gift of light revered shah satnam ji maharaj yad-e-murshid 30th free eye checkup camp

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ‘ਯਾਦ-ਏ-ਮੁਰਸ਼ਿਦ’ 30ਵਾਂ ਫ੍ਰੀ ਅੱਖਾਂ ਦਾ ਜਾਂਚ ਕੈਂਪ
ਰੌਸ਼ਨੀ ਦੀ ਸੌਗਾਤ

ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਤੇ ਬੇਨਤੀ ਦਾ ਸ਼ਬਦ ਬੋਲ ਕੇ ‘ਯਾਦ-ਏ-ਮੁਰਸ਼ਿਦ’ ਫ੍ਰੀ ਅੱਖਾਂ ਦੇ ਕੈਂਪ ਦਾ ਸ਼ੁੱਭ-ਆਰੰਭ ਕਰਦੇ ਹੋਏ ਸ਼ਾਹੀ ਪਰਿਵਾਰ ਦੇ ਆਦਰਯੋਗ ਮੈਂਬਰ ਅਤੇ ਡੇਰਾ ਪ੍ਰਬੰਧਨ ਕਮੇਟੀ ਦੇ ਮੈਂਬਰ ਤੇ ਸੇਵਾਦਾਰ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਨਾਲ ਹਨੇ੍ਹਰ ਭਰੀਆਂ ਜਿੰਦਗੀਆਂ ’ਚ ਉੱਜਾਲਾ ਲਿਆਉਣ ਲਈ ਡੇਰਾ ਸੱਚਾ ਸੌਦਾ ਦੇ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ‘ਯਾਦ-ਏ-ਮੁਰਸ਼ਿਦ’ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 30ਵਾਂ ਫ੍ਰੀ ਆਈ ਕੈਂਪ (ਵਿਸ਼ਾਲ ਅੱਖਾਂ ਦਾ ਜਾਂਚ ਕੈਂਪ) 12 ਦਸੰਬਰ ਨੂੰ ਸ਼ੁਰੂ ਹੋਇਆ ਇਸ ਕੈਂਪ ’ਚ 7380 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਡਾਕਟਰੀ ਟੀਮ ਨੇ ਕਰੀਬ 287 ਜਣਿਆਂ ਨੂੰ ਆਪ੍ਰੇਸ਼ਨ ਰਾਹੀਂ ਫਿਰ ਤੋਂ ਨਵੀਂ ਰੌਸ਼ਨੀ ਦਿੱਤੀ

ਸ਼ਾਹ ਸਤਿਨਾਮ ਜੀ ਧਾਮ ’ਚ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ’ਚ ‘ਯਾਦ-ਏ-ਮੁਰਸ਼ਿਦ’ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 30ਵੇਂ ਫ੍ਰੀ ਆਈ ਕੈਂਪ ਦਾ ਸ਼ੁੱਭ ਆਰੰਭ ਆਦਰਯੋਗ ਸ਼ਾਹੀ ਪਰਿਵਾਰ, ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਕਮੇਟੀ ਅਤੇ ਕੈਂਪ ’ਚ ਸੇਵਾਵਾਂ ਦੇਣ ਆਏ ਡਾਕਟਰ ਅਤੇ ਹਾਜ਼ਰੀਨ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਅਤੇ ਅਰਦਾਸ ਬੋਲ ਕੇ ਕੀਤਾ ਕੈਂਪ ਦੌਰਾਨ ਸਰਕਾਰ ਵੱਲੋਂ ਤੈਅ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਕੈਂਪ ’ਚ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਨਾਲ ਮੂੰਹ ’ਤੇ ਮਾਸਕ ਲਗਾ ਕੇ, ਹੱਥਾਂ ਨੂੰ ਸੈਨੇਟਾਈਜ਼ ਕਰਕੇ ਅਤੇ ਹਰੇਕ ਦਾ ਤਾਪਮਾਨ ਜਾਂਚਣ ਤੋਂ ਬਾਅਦ ਹੀ ਐਂਟਰੀ ਦਿੱਤੀ ਗਈ

Also Read :-

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਸੀਐੱਮਓ ਸੀਨੀਅਰ ਡਾਕਟਰ ਡਾ. ਗੌਰਵ ਅਗਰਵਾਲ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਚੋਲ਼ਾ ਬਦਲਿਆ ਸੀ ਉਨ੍ਹਾਂ ਦੀ ਯਾਦ ’ਚ 1992 ਤੋਂ ਹਰ ਸਾਲ 12 ਤੋਂ 15 ਦਸੰਬਰ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਹੈ ਇਨ੍ਹਾਂ ਕੈਂਪਾਂ ’ਚ ਹੁਣ ਤੱਕ 29 ਹਜ਼ਾਰ ਦੇ ਕਰੀਬ ਮਰੀਜ਼ ਆਪਣੀਆਂ ਅੱਖਾਂ ਦਾ ਸਫਲ ਆਪ੍ਰੇਸ਼ਨ ਕਰਵਾ ਕੇ ਰੌਸ਼ਨੀ ਪ੍ਰਾਪਤ ਕਰ ਚੁੱਕੇ ਹਨ ਅਤੇ ਲੱਖਾਂ ਲੋਕ ਇਸ ਕੈਂਪ ’ਚ ਆਪਣੀ ਜਾਂਚ ਕਰਵਾ ਚੁੱਕੇ ਹਨ

ਆਪ੍ਰੇਸ਼ਨ ਸਮੇਤ ਸਾਰੀਆਂ ਸੁਵਿਧਾਵਾਂ ਮੁਫ਼ਤ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਇੰਸਾਂ ਨੇ ਦੱਸਿਆ ਕਿ ਕੈਂਪ ’ਚ ਜ਼ਿਆਦਾਤਰ ਸਫੈਦ ਮੋਤੀਆ ਅਤੇ ਕਾਲਾ ਮੋਤੀਆ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ, ਲੈਬੋਰੇਟਰੀ ਜਾਂਚ ਵੀ ਮੁਫਤ ਕੀਤੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਚਸ਼ਮੇ ਵੀ ਫ੍ਰੀ ’ਚ ਦਿੱਤੇ ਜਾਂਦੇ ਹਨ ਕੈਂਪ ਦਾ ਲਾਭ ਲੈਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਦੂਰ-ਦਰਾਜ ਦੇ ਸੂਬਿਆਂ ਤੋਂ ਵੀ ਮਰੀਜ਼ ਆਉਂਦੇ ਹਨ

ਇਨ੍ਹਾਂ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ

  • ਡਾ. ਗੌਰਵ ਅਗਰਵਾਲ,
  • ਡਾ. ਮੋਨਿਕਾ ਇੰਸਾਂ,
  • ਡਾ. ਦੀਪਕਾ ਇੰਸਾਂ,
  • ਡਾ. ਪਾਇਲ ਸਿੰਗਲਾ,
  • ਡਾ. ਪ੍ਰਮੋਦ ਕੁਮਾਰ ਗੋਇਲ,
  • ਡਾ. ਅਕਾਸ਼ਦੀਪ ਗੋਇਲ,
  • ਡਾ. ਆਰ ਐੱਨ ਗੋਥਵਾਲ,
  • ਡਾ. ਵਿਨੋਦ,
  • ਡਾ. ਨਰੇਂਦਰ ਕਾਂਸਲ,
  • ਡਾ. ਲਲਿਤ ਜੋਹਰੀ,
  • ਡਾ. ਸ਼ਿਪਰਾ,
  • ਡਾ. ਸ਼ੁਸ਼ੀਲਾ ਆਜ਼ਾਦ,
  • ਡਾ. ਮੁਨੀਸ਼, ਡਾ. ਸ਼ੇ੍ਰਆ,
  • ਡਾ. ਵੇਦਿਕਾ ਇੰਸਾਂ,
  • ਡਾ. ਨੇਹਾ,
  • ਡਾ. ਪੁਨੀਤ ਇੰਸਾਂ,
  • ਡਾ. ਮਨੀਸ਼ਾ ਗੁਪਤਾ ਸਮੇਤ ਪੈਰਾਮੈਡੀਕਲ ਸਟਾਫ ਦੀਆਂ ਸੇਵਾਵਾਂ ਲਾਜਵਾਬ ਰਹੀਆਂ

ਕੈਂਪ ’ਚ ਗਰੀਨ ਐੱਸ ਸੇਵਾਦਾਰਾਂ ਨੇ ਸੰਭਾਲੀ ਵਿਵਸਥਾ ਦੀ ਕਮਾਨ

ਕੈਂਪ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੇਵਾ ਦੀ ਕਮਾਨ ਸੰਭਾਲੀ ਹੋਈ ਸੀ ਇਨ੍ਹਾਂ ਸੇਵਾਦਾਰਾਂ ਦੀ ਸੇਵਾ ਭਾਵਨਾ ਦਾ ਹਰ ਕੋਈ ਕਾਇਲ ਨਜ਼ਰ ਆਇਆ ਮਰੀਜ਼ ਇੱਕ ਆਵਾਜ ਲਾ ਦੇਣ ਤਾਂ ਇਹ ਦੌੜੇ-ਦੌੜੇ ਉਸ ਤੱਕ ਪਹੁੰਚ ਰਹੇ ਸਨ ਅਤੇ ਉਸ ਦੇ ਖਾਣ-ਪੀਣ ਤੋਂ ਲੈ ਕੇ ਹਰ ਜ਼ਰੂਰਤ ਪੂਰੀ ਕਰ ਰਹੇ ਸਨ ਮਰੀਜ਼ ਹੀ ਨਹੀ, ਉਨ੍ਹਾਂ ਦੇ ਨਾਲ ਆਏ ਲੋਕ ਵੀ ਖੁੱਲ੍ਹੇ ਦਿਲ ਨਾਲ ਇਹ ਗੱਲ ਬੋਲ ਰਹੇ ਸਨ ਕਿ ਡੇਰਾ ਸੱਚਾ ਸੌਦਾ ’ਚ ਆ ਕੇ ਪਤਾ ਚੱਲਿਆ ਕਿ ਅਸਲ ’ਚ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਥੇ ਸੱਚਖੰਡ ਦਾ ਨਮੂਨਾ ਬਣਾਇਆ ਹੋਇਆ ਹੈ ਸੇਵਾਦਾਰਾਂ ਦੇ ਸੇਵਾਭਾਵ ਨਾਲ ਇਹ ਲੋਕ ਕਾਇਲ ਨਜ਼ਰ ਆਏ

30 ਸਾਲਾਂ ਤੋਂ ਵੰਡ ਰਹੇ ਰੌਸ਼ਨੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਸਾਲ 1992 ’ਚ ਫ੍ਰੀ ਆਈ-ਕੈਂਪ ਦੀ ਸ਼ੁਰੂਆਤ ਕੀਤੀ ਗਈ ਦਰਅਸਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਾਵਨ ਯਾਦ ’ਚ ਅੱਖਾਂ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਇੱਕ ਸੌਗਾਤ ਦਿੰਦੇ ਹੋਏ ਯਾਦ-ਏ-ਮੁਰਸ਼ਿਦ ਫ੍ਰੀ ਆਈ ਚੈਕਅੱਪ ਕੈਂਪ ਦਾ ਆਗਾਜ਼ ਕੀਤਾ ਸੀ ਹੁਣ ਤੱਕ 30 ਆਈ ਚੈਕਅੱਪ ਕੈਂਪ ਹੋ ਚੁੱਕੇ ਹਨ, ਜਿਨ੍ਹਾਂ ’ਚ ਕਰੀਬ 29 ਹਜ਼ਾਰ ਦੇ ਕਰੀਬ ਲੋਕਾਂ ਦੇ ਆਪ੍ਰੇਸ਼ਨ ਰਾਹੀਂ ਨਵੀਂ ਰੌਸ਼ਨੀ ਦਿੱਤੀ ਜਾ ਚੁੱਕੀ ਹੈ
ਜਾਂਚ ਕੈਂਪ ਦੌਰਾਨ ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ ਅਤੇ ਆਪ੍ਰੇਸ਼ਨ ਤੋਂ ਬਾਅਦ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਾਰਡ ’ਚ ਦਾਖਲ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ

ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਤੰਦਰੁਸਤ ਹੋਏ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਬਜ਼ੁਰਗਵਾਰ

ਹਜ਼ਾਰਾਂ ਲੋਕਾਂ ਨੂੰ ਮਿਲੀ ਨਵੀਂ ਰੌਸ਼ਨੀ

ਸਾਲ ਆਪ੍ਰੇਸ਼ਨ
1992 485
1993 590
1994 720
1995 840
1996 925
1997 960
1998 1050
1999 983
2000 1085
2001 1078
2002 646
2003 665
2004 1038
2005 1002
2006 753
2007 720
2008 1136
2009 1663
2010 1881
2011 1671
2012 1515
2013 2378
2014 1174
2015 996
2016 800
2017 140
2018 132
2019 267
2020 118
2021 287

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!