ਬਚਾਅ ਲਈ ਵਰਤੋ ਸਾਵਧਾਨੀਆਂ
Table of Contents
ਵਾਰ-ਵਾਰ ਹਸਪਤਾਲ ਨਾ ਜਾਓ
ਸੰਕਰਮਿਤ ਨਾ ਹੋਣ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਰੈਗੂਲਰ ਜਾਂਚ ਲਈ ਹਸਪਤਾਲ ਜਾਣ ਤੋਂ ਬਚਣਾ ਚਾਹੀਦਾ ਹੈ ਫੋਨ ‘ਤੇ ਆਪਣੇ ਡਾਕਟਰਾਂ ਨਾਲ ਸੰਪਰਕ ਕਰਕੇ ਜਾਣਕਾਰੀ ਲੈਣ ਪ੍ਰੈਗਨੈਂਸੀ ਦੇ 12ਵੇਂ ਅਤੇ 19ਵੇਂ ਹਫ਼ਤੇ ‘ਚ ਖੂਨ ਦੀ ਜਾਂਚ ਅਤੇ ਸਕੈਨ ਲਈ ਡਾਕਟਰ ਵਿਜੀਟ ਜ਼ਰੂਰੀ ਹੈ ਇਸ ਤੋਂ ਬਾਅਦ 32ਵੇਂ ਹਫਤੇ ‘ਚ ਹੀ ਜਾਓ ਹਸਪਤਾਲ ਜਾਂਦੇ ਸਮੇਂ ਵੀ ਪੂਰੀ ਤਰ੍ਹਾਂ ਸੁਰੱਖਿਆ ਦਾ ਧਿਆਨ ਰੱਖੋ ਮਾਸਕ ਪਹਿਨੋ ਕੋਸ਼ਿਸ਼ ਕਰੋ ਕਿ ਇੱਕ ਹੀ ਤਿਮਾਰਦਾਰ ਸਾਥ ਲੈ ਜਾਓ
ਸਰਦੀ-ਖੰਘ ਨੂੰ ਹਲਕੇ ‘ਚ ਨਾ ਲਓ
ਗਰਭ ਅਵਸਥਾ ‘ਚ ਸਰਦੀ, ਜ਼ੁਕਾਮ, ਬੁਖਾਰ ਜਾਂ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਨੂੰ ਹਲਕੇ ‘ਚ ਨਾ ਲਓ ਜੇਕਰ ਕੋਰੋਨਾ ਵਾਇਰਸ ਜਾਂ ਇਸ ਤੋਂ ਸੰਕਰਮਿਤ ਕਿਸੇ ਵਿਅਕਤੀ ਦੇ ਸੰਪਰਕ ‘ਚ ਆਉਣ ਦਾ ਸ਼ੱਕ ਹੋਵੇ ਤਾਂ ਤੁਰੰਤ ਨਜ਼ਦੀਕ ਦੇ ਸਰਕਾਰੀ ਹਸਪਤਾਲ ‘ਚ ਇਸ ਦੀ ਸੂਚਨਾ ਦਿਓ ਆਪਣੇ ਮਨ ਨਾਲ ਕੋਈ ਵੀ ਦਵਾਈ ਨਾ ਦਿਓ
ਅੰਕੁਰਿਤ ਅਨਾਜ ਜ਼ਿਆਦਾ ਖਾਓ
ਹਾਲੇ ਹਰ ਪੌਸ਼ਟਿਕ ਚੀਜ਼ਾਂ ਉਪਲੱਬਧ ਨਹੀਂ ਹਨ ਇਸ ਲਈ ਕੋਸ਼ਿਸ਼ ਕਰੋ ਅਨਾਜ ਅਤੇ ਦਾਲਾਂ ਨੂੰ ਅੰਕੁਰਿਤ ਕਰਕੇ ਖਾਓ ਇਸ ‘ਚ ਪੌਸ਼ਟਿਕਤਾ ਵਧ ਜਾਂਦੀ ਹੈ ਗੁੜ-ਮੂੰਗਫਲੀ, ਕਾਲੇ ਛੋਲੇ, ਸੌਂਠ ਆਦਿ ਜ਼ਿਆਦਾ ਖਾਓ ਦੁੱਧ ਅਤੇ ਹਰੀਆਂ ਸਬਜ਼ੀਆਂ ਤੇ ਫਲ ਮਿਲਦਾ ਹੈ ਤਾਂ ਜ਼ਰੂਰ ਲਓ ਇਸ ਦੇ ਨਾਲ ਹੀ ਸਮੇਂ ‘ਤੇ ਡਾਈਟ ਲਓ ਖਾਣਾ ਇਕੱਠਾ ਜ਼ਿਆਦਾ ਮਾਤਰਾ ‘ਚ ਖਾਣ ਦੀ ਥਾਂ ਥੋੜ੍ਹਾ-ਥੋੜ੍ਹਾ ਕਈ ਵਾਰ ਖਾਓ ਐਕਸਰਸਾਇਜ਼ ਨਾ ਕਰੋ ਪਰ ਦਿਨ ‘ਚ ਕਈ ਵਾਰ ਘਰ ਦੇ ਅੰਦਰ ਜਾਂ ਛੱਤ ‘ਤੇ ਚਹਿਲਕਦਮੀ ਜ਼ਰੂਰ ਕਰਦੇ ਰਹੋ ਇਸ ਨਾਲ ਮੂਡ ਠੀਕ ਹੁੰਦਾ ਹੈ ਸਿਹਤ ਵੀ ਠੀਕ ਰਹਿੰਦੀ ਹੈ ਨਕਾਰਾਤਮਕ ਖਬਰਾਂ ਜਾਂ ਸੂਚਨਾਵਾਂ ਤੋਂ ਬਚੋ ਇਸ ਨਾਲ ਡਰ ਪੈਦਾ ਹੁੰਦਾ ਹੈ ਗਰਭ ‘ਚ ਬੱਚੇ ‘ਤੇ ਅਸਰ ਪੈ ਸਕਦਾ ਹੈ ਯੋਗ-ਧਿਆਨ ਰੈਗੂਲਰ ਕਰਦੇ ਰਹੋ
ਸ਼ੱਕ ਹੋਣ ‘ਤੇ ਹੁੰਦੀ ਹੈ ਜਾਂਚ
ਗਰਭ ਅਵਸਥਾ ‘ਚ ਕੋਰੋਨਾ ਦਾ ਸ਼ੱਕ ਹੋਣ ‘ਤੇ ਇਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਲਾਜ ਵੀ ਹੁੰਦਾ ਹੈ ਜਾਂਚ ਲਈ ਸਵਾਬ ਲੈ ਕੇ ਆਰਟੀ-ਪੀਸੀਆਰ ਟੈਸਟ ਕੀਤਾ ਜਾਂਦਾ ਹੈ ਇਸ ਸਮੇਂ ਜ਼ਿਆਦਾ ਗਰਭਵਤੀਆਂ ਨੂੰ ਆਮ ਡਿਲਵਰੀ ਲਈ ਯਤਨ ਕੀਤਾ ਜਾ ਰਿਹਾ ਹੈ ਕੁਝ ਹੀ ਗਰਭਵਤੀ ਹਨ ਜਿਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਪਹਿਲਾਂ ਤੋਂ ਹੈ ਉਨ੍ਹਾਂ ਨੂੰ ਸਜੇਰੀਅਨ ਡਿਲੀਵਰੀ ਲਈ ਕਿਹਾ ਜਾਂਦਾ ਹੈ 34 ਹਫਤਿਆਂ ਤੋਂ ਘੱਟ ਦੀ ਪ੍ਰੈਗਨੈਂਸੀ ਹੈ ਜਾਂ ਹਲਕੀ ਪਰੇਸ਼ਾਨੀ ਜਿਵੇਂ ਉਲਟੀਆਂ ਅਤੇ ਜੀ ਘਬਰਾ ਰਿਹਾ ਹੈ ਇਸਦੇ ਲਈ ਹਸਪਤਾਲ ਨਾ ਜਾਓ ਜੇਕਰ ਤੇਜ਼ ਦਰਦ ਹੋ ਰਿਹਾ ਜਾਂ ਪੈਰਾਂ ‘ਚ ਜ਼ਿਆਦਾ ਸੋਜ ਹੋ ਰਹੀ ਹੈ ਤਾਂ ਸਾਵਧਾਨੀ ਨਾਲ ਹਸਪਤਾਲ ਜਾਓ
ਤਣਾਅ ਤੋਂ ਬਚੋ
ਕੋਵਿਡ-19 ਕਾਰਨ ਗਰਭਵਤੀ ‘ਤੇ ਤਨਾਅ ਹੋਣਾ ਸੁਭਾਵਿਕ ਹੈ ਪਰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਜ਼ਿਆਦਾਤਰ ਹਸਪਤਾਲ ‘ਚ ਆਮ ਡਿਲਵਰੀ ਦੀ ਵਿਵਸਥਾ ਹੈ ਤਨਾਅ ਕਾਰਨ ਗਰਭਵਤੀ ਅਤੇ ਉਸ ਦੇ ਭਰੂਣ ਦੋਵਾਂ ‘ਤੇ ਅਸਰ ਹੋਵੇਗਾ ਮਾਂ ਦਾ ਤਨਾਅ ਬੱਚੇ ‘ਚ ਪਹੁੰਚ ਜਾਂਦਾ ਹੈ ਪ੍ਰੀਮਚਯੋਰ ਬਰਥ, ਟਰਾਮਾ, ਬਾਅਦ ‘ਚ ਬੱਚੇ ਨੂੰ ਡਿਪ੍ਰੇਸ਼ਨ, ਸਟਰੈਸ ਅਤੇ ਐਗਜਾਇਟੀ, ਸਿਜੋਫੇਨੀਆ ਆਦਿ ਦੀ ਸਮੱਸਿਆ ਹੋ ਸਕਦੀ ਹੈ ਸ਼ਿਸ਼ੂ ਦੇ ਵੱਡੇ ਹੋਣ ‘ਤੇ ਵੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ
ਕੋਰੋਨਾ ਕਾਲ ਨੂੰ ਦੇਖਦੇ ਹੋਏ ਧਿਆਨ ਰੱਖੋ:
- ਰੈਗੂਲਰ ਤੌਰ ਨਾਲ ਹੱਥ ਧੋਵੋ ਕੁਝ ਵੀ ਖਾਣ ਜਾਂ ਚਿਹਰੇ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ
- ਤੁਹਾਨੂੰ ਜਾਂ ਆਸ-ਪਾਸ ਕਿਸੇ ਹੋਰ ਵਿਅਕਤੀ ਨੂੰ ਛਿੱਕ ਜਾਂ ਖੰਘ ਆਏ ਤਾਂ ਟਿਸ਼ੂ ਦਾ ਇਸਤੇਮਾਲ ਕਰੋ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ
- ਕੋਰੋਨਾ ਨਾਲ ਪੀੜਤ ਵਿਅਕਤੀ ਦੇ ਕਿਸੇ ਵੀ ਤਰ੍ਹਾਂ ਨਾਲ ਸੰਪਰਕ ‘ਚ ਨਾ ਆਓ
- ਸੰਭਵ ਹੋਵੇ ਤਾਂ ਜਨਤਕ ਆਵਾਜਾਈ ਜਿਵੇਂ ਬੱਸ ਜਾਂ ਰੇਲ ‘ਚ ਨਾ ਜਾਓ ਹੋ ਸਕੇ ਤਾਂ ਘਰ ‘ਚ ਹੀ ਕੰਮ ਕਰੋ
- ਭੀੜਭਾੜ ਵਾਲੇ ਇਲਾਕੇ ਤੋਂ ਦੂਰ ਰਹੋ
- ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਲਈ ਮਿਲਣ ਦੀ ਬਜਾਇ ਫੋਨ ਦਾ ਇਸਤੇਮਾਲ ਕਰੋ
- ਜੇਕਰ ਤੁਹਾਡੀ ਤੀਜੀ ਤਿਮਾਹੀ ਚੱਲ ਰਹੀ ਹੈ ਤਾਂ ਤੁਹਾਨੂੰ ਬਿਲਕੁਲ ਵੀ ਜਨਤਕ ਥਾਵਾਂ ‘ਤੇ ਨਹੀਂ ਜਾਣਾ ਚਾਹੀਦਾ ਲੋਕਾਂ ਨਾਲ ਘੱਟ ਗੱਲ ਕਰੋ ਅਤੇ ਲੋੜੀਂਦੀ ਦੂਰੀ ਬਣਾ ਕੇ ਰੱਖੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.