ਚਾਹ ਅਤੇ ਕਾੱਫੀ ਤੋਂ ਲਾਭ ਅਤੇ ਹਾਨੀ
ਚਾਹ ਦੇ ਦੀਵਾਨੇ ਹੋਣ ਜਾਂ ਕਾੱਫੀ ਦੇ ਚਾਹੁਣ ਵਾਲੇ, ਇਨ੍ਹਾਂ ਦੀ ਗੱਡੀ ਉਦੋਂ ਤੱਕ ਅੱਗੇ ਨਹੀਂ ਵਧਦੀ, ਜਦੋਂ ਤੱਕ ਹਰ ਇੱਕ-ਦੋ ਘੰਟਿਆਂ ’ਚ ਅੱਧਾ ਕੱਪ ਗਲੇ ਦੇ ਹੇਠਾਂ ਨਾ ਉੱਤਰੇ ਇਸਦੇ ਫਾਇਦੇ-ਨੁਕਸਾਨਾਂ ਤੋਂ ਹਮੇਸ਼ਾ ਤੋਂ ਬਹਿਸ ਹੁੰਦੀ ਆਈ ਹੈ
ਕਈ ਰਿਸਰਚ ਹੋਣ ਦੇ ਬਾਵਜ਼ੂਦ ਹਾਲੇ ਤੱਕ ਕੋਈ ਠੋਸ ਨਤੀਜਾ ਨਹੀਂ ਨਿੱਕਲਿਆ ਹੈ ਡਾਈਟੀਸ਼ੀਅਨ ਕਹਿੰਦੇ ਹਨ, ਚਾਹ ਅਤੇ ਕਾੱਫੀ ਦੋਵਾਂ ’ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕੈਫੀਨ ਚਾਹ ਦੀ ਤੁਲਨਾ ’ਚ ਕੌਫੀ ’ਚ ਤਿੰਨ ਗੁਣਾ ਹੁੰਦੀ ਹੈ
ਅੱਜ ਅਸੀਂ ਤੁਹਾਨੂੰ ਚਾਹ ਅਤੇ ਕੌਫੀ ਤੋਂ ਹੋਣ ਵਾਲੇ ਨੁਕਸਾਨ ਅਤੇ ਫਾਇਦੇ ਕੀ ਹਨ,
Also Read :-
Table of Contents
ਇਹ ਤਾਂ ਦੱਸਾਂਗੇ ਹੀ ਨਾਲ ਹੀਂ ਅਸੀਂ ਤੁਹਾਨੂੰ ਕੈਫੀਨ ਦੇ ਨੁਕਸਾਨ ਅਤੇ ਕੁਝ ਫਾਇਦਿਆਂ ਬਾਰੇ ਵੀ ਦੱਸਾਂਗੇ
ਕੈਫੀਨ ਦੇ ਫਾਇਦੇ:
- ਕੈਫੀਨ ਦਿਮਾਗ ਨੂੰ ਐਕਟਿਵ ਬਣਾਉਂਦਾ ਹੈ, ਜਿਸ ਨਾਲ ਤੁਸੀਂ ਤਰੋਤਾਜਾ ਮਹਿਸੂਸ ਕਰਦੇ ਹੋ
- ਇਹ ਥੋੜ੍ਹੇ ਸਮੇਂ ਲਈ ਵੀ ਥਕਾਣ ਮਿਟਾਉਂਦਾ ਹੈ
- ਹਲਕੇ ਸਿਰ ਦਰਦ ’ਚ ਵੀ ਚਾਹ-ਕਾੱਫੀ ਪੀਣਾ ਫਾਇਦੇਮੰਦ ਹੈ
- ਅਸਥਮਾ ਦੇ ਰੋਗੀਆਂ ਨੂੰ ਵੀ ਚਾਹ-ਕਾੱਫੀ ਪੀਣਾ ਫਾਇਦੇਮੰਦ ਹੈ
- ਚਾਹ ’ਚ ਮੌਜ਼ੂਦ ਟੈਨਿਨ ਵਾਇਰਸ ਨੂੰ ਮਾਰਦਾ ਹੈ
- ਚਾਹ ਸਰੀਰ ’ਚ ਮੌਜ਼ੂਦ ਕੋਲੇਸਟਰਾਲ ਨੂੰ ਘੱਟ ਕਰਦੀ ਹੈ
- ਬਲੈਕ ਹੋਵੇ ਜਾਂ ਗਰੀਨ, ਚਾਹ ਮਹਿਲਾਵਾਂ ’ਚ ਓਵੇਰੀਅਨ ਕੈਂਸਰ ਦਾ ਰਿਸਕ ਘੱਟ ਕਰਦੀ ਹੈ
- ਇਹ ਮੂੰਹ ਦੀ ਸਮੈੱਲ ਨੂੰ ਘੱਟ ਕਰਦਾ ਹੈ
- ਘੱਟ ਮਾਤਰਾ ’ਚ ਕਾੱਫੀ ਪੀਣਾ ਅਲਜਾਈਮਰ, ਲੀਵਰ ਦੀ ਸਮੱਸਿਆ, ਪਾਰਿਕਸਨ ਅਤੇ ਟਾਈਪ-2 ਡਾਈਬਿਟੀਜ਼ ਦਾ ਰਿਸਕ ਘੱਟ ਕਰਦਾ ਹੈ
ਕੈਫੀਨ ਦੇ ਨੁਕਸਾਨ:
- ਕੈਫੀਨ ਪੀਣ ਨਾਲ ਸਰੀਰ ਦੇ ਐਨਰਜੀ ਲੇਵਲ ’ਤੇ ਬੁਰਾ ਅਸਰ ਪੈਂਦਾ ਹੈ ਹਾਲਾਂਕਿ ਸ਼ੁਰੂ ’ਚ ਕੈਫੀਨ ਤੁਹਾਡੀ ਬਾੱਡੀ ਅਤੇ ਦਿਮਾਗ ਦੀ ਇੰਟਰਨਲ ਐਨਰਜੀ ਵਧਾਉਂਦਾ ਹੈ, ਪਰ ਥੋੜ੍ਹੇ ਹੀ ਸਮੇਂ ਤੋਂ ਬਾਅਦ ਇਹ ਥਕਾਣ ਵਧਾ ਦਿੰਦਾ ਹੈ
- ਜ਼ਿਆਦਾ ਕੈਫੀਨ ਲੈਣ ਨਾਲ ਕੋਲੇਸਟਰਾਲ ਦਾ ਪੱਧਰ ਵਧਦਾ ਹੈ ਚਾਰ ਕੱਪ ਕਾੱਫੀ ਪੀਣ ਤੋਂ ਬਾਅਦ ਸਰੀਰ ’ਚ ਕੋਲਸਟਰਾਲ ਦਾ ਪੱਧਰ ਪੰਜ ਪ੍ਰਤੀਸ਼ਤ ਤੱਕ ਵਧ ਜਾਂਦਾ ਹੈ
- ਜ਼ਰੂਰਤ ਤੋਂ ਜ਼ਿਆਦਾ ਕੈਫੀਨ ਅੰਤੜੀਆਂ ਦੀ ਅੰਦਰੂਨੀ ਸਤ੍ਹਾ ’ਤੇ ਇੱਕ ਪਰਤ ਜਮ੍ਹਾ ਦਿੰਦੀ ਹੈ, ਜਿਸ ਨਾਲ ਡਾਈਜੈਸਟਿਵ ਸਿਸਟਮ ’ਤੇ ਬੁਰਾ ਅਸਰ ਪੈਂਦਾ ਹੈ ਜ਼ਿਆਦਾ ਚਾਹ-ਕੌੌਫੀ ਪੀਣ ਵਾਲੇ ਲੋਕਾਂ ਨੂੰ ਕਬਜ਼ ਅਤੇ ਬਵਾਸੀਰ ਦੀ ਸਮੱਸਿਆ ਹੋਣ ਦਾ ਡਰ ਰਹਿੰਦਾ ਹੈ
- ਇਹ ਸਰੀਰ ਨੂੰ ਕਮਜ਼ੋਰ ਬਣਾ ਸਕਦਾ ਹੈ ਅਤੇ ਬਲੱਡ ਪ੍ਰੈਸ਼ਰ ਵਧਾਉਂਦਾ ਹੈ
- ਜ਼ਿਆਦਾ ਚਾਹ-ਕਾੱਫੀ ਐਸਡਿਟੀ ਵਧਾਉਂਦੇ ਹਨ ਅਤੇ ਨਾਲ ਹੀ ਨੀਂਦ ’ਤੇ ਵੀ ਬੁਰਾ ਅਸਰ ਪੈਂਦਾ ਹੈ ਦਰਅਸਲ ਸਰੀਰ ’ਚ ਕਾੱਫੀ ਦੀ ਮਾਤਰਾ ਸਾਡੇ ਨਰਵਸ ਸਿਸਟਮ ਨੂੰ ਉਤੇਜਿਤ ਕਰ ਦਿੰਦੀ ਹੈ, ਜਿਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ
- ਲੰਮੇਂ ਸਮੇਂ ਤੱਕ ਕੈਫੀਨ ਦੀ ਆਦਤ ਸਿਰ ਦਰਦ ਅਤੇ ਚਿੜਚਿੜਾਪਣ ਪੈਦਾ ਕਰਦੀ ਹੈ