ਇੰਜ ਆਸਾਨ ਹੋਣਗੀਆਂ ਟੀਨਏੇਜ਼ ਬੱਚਿਆਂ ਦੀਆਂ ਮੁਸ਼ਕਲਾਂ
ਬਚਪਨ ’ਚ ਵਧਦੀਆਂ ਸਮੱਸਿਆਵਾਂ ਮਾਪਿਆਂ ਨੂੰ ਵੀ ਪ੍ਰੇਸ਼ਾਨੀ ’ਚ ਪਾ ਦਿੰਦੀਆਂ ਹਨ ਅਤੇ ਟੀਨਏੇਜ਼ ਬੱਚਿਆਂ ਨੂੰ ਵੀ ਬਹੁਤ ਵਾਰ ਟੀਨਏੇਜ਼ ਉਹ ਆਪਣੀ ਪ੍ਰੇਸ਼ਾਨੀਆਂ ਆਪਣੇ ਮਾਪਿਆਂ ਤੱਕ ਠੀਕ ਤਰ੍ਹਾਂ ਪਹੁੰਚਾ ਨਹੀਂ ਪਾਉਂਦੇ ਅਤੇ ਬਹੁਤ ਵਾਰ ਮਾਪੇ ਇਸ ਉਮਰ ਗਰੁੱਪ ਦੇ ਬੱਚਿਆਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝ ਨਹੀਂ ਪਾਉਂਦੇ ਜਾਂ ਕੁਝ ਉਨ੍ਹਾਂ ਨਾਲ ਸਮਝੌਤਾ ਨਹੀਂ ਕਰ ਪਾਉਂਦੇ ਅਤੇ ਆਪਸੀ ਦੂਰੀਆਂ ਵਧਦੀਆਂ ਚਲੀਆਂ ਜਾਂਦੀਆਂ ਹਨ
Also Read :-
- ਬੇਟੀਆਂ ਨੂੰ ਹਰ ਫੈਸਲੇ ਲੈਣ ਦਿਓ, ਰਿਸ਼ਤਿਆਂ ਨੂੰ ਮਜ਼ਬੂਤ ਬਣਾਓ
- ਠੰਡ ’ਚ ਬੱਚਿਆਂ ਅਤੇ ਬਜ਼ੁਰਗਾਂ ਦੀ ਕੇਅਰ ਸਭ ਤੋਂ ਜ਼ਰੂਰੀ
- ਬੱਚਿਆਂ ਨੂੰ ਫਾਸਟ ਫੂਡ ਨਹੀਂ, ਦੁੱਧ ਘਿਓ ਖਵਾਓ
- ਬੱਚਿਆਂ ’ਚ ਡਰ ਪੈਦਾ ਨਾ ਕਰੋ
ਫਿਰ ਬੱਚੇ ਆਪਣੀ ਉਮਰ ਦੇ ਦੋਸਤਾਂ ਨਾਲ ਆਪਣੀਆਂ ਪ੍ਰੇਸ਼ਾਨੀਆਂ ਦੱਸ ਕੇ ਹੱਲ ਲੱਭਣ ਦਾ ਯਤਨ ਕਰਦੇ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਉਹ ਬੱਚੇ ਵੀ ਉਨ੍ਹਾਂ ਦੀ ਉਮਰ ਦੇ ਹਨ ਕੀ ਉਹ ਉਨ੍ਹਾਂ ਦੀ ਮੱਦਦ ਸਹੀ ਕਰ ਪਾਉਣਗੇ? ਅਕਸਰ ਗਲਤ ਜਾਣਕਾਰੀ ਮਿਲਣ ਨਾਲ ਉਹ ਵੀ ਸਹੀ ਨਤੀਜੇ ਤੱਕ ਨਹੀਂ ਪਹੁੰਚ ਪਾਉਂਦੇ
Table of Contents
ਅਸੀਂ ਇੱਥੇ ਕੁਝ ਕਾਰਗਰ ਟਿਪਸ ਦੱਸ ਰਹੇ ਹਾਂ ਜੋ ਬੱਚਿਆਂ ਅਤੇ ਮਾਪਿਆਂ ਦੋਵਾਂ ਲਈ ਸਹੀ ਸਾਬਤ ਹੋ ਸਕਦੇ ਹਨ
ਬੱਚੇ ਕੀ ਕਰਨ:
ਸੰਤੁਲਤ ਅਤੇ ਵਧੀਆ ਜ਼ਿੰਦਗੀ ਲਈ ਸਰੀਰ ਦਾ ਫਿੱਟ ਹੋਣਾ ਬਹੁਤ ਜ਼ਰੂਰੀ ਹੈ ਸਰੀਰ ਦੀ ਫਿੱਟਨੈੱਸ ਲਈ ਕੋਈ ਆਊਟਡੋਰ ਗੇਮ ਖੇਡੋ ਜਿਵੇਂ ਬੈਡਮਿੰਟਨ, ਬਾਸਕਿਟ ਬਾਲ, ਫੁੱਟਬਾਲ, ਦੌੜਣਾ, ਤੈਰਾਕੀ ਆਦਿ ਖੇਡ ’ਚ ਬੱਚੇ ਜਿੱਤਣਾ-ਹਾਰਨਾ ਇੱਕ ਦੂਸਰੇ ਦੀ ਮੱਦਦ ਕਰਨਾ, ਖੇਡ ਪ੍ਰਤੀ ਪਿਆਰ ਆਦਿ ਸਿੱਖਦੇ ਹਨ ਜਿਸ ਨਾਲ ਉਨ੍ਹਾਂ ਦੇ ਸਰੀਰ ’ਚ ਕੈਮੀਕਲ ਬੈਲੰਸ ਬਣਿਆ ਰਹਿੰਦਾ ਹੈ ਇਸ ਨਾਲ ਮਾਨਸਿਕ ਸੰਤੁਲਨ ਵੀ ਵਧਦਾ ਹੈ
- ਬਹੁਤ ਸਾਰੇ ਬੱਚਿਆਂ ਕੋਲ ਆਊਟਡੋਰ ਗੇਮ ਖੇਡਣ ਦਾ ਸਮਾਂ ਨਹੀਂ ਹੁੰਦਾ ਜਾਂ ਖੇਡ ਦੇ ਮੈਦਾਨ ਕੋਲ ਨਹੀਂ ਹੁੰਦੇ ਅਜਿਹੇ ’ਚ ਬੱਚੇ ਕੀ ਕਰਨ ਉਨ੍ਹਾਂ ਨੂੰ ਘਰ ’ਤੇ ਰੱਸੀ ਕੁੱਦਣੀ ਚਾਹੀਦੀ ਹੈ ਤਾਂ ਕਿ ਸਰੀਰ ਐਕਟਿਵ ਬਣਿਆ ਰਹੇ ਅਤੇ ਉਨ੍ਹਾਂ ਦੀ ਐਨਰਜ਼ੀ ਨੂੰ ਠੀਕ ਆਊਟਲੇਟ ਵੀ ਮਿਲਦਾ ਰਹੇਗਾ
- ਕਿਸੇ ਵੀ ਚੀਜ਼ ’ਤੇ ਫੋਕਸ ਤੈਅ ਕਰੋ ਫੋਕਸ ਸਕਾਰਾਤਮਕ ਹੋਵੇਗਾ ਤਾਂ ਧਿਆਨ ਬੇਕਾਰ ਦੀਆਂ ਚੀਜ਼ਾਂ ’ਤੇ ਨਹੀਂ ਭਟਕੇਗਾ ਸਹੀ ਫੋਕਸ ਬੱਚੇ ਨੂੰ ਸਹੀ ਰਾਹ ’ਤੇ ਲੈ ਜਾਣ ’ਚ ਮੱਦਦ ਕਰੇਗਾ
- ਇਸ ਉਮਰ ’ਚ ਦੋਸਤਾਂ ਦਾ ਹੋਣਾ ਵੀ ਜ਼ਰੂਰੀ ਹੈ ਪਰ ਉਨ੍ਹਾਂ ਦੇ ਨਾਲ ਇਨਵਾਲਵਮੈਂਟ ਇੱਕ ਹੱਦ ਤੱਕ ਹੀ ਰੱਖੋ ਦੋਸਤਾਂ ਨੂੰ ਆਪਣੇ ਘਰ ਬੁਲਾਓ ਅਤੇ ਉਨ੍ਹਾਂ ਦੇ ਨਾਲ ਡਰਾਇੰਗ ਰੂਮ ’ਚ ਬੈਠੋ, ਆਪਣੇ ਬੈੱਡ ਰੂਮ ’ਚ ਨਹੀਂ ਤੁਸੀਂ ਵੀ ਕਦੇ-ਕਦੇ ਉਨ੍ਹਾਂ ਦੇ ਘਰ ਜਾ ਸਕਦੇ ਹੋ ਦੋਸਤਾਂ ਨਾਲ ਇੱਕ ਹੱਦ ਤੱਕ ਮਿਲਣਾ ਵੀ ਠੀਕ ਰਹਿੰਦਾ ਹੈ
- ਜਿਹੋ ਜਿਹੀ ਬੱਚਿਆਂ ਨੂੰ ਜ਼ਰੂਰਤ ਹੁੰਦੀ ਹੈ ਮਾਪਿਆਂ ਨਾਲ ਸਮਾਂ ਬਿਤਾਉਣ ਦੀ, ਉਸੇ ਤਰ੍ਹਾਂ ਮਾਤਾ-ਪਿਤਾ ਵੀ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਨਾਲ ਸਮਾਂ ਬਿਤਾਉਣ ਅਤੇ ਹੈਲਦੀ ਡਿਸਕਸ਼ਨ ਕਰਨ ਮਾਤਾ-ਪਿਤਾ ਦੇ ਨਾਲ ਰਾਤ ਦਾ ਭੋਜਨ ਖਾਣ, ਹੱਸਣ ਅਤੇ ਹੋ ਸਕੇ ਤਾਂ ਸੱਪ ਸੀੜੀ ਜਾਂ ਲੁੱਡੋ ਸਮਾਂ ਮਿਲਣ ’ਤੇ ਉਨ੍ਹਾਂ ਦੇ ਨਾਲ ਖੇਡੋ ਇਸ ਨਾਲ ਦੋਵਾਂ ’ਚ ਕੰਮਊਨੀਕੇਸ਼ਨ ਗੈਪ ਨਹੀਂ ਰਹੇਗਾ
- ਬਜ਼ੁਰਗਾਂ ਨਾਲ ਵੀ ਜੁੁੜੇ ਰਹੋ ਘਰ ’ਚ ਦਾਦਾ ਦਾਦੀ ਨਾਲ ਗੱਲ ਕਰੋ, ਉਨ੍ਹਾਂ ਨੂੰ ਹਫਤੇ ’ਚ ਇੱਕ ਦੋ ਵਾਰ ਪਾਰਕ ਤੱਕ ਘੁੰਮਾਉਣ ਲੈ ਜਾਓ ਉਨ੍ਹਾਂ ਦੀ ਪਸੰਦ ਦੀ ਕੋਈ ਵਸਤੂ ਲਿਆ ਕੇ ਉਨ੍ਹਾਂ ਨਾਲ ਬੈਠ ਕੇ ਖਾਓ ਜ਼ਰੂਰਤ ਪੈਣ ’ਤੇ ਪੈਰ ਦਬਾਓ ਨਹਾਉਣ ’ਚ ਮੱਦਦ ਕਰੋ ਦਵਾਈ ਆਦਿ ਦਾ ਵੀ ਧਿਆਨ ਰੱਖੋ
ਪੇਰੈਂਟਸ ਕੀ ਕਰਨ:
ਬੱਚਿਆਂ ਨੂੰ ਸਪੇਸ ਦਿਓ ਅਤੇ ਹਾਂ, ਉਨ੍ਹਾਂ ਦੇ ਸਪੇਸ ’ਚ ਖੁਦ ਲਈ ਵੀ ਜਗ੍ਹਾ ਬਣਾਓ ਆਪਣੇ ਬੱਚਿਆਂ ਨਾਲ ਸਬੰਧ ਅਜਿਹੇ ਹੋਣੇ ਚਾਹੀਦੇ ਜਿਸ ਨਾਲ ਉਹ ਬਗੈਰ ਸੰਕੋਚ ਤੁਹਾਡੇ ਨਾਲ ਗੱਲ ਕਰ ਸਕਣ
- ਮਾਪਿਆਂ ਨੂੰ ਬੱਚੇ ਦੀ ਉਮਰ ਦੇ ਨਾਲ ਖੁਦ ਨੂੰ ਬਦਲਣਾ ਚਾਹੀਦਾ ਹੈ ਜੇਕਰ ਤੁਸੀਂ ਖੁਦ ਨੂੰ ਬਦਲ ਪਾਉਂਦੇ ਹੋ ਤਾਂ ਬੱਚੇ ਦਾ ਸਾਥ ਹਮੇਸ਼ਾ ਤੁਹਾਨੂੰ ਮਿਲੇਗਾ ਅਤੇ ਉਹ ਕਦੇ ਭਟਕਣਗੇ ਨਹੀਂ
- ਬੱਚਿਆਂ ਨੂੰ ਸਪੇਸ ਨਾਲ ਉਨ੍ਹਾਂ ਦੀ ਲਿਮਟ ਵੀ ਸਮਝਓ ਤਾਂ ਕਿ ਸਪੇਸ ਦੇ ਚੱਕਰ ’ਚ ਕਿਤੇ ਜ਼ਿਆਦਾ ਹੱਥੋਂ ਨਾ ਨਿਕਲ ਜਾਏ
- ਸਮੱਸਿਆ ਛੋਟੀ ਹੋਵੇ ਜਾਂ ਵੱਡੀ, ਹੱਲ ਤਾਂ ਕੱਢਣਾ ਹੀ ਹੈ ਡਾਂਟ ਕੇ ਅਤੇ ਮਾਰ ਕੇ ਕੋਈ ਹੱਲ ਨਹੀਂ ਨਿੱਕਲਦਾ ਉਨ੍ਹਾਂ ਨਾਲ ਗੱਲ ਕਰਕੇ ਹੱਲ ਕੱਢੋ ਬੱਚਿਆਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਾਥ ਹਰ ਸਮੱਸਿਆ ’ਚ ਉਨ੍ਹਾਂ ਦੇ ਨਾਲ ਹੈ ਅਤੇ ਤੁਸੀਂ ਉਨ੍ਹਾਂ ਲਈ ਉਪਲੱਬਧ ਹੋ
- ਨੈੱਟ ਤੋਂ ਜਾਂ ਦੋਸਤਾਂ ਤੋਂ ਲਈ ਜਾਣਕਾਰੀ ਬੱਚਿਆਂ ਨੂੰ ਜ਼ਿਆਦਾ ਭਟਕਾਉਂਦੀ ਹੈ ਇਹ ਭਟਕਣ ਉਨ੍ਹਾਂ ਨੂੰ ਸੰਕਟ ’ਚ ਵੀ ਪਾ ਸਕਦੀ ਹੈ ਚੰਗੇ ਕੰਮਊਨਿਕੇਸ਼ਨ ਨਾਲ ਤੁਸੀਂ ਉਨ੍ਹਾਂ ਨੂੰ ਭਟਕਣ ਤੋਂ ਬਚਾ ਸਕਦੇ ਹੋ
- ਟੀਨਏੇਜ਼ ਬੱਚਿਆਂ ਦੀ ਇੱਕ ਅਜਿਹੀ ਉਮਰ ਹੈ ਜਦੋਂ ਬੱਚੇ ਨਾ ਤਾਂ ਛੋਟੇ ਹੁੰਦੇ ਹਨ, ਨਾ ਵੱਡੇ ਉਹ ਵੀ ਆਪਣੀ ਪਹਿਚਾਣ ਚਾਹੁੰਦੇ ਹਨ, ਦੋਸਤਾਂ ’ਚ, ਮਾਪਿਆਂ ’ਚ ਅਜਿਹੇ ’ਚ ਉਨ੍ਹਾਂ ਦੀ ਜ਼ਿੰਦਗੀ ’ਚ ਕਈ ਤਰ੍ਹਾਂ ਦੀ ਉਥਲ-ਪੁਥਲ ਹੁੰਦੀ ਹੈ ਅਜਿਹੇ ’ਚ ਉਨ੍ਹਾਂ ਨੂੰ ਤੁਹਾਡਾ ਸਾਥ, ਪਿਆਰ ਭਰਿਆ ਵਿਹਾਰ ਉਨ੍ਹਾਂ ਨੂੰ ਮਾਰਗਦਰਸ਼ਨ ਦੇ ਕੇ ਠੀਕ ਰਸਤਾ ਦੱਸ ਸਕਦਾ ਹੈ
- ਮੀਡੀਆ ਦੇ ਸੁਪਰ ਐਕਸਪੋਜ਼ਰ ਬਾਰੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣ ਕਿ ਉਹ ਕਿਸ ਹੱਦ ਤੱਕ ਸਹੀ ਹਨ
ਨੀਤੂ ਗੁਪਤਾ