Chennai ਸੱਭਿਆਚਾਰਕ ਨਗਰੀ ਚੇਨਈ ਦੀ ਸੁੰਦਰਤਾ

ਆਧੁਨਿਕ ਭਾਰਤ ਦੇ ਨਿਰਮਾਣ ’ਚ ਹਰ ਪੱਧਰ ’ਤੇ ਆਪਣੀ ਖਾਸ ਭੂਮਿਕਾ ਦਾ ਨਿਰਵਾਹ ਕਰਦੇ ਹੋਏ ਦੱਖਣੀ ਭਾਰਤ ਦੀ ਰਾਜਧਾਨੀ ਦੇ ਰੂਪ ’ਚ ਪ੍ਰਸ਼ੰਸਾ ਪ੍ਰਾਪਤ ਮੱਦਰਾਸ ਦਾ ਇÇੂਤਹਾਸ ਸਾਢੇ ਤਿੰਨ ਸੌ ਸਾਲ ਪੁਰਾਣਾ ਹੈ 22 ਜੁਲਾਈ, 1669 ਈ ਨੂੰ ਮਦਰਾਸ ਦੇ ਇਸ ਭੂਖੰਡ ਨੂੰ ਦਾਮੇਰਲ ਵੈਂਕਟਪ ਨਾਇਕ ਨੇ ਆਪਣੇ ਭਰਾ ਚੇਨੱਪੱਨਾਇਕ ਦੇ ਨਾਂਅ ’ਤੇ ਬ੍ਰਿਟਿਸ਼ ਅਧਿਕਾਰੀ ਫਰੰਸਿਸ ਡੇ ਨੂੰ ਸੌਂਪ ਦਿੱਤਾ ਸੀ ਅਖੀਰ ਚੇਨੱਪ ਦੇ ਨਾਂਅ ’ਤੇ ਇਸ ਬਸਤੀ ਦਾ ਨਾਮਕਰਨ ‘ਚੇਨੱਪ ਨਮ’ ਹੋਇਆ ਇੱਕ ਦੰਤਕਥਾ ਦੇ ਅਨੁਸਾਰ ਇੱਕ ਮੁਤਰਾਸੁ ਵੰਸ਼ੀ ਨੇ ਇਹ ਸੂਬਾ ਈਸਟ ਕੰਪਨੀ ਨੂੰ ਵੇਚ ਦਿੱਤਾ ਸੀ ਕਾਲਾਂਤਰ ਭਾਵ ਮੁਤਰਾਸੁ ਸ਼ਬਦ ਨਾਂਅ ਨਾਲ ਹਰਮਨ ਪਿਆਰਾ ਹੋਇਆ 1996 ’ਚ ਫਿਰ ਇਸਦਾ ਨਾਂਅ ‘ਚੈਨੈ’ ਕਰ ਦਿੱਤਾ ਗਿਆ

ਇਸ ਤੋਂ ਪਹਿਲਾਂ ਭੂਭਾਗ ’ਤੇ ਥੋੜ੍ਹੇ ਸਮੇਂ ਲਈ ਪੁਰਤਗਾਲੀਆਂ ਨੇ ਵੀ ਆਪਣਾ ਅੱਡਾ ਜਮ੍ਹਾ ਲਿਆ ਸੀ ਹੁਣ ਜਿੱਥੇ ਫੋਰਟ ਸੇਂਟ ਜਾਰਜ ਨਾਂਅ ਦਾ ਕਿਲ੍ਹਾ ਹੈ, ਉਸ ਥਾਂ ਨੂੰ ਕਾਲਹਸਤੀ ਦੇ ਰਾਜਾ ਨੇ ਈਸਟ ਇੰਡੀਆ ਕੰਪਨੀ ਨੂੰ ਦੇ ਦਿੱਤਾ ਸੀ ਕੰਪਨੀ ਨੇ ਇਸ ਕਿਲ੍ਹੇ ਦਾ ਨਿਰਮਾਣ ਸ਼ਾਸਨ ਸਬੰਧੀ ਕਾਰਜਕਲਾਪਾਂ ਦੇ ਨਿਮਿੱਤ ਕੀਤਾ ਸੀ ਉਸਨੂੰ ਉਹ ਲੋਕ ‘ਵਾਈਟ ਹਾਊਸ’ ਦੇ ਨਾਂਅ ਨਾਲ ਬੁਲਾਉਂਦੇ ਸਨ ਅਤੇ ਸਥਾਨਕ ਜਨਤਾ ਦੇ ਨਿਵਾਸ ਸਥਾਨ ਨੂੰ ਬਲੈਕ ਟਾਊਨ ਦੇ ਨਾਂਅ ਨਾਲ ਕੰਪਨੀ ਨੇ ਕਾਲਾਂਤਰ ’ਚ ਆਂਧਰਾ, ਤਮਿਲਨਾਡੂ, ਕਰਨਾਟਕ ਅਤੇ ਕੇਰਲ ਦੇ ਜ਼ਿਆਦਾਤਰ ਭੂਭਾਗ ’ਤੇ ਕਬਜ਼ਾ ਕਰਕੇ ਉਸ ਭੂਭਾਗ ਦਾ ਨਾਂਅ ‘ਮਦਰਾਸ ਪ੍ਰੈਸੀਡੈਂਸੀ’ ਕਰ ਦਿੱਤਾ

ਬੰਗਾਲ ਦੀ ਖਾੜ੍ਹੀ ਦੇ ਤੱਟ ’ਤੇ ਸਥਿਤ ਚੇਨਈ ਆਪਣੇ ਅਨੁਪਮ ਵੈਭਵ ਲਈ ਵਿਖਿਆਤ ਹੈ ਤਾਂ ਇਹ ਸ਼ਹਿਰ ਧਾਰਮਿਕ ਵਿਰਾਸਤਾ ਦਾ ਕੇਂਦਰ ਸਥਾਨ ਵੀ ਰਿਹਾ ਹੈ ਪਾਰਥਸਾਰਥੀ ਮੰਦਰ, ਅਗਸਤਿਆ ਮੰਦਰ, ਸੁਬ੍ਰਹਾਨਿਆ ਸਵਾਮੀ ਜਾਂ ਮੁਰੂਗਨ ਮੰਦਰ, ਅਸ਼ਟਲਕਸ਼ਮੀ ਮੰਦਰ, ਕੋਦੰਡ ਰਾਮਸਵਾਮੀ ਮੰਦਰ, ਸ਼ਿਵ-ਵਿਸ਼ਨੂੰ ਮੰਦਰ, ਮਾਂਗਾਡੁ ਭਗਵਤੀ ਮੰਦਰ ਆਦਿ ਖਾਸ ਤੌਰ ’ਤੇ ਜ਼ਿਕਰਯੋਗ ਹਨ ਉਂਜ 1680 ਈ. ’ਚ ਈਸਟ ਇੰਡੀਆਂ ਕੰਪਨੀ ਨੇ ਸੇਂਟ ਮੈਰੀਸ ਦੇ ਨਾਂਅ ਤੋਂ ਪਹਿਲਾਂ ਚਰਚ ਦਾ ਨਿਰਮਾਣ ਕੀਤਾ ਸੈਂਟ ਥਾਮਸ ਇੱਥੋਂ ਦੀ ਇੱਕ ਪਹਾੜੀ ’ਤੇ ਰਹੇ ਜੋ ‘ਸੈਂਟ ਥਾਮਸ ਮਾਊਂਟ’ ਦੇ ਨਾਂਅ ਨਾਲ ਪ੍ਰਸਿੱਧ ਹੈ ਸੰਨ 1795 ’ਚ ਵਾਲਾਜਾ ਮੰਦਰ ਦਾ ਨਿਰਮਾਣ ਹੋਇਆ ਤਾਂ ਸ਼ਹਿਰ ਦੀ ਸਭ ਤੋਂ ਵੱਡੀ ਮਸਜਿਦ ਸ਼ਹਸਤਰ ਦੀਪ (ਥਾਊਜੈਂਡ ਲਾਈਟ) ਖੇਤਰ ’ਚ ਸਥਿਤ ਹੈ ਮੱਦਰਾਸ ਮਹਾਂਨਗਰ ’ਚ ਜੈਨ ਪੈਰੋਕਾਰਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਤਿਆਗਰਾਏ ਸ਼ਹਿਰ ’ਚ ਬਣੇ ਸ਼ਾਂਤੀਨਾਥ ਜੈਨ ਮੰਦਰ ਧਾਰਮਿਕ ਨਜ਼ਰੀਏ ਨਾਲ ਹੀ ਨਹੀਂ ਸਗੋਂ ਸਥਾਪਤ ਅਤੇ ਕਲਾਤਮਕ ਦ੍ਰਿਸ਼ਟੀਕੋਣ ਨਾਲ ਵੀ ਵਿਲੱਖਣ ਬਣ ਗਿਆ ਹੈ ਕੋਲ ਹੀ ਇੱਕ ਦਾ ਗੁਰਦੁਆਰਾ ਸਾਹਿਬ ਵੀ ਹੈ

ਮੂਰਤੀਕਲਾ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਪੱਛਮੀ ਅਤੇ ਪੂਰਬੀ ਸ਼ੈਲੀਆਂ ਦੀਆਂ ਸ਼ਾਨਦਾਰ ਮੂਰਤੀਆਂ ਹਰ ਜਗ੍ਹਾ ਮਿਲਦੀਆਂ ਹਨ ਸਿਰਫ ਮੰਦਰ ਹੀ ਨਹੀਂ ਲਗਭਗ ਹਰ ਚੌਰਾਹੇ ’ਤੇ ਮੂਰਤੀਆਂ ਦੀ ਭਰਮਾਰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਚੇਨੱਈ ਮੂਰਤੀਆਂ ਦਾ ਸ਼ਹਿਰ ਹੈ ਚਿੱਤਰਕਲਾ ਦੇ ਨਜ਼ਰੀਏ ਨਾਲ ਵੀ ਖਾਸ ਪਹਿਚਾਣ ਰੱਖਣ ਵਾਲੇ ਇਸ ਨਗਰੀ ਦੇ ਮੰਦਰਾਂ ਦੀਆਂ ਕੰਧਾਂ ’ਤੇ ਹੀ ਨਹੀਂ, ਸਗੋਂ ਅਜਾਇਬ ਘਰਾਂ ’ਚ ਅਤੇ ਕੁਝ ਇਮਾਰਤਾਂ, ਆਡੀਟੋਰੀਅਮਾਂ ’ਚ ਵੀ ਚਿੱਤਰਕਲਾ ਦੇ ਅਦਭੁੱਤ ਨਜ਼ਾਰੇ ਦੇਖੇ ਜਾ ਸਕਦੇ ਹਨ

Also Read:  ਮਸਾਲੇਦਾਰ ਪਾਸਤਾ

ਹੋਰ ਮਹਾਂਨਗਰਾਂ ਤੋਂ ਵੱਖ ਇੱਥੋਂ ਦੇ ਵਾਸੀ ਰੁਝੇਵੇਂ ਭਰੇ ਜੀਵਨ ’ਚੋਂ ਸਮਾਂ ਕੱਢ ਕੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਬਰਕਰਾਰ ਰੱਖਣ ਦਾ ਯਤਨ ਕਰਦੇ ਨਜ਼ਰ ਆਏ ਹਨ ਇਸਦੀ ਝਲਕ ਸਾਨੂੰ ਸੂਰਜ ਚੜ੍ਹਨ ਦੇ ਨਾਲ ਹਰੇਕ ਪਰਿਵਾਰ ਦੇ ਘਰ ਅਤੇ ਵਿਹੜੇ ’ਚ ਕਲਾਕਤਾ ਦਾ ਪਰਿਚੈ ਦੇਣ ਵਾਲੀ ਰੰਗੋਲੀ, ਤੁਲਸੀਕੋਟ ਦੀ ਪਰਿਕ੍ਰਮਾ, ਇਸ਼ਨਾਨ, ਸੰਧਿਆ ਵੰਦਨ, ਸੂਰਜ ਨਮਸਕਾਰ, ਪੂਜਾ ਅਰਚਨਾ ’ਚ ਮਿਲਦੀ ਹੈ ਤਿਉਹਾਰਾਂ ’ਚ ਜਨਵਰੀ ਮਹੀਨੇ ’ਚ ਆਉਣ ਵਾਲਾ ਪੰਚ ਦਿਵਸੀ ਪੋਂਗਲ ਪ੍ਰਮੁੱਖ ਹੈ ਇਸ ਤੋਂ ਇਲਾਵਾ ਸਾਰੇ ਮੁੱਖ ਤਿਉਹਾਰ ਜਿਵੇਂ ਦੀਵਾਲੀ, ਈਦ, ਕ੍ਰਿਸਮਿਸ ਆਦਿ ਵੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਸਹਿਰ ’ਚ ਵੱਖ-ਵੱਖ ਥਾਵਾਂ ’ਤੇ ਅਲਪਾਹਾਰ ਦੇ ਰੂਪ ’ਚ ਪੋਂਗਲ, ਦੋਸਾ, ਇਡਲੀ, ਵੜਾ ਆਦਿ ਮਿਲਦੇ ਹਨ ਜਿਸਨੂੰ ਗਰਮਾ-ਗਰਮ ਜਾਂ ਠੰਢੀ ਕੌਫੀ ਨਾਲ ਪਰੋਸਿਆ ਜਾਂਦਾ ਹੈ

ਚੇਨੱਈ ਨੂੰ ਸੁਪਰ ਪ੍ਰਸਾਰਿਤ ਵੀ ਸ਼ਹਿਰ ਕਹਿੰਦੇ ਹਨ ਇੰਥੇ ਕਈ ਦੇਖਣਯੋਗ ਸਥਾਨ ਹਨ ਜਿਨ੍ਹਾਂ ’ਚ ਮਦਰਾਸ ਯੂਨੀਵਰਸਿਟੀ, ਚੇਪ ਕ ਮਹਿਲ, ਕਪਿਲੇਸ਼ਵਰ ਅਤੇ ਪਾਰਥਸਾਰਥੀ ਦਾ ਮੰਦਰ, ਅਜਾਇਬਘਰ ਅਤੇ ਚਿੜੀਆਂਘਰ ਆਦਿ ਪ੍ਰਮੁੱਖ ਹਨ ਚੇਨੱਈ ਦਾ ਇੱਕ ਹੋਰ ਮਹੱਤਵਪੂਰਨ ਆਕਰਸ਼ਣ ਹੈ ਸੈਂਟ ਜਾਰਜ ਫੋਰਟ ਸੰਨ 1640 ’ਚ ਫਰਾਂਸਿਸ ਡੇਅ ਰਾਹੀਂ ਬਣਵਾਇਆ ਇਹ ਕਿਲਾ ਈਸਟ ਇੰਡੀਆਂ ਕੰਪਨੀ ਦਾ ਵਪਾਰਿਕ ਕੇਂਦਰ ਸੀ

ਚੇਨਈ ਦਾ ਮਰੀਨਾ ਬੀਚ ਸੈਲਾਨੀਆਂ ਦਾ ਪ੍ਰਮੁੱਖ ਆਕਰਸ਼ਣ ਹੈ ਇਹ ਵਿਸ਼ਵ ਦਾ ਦੂਜਾ ਸਭ ਤੋਂ ਲੰਬਾ ਸਮੁੰਦਰ ਤੱਟ ਹੈ ਇਸਦੇ ਦੋ ਸੌ ਤੋਂ ਤਿੰਨ ਸੌ ਗਜ਼ ਚੌੜੇ ਰੇਤੀਲੇ ਤੱਟ ’ਤੇ ਸ਼ਾਮ ਨੂੰ ਐਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਲੱਗਦਾ ਹੈ ਜਿਵੇਂ ਸਾਰਾ ਸ਼ਹਿਰ ਹੀ ਉੱਥੇ ਆ ਗਿਆ ਹੋਵੇ ਸਾਰੇ ਦਿਨ ਦੀ ਥੱਕਾਣ ਨੂੰ ਚੇਨਈ ਵਾਸੀ ਸ਼ਾਮ ਨੂੰ ਮਰੀਨਾ ਬੀਚ ਦੇ ਅੱਥਾਹ ਪਾਣੀ ’ਚ ਵਹਾ ਦਣਾ ਚਾਹੁੰਦੇ ਹਨ ਇੱਥੇ ਸਮੁੰਦਰ ਦੀ ਡੂੰਘਾਈ ਅਤੇ ਲਹਿਰਾਂ ਦੇ ਤੇਜ਼ ਪ੍ਰਵਾਹ ਨਾਲ ਸ਼ਾਰਕ ਮੱਛਲੀਆਂ ਵੀ ਹਨ ਮਰੀਨਾ ਤੱਟ ਦਾ ਉੱਤਰੀ ਹਿੱਸਾ ਸਮਾਧੀ ਸਥਾਨ ਦੇ ਰੂਪ ’ਚ ਵਿਕਸਤ ਕੀਤਾ ਗਿਆ ਹੈ ਜਿਸਦਾ ਮੁੱਖ ਗੇਟ ਦੋ ਵੱਡੇ ਹਾਥੀਆਂ ਦੇ ਦੰਦ ਦੇ ਰੂਪ ’ਚ ਬਣਾਇਆ ਗਿਆ ਹੈ ਇੱਥੇ ਇੱਕ ਮਸ਼ਾਲ ਹਮੇਸ਼ਾ ਪ੍ਰਜਲਵਿੱਤ ਰਹਿੰਦੀ ਹੈ

ਉਂਜ ਚੇਨਈ ’ਚ ਕਈ ਸਮੁੰਦਰ ਬੀਚ ਹਨ ਪਰ ਤਿੰਨ ਹੀ ਬੀਚ ਸਭ ਤੋਂ ਹਰਮਨ ਪਿਆਰੇ ਅਤੇ ਪ੍ਰਮੁੱਖ ਹਨ: ਮੈਰਿਨ ਬੀਚ, ਕੇਵਿਲੋਂਗ ਬੀਚ ਅਤੇ ਐਲਿਅਟਸ ਬੀਚ ਕੇਵੀਲੋਂਗ ਬੀਚ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ’ਤੇ ਹੈ ਜੋ ਮੈਰਿਨ ਬੀਚ ਰੇਲਵੇ ਸਟੇਸਨ ਦੇ ਬਿਲਕੁਲ ਨੇੜੇ ਹੈ ਸ਼ਾਮ ਨੂੰ 5 ਵਜੇ ਅਸੀਂ ਅਸ਼ਟਲਕਸ਼ਮੀ ਮੰਦਰ ਦੇਖਣ ਤੋਂ ਬਾਅਦ ਬਸੰਦ ਨਗਰ ਸਥਿਤ ਐਲੀਅਟਸ ਬੀਚ ਪਹੁੰਚੇ ਇਹ ਸਥਾਨ ਵੀ ਅਭੁੱਲਯੋਗ ਸੀ ਪਰ ਮੈਰਿਨ ਬੀਚ ਦੇ ਸਾਹਮਣੇ ਫਿੱਕਾ ਸੀ ਉੱਥੇ ਅਸੀਂ ਕੁਝ ਦੇਰ ਸਮੁੰਦਰ ਦੀਆਂ ਲਹਿਰਾਂ ਦੇ ਉਤਰਾਅ ਚੜ੍ਹਾਅ ਨੂੰ ਦੇਖਿਆ, ਕੇਲੇ ਦੇ ਪਕੌੜੇ ਖਾਧੇ ਅਤੇ ਚਾਹ ਪੀਤੀ ਪਹਿਲੀ ਵਾਰ ਖਾਧੇ ਕੇਲੇ ਦੇ ਪਕੌੜਿਆਂ ਦਾ ਸਵਾਦ ਅੱਜ ਵੀ ਤਾਜ਼ਾ ਹੈ

Also Read:  ਜਦੋਂ ਸੁਨਹਿਰੀ ਇਤਿਹਾਸ ਬਣ ਗਿਆ ਇਹ ਦਿਨ 31ਵਾਂ ਪਾਵਨ ਮਹਾਂ ਪਰਉਪਰਕਾਰ ਦਿਵਸ (23 ਸਤੰਬਰ) ’ਤੇ ਵਿਸ਼ੇਸ਼

ਚੇਨਈ ਦਾ ਸਨੇਕ ਪਾਰਕ ਵੀ ਸੈਲਾਨੀਆਂ ਨੂੰ ਪ੍ਰਭਾਵਿਤ ਕਰਦਾ ਹੈ ਇਹ ਆਪਣੀ ਤਰ੍ਹਾਂ ਦਾ ਇੱਕ ਅਲੱਗ ਹੀ ਪਾਰਕ ਹੈ ਜਿਸਦਾ ਨਿਰਮਾਣ ਰੋਮੁਲਸ ਵੀਹਟੇਕਰ ਨਾਮਕ ਅਮਰੀਕੀ ਨੇ ਕੀਤਾ ਸੀ ਇਹ ਪੰਜ ਸੌ ਤੋਂ ਵੀ ਜ਼ਿਆਦਾ ਖਤਰਨਾਕ ਭਾਰਤੀ ਸੱਪਾਂ ਦਾ ਜਿਉਂਦਾ ਅਜਾਇਬਘਰ ਕਿਹਾ ਜਾਂਦਾ ਹੈ ਰੇਂਗਦੇ ਹੋਏ ਇਹ ਜ਼ਹਿਰੀਲੇ ਜੀਵ ਡਰ ਦੇ ਨਾਲ ਰੋਮਾਂਚ ਪੈਦਾ ਕਰਦੇ ਹਨ ਇੱਥੇ ਸੱਪਾਂ ਤੋਂ ਇਲਾਵਾ ਸੱਪਾਂ ਦੇ ਹੋਰ ਵਰਗਾਂ ਦੇ ਹੋਰ ਜੀਵ ਜਿਵੇਂ ਮੱਗਰਮੱਛ, ਘੜਿਆਲ ਆਦਿ ਵੀ ਰੱਖੇ ਗਏ ਹਨ ਚੇਨਈ ਮਹਾਂਨਗਰ ਦੀ ਕਲਾਤਮਕ ਸੰਸਕ੍ਰਿਤੀ ਦੇ ਦਰਸ਼ਨ ਪੈਥੀਆਨ ਰੋਡ ਸਥਿਤ ਨੈਸ਼ਨਲ ਆਰਟ ਗੈਲਰੀ ’ਚ ਸਹਿਜ ਕੀਤੇ ਜਾ ਸਕਦੇ ਹਨ ਇੱਕ ਸਮਾਂ ਸੀ

ਜੋ ਇਹ ਸੰਕੁਚਿਤ ਸ਼ਹਿਰ ਕਹਾਉਣ ਵਾਲੇ ਚੇਨਈ ਮਹਾਂਨਗਰ ’ਚ ਅੱਜ ਸੂਚਨਾ ਤਕਨੀਕੀ (ਆਈਟੀ) ਕੰਪਨੀਆਂ ਅਤੇ ਡਿਸਕੋਥੇਕ ਦੀ ਭਰਮਾਰ ਹੈ ਗਰਮਾ-ਗਰਮ ਕੌਫੀ, ਕੁਰਕੁਰਾ ਡੋਸਾ, ਨਰਮ ਇਡਲੀ ਆਦਿ ਇਹ ਉਹ ਚੀਜ਼ਾ ਹਨ ਜੋ ਕਦੇ ਨਹੀਂ ਬਦਲੀਆਂ ਹਨ, ਪਰ ਪਿਛਲੇ ਦੋ ਦਹਾਕਿਆਂ ਤੋਂ ਮਦਰਾਸ ਕਹੋ ਭਾਵ ਅੱਜ ਚੇੱਨਈ ਤਾਂ ਕਾਫੀ ਬਦਲਾਅ ਆ ਗਏ ਹਨ  ਧਾਰਮਿਕ ਨਜ਼ਰੀਏ ਨਾਲ ਸੰਪੂਰਨ ਦੱਖਣੀ ਭਾਰਤ ਦਾ ਤੀਰਥ ਹੈ ਜਿੱਥੇ ਵਾਸਤੂਕਲਾ ਅਤੇ ਮੂਰਤੀਕਲਾ ਦੇ ਅਦਭੁੱਤ ਉਦਾਹਰਨ ਹਨ ਇਨ੍ਹਾਂ ਮੰਦਰਾਂ ਦੀ ਸ਼ਾਨ ਅਤੇ ਇੱਥੋਂ ਦੀ ਕਾਰਾਗਿਰੀ ਦੇਖਣ ਯੋਗ ਹੈੇ

ਉੱਤਰ ਭਾਰਤ ਤੋਂ ਇੱਕਦਮ ਅਲੱਗ ਸ਼ੈਲੀ ਦੇ ਮੰਦਰ ਹੋਣ ਦੇ ਬਾਵਜੂਦ ਸ਼ਰਧਾ ਅਤੇ ਭਗਤੀ ’ਚ ਇਹ ਸਾਰੇ ਭਾਰਤੀ ਆਂਸਤਿਕਾ ਨੂੰ ਆਕਰਸ਼ਿਤ ਕਰਦੇ ਹਨ ਤਿਰੂਸ਼ੈਲੀਫੈਨੀ ਸਥਿਤ ਪਾਰਥ ਸਾਰਥੀ ਮੰਦਰ ਲਈ ਜ਼ਿਕਰ ਹੈ ਕਿ ਇਸਦਾ ਨਿਰਮਾਣ ਅੱਠਵੀਂ ਸਦੀ ’ਚ ਰਾਜਾ ਪੱਲਵ ਨੇ ਕਰਵਾਇਆ ਸੀ ਇਸ ਦੇਵ ਸਥਾਨ ਦੀਆਂ ਕੰਧਾਂ ’ਤੇ ਸੁੰਦਰ ਕਲਾਕ੍ਰਿਤੀਆਂ ਹਨ

ਦੂਜਾ ਆਕਰਸ਼ਕ ਮੰਦਰ ਹੈ ਦ੍ਰਵਿੜ ਸ਼ਿਲਪਕਲਾ ’ਚ ਬਣਿਆ ਮਿਲਾਪੋਰ ਸਥਿਤ ਕਾਲੀਸ਼ਵਰ ਮੰਦਰ ਇੱਥੇ ਮਾਤਾ ਪਾਰਬਤੀ ਦੀ ਪੂਜਾ ਦੀ ਗਾਥਾ ਦਰਜ ਹੈ ਸਮੁੰਦਰ ਦੀ ਰੇਤ ਨਾਲ ਤਪਦਾ ਇਹ ਖੇਤਰ ਬਹੁਤ ਗਰਮ ਜਲਵਾਯੂ ਵਾਲਾ ਹੈ ਜੋ ਕੇਲੇ, ਨਾਰੀਅਲ ਅਤੇ ਪਾਮ ਦੇ ਰੁੱਖਾਂ ਨਾਲ ਖੂਬਸੂਰਤ ਲੱਗਦਾ ਹੈ ਦੁਪਹਿਰ ਨੂੰ ਭੁੱਖ ਲੱਗੀ ਤਾਂ ਅਸੀਂ ਲਾਲ ਕੇਲੇ ਖਾਧੇ ਅਤੇ ਨਾਰੀਅਲ ਪਾਣੀ ਤੋਂ ਬਾਅਦ ਉਸਦੀ ਕੱਚੀ ਗਿਰੀ ਦਾ ਆਨੰਦ ਲਿਆ ਉੱਤਰ ਤੋਂ ਦੱਖਣ ਨੂੰ ਜੋੜਨ ਵਾਲੇ ਇਸ ਯਾਦਗਾਰ ਸਫਰ ’ਚ ਸਾਨੂੰ ਜਿੱਥੇ ਭਾਰਤ ਦੀ ਵਿੰਭਿੰਨਤਾ ਨੂੰ ਕਰੀਬ ਤੋਂ ਦੇਖਣ ਦੀ ਖੁਸ਼ਕਿਸਮਤੀ ਪ੍ਰਾਪਤ ਹੋਈ, ਉੱਥੇ ਰਾਸ਼ਟਰੀ ਏਕਤਾ ਦਾ ਸਾਹਮਣਾ ਵੀ ਹੋਇਆ ਸਮੁੰਦਰ ਦੀਆਂ ਲਹਿਰਾਂ ਦੇ ਉਤਰਾਅ ਚੜਾਅ ਨੂੰ ਦੇਖਕੇ ਜੀਵਨ ਦੇ ਵੱਖ-ਵੱਖ ਪੜਾਅ ਨੂੰ ਸਮਝਣ ਦਾ ਮੌਕਾ ਵੀ ਸਾਨੂੰ ਮਿਲਿਆ -ਵਿਨੋਦ ਬੱਬਰ