Birds Beautiful Home ਪੰਛੀਆਂ ਨੂੰ ਮਿਲਿਆ ਇੱਕ ਸੋਹਣਾ ਜਿਹਾ ਘਰ
- ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਲਾਜਵਾਬ ਯਤਨ
- ਮਿੱਟੀ ਦੇ ਘੜਿਆਂ ਅਤੇ ਸਰਕੰਡਿਆਂ ਦੀ ਮੱਦਦ ਨਾਲ ਤਿਆਰ ਕੀਤਾ 12 ਫੁੱਟ ਉੱਚਾ ਟਾਵਰਨੁਮਾ ਰੈਣ-ਬਸੇਰਾ
Birds Beautiful Home: ਪੰਛੀ-ਉੱਧਾਰ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੰਛੀਆਂ ਦੇ ਸੁਰੱਖਿਅਤ ਅਤੇ ਸਥਾਈ ਪ੍ਰਵਾਸ ਲਈ ਨਾਯਾਬ ਯਤਨ ਕੀਤਾ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਛੀਆਂ ਲਈ ਕਰੀਬ 12 ਫੁੱਟ ਉੱਚਾ ਟਾਵਰਨੁਮਾ ਰੈਣ-ਬਸੇਰਾ ਤਿਆਰ ਕੀਤਾ ਹੈ ਇਸ ਟਾਵਰ ਦੀ ਖਾਸ ਗੱਲ ਇਹ ਹੈ ਕਿ ਇਸਨੂੰ ਤਿਆਰ ਕਰਨ ’ਚ ਮਿੱਟੀ, ਘੜਿਆਂ ਅਤੇ ਸਰਕੰਡਿਆਂ ਦਾ ਇਸਤੇਮਾਲ ਕੀਤਾ ਗਿਆ ਹੈ।
ਜੋ ਆਪਣੇ-ਆਪ ’ਚ ਅਨੋਖਾ ਯਤਨ ਹੈ। ਦਰਅਸਲ ਔਢਾਂ (ਜ਼ਿਲ੍ਹਾ ਸਰਸਾ) ਦੀ ਸਾਧ-ਸੰਗਤ ਨੇ ਨੂਹੀਆਂਵਾਲੀ ਰੋਡ ’ਤੇ ਸੜਕ ਕਿਨਾਰੇ ਇੱਕ ਅਜਿਹਾ ਨਮੂਨਾ ਤਿਆਰ ਕੀਤਾ ਹੈ ਪੰਛੀ-ਉੱਧਾਰ ਮੁਹਿੰਮ ਦੇ ਤਹਿਤ ਸ਼ਲਾਘਾਯੋਗ ਕਾਰਜ ਕਰਦੇ ਹੋਏ ਮਿੱਟੀ, ਘੜਿਆਂ ਅਤੇ ਸਰਕੰਡਿਆਂ ਦੀ ਮੱਦਦ ਨਾਲ ਪੰਛੀਆਂ ਲਈ ਟਾਵਰਨੁਮਾ ਰੈਣ-ਬਸੇਰਾ ਬਣਾਇਆ ਹੈ ਮਿੱਟੀ ਨਾਲ ਬਣੇ ਹੋਣ ਅਤੇ ਘੜਿਆਂ ਦੇ ਜ਼ਰੀਏ ਹਵਾ ਦੇ ਆਵਾਗਮਨ ਦੇ ਚੱਲਦਿਆਂ ਭਿਆਨਕ ਗਰਮੀ ’ਚ ਪੰਛੀਆਂ ਲਈ ਕਾਫੀ ਆਰਾਮਦਾਇਕ ਅਤੇ ਵਾਤਾਨੁਕੂਲਿਤ ਸਾਬਿਤ ਹੋਵੇਗਾ ਇਸ ਪੁੰਨ ਦੇ ਕਾਰਜ ’ਤੇ ਹੋਣ ਵਾਲਾ ਪੂਰਾ ਖਰਚ ਵੀ ਖੁਦ ਸਾਧ-ਸੰਗਤ ਵੱਲੋਂ ਹੀ ਕੀਤਾ ਗਿਆ ਹੈ।
Table of Contents
12 ਫੁੱਟ ਉੱਚਾ ਅਤੇ 7 ਫੁੱਟ ਚੌੜਾ ਹੈ ਇਹ ਰੈਣ-ਬਸੇਰਾ
ਪੰਛੀਆਂ ਲਈ ਬਣਾਇਆ ਗਿਆ ਇਹ ਰੈਣ-ਬਸੇਰਾ 12 ਫੁੱਟ ਉੱਚਾ ਅਤੇ 7 ਫੁੱਟ ਚੌੌੜਾ ਹੈ ਇਸ ’ਚ 125 ਘੜੇ ਲਾਏ ਗਏ ਹਨ ਹਵਾ ਕਰਾਸਿੰਗ ਲਈ ਲੋਂੜੀਦੀ ਵਿਵਸਥਾ ਹੋਣ ਦੇ ਨਾਲ-ਨਾਲ ਇਸ ਦੀ ਛੱਪੜ ਦੀ ਮਿੱਟੀ ਨਾਲ ਲਿਪਾਈ ਕੀਤੀ ਗਈ ਹੈ ਇਹੀ ਨਹੀਂ, ਮੀਂਹ ਦੇ ਦੌਰਾਨ ਵੀ ਪੰਛੀਆਂ ਨੂੰ ਕੋਈ ਦਿੱਕਤ ਨਾ ਆਵੇ, ਇਸਦੀ ਵੀ ਵਿਆਪਕ ਵਿਵਸਥਾ ਕੀਤੀ ਗਈ ਹੈ ਰੈਣ-ਬਸੇਰੇ ਦੀ ਉੱਪਰੀ ਸਤਹਿ ’ਤੇ ਸਰਕੰਡਿਆਂ ਅਤੇ ਸੁੱਕੇ ਘਾਹ ਦੀ ਮੱਦਦ ਨਾਲ ਗੁੰਮਟਨੁਮਾ ਛੱਤ ਬਣਾਈ ਗਈ ਹੈ ਹਾਲਾਂਕਿ ਇਹ ਰੈਣ-ਬਸੇਰਾ ਕਰੀਬ 150 ਪੰਛੀਆਂ ਲਈ ਬਣਿਆ ਹੈ, ਪਰ ਫਿਰ ਵੀ ਇੱਥੇ ਇਸ ਤੋਂ ਵੀ ਕਾਫੀ ਜ਼ਿਆਦਾ ਪੰਛੀ ਰਹਿ ਸਕਦੇ ਹਨ ਇਸ ਜਗ੍ਹਾ ’ਤੇ ਸਾਧ-ਸੰਗਤ ਵੱਲੋਂ ਪੌਦੇ ਲਾਉਣ ਦੇ ਨਾਲ-ਨਾਲ ਪਾਣੀ ਦੇ ਸਕੋਰੇ ਰੱਖਣ ਅਤੇ ਚੋਗੇ ਲਈ ਵੀ ਜਗ੍ਹਾ ਬਣਾਈ ਜਾਵੇਗੀ।
ਦਿਲ ’ਚ ਸੀ ਕੁਝ ਵੱਖਰਾ ਕੀਤਾ ਜਾਵੇ
ਸੇਵਾ ਕਰ ਰਹੇ ਪ੍ਰੇਮੀ ਸੇਵਕ ਕੁਲਜੀਤ ਇੰਸਾਂ ਅਤੇ ਗੌਰਵ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਦਾ ਪਿਛਲੇ ਕਾਫੀ ਸਮੇਂ ਤੋਂ ਇਸ ਗੱਲ ’ਤੇ ਵਿਚਾਰ ਚੱਲ ਰਿਹਾ ਸੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਕੁਝ ਵੱਖਰਾ ਕੀਤਾ ਜਾਵੇ ਜਿਸ ਤੋਂ ਬਾਅਦ ਪੰਛੀ ਉੱਧਾਰ ਮੁਹਿੰਮ ਦੇ ਤਹਿਤ ਇਸ ਰੈਣ-ਬਸੇਰੇ ਨੂੰ ਬਣਾਉਣ ਦਾ ਵਿਚਾਰ ਬਣਾਇਆ ਪਵਿੱਤਰ ਨਾਅਰੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਇਸ ਪਵਿੱਤਰ ਕਾਰਜ ਦਾ ਸ਼ੁੱਭ ਆਰੰਭ ਕੀਤਾ ਗਿਆ ਇਸ ਸੇਵਾ ਦੇ ਕਾਰਜ ’ਚ ਭਾਈਆਂ ਦੇ ਨਾਲ-ਨਾਲ ਭੈਣਾਂ ਦਾ ਵੀ ਪੂਰਾ ਸਹਿਯੋਗ ਰਿਹਾ ਉਨ੍ਹਾਂ ਦੱਸਿਆ ਕਿ ਇਹ ਰੈਣ-ਬਸੇਰਾ ਖੁੱਲ੍ਹਾ ਅਤੇ ਦਰੱਖਤਾਂ ਵਿਚਾਲੇ ਹੋਣ ਦੇ ਚੱਲਦਿਆਂ ਇੱਥੇ ਪੰਛੀਆਂ ਦੀ ਹਰ ਸਮੇਂ ਚਹਿਚਹਾਟ ਰਹੇਗੀ।