ਪਤਨੀ ਦੀ ਕਮਾਈ ਨਾਲ ਨਾ ਖਰਾਬ ਹੋਵੇ ਰਿਸ਼ਤਾ – ਤੁਸੀਂ ਦੋਵੇਂ ਨੌਕਰੀ ਕਰਦੇ ਹੋ ਅਤੇ ਤੁਹਾਡੀ ਤਨਖ਼ਾਹ ਤੁਹਾਡੇ ਪਤੀ ਤੋਂ ਜ਼ਿਆਦਾ ਹੈ ਕਿਤੇ ਇਹ ਤੁਹਾਡੇ ਦੋਵਾਂ ਵਿੱਚ ਅਹਿਮ ਦੇ ਟਕਰਾਅ ਦੀ ਵਜ੍ਹਾ ਤਾਂ ਨਹੀਂ? ਤੁਸੀਂ ਖੁਦ ’ਤੇ ਮਾਣ ਤਾਂ ਨਹੀਂ ਕਰਦੇ ਜਾਂ ਤੁਹਾਡੇ ਪਤੀ ਖੁਦ ਨੂੰ ਘੱਟ ਤਾਂ ਨਹੀਂ ਸਮਝਦੇ?

ਯਾਦ ਕਰੋ ਨਾਲ ਹੋਣ ਦੀ ਵਜ੍ਹਾ:

ਤੁਸੀਂ ਦੋਵਾਂ ਨੇ ਇੱਕ-ਦੂਜੇ ਦੇ ਪ੍ਰੋਫੈਸ਼ਨਲ ਅਹੁਦੇ ਜਾਂ ਸੈਲਰੀ ਦੀ ਵਜ੍ਹਾ ਨਾਲ ਤਾਂ ਵਿਆਹ ਨਹੀਂ ਕੀਤਾ ਸੀ ਤੁਹਾਨੂੰ ਦੋਵਾਂ ਨੂੰ ਇੱਕ ਵਾਰ ਫਿਰ ਤੋਂ ਇਹ ਗੱਲ ਯਾਦ ਕਰਨ ਦੀ ਲੋੜ ਹੈ ਤੁਸੀਂ ਦੋਵੇਂ ਇੱਕ-ਦੂਜੇ ਲਈ ਬਹੁਤ ਮਹੱਤਵਪੂਰਨ ਹੋ ਜੇਕਰ ਤੁਹਾਡੇ ਦੋਵਾਂ ’ਚ ਟਕਰਾਅ ਵਧ ਰਿਹਾ ਹੈ ਤਾਂ ਰੁਕੋ ਅਤੇ ਪਿੱਛੇ ਮੁੜ ਕੇ ਦੇਖੋ ਸੋਚੋ ਕਿ ਪਹਿਲੀ ਵਾਰ ਤੁਸੀਂ ਕਦੋਂ ਮਿਲੇ ਸੀ ਹੁਣ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਸੋਚੋ ਤੁਹਾਨੂੰ ਦੋਵਾਂ ਨੂੰ ਅਹਿਸਾਸ ਹੋਵੇਗਾ ਕਿ ਵੱਡੇ-ਵੱਡੇ ਸੁਫਨਿਆਂ ਦੇ ਸਾਹਮਣੇ ਇਹ ਛੋਟੇ-ਛੋਟੇ ਝਗੜੇ ਕੋਈ ਮਾਇਨੇ ਨਹੀਂ ਰੱਖਦੇ

ਪੈਸਾ ਕੋਈ ਟਰੰਪ ਕਾਰਡ ਨਹੀਂ:

ਜਦੋਂ ਤੁਸੀਂ ਗੁੱਸੇ ’ਚ ਹੁੰਦੇ ਹੋ ਤਾਂ ਅਜਿਹੀਆਂ ਚੀਜ਼ਾਂ ਬੋਲ ਜਾਂਦੇ ਹੋ ਜੋ ਤੁਸੀਂ ਨਹੀਂ ਬੋਲਣਾ ਚਾਹੁੰਦੇ ਜਾਂ ਜਿਨ੍ਹਾਂ ਦਾ ਉਹ ਮਤਲਬ ਨਹੀਂ ਹੁੰਦਾ, ਜੋ ਤੁਹਾਡੇ ਤੋਂ ਕਿਹਾ ਜਾਂਦਾ ਹੈ ਜੇਕਰ ਤੁਸੀਂ ਪੈਸੇ ਨੂੰ ਹਥਿਆਰ ਦੇ ਰੂਪ ’ਚ ਇਸਤੇਮਾਲ ਕਰਦੇ ਹੋ ਤਾਂ ਇਹ ਸਹੀ ਨਹੀਂ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਕ ਪਾਰਟਨਰ ਜ਼ਿਆਦਾ ਕਮਾ ਰਿਹਾ ਹੈ ਤੇ ਦੂਜਾ ਘੱਟ ਤੁਸੀਂ ਦੋਵੇਂ ਹੀ ਆਪਣੀ-ਆਪਣੀ ਜਗ੍ਹਾ ਸਖ਼ਤ ਮਿਹਨਤ ਕਰ ਰਹੇ ਹੋ ਅਜਿਹੀ ਸਥਿਤੀ ’ਚ ਜੇਕਰ ਤੁਸੀਂ ਜ਼ਿਆਦਾ ਪੈਸੇ ਕਮਾ ਰਹੇ ਹੋ ਤਾਂ ਤੁਹਾਡਾ ਸੰਵੇਦਨਸ਼ੀਲ ਹੋਣਾ ਬਹੁਤ ਜ਼ਰੂਰੀ ਹੈ ਹੋ ਸਕਦਾ ਹੈ ਕਿ ਤੁਸੀਂ ਸਿਰਫ ਆਪਣੇ ਕੰਮ ਬਾਰੇ ਚਰਚਾ ਕਰ ਰਹੇ ਹੋ ਪਰ ਪਾਰਟਨਰ ਇਸ ਨੂੰ ਇੰਜ ਵੀ ਲੈ ਸਕਦਾ ਹੈ ਤੁਸੀਂ ਫੜ ਮਾਰ ਰਹੇ ਹੋ ਆਪਣੇ ਕੰਮ ਬਾਰੇ ਉਦੋਂ ਗੱਲ ਕਰੋ, ਜਦੋਂ ਤੁਹਾਡਾ ਹਮਸਫਰ ਰੁਚੀ ਦਿਖਾਵੇ ਅਤੇ ਇਸ ਬਾਰੇ ਪੁੱਛੇ

Also Read:  ਪ੍ਰੇਮ ਵਧਾਉਂਦਾ ਹੈ ਇਕੱਠੇ ਖਾਣਾ

ਕਾਊਂਸਲਰ ਦੀ ਲਓ ਮੱਦਦ:

ਜੇਕਰ ਤੁਹਾਡੇ ਆਪਣੇ ਪਾਰਟਨਰ ਨਾਲ ਪੈਸਿਆਂ ਤੇ ਹੋਰ ਵਿੱਤੀ ਮਾਮਲਿਆਂ ਨੂੰ ਲੈ ਕੇ ਝਗੜੇ ਵਧਦੇ ਹੀ ਜਾ ਰਹੇ ਹਨ ਤਾਂ ਤੁਰੰਤ ਹੀ ਇਸ ਨਤੀਜੇ ’ਤੇ ਨਾ ਪਹੁੰਚੋ ਕਿ ਤੁਹਾਡੇ ਪਤੀ ’ਚ ਹੀ ਕੋਈ ਸਮੱਸਿਆ ਹੈ ਹੋ ਸਕਦਾ ਹੈ ਕਿ ਤੁਹਾਨੂੰ ਕਾਊਂਸਲਰ ਦੀ ਮੱਦਦ ਦੀ ਲੋੜ ਹੋਵੇ ਕਾਊਂਸਲਰ ਤੁਹਾਡੇ ਦੋਵਾਂ ਨੂੰ ਇਕੱਠਿਆਂ ਤੇ ਫਿਰ ਅਲੱਗ-ਅਲੱਗ ਕਈ ਸਵਾਲ ਪੁੱਛ ਕੇ ਸਮੱਸਿਆ ਦੀ ਜੜ੍ਹ ਤੱਕ ਜਾਵੇਗਾ ਤੇ ਝਗੜਾ ਸੁਲਝਾਉਣ ਦਾ ਸੌਖਾ ਰਸਤਾ ਦੱਸੇਗਾ

ਕਮਿਊਨੀਕੇਸ਼ਨ ਬਣਾਈ ਰੱਖੋ:

ਇਸ ਗੱਲ ਦੀ ਚਰਚਾ ਹਮੇਸ਼ਾ ਆਪਣੇ ਪਾਰਟਨਰ ਨਾਲ ਕਰੋ ਕਿ ਤੁਹਾਨੂੰ ਕੀ ਪ੍ਰੇਸ਼ਾਨ ਕਰ ਰਿਹਾ ਹੈ ਕਿਸੇ ਵੀ ਗੱਲ ਨੂੰ ਲਾਵਾ ਬਣ ਕੇ ਫੁੱਟਣ ਤੱਕ ਦਬਾਈ ਨਾ ਰੱਖੋ ਮਹੀਨੇ ’ਚ ਇੱਕ ਵਾਰ ਇੱਕ ਸਮਾਂ ਨਿਸ਼ਚਿਤ ਕਰੋ ਕਿ ਜਦੋਂ ਤੁਸੀਂ ਆਪਣੇ ਅਕਾਊਂਟਸ ਨੂੰ ਸੰਭਾਲੋ ਅਤੇ ਘਰ ਦੇ ਖਰਚਿਆਂ ਦਾ ਬਜਟ ਬਣਾਓ ਇਸ ਨਾਲ ਤੁਹਾਡੇ ਪੈਸੇ ਨੂੰ ਲੈ ਕੇ ਹੋਣ ਵਾਲੇ ਝਗੜੇ ਨਾ ਦੇ ਬਰਾਬਰ ਹੋਣਗੇ
-ਨਰਿੰਦਰ  ਦੇਵਾਂਗਣ