Traffic Jam

ਦੁਨੀਆਂ ਦਾ ਸਭ ਤੋਂ ਲੰਮਾ ਟ੍ਰੈਫਿਕ ਜਾਮ

ਸੜਕ ਤੋਂ ਲੰਘਦੇ ਸਮੇਂ ਸ਼ਾਇਦ ਤੁਸੀਂ ਵੀ ਕਿਤੇ ਨਾ ਕਿਤੇ ਜਾਮ ’ਚ ਉਲਝੇ ਹੋਵੋਗੇ, ਜਿਸ ਵਜ੍ਹਾ ਨਾਲ ਤੁਹਾਡਾ ਕੀਮਤੀ ਸਮਾਂ ਵੀ ਬਰਬਾਦ ਹੋਇਆ ਹੋਵੇਗਾ, ਹਾਲਾਂਕਿ ਟ੍ਰੈਫਿਕ ਜਾਮ ਤੋਂ ਹਰ ਕੋਈ ਬਚਣਾ ਚਾਹੁੰਦਾ ਹੈ, ਪਰ ਅਕਸਰ ਇਸ ਸਮੱਸਿਆ ਨਾਲ ਦੋ-ਚਾਰ ਹੋਣਾ ਹੀ ਪੈਂਦਾ ਹੈ ਦਿਲਚਸਪ ਗੱਲ ਹੈ ਕਿ ਦੁਨੀਆਂ ਦਾ ਸਭ ਤੋਂ ਲੰਬਾ ਜਾਮ ਇੱਕ ਜਾਂ ਦੋ ਘੰਟੇ ਦਾ ਹੀ ਨਹੀਂ, ਸਗੋਂ 12 ਦਿਨਾਂ ਤੱਕ ਲੋਕਾਂ ਨੂੰ ਜਾਮ ’ਚ ਫਸੇ ਰਹਿਣਾ ਪੈ ਗਿਆ ਸੀ ਦੁਨੀਆਂ ’ਚ ਇਸ ਸਭ ਤੋਂ ਲੰਮੇ ਜਾਮ ਬਾਰੇ ਤੁਹਾਨੂੰ ਦੱਸਦੇ ਹਾਂ, ਦਰਅਸਲ ਚੀਨ ਦੀ ਰਾਜਧਾਨੀ ਬੀਜਿੰਗ ’ਚ ਲੋਕਾਂ ਨੂੰ ਬੀਜਿੰਗ-ਤਿੱਬਤ ਐਕਸਪ੍ਰੈੱਸ ਵੇ ’ਤੇ ਲਗਭਗ 100 ਕਿਲੋਮੀਟਰ ਲੰਮਾ ਜਾਮ ਝਲਣਾ ਪਿਆ ਸੀ ਇਹ ਜਾਮ ਦੁਨੀਆਂ ਦੇ ਇਤਿਹਾਸ ’ਚ ਅੱਜ ਵੀ ਦਰਜ ਹੈ, ਜਿਸ ’ਚ ਲੋਕ 12 ਦਿਨਾਂ ਤੱਕ ਇਸ ਜਾਮ ਦੇ ਚੱਲਦਿਆਂ ਆਪਣੇ ਵਾਹਨਾਂ ’ਚ ਹੀ ਫਸੇ ਰਹੇ ਸਨ ਦੂਜੇ ਪਾਸੇ ਖਾਣਾ-ਪੀਣਾ ਅਤੇ ਜਾਮ ’ਚ ਹੀ ਸੌਣਾ ਵੀ ਪਿਆ ਸੀ।

ਇਹ ਬਣੀ ਸੀ ਵਜ੍ਹਾ:

ਸਾਲ 2010 ’ਚ ਬੀਜਿੰਗ-ਤਿੱਬਤ ਐਕਸਪ੍ਰੈੱਸ-ਵੇਅ ’ਤੇ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਦੀ ਵਜ੍ਹਾ ਨਾਲ ਟ੍ਰੈਫਿਕ ਨੂੰ ਇੱਕਤਰਫਾ ਕਰ ਦਿੱਤਾ ਗਿਆ ਸੀ ਮੰਗੋਲੀਆ ਤੋਂ ਬੀਜਿੰਗ ਤੱਕ ਕੋਲਾ ਅਤੇ ਨਿਰਮਾਣ ਸਮੱਗਰੀ ਲਿਜਾ ਰਹੇ ਟਰੱਕਾਂ ਦੀ ਵਜ੍ਹਾ ਨਾਲ ਅਜਿਹਾ ਜਾਮ ਲੱਗਾ ਕਿ ਸਭ ਕੁਝ ਬਰੇਕ ਹੋ ਗਿਆ 100 ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਇਸ ਤਰ੍ਹਾਂ ਲੱਗ ਗਈਆਂ ਕਿ ਕੋਈ ਵੀ ਵਾਹਨ ਟੱਸ ਤੋਂ ਮੱਸ ਨਹੀਂ ਹੋ ਪਾ ਰਿਹਾ ਸੀ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਵਾਹਨ ਹੀ ਵਾਹਨ ਨਜ਼ਰ ਆ ਰਹੇ ਸਨ।

 

ਐਕਸਪ੍ਰੈੱਸ-ਵੇਅ ਦੇ ਕਿਨਾਰੇ ਬਣਾਉਣੇ ਪਏ ਸਨ ਅਸਥਾਈ ਘਰ:

ਜਾਮ ਐਨਾ ਲੰਮਾ ਖਿੱਚਿਆ ਗਿਆ ਕਿ ਕਾਰ ਅਤੇ ਛੋਟੇ ਵਾਹਨਾਂ ’ਤੇ ਚੱਲਣ ਵਾਲੇ ਲੋਕਾਂ ਲਈ ਐਕਸਪ੍ਰੈੱਸ-ਵੇਅ ਦੇ ਕਿਨਾਰੇ ਅਸਥਾਈ ਘਰ ਬਣਾਏ ਗਏ ਗੱਡੀਆਂ ਦੀ ਇਸ ਭੀੜ ਨੂੰ ਦੇਖ ਕੇ ਉੱਥੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਦੱਸਦੇ ਹਨ ਕਿ ਸਨੈਕਸ, ਕੋਲਡ ਡਰਿੰਕ, ਨਿਊਡਲਸ ਅਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੇ ਭਾਅ ਚਾਰ ਗੁਣਾ ਤੱਕ ਪਹੁੰਚ ਗਏ ਸਨ ਲੋਕਾਂ ਨੂੰ 10 ਗੁਣਾ ਰੇਟਾਂ ’ਤੇ ਪਾਣੀ ਖਰੀਦਣ ਨੂੰ ਮਜ਼ਬੂਰ ਹੋਣਾ ਪਿਆ ਸੀ।

ਸਰਕਾਰ ਦੇ ਵੀ ਛੁੱਟ ਗਏ ਸਨ ਪਸੀਨੇ:

ਦੁਨੀਆਂ ਦੇ ਸਭ ਤੋਂ ਵੱਡੇ ਜਾਮ ’ਚ ਫਸੇ ਲੋਕਾਂ ਦਾ ਕਹਿਣਾ ਸੀ ਕਿ ਟ੍ਰੈਫਿਕ ਐਨਾ ਲੰਮਾ ਸੀ ਕਿ ਉਹ ਮੁਸ਼ਕਿਲ ਨਾਲ ਹੀ ਦਿਨਭਰ ’ਚ ਇੱਕ ਕਿਲੋਮੀਟਰ ਚੱਲ ਸਕਦੇ ਸਨ ਟਰੱਕ ਡਰਾਈਵਰਾਂ ਦੀ ਮੰਨੀਏ ਤਾਂ ਉਹ 5-5 ਦਿਨਾਂ ਤੱਕ ਇਸ ਜਾਮ ’ਚ ਫਸੇ ਰਹੇ  ਜਾਮ ’ਚ ਫਸੇ ਲੋਕਾਂ ਨੂੰ ਪਾਣੀ ਤੱਕ ਕਈ ਗੁਣਾ ਜ਼ਿਆਦਾ ਕੀਮਤਾਂ ’ਤੇ ਖਰੀਦਣਾ ਪਿਆ ਸੀ ਉੱਧਰ ਉਸ ਜਾਮ ਨੂੰ ਖੁਲ੍ਹਵਾਉਣ ’ਚ ਸਰਕਾਰ ਦੇ ਵੀ ਪਸੀਨੇ ਛੁੱਟ ਗਏ ਸਨ।

ਇਸ ਤਰ੍ਹਾਂ ਖੁੱਲ੍ਹਿਆ ਜਾਮ:

ਜਾਮ ਖੁਲ੍ਹਵਾਉਣ ਲਈ ਪ੍ਰਸ਼ਾਸਨ ਨੇ ਇਸ ਰੂਟ ’ਚ ਮਿਲਣ ਵਾਲੇ ਸਾਰੇ ਰਸਤਿਆਂ ਨੂੰ ਰੋਕ ਦਿੱਤਾ ਸੀ ਜਾਮ ’ਚ ਫਸੇ ਟਰੱਕਾਂ ਨੂੰ ਸਭ ਤੋਂ ਪਹਿਲਾਂ ਕੱਢਿਆ ਗਿਆ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਜਾਮ ਲੱਗਾ ਸੀ 14 ਅਗਸਤ ਨੂੰ ਲੱਗਾ ਦੁਨੀਆਂ ਦਾ ਇਹ ਸਭ ਤੋਂ ਲੰਮਾ ਜਾਮ 26 ਅਗਸਤ 2010 ਨੂੰ ਖੁੱਲ੍ਹ ਸਕਿਆ ਸੀ ।

ਕੁਝ ਟ੍ਰੈਫਿਕ ਜਾਮ ਅਜਿਹੇ ਵੀ

  • 1969 : ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਮਾ ਜਾਮ ਨਿਊਯਾਰਕ ਦੇ ਬੇਥਲ ’ਚ ਲੱਗਾ ਸੀ, ਜੋ 15 ਅਗਸਤ ਤੋਂ ਲੈ ਕੇ 18 ਅਗਸਤ ਤੱਕ ਚੱਲਿਆ ਇਨ੍ਹਾਂ ਤਿੰਨ ਦਿਨਾਂ ’ਚ 32 ਕਿਲੋਮੀਟਰ ਤੱਕ ਜਾਮ ਲੱਗਾ ਰਿਹਾ।
  • 1990 : ਜਰਮਨੀ ’ਚ ਬਰਲਿਨ ਦੀ ਕੰਧ ਡਿੱਗਣ ਤੋਂ ਬਾਅਦ ਲੋਕ ਆਪਣੇ ਵਿੱਛੜੇ ਲੋਕਾਂ ਨੂੰ ਮਿਲਣ ਲਈ ਗੱਡੀਆਂ ਲੈ ਕੇ ਨਿੱਕਲ ਪਏ ਸਨ ਈਸਟ-ਵੈਸਟ ਜਰਮਨ ਬਾਰਡਰ ’ਤੇ 1.8 ਕਰੋੜ ਗੱਡੀਆਂ ਦਾ ਸੈਲਾਬ ਆ ਗਿਆ ਇਸ ਤਰ੍ਹਾਂ ਕਰੀਬ 50 ਕਿਲੋਮੀਟਰ ਲੰਮਾ ਜਾਮ ਲੱਗ ਗਿਆ ਸੀ।
  • 1990 : 12 ਅਗਸਤ 1990 ਨੂੰ ਜਪਾਨ ਦੇ ਇਤਿਹਾਸ ਦਾ ਸਭ ਤੋਂ ਲੰਮਾ ਜਾਮ ਲੱਗਾ ਛੁੱਟੀਆਂ ਤੋਂ ਵਾਪਸ ਆ ਰਹੇ ਲੋਕਾਂ ਦੀ ਭੀੜ ਨਾਲ 135 ਕਿਲੋਮੀਟਰ ਤੱਕ ਸੜਕ ਵਾਹਨਾਂ ਦੇ ਚੱਲਦਿਆਂ ਬਲਾਕ ਹੋ ਗਈ ਸੀ।
  • 1993 : ਜਰਮਨੀ ’ਚ ਹੀ 3 ਸਾਲ ਬਾਅਦ ਇੱਕ ਵਾਰ ਫਿਰ 160 ਕਿਲੋਮੀਟਰ ਲੰਮਾ ਟ੍ਰੈਫਿਕ ਜਾਮ ਲੱਗ ਗਿਆ ਸੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!