੰ ਜਿੱਥੇ ਇਕੱਠੇ ਸੈਰ ਕਰਨ ਅਤੇ ਆਹਾਰ ਉਪਲੱਬਧ ਹੋਣ ਦਾ ਲਾਭ ਮਿਲਦਾ ਹੈ ਉੱਥੇ ਦਰਿਆਈ ਘੋੜੇ ਦੇ ਸਰੀਰ ਅਤੇ ਮੂੰਹ ’ਤੇ ਲੱਗੀ ਗੰਦਗੀ ਦੀ ਸਫਾਈ ਵੀ ਇਹ ਚਿੜੀਆਂ ਕਰ ਦਿੰਦੀਆਂ ਹਨ ਹੈ ਨਾ ਇੱਕ-ਦੂਜੇ ਦੇ ਸਹਿਯੋਗ ਦਾ ਉਦਾਹਰਨ?