12 ਸਾਲ ਬਾਅਦ ਸੱਚ ਹੋਏ ਰੂਹਾਨੀ ਬਚਨ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਦਲੀਪ ਸਿੰਘ ਪੁੱਤਰ ਸ੍ਰੀ ਦਮਣ ਸਿੰਘ ਮਸਤਾਨ ਨਗਰ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀਆਂ ਆਪਣੇ ਪਰਿਵਾਰ ’ਤੇ ਹੋਈਆਂ ਅਪਾਰ ਰਹਿਮਤਾਂ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ:-
ਮੇਰਾ ਛੋਟਾ ਭਰਾ ਨਾਹਰ ਸਿੰਘ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ’ਚ ਸਤਿ ਬ੍ਰਹਮਚਾਰੀ ਸੇਵਾਦਾਰ ਸੀ ਮੇਰੇ ਬਾਪੂ ਜੀ ਸ਼ਰਾਬ ਪੀਂਦੇ ਅਤੇ ਮਾਸ ਖਾਂਦੇ ਸਨ ਉਨ੍ਹਾਂ ਦੇ ਪੇਟ ਅਤੇ ਗੁਰਦੇ ’ਚ ਦਰਦ ਰਹਿੰਦਾ ਸੀ ਦੋ ਵਾਰ ਅਪਰੇਸ਼ਨ ਕਰਵਾਇਆ ਪਰ ਕੋਈ ਅਰਾਮ ਨਹੀਂ ਆਇਆ ਸੰਨ 1956 ’ਚ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਮਲੋਟ ’ਚ ਸਤਿਸੰਗ ਫਰਮਾਇਆ ਉਸ ਸਮੇਂ ਸਾਡੇ ਸਾਰੇ ਪਰਿਵਾਰ ਨੇ ਸਤਿਸੰਗ ਸੁਣੀ ਮੇਰੇ ਭਰਾ ਨਾਹਰ ਸਿੰਘ ਨੇ ਮੇਰੇ ਬਾਪੂ ਜੀ ਨੂੰ ਕਿਹਾ ਕਿ ਸਾਰੀਆਂ ਬੁਰਾਈਆਂ ਛੱਡ ਕੇ ਨਾਮ ਲੈ ਲੈ, ਤੇਰਾ ਦਰਦ ਹਟ ਜਾਏਗਾ ਉਸ ਨੇ ਪੂਜਨੀਕ ਮਸਤਾਨਾ ਜੀ ਮਹਾਰਾਜ ਤੋਂ ਉਸੇ ਦਿਨ ਨਾਮ ਲੈ ਲਿਆ ਤਾਂ ਉਸ ਦਾ ਦਰਦ ਹਟ ਗਿਆ
Also Read :-
- ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ
- ਦਾਤਾਰ ਦੀ ਰਹਿਮਤ ਨਾਲ ਬੇਟੇ ਦੀ ਮੁਰਾਦ ਹੋਈ ਪੂਰੀ
- ਸਤਿਗੁਰ ਨੇ ਆਪਣੇ ਸ਼ਿਸ਼ ਅਤੇ ਉਸ ਦੇ ਪਿਤਾ ਦੀ ਮੱਦਦ ਕੀਤੀ
- ਸਤਿਗੁਰੂ ਜੀ ਨੇ ਬੱਕਰਿਆਂ ਦੇ ਬਹਾਨੇ ਪੋਤੇ ਬਖ਼ਸ਼ੇ
ਉਸ ਦੇ ਉਪਰੰਤ ਉਸ ਦੇ ਸਰੀਰ ’ਚ ਕਿਤੇ ਵੀ ਦਰਦ ਨਹੀਂ ਹੋਇਆ ਫਿਰ ਮੈਂ, ਮੇਰੀ ਮਾਤਾ, ਮੇਰੀ ਪਤਨੀ ਨੇ ਵੀ ਨਾਮ ਲੈ ਲਿਆ ਇੱਕ ਵਾਰ ਡੇਰਾ ਸੱਚਾ ਸੌਦਾ ਮਲੋਟ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਮੈਂ ਵੀ ਬਤੌਰ ਮਿਸਤਰੀ ਚਿਣਾਈ ਦੀ ਸੇਵਾ ਕਰ ਰਿਹਾ ਸੀ ਰਾਤ ਦੇ ਢਾਈ ਵੱਜੇ ਸਨ ਅਸੀਂ ਚਾਰ ਮਿਸਤਰੀ ਚਿਣਾਈ ਕਰ ਰਹੇ ਸੀ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਦਾਤਾ ਨੇ ਸਾਨੂੰ ਚਾਰਾਂ ਨੂੰ ਆਪਣੀ ਪਾਵਨ ਹਜ਼ੂਰੀ ’ਚ ਬੁਲਾਇਆ ਉਸ ਸਮੇਂ ਨਾਹਰ ਸਿੰਘ ਵੀ ਪੂਜਨੀਕ ਗੁਰੂ ਜੀ ਦੀ ਹਜ਼ੂਰੀ ’ਚ ਖੜ੍ਹਾ ਸੀ
ਪੂਜਨੀਕ ਸ਼ਹਿਨਸ਼ਾਹ ਜੀ ਨੇ ਸਾਨੂੰ ਚਾਰਾਂ ਮਿਸਤਰੀਆਂ ਨੂੰ ਅੰਬ ਦਾ ਪ੍ਰਸ਼ਾਦ ਦਿੱਤਾ ਅੰਤਰਯਾਮੀ ਦਾਤਾਰ ਜੀ ਨੇ ਪੂਰਬ ਵੱਲ ਆਪਣਾ ਮੁੱਖ ਕਰਕੇ ਉਂਗਲੀ ਦਾ ਇਸ਼ਾਰਾ ਕਰਦੇ ਹੋਏ ਬਚਨ ਫਰਮਾਇਆ, ‘‘ਬੇਟਾ! ਇਧਰ ਮਿੱਲ ਗੂੰਜਾ ਕਰੇਗੀ ਬਾਹਰ ਸੇ ਲੋਗ ਯਹਾਂ ਆਏਂਗੇ, ਨਾਮ ਲੈਗੇ, ਪ੍ਰੇਮੀ ਬਨੇਂਗੇ’’ ਉਸ ਸਮੇਂ ਮੌਜ਼ੂਦਾ ਇਸ ਮਿੱਲ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਪੂਜਨੀਕ ਸ਼ਹਿਨਸ਼ਾਹ ਜੀ ਦੇ ਬਚਨਾਂ ਅਨੁਸਾਰ 10-12 ਸਾਲ ਬਾਅਦ ਉੱਥੇ ਧਾਗਾ ਮਿੱਲ ਸਥਾਪਿਤ ਕੀਤੀ ਗਈ ਉਸ ਮਿੱਲ ’ਚ ਕੰਮ ਕਰਨ ਲਈ ਬਾਹਰ ਦੇ ਸੂਬਿਆਂ ਤੋਂ ਆਦਮੀ ਆਏ ਉੱਥੇ (ਮਿੱਲ ’ਚ) ਜੋ ਵੀ ਕੰਮ ਕਰਦੇ ਸਨ, ਉਨ੍ਹਾਂ ਸਾਰਿਆਂ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਲੈ ਲਿਆ
ਅਤੇ ਪ੍ਰੇਮੀ ਬਣ ਗਏ ਅਤੇ ਇਸ ਤਰ੍ਹਾਂ 12 ਸਾਲ ਬਾਅਦ ਸਤਿਗੁਰੂ ਜੀ ਦੇ ਬਚਨ ਸੱਚ ਹੋਏ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਮੇਰੇ ਅਤੇ ਮੇਰੇ ਪਰਿਵਾਰ ’ਤੇ ਅਪਾਰ ਰਹਿਮਤਾਂ ਵਰਸਾਈਆਂ ਮੈਨੂੰ ਆਪਣੀ ਰਹਿਮਤ ਦੇ ਅਤਿਅੰਤ ਨਜ਼ਾਰੇ ਦਿਖਾਏ ਅਤੇ ਅਸੀਮ ਖੁਸ਼ੀ,ਆਨੰਦ-ਲੱਜਤ ਦਿੱਤੀ ਜਿਨ੍ਹਾਂ ਦਾ ਲਿਖ-ਬੋਲ ਕੇ ਵਰਣਨ ਨਹੀਂ ਹੋ ਸਕਦਾ ਸਤਿਗੁਰੂ ਦੀ ਰਹਿਮਤ ਨਾਲ ਅੱਜ ਵੀ ਮੇਰਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਮੇਰੇ ਬੱਚਿਆਂ ਨੇ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਲਿਆ ਅਤੇ ਮੇਰੇ ਪੋਤਰੇ, ਪੋਤਰੀਆਂ, ਦੋਹਤੇ ਅਤੇ ਦੋਹਤੀਆਂ ਨੇ ਪਰਮ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਲਿਆ ਹੈ ਇੱਕ ਹੀ ਮਾਲਕ ਦਾ ਨੂਰ ਹੈ ਬੇਪਰਵਾਹ ਮਸਤਾਨਾ ਜੀ ਮਹਾਰਾਜ ਅੱਜ ਵੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਸਵਰੂਪ ’ਚ ਸਾਡੇ ਸਾਰੇ ਪਰਿਵਾਰ ਦੀ ਪਲ-ਪਲ ਸੰਭਾਲ ਕਰ ਰਹੇ ਹਨ