ਸਬਜ਼ੀਆਂ ਦੇ ਪੱਤਿਆਂ ’ਤੇ ਬਣੀਆਂ ਆਕ੍ਰਿਤੀਆਂ ਦਾ ਸੱਚ
ਹਰਿਆਣਾ ’ਚ 90 ਦੇ ਦਹਾਕੇ ’ਚ ਇਹ ਭਰਮ ਖੂਬ ਫੈਲਿਆ ਸੀ ਕਿ ਸਬਜ਼ੀਆਂ ਦੇ ਪੌਦਿਆਂ ਦੇ ਪੱਤਿਆਂ ’ਚ ਸੱਪ ਦੇ ਆਕਾਰ ਦੀ ਆਕ੍ਰਿਤੀ (ਸੁਰੰਗ) ਕੋਈ ਅਪਸ਼ਗੁਨ ਹੈ ਲੋਕਾਂ ਨੇ ਅਜਿਹੀ ਸੁਰੰਗ ਜਾਂ ਲਾਈਨ ਵਾਲੇ ਪੱਤਿਆਂ ਦੇ ਪੌਦਿਆਂ ’ਤੇ ਲੱਗੀਆਂ ਸਬਜ਼ੀਆਂ ਵੀ ਖਾਣ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਵਿਗਿਆਨਕ ਇਸ ਨੂੰ ਕੋਈ ਅਪਸ਼ਗੁਨ ਦਾ ਸੂਚਕ ਨਹੀਂ ਮੰਨਦੇ, ਸਗੋਂ ਇਹ ਤਾਂ ਮਾਈਨਰ ਕੀਟ ਦੀ ਸੁੰਡੀ ਦੇ ਪੱਤੇ ਖਾਣ ਨਾਲ ਬਣੀ ਸੁਰੰਗ ਹੁੰਦੀ ਹੈ
ਉਸ ਦੌਰ ’ਚ ਤੋਰੀ ਸਮੇਤ ਹੋਰ ਕਈ ਹਰੀਆਂ ਸਬਜ਼ੀਆਂ, ਫਸਲਾਂ ਦੇ ਪੱਤਿਆਂ ’ਚ ਸੱਪ ਵਰਗੇ ਆਕਾਰ ਦੀਆਂ ਸੁਰੰਗਾਂ ਨੂੰ ਦੇਖ ਕੇ ਕਿਸਾਨ, ਸਬਜ਼ੀ ਉਤਪਾਦਕ, ਖਪਤਕਾਰਾਂ ਅਤੇ ਇੱਥੋਂ ਤੱਕ ਆਮ ਆਦਮੀ ਵੀ ਹੈਰਾਨ ਹੁੰਦਾ ਸੀ ਸਭ ਲੋਕ ਇਸ ਨੂੰ ਅਪਸ਼ਗੁਨ ਮੰਨਦੇ ਸਨ ਵਿਗਿਆਨਕਾਂ ਅਤੇ ਮੀਡੀਆ ਵੱਲੋਂ ਇਸ ਭਰਮ ਨੂੰ ਸਪੱਸ਼ਟ ਕਰਨ ’ਚ ਲਗਭਗ ਇੱਕ ਮਹੀਨੇ ਦਾ ਸਮਾਂ ਲੱਗਿਆ ਕਿ ਲੀਫ ਮਾਈਨਰ ਕੀਟ ਦੀ ਸੁੰਡੀ ਵੱਲੋਂ ਖਾਣ ਕਾਰਨ ਇਹ ਸੁਰੰਗ ਬਣ ਜਾਂਦੀ ਹੈ ਮਤਲਬ ਸੱਪ ਦੇ ਆਕਾਰ ਦੇ ਪੌਦਿਆਂ ਦੇ ਪੱਤਿਆਂ ’ਚ ਸੁਰੰਗ ਸਿਰਫ਼ ਕੀੜਿਆਂ ਕਾਰਨ ਹੁੰਦੀ ਹੈ
ਪ੍ਰੋਫੈਸਰ ਰਾਮ ਸਿੰਘ, ਸਾਬਕਾ ਡਾਇਰੈਕਟਰ, ਮਨੁੱਖੀ ਸੰਸਾਧਨ ਪ੍ਰਬੰਧਨ ਅਤੇ ਪ੍ਰਮੁੁੱਖ ਕੀਟ ਵਿਗਿਆਨ ਵਿਭਾਗ, ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ, ਹਿਸਾਰ ਨੇ ਹਰਿਆਣਾ ਸਮੇਤ ਭਾਰਤ ’ਚ ਕੀਟ ਵੱਲੋਂ ਪੱਤਿਆਂ ’ਚ ਜਿਗ-ਜੈਗ ਸੁਰੰਗ ਬਣਨ ਦੀਆਂ ਘਟਨਾਵਾਂ ’ਤੇ ਲੋਂੜੀਦੀ ਜਾਣਕਾਰੀ ਜੁਟਾਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉੱਤਰ ਭਾਰਤ ’ਚ ਲੀਫ ਮਾਈਨਰ ਕੀਟ ਦੀਆਂ 50 ਤੋਂ ਜ਼ਿਆਦਾ ਪ੍ਰਜਾਤੀਆਂ ਮੌਜ਼ੂਦ ਹਨ, ਜੋ 100 ਤੋਂ ਜ਼ਿਆਦਾ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਪੱਤਿਆਂ ’ਚ ਸੁਰੰਗ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ
Table of Contents
ਪੌਦਿਆਂ ਦੀਆਂ ਪ੍ਰਜਾਤੀਆਂ
ਪ੍ਰੋ. ਸਿੰਘ ਦੇ ਮੁਤਾਬਕ ਭਾਰਤੀ ਸਰੋ੍ਹਂ, ਗੋਭੀ, ਸਲਗਮ, ਤਰਬੂਜ਼, ਟਮਾਟਰ, ਬੈਂਗਣ, ਕਸਤੂਰੀ ਤਰਬੂਜ਼, ਖੱਖੜੀ, ਤੋਰੀ, ਲੌਕੀ ਜਾਂ ਖੀਰੇ ਦੀ ਫਸਲ, ਦੇਸ਼ੀ ਬੀਨ, ਫਰੈਂਚ ਬੀਨ, ਮਟਰ, ਲੋਬੀਆ, ਭਿੰਡੀ, ਪਿਆਜ, ਚੀਨੀ ਗੋਭੀ, ਲੱਸਣ, ਮੂੰਗਫਲੀ, ਚੈਨੋਪੋਡੀਅਮ, ਗੁਲਦਾਊਦੀ, ਕ੍ਰੋਟੇਲਾਰੀਆ, ਸੂਰਜਮੁਖੀ, ਅਰੰਡ, ਆਲੂ, ਸੋਂਚਸ (ਸੋਥੀਸਟਲ), ਸੈਨੇਸਿਓ (ਗਰਾਊਂਡਸੇਲ), ਬਰਸੀਸ ਘਾਹ, ਐਂਟੀਰਿਨਮ, ਨਾਸਟਟਿਰਨਮ ਅਤੇ ਅਲਸੀ ਦੇ ਪੱਤਿਆਂ ’ਚ ਸੁਰੰਗ ਆਸਾਨੀ ਨਾਲ ਦੇਖ ਸਕਦੇ ਹੋ
ਭਾਰਤ ’ਚ ਇਸ ਕੀਟ ਦੀ ਮੌਜ਼ੂਦਗੀ
ਇਹ ਕੀਟ ਆਂਧਰਾ ਪ੍ਰਦੇਸ਼, ਦਿੱਲੀ, ਗੁਜਰਾਤ, ਹਰਿਆਣਾ, ਜੰਮੂ ਅਤੇ ਕਸ਼ਮੀਰ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਓੜੀਸ਼ਾ, ਪੰਜਾਬ, ਤਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ’ਚ ਵੱਡੇ ਪੱਧਰ ’ਚ ਮੌਜੂਦ ਹੈ
ਪੱਤਿਆਂ ’ਚ ਇਨ੍ਹਾਂ ਕੀਟਾਂ ਦਾ ਜੀਵਨ-ਚੱਕਰ
ਹਰਿਆਣਾ ਸਮੇਤ ਉੱਤਰੀ ਭਾਰਤ ’ਚ ਆਮ ਤੌਰ ’ਤੇ ਦੋ ਪ੍ਰਜਾਤੀਆਂ, ਕ੍ਰੋਮੈਟੋਮੀਆ ਹਾਰਟੀਕੋਲਾ ਅਤੇ ਲੀਰਿਓਮਾਇਜਾ ਟਰਾਈਫੋਲੀ ਆਮ ਹਨ ਵਿਆਪਕ ਦੋ ਖੰਭਾਂ ਵਾਲੀਆਂ ਮੱਖੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਭੂਰੇ ਕਾਲੇ ਮੈਸੋਨੋਟਸ ਅਤੇ ਪੀਲੇ ਰੰਗ ਦੇ ਭਾਗ ਹੁੰਦੇ ਹਨ ਇਹ ਦਸੰਬਰ ਤੋਂ ਅਪਰੈਲ ਜਾਂ ਮਈ ਤੱਕ ਐਕਟਿਵ ਰਹਿੰਦੇ ਹਨ ਮੰਨਿਆ ਜਾਂਦਾ ਹੈ ਕਿ ਬਾਕੀ ਸਾਲ ਮਿੱਟੀ ’ਚ ਪੁਤਲੀ (ਪਿਯੂਪਾ) ਦੀ ਅਵਸਥਾ ’ਚ ਬੀਤ ਜਾਂਦਾ ਹੈ ਮੱਖੀਆਂ ਦਸੰਬਰ ਦੀ ਸ਼ੁਰੂਆਤ ’ਚ ਨਿਕਲਦੀਆਂ ਹਨ ਅਤੇ ਪੱਤਿਆਂ ਦੇ ਉਤਕਾਂ ’ਚ ਅੰਡੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਅੰਡੇ ਦਾ ਸਮਾਂ 2-3 ਦਿਨ, ਸੁੰਡੀ ਦਾ ਸਮਾਂ 5 ਦਿਨ (ਤਿੰਨ ਲਾਰਵਾ ਇੰਸਟਾਰ) ਅਤੇ ਪਿਯੂਪਾ ਦਾ ਸਮਾਂ 6 ਦਿਨਾਂ ਦਾ ਹੁੰਦਾ ਹੈ
ਇਨ੍ਹਾਂ ਦਾ ਜੀਵਨ-ਚੱਕਰ 13-14 ਦਿਨਾਂ ’ਚ ਪੂਰਾ ਹੁੰਦਾ ਹੈ ਇਹ ਕੀਟ ਦਸੰਬਰ ਤੋਂ ਅਪਰੈਲ-ਮਈ ਤੱਕ ਕਈ ਪੀੜ੍ਹੀਆਂ ਤੋਂ ਗੁਜ਼ਰਦਾ ਹੈ ਮੱਖੀਆਂ ਨੂੰ ਮੇਜ਼ਬਾਨ ਪੌਦਿਆਂ ਦੇ ਆਸ-ਪਾਸ ਉੱਡਦੇ ਹੋਏ ਜਾਂ ਪੱਤਿਆਂ ਦੀ ਸਤ੍ਹਾ ’ਤੇ ਤੇਜ਼ੀ ਨਾਲ ਚੱਲਦੇ ਹੋਏ ਪਾਇਆ ਜਾ ਸਕਦਾ ਹੈ ਜਦੋਂ ਨੌਜਵਾਨ ਮਾਦਾਵਾਂ ਅੰਡੇ ਦਿੰਦੀਆਂ ਹਨ ਤਾਂ ਉਹ ਆਪਣੇ ਦੰਦੇਦਾਰ ਓਵੀਪੋਸੀਟਰ ਦੀ ਵਰਤੋਂ ਕਰਕੇ ਆਮ ਤੌਰ ’ਤੇ ਪੱਤਿਆਂ ਦੇ ਉੱਪਰੀ ਹਿੱਸੇ ’ਚ ਇੱਕ ਛੇਦ ਬਣਾਉਂਦੀਆਂ ਹਨ ਅੰਡੇ ਦੇ ਧੱਬੇ ਅੰਡਾਕਾਰ ਹੁੰਦੇ ਹਨ ਅਤੇ ਖਾਣ ਵਾਲੇ ਧੱਬਿਆਂ ’ਚ ਭੇਦ ਕਰਨਾ ਮੁਸ਼ਕਲ ਹੁੰਦਾ ਹੈ
ਪੱਤਿਆਂ ’ਚ ਇਨ੍ਹਾਂ ਸੁਰੰਗਾਂ ਤੋਂ ਨੁਕਸਾਨ ਦੇ ਲੱਛਣ
ਪ੍ਰੋ. ਰਾਮ ਸਿੰਘ ਦਾ ਕਹਿਣਾ ਹੈ ਕਿ ਪੱਤਿਆਂ ਦੇ ਹੇਠਲੀ ਅਤੇ ਉੱਪਰਲੀ ਪਰਤ (ਐਪਿਡਮਿਰਸ) ’ਚ ਸੁੰਡੀ ਵੱਲੋਂ ਬਣਾਈਆਂ ਗਈਆਂ ਵੱਡੀਆਂ ਗਿਣਤੀ ’ਚ ਸੁਰੰਗਾਂ ਪ੍ਰਕਾਸ਼ ਸੰਸਲੇਸ਼ਣ ਅਤੇ ਪੌਦਿਆਂ ਦੇ ਸਹੀ ਵਾਧੇ ’ਚ ਦਖਲਅੰਦਾਜੀ ਕਰਦੀਆਂ ਹਨ, ਜਿਸ ਨਾਲ ਉਹ ਨੁਕਸਾਨਦਾਇਕ ਦਿਸਦੇ ਹਨ ਜਦੋਂ ਸੁੰਡੀ ਅੰਡੇ ਤੋਂ ਬਾਹਰ ਨਿਕਲਦੀ ਹੈ ਤਾਂ ਪੱਤਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ ਉਹ ਮੈਸੋਫਿਲ ਉੱਤਕ ’ਚ ਹੇਠਾਂ ਵੱਲ ਜਾਂਦੀਆਂ ਹਨ, ਜਿੱਥੇ ਵਿਆਪਕ ਸੁਰੰਗ ਕਾਰਨ ਨੁਕਸਾਨ ਹੁੰਦਾ ਹੈ ਜਿਸ ਨਾਲ ਪੱਤਿਆਂ ਦੀਆਂ ਬਾਹਰੀ ਪਰਤਾਂ ਬਰਕਰਾਰ ਰਹਿੰਦੀਆਂ ਹਨ ਵੱਖ-ਵੱਖ ਪੌਦਿਆਂ ਦੇ ਪੱਤਿਆਂ ’ਚ ਨੁਕਸਾਨ ਪੱਤਿਆਂ ਦੀ ਸਪੰਜੀ ਮੈਸੋਫਿਲ ਪਰਤ ’ਚ ਸੁੰਡੀ ਦੀ ਵਜ੍ਹਾ ਨਾਲ ਨੁਕਸਾਨ ਪਹੁੰਚਣਾ ਅਤੇ ਮਾਦਾਵਾਂ ਦੇ ਭੋਜਨ ਅਤੇ ਪੰਚਰ ਕਾਰਨ ਹੁੰਦਾ ਹੈ ਫੀਡਿੰਗ ਪੰਚਰ, ਜਿਵੇਂ ਸਟਿਪਲਿੰਗ ਕਿਹਾ ਜਾਂਦਾ ਹੈ
ਇਹ ਪ੍ਰਕਾਸ਼ ਸੰਸਲੇਸ਼ਣ ਨੂੰ ਘੱਟ ਕਰਦਾ ਹੈ ਅਤੇ ਪੌਦਿਆਂ ਦੇ ਰੋਗਜਨਕਾਂ ਲਈ ਦਾਖਲ ਹੋਣ ਦਾ ਸਥਾਨ ਬਣਾ ਸਕਦਾ ਹੈ ਸੁੰਡੀ ਖਨਨ ਵੀ ਪ੍ਰਕਾਸ਼ ਸੰਸਲੇਸ਼ਣ ਦਰ ਅਤੇ ਊਤਕ ਚਾਲਨ ਨੂੰ ਘੱਟ ਕਰ ਸਕਦਾ ਹੈ ਨੌਜਵਾਨ ਸੁੰਡੀ ਪੱਤਿਆਂ ’ਚ ਜਿਗ-ਜੈਗ ਗੈਲਰੀ ਬਣਾਉਂਦੀ ਹੈ ਪਿਯੂਪਾ ਬਣਨ ਤੋਂ ਕੁਝ ਸਮਾਂ ਪਹਿਲਾਂ, ਵਿਕਸਤ ਸੁੰਡੀ ਪੱਤਿਆਂ ’ਚ ਇੱਕ ਦਾਤੀ ਦੇ ਆਕਾਰ ਦੇ ਨਿਕਾਸ ਛੇਦ ਨੂੰ ਆਪਣੇ ਮੂੂੰਹ ਨਾਲ ਕੱਟ ਦਿੰਦੀ ਹੈ ਲਗਭਗ ਇੱਕ ਘੰਟੇ ਬਾਅਦ ਸੁੰਡੀ ਪੱਤਿਆਂ ’ਤੇ ਰੇਂਗ ਕੇ ਜ਼ਮੀਨ ’ਤੇ ਡਿੱਗ ਜਾਂਦੀ ਹੈ ਇਹ ਸਵੇਰ ਦੇ ਸਮੇਂ ਹੁੰਦਾ ਹੈ ਸੁੰਡੀ ਪਿਊਪਾ ਬਣਨ ਲਈ ਮਿੱਟੀ ’ਚ ਸਹੀ ਸਥਾਨ ਲਭਦੀ ਹੈ ਪਿਊਪਾ ਨਾਲ ਮੱਖੀਆਂ ਦਸੰਬਰ ਦੀ ਸ਼ੁਰੂਆਤ ’ਚ ਨਿਕਲਦੀਆਂ ਹਨ
ਪ੍ਰੋ. ਰਾਮ ਸਿੰਘ
-ਸੰਜੈ ਕੁਮਾਰ ਮੇਹਰਾ ਗੁਰੂਗ੍ਰਾਮ