ਕੋਈ ਕੋਈ ਜਾਨੇ ਕੈਸਾ ਨਸ਼ਾ, ਹੈ ਨਾਮ ਕਾ। ਵੋ ਹੀ ਜਾਨੇ ਪਿਆਲਾ ਪੀਆ, ਪ੍ਰੇਮ ਕੇ ਜਾਮ ਕਾ।
ਰੂਹਾਨੀ ਸਤਿਸੰਗ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਜੋ ਵੀ ਸਾਧ-ਸੰਗਤ ਆਸ-ਪਾਸ, ਦੂਰ-ਦਰਾਜ਼ ਤੋਂ ਚੱਲਕੇ ਆਏ ਹੋ, ਆਪ ਸਭ ਦਾ ਸਤਿਸੰਗ ’ਚ ਪਧਾਰਨ ਦਾ ਤਹਿਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ:-
ਤੁਹਾਡੀ ਸੇਵਾ ਵਿੱਚ ਜੋ ਭਜਨ ਬੋਲਿਆ ਜਾਵੇਗਾ, ਜਿਸ ’ਤੇ ਅੱਜ ਸਤਿਸੰਗ ਹੋਣਾ ਹੈ, ਉਹ ਭਜਨ ਹੈ:-
ਕੋਈ ਕੋਈ ਜਾਨੇ ਕੈਸਾ ਨਸ਼ਾ, ਹੈ ਨਾਮ ਕਾ।
ਵੋ ਹੀ ਜਾਨੇ ਪਿਆਲਾ ਪੀਆ, ਪ੍ਰੇਮ ਕੇ ਜਾਮ ਕਾ।
ਕੋਈ-ਕੋਈ ਹੈ ਜੋ ਮਾਲਕ ਦੇ ਲਈ ਤੜਫ਼ਦਾ ਹੈ, ਜਿਸ ਦੇ ਅੰਦਰ ਪ੍ਰਭੂ ਦੇ ਦਰਸ਼-ਦੀਦਾਰ ਦੀ ਤਲਬ ਲੱਗੀ ਹੋਵੇ, ਅੰਦਰ ਤੜਫ਼ ਹੋਵੇ ਕਿ ਮੈਂ ਉਸ ਪਰਮ ਪਿਤਾ ਪਰਮਾਤਮਾ ਨੂੰ ਦੇਖਣਾ ਹੈ ਅਤੇ ਜੋ ਉਸ ਤੜਫ਼ ਲਈ ਸਮਾਂ ਲਗਾਉਂਦਾ ਹੈ ਤਾਂ ਉਹ ਅਜਿਹੀ ਜਗ੍ਹਾ ਪਹੁੰਚਦਾ ਹੈ, ਜਿੱਥੇ ਪਰਮ ਪਿਤਾ ਪਰਮਾਤਮਾ ਦੀ ਚਰਚਾ ਹੁੰਦੀ ਹੈ ਅਤੇ ਜਿਸ ਨੂੰ ਰੂਹਾਨੀ ਮਜਲਸ ਜਾਂ ਸਤਿਸੰਗ ਕਿਹਾ ਜਾਂਦਾ ਹੈ। ਅਜਿਹੀ ਜਗ੍ਹਾ ’ਤੇ ਪਹੁੰਚ ਕੇ ਉਹ ਜੀਵ-ਆਤਮਾ ਜਦੋਂ ਆਪਣੇ ਪਰਮ ਪਿਤਾ ਪਰਮਾਤਮਾ ਦੀ ਚਰਚਾ ਸੁਣਦੀ ਹੈ, ਰੂਹਾਨੀ ਪੀਰ-ਫ਼ਕੀਰਾਂ ਤੋਂ ਉਸ ਤੱਕ ਜਾਣ ਦਾ ਰਸਤਾ ਸੁਣਦੀ ਹੈ ਤਾਂ ਆਤਮਾ ਝੂਮ ਉੱਠਦੀ ਹੈ ਅਤੇ ਫਿਰ ਉਹ ਵਰਣਾਤਮਕ ਨਾਮ ਨਾਲ ਜੁੜ ਜਾਂਦੀ ਹੈ।
ਵਰਣਾਤਮਕ ਨਾਮ, ਜਿਸ ਵਿੱਚ ਮਾਲਕ ਦਾ ਵਰਣਨ ਕੀਤਾ ਗਿਆ ਹੈ, ਇਸ ਨੂੰ ਸਿਫ਼ਾਤੀ ਨਾਮ ਵੀ ਕਿਹਾ ਜਾਂਦਾ ਹੈ, ਭਾਵ ਜਿਸ ਵਿੱਚ ਮਾਲਕ ਦੀ ਸਿਫ਼ਤ ਕੀਤੀ ਗਈ ਹੋਵੇ, ਅਜਿਹੇ ਸ਼ਬਦ ਜਿਨ੍ਹਾਂ ਨੂੰ ਪਹਿਲਾਂ ਸੰਤ, ਪੀਰ-ਫ਼ਕੀਰ ਅਭਿਆਸ ਕਰਕੇ ਵੇਖਦੇ ਹਨ, ਉਸ ਨਾਲ ਜਦੋਂ ਨੂਰੀ ਨਜ਼ਾਰੇ ਆਉਂਦੇ ਹਨ, ਆਤਮਿਕ ਸ਼ਕਤੀ, ਆਤਮਿਕ ਸ਼ਾਂਤੀ ਮਿਲਦੀ ਹੈ ਤਾਂ ਉਹ ਉਨ੍ਹਾਂ ਸ਼ਬਦਾਂ ਨੂੰ ਆਮ ਜਨਤਾ ਨੂੰ ਦਿੰਦੇ ਹਨ। ਤਾਂ ਇਹ ਇੱਕ ਅਜਿਹੀ ਰੀਤ ਹੈ ਜੋ ਗੁਰੂ-ਫ਼ਕੀਰ ਮਾਲਕ ਦੇ ਹੁਕਮ ਅਨੁਸਾਰ ਮੁਰੀਦਾਂ ਨੂੰ ਦੱਸਦਾ ਹੈ। ਮੁਰੀਦ ਅੱਗੇ ਕਦੇ ਕਿਸੇ ਨੂੰ ਮੁਰੀਦ ਨਹੀਂ ਬਣਾ ਸਕਦਾ, ਸ਼ਿਸ਼ ਕਦੇ ਸ਼ਿਸ਼ ਨਹੀਂ ਬਣਾ ਸਕਦਾ। ਇਸ ਲਈ ਗੁਰਮੰਤਰ, ਨਾਮ-ਸ਼ਬਦ ਅੱਗੇ ਨਾ ਦੱਸਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਕਿਉਂਕਿ ਤੁਸੀਂ ਅਭਿਆਸੀ ਹੋ, ਤੁਸੀਂ ਉਸ ਦਾ ਜਾਪ ਕਰ ਸਕਦੇ ਹੋ, ਤੁਸੀਂ ਅੱਗੇ ਕਿਸੇ ਦਾ ਪਾਰ ਉਤਾਰਾ ਨਹੀਂ ਕਰ ਸਕਦੇ। ਜਿਵੇਂ ਟੀਚਰ, ਮਾਸਟਰ, ਲੈਕਚਰਾਰ ਹੀ ਪੜ੍ਹਾਉਂਦੇ ਹਨ, ਬੱਚੇ ਲੈਕਚਰਾਰਾਂ ਨੂੰ ਨਹੀਂ ਪੜ੍ਹਾਉਂਦੇ, ਅਜਿਹਾ ਕਿਤੇ ਵੀ ਨਹੀਂ ਹੈ।
ਉਸੇ ਤਰ੍ਹਾਂ ਗੁਰੂ, ਟੀਚਰ, ਮਾਸਟਰ ਹੀ ਰੂਹਾਨੀਅਤ ਦਾ ਸਬਕ ਪੜ੍ਹਾਉਂਦਾ ਹੈ, ਜਿਸ ਨੂੰ ਵਰਣਾਤਮਕ ਨਾਮ, ਕਲਮਾ, ਸ਼ਬਦ ਕਿਹਾ ਜਾਂਦਾ ਹੈ ਅਤੇ ਜੋ ਉਨ੍ਹਾਂ ਸ਼ਬਦਾਂ ਨੂੰ ਲੈ ਕੇ ਅਭਿਆਸ ਕਰਦੇ ਹਨ, ਜੋ ਸ਼ਬਦਾਂ ਦਾ ਨਿਯਮਤ ਜਾਪ ਕਰਦੇ ਹਨ, ਉਨ੍ਹਾਂ ਦੇ ਅੰਦਰ ਮਾਲਕ ਤੱਕ ਜਾਣ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਨਾਮ ਦਾ ਸਿਮਰਨ ਕਿੰਨੀ ਦੇਰ ਵਿੱਚ ਫਲ ਦਿੰਦਾ ਹੈ? ਕਿਉਂਕਿ ਬਹੁਤ ਜਲਦਬਾਜ਼ ਹਨ ਲੋਕ। ਲੋਕ ਇਹ ਚਾਹੁੰਦੇ ਹਨ ਕਿ ਜ਼ਿਆਦਾ ਦੇਰ ਸਿਮਰਨ ਨਾ ਕਰਨਾ ਪਵੇ। ਫ਼ਲ ਜ਼ਿਆਦਾ ਮਿਲ ਜਾਵੇ। ਤਾਂ ਤੁਸੀਂ ਘੱਟੋ-ਘੱਟ ਅੱਧਾ ਘੰਟਾ, ਪੌਣਾ ਘੰਟਾ, ਘੰਟਾ ਸਵੇਰੇ-ਸਵੇਰੇ 2 ਤੋਂ 5 ਵਜੇ ਵਿਚਕਾਰ ਸਮਾਂ ਲਗਾਓ। ਇਸ ਸਮੇਂ ਨੂੰ ਹਿੰਦੂ ਧਰਮ ਵਿੱਚ ਬ੍ਰਹਮ-ਮਹੂਰਤ ਕਿਹਾ ਗਿਆ ਹੈ, ਸਿੱਖ ਧਰਮ ਵਿੱਚ ਅੰਮ੍ਰਿਤ ਵੇਲਾ, ਮੁਸਲਮਾਨ ਸੂਫ਼ੀ ਫ਼ਕੀਰ ਖੁਦਾਇਆ ਵਕਤ, ਬਾਂਗੇ ਵਕਤ ਅਤੇ ਇੰਗਲਿਸ਼ ਰੂਹਾਨੀ ਸੇਂਟ ‘ਦਿ ਗੋਡਸ ਪਰੇਅਰ ਟਾਈਮ’ ਕਹਿੰਦੇ ਹਨ। ਪਰ ਇਸ ਸਮੇਂ ਸਿਮਰਨ ਕਰਨ ਤੋਂ ਪਹਿਲਾਂ ਤੁਹਾਨੂੰ ਘੱਟੋ-ਘੱਟ ਚਾਰ-ਪੰਜ ਘੰਟੇ ਨੀਂਦ ਲੈਣੀ ਜ਼ਰੂਰੀ ਹੈ ਭਾਵ 2 ਤੋਂ 5 ਵਜੇ ਵਿਚਕਾਰ ਜਾਗੋ ਪਰ ਉਸ ਤੋਂ ਪਹਿਲਾਂ ਪੰਜ ਘੰਟੇ ਤਾਂ ਤੁਹਾਨੂੰ ਸੌਣਾ ਹੀ ਪਵੇਗਾ। ਫਿਰ ਤੁਸੀਂ ਅੱਧਾ ਘੰਟਾ, ਪੌਣਾ ਘੰਟਾ, ਘੰਟਾ ਮਾਲਕ ਦੀ ਯਾਦ ਵਿੱਚ ਲਗਾਓ, ਤਾਂ ਇਹ ਸਭ ਤੋਂ ਬਿਹਤਰ ਸਮਾਂ ਹੈ।
ਇਸ ਸਮੇਂ ਵਿੱਚ ਬੈਠਣ ਨਾਲ ਆਤਮਿਕ ਸ਼ਕਤੀ ਜਾਗਿ੍ਰਤ ਹੁੰਦੀ ਹੈ, ਆਤਮ ਬਲ ਵਧਦਾ ਹੈ ਅਤੇ ਇਹ ਸਮਾਂ ਬੜਾ ਹੀ ਸ਼ਾਂਤ ਹੁੰਦਾ ਹੈ। ਕਿਉਂਕਿ ਇਸ ਸਮੇਂ ਦੌਰਾਨ ਸ਼ੋਰ-ਸ਼ਰਾਬਾ ਲਗਭਗ ਨਾਂਹ ਦੇ ਬਰਾਬਰ ਹੁੰਦਾ ਹੈ। ਵਿਗਿਆਨੀ ਵੀ ਇਸ ਸਮੇਂ ਨੂੰ ਚੰਗਾ ਮੰਨਦੇ ਹਨ ਕਿ 24 ਘੰਟੇ ਵਿੱਚ ਆਕਸੀਜਨ ਦੀ ਮਾਤਰਾ ਜੇਕਰ ਕਿਸੇ ਸਮੇਂ ਜ਼ਿਆਦਾ ਮੰਨੀ ਗਈ ਹੈ ਤਾਂ ਉਹ ਇਹੀ ਸਮਾਂ ਹੈ। ਤਾਂ ਵਿਗਿਆਨੀ ਕਹਿੰਦੇ ਹਨ ਕਿ ਅਸੀਂ ਨਵੀਂ ਖੋਜ ਕੀਤੀ ਹੈ ਜਦੋਂ ਕਿ ਰੂਹਾਨੀਅਤ ਵਿੱਚ ਆਦਿਕਾਲ ਤੋਂ ਇਹ ਖੋਜ ਹੋ ਚੁੱਕੀ ਹੈ ਕਿ ਇਹ 2 ਤੋਂ 5 ਵਜੇ ਦਾ ਸਮਾਂ ਸਰਵੋਤਮ ਸਮਾਂ ਹੈ ਅਤੇ ਈਸ਼ਵਰ ਨੂੰ ਪਾਉਣ ਦਾ ਇਹੀ ਸਰਵੋਤਮ ਸਮਾਂ ਹੈ। ਤਾਂ ਇਸ ਸਮੇਂ ਵਿੱਚ ਮਾਲਕ ਦੇ ਆਸ਼ਕ ਜਾਗਦੇ ਹਨ ਅਤੇ ਉਹ ਸਿਮਰਨ ਕਰਦੇ ਹਨ, ਭਗਤੀ-ਇਬਾਦਤ ਕਰਦੇ ਹਨ। ਜੇਕਰ ਤੁਸੀਂ ਇਸ ਸਮੇਂ ਵਿੱਚ ਨਹੀਂ ਜਾਗ ਸਕਦੇ ਤਾਂ ਜਿਸ ਸਮੇਂ ਵੀ ਤੁਸੀਂ ਜਾਗਦੇ ਹੋ, ਉਸ ਸਮੇਂ ਜਾਗੋ, ਰਫ਼ਾ-ਹਾਜਤ ਜਾ ਕੇ, ਫ੍ਰੈਸ਼ ਹੋ ਕੇ ਤੁਸੀਂ ਸਿਮਰਨ ’ਤੇ ਅੱਧਾ-ਪੌਣਾ ਘੰਟਾ ਲਗਾਓ ਅਤੇ ਸ਼ਾਮ ਦਾ ਸਮਾਂ ਜਾਂ ਰਾਤ ਦਾ ਉਹ ਸਮਾਂ ਜਦੋਂ ਤੁਸੀਂ ਸੌਣ ਜਾ ਰਹੇ ਹੋ, ਭਾਵ ਸੌਣ ਤੋਂ ਪਹਿਲਾਂ ਅੱਧਾ-ਪੌਣਾ ਘੰਟਾ ਮਾਲਕ ਦੀ ਯਾਦ ਵਿੱਚ ਲਗਾਉਣਾ ਇਹ ਵੀ ਬਹੁਤ ਚੰਗਾ ਹੈ।
ਜੇਕਰ ਨਿਯਮਿਤ ਤੌਰ ’ਤੇ (ਲਗਾਤਾਰ) ਤੁਸੀਂ ਸੱਚੀ ਭਾਵਨਾ ਨਾਲ ਸਿਮਰਨ ਕਰਦੇ ਹੋ ਤਾਂ ਇੱਕ ਮਹੀਨੇ ਵਿੱਚ ਹੀ ਤੁਹਾਡੇ ਧਿਆਨ ਲੱਗਣ ਦੇ ਲੱਛਣ ਸ਼ੁਰੂ ਹੋ ਜਾਣਗੇ, ਭਾਵ 5 ਦਿਨਾਂ ਵਿੱਚ ਹੀ। ਭਾਵ ਘੰਟਾ ਸਵੇਰੇ-ਸ਼ਾਮ ਭਾਵ 60 ਘੰਟੇ ਭਾਵ ਕੇਵਲ ਪੰਜ ਦਿਨ ਹੀ ਬਣਦੇ ਹਨ। ਇਸ ਤੋਂ ਘੱਟ ਹੋਰ ਕੀ ਹੋਵੇ। ਤਾਂ ਸੱਚੀ ਲਗਨ ਨਾਲ ਤੜਫ਼ ਕੇ ਮਾਲਕ ਦਾ ਸਿਮਰਨ ਕਰੋ। ਇਹ ਨਾ ਹੋਵੇ ਕਿ ਤੁਸੀਂ ਸਿਮਰਨ ’ਤੇ ਬੈਠੇ ਹੋ, ਪਰ ਵਿਚਾਰ ਕਿਤੇ ਹੋਰ ਭੱਜ ਰਹੇ ਹਨ। ਏਨਾ ਸਮਾਂ ਘੱਟੋ-ਘੱਟ ਧਿਆਨ ਲੱਗਣ ਵਿੱਚ ਲਗਦਾ ਹੈ। ਫਿਰ ਜਿਵੇਂ-ਜਿਵੇਂ ਤੁਸੀਂ ਸਿਮਰਨ ਕਰਦੇ ਜਾਓਗੋ, ਤੁਹਾਡੀ ਜੀਵ-ਆਤਮਾ ਅੰਦਰ ਦੀ ਚੜ੍ਹਾਈ ਸ਼ੁਰੂ ਕਰੇਗੀ। ਸਰੀਰ ਦੇ ਅੰਦਰ ਹੀ ਅੰਦਰ ਅਜੀਬੋ-ਗਰੀਬ ਬਦਲਾਅ ਹੋਣਗੇ। ਉਹ ਬੁਰਾਈਆਂ ਜਿਨ੍ਹਾਂ ਵਿੱਚ ਤੁਸੀਂ ਲੱਜਤ ਮਹਿਸੂਸ ਕਰਦੇ ਸੀ, ਤੁਹਾਨੂੰ ਚੰਗੀਆਂ ਲੱਗਣੀਆਂ ਬੰਦ ਹੋ ਜਾਣਗੀਆਂ। ਉਹ ਭਲਾਈ ਜਿਸ ਨੂੰ ਤੁਸੀਂ ਫ਼ਜ਼ੂਲ ਦਾ ਧੰਦਾ ਸਮਝਦੇ ਸੀ, ਅਸਲੀਅਤ ਲੱਗਣ ਲੱਗੇਗੀ, ਤੁਹਾਡੇ ਅੰਦਰ ਸੱਚੀ ਭਾਵਨਾ ਪੈਦਾ ਹੋਵੇਗੀ, ਤੁਹਾਡਾ ਹਿਰਦਾ ਪਰਿਵਰਤਨ ਹੋਵੇਗਾ, ਦਇਆ-ਰਹਿਮ ਦੇ ਲੱਛਣ ਪੈਦਾ ਹੋਣਗੇ, ਦੁਨਿਆਵੀ ਕੰਮਾਂ ਵਿੱਚ ਤੁਸੀਂ ਤਰੱਕੀ ਹਾਸਲ ਕਰੋਗੇ ਅਤੇ ਮਾਲਕ ਦੀ ਯਾਦ ਵਿੱਚ ਵੀ ਮਨ ਰੁਕਣ ਲੱਗੇਗਾ।
ਫਿਰ ਸਮਾਂ ਗੁਜਰਦਾ ਜਾਵੇਗਾ ਅਤੇ ਲਗਾਤਾਰ ਅਭਿਆਸ ਨਾਲ ਤੁਹਾਡੀ ਆਤਮਾ ਅੰਦਰ ਹੀ ਅੰਦਰ ਵਧਣ ਲੱਗੇਗੀ, ਸਰੀਰ ਵਿੱਚ ਉਤਾਂਹ ਨੂੰ ਚੜ੍ਹਨ ਲੱਗੇਗੀ। ਇਸ ਵਿੱਚ ਕਈਆਂ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਕੀੜੀ ਸਰੀਰ ’ਤੇ ਉਤਾਂਹ ਨੂੰ ਤੁਰ ਰਹੀ ਹੈ। ਦੂਜੇ ਕੁਝ ਸੱਜਣਾਂ ਦਾ ਇਹ ਅਨੁਭਵ ਹੁੰਦਾ ਹੈ ਕਿ ਇੰਜ ਲੱਗਦਾ ਹੈ ਜਿਵੇਂ ਸਰੀਰ ਸਥਿਰ ਹੁੰਦਾ ਜਾ ਰਿਹਾ ਹੋਵੇ। ਸਥਿਰਤਾ ਭਾਵ ਇੰਜ ਜਿਵੇਂ ਸਰੀਰ ਹਲਕਾ-ਹਲਕਾ ਭਾਵ ਸੰੁਨ ਜਿਹਾ ਹੁੰਦਾ ਜਾ ਰਿਹਾ ਹੋਵੇ। ਤਾਂ ਇਹ ਲੱਛਣ ਹਨ ਆਤਮਾ ਦੀ ਚੜ੍ਹਾਈ ਦੇ। ਪਰ ਇਹ ਕਿਸੇ-ਕਿਸੇ ਨੂੰ ਅਨੁਭਵ ਹੁੰਦੇ ਹਨ। ਪਰ ਜ਼ਿਆਦਾ ਇਸ ਨੂੰ ਮਹਿਸੂਸ ਨਹੀਂ ਕਰਦੇ। ਆਤਮਾ ਅੱਗੇ ਵਧ ਜਾਂਦੀ ਹੈ ਅਤੇ ਜਦੋਂ ਆਤਮਾ ਉਸ ਜਗ੍ਹਾ ਪਹੁੰਚਦੀ ਹੈ ਜਿੱਥੇ ਅੱਗੇ ਦਰਵਾਜਾ ਬੰਦ ਹੁੰਦਾ ਹੈ। ਕਿਉਂਕਿ ਨੌਂ ਦਰਵਾਜੇ ਸਾਡੇ ਸਰੀਰ ਦੇ ਖੁੱਲ੍ਹੇ ਹਨ।
ਦੋ ਕੰਨ, ਦੋ ਅੱਖਾਂ, ਦੋ ਨੱਕ ਦੇ, ਇੱਕ ਮੂੰਹ ਅਤੇ ਦੋ ਇੰਦਰੀਆਂ। ਇਹ ਨੌਂ ਦਰਵਾਜੇ ਜੋ ਖੁੱਲ੍ਹੇ ਹੋਏ ਹਨ। ਦਸਵਾਂ ਦਰਵਾਜਾ ਦੋਵਾਂ ਅੱਖਾਂ ਵਿਚਕਾਰ ਨੱਕ ਦੇ ਉੱਪਰ ਲਲਾਟ-ਮੱਥੇ ਦੀ ਇਹ ਜਗ੍ਹਾ ਹੈ। ਤਾਂ ਇਹ ਜਗ੍ਹਾ ਬੰਦ ਹੈ। ਜਦੋਂ ਜੀਵ-ਆਤਮਾ ਸਿਮਰਨ ਦੁਆਰਾ ਇਸ ਜਗ੍ਹਾ ਪਹੁੰਚਦੀ ਹੈ ਤਾਂ ਇਹ ਦਰਵਾਜਾ ਖੁੱਲ੍ਹਦਾ ਹੈ। ਇਸ ਦਰਵਾਜੇ ’ਤੇ ਪਹੁੰਚਣ ਵਿੱਚ ਬਹੁਤ ਹੀ ਸੁੱਖ ਦਾ ਅਹਿਸਾਸ ਹੁੰਦਾ ਹੈ, ਬੇਸ਼ੁਮਾਰ ਲੱਜਤ, ਕਸ਼ਿਸ਼, ਚੁੰਬਕੀ ਖਿਚਾਅ ਅਤੇ ਇੱਕ ਅਜਿਹਾ ਅਨੁਭਵ ਹੈ ਜੋ ਭੁਲਾਇਆਂ ਨਹੀਂ ਭੁੱਲਦਾ। ਇਹ ਆਤਮਾ ਦੇ ਸਿਮਟਣ ਦਾ ਵਿਸ਼ੇਸ਼ ਅਨੁਭਵ ਹੈ ਕਿਉਂਕਿ ਆਤਮਾ ਰੋਮ-ਰੋਮ ਵਿੱਚ ਸਰੀਰ ਵਿੱਚ ਉਲਝੀ ਹੋਈ ਹੈ। ਸਾਡੇ ਸਰੀਰ ਵਿੱਚ ਹਰ ਜਗ੍ਹਾ ’ਤੋਂ ਆਤਮਾ ਦੀ ਵਜ੍ਹਾ ਨਾਲ ਹੀ ਸਭ ਕੁਝ ਚੱਲ ਰਿਹਾ ਹੈ। ਸਰੀਰ ਵਿੱਚੋਂ ਆਤਮਾ ਨੂੰ ਕੱਢਣਾ, ਮਨ ਇੰਦਰੀਆਂ ਵਿੱਚੋਂ ਉਸ ਨੂੰ ਕੱਢਣਾ ਬੜਾ ਹੀ ਮੁਸ਼ਕਲ ਹੈ ਜੋ ਕਿ ਸਮੇਂ ਅਤੇ ਧੀਰਜ ਦਾ ਕੰਮ ਹੈ। ਭਾਵ ਧੀਰਜ ਵਾਲਾ ਇਨਸਾਨ ਹੀ ਇਸ ਤਰ੍ਹਾਂ ਕਰ ਸਕਦਾ ਹੈ।
ਪਰ ਸਿਮਰਨ ਤੋਂ ਬਿਨਾਂ ਨਿਕਲਣਾ ਅਸੰਭਵ ਹੈ। ਯੋਗਾ ਦੁਆਰਾ ਕੁਝ ਹੱਦ ਤੱਕ ਅਜਿਹਾ ਸੰਭਵ ਹੋ ਸਕਦਾ ਹੈ। ਪਰ ਜੋ ਪਹੁੰਚੇ ਹੋਏ ਹਠ ਯੋਗੀ ਹੁੰਦੇ ਹਨ, ਉਹ ਵੀ ਦਸਵੇਂ ਦੁਆਰ ਤੋਂ ਅੱਗੇ ਨਹੀਂ ਵਧ ਸਕਦੇ। ਦਸਵੇਂ ਦੁਆਰ ਵਿੱਚ ਦਾਖਲ ਹੁੰਦੇ ਹੀ ਜੀਵ-ਆਤਮਾ ਨੂੰ ਤਿ੍ਰਲੋਕੀ ਨਾਥ ਭਾਵ ਕਾਲ, ਮਹਾਂਕਾਲ ਦੇ ਦਰਸ਼ਨ ਹੁੰਦੇ ਹਨ। ਇਹ ਉਹ ਅਵਸਥਾ ਹੈ, ਜਿੱਥੇ ਵੱਡੇ-ਵੱਡੇ ਯੋਗੀ ਰੁਕ ਜਾਂਦੇ ਹਨ ਕਿਉਂਕਿ ਉਸ ਵਿੱਚ ਵੀ ਬਹੁਤ ਸੂਰਜਾਂ ਦਾ ਪ੍ਰਕਾਸ਼ ਹੈ। ਅਜਿਹਾ ਨੂਰਾਨੀ ਪ੍ਰਕਾਸ਼ ਜੋ ਕਹਿਣ-ਸੁਣਨ ਤੋਂ ਪਰ੍ਹੇ ਹੈ। ਉੱਥੋਂ ਦੇ ਨਜ਼ਾਰੇ ਅਜਬ ਤੇ ਗਜ਼ਬ ਹਨ। ਜੇਕਰ ਤੁਸੀਂ ਖੂਬਸੂਰਤੀ ਦੀ ਗੱਲ ਕਰੋ ਤਾਂ ਅਜਿਹੇ ਖੂਬਸੂਰਤ ਇਨਸਾਨ ਜਿਨ੍ਹਾਂ ਨੂੰ ਪਰੀਆਂ ਕਿਹਾ ਜਾਂਦਾ ਹੈ, ਉੱਥੇ ਰਹਿੰਦੇ ਹਨ, ਨਾਚ ਕਰਦੇ ਹਨ। ਅਜਿਹਾ ਮਧੁਰ ਸੰਗੀਤ ਉੱਥੇ ਚਾਰੇ ਪਾਸੇ ਗੂੰਜਦਾ ਹੈ, ਜੋ ਮਨ ਨੂੰ ਮੋਹ ਲੈਂਦਾ ਹੈ।
ਏਨੀ ਖੂਬਸੂਰਤੀ, ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਏਨਾ ਜ਼ਬਰਦਸਤ ਦਿ੍ਰਸ਼ ਹੁੰਦਾ ਹੈ ਕਿ ਜੀਵ-ਆਤਮਾ ਉੱਥੇ ਹੀ ਸੈਰ ਕਰਦੀ ਰਹਿ ਜਾਂਦੀ ਹੈ ਅਤੇ ਬਹੁਤ ਸਾਰੇ ਯੋਗੀਆਂ ਨੇ ਇਸੇ ਜਗ੍ਹਾ ਨੂੰ ਭਗਵਾਨ ਦੇ ਦਰਸ਼ਨ ਸਮਝਿਆ ਅਤੇ ਇਸੇ ਨੂੰ ਖੰਡ-ਬ੍ਰਹਿਮੰਡ ਸਮਝ ਕੇ ਸਭ ਕੁਝ ਕਹਿ ਦਿੱਤਾ। ਕਿਉਂਕਿ ਇੱਥੇ ਹਜ਼ਾਰਾਂ ਸੂਰਜ-ਚੰਦਰਮਾ ਵਿਚਰਦੇ ਹਨ, ਬਹੁਤ ਕੁਝ ਇੱਥੇ ਨਜ਼ਰ ਆਉਂਦਾ ਹੈ। ਪਰ ਇਹ ਉਹ ਅਸਲ ਨਿੱਜ-ਮੁਕਾਮ ਨਹੀਂ, ਇਹ ਤਾਂ ਕਾਲ ਦਾ ਇੱਕ ਅਜਿਹਾ ਰੂਪ ਹੈ ਜਿਸ ਨੂੰ ਮਹਾਂਕਾਲ ਜਾਂ ਤਿ੍ਰਲੋਕੀ ਨਾਥ ਵੀ ਕਿਹਾ ਜਾਂਦਾ ਹੈ। ਜੇਕਰ ਇਸ ਵਿੱਚ ਆਤਮਾ ਰੁਕ ਗਈ ਤਾਂ ਤੁਸੀਂ ਸਮਝੋ ਕਿ ਗੁਲਾਮ ਹੋ ਗਏ। ਕਿ ਇਹ ਤਾਂ ਕਾਲ ਦੀ ਜਗ੍ਹਾ ਹੈ, ਇਸ ਨੂੰ ਤੁਸੀਂ ਛੱਡਣਾ ਹੈ। ਜੋ ਜੀਵ-ਆਤਮਾਵਾਂ ਪੂਰਨ ਗੁਰੂ, ਪੀਰ-ਫ਼ਕੀਰ ਦੇ ਦਿਸ਼ਾ-ਨਿਰਦੇਸ਼ਨ ਵਿੱਚ ਸਿਮਰਨ ਕਰਦੀਆਂ ਹਨ, ਉਹ ਇਸ ਵੱਲ ਵੇਖਦੀਆਂ ਹੀ ਨਹੀਂ ਕਿਉਂਕਿ ਇੱਥੇ ਪਹੁੰਚਦੇ ਹੀ ਆਤਮਾ ਦਾ ਆਪਣਾ ਪ੍ਰਕਾਸ਼ ਵੀ ਕਈ ਸੂਰਜਾਂ ਜਿੰਨਾ ਹੋ ਜਾਂਦਾ ਹੈ।
ਏਨੀ ਲਾਈਟ, ਏਨੀ ਸ਼ਕਤੀ ਹੁੰਦੀ ਹੈ ਕਿ ਜੇਕਰ ਉਹ ਪੂਰਨ ਗੁਰੂ, ਪੀਰ-ਫ਼ਕੀਰ ਦੀ ਚਿਤਾਈ ਹੋਈ ਹੈ, ਸਿਮਰਨ ਨਾਲ ਜੁੜੀ ਹੋਈ ਹੈ ਤਾਂ ਉਸ ਨੇ ਕਾਲ, ਮਹਾਂਕਾਲ ਤੋਂ ਕੀ ਲੈਣਾ-ਦੇਣਾ। ਉਹ ਇੱਥੇ ਨਹੀਂ ਰੁਕਦੀ। ਅਰਬਾਂ-ਖਰਬਾਂ ਕਿਲੋਮੀਟਰ ਦੀ ਚੜ੍ਹਾਈ ਮਹਿਸੂਸ ਹੁੰਦੀ ਹੈ, ਭਾਵ ਇਨਸਾਨ (ਅਭਿਆਸੀ) ਨੂੰ ਲਗਦਾ ਹੈ ਕਿ ਉਹ ਇੰਜ ਚੜ੍ਹਾਈ ’ਤੇ ਚੜ੍ਹਦਾ ਜਾ ਰਿਹਾ ਹੈ। ਜੀਵ-ਆਤਮਾ ਬਹੁਤ ਉੱਚਾਈ ’ਤੇ ਪਹੁੰਚ ਜਾਂਦੀ ਹੈ। ਉੱਥੇ ਇੱਕ ਅਜਿਹਾ ਰਸਤਾ ਹੈ ਜੋ ਬੜਾ ਹੀ ਬਰੀਕ ਹੈ, ਬੜਾ ਹੀ ਤੰਗ ਹੈ। ਉਸ ਰਸਤੇ ’ਤੇ ਜੇਕਰ ਮਾਲਕ ਦਾ ਸਿਮਰਨ ਕੀਤਾ ਹੋਇਆ ਹੈ, ਅਭਿਆਸੀ ਹੈ ਤਾਂ ਉਹ ਜਾ ਸਕਦਾ ਹੈ। ਨਹੀਂ ਤਾਂ ਉਹ ਰਸਤਾ ਨਜ਼ਰ ਹੀ ਨਹੀਂ ਆਉਂਦਾ। ਉੱਥੋਂ ਵੀ ਜੀਵ-ਆਤਮਾ ਹੇਠਾਂ ਆਉਂਦੀ ਹੈ ਅਤੇ ਫਿਰ ਉੱਥੇ ਆ ਕੇ ਮਹਾਂਕਾਲ ਦੇ ਚੱਕਰ ਵਿੱਚ ਫਸ ਜਾਂਦੀ ਹੈ।
ਪਰ ਜਦੋਂ ਅਭਿਆਸੀ ਅਭਿਆਸ ਕਰਦਾ ਰਹਿੰਦਾ ਹੈ ਤਾਂ ਪੂਰਨ ਸਤਿਗੁਰੂ ਦੀ ਚੇਤਾਈ ਉਹ ਰੂਹ ਉਸ ਰਸਤੇ ਨੂੰ ਪਛਾਣ ਲੈਂਦੀ ਹੈ ਜੋ ਬਰੀਕ ਤੋਂ ਵੀ ਬਰੀਕ ਜਿਵੇਂ ਸੂਈ ਦਾ ਨੱਕਾ (ਅਗਲਾ ਹਿੱਸਾ) ਹੁੰਦਾ ਹੈ ਉਸ ਤੋਂ ਵੀ ਕਈ ਗੁਣਾ ਬਰੀਕ ਹੈ। ਉੱਥੇ ਆਤਮਾ ਨੂੰ ਸੁੱਟਣਾ ਹੁੰਦਾ ਹੈ, ਭਾਵ ਆਪਣੇ ਆਪ ਨੂੰ ਉਸ ਵਿੱਚ ਦਾਖਲ ਹੋਣਾ ਹੁੰਦਾ ਹੈ। ਇਹ ਵੀ ਬੜਾ ਹੀ ਔਖਾ ਅਤੇ ਮੁਸ਼ਕਲ ਕੰਮ ਹੈ। ਪਰ ਜਿਸ ਨੇ ਸਿਮਰਨ ਕੀਤਾ ਹੁੰਦਾ ਹੈ, ਅਭਿਆਸ ਕੀਤਾ ਹੁੰਦਾ ਹੈ, ਉਹ ਨਿਧੜਕ, ਬੇਪਰਵਾਹ ਹੋ ਕੇ ਉਸ ਵਿੱਚ ਦਾਖਲ ਹੋ ਜਾਂਦੇ ਹਨ। ਇਹ ਇੱਕ ਅਸਮਾਨ ਨੂੰ ਛੱਡਣਾ ਹੈ, ਉਸ ਅਸਮਾਨ ਨੂੰ ਜੋ ਕਾਲ ਦੇ ਪ੍ਰਭਾਵ ਹੇਠ ਹੈ, ਮਹਾਂਕਾਲ ਦਾ ਹੈ। ਬੱਸ ਜਿਵੇਂ ਹੀ ਉਸ ਵਿੱਚ ਆਤਮਾ ਦਾਖਲ ਹੁੰਦੀ ਹੈ ਤਾਂ ਉਸ ਤੰਗ ਰਸਤੇ ਵਿੱਚ ਜੀਵ-ਆਤਮਾ ਟੇਢੀ-ਤਿਰਛੀ, ਉੱਪਰ-ਹੇਠਾਂ, ਕਈ ਵਾਰ ਏਨਾ ਹੇਠਾਂ ਡਿੱਗਦੀ ਹੈ ਕਿ ਉਸ ਨੂੰ ਕੋਈ ਸਟਾਪ ਵੀ ਨਜ਼ਰ ਨਹੀਂ ਆਉਂਦਾ ਕਿ ਕਦੋਂ ਕਿੱਥੇ ਰੁਕੇਗੀ, ਕਦੋਂ ਕਿਤੇ ਠਹਿਰਾਅ ਆਵੇਗਾ।
ਏਨੀ ਡੂੰਘਾਈ ਕਦੇ ਉੱਪਰ ਕਦੇ ਹੇਠਾਂ ਜਿਵੇਂ ਹਾਰਟ ਦੀ ਈ.ਸੀ.ਜੀ. ਕਰਦੇ ਸਮੇਂ ਸਾਹਮਣੇ ਸਕਰੀਨ ’ਤੇ ਗ੍ਰਾਫ਼ ਬਣਦਾ ਹੈ, ਬਲਕਿ ਉਸ ਤੋਂ ਵੀ ਅਜੀਬੋ-ਗਰੀਬ ਗ੍ਰਾਫ਼ ਜੇਕਰ ਬਣਾਈਏ ਤਾਂ ਰੂਹ ਦਾ ਉੱਥੇ ਬਣ ਜਾਂਦਾ ਹੈ। ਉਹ ਅਰਬਾਂ-ਖਰਬਾਂ ਕਿਲੋਮੀਟਰ ਦਾ ਫਾਸਲਾ ਇਸ ਥੋੜ੍ਹੀ ਜਿਹੀ ਜਗ੍ਹਾ ਵਿੱਚ ਹੀ ਸਿਮਟ ਜਾਂਦਾ ਹੈ। ਉਹ ਬੜਾ ਹੀ ਅਜੀਬੋ-ਗਰੀਬ ਰਸਤਾ ਹੈ, ਪਰ ਜੀਵ-ਆਤਮਾ ਦੇ ਕੋਲ ਆਪਣਾ ਪ੍ਰਕਾਸ਼ ਹੁੰਦਾ ਹੈ। ਆਪਣੇ ਸਤਿਗੁਰੂ-ਮਾਲਕ ਦੀ ਰਹਿਨੁਮਾਈ ਵਿੱਚ ਹੁੰਦੀ ਹੈ ਤਾਂ ਉਸ ਦੇ ਸਹਾਰੇ ਉਹ ਜੀਵ-ਆਤਮਾ ਹੋਰ ਅੱਗੇ ਵਧਦੀ ਹੈ। ਜਿਵੇਂ ਹੀ ਇਹ ਰਸਤਾ ਖਤਮ ਹੁੰਦਾ ਹੈ ਤਾਂ ਇੱਕ ਅਜਿਹਾ ਅਸਮਾਨ ਖੁੱਲ੍ਹਦਾ ਹੈ ਜਿਸ ਨੂੰ ਰੂਹਾਨੀਅਤ ਦੀ ਸ਼ੁਰੂਆਤ ਕਿਹਾ ਜਾਂਦਾ ਹੈ, ਭਾਵ ਜੀਵ-ਆਤਮਾ ਮਾਲਕ ਦੇ ਗ੍ਰਹਿ ਵਿੱਚ ਦਾਖਲ ਹੋ ਗਈ। ਉਸ ਨੂੰ ਅਲਖ ਪੁਰਸ਼ ਕਹੋ ਜਾਂ ਕੋਈ ਵੀ ਨਾਂਅ ਉਸ ਮਾਲਕ ਦਾ ਰੱਖਿਆ ਜਾਵੇ, ਉਸ ਦੇ ਦਰਸ਼-ਦੀਦਾਰ ਹੁੰਦੇ ਹਨ ਅਤੇ ਉਸ ਦੇ ਇੱਕ ਰੋਮ ਵਿੱਚ ਜੇਕਰ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਕਹੀਏ ਤਾਂ ਘੱਟ ਹੋਵੇਗਾ, ਅਜਿਹਾ ਪ੍ਰਕਾਸ਼ ਹੈ।
ਅੰਮ੍ਰਿਤ-ਆਬੋਹਿਯਾਤ ਦੇ ਝਰਨੇ, ਅਜਿਹੀ ਲੱਜਤ, ਅਜਿਹੀ ਖੁਸ਼ੀ, ਜੀਵ-ਆਤਮਾ ਹੰਸ ਦੇ ਰੂਪ ਵਿੱਚ ਉੱਥੇ ਹੀਰੇ-ਲਾਲ, ਜਵਾਹਰਾਤ ਦੇ ਚਬੂਤਰਿਆਂ ਤੋਂ ਵੀ ਵਧ ਕੇ ਹੈ, ਜਿਸ ਦੀ ਜੇਕਰ ਥੋੜ੍ਹੀ ਜਿਹੀ ਵੀ ਤੁਲਨਾ ਕਰਦੇ ਹਾਂ ਤਾਂ ਬੱਸ ਹੀਰੇ-ਜਵਾਹਰਾਤਾਂ ਦੀ ਚਮਕ ਯਾਦ ਆਉਂਦੀ ਹੈ, ਹੋਰ ਕੁਝ ਵੀ ਨਹੀਂ। ਉੱਥੇ ਚਾਰੇ ਪਾਸੇ ਬੇਸ਼ੁਮਾਰ ਅਨੰਦ ਹੈ, ਅਜਿਹੀਆਂ ਖੁਸ਼ੀਆਂ, ਅਜਿਹੀ ਲੱਜਤ, ਅਜਿਹਾ ਪਰਮਾਨੰਦ ਹੈ ਕਿ ਜੀਵ-ਆਤਮਾ ਉਨ੍ਹਾਂ ਨਜ਼ਾਰਿਆਂ ਵਿੱਚ ਗੁਆਚ ਜਾਂਦੀ ਹੈ। ਇਹ ਉਹ ਜਗ੍ਹਾ ਹੈ ਜਿੱਥੇ ਆਤਮਾ ਦਾ ਪਹੁੰਚਣਾ ਜ਼ਰੂਰੀ ਹੈ। ਤੁਸੀਂ ਦੇਖਣਾ ਚਾਹੋ ਤਾਂ ਉਸ ਨੂੰ ਦੇਖ ਸਕਦੇ ਹੋ। ਇਹੀ ਨਹੀਂ, ਇਸ ਤੋਂ ਅੱਗੇ ਹੋਰ ਬਹੁਤ ਕੁਝ ਹੈ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਦਿ੍ਰੜ੍ਹ-ਵਿਸ਼ਵਾਸ ਤੇ ਸਿਮਰਨ ਦੁਆਰਾ ਅਭਿਆਸੀ ਇਨਸਾਨ ਬਣ ਜਾਵੇ। ਇਸ ਦੇ ਲਈ ਸਮਾਂ ਦੇਣਾ ਪਵੇਗਾ। ਆਤਮਾ ਇਸ ਤੋਂ ਅੱਗੇ ਵਧਦੀ ਹੈ। ਬਸ ਇੱਕ ਛੋਟੀ ਜਿਹੀ ਗੱਲ ਹੈ ਕਿ ਜਿਵੇਂ-ਜਿਵੇਂ ਆਤਮਾ ਸਟੇਜਾਂ ਪਾਰ ਕਰਦੀ ਹੈ, ਉਸ ਦਾ ਰੁਤਬਾ ਵਧਦਾ ਜਾਂਦਾ ਹੈ, ਉਸ ਦੇ ਖੁਦ ਵਿੱਚ ਪ੍ਰਕਾਸ਼ ਦੀ ਮਾਤਰਾ ਅਤੇ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ। ਉਹ ਅੱਗੇ ਵਧਦੀ ਹੋਈ ਜਦੋਂ ਆਪਣੇ ਪਰਮ ਪਿਤਾ ਪਰਮਾਤਮਾ ਦੇ ਦਰਸ਼-ਦੀਦਾਰ ਕਰਦੀ ਹੈ ਤਾਂ ਉਸ ਵਿੱਚ ਨਜ਼ਾਰੇ ਵਧ ਜਾਂਦੇ ਹਨ।
ਇਸ ਧਰਤੀ ’ਤੇ ਰਹਿੰਦੇ ਹੋਏ ਇਨਸਾਨ ਜਿਹੋ-ਜਿਹੀ ਭਗਤੀ ਕਰਦਾ ਹੈ, ਉਸ ਨੂੰ ਉਹੋ-ਜਿਹਾ ਹੀ ਦਰਜਾ ਮਰਨ ਤੋਂ ਬਾਅਦ ਦਿੱਤਾ ਜਾਂਦਾ ਹੈ। ਪਰ ਉਹ ਉੱਥੇ ਰੁਕ ਜਾਂਦੀ ਹੈ, ਅੱਗੇ ਨਹੀਂ ਵਧ ਸਕਦੀ। ਜੋ ਰੂਹਾਂ ਮਾਲਕ ਦਾ ਸਿਮਰਨ ਵੀ ਨਹੀਂ ਕਰਦੀਆਂ, ਨਾਮ ਲੈ ਲੈਂਦੀਆਂ ਹਨ ਅਤੇ ਮਨਮਤੇ ਚੱਲਦੀਆਂ ਹਨ, ਬੁਰੇ ਕਰਮ, ਨਿੰਦਿਆ-ਚੁਗਲੀ ਅਤੇ ਹੋਰ ਹਰ ਤਰ੍ਹਾਂ ਦੀਆਂ ਬੁਰਾਈਆਂ ਕਰਦੀਆਂ ਹਨ, ਉਹ ਜੀਵ-ਆਤਮਾਵਾਂ ਅਜਿਹੀ ਜਗ੍ਹਾ ’ਤੇ ਆਉਂਦੀਆਂ ਹਨ ਜਿਸ ਨੂੰ ਸੰੁਨ ਕਿਹਾ ਜਾਂਦਾ ਹੈ। ਉੱਥੇ ਭਿਆਨਕ ਹਨ੍ਹੇਰਾ ਅਤੇ ਭਿਆਨਕ ਗਿਰਾਵਟ ਹੈ, ਉੱਚਾਈ ਦਾ ਰਸਤਾ ਹੈ। ਪਰ ਉਨ੍ਹਾਂ ਰੂਹਾਂ ਲਈ ਉਹ ਬੰਦ ਰਹਿੰਦਾ ਹੈ। ਤਾਂ ਉੱਥੇ ਉਹ ਰੂਹਾਂ ਵਿਚਰਦੀਆਂ ਰਹਿੰਦੀਆਂ ਹਨ। ਹਾਲਾਂਕਿ ਜੀਵ-ਆਤਮਾ ਵਿੱਚ ਆਪਣਾ ਪ੍ਰਕਾਸ਼ ਹੈ, ਪਰ ਜੋ ਰਾਮ-ਨਾਮ ਦਾ ਪ੍ਰਕਾਸ਼ ਹੈ, ਜਦੋਂ ਉਹ ਸਿਮਰਨ ਵਿੱਚ ਬੈਠੀ ਸੀ, ਉਦੋਂ ਉਸ ਦੇ ਨਾਲ ਉਹ ਪ੍ਰਕਾਸ਼ ਜੁੜ ਗਿਆ ਸੀ। ਇਸ ਲਈ ਕਬੀਰ ਜੀ ਨੇ ਲਿਖਿਆ ਹੈ ਕਿ ਇੱਕ ਸਵਾਸ ਵਿੱਚ ਜੇਕਰ ਸਿਮਰਨ ਸੁਣ ਲਿਆ ਜਾਵੇ ਤਾਂ ਉਹ ਤਿ੍ਰਲੋਕੀ ਤੋਂ ਪਾਰ ਲੈ ਜਾਂਦਾ ਹੈ। ਤਾਂ ਅਜਿਹਾ ਪ੍ਰਕਾਸ਼ ਹੁੰਦਾ ਹੈ ਜੀਵ-ਆਤਮਾ ਵਿੱਚ ਅਤੇ ਉਹ ਆਪਣੇ ਪ੍ਰਕਾਸ਼ ਵਿੱਚ ਕੰਮ ਕਰਦੀ ਰਹਿੰਦੀ ਹੈ, ਵਿਚਰਦੀ ਰਹਿੰਦੀ ਹੈ, ਕੋਈ ਦੁੱਖ ਨਹੀਂ ਹੁੰਦਾ, ਕਿਸੇ ਵੀ ਤਰ੍ਹਾਂ ਦੀ ਬਾਹਰੀ ਤਕਲੀਫ਼ ਨਹੀਂ ਹੁੰਦੀ, ਪਰ ਇੱਕ ਅਜਿਹੀ ਤਕਲੀਫ਼ ਬਹੁਤ ਜ਼ਬਰਦਸਤ ਤੜਫ਼ ਉਸ ਨੂੰ ਲੱਗੀ ਰਹਿੰਦੀ ਹੈ, ਜਿਸ ਦਾ ਇਲਾਜ ਵੀ ਨਹੀਂ ਹੋ ਸਕਦਾ।
ਉਹ ਤਕਲੀਫ਼ ਹੁੰਦੀ ਹੈ ‘ਪਰਮ ਪਿਤਾ ਪਰਮਾਤਮਾ ਦੇ ਦਰਸ਼-ਦੀਦਾਰ ਦਾ ਨਾ ਹੋਣਾ।’ਜੀਵ-ਆਤਮਾ ਨੂੰ ਆਪਣੇ ਪ੍ਰਭੂ-ਮਾਲਕ ਦੇ ਦਰਸ਼ਨ ਨਾ ਹੋਣਾ ਇਹੀ ਉਸ ਰੂਹ ਲਈ ਸਭ ਤੋਂ ਵੱਡੀ ਸਜ਼ਾ ਉੱਥੇ ਹੁੰਦੀ ਹੈ। ਅਜਿਹੀ ਬੇਚੈਨੀ, ਅਜਿਹੀ ਅੰਦਰ ਤੜਫ਼ ਜੋ ਪੂਰੀ ਨਹੀਂ ਹੋ ਸਕਦੀ। ਉੱਥੇ ਸਦੀਆਂ ਹੋ ਜਾਂਦੀਆਂ ਹਨ ਆਤਮਾ ਨੂੰ ਭਟਕਦੇ ਹੋਏ। ਉਨ੍ਹਾਂ ਦੀ ਉੱਥੇ ਵੀ ਬਕਾਇਦਾ ਪਛਾਣ ਹੁੰਦੀ ਹੈ ਕਿ ਇਹ ਉਹ-ਉਹ ਆਤਮਾਵਾਂ ਹਨ। ਤਾਂ ਭਾਈ! ਇਸ ਤਰ੍ਹਾਂ ਨਾਲ ਉਹ ਜੀਵ-ਆਤਮਾਵਾਂ ਉੱਥੇ ਉਲਝ ਜਾਂਦੀਆਂ ਹਨ। ਜਦੋਂ ਕੋਈ ਸੰਤ, ਪੀਰ-ਫ਼ਕੀਰ ਸਰੀਰ ਬਦਲਦਾ ਹੈ ਤਾਂ ਉਹ ਮਾਲਕ, ਪਰਮ ਪਿਤਾ ਪਰਮਾਤਮਾ ਸਵਰੂਪ ਦਿਵਯ ਆਤਮਾ ਸਰੀਰ ਛੱਡ ਕੇ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਹ ਹੱਕ ਹੁੰਦਾ ਹੈ ਕਿ ਉੱਥੇ ਫਸੀਆਂ ਹੋਈਆਂ ਜੀਵ-ਆਤਮਾਵਾਂ ਨੂੰ ਉਹ ਆਪਣੇ ਨਾਲ ਲਿਜਾ ਸਕਦੇ ਹਨ, ਹੋਰ ਉਨ੍ਹਾਂ ਦੇ ਛੁੱਟਣ ਦਾ ਕੋਈ ਵੀ ਤਰੀਕਾ ਨਹੀਂ ਹੁੰਦਾ। ਉਹ ਹਰ ਸਮੇਂ ਉੱਥੇ ਕੈਦ ਰਹਿੰਦੀਆਂ ਹਨ ਅਤੇ ਕੁਰਲਾਉਂਦੀਆਂ, ਤੜਫ਼ਦੀਆਂ ਰਹਿੰਦੀਆਂ ਹਨ।
ਤਾਂ ਇਸ ਜਨਮ ਵਿੱਚ ਜੇਕਰ ਤੌਬਾ ਕਰ ਲਈ ਜਾਵੇ, ਮਾਲਕ ਦਾ ਸਿਮਰਨ, ਭਗਤੀ, ਇਬਾਦਤ ਕਰ ਲਈ ਜਾਵੇ ਤਾਂ ਉਨ੍ਹਾਂ ਗੁਨਾਹਾਂ, ਪਾਪਾਂ ਤੋਂ ਛੁਟਕਾਰਾ ਹੁੰਦਾ ਹੈ, ਪਛਤਾਵਾ (ਅਹਿਸਾਸ) ਸੱਚਾ ਹੁੰਦਾ ਹੈ। ਜਦੋਂ ਇਨਸਾਨ ਲਾਪਰਵਾਹ ਹੋ ਜਾਂਦਾ ਹੈ, ਮਨ ਦਾ ਗੁਲਾਮ ਹੋ ਜਾਂਦਾ ਹੈ, ਬਚਨਾਂ ਨੂੰ ਮੰਨਦਾ ਹੀ ਨਹੀਂ ਤਾਂ ਸੰੁਨ ਅਵਸਥਾ ਵਿੱਚ ਜੀਵ-ਆਤਮਾਵਾਂ ਰਹਿੰਦੀਆਂ ਹਨ ਅਤੇ ਇਹ ਹਕੀਕਤ ਹੈ, ਅਜਿਹਾ ਉੱਥੇ ਹੁੰਦਾ ਹੈ। ਭਾਈ! ਜੇਕਰ ਤੁਸੀਂ ਸਿਮਰਨ ਕਰੋ ਉਦੋਂ ਤੁਸੀਂ ਰੂਹਾਨੀਅਤ ਬਾਰੇ ਜਾਣ ਸਕਦੇ ਹੋ। ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲੀ ਸਟੇਜ ’ਤੇ ਪਹੁੰਚਦੇ ਹੀ ਜਿੱਥੇ ਅੰਮ੍ਰਿਤ ਦੇ ਝਰਨੇ ਹਨ, ਜਿੱਥੇ ਸੁਰੀਲੀ ਆਵਾਜ਼ ਹੈ, ਜੇਕਰ ਇੰਜ ਕਹੀਏ ਕਿ ਬੀਨ, ਬਾਂਸੁਰੀ, ਸਿਤਾਰ, ਪਾਣੀ ਦੇ ਝਰਨੇ, ਸ਼ੰਖ-ਨਾਦ, ਇਨ੍ਹਾਂ ਸਾਰਿਆਂ ਨੂੰ ਵਜਾਇਆ ਜਾਵੇ ਜਾਂ ਮੰਦਰ ਵਿੱਚ ਵੱਜਣ ਵਾਲੀਆਂ ਟੱਲੀਆਂ ਜਿਨ੍ਹਾਂ ਦੀ ਦੂਰੋਂ ਅਵਾਜ਼ ਹਲਕੀ-ਹਲਕੀ ਅਤੇ ਮਿੱਠੀ-ਮਿੱਠੀ ਸੁਣਾਈ ਦਿੰਦੀ ਹੈ, ਇਨ੍ਹਾਂ ਸਾਰਿਆਂ ਨੂੰ ਜੇਕਰ ਜੋੜ ਦਿੱਤਾ ਜਾਵੇ, ਤਾਂ ਇਨ੍ਹਾਂ ਸਾਰਿਆਂ ਤੋਂ ਅਰਬਾਂ-ਖਰਬਾਂ ਗੁਣਾ ਜ਼ਿਆਦਾ ਰਸਦਾਇਕ ਮਧੁਰ ਸੰਗੀਤ ਉੱਥੇ ਚਲਦਾ ਹੈ, ਜਿਸ ’ਤੇ ਜੀਵ-ਆਤਮਾਵਾਂ ਨੱਚ ਉੱਠਦੀਆਂ ਹਨ।
ਰੂਹ ਨੂੰ ਅਜਿਹੀ ਕਸ਼ਿਸ਼ ਮਿਲਦੀ ਹੈ, ਅਜਿਹਾ ਖਿਚਾਅ ਮਿਲਦਾ ਹੈ, ਅਜਿਹਾ ਪਰਮ-ਸੁੱਖ ਮਿਲਦਾ ਹੈ ਜੋ ਲਿਖਣ-ਬੋਲਣ ਵਿੱਚ ਨਹੀਂ ਆਉਂਦਾ। ਤੁਸੀਂ ਦੁਨੀਆਂ ਵਿੱਚ ਜਿਸ ਵੀ ਚੀਜ਼ ਵਿੱਚ ਲੱਜਤ ਮਹਿਸੂਸ ਕਰਦੇ ਹੋ, ਸਵਾਦ ਜਾਂ ਮਾਣ-ਵਡਿਆਈ ਜੋ ਵੀ ਚੀਜ਼ ਤੁਹਾਨੂੰ ਖੁਸ਼ ਕਰ ਦਿੰਦੀ ਹੈ, ਸੰਸਾਰ ਵਿੱਚ ਜਿਸ ਵੀ ਇਨਸਾਨ ਨੂੰ ਜਿਸ ਵੀ ਚੀਜ਼ ਨਾਲ ਸੁੱਖ ਮਿਲਦਾ ਹੈ, ਅਨੰਦ ਮਿਲਦਾ ਹੈ, ਉਹ ਅਨੰਦ ਤਾਂ ਪਲ ਭਰ ਹੋਵੇਗਾ, ਪਰ ਉੱਥੇ ਉਸ ਅਨੰਦ ਤੋਂ ਅਰਬਾਂ-ਖਰਬਾਂ ਗੁਣਾ ਜ਼ਿਆਦਾ ਵਧ ਕੇ ਪਰਮਾਨੰਦ ਹੈ ਜੋ ਸਥਿਰ ਰਹਿੰਦਾ ਹੈ, ਹਮੇਸ਼ਾ ਬਣਿਆ ਰਹਿੰਦਾ ਹੈ, ਜੀਵ-ਆਤਮਾਵਾਂ ਉਸੇ ਵਿੱਚ ਗੋਤੇ ਲਗਾਉਂਦੀਆਂ ਹਨ। ਤਾਂ ਭਾਈ! ਉਸ ਪਰਮਾਨੰਦ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਵਿੱਚ ਮਾਲਕ ਨੇ ਤਾਕਤ ਭਰੀ ਹੈ, ਤੁਸੀਂ ਇਸਤੇਮਾਲ ਕਰਦੇ ਹੋ ਜਾਂ ਨਹੀਂ ਕਰਦੇ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ। ਕਿਉਂਕਿ ਮਨ ਨੇ ਤੁਹਾਨੂੰ ਫਸਾਉਣ ਲਈ ਇੱਥੇ ਬਹੁਤ ਸਾਰੇ ਜਾਲ ਬਣਾ ਰੱਖੇ ਹਨ, ਬਹੁਤ ਕੁਝ ਬਣਾ ਰੱਖਿਆ ਹੈ।
ਆਪਸੀ ਪਿਆਰ-ਮੁਹੱਬਤ ਦੀ ਇੱਕ ਅਜਿਹੀ ਜ਼ੰਜ਼ੀਰ ਬਣਾ ਰੱਖੀ ਹੈ, ਜਿਸ ਦੀ ਲੱਜਤ-ਖੁਸ਼ੀ ਵਿੱਚ ਤੁਸੀਂ ਗੰਦਗੀ ਵਿੱਚ ਗੁਆਚ ਜਾਂਦੇ ਹੋ, ਉਸ ਤੋਂ ਬਾਹਰ ਨਹੀਂ ਆ ਸਕਦੇ। ਜੋ ਭਾਵਨਾ, ਜੋ ਰਿਸ਼ਤੇ ਸਾਡੇ ਪੀਰ-ਪੈਗੰਬਰਾਂ ਨੇ ਤੈਅ ਕੀਤੇ ਹਨ, ਉਨ੍ਹਾਂ ਦੇ ਪ੍ਰਤੀ ਹੁਸ਼ਿਆਰ ਰਹੋ, ਪਰ ਉਨ੍ਹਾਂ ਤੋਂ ਹਟ ਕੇ ਜੋ ਰਿਸ਼ਤੇ ਤੁਸੀਂ ਬਣਾ ਲੈਂਦੇ ਹੋ ਉਹ ਤੁਹਾਡੀ ਜੀਵ-ਆਤਮਾ ਲਈ ਘਾਤਕ ਹਨ, ਰੂਹਾਨੀਅਤ ਵਿੱਚ ਤੁਸੀਂ ਅੱਗੇ ਨਹੀਂ ਵਧ ਸਕੋਗੇ। ਜੋ ਰਿਸ਼ਤੇ ਸਹੀ ਹਨ, ਉਨ੍ਹਾਂ ਲਈ ਉਹੀ ਭਾਵਨਾ ਰੱਖੋ। ਪਤੀ-ਪਤਨੀ, ਮਾਤਾ-ਪਿਤਾ, ਭੈਣ-ਭਾਈ ਜੋ ਵੀ ਰਿਸ਼ਤੇ ਹਨ, ਉਨ੍ਹਾਂ ਲਈ ਜੋ ਤੁਹਾਡਾ ਕਰਤੱਵ ਹੈ, ਉਸ ਨੂੰ ਅਦਾ ਕਰੋ, ਸੰਤ ਇਸ ਤੋਂ ਰੋਕਦੇ ਨਹੀਂ। ਪਰ ਇਸ ਤੋਂ ਇਲਾਵਾ ਤੁਸੀਂ ਜੇਕਰ ਕੋਈ ਰਿਸ਼ਤਾ ਬਣਾਉਂਦੇ ਹੋ ਤਾਂ ਉਹ ਨਜਾਇਜ਼ ਹੈ, ਹਿੰਦੂ ਅਤੇ ਸਿੱਖ ਧਰਮ ਵਿੱਚ ਵੀ ਉਸ ਨੂੰ ਗਲਤ ਦੱਸਿਆ ਗਿਆ ਹੈ। ਇਸਲਾਮ ਧਰਮ ਵਿੱਚ ਅਜਿਹੇ ਨਜਾਇਜ਼ ਰਿਸ਼ਤੇ ਨੂੰ ਕਿਹਾ ਹੈ ਕਿ ਉਹ ਤੁਹਾਡੇ ਉਪਰ ਹਰਾਮ ਹੈ। ਤਾਂ ਭਾਈ! ਰਿਸ਼ਤਿਆਂ ਪ੍ਰਤੀ ਸਹੀ ਰਹਿੰਦੇ ਹੋਏ ਆਪਣੇ ਪਰਮ ਪਿਤਾ ਪਰਮਾਤਮਾ ਨਾਲ ਰਿਸ਼ਤਾ ਜੋੜੋ, ਭਗਤੀ ਕਰੋ, ਸਿਮਰਨ ਕਰੋ ਤਾਂ ਯਕੀਨਨ ਤੁਹਾਡੇ ਅੰਦਰ ਦੇ ਜੋ ਐਬ ਹਨ, ਮਨ ਜੋ ਤੁਹਾਨੂੰ ਲਾਚਾਰ ਕਰ ਦਿੰਦਾ ਹੈ, ਮਜ਼ਬੂਰ ਕਰ ਦਿੰਦਾ ਹੈ, ਉਹ ਰੁਕ ਜਾਣਗੇ ਅਤੇ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਦੇ ਕਾਬਲ ਤੁਸੀਂ ਬਣਦੇ ਜਾਓਗੇ। ਤਾਂ ਇਹੀ ਭਜਨ-ਸਬਦ ਵਿੱਚ ਲਿਖਿਆ ਹੈ:-
ਕੋਈ-ਕੋਈ ਜਾਨੇ ਕੈਸਾ ਨਸ਼ਾ, ਹੈ ਨਾਮ ਕਾ
ਵੋ ਹੀ ਜਾਨੇ ਪਿਆਲਾ ਪੀਆ, ਪ੍ਰੇਮ ਕੇ ਜਾਮ ਕਾ।।
ਇਸ ਬਾਰੇ ਲਿਖਿਆ, ਦੱਸਿਆ ਹੈ:
ਮੇਰੇ ਕੋਲ ਜੇਕਰ ਸੌ ਜਾਨਾਂ ਹੋਣ, ਸਾਰੀਆਂ ਦੀਆਂ ਸਾਰੀਆਂ ਕੁਰਬਾਨ ਕਰ ਦੇਵਾਂ ਭਾਵ ਇਸ ਦਾ ਕੋਈ ਮੁੱਲ ਨਹੀਂ, ਮੁੱਲ ਹੈ ਤਾਂ ਮਾਲਕ ਦੀ ਧੁਨ ਦਾ। ਕਿਉਂਕਿ ਇਹ ਗਿਆਨੀ ਹੀ ਸਮਝ ਸਕਦਾ ਹੈ, ਜੋ ਅਭਿਆਸੀ ਹੈ, ਉਹ ਹੀ ਸਮਝ ਸਕਦਾ ਹੈ ਕਿ ਇਸ ਆਤਮਾ ਦੀ ਵਜ੍ਹਾ ਨਾਲ ਸਰੀਰ ਦੀ ਕਦਰੋ-ਕੀਮਤ ਹੈ ਅਤੇ ਜਦੋਂ ਉਸ ਆਤਮਾ ਨੂੰ ਇਸ ਦੁਨੀਆਂ ਤੋਂ ਅਰਬਾਂ-ਖਰਬਾਂ ਗੁਣਾ ਜ਼ਿਆਦਾ ਉੱਥੇ ਪ੍ਰਕਾਸ਼ ਮਿਲਦਾ ਹੈ, ਪਰਮ ਸੁੱਖ ਮਿਲਦਾ ਹੈ ਤਾਂ ਉਹ ਕਿਉਂ ਇੱਥੇ ਉਲਝਣਾ ਚਾਹੇਗੀ। ਇੱਥੇ ਅਰਬਾਂ-ਖਰਬਾਂ ਗੁਣਾ ਜੋ ਵੀ ਚੀਜ਼ ਤੁਹਾਨੂੰ ਪਸੰਦ ਹੈ, ਉੱਥੇ ਉਸ ਤੋਂ ਵਧ ਕੇ ਪਰਮ ਸੁੱਖ ਮਿਲੇਗਾ, ਪਰ ਜਦੋਂ ਤੱਕ ਤੁਸੀਂ ਦੇਖੋਗੇ ਨਹੀਂ ‘ਜਬ ਤਕ ਨਾ ਦੇਖੂੰ ਅਪਨੀ ਨੈਣੀ, ਤਬ ਤਕ ਨਾ ਮਾਨੂੰ ਗੁਰੂ ਕੀ ਕਹਿਣੀ।’ ਕਿੰਨਾ ਵੀ ਗੁਰੂ, ਪੀਰ-ਫ਼ਕੀਰ ਦੱਸ ਦੇਵੇ, ਇੱਕ ਵਾਰ ਤਾਂ ਕਹੇਗਾ ਕਿ ਹਾਂ ਜੀ, ਹੋਵੇਗਾ, ਬਿਲਕੁਲ ਹੋਵੇਗਾ। ਪਰ ਜਿਵੇਂ ਹੀ ਦੁਨੀਆਂ ਵਿੱਚ ਗਿਆ ਤਾਂ ਕਹਿੰਦਾ ਹੈ ਕਿ ਕੀ ਹੋਣਾ ਹੈ ਤੂੰ ਇੱਧਰ ਹੀ ਲੱਗਿਆ ਰਹਿ, ਪਤਾ ਨਹੀਂ ਉਹ ਮਿਲੇਗਾ ਵੀ ਜਾਂ ਨਹੀਂ। ਇੱਧਰ ਤਾਂ ਮਿਲ ਗਿਆ ਨਾ, ਸੰਤੁਸ਼ਟ ਹੋ ਗਿਆ, ਉੱਧਰ ਵਾਲਾ ਕੀ ਪਤਾ ਮਿਲੇ ਜਾਂ ਨਾ ਮਿਲੇ। ਤਾਂ ਇਹ ਕਹਿ ਕੇ ਮਨ ਫੱਟੀ ਪੋਚ ਦਿੰਦਾ ਹੈ। ਫ਼ਕੀਰ ਤਾਂ ਸਤਿਸੰਗ ਵਿੱਚ ਜ਼ੋਰ ਲਗਾਉਂਦੇ ਰਹਿੰਦੇ ਹਨ, ਇੱਕ-ਇੱਕ ਗੱਲ ਖੋਲ੍ਹ-ਖੋਲ੍ਹ ਕੇ ਸਮਝਾਉਂਦੇ ਰਹਿੰਦੇ ਹਨ ਅਤੇ ਇਹ ਜ਼ਾਲਮ ਅਜਿਹਾ ਹੈ ਕਿ ਦੁਨੀਆਂ ਦੇ ਮੋਹ-ਪਿਆਰ ਵਿੱਚ ਫਸਾ ਕੇ, ਦੁਨੀਆਂ ਦੇ ਰਿਸ਼ਤੇ ਵਿੱਚ ਫਸਾ ਕੇ ਗੁਲਾਮ ਬਣਾ ਦਿੰਦਾ ਹੈ।
ਭਜਨ ਦੇ ਸ਼ੁਰੂ ਵਿੱਚ ਆਇਆ:-
ਨਸ਼ੇ ਤੋ ਘਣੇ ਔਰ ਭੀ ਬਨੇ, ਲੋਗ ਦਿਨ-ਰਾਤ ਜਿਨਹੇਂ ਖਾਏਂ ਹੈਂ ਬੜੇ।
ਸੁਬਹ ਕਾ ਪੀਆ, ਸ਼ਾਮ ਉਤਰਾ, ਨਾਮ ਕਾ ਨਸ਼ਾ ਦਿਨ-ਰਾਤ ਚੜ੍ਹੇ।
ਐਸਾ ਨਾਮ ਕਾ ਨਸ਼ਾ, ਜਿਸੇ ਚੜ੍ਹ ਹੈ ਗਿਆ, ਹੋ ਮਸਤ ਗਿਆ।
ਦੁਨੀਆਂ ਵਿੱਚ ਬਹੁਤ ਤਰ੍ਹਾਂ ਦੇ ਨਸ਼ੇ ਹਨ। ਉਹ ਨਸ਼ਾ ਸਵੇਰੇ ਪੀਓ, ਸ਼ਾਮ ਨੂੰ ਉਤਰ ਜਾਂਦਾ ਹੈ ਅਤੇ ਸ਼ਾਮ ਦਾ ਪੀਤਾ ਸਵੇਰੇ ਉਤਰ ਜਾਂਦਾ ਹੈ ਅਤੇ ਸਰੀਰ ਵਿੱਚ ਛੱਡ ਜਾਂਦਾ ਹੈ ਇੱਕ ਬੇਚੈਨੀ, ਆਤਮਾ ਵਿੱਚ ਇੱਕ ਗਲਾਨੀ, ਇੱਕ ਧੱਬਾ। ਇਹ ਦੁਨਿਆਵੀ ਨਸ਼ੇ ਭਾਵੇਂ ਥੋੜ੍ਹੇ ਸਮੇਂ ਲਈ ਉਤੇਜਨਾ ਦਿੰਦੇ ਹਨ, ਅੰਦਰੋਂ ਇੰਜ ਲਗਦਾ ਹੈ ਕਿ ਕੁਝ ਮਿਲ ਰਿਹਾ ਹੈ। ਪਰ ਅਸਲ ਵਿੱਚ ਜਿੰਨੇ ਵੀ ਨਸ਼ੇ ਹਨ, ਇਹ ਬਰਬਾਦੀ ਦਾ ਘਰ ਹਨ। ਇਨ੍ਹਾਂ ਨਸ਼ਿਆਂ ਦੀ ਬਜਾਏ ਜੇਕਰ ਮਾਲਕ ਦੇ ਨਾਮ ਦਾ ਨਸ਼ਾ ਲਿਆ ਜਾਵੇ ਤਾਂ ਉਹ ਦਿਨ-ਰਾਤ ਚੜਿ੍ਹਆ ਰਹਿੰਦਾ ਹੈ। ਅਜਿਹੀ ਮਸਤੀ, ਅਜਿਹੀ ਲੱਜਤ ਕਿ ਜੀਵ-ਆਤਮਾ ਅੰਦਰੋਂ ਅਤੇ ਸਰੀਰ ਬਾਹਰੋਂ ਤੰਦਰੁਸਤ ਨਜ਼ਰ ਆਉਂਦੇ ਹਨ। ਭਿਆਨਕ ਤੋਂ ਭਿਆਨਕ ਕਰਮ ਵੀ, ਜੋ ਕਿ ਸੰਚਿਤ ਕਰਮ ਹੁੰਦੇ ਹਨ, ਉਹ ਮਾਲਕ ਦੀ ਮਸਤੀ ਦੇ ਸਹਾਰੇ ਕਟ ਜਾਂਦੇ ਹਨ।
ਇਨਸਾਨ ਜੇਕਰ ਸਿਮਰਨ ਦਾ ਪੱਕਾ ਹੋਵੇ, ਭਗਤੀ-ਇਬਾਦਤ ਕਰਦਾ ਰਹੇ, ਪ੍ਰਭੂ ਦੇ ਪ੍ਰੇਮ ਦਾ ਪਿਆਲਾ ਪੀਂਦਾ ਰਹੇ ਤਾਂ ਉਸ ਦੇ ਭਿਆਨਕ ਤੋਂ ਭਿਆਨਕ ਕਰਮ ਵੀ ਕਟਦੇ ਜਾਂਦੇ ਹਨ। ਭਾਵੇਂ ਉਹ ਕੋਈ ਗ੍ਰਹਿਸਥੀ ਹੈ, ਭਾਵੇਂ ਕੋਈ ਸਾਧੂ ਹੈ ਉਹ ਤਾਂ ਹੀ ਬਚ ਸਕਦਾ ਹੈ ਜੇਕਰ ਬਚਨਾਂ ’ਤੇ ਅਮਲ ਕਰੇ। ਬੇ-ਅਮਲਿਆਂ ਲਈ ਹੀ ਪਰੇਸ਼ਾਨੀਆਂ ਆਉਂਦੀਆਂ ਹਨ। ਸੰਤ, ਗੁਰੂ, ਪੀਰ-ਫ਼ਕੀਰ ਦੱਸਦੇ ਹਨ ਕਿ ਰਾਤ ਨੂੰ ਜਲਦੀ ਸੌਂਵੋ ਅਤੇ ਸਵੇਰੇ ਜਲਦੀ ਉੱਠੋ, ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਭਾਵ ਘੱਟੋ-ਘੱਟ 4-5 ਘੰਟੇ ਨੀਂਦ ਜ਼ਰੂਰੀ ਹੈ। ਵਿਗਿਆਨੀ ਵੀ ਇਸ ਨੂੰ ਮੰਨਦੇ ਹਨ। ਆਯੂਰਵੈਦਿਕ ਤਾਂ ਇਹ ਗੱਲ ਬਹੁਤ ਪਹਿਲਾਂ ਤੋਂ ਹੀ ਕਹਿ ਰਿਹਾ ਹੈ ਅਤੇ ਐਲੋਪੈਥੀ ਤੇ ਨੈਚਰੋਪੈਥੀ ਵਿੱਚ ਵੀ ਮੰਨਦੇ ਹਨ ਕਿ ਜੇਕਰ ਸੂਰਜ ਖੜ੍ਹੇ-ਖੜ੍ਹੇ ਥੋੜ੍ਹਾ ਭੋਜਨ ਲੈ ਲਿਆ ਜਾਵੇ ਤਾਂ ਉਹ ਉਸ ਭੋਜਨ ਨਾਲੋਂ, ਜੋ ਦੇਰ ਰਾਤ ਨੂੰ ਖਾਧਾ ਜਾਂਦਾ ਹੈ, ਚੰਗਾ ਰਹਿੰਦਾ ਹੈ। ਇਸ ਦੇ ਕਈ ਕਾਰਨ ਹਨ- ਪਾਚਣ ਕਿਰਿਆ ਚੰਗੀ ਹੋ ਜਾਵੇਗੀ, ਨੀਂਦ ਚੰਗੀ ਆਵੇਗੀ ਅਤੇ ਤੁਸੀਂ ਕੰਮ-ਧੰਦਾ ਜੋ ਕਰਨਾ ਚਾਹੋਗੇ ਉਸ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਬਲਕਿ ਹਾਜ਼ਮਾ ਚੰਗਾ ਰਹੇਗਾ।
ਜਲਦੀ ਸੌਣ ਅਤੇ ਜਲਦੀ ਜਾਗਣ ਨਾਲ ਬਹੁਤ ਫਾਇਦਾ ਹੁੰਦਾ ਹੈ, ਜਿਸ ਨੂੰ ਵਿਗਿਆਨੀ ਵੀ ਮੰਨ ਚੁੱਕੇ ਹਨ ਕਿ ਸੂਰਜ ਨਿਕਲਣ ਤੋਂ ਪਹਿਲਾਂ ਜਾਗੋ। ਇਹੀ ਰੂਹਾਨੀਅਤ ਦਾ ਮਤ ਹੈ ਕਿ ਸਵੇਰੇ 2 ਤੋਂ 5 ਦੇ ਵਿਚਕਾਰ, ਤਾਂ ਸੂਰਜ ਨਿਕਲਣ ਤੋਂ ਪਹਿਲਾਂ-ਪਹਿਲਾਂ ਜਾਗ ਪਵੋ। ਰਫ਼ਾ-ਹਾਜ਼ਤ ਜਾ ਕੇ ਤਰੋਤਾਜ਼ਾ ਹੋ ਜਾਓ ਅਤੇ ਫਿਰ ਸਿਮਰਨ ’ਤੇ ਬੈਠ ਜਾਓ। ਸਵੇਰੇ-ਸਵੇਰੇ 15 ਮਿੰਟ, ਅੱਧਾ ਘੰਟਾ, ਪੌਣਾ ਘੰਟਾ ਤੁਸੀਂ ਸਿਮਰਨ ’ਤੇ ਬੈਠ ਕੇ ਤਾਂ ਦੇਖੋ। ਬੈਠਣ ਦਾ ਸਭ ਤੋਂ ਚੰਗਾ ਤਰੀਕਾ ਚੌਕੜੀ ਮਾਰ ਕੇ ਬੈਠਣਾ ਹੈ, ਤੁਸੀਂ ਕੁਰਸੀ ’ਤੇ ਵੀ ਬੈਠ ਸਕਦੇ ਹੋ, ਉਹ ਤੁਹਾਡੀ ਮਰਜ਼ੀ ਹੈ, ਪਰ ਜਿੰਨਾ ਤੁਸੀਂ ਆਪਣੇ ਸਰੀਰ ਨੂੰ ਆਰਾਮ ਦਿਓਗੇ, ਓਨੀ ਜ਼ਿਆਦਾ ਤੇ ਜਲਦੀ ਨੀਂਦ ਆਵੇਗੀ ਜਾਂ ਤੁਸੀਂ ਜਦੋਂ ਵੀ ਜਾਗੋ, ਅੱਧਾ-ਪੌਣਾ ਘੰਟਾ ਮਾਲਕ ਦੀ ਯਾਦ ਵਿੱਚ ਜ਼ਰੂਰ ਲਗਾਓ। ਉਸ ਤੋਂ ਬਾਅਦ ਆਪਣਾ ਨਾਸ਼ਤਾ ਵਗੈਰਾ ਜੋ ਵੀ ਲੈਂਦੇ ਹੋ ਲੈਣ ਤੋਂ ਬਾਅਦ ਤੁਸੀਂ ਆਪਣੇ ਕੰਮ-ਧੰਦੇ ’ਤੇ ਜਾਓ।
ਆਪਣਾ ਕੰਮ ਕਰੋ, ਪਰ ਵਿੱਚ-ਵਿੱਚ ਜਦੋਂ ਤੁਸੀਂ ਇਕੱਲੇ ਹੋ, ਕਿਤੇ ਬੈਠੇ ਹੋ, ਥੋੜ੍ਹਾ ਸੁਸਤਾ ਰਹੇ ਹੋ ਤਾਂ ਤੁਸੀਂ ਥੋੜ੍ਹਾ ਜਿਹਾ ਸਿਮਰਨ ਵੀ ਕਰ ਲਓ। ਤੁਹਾਡਾ ਸਰੀਰ ਜ਼ਿਆਦਾ ਤੰਦਰੁਸਤ ਰਹੇਗਾ। ਤੁਹਾਡਾ ਧਿਆਨ ਜ਼ਿਆਦਾ ਚੰਗਿਆਈ ਵੱਲ ਜਾਵੇਗਾ ਅਤੇ ਤਾਜ਼ਗੀ ਮਹਿਸੂਸ ਹੋਵੇਗੀ। ਖਾਣਾ ਖਾਂਦੇ ਹੋ ਤਾਂ ਉਸ ਤੋਂ ਪਹਿਲਾਂ ਥੋੜ੍ਹਾ ਸਿਮਰਨ ਕਰੋ, ਮਾਲਕ ਨੂੰ ਯਾਦ ਕਰਕੇ ਖਾਓ। ਫਿਰ ਤੁਸੀਂ ਆਪਣਾ ਹਾਰਡ ਵਰਕ, ਮਿਹਨਤ, ਸਖ਼ਤ ਮਿਹਨਤ ਕਰੋ। ਫਿਰ ਤੁਸੀਂ ਕੁਝ ਸਮਾਂ ਆਪਣੇ ਬੱਚਿਆਂ ਨੂੰ ਦਿਓ। ਜਦੋਂ ਤੁਸੀਂ ਕੰਮ-ਧੰਦੇ ਤੋਂ ਵਾਪਸ ਆਉਂਦੇ ਹੋ ਤਾਂ ਖਾਣਾ ਵਗੈਰਾ ਖਾ ਕੇ ਥੋੜ੍ਹਾ ਸਮਾਂ ਬੱਚਿਆਂ ਨੂੰ, ਪਰਿਵਾਰ ਨੂੰ ਦੇਣਾ ਚਾਹੀਦਾ ਹੈ। ਤੁਹਾਡੀਆਂ ਜੋ ਜ਼ਿੰਮੇਵਾਰੀਆਂ ਹਨ, ਉਨ੍ਹਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਪਰੰਤੂ ਕੋਹਲੂ ਵਾਲਾ ਬਲਦ ਨਾ ਬਣੋ। ਫਿਰ ਸੌਣ ਤੋਂ ਪਹਿਲਾਂ ਅੱਧਾ ਘੰਟਾ, 15 ਮਿੰਟ ਜਾਂ ਘੰਟਾ ਜੋ ਵੀ ਹੈ ਸਿਮਰਨ ਵਿੱਚ ਜ਼ਰੂਰ ਲਗਾਓ। ਤਾਂ ਇਹ ਇੱਕ ਆਦਰਸ਼ ਜੀਵਨ ਹੈ ਰੂਹਾਨੀਅਤ ਦੇ ਅਨੁਸਾਰ ਜੇਕਰ ਤੁਸੀਂ ਜਿਉਣਾ ਚਾਹੁੰਦੇ ਹੋ ਤਾਂ।
ਜਿਵੇਂ ਤੁਸੀਂ ਹਫ਼ਤੇ ਵਿੱਚ ਛੁੱਟੀ ਮਨਾਉਂਦੇ ਹੋ, ਮਨੋਰੰਜਨ ਕਰਦੇ ਹੋ, ਪਰ ਨਾਲ ਦੋ-ਚਾਰ ਘੰਟੇ ਪਰਮਾਰਥ ਲਈ, ਦੂਜਿਆਂ ਦੇ ਭਲੇ, ਨੇਕੀ ਲਈ ਵੀ ਰੱਖ ਲਓ ਤਾਂ ਯਕੀਨ ਮੰਨੋ ਤੁਹਾਡੀ ਰੂਹਾਨੀ ਜ਼ਿੰਦਗੀ ਵਿੱਚ ਖੁਸ਼ੀਆਂ ਜ਼ਰੂਰ ਭਰ ਜਾਣਗੀਆਂ। ਇਸ ਤਰ੍ਹਾਂ ਤੁਸੀਂ ਆਪਣਾ ਜੀਵਨ ਗੁਜਾਰਦੇ ਜਾਓ। ਤਾਂ ਦੱਸੋ ਇਸ ਵਿੱਚ ਤੁਹਾਥੋਂ ਕੀ ਛੁਡਵਾਇਆ। ਕੁਝ ਵੀ ਤਾਂ ਨਹੀਂ ਛੁਡਵਾਇਆ। ਤੁਹਾਡੇ ਜੀਵਨ ਦਾ ਥੋੜ੍ਹਾ ਨਿਯਮ ਹੋਣਾ ਚਾਹੀਦਾ ਹੈ।
ਹੁਣ ਗੱਲ ਆਉਂਦੀ ਹੈ ਜੋ ਤਿਆਗੀ ਹਨ। ਭਾਵੇਂ ਉਹ ਜੰਗਲਾਂ ਵਿੱਚ, ਭਾਵੇਂ ਪਹਾੜਾਂ ਵਿੱਚ ਰਹਿੰਦੇ ਹਨ, ਜਾਂ ਸਾਧੂ ਸੱਜਣ ਹਨ। ਉਨ੍ਹਾਂ ਦਾ ਵੀ ਨਿਯਮ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਤਿਆਗ ਨਾਲ ਹੀ ਭਗਵਾਨ ਮਿਲ ਜਾਵੇਗਾ, ਇਸ ਤਰ੍ਹਾਂ ਤਾਂ ਪਸ਼ੂਆਂ ਨੇ ਬਹੁਤ ਕੁਝ ਤਿਆਗਿਆ ਹੁੰਦਾ ਹੈ। ਪਰ ਅਜਿਹੇ ਤਿਆਗ ਨਾਲ ਕੁਝ ਹੋਣ ਵਾਲਾ ਨਹੀਂ ਹੈ। ਤਿਆਗਣ ਤੋਂ ਮਤਲਬ ਹੁੰਦਾ ਹੈ ਕਿ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਅਤੇ ਮਾਇਆ ਦਾ ਤਿਆਗ ਕਰੋ। ਇਹ ਹੈ ਤਿਆਗ, ਇਹ ਹੈ ਸਾਦਗੀ। ਇਹ ਹਨ ਸਾਧੂ। ਉਂਜ ਤਾਂ ਦੁਨੀਆਂ ਨੂੰ ਛੱਡਣਾ ਵੀ ਕੋਈ ਮਾਮੂਲੀ ਗੱਲ ਨਹੀਂ ਹੈ। ਭਾਵ ਦੁਨੀਆਦਾਰੀ ਦੇ ਲੋਕਾਂ ਦੇ ਹਿਸਾਬ ਨਾਲ ਬਹੁਤ ਵੱਡੀ ਗੱਲ ਹੈ। ਪਰ ਇਹ ਸੱਚਾਈ ਹੈ ਕਿ ਜਦੋਂ ਸੱਚੇ ਮੁਰਸ਼ਿਦੇ-ਕਾਮਲ ਦੀ ਦਇਆ-ਮਿਹਰ, ਰਹਿਮਤ ਹੁੰਦੀ ਹੈ ਤਾਂ ਉਦੋਂ ਇਹ ਸਭ ਕੁਝ ਛੱਡਿਆ ਜਾ ਸਕਦਾ ਹੈ, ਨਹੀਂ ਤਾਂ ਇਨਸਾਨ ਵਿੱਚ ਕੀ ਹਿੰਮਤ ਕਿ ਉਹ ਛੱਡ ਦੇਵੇ। ਸਾਧੂ-ਫ਼ਕੀਰ ਕੋਈ ਵੀ ਹੈ ਅਤੇ ਉਹ ਕਿਤੇ ਵੀ ਰਹੇ, ਜੰਗਲਾਂ ਵਿੱਚ, ਉਜਾੜਾਂ ਵਿੱਚ, ਪਹਾੜਾਂ ਵਿੱਚ ਉਸ ਦਾ ਮਤਲਬ ਹੁੰਦਾ ਹੈ ਕਿ ਉਸ ਨੇ ਘਰ-ਗ੍ਰਹਿਸਥ ਨੂੰ ਤਿਆਗ ਦਿੱਤਾ।
ਸਾਧੂ ਦਾ ਜੋ ਲੇਬਲ ਲੱਗ ਗਿਆ, ਸੱਚੇ ਮੁਰਸ਼ਿਦੇ-ਕਾਮਲ ਬੇਪਰਵਾਹ ਪਰਮ ਪਿਤਾ ਜੀ ਦੇ ਬਚਨ ਹਨ,‘ਭਾਈ! ਜੇਕਰ ਸਾਧੂ ਜੀਵਨ ਗੁਜਾਰਨਾ ਹੈ ਤਾਂ ਤੁਹਾਡੇ ਲਈ ਪਰਿਵਾਰ ਵਾਲੇ ਗਏ ਅਤੇ ਪਰਿਵਾਰ ਵਾਲਿਆਂ ਨੂੰ ਕਹਿ ਦਿੰਦੇ ਸਨ ਕਿ ਤੁਹਾਡੇ ਲਈ ਇਹ ਗਿਆ। ਜੇਕਰ ਇਸ ਨੂੰ ਸਾਧੂ ਬਣਾਉਣਾ ਹੈ ਤਾਂ।’ ਸਾਧੂ ਭਾਵ ਜਿਸ ਨੇ ਸਭ ਕੁਝ ਤਿਆਗ ਦਿੱਤਾ, ਪਰਿਵਾਰ ਵਾਲਿਆਂ ਨਾਲ ਉਸ ਦਾ ਕੋਈ ਮਤਲਬ ਨਹੀਂ ਰਹਿ ਗਿਆ। ਪਹਿਲੀ ਸਟੇਜ ਤਿਆਗ ਦੀ ਇਹ ਹੈ। ਫਿਰ ਗੱਲ ਆਉਂਦੀ ਹੈ 24 ਘੰਟੇ ਦੀ, ਉਸ ਵਿੱਚ ਨਾ ਬੱਚਾ ਖਿਡਾਉਣਾ, ਨਾ ਸੱਸ-ਸਹੁਰਾ, ਨਾ ਘਰਵਾਲਾ, ਨਾ ਪਤਨੀ ਹੈ, ਜਿਸ ਦੀ ਖਾਹਿਸ਼ ਪੂਰੀ ਕਰਨੀ ਹੈ, ਇਨ੍ਹਾਂ ਸਾਰਿਆਂ ਤੋਂ ਤਾਂ ਉਹ ਫ਼ਾਰਗ ਹਨ। ਕੀ ਕਰਨਾ ਹੈ? ਬਸ! ਪਰਮਾਰਥੀ ਸੇਵਾ ਅਤੇ ਪਰਮਾਰਥ-ਪੁਰਸ਼ਾਰਥ। ਜਿੱਥੇ ਵੀ ਸੇਵਾ ਮਿਲੇ, ਉਸ ਵਿੱਚ ਲੱਗ ਜਾਓ। ਕਰਦੇ ਰਹੋ ਸੇਵਾ ਅਤੇ ਨਾਲ ਸਿਮਰਨ। ਤੁਹਾਨੂੰ ਜੋ ਰੂਹਾਨੀ ਤਰੱਕੀ ਬਾਰੇ ਦੱਸਿਆ, ਉਸ ਨੂੰ ਜੋ ਸਾਧੂ ਹੁੰਦਾ ਹੈ, ਉਸ ਦੀ ਜਲਦੀ ਰੂਹਾਨੀ ਤਰੱਕੀ ਹੋ ਸਕਦੀ ਹੈ। ਪਰ ਸਾਧੂ ਹੋਵੇ ਤਾਂ, ਲੇਬਲ ਨਾਲ ਨਹੀਂ। ਕਿਉਂਕਿ ਲੇਬਲ ਤਾਂ ਕੋਈ ਵੀ ਲਗਾ ਲਵੇਗਾ।
ਸਾਧੂ ਦਾ ਮਤਲਬ ਕਿ ਉਸ ਨੇ ਪਰਿਵਾਰ ਨਾਲੋਂ Çਲੰਕ ਹਟਾ ਲਿਆ ਅਤੇ Çਲੰਕ ਹਟਾਉਣ ਤੋਂ ਮਤਲਬ ਇਹ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਦੁਆ-ਸਲਾਮ ਨਾ ਕਰੋ। ਜਦੋਂ ਵੀ ਮਿਲਦੇ ਹੋ ਸਤਿਕਾਰ ਕਰੋ, ਤੁਹਾਡੇ ਜਨਮਦਾਤਾ ਹਨ, ਉਨ੍ਹਾਂ ਦਾ ਅਦਬ ਸਤਿਕਾਰ ਕਰੋ, ਪਰ ਉਨ੍ਹਾਂ ਦੇ ਮੋਹ-ਪਿਆਰ ਵਿੱਚ ਫਸ ਕੇ ਉਨ੍ਹਾਂ ਦੇ ਤਾਣੇ-ਬਾਣੇ ਵਿੱਚ ਨਾ ਉਲਝੋ। ਜਦੋਂ ਤੁਸੀਂ ਸਾਧੂ ਹੀ ਹੋ ਤਾਂ ਇਨ੍ਹਾਂ ਨੂੰ ਛੱਡੋ ਅਤੇ ਸਿਮਰਨ ਲਈ ਸਮਾਂ ਨਿਸ਼ਚਿਤ ਕਰੋ। ਜਦੋਂ ਤੁਸੀਂ ਸੇਵਾ ਕਰ ਰਹੇ ਹੋ ਤਾਂ ਤੁਹਾਨੂੰ ਇਸ ਨਾਲ ਕੀ ਕਿ ਤੁਹਾਡਾ ਲੜਕਾ-ਲੜਕੀ ਕੀ ਕਰ ਰਹੇ ਹਨ। ਕਈ ਅਜਿਹੇ ਵੀ ਸੱਜਣ ਹੁੰਦੇ ਹਨ ਜੋ ਇੱਧਰ-ਉੱਧਰ ਉਲਝੇ ਰਹਿੰਦੇ ਹਨ। ਤਾਂ ਭਾਈ! ਤੁਸੀਂ ਸੇਵਾ ਕਰਦੇ ਰਹੋ ਅਤੇ ਸਿਮਰਨ ਵੀ ਕਰੋ, ਤੁਹਾਡਾ ਮਨ ਜ਼ਰੂਰ ਲੱਗੇਗਾ, ਇਸ ਤਰ੍ਹਾਂ ਨਾਲ ਤੁਸੀਂ ਅੱਗੇ ਵਧਦੇ ਜਾਓਗੇ। ਸਵੇਰੇ ਜੇਕਰ ਗ੍ਰਹਿਸਥੀ ਲੋਕ ਅੱਧਾ ਘੰਟਾ ਸਿਮਰਨ ਕਰਦੇ ਹਨ ਤਾਂ ਜਿਸ ਨੇ ਸਭ ਕੁਝ ਤਿਆਗਿਆ ਹੋਇਆ ਹੈ, ਉਸ ਨੂੰ ਤਾਂ ਦੋ ਘੰਟੇ ਬੈਠਣਾ ਚਾਹੀਦਾ ਹੈ।
ਚਲੋ ਦੋ ਘੰਟੇ ਨਹੀਂ ਤਾਂ ਘੰਟਾ ਹੀ ਬਹੁਤ ਹੈ। ਤੁਹਾਨੂੰ ਅੱਗੇ ਜਿਵੇਂ ਸਵਾਦ ਮਿਲੇਗਾ ਉਵੇਂ ਹੀ ਵਧਦਾ ਜਾਵੇਗਾ। ਤਾਂ ਭਾਈ! ਤੁਸੀਂ ਸਿਮਰਨ ਕਰੋ, ਲਗਨ ਨਾਲ, ਤੜਫ਼ ਨਾਲ, ਨੀਂਦ ਨੂੰ ਤਿਆਗੋ, ਨੀਂਦ ਨਹੀਂ ਆਵੇਗੀ ਤਾਂ ਕੀ ਹੋਵੇਗਾ। ਡਾਕਟਰ ਤੁਹਾਨੂੰ ਕਹਿੰਦੇ ਹੋਣਗੇ ਕਿ ਪਾਗਲ ਹੋ ਜਾਵੇਂਗਾ, ਪਰ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪਾਗਲ ਹੋ ਜਾਓਂ। ਜੇਕਰ ਕੋਈ ਸਿਮਰਨ ਵਿੱਚ ਜਾਗਦਾ ਹੈ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਪਾਗਲ ਹੋਵੇ। ਹਾਂ, ਉਹ ਪਾ+ਗਲ ਜ਼ਰੂਰ ਹੋ ਜਾਂਦਾ ਹੈ, ਇਹ ਤਾਂ ਸੱਚ ਹੈ। ਭਾਵ ਜੋ ਰੂਹਾਨੀਅਤ ਦੀ ਗੱਲ ਨੂੰ ਸਮਝ ਜਾਂਦਾ ਹੈ। ਪਰ ਇਹ ਕਲਿਯੁਗ ਹੈ, ਇੱਥੇ ਏਨਾ ਨੱਪ-ਨੱਪ ਕੇ ਖਾਣਾ ਖਾ ਲੈਂਦੇ ਹਨ ਕਿ ਪੇਟ ਵਿੱਚ ਕੋਈ ਸਿਮਰਨ ਕਰਨ ਦੀ ਜਗ੍ਹਾ ਹੀ ਨਹੀਂ ਰਹਿੰਦੀ। ਖਾ ਲਿਆ, ਪੀ ਲਿਆ। ਇਸ ਤਰ੍ਹਾਂ ਤਾਂ ਜੀਵ-ਜੰਤੂ ਵੀ ਕਰਦੇ ਹਨ। ਤਿਆਗ ਤਾਂ ਹੋ ਗਿਆ, ਜੰਗਲਾਂ ਵਿੱਚ ਚਲੇ ਗਏ, ਘਰ-ਗÇ੍ਰਹਸਥ ਛੱਡ ਦਿੱਤਾ, ਏਨਾ ਮਾਲ ਖਾਧਾ ਅਤੇ ਵਜ਼ਨ ਏਨਾ ਵਧ ਜਾਂਦਾ ਹੈ ਕਿ ਜਿਵੇਂ ਗੁਬਾਰੇ ਵਿੱਚ ਹਵਾ ਭਰਦੇ ਹਨ, ਘੋਗੇ ਦੀ ਤਰ੍ਹਾਂ ਫੁੱਲ ਕੇ ਕੁੱਪਾ ਹੋ ਜਾਂਦੇ ਹਨ। ਕੀ ਇਹ ਹੀ ਭਗਤੀ ਹੈ? ਕੀ ਇਹ ਹੀ ਸਾਦਗੀ ਹੈ? ਸਿਮਰਨ ਨੂੰ ਜੋੜ ਕੇ ਦੇਖੋ ਤਾਂ ਛੁੱਟੀ ਹੈ। ਫਿਰ ਕੋਈ ਪਰੇਸ਼ਾਨੀ, ਮੁਸ਼ਕਲ, ਤਕਲੀਫ਼ ਆ ਜਾਂਦੀ ਹੈ। ਤਾਂ ਪਰੇਸ਼ਾਨੀਆਂ ਵਿੱਚ ਪੈਣ ਨਾਲੋਂ, ਦੁੱਖ ਉਠਾਉਣ ਤੋਂ ਕੀ ਇਹ ਬਿਹਤਰ ਨਹੀਂ ਕਿ ਉਹ ਹੀ ਸਮਾਂ ਮਾਲਕ ਦੀ ਯਾਦ ਵਿੱਚ ਲਗਾ ਕੇ ਰੂਹਾਨੀ ਨਜ਼ਾਰੇ ਲੁੱਟੇ ਜਾਣ। ਪਰ ਕੋਈ ਮੰਨੇ ਤਾਂ ਸਹੀ। ਫ਼ਕੀਰਾਂ ਨੇ ਤਾਂ ਦੱਸਣਾ ਹੈ।
ਪਰ ਸਾਧੂ ਕੋਈ ਵੀ ਹੈ, ਉਸ ਦੀ ਡਿਊਟੀ ਪਰਮਾਰਥੀ ਸੇਵਾ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਤੁਸੀਂ ਡਿਊਟੀ ਤੋਂ ਨਹੀਂ ਉੱਕਦੇ, ਉਵੇਂ ਹੀ ਸਾਧੂਆਂ ਨੂੰ ਵੀ ਨਹੀਂ ਉੱਕਣਾ ਚਾਹੀਦਾ। ਆਪਣੀ ਡਿਊਟੀ ਭਾਵ ਸੇਵਾ ਕਾਰਜ ਲਗਨ ਨਾਲ ਕਰਨੀ ਚਾਹੀਦੀ ਹੈ। ਉਸ ਵਿੱਚ ਮਨ ਦੀਆਂ ਉਲਟੀਆਂ-ਸਿੱਧੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਚੁਗਲੀ-ਨਿੰਦਿਆ ਨਹੀਂ ਹੋਣੀ ਚਾਹੀਦੀ। ਬਸ, ਲਗਨ ਨਾਲ ਸੇਵਾ ਕਰੋ, ਨਾਲ ਸਿਮਰਨ, ਭਜਨ, ਸ਼ਬਦ ਵੀ ਬੋਲਦੇ ਰਹੋ ਅਤੇ ਗ੍ਰਹਿਸਥੀਆਂ ਲਈ ਜਿਵੇਂ ਉਪਰ ਦੱਸਿਆ ਗਿਆ ਆਪਣੇ ਬੱਚਿਆਂ ਪ੍ਰਤੀ, ਆਪਣੇ ਪਰਿਵਾਰ ਪ੍ਰਤੀ ਆਪਣਾ ਫਰਜ਼ ਨਿਭਾਓ ਅਤੇ ਸਵੇਰੇ-ਸ਼ਾਮ ਸਿਮਰਨ ਵੀ ਕਰੋ ਅਤੇ ਨਾਲ ਪਰਮਾਰਥ ਵਿੱਚ ਸਮਾਂ ਲਗਾਓ ਅਤੇ ਸਾਧੂਆਂ ਲਈ ਜ਼ਰੂਰੀ ਹੈ ਕਿ ਰਾਤ ਨੂੰ ਹਲਕਾ ਭੋਜਨ ਖਾਓ। ਇਹ ਨਹੀਂ ਬਹੁਤ ਤਾਕਤ ਵਾਲਾ ਹੋਵੇ। ਕਿਉਂਕਿ ਜਿੰਨਾ ਫ਼ਕੀਰ ਤਾਕਤਵਰ ਭੋਜਨ ਲਵੇਗਾ, ਓਨਾ ਹੀ ਉਹ ਪਰੇਸ਼ਾਨ ਹੋ ਜਾਂਦਾ ਹੈ, ਉਸ ਦਾ ਮਨ ਜ਼ਾਲਮ ਉਸ ਨੂੰ ਸਤਾਉਣਾ ਸ਼ੁਰੂ ਕਰ ਦਿੰਦਾ ਹੈ।
ਠੀਕ ਓਨਾ ਹੀ ਲਓ ਜਿੰਨਾ ਜ਼ਰੂਰਤ ਸਮਝੋ। ਜਿਹੋ-ਜਿਹਾ ਕੰਮ ਤੁਸੀਂ ਕਰਦੇ ਹੋ, ਉਸ ਦੇ ਅਨੁਸਾਰ ਲਓ। ਕਹੀ ਦੀ ਸੇਵਾ ਹੈ ਤਾਂ ਉਸ ਦੇ ਅਨੁਸਾਰ ਭੋਜਨ ਖਾਓ। ਫਿਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਿਮਰਨ ਕਰੋ। ਇਹ ਨਾ ਸੋਚੋ ਕਿ ਨੀਂਦ ਕਿਉਂ ਨਹੀਂ ਆ ਰਹੀ, ਬਲਕਿ ਇਹ ਸੋਚੋ ਕਿ ਨੀਂਦ ਕਿਉਂ ਆ ਰਹੀ ਹੈ। ਬਸ, ਸਿਮਰਨ ਹੋਣਾ ਚਾਹੀਦਾ ਹੈ, ਸਿਮਰਨ ’ਤੇ ਹੀ ਬਸ ਧਿਆਨ ਦੇਣਾ ਚਾਹੀਦਾ ਹੈ। ਸਿਮਰਨ ਵਿੱਚ ਲੱਗ ਜਾਓ ਨਾ ਕਿ ਸਿਰ ਜੋੜ ਕੇ ਲੁਕ ਜਾਓ, ਅਜਿਹਾ ਨਾ ਕਰੋ। ਸਿਮਰਨ ਵਿੱਚ ਲੱਗ ਗਏ ਤਾਂ ਸਿਮਰਨ ਕਰਦੇ ਜਾਓ। ਜਦੋਂ ਨੀਂਦ ਆਉਣ ਲੱਗੇ ਤਾਂ ਉਸ ਨੂੰ ਕੋਸ਼ਿਸ਼ ਕਰੋ ਹਟਾਉਣ ਦੀ ਅਤੇ ਜਦੋਂ ਜ਼ਿਆਦਾ ਹੀ ਪਰੇਸ਼ਾਨ ਕਰੇ ਤਾਂ ਫਿਰ ਸੌਂ ਜਾਓ। ਚਾਰ ਘੰਟੇ ਕਾਫ਼ੀ ਹਨ ਸੌਣ ਲਈ। ਜੇਕਰ ਸਹੀ ਤਰੀਕੇ ਨਾਲ ਭੋਜਨ ਖਾਂਦਾ ਹੈ, ਪਰਮਾਰਥੀ ਸੇਵਾ ਕਰਦਾ ਹੈ, ਕੋਈ ਹਾਰਡ ਵਰਕ ਕਰਦਾ ਹੈ ਤਾਂ ਪੰਜ ਘੰਟੇ ਸੌਂ ਸਕਦਾ ਹੈ। ਇਸ ਤਰ੍ਹਾਂ ਜੋ ਸਾਦਗੀ ਨਾਲ ਰਹਿੰਦੇ ਹਨ, ਬੇਪਰਵਾਹ ਜੀ ਨੇ ਬਚਨ ਕੀਤੇ ਹਨ:
ਸੱਚੇ ਸੌਦੇ ਦੀ ਫ਼ਕੀਰੀ ਦਾ ਮੁਕਾਮ ਬੜਾ ਉੱਚਾ।
ਇੱਥੇ ਮਿੱਟੀ ਹੋ ਕੇ ਰਹਿਣਾ ਪੈਂਦਾ ਸ਼ਾਨ ਦਾ ਕੀ ਕੰਮ।।
ਅਜਿਹਾ ਕਰਨ ਵਾਲੇ ਦੇ ਪਰਿਵਾਰਾਂ ਨੂੰ, ਪਰਿਵਾਰਾਂ ਨੂੰ ਹੀ ਨਹੀਂ, ਉਨ੍ਹਾਂ ਦੀਆਂ ਕੁਲਾਂ ਨੂੰ, ਜੋ ਭਾਵੇਂ ਕਿਤੇ ਨਰਕਾਂ ਵਿੱਚ ਫਸੀਆਂ ਪਈਆਂ ਹਨ, ਮਾਲਕ ਉਨ੍ਹਾਂ ਨੂੰ ਕੱਢ ਕੇ ਸੱਚਖੰਡ ਲੈ ਜਾਂਦਾ ਹੈ ਅਤੇ ਇੱਥੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜ਼ਰਾ ਜਿੰਨੀ ਵੀ ਤਕਲੀਫ਼ ਆ ਜਾਵੇ। ਪਰ ਕੋਈ ਚੱਲੇ ਤਾਂ ਸਹੀ, ਕੋਈ ਇਨ੍ਹਾਂ ਗੱਲਾਂ ’ਤੇ ਅਮਲ ਕਰੇ ਤਾਂ ਸਹੀ। ਤਾਂ ਭਾਈ! ਇਸੇ ਤਰ੍ਹਾਂ ਜੋ ਗ੍ਰਹਿਸਥੀ ਹਨ ਜੋ ਸਾਧੂ ਹਨ ਦੋਵਾਂ ਲਈ ਦੱਸਿਆ। ਜੋ ਇਨ੍ਹਾਂ ਗੱਲਾਂ ’ਤੇ ਅਮਲ ਕਰੇਗਾ, ਮਾਲਕ ਉਨ੍ਹਾਂ ਦੀ ਸੰਭਾਲ ਹੀ ਨਹੀਂ ਕਰਦਾ, ਬਲਕਿ ਉਨ੍ਹਾਂ ਦੇ ਪਿੱਛੇ ਪਰਿਵਾਰ ਵਾਲਿਆਂ ਦੀ ਵੀ ਸੰਭਾਲ ਕਰਦਾ ਹੈ।
ਇਹ ਕਲਿਯੁਗ ਹੈ, ਇੱਥੇ ਸੱਚਾਈ ਬੋਲਣ ਨਾਲ ਬੁਰਾਈਆਂ ਆੜੇ ਆਉਂਦੀਆਂ ਹਨ, ਤੜਫ਼ ਉੱਠਦੇ ਹਨ ਉਹ ਲੋਕ ਜੋ ਮਨ ਦੇ ਆਖੇ ਚੱਲਦੇ ਹਨ। ਉਹ ਰੋਕਦੇ ਹਨ ਕਿ ਸੱਚ ਨਾ ਬੋਲਿਆ ਜਾਵੇ ਜੇਕਰ ਰੂਹਾਨੀ ਫ਼ਕੀਰ ਸੱਚ ਬੋਲਦੇ ਰਹੇ ਤਾਂ ਸਾਰੀ ਦੁਨੀਆਂ ਹੀ ਸੱਚੀ ਹੋ ਜਾਵੇਗੀ ਫਿਰ ਝੂਠ ਦਾ ਸਿੱਕਾ ਕਿਵੇਂ ਚੱਲੇਗਾ। ਫ਼ਕੀਰ ਨਾ ਤਾਂ ਰੁਕੇ ਹਨ, ਨਾ ਰੁਕੇ ਸਨ ਅਤੇ ਨਾ ਹੀ ਕਦੇ ਰੁਕਣਗੇ। ਸੱਚ ਕਹਿੰਦੇ ਸੀ, ਸੱਚ ਕਹਿ ਰਹੇ ਹਨ ਅਤੇ ਸੱਚ ਹੀ ਕਹਿੰਦੇ ਰਹਿਣਗੇ। ਨਸ਼ੇ ਬਰਬਾਦੀ ਦਾ ਘਰ ਹਨ ਤਾਂ ਸੰਤ ਰੋਕਣਗੇ ਹੀ ਰੋਕਣਗੇ। ਭਾਵੇਂ ਕਿਸੇ ਦਾ ਅਰਬਾਂ ਦਾ ਨੁਕਸਾਨ ਹੋ ਜਾਵੇ। ਤਾਂ ਸੰਤ, ਪੀਰ-ਫ਼ਕੀਰ ਸੱਚ ਦੇ ਨੁਮਾਇੰਦੇ ਹੁੰਦੇ ਹਨ। ਉਨ੍ਹਾਂ ਦਾ ਹਰ ਕਰਮ, ਜੇਕਰ ਉਹ ਆਪਣੇ ਸਰੀਰ ਨਾਲ ਵੀ ਕੋਈ ਕਰਮ ਕਰਦੇ ਹਨ, ਆਪਣੇ ਲਈ ਕੁਝ ਨਹੀਂ ਹੁੰਦਾ, ਬਲਕਿ ਦੂਜਿਆਂ ਨੂੰ ਮਾਲਕ ਨਾਲ ਜੋੜਨ ਲਈ, ਦੂਜਿਆਂ ਦੇ ਫਾਇਦੇ ਲਈ, ਭਲਾਈ ਲਈ ਹੁੰਦਾ ਹੈ। ਇਸ ਲਈ ਭਾਈ! ਅਮਲ ਕਰਕੇ ਵੇਖੋ, ਭਾਵੇਂ ਤੁਸੀ ਗ੍ਰਹਿਸਥੀ ਹੋ ਜਾਂ ਤੁਸੀਂ ਸਾਧੂ ਹੋ ਤਾਂ ਦਇਆ, ਮਿਹਰ ਰਹਿਮਤ ਨਾ ਮਿਲੇ ਤਾਂ ਕਹੋ। ਇਸ ਤਰ੍ਹਾਂ ਜੀਵਨ ਗੁਜ਼ਾਰ ਕੇ ਦੇਖੋ ਜੋ ਤੁਹਾਨੂੰ ਆਦਰਸ਼ ਜੀਵਨ ਦੱਸਿਆ ਹੈ।
ਜ਼ਰੂਰ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਪਾ ਸਕੋਗੇ, ਉਸ ਦੇ ਦਰਸ਼-ਦੀਦਾਰ ਦੇ ਕਾਬਲ ਵੀ ਤੁਸੀਂ ਹੌਲੀ-ਹੌਲੀ ਬਣਦੇ ਜਾਓਗੇ। ਕਿਉਂਕਿ ਉਹ ਕੋਈ ਛੋਟਾ-ਮੋਟਾ ਮੁਕਾਮ ਨਹੀਂ ਹੈ, ਬਹੁਤ ਹੀ ਵੱਡਾ ਮੁਕਾਮ ਹੈ। ਮਾਲਕ ਦੇ ਦਰਸ਼ਨ ਕਰਨਾ, ਉਹ ਵੀ ਪੂਰਨ ਸਵਰੂਪ ਵਿੱਚ। ਉਸ ਲਾਈਟ, ਉਨ੍ਹਾਂ ਰੌਸ਼ਨੀਆਂ ਨੂੰ ਜੋ ਕਿ ਉਸ ਦੇ ਰੋਮ-ਰੋਮ ਵਿੱਚ ਭਰੇ ਹਨ, ਉਨ੍ਹਾਂ ਨੂੰ ਨਿਹਾਰਨਾ ਕੋਈ ਇਨ੍ਹਾਂ ਅੱਖਾਂ ਦੇ ਵੱਸ ਦੀ ਗੱਲ ਨਹੀਂ ਹੈ। ਇੱਕ ਸੂਰਜ ਵੱਲ ਦੇਖੋ ਤਾਂ ਦੇਖਿਆ ਨਹੀਂ ਜਾਂਦਾ। ਡਾਕਟਰ ਵੀ ਕਹਿੰਦੇ ਹਨ ਕਿ ਚਮਕਦੇ ਸੂਰਜ ਨੂੰ ਨਾ ਵੇਖੋ, ਵੇਖੋਗੇ ਤਾਂ ਗੜਬੜ ਹੋ ਜਾਵੇਗੀ, ਜੇਕਰ ਇਸ ਦੀਆਂ ਕਿਰਨਾਂ ਪੈ ਗਈਆਂ ਤਾਂ। ਕੋਈ ਹਠ-ਯੋਗੀ ਹੈ ਉਹ ਥੋੜ੍ਹਾ ਬਹੁਤ ਦੇਖ ਲੈਂਦੇ ਹਨ, ਪਰ ਉੱਥੇ ਤਾਂ ਲੱਖਾਂ-ਕਰੋੜਾਂ ਸੂਰਜ ਆਉਣਗੇ ਅਤੇ ਆਤਮਾ ਨੂੰ ਕਿਉਂ ਨਹੀਂ ਪਤਾ ਲੱਗੇਗਾ ਕਿਉਂਕਿ ਆਤਮਾ ਵਿੱਚ ਖੁਦ ਦਾ ਪ੍ਰਕਾਸ਼ ਹੋਵੇਗਾ, ਖੁਦ ਵਿੱਚ ਸ਼ਕਤੀ ਹੋਵੇਗੀ, ਖੁਦ ਵਿੱਚ ਤਾਕਤ ਹੋਵੇਗੀ। ਤਾਂ ਇਸ ਤਰ੍ਹਾਂ ਜੋ ਲੋਕ ਸੁਣਦੇ ਹਨ ਅਤੇ ਸਰੋਤਾ ਵੀ ਕੋਈ-ਕੋਈ ਹੁੰਦਾ ਹੈ। ਇਹ ਕਲਿਯੁਗ ਹੈ, ਇੱਥੇ ਸੰਤ, ਪੀਰ-ਫ਼ਕੀਰ ਬਚਨ ਕਰਦੇ ਹਨ ਤਾਂ ਉਨ੍ਹਾਂ ਦਾ ਵੀ ਮਖ਼ੌਲ ਉਡਾਇਆ ਜਾਂਦਾ ਹੈ।
ਇਸ ਨਾਲ ਸੰਤਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਸੰਤਾਂ ਨੇ ਇਸ ਦਾ ਗੁੱਸਾ ਕਰਕੇ ਕੀ ਲੈਣਾ, ਸੰਤਾਂ ਦਾ ਭਾਵੇਂ ਖੜ੍ਹੇ ਹੋ ਕੇ ਮਖ਼ੌਲ ਉਡਾ ਦਿਓ ਇਸ ਨਾਲ ਸੰਤਾਂ ਨੇ ਕੀ ਲੈਣਾ-ਦੇਣਾ, ਸੰਤਾਂ ਨੇ ਬਚਨ ਕਰਨੇ ਹਨ, ਅੱਗੇ ਤੁਹਾਡੀ ਮਰਜ਼ੀ ਹੈ, ਮਖ਼ੌਲ ਉਡਾਓ ਜਾਂ ਅਮਲ ਕਰੋ ਉਹ ਅੱਲ੍ਹਾ-ਮਾਲਕ ਜਾਣੇ। ਸੰਤਾਂ ਨੇ ਇਸ ਨਾਲ ਕੁਝ ਲੈਣਾ-ਦੇਣਾ ਨਹੀਂ। ਹਾਂ, ਉਹ ਬਚਨ ਕਰਦੇ ਹੀ ਰਹਿਣਗੇ।
‘ਜੈਸੀ ਮੈ ਆਵੈ ਖਸਮ ਕੀ ਬਾਣੀ।। ਤੈਸੜਾ ਕਰੀ ਗਿਆਨੁ ਵੇ ਲਾਲੋ।।’
ਜਿਹੜਾ ਸਤਿਗੁਰੂ, ਅੱਲ੍ਹਾ, ਮਾਲਕ ਖ਼ਿਆਲ ਦੇ ਦੇਵੇਗਾ ਉਹ ਉਹੋ ਜਿਹਾ ਹੀ ਬੋਲਣਗੇ। ਉਹ ਕਿਸੇ ਦੇ ਗੁਲਾਮ ਨਾ ਤਾਂ ਸਨ ਅਤੇ ਨਾ ਹੀ ਹੋ ਸਕਦੇ ਹਨ, ਸਵਾਲ ਪੈਦਾ ਹੀ ਨਹੀਂ ਹੁੰਦਾ। ਤਾਂ ਸਾਧ-ਸੰਗਤ ਦੀ ਜਾਣਕਾਰੀ ਲਈ ਇਹ ਕਹਿ ਰਹੇ ਹਾਂ। ਅਜਿਹਾ ਆਮ ਦੁਨੀਆਂ ਵਿੱਚ ਹੁੰਦਾ ਹੈ। ਜੇਕਰ ਲੋਕ ਅਮਲ ਕਰਨ ਲੱਗਣ ਤਾਂ ਫ਼ਕੀਰਾਂ ਨੂੰ ਏਨਾ ਜ਼ੋਰ ਲਗਾਉਣ ਦੀ ਕੀ ਜ਼ਰੂਰਤ ਬਲਕਿ ਇੰਜ ਲਗਦਾ ਹੈ ਜਿਵੇਂ ਚੀਕਣੇ ਘੜੇ ਹੋਣ ਅਤੇ ਘੜੇ ਵੀ ਉਲਟੇ। ਉਨ੍ਹਾਂ ’ਤੇ ਪਾਣੀ ਪਾਓ ਤਾਂ ਇੱਕ ਬੂੰਦ ਵੀ ਅੰਦਰ ਨਹੀਂ ਜਾਂਦੀ। ਚਿਕਨਾਈ ਹੋਣ ਕਾਰਨ ਉਹ ਗਿੱਲੇ ਵੀ ਨਹੀਂ ਹੁੰਦੇ। ਤਾਂ ਕਈ ਸੱਜਣ ਅਜਿਹੇ ਹੁੰਦੇ ਹਨ, ਕਿੰਨੇ ਬਚਨ ਕਰ ਲਓ, ਜੋ ਮਰਜ਼ੀ ਕਹਿ ਦਿਓ, ਉਹ ਕਹਿੰਦੇ ਹਨ ਕਿ ਅਸੀਂ ਤਾਂ ਇੰਜ ਹੀ ਕਰਾਂਗੇ। ਭਾਈ, ਫਿਰ ਕੀ ਹੈ? ਉਨ੍ਹਾਂ ਨੂੰ ਲੱਗਦਾ ਹੈ ਕਿ ਦੇਖਾਂਗੇ ਕਿ ਸਾਨੂੰ ਕੌਣ ਰੋਕੇਗਾ। ਕੋਈ ਵੀ ਨਹੀਂ ਰੋਕੇਗਾ ਪਰ ਜਦੋਂ ਰੋਕਣ ਵਾਲੀ ਗੱਲ ਆਈ, ਉਦੋਂ ਵੇਖਦੇ ਹਾਂ ਤੁਸੀਂ ਕਿਵੇਂ ਨਹੀਂ ਰੁਕੋਗੇ। ਜਦੋਂ ਤੁਹਾਡਾ ਅੱਗੇ ਹਿਸਾਬ-ਕਿਤਾਬ ਹੋਵੇਗਾ, ਹੋ ਸਕਦਾ ਹੈ, ਇਸ ਜ਼ਿੰਦਗੀ ਵਿੱਚ ਹੀ ਹੋਵੇ ਤਾਂ ਉਹ ਮਾਲਕ ਹੀ ਜਾਣੇ। ਉਹ ਉਸ ਦੇ ਹੱਥ ਵਿੱਚ ਹੈ, ਫ਼ਕੀਰਾਂ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ। ਫ਼ਕੀਰਾਂ ਦਾ ਕੰਮ ਨਿਰੋਲ ਟੀਚਰ, ਮਾਸਟਰ ਵਾਂਗ ਹੈ ਕਿ ਇਹ ਬੁਰਾਈਆਂ ਹਨ, ਇਨ੍ਹਾਂ ਨੂੰ ਛੱਡ ਦਿਓ ਅਤੇ ਇਹ-ਇਹ ਚੰਗਿਆਈਆਂ ਹਨ ਇਨ੍ਹਾਂ ਨਾਲ ਜੁੜ ਜਾਓ। ਅੱਗੇ ਤੁਹਾਡੀ ਮਰਜ਼ੀ ਤੁਸੀਂ ਕਿਸ ਨਾਲ ਜੁੜਦੇ ਹੋ, ਪਰ ਤੁਸੀਂ ਯਕੀਨ ਮੰਨੋ ਅਤੇ ਇਹ ਬਚਨ ਭਾਵੇਂ ਤੁਸੀਂ ਲਿਖ ਲਓ, ਇਹ ਸੌ ਫ਼ੀਸਦੀ ਸੱਚਾਈ ਹੈ। ਅਮਲ ਕਰ ਲਓਗੇ ਤੁਹਾਡਾ ਫਾਇਦਾ ਹੈ, ਨਹੀਂ ਕਰੋਗੇ, ਤੁਸੀਂ ਜਾਣੋ ਤੁਹਾਡਾ ਮਾਲਕ ਜਾਣੇ।
ਭਾਈ! ਫ਼ਕੀਰ ਹਮੇਸ਼ਾ ਸੱਚ ਦੀ ਗੱਲ ਸੁਣਾਉਂਦੇ ਹਨ, ਸੱਚ ਨਾਲ ਜੋੜਦੇ ਹਨ ਅਤੇ ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਕਰਦੇ ਹਨ। ਉਨ੍ਹਾਂ ਦਾ ਕਿਸੇ ਇੱਕ ਨਾਲ ਕੋਈ ਲਗਾਅ ਨਹੀਂ ਹੁੰਦਾ। ਉਹ ਤਾਂ ਸਰਵ ਸਾਂਝੀ ਗੱਲ ਕਹਿੰਦੇ ਹਨ। ਉਹ ਜੋ ਵੀ ਬਚਨ ਕਰਦੇ ਹਨ, ਸਾਰਿਆਂ ਲਈ ਹੁੰਦਾ ਹੈ, ਕਿਸੇ ਇੱਕ ਦੇ ਲਈ ਨਹੀਂ। ਤਾਂ ਇਹ ਸੱਚਾਈ ਹੈ, ਇਹ ਅਸਲੀਅਤ ਹੈ, ਹਾਂ! ਕੌੜੀ ਜ਼ਰੂਰ ਹੈ। ਸੱਚਾਈ ਕੌੜੀ ਹੁੰਦੀ ਹੈ। ਇਸ ਬਾਰੇ ਲਿਖਿਆ ਹੈ: ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਬਾਬਰ ਬਾਦਸ਼ਾਹ ਨੇ ਭੰਗ ਪੇਸ਼ ਕੀਤੀ ਤਾਂ ਉਨ੍ਹਾਂ ਨੇ ਫ਼ਰਮਾਇਆ ਕਿ ਇਸ ਮਦ ਦਾ ਨਸ਼ਾ ਸਵੇਰ ਦਾ ਸ਼ਾਮ ਅਤੇ ਸ਼ਾਮ ਦਾ ਸਵੇਰ ਨੂੰ ਉਤਰ ਜਾਂਦਾ ਹੈ, ਪਰ ਮਾਲਕ ਦੇ ਨਾਮ ਦਾ ਨਸ਼ਾ ਦਿਨ-ਰਾਤ ਚੜਿ੍ਹਆ ਰਹਿੰਦਾ ਹੈ ਕਦੇ ਉਤਰਨ ਵਾਲਾ ਨਹੀਂ।
‘ਪੋਸਤ ਭੰਗ ਅਫ਼ੀਮ ਮਦ, ਨਸ਼ਾ ਉਤਰ ਜਾਏ ਪ੍ਰਭਾਤ।
ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ-ਰਾਤ।।
ਭਉ ਕੀ ਭਾਂਗ ਸਿਫ਼ਤ ਕਾ ਕੂੰਡਾ ਗਿਆਨ ਕਾ ਕੀਆ ਡੰਡਾ।
ਸੱਚ ਸ਼ਬਦ ਅੰਮ੍ਰਿਤ ਮਥ ਪੀਆ, ਤਬ ਹੂਆ ਅਮਲ ਅਖੰਡਾ।।’
ਅਰਥਾਤ ਗੁਰੂ ਸਾਹਿਬਾਨਾਂ ਨੇ ਦੱਸਿਆ ਕਿ ਭੈਅ ਦੀ ਭੰਗ ਭਾਵ ਸੰਤ, ਪੀਰ-ਫ਼ਕੀਰਾਂ ਨੂੰ ਭੈਅ ਦਾ ਨਸ਼ਾ ਰਹਿੰਦਾ ਹੈ, ਮਾਲਕ ਦਾ ਡਰ ਹੁੰਦਾ ਹੈ ਅਤੇ ਮਾਲਕ ਦੀ ਸਿਫ਼ਤ ਭਾਵ ਵਰਣਾਤਮਕ ਨਾਮ ਦਾ ਉਹ ਜਾਪ ਕਰਦੇ ਹਨ। ਅੱਗੇ ਆਇਆ ਕਿ ਜੋ ਗਿਆਨ ਗੁਰੂ, ਪੀਰ-ਫ਼ਕੀਰ ਦੱਸਦੇ ਹਨ ਉਸ ਦਾ ਉਹ ਇੱਕ ਤਰ੍ਹਾਂ ਨਾਲ ਡੰਡਾ ਰੱਖਦੇ ਹਨ, ਮਨ ਜ਼ਾਲਮ ਨੂੰ ਬੁਰਾਈਆਂ ਤੋਂ ਰੋਕਣ ਲਈ ਆਪਣੇ ਗੁਰੂ ਦਾ ਉਹ ਡੰਡਾ ਉਸ ਨੂੰ ਮਾਰਦੇ ਹਨ ਕਿ ਭਾਈ! ਤੈਨੂੰ ਕਿਹਾ ਤਾਂ ਇਹ ਗਿਆ ਹੈ ਅਤੇ ਤੂੰ ਕਿੱਧਰ ਨੂੰ ਜਾ ਰਿਹਾ ਹੈਂ, ਕਿੱਥੇ ਜਾ ਰਿਹਾ ਹੈਂ? ਉਸ ਨੂੰ ਉਸ ਗਿਆਨ ਦੁਆਰਾ ਰੋਕਦੇ ਹਨ ਜੋ ਗੁਰੂ, ਪੀਰ-ਫ਼ਕੀਰ ਦਿੰਦੇ ਰਹਿੰਦੇ ਹਨ। ਜੋ ਸੱਚੇ ਮਾਲਕ ਦੇ ਭਗਤ ਹੁੰਦੇ ਹਨ, ਜੋ ਉਸ ਦੀ ਯਾਦ ਵਿੱਚ ਚੱਲਦੇ ਹਨ, ਅਜਿਹਾ ਗੁਰੂ ਸਾਹਿਬਾਨਾਂ ਨੇ ਫ਼ਰਮਾਇਆ। ਅੱਗੇ ਵੀ ਲਿਖਿਆ ਹੈ- ‘ਸੱਚ ਸ਼ਬਦ ਅਮਿ੍ਰੰਤ ਮਥ ਪੀਆ, ਤਬ ਹੂਆ ਅਮਲ ਅਖੰਡਾ’ ਤਾਂ ਗੁਰੂ, ਪੀਰ-ਫ਼ਕੀਰ ਨੇ ਸੱਚ ਦਾ ਸ਼ਬਦ, ਗੁਰਮੰਤਰ, ਨਾਮ ਦਿੱਤਾ, ਉਸ ਨੂੰ ਮਥ ਕੇ ਭਾਵ ਵਿਚਾਰਾਂ ਨਾਲ, ਖ਼ਿਆਲਾਂ ਨਾਲ ਜਦੋਂ ਉਸ ਦਾ ਜਾਪ ਕੀਤਾ ਤਾਂ ਉਸ ਨੂੰ ਪੀ ਗਏ ਤਾਂ ਅਜਿਹਾ ਗਿਆਨ ਮਿਲਿਆ, ਅਜਿਹਾ ਪਿਆਰ ਮਿਲਿਆ ਜੋ ਅਖੰਡ ਹੈ, ਜੋ ਕਿਸੇ ਦੇ ਕਹਿਣ ਨਾਲ ਖੰਡਿਤ ਨਹੀਂ ਹੁੰਦਾ, ਚਾਹੇ ਮਨ ਧੋਬੀ ਧੋਏ, ਚਾਹੇ ਕਾਲ ਜੋਰ ਲਗਾਏ।
ਉਸ ਗਿਆਨ ਨੂੰ ਕੋਈ ਵੀ ਖੰਡਿਤ ਨਹੀਂ ਕਰ ਸਕਦਾ। ਅੱਗੇ ਵੀ ਆਇਆ। ‘ਬਾਬਰ ਕਲੰਦਰ ਪਿਆਲਾ ਪੀਓ। ਉਤਰ ਨਾ ਜਾਏ ਕਬਹੂੰ ਖੀਓ।।’ ਹੇ ਬਾਬਰ ਬਾਦਸ਼ਾਹ! ਅਜਿਹਾ ਪਿਆਲਾ ਪੀਓ ਜੋ ਕਦੇ ਨਾ ਉਤਰੇ। ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਦਸ਼ਾਹ ਨੂੰ ਕਿਹਾ, ਐ ਬਾਬਰ! ਭਾਈ, ਇਹ ਜੋ ਭੰਗ ਤੂੰ ਮੈਨੂੰ ਦਿੱਤੀ ਹੈ ਇਹ ਤਾਂ ਸਵੇਰੇ ਪੀਵਾਂਗਾ, ਸ਼ਾਮ ਨੂੰ ਉਤਰ ਜਾਵੇਗੀ, ਸ਼ਾਮ ਨੂੰ ਪੀਵਾਂਗਾ ਸਵੇਰ ਨੂੰ ਉਤਰ ਜਾਵੇਗੀ। ਤੂੰ ਇਹ ਰਾਮ-ਨਾਮ, ਅੱਲ੍ਹਾ-ਮਾਲਕ ਵਾਲੀ ਭੰਗ ਪੀ ਕੇ ਦੇਖ, ਇੱਕ ਵਾਰ ਜੇਕਰ ਚੜ੍ਹ ਗਈ, ਕਦੇ ਉਤਰੇਗੀ ਨਹੀਂ। ਅਜਿਹਾ ਸੁੱਖ, ਪਰਮ-ਸੁੱਖ ਤੈਨੂੰ ਦੇਵੇਗੀ ਕਿ ਤੂੰ ਕਦੇ ਬਿਆਨ ਵੀ ਨਹੀਂ ਕਰ ਸਕੇਂਗਾ। ਤਾਂ ਵੇਖੋ, ਇੱਕ ਬਾਦਸ਼ਾਹ ਦੇ ਸਾਹਮਣੇ ਇੱਕ ਫ਼ਕੀਰ ਦੀ ਗਰਦਨ ਝੁਕੀ ਨਹੀਂ ਬਲਕਿ ਆਪਣੇ ਗਿਆਨ ਦਾ ਉਹ ਸਬੂਤ ਦਿੱਤਾ, ਜ਼ਰਾ ਵੀ ਨਹੀਂ ਝਿਜਕੇ।
ਜੇਕਰ ਪੀਣਾ ਹੈ ਤਾਂ ਇਹ ਅੰਮ੍ਰਿਤ, ਨਾਮ ਦਾ ਰਸ ਪੀਓ, ਗੰਦਗੀ ਕੀ ਪੀਣੀ ਹੈ। ਤਾਂ ਸੰਤਾਂ ਦਾ ਇਹੀ ਕੰਮ ਹੁੰਦਾ ਹੈ। ਕੋਈ ਵੀ ਆ ਜਾਵੇ ਉਹ ਸਾਰਿਆਂ ਨੂੰ ਇੱਕੋ-ਜਿਹਾ ਗਿਆਨ ਦਿੰਦੇ ਹਨ, ਇਹ ਨਹੀਂ ਕਿ ਕੋਈ ਵੱਡੀ ਮੁਰਗੀ ਆਵੇਗੀ, ਇਹ ਜੋ ਕੰਮ ਕਰਦਾ ਹੈ, ਇਸ ਨੂੰ ਨਾ ਗਿਣਵਾਓ ਨਹੀਂ ਤਾਂ ਇਹ ਨੋਟ ਨਹੀਂ ਚੜ੍ਹਾ ਕੇ ਜਾਵੇਗਾ। ਠੱਗੀ ਮਾਰਨ ਵਾਲੇ ਨੂੰ ਕਹਾਂਗੇ ਕਿ ਬੇਟਾ! ਕਰਦਾ ਰਹਿ ਪਰ ਸਾਨੂੰ ਜ਼ਰੂਰ ਚੜ੍ਹਾ ਜਾਇਆ ਕਰ। ਜੀ ਨਹੀਂ। ਸੱਚਾ ਗੁਰੂ ਕਦੇ ਇਸ ਤਰ੍ਹਾਂ ਨਹੀਂ ਕਹਿੰਦਾ, ਕਿਸੇ ਨਾਲ ਜੇਕਰ ਅਜਿਹਾ ਕੁਝ ਹੋ ਗਿਆ, ਠੱਗੀ, ਬੇਈਮਾਨੀ ਅਣਜਾਨੇ ਵਿੱਚ ਕੋਈ ਕਰ ਬੈਠਦਾ ਹੈ ਤਾਂ ਉਹ ਉਸ ਨੂੰ ਵੀ ਰੋਕਦਾ ਹੈ ਕਿ ਪਾਪ ਦੀ ਕਮਾਈ ਹੈ, ਇਹ ਧੀਮਾ ਜ਼ਹਿਰ ਹੈ, ਇਹ ਜ਼ਹਿਰ ਆਪਣੇ ਬੱਚਿਆਂ ਨੂੰ ਨਾ ਖਵਾਉਣਾ, ਤੂੰ ਇਸ ਨੂੰ ਪਰਮਾਰਥ ਵਿੱਚ, ਦੀਨ-ਦੁਖੀਆਂ ਦੀ ਸੇਵਾ ਵਿੱਚ ਲਗਾ ਦੇ ਤਾਂ ਕਿ ਤੂੰ ਜੋ ਕਰ ਬੈਠਾ ਹੈਂ, ਤੇਰੇ ’ਤੇ ਇਸ ਦਾ ਬੁਰਾ ਅਸਰ ਨਾ ਪਵੇ। ਇਹ ਸੱਚਾ ਗੁਰੂ ਕਹਿੰਦਾ ਹੈ, ਆਪਣੇ ਕਿਸੇ ਕੰਮ ਲਈ ਉਹ ਕਦੇ ਕਿਸੇ ਨੂੰ ਨਹੀਂ ਕਹਿੰਦਾ। ਅੱਗੇ ਆਇਆ ਜੀ:-
ਸੂਕਸ਼ਮ ਨਸ਼ੇ, ਭਾਂਤ-ਭਾਂਤ ਕੇ, ਜਿਨਕੋ ਕੋਈ ਨਾ ਜਾਨੇ।
ਤਨ ਕਾ ਨਸ਼ਾ, ਧਨ ਕਾ ਨਸ਼ਾ, ਮਨ ਕਾ ਨਸ਼ਾ ਨਾ ਕੋਈ ਪਹਿਚਾਨੇ।
ਊਂਚੀ ਜਾਤ ਕਾ ਨਸ਼ਾ, ਕਿਸੇ ਬਾਤ ਕਾ ਨਸ਼ਾ, ਗੁਣ, ਰਾਜ ਕਾ ਨਸ਼ਾ।।
ਨਸ਼ੇ ਬਹੁਤ ਤਰ੍ਹਾਂ ਦੇ ਹਨ। ਇੱਕ ਨਸ਼ਾ ਚਰਸ, ਸਮੈਕ, ਭੰਗ-ਧਤੂਰਾ ਹੈ, ਇਹ ਤਾਂ ਵੇਖਣ ਵਿੱਚ ਆਉਂਦੇ ਹਨ ਪਰ ਜਿਨ੍ਹਾਂ ਕੁਝ ਨਸ਼ਿਆਂ ਦਾ ਵਰਣਨ ਤੁਹਾਡੇ ਲਈ ਕਰ ਰਹੇ ਹਾਂ ਉਹ ਵੇਖਣ ਵਿੱਚ ਘੱਟ ਆਉਂਦੇ ਹਨ। ਜਿਸ ਵਿੱਚ ਪਹਿਲਾ ਨਸ਼ਾ ਤਨ ਦਾ ਨਸ਼ਾ ਹੈ, ਜੋ ਕਿ ਤਨ ਦੀ ਖੂਬਸੂਰਤੀ ਦਾ ਹੈ, ਪਰ ਉਸ ਦਾ ਸ਼ੁਕਰਾਨਾ ਨਹੀਂ, ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੋ ਕੇ ਇਹ ਸੋਚਦਾ ਹੈੈ ਕਿ ਵਾਹ! ਮੈਂ ਕਿੰਨਾ ਖੂਬਸੂਰਤ ਹਾਂ, ਮੈਂ ਗਜ਼ਬ ਦਾ ਹਾਂ, ਪਰ ਕਿਤੇ ਨਾ ਕਿਤੇ ਤਾਂ ਕਮੀ ਨਜ਼ਰ ਆਉਂਦੀ ਹੀ ਹੈ। ਕਈ ਵਾਰ ਚਿੱਠੀਆਂ ਆਉਂਦੀਆਂ ਹਨ, ਕਈ ਲਿਖਦੇ ਹਨ, ਗੁਰੂ ਜੀ! ਮੇਰਾ ਨੱਕ ਥੋੜ੍ਹਾ ਜਿਹਾ ਟੇਢਾ ਹੈ ਤੁਸੀਂ ਸਿੱਧਾ ਕਰ ਦਿਓ, ਮੈਂ ਮੋਟਾ ਹਾਂ, ਪਤਲਾ ਕਰ ਦਿਓ, ਮੈਂ ਪਤਲਾ ਹਾਂ, ਮੋਟਾ ਕਰ ਦਿਓ, ਮੈਂ ਕਮਜ਼ੋਰ ਹਾਂ ਮੈਨੂੰ ਪਾਵਰਫੁੱਲ ਕਰ ਦਿਓ ਆਦਿ। ਭਾਵ ਸੰਤੁਸ਼ਟੀ ਇਨਸਾਨ ਨੂੰ ਬਿਲਕੁਲ ਵੀ ਨਹੀਂ ਹੈ। ਕਈ ਸੱਜਣਾਂ ਨੂੰ ਝੂਠਾ ਗੁਮਾਨ ਹੋ ਜਾਂਦਾ ਹੈ ਕਿ ਮੇਰੀ ਖੂਬਸੂਰਤੀ ਦੇ ਸਾਹਮਣੇ ਸਭ ਕੁਝ ਫਿੱਕਾ ਹੈ।
ਜੀ ਨਹੀਂ! ਹੋ ਸਕਦਾ ਹੈ ਕਿ ਇੱਕ ਦਿਨ ਇਹ ਬਿਮਾਰੀਆਂ ਦਾ ਘਰ ਬਣ ਜਾਵੇ ਅਤੇ ਫਿਰ ਜੋ ਸ਼ਕਲ-ਸੂਰਤ ਨਾਲ ਪਿਆਰ ਕਰਦੇ ਹਨ ਉਹ ਕੰਨੀ ਕਤਰਾਉਣ ਲੱਗਣਗੇ ਅਤੇ ਇੱਕ ਦਿਨ ਇਸ ਨੂੰ ਸਾੜ ਕੇ ਸੁਆਹ ਤਾਂ ਬਣਾ ਹੀ ਦਿੱਤਾ ਜਾਵੇਗਾ। ਤਨ ਦਾ ਨਸ਼ਾ ਭਾਵ ਥੋੜ੍ਹੀ ਪਾਵਰ ਆ ਗਈ, ਮਸਲ ਬਣ ਗਏ, ਕੱਪੜੇ ਲਾਹ-ਲਾਹ ਕੇ ਲੋਕਾਂ ਨੂੰ ਵਿਖਾਉਂਦੇ ਹਨ, ਪ੍ਰਦਰਸ਼ਿਤ ਕਰਦੇ ਹਨ ਕਿ ਦੇਖ ਮੇਰੇ ਮਸਲ। ਭਾਈ! ਇਹ ਤੇਰੇ ਹੀ ਹਨ ਦੂਜਿਆਂ ਨੂੰ ਇਸ ਦਾ ਕੀ ਲਾਭ ਹੈ। ਦੂਜਿਆਂ ਨੂੰ ਵਿਖਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ। ਕੇਵਲ ਆਪਣੀ ਵਾਹ-ਵਾਹ ਹੀ! ਤਾਂ ਇਹ ਬੜੀ ਅਜੀਬੋ-ਗਰੀਬ ਨੌਜਵਾਨ ਪੀੜ੍ਹੀ ਦੀ ਮਨੋਦਸ਼ਾ ਹੈ। ਇਹ ਤਾਂ ਮਿਹਨਤ ਹੈ। ਤੁਸੀਂ ਪਿੰਡਾਂ ਵਿੱਚ ਜਾਓ, ਜੋ ਮਿਹਨਤਕਸ਼ ਲੋਕ ਹਨ, ਜੋ ਮਜ਼ਦੂਰੀ ਕਰਦੇ ਹਨ, ਉਨ੍ਹਾਂ ਦੇ ਮਸਲ ਉਂਜ ਹੀ ਏਨੇ ਹਾਰਡ ਹੁੰਦੇ ਹਨ।
ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਅਤੇ ਕਈ ਤਨ ਦੇ ਨਸ਼ੇ ਵਿੱਚ ਡੁੱਬੇ ਰਹਿੰਦੇ ਹਨ ਕਿ ਮੈਨੂੰ ਰਾਮ ਨਾਲ ਕੀ, ਮੈਨੂੰ ਭਗਵਾਨ ਨਾਲ ਕੀ, ਮੇਰੀ ਬਾੱਡੀ ਅਜਿਹੀ ਹੈ, ਮੇਰੀ ਬਾੱਡੀ ਏਨੀ ਮਜ਼ਬੂਤ ਹੈ ਅਤੇ ਕਈ ਸਜਾਉਣ ਵਿੱਚ ਲੱਗੇ ਰਹਿੰਦੇ ਹਨ। ਇਸ ਤਰ੍ਹਾਂ ਤੁਸੀਂ ਆਪਣੇ ਵਰਗੇ ਕਿਸੇ ਇਨਸਾਨ ਨੂੰ ਤਾਂ ਹੋ ਸਕਦਾ ਹੈ ਪ੍ਰਭਾਵਿਤ ਕਰ ਸਕੋ, ਪਰ ਅੱਲ੍ਹਾ, ਰਾਮ, ਮਾਲਕ ਉਹ ਇਨ੍ਹਾਂ ਗੱਲਾਂ ਨਾਲ ਪ੍ਰਭਾਵਿਤ ਨਹੀਂ ਹੁੰਦਾ। ਇਹ ਤਨ ਦਾ ਨਸ਼ਾ ਬੜਾ ਹੀ ਜ਼ਬਰਦਸਤ ਹੈ ਜਿਸ ਨੂੰ ਲੱਗ ਜਾਵੇ, ਉਹ ਸ਼ੀਸ਼ੇ ਦੇ ਅੱਗੋਂ ਘੰਟਿਆਂ ਤੱਕ ਨਹੀਂ ਉੱਠਦੇ। ਸੁਫ਼ਨੇ ਵਿੱਚ ਵੀ ਸੁਫ਼ਨੇ ਦੇਖਦੇ ਹਨ ਕਿ ਮੈਂ ਫਲਾਣਾ ਐਕਟਰ ਬਣ ਗਿਆ, ਮੈਂ ਉਹ ਬਣ ਗਿਆ ਅਤੇ ਅਸਲ ਵਿੱਚ ਮੰਜਾ ਤੋੜ ਰਿਹਾ ਹੁੰਦਾ ਹੈ। ਇਹ ਤਨ ਦਾ ਨਸ਼ਾ ਹੈ। ਕਲਾ ਤਾਂ ਚੰਗੀ ਗੱਲ ਹੈ। ਕੋਈ ਵੀ ਕਲਾਕਾਰ ਹੈ ਉਸ ਕਲਾ ਨੂੰ ਤੁਸੀਂ ਦੀਨਤਾ ਨਾਲ ਰੱਖੋ।
ਇਹ ਨਾ ਸੋਚੋ ਕਿ ਅਸੀਂ ਟਾਪ ’ਤੇ ਪਹੁੰਚ ਗਏ। ਟਾਪ ਤਾਂ ਤਾਨਸੈਨ ਨੇ ਵੀ ਨਹੀਂ ਕਿਹਾ ਕਿ ਅਸੀਂ ਟਾਪ ’ਤੇ ਪਹੁੰਚ ਗਏ, ਜਿਨ੍ਹਾਂ ਨੇ ਰਾਗ ਗਾ ਕੇ ਦੀਵੇ ਜਗਾ ਦਿੱਤੇ ਸਨ। ਉੱਥੋਂ ਤੱਕ ਅੱਜ ਸਾਨੂੰ ਲਗਦਾ ਨਹੀਂ ਕੋਈ ਪਹੁੰਚ ਸਕੇ। ਕਈ ਅਜਿਹੇ ਪਹਿਲਵਾਨ ਹੋਏ ਹਨ, ਜਿਵੇਂ ਭੀਮ ਹੋਇਆ, ਤਾਂ ਉਸ ਦਾ ਮੁਕਾਬਲਾ ਅੱਜ ਦੁਨੀਆਂ ਵਿੱਚ ਨਹੀਂ ਹੈ। ਤਾਂ ਕਿਸੇ ਵੀ ਕਲਾਕਾਰ ਤੋਂ ਮਤਲਬ ਭਾਵ ਬਾੱਡੀ ਦੀ ਕਲਾ, ਬਾਹਰੀ ਕਲਾ, ਗਾਉਣ ਦੀ, ਵਜਾਉਣ ਦੀ, ਖੋਲ੍ਹਣ ਦੀ, ਕਿਸੇ ਤਰ੍ਹਾਂ ਦੀ ਕੋਈ ਵੀ ਕਲਾ ਹੈ। ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਸ ਵਿੱਚ ਅਖੀਰ ਤੱਕ ਪਹੁੰਚ ਗਏ ਹੋ। ਇਹੀ ਰੂਹਾਨੀਅਤ ਹੈ, ਇਸ ਵਿੱਚ ਕੋਈ ਰੂਹਾਨੀ ਫ਼ਕੀਰ ਤਾਂ ਹੋ ਸਕਦਾ ਹੈ ਕਿ ਪਹੁੰਚ ਜਾਵੇ, ਨਹੀਂ ਤਾਂ ਬਹੁਤ ਹੀ ਮੁਸ਼ਕਲ ਹੈ ਅਤੇ ਉਹ ਦੱਸੇਗਾ ਵੀ ਨਹੀਂ। ਉਹ ਤਾਂ ਇਹੀ ਕਹੇਗਾ ਕਿ ਨਾ ਜੀ, ਜਿਵੇਂ ਤੁਸੀਂ ਉਵੇਂ ਹੀ ਅਸੀਂ।
ਤਾਂ ਅਸਲੀਅਤ ਇਹੀ ਹੈ। ਤਾਂ ਤਨ ਦਾ ਨਸ਼ਾ ਨਾ ਆਉਣ ਦਿਓ, ਏਨਾ ਹੰਕਾਰ ਨਾ ਕਰੋ। ਆਪਣੇ ਸਰੀਰ ਨੂੰ ਸਹੀ ਸਲਾਮਤ ਰੱਖੋ, ਵਰਜਿਸ਼, ਕਸਰਤ ਜ਼ਰੂਰ ਕਰੋ, ਪਰ ਆਪਣਾ ਕਰਮ ਕਰਦੇ ਹੋਏ। ਆਪਣੇ ਕੰਮ ਤੋਂ ਮੂੰਹ ਨਾ ਮੋੜੋ। ਮਾਲਕ ਦਾ ਸਿਮਰਨ ਵੀ ਕਰੋ, ਉਸ ਵਿੱਚ ਕੋਈ ਹਰਜ਼ ਨਹੀਂ ਬਲਕਿ ਫਾਇਦੇਮੰਦ ਹੈ। ਕਸਰਤ ਵਗੈਰਾ ਭਾਵੇਂ ਉਹ ਖੇਤਾਂ ਵਿੱਚ ਕਰੋ ਜਾਂ ਫਿਰ ਆਪਣੇ ਘਰਾਂ ਵਿੱਚ ਕਰੋ, ਕਿਤੇ ਵੀ ਕਰੋ, ਪਰ ਉਸ ਵਿੱਚ ਗੁਆਚ ਕੇ ਪਾਗਲ ਨਾ ਬਣ ਜਾਓ।
ਅੱਗੇ ਆਉਂਦਾ ਹੈ ਧਨ ਦਾ ਨਸ਼ਾ ਧਨ-ਦੌਲਤ ਦਾ ਨਸ਼ਾ ਬੜਾ ਹੀ ਜ਼ਬਰਦਸਤ ਹੈ। ਇਸ ਨੂੰ ਲੈਣ ਲਈ ਤਾਂ ਅੱਜ ਜ਼ਿਆਦਾਤਰ ਲੋਕ ਇੱਕ-ਦੂਜੇ ਦੇ ਦਸ਼ਮਣ ਬਣੇ ਹੋਏ ਹਨ। ਤੁਸੀਂ ਇਸ ਨੂੰ ਸੁੰਘਾ ਦਿਓ ਤਾਂ ਕੋਈ ਵੀ ਇਨਸਾਨ ਇਨਸਾਨੀਅਤ ਤੋਂ ਪਲ ਵਿੱਚ ਡਿੱਗ ਸਕਦਾ ਹੈ। ਕੋਈ ਮਾਲਕ ਦਾ ਪਿਆਰਾ ਹੈ ਤਾਂ ਕੀ ਕਹਿਣਾ, ਨਹੀਂ ਤਾਂ ਜ਼ਿਆਦਾਤਰ ਲੋਕ ਇਸ ਦੇ ਗੁਲਾਮ ਹਨ, ਪੈਸੇ ਲਈ ਪਾਗਲ ਹਨ ਅਤੇ ਇਸ ਹੱਦ ਨੂੰ ਵੀ ਪਾਰ ਕਰ ਜਾਂਦੇ ਹਨ। ਕਈ ਸੱਜਣ ਕਹਿੰਦੇ ਹਨ ਕਿ ਪੈਸੇ ਤੋਂ ਬਿਨਾਂ ਕੰਮ ਨਹੀਂ ਚੱਲਦਾ, ਇਹ ਗੱਲ ਠੀਕ ਹੈ। ਪੈਸੇ ਤਾਂ ਕਮਾਓ ਪਰ ਮਿਹਨਤ ਕਰੋ, ਹੱਕ-ਹਲਾਲ ਨਾਲ ਕਮਾਓ। ਦੁਨੀਆਂ ਵਿੱਚ ਜਿੰਨੇ ਵੀ ਧਨੀ ਵਿਅਕਤੀ ਹੋਏ ਹਨ ਉਨ੍ਹਾਂ ਦੇ ਪਿਛਲੇ ਜੀਵਨ ਨੂੰ ਦੇਖੀਏ ਤਾਂ ਉਨ੍ਹਾਂ ਵਿੱਚ ਜ਼ਿਆਦਾਤਰ ਲੋਕ ਕੋਈ ਅਖ਼ਬਾਰ ਵੰਡਦਾ ਸੀ, ਕੋਈ ਇਸ ਤਰ੍ਹਾਂ ਦੇ ਸਨ ਜੋ ਪੈਟਰੋਲ ਪੰਪ ’ਤੇ ਪੈਟਰੋਲ ਪਾਇਆ ਕਰਦੇ ਸਨ ਅਤੇ ਅੱਜ ਉਨ੍ਹਾਂ ਦੇ ਨਾਂਅ ਦੀ ਤੂਤੀ ਬੋਲਦੀ ਹੈ, ਦੁਨੀਆਂ ਦੇ ਧਨਾਢਾਂ ਵਿੱਚ ਉਨ੍ਹਾਂ ਦਾ ਨਾਂਅ ਹੈ। ਕਿਉਂ! ਕਿਉਂਕਿ ਉਨ੍ਹਾਂ ਨੇ ਆਰਾਮ ਨਹੀਂ ਕੀਤਾ। ਮਿਹਨਤ ਕੀਤੀ, ਹਾਰਡ ਵਰਕ ਕੀਤਾ।
ਤਾਂ ਤੁਹਾਨੂੂੰ ਮਿਹਨਤ ਤੋਂ ਕੌਣ ਰੋਕਦਾ ਹੈ, ਤੁਸੀਂ ਮਿਹਨਤ ਕਰੋ। ਪੈਸਾ ਚਾਹੀਦਾ ਹੈ ਤਾਂ ਠੱਗੀ, ਬੇਈਮਾਨੀ, ਬੁਰੇ ਕਰਮ ਨਾ ਕਰੋ, ਇਹ ਤਾਂ ਸੰਤ ਕਹਿਣਗੇ ਹੀ। ਤਾਂ ਭਾਈ! ਧਨ ਕਮਾਓ, ਪਰ ਹੰਕਾਰ ਨਾ ਕਰੋ। ਕਿਉਂਕਿ ਰਾਵਣ ਦੇ ਨੌਕਰ ਤੋਂ ਵੀ ਤੁਸੀਂ ਗਰੀਬ ਹੋ। ਰਾਵਣ ਦੇ ਨੌਕਰਾਂ ਦੇ ਜੋ ਕਮਰੇ ਸਨ ਉਹ ਵੀ ਸੋਨੇ ਦੇ ਬਣੇ ਹੋਏ ਸਨ ਅਤੇ ਉਹ ਜਿਨ੍ਹਾਂ ਬਰਤਨਾਂ ਵਿੱਚ ਖਾਣਾ ਖਾਂਦੇ ਸਨ, ਉਹ ਵੀ ਸੋਨੇ ਦੇ ਸਨ। ਤਾਂ ਉਹ ਨੌਕਰ ਵੀ ਤੁਹਾਡੇ ਤੋਂ ਅਮੀਰ ਹੋਵੇਗਾ ਅਤੇ ਰਾਵਣ ਆਪ ਕਿੰਨਾ ਧਨੀ ਸੀ, ਤੁਹਾਡਾ ਇਹ ਪੁਰਜਾ, ਤੁਹਾਡਾ ਇਹ ਦਿਮਾਗ ਇਸ ਦਾ ਹਿਸਾਬ ਹੀ ਨਹੀਂ ਲਗਾ ਸਕੇਗਾ। ਉਸ ਦੀ ਸਾਰੀ ਲੰਕਾ ਹੀ ਸੋਨੇ ਦੀ ਸੀ ਅਤੇ ਉਹ ਆਪ ਲੰਕਾ ਦਾ ਰਾਜਾ ਸੀ। ਇਸ ਲਈ ਸਾਰਾ ਧਨ ਹੀ ਉਸ ਦਾ ਸੀ। ਤਾਂ ਉਸ ਦਾ ਹਾਲ ਕੀ ਹੋਇਆ ‘ਇਕੁ ਲਖੁ ਪੂਤ ਸਵਾ ਲਖੁ ਨਾਤੀ।।
ਤਿਹ ਰਾਵਨ ਘਰ ਦੀਆ ਨਾ ਬਾਤੀ।।’ ਇੱਕ ਲੜਕਾ ਵੀ ਨਹੀਂ ਬਚਿਆ ਜੋ ਦੀਵਾ-ਬੱਤੀ ਕਰ ਸਕੇ, ਤਾਂ ਤੁਸੀਂ ਕਿਸ ਗੱਲ ਦਾ ਹੰਕਾਰ ਕਰਦੇ ਹੋ। ਕੁਝ ਰੁਪਏ ਆ ਜਾਂਦੇ ਹਨ ਤਾਂ ਗਰਦਨ ਅਕੜਾ-ਅਕੜਾ ਕੇ ਤੁਰਦਾ ਹੈ, ਕਹਿੰਦਾ ਹੈ ਕਿ ਬਾਕੀ ਤਾਂ ਕੀੜੇ-ਮਕੌੜੇ ਹਨ ਆਦਮੀ ਤਾਂ ਮੈਂ ਹੀ ਹਾਂ। ਨਹੀਂ ਭਾਈ! ਹੰਕਾਰ ਨਾ ਕਰੋ। ਅਜਿਹਾ ਕਰਨ ਵਾਲਿਆਂ ਨੂੰ ਮਾਰ ਪੈਂਦੀ ਹੈ, ਦੁੱਖ ਉਠਾਉਣੇ ਪੈਂਦੇ ਹਨ। ਅੱਗੇ ਆਉਂਦਾ ਹੈ ‘ਮਨ ਕਾ ਨਸ਼ਾ ਨਾ ਕੋਈ ਪਹਿਚਾਨੇ’ ਮਨ ਦਾ ਨਸ਼ਾ ਪਛਾਣਨਾ ਬੜਾ ਹੀ ਮੁਸ਼ਕਲ ਹੈ। ਬਾਹਰੋਂ ਕਈ ਵਾਰ ਕਈ ਸੱਜਣਾਂ ਨੂੰ ਇਹ ਹੁੰਦਾ ਹੈ ਕਿ ਜੇਕਰ ‘ਮੈਂ’ ਕਹਾਂਗਾ ਭਾਵ ਮੈਂ ਕਹਿਣ ਤੋਂ ਹੰਕਾਰ ਆ ਗਿਆ। ਜੀ ਨਹੀਂ, ਮੈਂ ਕਹਿਣ ਨਾਲ ‘ਮੈਂ’ ਨਹੀਂ ਆਉਂਦੀ, ਤੁਹਾਡੇ ਅੰਦਰ ਜੋ ਮਨ ਦਾ ਸੂਖਮ ਹੰਕਾਰ ਹੈ, ਜੋ ਤੁਹਾਡੇ ਇੱਕ ਕੋਨੇ ਵਿੱਚ ਅੜਿਆ ਰਹਿੰਦਾ ਹੈ ਕਿ ਮੈਂ ਤਾਂ ਬਹੁਤ ਹੁਸ਼ਿਆਰ ਹਾਂ, ਪਰ ਮੈਂ ਪਤਾ ਨਹੀਂ ਲੱਗਣ ਦਿੰਦਾ, ਮੈਨੂੰ ਗਿਆਨ ਤਾਂ ਬਹੁਤ ਹੈ ਪਰ ਮੈਂ ਦਿਖਾਵਾ ਇਸ ਤਰ੍ਹਾਂ ਕਰਦਾ ਹਾਂ ਜਿਵੇਂ ਭੋਲ਼ਾ-ਭਾਲ਼ਾ ਹਾਂ, ਮੈਂ ਦੁਨੀਆ ਦੇ ਸਭ ਤੋਂ ਚਲਾਕ ਇਨਸਾਨਾਂ ਵਿੱਚੋਂ ਹਾਂ, ਭਗਵਾਨ ਨੇ ਅਕਲ ਤਾਂ ਮੈਨੂੰ ਹੀ ਵੰਡ ਦਿੱਤੀ, ਬਾਕੀ ਦੇ ਸਭ ਬੇਅਕਲੇ ਫਿਰਦੇ ਹਨ।
ਇਹ ਜੋ ਤੁਹਾਡੇ ਕੋਨੇ ਵਿੱਚ ਹੈ ਇਹ ਹੈ ਮਨ ਦਾ ਸੂਖਮ ਹੰਕਾਰ, ਇਹ ਹੈ ਖੁਦੀ ਜੋ ਤੁਹਾਨੂੰ ਲਈ ਬੈਠੀ ਹੈ। ਤੁਸੀਂ ਅੰਦਰੋਂ ਕੁਝ ਹੋਰ ਹੁੰਦੇ ਹੋ ਅਤੇ ਬਾਹਰੋਂ ਕੁਝ ਹੋਰ ਹੁੰਦੇ ਹੋ। ਵੇਖਣ ਵਿੱਚ ਦੇਵਤਾ ਸਵਰੂਪ ਅਤੇ ਅੰਦਰੋਂ ਰਾਖਸ਼ ਤਿਆਰ ਬੈਠੇ ਹੋ। ਤਾਂ ਇਹ ਅੰਦਰ ਦਾ ਜੋ ਰਾਖਸ਼ ਹੈ, ਅੰਦਰ ਦੀ ਜੋ ਖੁਦੀ, ਅੰਦਰ ਦਾ ਜੋ ਹੰਕਾਰ ਹੈ ਇਹੀ ਗੜਬੜੀ ਵਾਲਾ ਹੈ, ਇਹੀ ਇਨਸਾਨ ਨੂੰ ਦੁਖੀ ਕਰਦਾ ਹੈ ਅਤੇ ਇਹੀ ਮਨ ਦਾ ਸੂਖਮ ਹੰਕਾਰ ਹੈ। ‘ਮਨ ਦਾ ਨਸ਼ਾ’ ਇਸ ਨੂੰ ਕਹਿੰਦੇ ਹਨ। ਕਿਸੇ ਗੱਲ ਨੂੰ ਨਾ ਸਮਝਣਾ, ਕਿਸੇ ਗੱਲ ਨੂੰ ਸਿੱਧੀ ਤਰ੍ਹਾਂ ਨਾਲ ਨਾ ਲੈਣਾ ਬਸ, ਆਪਣੇ ਮਨ ਦੇ ਕਹਿਣ ’ਤੇ ਚੱਲਦੇ ਰਹਿਣਾ।
‘ਉੱਚੀ ਜਾਤ ਦਾ ਨਸ਼ਾ’ ਕਿ ਮੇਰੀ ਜਾਤ ਉੱਚੀ, ਮੇਰਾ ਧਰਮ ਉੱਚਾ, ਮੇਰਾ ਮਜ਼੍ਹਬ ਉੱਚਾ। ਦੂਜਿਆਂ ਦੇ ਸਾਹਮਣੇ ਤਾਂ ਕਹਿੰਦਾ ਹੈ ਕਿ ਮੈਂ ਸਾਰਿਆਂ ਨੂੰ ਇੱਕ ਹੀ ਮੰਨਦਾ ਹਾਂ। ਪਰ ਅੰਦਰ ਇਹ ਹੁੰਦਾ ਹੈ ਕਿ ਨਹੀਂ-ਨਹੀਂ ਕਹਿਣ ਵਿੱਚ ਕੀ ਹਰਜ਼ ਹੈ, ਪਰ ਸੂਈ ਉੱਥੇ ਦੀ ਉੱਥੇ ਕਿ ਮੈਂ ਤਾਂ ਵੱਡਾ ਹਾਂ, ਬਾਕੀ ਸਭ ਛੋਟੇ ਹਨ। ਜੇਕਰ ਤੂੰ ਵੱਡਾ ਹੈਂ ਭਾਈ, ਤਾਂ ਇਹ ਦੱਸ ਕਿ ਕੀ ਤੂੰ ਅਸਮਾਨ ਤੋਂ ਆਇਆ ਹੈਂ? ਸਭ ਮਾਤਾ ਦੇ ਗਰਭ ’ਚੋਂ ਆਏ ਹਨ। ਤੂੰ ਜਾਂ ਤਾਂ ਵੱਖਰਾ ਆਇਆ ਹੋਵੇਂ ਤਾਂ ਵੀ ਮੰਨ ਲਈਏ, ਜਾਂ ਤੇਰੀਆਂ ਰਗਾਂ ਵਿੱਚ ਕੀ ਘਿਓ-ਦੁੱਧ ਵਗਦਾ ਹੈ ਜੋ ਛੋਟੇ ਕਹੇ ਜਾਣ ਵਾਲਿਆਂ ਵਿੱਚ ਪਾਣੀ ਵਹਿੰਦਾ ਹੋਵੇ। ਇਹ ਵੀ ਨਹੀਂ ਹੋਵੇਗਾ, ਜਾਂ ਤੇਰੇ ਸੋਨੇ ਦੇ ਦੋ ਸਿੰਙ ਲੱਗੇ ਹੋਣ ਅਤੇ ਉਨ੍ਹਾਂ ਨੂੰ ਡਾਇਮੰਡ ਲੱਗਿਆ ਹੋਵੇ। ਕੀ ਅਜਿਹਾ ਹੈ? ਕਿਤੇ ਵੀ ਕੁਝ ਫਰਕ ਨਹੀਂ। ਇੱਕ ਜਗ੍ਹਾ ਬੈਠ ਜਾਓ, ਇੱਕੋ ਜਿਹੇ ਕੱਪੜੇ ਪਹਿਨ ਲਓ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਵੱਖ ਨਜ਼ਰ ਆਓਂ। ਸਭ ਈਸ਼ਵਰ ਦੀਆਂ ਮੂਰਤੀਆਂ ਹਨ ਲਗਭਗ ਇੱਕੋ ਜਿਹੀਆਂ ਹਨ। ਥੋੜ੍ਹਾ ਨੈਣ-ਨਕਸ਼ ਵਿੱਚ ਫ਼ਰਕ ਹੋ ਸਕਦਾ ਹੈ, ਉਹ ਮਾਲਕ ਜਾਣੇ ਕਿ ਫ਼ਰਕ ਕੀਤਾ, ਕਿਹੜੀ ਨਸਲ ਬਣਾਈ ਉਸ ਨੇ।
ਉਹ ਤਾਂ ਉਸ ਦੇ ਹੱਥ ਵਿੱਚ ਹੈ। ਤਾਂ ਭਾਈ! ਸਭ ਇੱਕ ਹਨ। ਇਸ ਵਿੱਚ ਕੋਈ ਦੋ-ਰਾਇ ਨਹੀਂ ਹੈ। ਪੜ੍ਹੇ-ਲਿਖੇ ਡਾਕਟਰ ਸਾਹਿਬਾਨਾਂ ਨੂੰ ਤਾਂ ਮੰਨਣਾ ਹੀ ਚਾਹੀਦਾ ਹੈ ਕਿ ਉਹ ਖੂਨ ਦਿੰਦੇ ਹਨ, ਖੂਨ ਇਕੱਠਾ ਹੁੰਦਾ ਹੈ ਤਾਂ ਉਹ ਕਿਸੇ ਦੇ ਵੀ ਕੰਮ ਕਰ ਜਾਂਦਾ ਹੈ। ਵੱਡਾ ਹੋਵੇ ਜਾਂ ਛੋਟਾ ਕੋਈ ਵੀ ਹੋਵੇ, ਉਹ ਖੂਨ ਉਸ ਨੂੰ ਲੱਗ ਜਾਂਦਾ ਹੈ ਅਤੇ ਉਸ ਦੀ ਜਾਨ ਵੀ ਬਚਾ ਦਿੰਦਾ ਹੈ। ਪਰ ਕਈ ਸੱਜਣ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ। ਤੁਹਾਨੂੰ ਇੱਕ ਹਕੀਕਤ ਦੱਸਦੇ ਹਾਂ ਕਿ ਕਿਸੇ ਲੈਂਡ-ਲਾੱਰਡ ਇਨਸਾਨ ਦਾ ਇੱਕ ਨੌਕਰ ਸੀ ਉਹ ਘਰੋਂ ਖਾਣਾ ਲੈ ਕੇ ਆਉਂਦਾ ਸੀ। ਟੋਕਰਾ ਸਿਰ ’ਤੇ ਹੁੰਦਾ ਸੀ ਅਤੇ ਰੋਟੀ ਤੇ ਸਾਰਾ ਸਮਾਨ ਉਸ ਵਿੱਚ ਰੱਖਿਆ ਹੁੰਦਾ ਸੀ।
ਉਹ ਵਿਚਾਰਾ ਪੈਦਲ ਚੱਲ ਕੇ ਚਾਰ ਕਿਲੋਮੀਟਰ ਜਾਂਦਾ ਅਤੇ ਉੱਥੇ ਉੱਚੇ-ਘਰਾਣੇ ਵਾਲਾ ਉਹ ਲਾਹ ਲੈਂਦਾ। ਹੁਣ ਰੋਟੀ ਖਾਣ ਦਾ ਜਦੋਂ ਸਮਾਂ ਆਉਂਦਾ ਤਾਂ ਕਹਿੰਦਾ ਕਿ ਭਾਈ, ਤੂੰ, ਥੋੜ੍ਹਾ ਦੂਰ ਬੈਠ। ਤਾਂ ਬੜੀ ਹੈਰਾਨੀ ਦੀ ਗੱਲ ਹੁੰਦੀ। ਕਿ? ਕਹਿੰਦਾ ਕਿ ਜੇਕਰ ਹੱਥ ਲਗਾ ਦਿੱਤਾ ਤਾਂ ਸਾਰਾ ਖਾਣਾ ਹੀ ਖਰਾਬ, ਭਿ੍ਰਸ਼ਟ ਹੋ ਜਾਵੇਗਾ। ਇੱਕ ਪਾਣੀ ਦੀ ਡਿੱਗੀ ਸੀ। ਆਸ-ਪਾਸ ਦੇ ਭਾਈ ਉਸ ਦੇ ਸਿਰ ’ਤੇ ਘੜਾ ਰੱਖ ਦਿੰਦੇ ਸਨ। ਘੜਾ ਉਸ ਦੇ ਸਿਰ ’ਤੇ ਰੱਖਿਆ ਹੈ, ਪਾਣੀ ’ਤੇ ਹੱਥ ਉਸ ਦੇ ਲੱਗੇ ਹੋਏ ਹਨ, ਪਰ ਪਾਣੀ ਕੱਢਦੇ ਸਮੇਂ ਕਹਿੰਦਾ ਹੈ ਕਿ ਨਾ ਤੂੰ ਪਿੱਛੇ ਹੋ ਜਾ, ਤੂੰ ਹੱਥ ਨਾ ਲਾਈਂ, ਹੈ ਨਾ ਦੋਗਲੀ ਨੀਤੀ। ਨਹਿਰ ਪੁੱਟ ਕੇ ਪਾਣੀ ਲਿਆਉਂਦੇ ਹਨ ਵਿਚਾਰੇ ਉਹ ਲੋਕ ਜਿਨ੍ਹਾਂ ਨੂੰ ਇਨਸਾਨ ਛੋਟੇ ਲੋਕ ਕਹਿੰਦੇ ਹਨ ਪਰ ਅਸੀਂ ਤਾਂ ਸਾਰਿਆਂ ਨੂੰ ਇੱਕ ਮਾਲਕ ਦੀ ਔਲਾਦ ਹੀ ਮੰਨਦੇ ਹਾਂ।
ਤਾਂ ਉਹ ਹੀ ਨਹਿਰ ਪੁੱਟ ਕੇ ਪਾਣੀ ਲਿਆਉਂਦੇ ਹਨ ਅਤੇ ਡਿੱਗੀ ਵਿੱਚ ਪਾਣੀ ਭਰਦੇ ਤਾਂ ਉਸ ਵਿੱਚ ਪੈਰ ਮਾਰਦੇ ਸਨ। ਕਿਉਂਕਿ ਕੋਈ ਫੂਸ ਵਗੈਰਾ ਅੜ ਜਾਂਦਾ ਤਾਂ ਪੈਰ ਮਾਰ ਕੇ ਉਸ ਨੂੰ ਕੱਢਦੇ ਸਨ। ਉਸ ਵਿੱਚ ਉਨ੍ਹਾਂ ਦੇ ਪੈਰ ਧੋ-ਧੋ ਕੇ ਪਾਣੀ ਡਿੱਗ ਰਿਹਾ ਹੈ ਅਤੇ ਖੇਤਾਂ ਵਿੱਚ ਜਦੋਂ ਬੀਜ ਬੀਜਿਆ ਜਾਂਦਾ, ਹੁਣ ਤਾਂ ਮਸ਼ੀਨਾਂ ਆ ਗਈਆਂ ਹਨ, ਪਰ ਪਹਿਲਾਂ ਮਲ-ਮਲ ਕੇ, ਸਾਰਾ ਸਮਾਨ ਉਨ੍ਹਾਂ ਦੇ ਹੱਥੀਂ ਜਾਂਦਾ ਸੀ ਅਤੇ ਅੱਜ ਵੀ ਮਸ਼ੀਨਾਂ ਵਿੱਚ ਹੱਥ ਉਹ ਹੀ ਮਾਰਦੇ ਹਨ ਕਿਉਂਕਿ ਖਾਦ, ਸਪਰੇਅ ਵਗੈਰਾ ਲੱਗੀ ਹੁੰਦੀ ਹੈ, ਬਾਈਚਾਂਸ ਚੜ੍ਹ ਜਾਵੇ, ਉਨ੍ਹਾਂ ਨੂੰ ਤਾਂ ਬੇਸ਼ੱਕ ਚੜ੍ਹ ਜਾਵੇ, ਉਨ੍ਹਾਂ ਨੂੰ ਆਦਮੀ ਨਹੀਂ ਸਮਝਦਾ। ਉਦੋਂ ਤਾਂ ਉਨ੍ਹਾਂ ਨੂੰ ਅੱਗੇ ਕਰ ਦਿੰਦਾ ਹੈ ਕਿ ਤੂੰ ਕਰ। ਰਾਤ ਨੂੰ ਖੇਤ ਵਿੱਚ ਪਾਣੀ ਲਗਾਉਣਾ ਹੁੰਦਾ ਹੈ, ਸੱਪ ਦੀਆਂ ਖੁੱਡਾਂ ਹਨ, ਪਾਣੀ ਵੀ ਤੂੰ ਹੀ ਲਗਾ, ਸਪਰੇਅ ਵੀ ਤੂੰ ਹੀ ਕਰ, ਫਸਲ ਵੱਢੇ ਵੀ ਉਹੀ, ਕੱਢੇ ਵੀ ਉਹੀ, ਵੱਡੇ-ਵੱਡੇ ਘਰਾਂ ਵਿੱਚ ਜੋ ਆਟਾ ਵੀ ਪਿਸਵਾ ਕੇ ਉਹੀ ਲਿਆਉਂਦੇ ਹਨ, ਪਰ ਜਦੋਂ ਰੋਟੀ ਬਣ ਗਈ ਤਾਂ ਕਹਿੰਦਾ ਹੈ ਕਿ ਹੱਥ ਨਾ ਲਾਈਂ। ਹੈ ਨਾ ਕਮਾਲ ਦੀ ਗੱਲ, ਦੋਗਲੀ ਨੀਤੀ! ਸਭ ਕੁਝ ਉਨ੍ਹਾਂ ਤੋਂ ਕਰਵਾ ਲਿਆ ਅਤੇ ਬਾਅਦ ਵਿੱਚ ਕਹਿੰਦਾ ਹੈ ਕਿ ਹੱਥ ਨਾ ਲਾਓ। ਕਿੰਨਾ ਅਜੀਬੋ-ਗਰੀਬ ਮਾਮਲਾ ਹੈ। ਤਾਂ ਇਹ ਜਾਤ-ਪਾਤ ਦਾ ਨਸ਼ਾ ਹੈ।
ਅੱਗੇ ਆਇਆ ਕਿ ‘ਕਿਸੇ ਗੱਲ ਦਾ ਨਸ਼ਾ।’ ਕਿਸੇ ਨੂੰ ਇਹ ਹੁੰਦਾ ਹੈ ਕਿ ਮੇਰੇ ਵਿੱਚ ਇਹ ਗੁਣ ਹੈ ਜੋ ਦੂਜਿਆਂ ਵਿੱਚ ਨਹੀਂ ਹੈ ਜਾਂ ਮੈਨੂੰ ਇਹ ਗੁਪਤ ਗੱਲ ਪਤਾ ਹੈ, ਉਸ ਦਾ ਨਸ਼ਾ ਛਾਇਆ ਰਹਿੰਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ, ਮੈ ਉਹ ਕਰ ਸਕਦਾ ਹੈ ਤਾਂ ਉਸ ਦਾ ਨਸ਼ਾ ਚੜਿ੍ਹਆ ਰਹਿੰਦਾ ਹੈ। ‘ਗੁਣ, ਰਾਜ ਦਾ ਨਸ਼ਾ’ ਕਿਸੇ ਨੂੰ ਰਾਜ-ਪਹੁੰਚ ਦਾ ਨਸ਼ਾ ਹੁੰਦਾ ਹੈ। ਉਹ ਪਿੰਡ ਵਾਲਿਆਂ ਨੂੰ ਹਿੱਲਣ ਨਹੀਂ ਦਿੰਦਾ। ਕਹਿੰਦਾ ਹੈ ਕਿ ਤੈਨੂੰ ਪਤਾ ਨਹੀਂ ਮੇਰੇ ਹੱਥ ਕਿੰਨੇ ਲੰਮੇ ਹਨ! ਕਿ ਮੇਰੀ ਉਪਰ ਤੱਕ ਪਹੁੰਚ ਹੈ। ਮੇਰੇ ਜਾਣਨ ਵਾਲੇ ਬਹੁਤ ਹਨ। ਮੇਰੇ ਸਾਹਮਣੇ ਖੰਘਣ ਦੀ ਜ਼ੁੱਰਅਤ ਨਹੀਂ ਕਿਸੇ ਦੀ! ਤਾਂ ਵਾਕਿਆਈ ਲੋਕ ਡਰਦੇ ਹਨ ਕਿ ਪਤਾ ਨਹੀਂ ਭਾਈ ਇਹ ਕੀ ਕਰਵਾ ਦੇਵੇ। ਤਾਂ ਇਸ ਤਰ੍ਹਾਂ ਨਾਲ ਇਹ ਨਸ਼ੇ ਇਨਸਾਨ ਨੂੰ ਲੈ ਕੇ ਬੈਠ ਜਾਂਦੇ ਹਨ ਅਤੇ ਇਨ੍ਹਾਂ ਦੇ ਆਦੀ ਹੋ ਕੇ ਲੋਕ ਸਾਰੀ-ਸਾਰੀ ਉਮਰ ਇਨ੍ਹਾਂ ਵਿੱਚ ਗਵਾ ਦਿੰਦੇ ਹਨ ਅਤੇ ਭਗਵਾਨ ਵੱਲ ਧਿਆਨ ਨਹੀਂ ਦਿੰਦੇ। ਤਾਂ ਇਸ ਬਾਰੇ ਲਿਖਿਆ, ਦੱਸਿਆ ਹੈ।
‘ਮਦ ਤੋ ਬਹੁਤ ਭਾਤ ਕਾ, ਕਾਹੇ ਨਾ ਜਾਨੇ ਕੋਇ।’ਤਨ ਮਦ, ਮਨ ਮਦ ਜਾਤ ਮਦ, ਮਾਇਆ ਮਦ ਸਭ ਲੋਏ।।
ਅੱਗੇ ਫਿਰ ਨਸ਼ਿਆਂ ਦੀ ਚਰਚਾ ਹੈ-
‘ਇਤਨੇ ਨਸ਼ੇ ਜਬ ਛੋੜੇ, ਤਬ ਸੁਨੇ ਅਨਹਦ ਧੁਨਕਾਰ।
ਅਫੀਮ-ਸ਼ਰਾਬ, ਕਰੇਂ ਹੈਂ ਖਰਾਬ, ਛੋੜ ਦੇ ਇਨਕੋ ਕਰਕੇ ਵਿਚਾਰ।
ਯੇ ਕਬੀਰ ਜੀ ਕਹੇਂ, ਗਰ ਇਨਸੇ ਬਚੇਂ ਕਭੀ ਦੁਖ ਨਾ ਸਹੇਂ।’
ਤਾਂ ਇਹ ਨਸ਼ੇ ਤਾਂ ਛੱਡਣੇ ਹੀ ਹਨ, ਦੁਨਿਆਵੀ ਨਸ਼ੇ ਵੀ ਛੱਡ ਦਿਓ, ਮਾਲਕ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂ ਹੋ ਸਕਦਾ ਹੈ ਕਿ ਮਿੰਟਾਂ ਵਿੱਚ ਧਿਆਨ ਲੱਗਣਾ ਸ਼ੁਰੂ ਹੋ ਜਾਵੇ। ਇਨ੍ਹਾਂ ਨੂੰ ਛੱਡਣ ਲਈ ਸਿਮਰਨ ਕਾਫ਼ੀ ਸਮੇਂ ਤੱਕ ਕਰਨਾ ਪਵੇਗਾ, ਆਪਣੇ ਮਨ ਨਾਲ ਲੜਨਾ ਪਵੇਗਾ। ਜੋ ਇਹ ਬੁਰਾਈਆਂ ਦਿੰਦਾ ਹੈ, ਜੋ ਅੰਦਰ ਇਹ ਭਾਵਨਾ ਭਰਦਾ ਹੈ, ਤਾਂ ਉਸ ਦੇ ਲਈ ਸਿਮਰਨ ਜ਼ਿਆਦਾ ਕਰਨਾ ਪੈਂਦਾ ਹੈ। ਇਹ ਨਸ਼ੇ ਛੱਡੋ, ਇਹ ਬੁਰਾਈਆਂ ਛੱਡੋ ਤਾਂ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਸਕਦੇ ਹੋ, ਉਸ ਦੀ ਦਇਆ-ਦਿ੍ਰਸ਼ਟੀ ਤੁਹਾਡੇ ’ਤੇ ਵਰ੍ਹ ਸਕਦੀ ਹੈ। ਇਸ ਬਾਰੇ ਫਿਰ ਲਿਖਿਆ ਹੈ:-
ਭਾਂਗ, ਤੰਬਾਕੂ, ਸੂਥਰਾ,
ਅਫ਼ੀਮ ਔਰ ਸ਼ਰਾਬ।
ਕਹੇ ਕਬੀਰ ਇਨਕੋ ਤਜੈ,
ਤਬ ਪਾਵੈ ਦੀਦਾਰ।।
ਵਿਦਿਆ ਮਦ ਔਰ ਗੁਣ ਮਦ,
ਰਾਜ ਮਦ ਉਨਮਾਦ।
ਇਤਨੇ ਮਦ ਕੋ ਰੱਦ ਕਰੇ,
ਤਬ ਪਾਵੈ ਅਨਹਦ।।
ਏਨੇ ਨਸ਼ੇ ਛੱਡੇ ਅਤੇ ਕੋਈ ਵਾਹ-ਵਾਹ ਕਰ ਦੇਵੇ ਤਾਂ ਖੁਦੀ ਆ ਜਾਂਦੀ ਹੈ। ਇਨਸਾਨ ਨੂੰ ਲੱਗਦਾ ਹੈ ਕਿ ਮੈਂ ਤਾਂ ਕੁਝ ਹੋਰ ਹੀ ਹਾਂ। ਹੰਕਾਰ ਨਹੀਂ ਆਉਣਾ ਚਾਹੀਦਾ, ਖੁਦੀ ਨਹੀਂ ਆਉਣੀ ਚਾਹੀਦੀ। ਹੰਕਾਰ ਜਿੱਥੇ ਹੈ, ਉੱਥੇ ਈਸ਼ਵਰ ਦਾ ਪ੍ਰੇਮ ਨਹੀਂ ਰੁਕਦਾ। ਕਬੀਰ ਜੀ ਦੇ ਇਹ ਬਚਨ ਹਨ, ‘ਚਾਖਾ ਚਾਹੇ ਪ੍ਰੇਮ ਰਸ, ਰਾਖਾ ਚਾਹੇ ਮਾਨ। ਏਕ ਮਿਆਨ ਮੇਂ ਦੋ ਖੜਗ, ਦੇੇਖਾ ਸੁਨਾ ਨਾ ਕਾਨ।।’ ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿੰਦੀਆਂ ਉਵੇਂ ਹੀ ਇੱਕ ਸਰੀਰ ਵਿੱਚ ਝੂਠਾ ਹੰਕਾਰ ਅਤੇ ਮਾਲਕ ਦਾ ਪ੍ਰੇਮ ਇਕੱਠੇ ਨਹੀਂ ਰਹਿ ਸਕਦੇ। ਜੇਕਰ ਤੁਸੀਂ ਪ੍ਰਭੂ ਦਾ ਪ੍ਰੇਮ ਪਾਉਣਾ ਚਾਹੁੰਦੇ ਹੋ ਤਾਂ ਹੰਕਾਰ ਨੂੰ ਤਿਆਗ ਦਿਓ। ਇਸ ਤੋਂ ਆਪਣੇ ਆਪ ਪਿੱਛਾ ਨਹੀਂ ਛੁੱਟੇਗਾ। ਈਸ਼ਵਰ ਦੇ ਨਾਮ ਦੁਆਰਾ ਹੀ ਇਸ ਤੋਂ ਖਹਿੜਾ ਛੁੱਟ ਸਕਦਾ ਹੈ। ਰੂਹਾਨੀਅਤ ਵਿੱਚ ਸਾਡੇ ਧਰਮਾਂ ਵਿੱਚ ਇਹੀ ਸਿਖਾਇਆ ਗਿਆ ਹੈ ਕਿ ਜਿੰਨਾ ਤੁਸੀਂ ਝੁਕ ਕੇ ਚੱਲੋਗੇ, ਓਨਾ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕੋਗੇ। ਤਾਂ ਅੱਗੇ ਆਇਆ:-
‘ਭੋਲੇ-ਭਾਲੇ, ਪ੍ਰੇਮ ਪਿਆਲੇ, ਮਾਲਕ ਕੀ ਨਜ਼ਰੋਂ ਸੇ ਪੀ ਜਾਤੇ ਹੈਂ।
ਅਕਲ-ਇਲਮ, ਭੂਲ ਜਾਤੇ, ਸਭ ਬੰਧਨੋਂ ਸੇ ਛੂਟ ਜਾਤੇ ਹੈਂ।
ਬਨ ਜਾਤੇ ਹੈਂ ਨਾਦਾਨ, ਕਰ ਸਕੇਂ ਨਾ ਬਿਆਨ ਇਸ ਪ੍ਰੇਮ ਕੀ ਜ਼ੁਬਾਨ।’
ਭਾਈ! ਭੋਲ਼ੇ-ਭਾਲ਼ੇ, ਪ੍ਰੇਮ ਪਿਆਲੇ, ਮਾਲਕ ਦੀਆਂ ਨਜ਼ਰਾਂ ਤੋਂ ਪੀ ਜਾਂਦੇ ਹਨ। ਜਿਨ੍ਹਾਂ ਨੂੰ ਦੁਨੀਆਂ ਵਾਲੇ ਭੋਲ਼ਾ ਕਹਿੰਦੇ ਹਨ, ਜਾਂ ਇਹ ਕਹੋ ਕਿ ਜਿਨ੍ਹਾਂ ਨੂੰ ਠੱਗੀ ਮਾਰਨ ਦਾ, ਦੁਨੀਆਂ ਵਿੱਚ ਨੋਟ ਕਮਾਉਣ ਦਾ, ਮੇਜ ਦੇ ਹੇਠੋਂ ਜਾਂ ਖੱਬਿਓਂ-ਸੱਜਿਓਂ ਲੈਣ ਦਾ ਤਰੀਕਾ ਨਹੀਂ ਆਉਂਦਾ ਉਨ੍ਹਾਂ ਨੂੰ ਭੋਲ਼ਾ ਕਿਹਾ ਜਾਂਦਾ ਹੈ ਅਤੇ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਜਿਨ੍ਹਾਂ ਨੂੰ ਗਿਆਨ ਘੱਟ ਹੁੰਦਾ ਹੈ, ਉਨ੍ਹਾਂ ਨੂੰ ਭੋਲ਼ਾ ਕਿਹਾ ਜਾਂਦਾ ਹੈ। ਤਾਂ ਅਜਿਹੇ ਲੋਕ ਜਦੋਂ ਮਾਲਕ ਦੇ ਨਾਮ ਨਾਲ ਜੁੜਦੇ ਹਨ ਤਾਂ ਬਹੁਤ ਜਲਦੀ ਉਹ ਮਾਲਕ ਦੀ ਦਇਆ-ਮਿਹਰ ਨੂੰ ਪਾ ਜਾਂਦੇ ਹਨ ਅਤੇ ਅਕਲ-ਚਤੁਰਾਈ ਵਾਲੇ ਦੇਖਦੇ ਰਹਿ ਜਾਂਦੇ ਹਨ। ਕਿਉਂਕਿ ਅਕਲ ਉੱਥੇ ਨਹੀਂ ਪਹੁੰਚ ਸਕਦੀ। ਉੱਥੇ ਤਾਂ ਨਿਮਰਤਾ, ਦੀਨਤਾ ਨਾਲ ਅਤੇ ਆਤਮਿਕ ਤਰੰਗਾਂ ਦੁਆਰਾ ਪਹੁੰਚਿਆ ਜਾਂਦਾ ਹੈ। ਅਕਲ ਤਾਂ ਅਜਿਹੇ-ਅਜਿਹੇ ਸਵਾਲਾਤ ਖੜ੍ਹੇ ਕਰ ਦਿੰਦੀ ਹੈ
ਜਿਵੇਂ ਕਈ ਸੱਜਣਾਂ ਨੇ ਅਜਿਹਾ ਵੀ ਕਿਹਾ, ਅਸੀਂ ਕਹਿੰਦੇ ਹਾਂ ਕਿ ਜ਼ਰੂਰ ਪੁੱਛਣਾ ਚਾਹੀਦਾ ਹੈ, ਸੱਚਾ ਸੌਦਾ ਵਿੱਚ ਜਿੰਨੇ ਵੀ ਗੁਰੂ ਹੋਏ ਤਾਂ ਉਨ੍ਹਾਂ ਨੇ ਇਹੀ ਦੱਸਿਆ ਕਿ ਸਭ ਨਾਲ ਦੀਨਤਾ, ਨਿਮਰਤਾ ਰੱਖੋ, ਪ੍ਰੇਮ ਕਰੋ। ਕਹਿੰਦੇ, ਗੁਰੂ ਜੀ! ਇਹ ਦੇਖਣ ਵਿੱਚ ਮਿਲਦਾ ਹੈ ਕਿ ਉਨ੍ਹਾਂ ਦੇ ਜੋ ਪਰਿਵਾਰ ਵਾਲੇ ਹਨ ਉਹ ਚੰਗੇ ਕੱਪੜੇ ਪਹਿਨਦੇ ਹਨ, ਚੰਗੀਆਂ ਗੱਡੀਆਂ ਵਿੱਚ ਚੜ੍ਹਦੇ ਹਨ, ਐਸ਼ੋ-ਆਰਾਮ ਲੁੱਟਦੇ ਹਨ। ਅਜਿਹਾ ਕਿਉਂ? ਇਸ ਦਾ ਜਵਾਬ ਇਹ ਦੇ ਰਹੇ ਹਾਂ ਕਿ ਭਾਵੇਂ ਉਹ ਇਸ ਬਾਡੀ ਨਾਲ ਸਬੰਧਿਤ ਪਰਿਵਾਰ ਹਨ, ਭਾਵੇਂ ਬੇਪਰਵਾਹ ਜੀ ਦੀ ਬਾਡੀ ਨਾਲ ਸਬੰਧਿਤ ਪਰਿਵਾਰ ਹਨ। ਫ਼ਕੀਰ ਤਾਂ ਕੇਵਲ ਖੁਦ ਹੀ ਫ਼ਕੀਰ ਹੁੰਦਾ ਹੈ, ਉਸ ਦਾ ਹੁਕਮ ਸਾਰੇ ਪਰਿਵਾਰ ਨੂੰ ਫ਼ਕੀਰ ਬਣਾਉਣਾ ਨਹੀਂ ਹੁੰਦਾ। ਗੁਰੂ ਜਦੋਂ ਨਿਵਾਜ਼ਦਾ ਹੈ ਉਸ ਨੂੰ ਨਿਵਾਜ਼ਦਾ ਹੈ, ਨਾ ਕਿ ਉਸ ਦੇ ਪਰਿਵਾਰ ਨੂੰ ਫ਼ਕੀਰ ਬਣਾਉੁੁਂਦਾ ਹੈ।
ਕਦੇ ਵੀ ਰੂਹਾਨੀ ਸੰਤ ਆਪਣੇ ਸਾਰੇ ਪਰਿਵਾਰ ਨੂੰ ਫ਼ਕੀਰ ਨਹੀਂ ਬਣਾਉਂਦੇ। ਉਨ੍ਹਾਂ ਨੂੰ ਘਰ-ਗ੍ਰਹਿਸਥ ਵਿੱਚ, ਜਿਵੇਂ ਆਮ ਦੁਨੀਆ ਜਿਉਂਦੀ ਹੈ, ਜਿਉਣ ਦੀ ਪੂਰੀ-ਪੂਰੀ ਅਜ਼ਾਦੀ ਹੁੰਦੀ ਹੈ, ਰਹਿਣ ਦਾ ਹੱਕ ਹੰੁਦਾ ਹੈ। ਉਹ ਜਿਵੇਂ ਵੀ ਰਹਿਣ ਰਹਿ ਸਕਦੇ ਹਨ। ਰਹੀ ਗੱਲ ਉਨ੍ਹਾਂ ਦੇ ਕੋਲ ਗੱਡੀਆਂ ਹਨ ਜਾਂ ਇਹ ਐਸ਼ੋ-ਆਰਾਮ ਕਿਉਂ ਕਰਦੇ ਹਨ ਤਾਂ ਇਸ ਦਾ ਜਵਾਬ ਇਹ ਹੈ ਕਿ ਇਹ ਸਾਰੀ ਆਪਣੀ ਜੱਦੀ-ਜਾਇਦਾਦ ਨਾਲ ਹੈ। ਠੱਗੀ ਨਹੀਂ ਮਾਰੀ, ਕਿਸੇ ਨਾਲ ਬੇਈਮਾਨੀ ਨਹੀਂ ਕੀਤੀ। ਸਾਰਿਆਂ ਕੋਲ ਆਪਣੀ-ਆਪਣੀ ਜ਼ਮੀਨ ਹੈ ਅਤੇ ਜੱਦੀ ਜਾਇਦਾਦ ਹੈ ਆਪਣੇ ਬਜ਼ੁਰਗਾਂ ਦੀ। ਕਿਸੇ ਤੋਂ ਲੁੱਟ ਕੇ ਜਾਂ ਗੱਦੀ ’ਤੇ ਆਉਣ ਤੋਂ ਬਾਅਦ ਉਸ ਵਿੱਚ ਕੋਈ ਅਰਬਾਂ ਗੁਣਾ ਵਾਧਾ ਨਹੀਂ ਕੀਤਾ ਗਿਆ। ਕੋਈ ਵੀ ਜਾ ਕੇ ਚੈੱਕ ਕਰ ਸਕਦਾ ਹੈ, ਚੰਗੀ ਤਰ੍ਹਾਂ ਨਾਲ ਸੰਤੁਸ਼ਟੀ ਕਰ ਸਕਦਾ ਹੈ। ਉਸ ਜਾਇਦਾਦ ਦੀ ਆਮਦਨ ਆਉਂਦੀ ਹੈ।
ਮਿਹਨਤ ਕਰਦੇ ਹਨ, ਕੋਈ ਫ਼ਜ਼ੂਲ ਖਰਚਾ ਨਹੀਂ ਕਰਦੇ। ਕਿਉਂਕਿ ਸੰਤ, ਪੀਰ-ਫ਼ਕੀਰ ਦੇ ਪਰਿਵਾਰ ਨਾਲ ਹੁੰਦੇ ਹਨ, ਤਾਂ ਗੁਣ ਤਾਂ ਉਨ੍ਹਾਂ ਵਾਲੇ ਉਨ੍ਹਾਂ ਵਿੱਚ ਹੁੰਦੇ ਹੀ ਹਨ। ਉਹ ਫ਼ਜ਼ੂਲ ਖਰਚਾ ਨਹੀਂ ਕਰਦੇ। ਜੇਕਰ ਉਹ ਐਸ਼ੋ-ਅਰਾਮ ਲੈਂਦੇ ਹਨ, ਗੱਡੀ ਵਿੱਚ ਬੈਠ ਗਏ, ਇਹ ਆਪਣੀ ਜ਼ਮੀਨ-ਜਾਇਦਾਦ ਦੀ ਆਮਦਨੀ ਨਾਲ ਹੈ, ਕਿਸੇ ਤੋਂ ਮੰਗ ਕੇ ਨਹੀਂ ਲਿਆ, ਕਿਸੇ ਦਾ ਹੱਕ ਨਹੀਂ ਮਾਰਿਆ ਅਤੇ ਆਸ਼ਰਮ ਦਾ ਇੱਕ ਵੀ ਨਵਾਂ ਪੈਸਾ ਕਦੇ ਲਿਆ ਹੋੋਵੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਆਪਣੀ ਜ਼ਮੀਨ-ਜਾਇਦਾਦ ਨਾਲ, ਆਪਣੇ ਬਿਜ਼ਨਸ-ਵਪਾਰ ਨਾਲ, ਆਪਣੇ ਕਾਰੋਬਾਰ ਨਾਲ ਉਹ ਜੇਕਰ ਕੁਝ ਬਣਾਉਂਦੇ ਹਨ ਤਾਂ ਇਸ ਨੂੰ ਗਲਤ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ। ਹਾਂ, ਜਵਾਬ ਤੁਹਾਨੂੰ ਦੇ ਰਹੇ ਹਾਂ ਕਿ ਇਹ ਹਕੀਕਤ ਹੈ।
ਇੱਥੇ ਇਹ ਵੀ ਸੱਚਾਈ ਬਿਆਨ ਕਰਨੀ ਚਾਹਾਂਗੇ ਕਿ ਜਦੋਂ ਸੱਚੇ ਮੁਰਸ਼ਿਦੇ-ਕਾਮਲ ਨੇ ਆਪਣੀ ਦਇਆ-ਮਿਹਰ, ਰਹਿਮਤ ਨਾਲ ਇਸ ਦਾਸ ਨੂੰ ਨਿਵਾਜ਼ਿਆ ਤਾਂ ਇਹ ਚਰਚਾ ਹੋਈ, ਪਰਿਵਾਰ ਵਾਲੇ ਆਉਂਦੇ, ਜਿਵੇਂ ਸਾਧ-ਸੰਗਤ ਬੈਠੀ ਹੁੰਦੀ ਸੀ। ਸਾਡਾ ਉਨ੍ਹਾਂ ਨਾਲ ਕੋਈ ਲੈਣ-ਦੇਣ ਨਹੀਂ ਸੀ। ਪੰਜ-ਛੇ ਮਹੀਨੇ ਗੁਜ਼ਰ ਗਏ, ਕੋਈ ਚਰਚਾ ਪਰਿਵਾਰ ਵਾਲਿਆਂ ਨਾਲ ਨਹੀਂ ਹੁੰਦੀ ਸੀ। ਉਦੋਂ ਸੱਚੇ ਮੁਰਸ਼ਿਦੇ-ਕਾਮਲ ਦੇ ਕੋਲ ਸੇਵਾਦਾਰ ਹੁੰਦੇ, ਉਨ੍ਹਾਂ ਨੇ ਜਾ ਕੇ ਅਰਜ਼ ਕੀਤੀ, ਕਿ ਬਹੁਤ ਛੋਟੇ ਬੱਚੇ ਹਨ ਸੰਤ ਜੀ ਦੇ। ਇਹ ਨਾਂਅ (ਸੰਤ ਜੀ) ਗੁਫ਼ਾ ਵਿੱਚ ਸੱਚੇ ਮੁਰਸ਼ਿਦੇ-ਕਾਮਲ ਆਮ ਪੁਕਾਰਿਆ ਕਰਦੇ। ਸੰਤ ਉਨ੍ਹਾਂ ਦਾ ਹੀ ਦਿੱਤਾ ਹੋਇਆ ਇਹ ਨਾਂਅ ਹੈ।
ਉਨ੍ਹਾਂ ਨੇ ਕਿਹਾ ਕਿ ਸੰਤ ਜੀ ਦਾ ਜੋ ਪਰਿਵਾਰ ਆਉਂਦਾ ਹੈ, ਉਨ੍ਹਾਂ ਨੂੰ ਇਹ ਬੁਲਾਉਂਦੇ ਤੱਕ ਨਹੀਂ, ਉਨ੍ਹਾਂ ਨਾਲ ਬੋਲਦੇ ਤੱਕ ਨਹੀਂ। ਤਾਂ ਸੱਚੇ ਮੁਰਸ਼ਿਦੇ-ਕਾਮਲ ਨੇ ਸਾਨੂੰ ਆਪਣੇ ਕੋਲ ਬੁਲਾਇਆ ਅਤੇ ਇਹ ਬਚਨ ਕੀਤੇ, ਫ਼ਰਮਾਇਆ ਕਿ ਤੁਸੀਂ ਮਿਲਿਆ ਕਰੋ। ਤਾਂ ਅਸੀਂ ਕਿਹਾ, ‘ਸਤਿਗੁਰੂ ਜੀ! ਆਪ ਜੀ ਨੇ ਰਹਿਮਤ ਕੀਤੀ, ਆਪ ਦੇ ਕੋਲ ਆ ਗਏ। ਆਪ ਜਾਣੋ ਆਪ ਦਾ ਕੰਮ ਜਾਣੇ।’ ਤਾਂ ਕਹਿਣ ਲੱਗੇ ਕਿ ਅਸੀਂ ਗੁਰੂ ਦੇ ਨਾਤੇ ਤੁਹਾਨੂੰ ਕਹਿੰਦੇ ਹਾਂ ਕਿ ‘ਉਨ੍ਹਾਂ ਨੂੰ ਟਾਈਮ ਤੁਸੀਂ ਜ਼ਰੂਰ ਦੇਣਾ ਹੈ। ਦੁਨੀਆਂ ਕੁਝ ਵੀ ਕਹੇ, ਤੁਸੀਂ ਉਨ੍ਹਾਂ ਦੀ ਗੱਲ ਨੂੰ ਸੁਣਨਾ ਵੀ ਹੈ ਅਤੇ ਉਨ੍ਹਾਂ ਨਾਲ ਗੱਲ ਵੀ ਕਰਨੀ ਹੈ।’ ਤਾਂ ਇਸ ਲਈ ਕਈ ਵਾਰ ਜਦੋਂ ਉਹ ਆਉਂਦੇ ਹਨ ਤਾਂ ਉਨ੍ਹਾਂ ਨੂੰ ਮਿਲਦੇ ਹਾਂ, ਬੈਠਦੇ ਹਾਂ। ਪਰ ਕਈ ਵਾਰ ਕਿਸੇ ਦੇ ਅੰਦਰ, ਖਾਸ ਕਰਕੇ ਜੋ ਖਾਸ ਹੁੰਦੇ ਹਨ, ਉਨ੍ਹਾਂ ਦੇ ਅੰਦਰ ਇਹ ਅੜ ਜਾਂਦਾ ਹੈ, ਸਾਧ-ਸੰਗਤ ਨੂੰ ਤਾਂ ਕੋਈ ਮਤਲਬ ਨਹੀਂ ਹੁੰਦਾ, ਪਰ ਅਸੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ! ਇਹ ਸਾਡੇ ਗੁਰੂ-ਮੁਰਸ਼ਿਦੇ-ਕਾਮਲ ਦੇ ਬਚਨ ਹਨ।
ਇਹ ਜੋ ਬੇਪਰਵਾਹ ਜੀ ਦੇ ਪਰਿਵਾਰ ਆਉਂਦੇ ਹਨ, ਗਲੀਚੇ ਵਿਛਾਉਂਦੇ ਹਾਂ, ਇਹ ਸਾਡਾ ਫਰਜ਼ ਹੈ ਉਨ੍ਹਾਂ ਦੇ ਅਦਬ-ਸਤਿਕਾਰ ਲਈ ਹੈ, ਇਹ ਤਾਂ ਵਾਲ ਜਿੰਨਾ ਵੀ ਨਹੀਂ ਹੈ, ਸਤਿਗੁਰੂ ਜਾਣਦਾ ਹੈ, ਸਾਡੇ ਦਿਲੋ-ਦਿਮਾਗ ਵਿੱਚ ਇਨ੍ਹਾਂ ਦੇ ਪ੍ਰਤੀ ਕਿੰਨਾ ਅਦਬ ਹੈ, ਇਹ ਤਾਂ ਇੱਕ ਜ਼ਰਾ ਜਿੰਨਾ ਹੈ, ਨਾ-ਮਾਤਰ ਹੈ। ਤਾਂ ਭਾਈ! ਇਨ੍ਹਾਂ ਦੇ ਲਈ, ਪਰਿਵਾਰਾਂ ਲਈ ਬੇਪਰਵਾਹ ਜੀ ਸੱਚੇ ਮੁਰਸ਼ਿਦੇ-ਕਾਮਲ ਨੇ ਹੁਕਮ ਦਿੱਤਾ ਤਾਂ ਅਸੀਂ ਗੱਲਬਾਤ ਕਰਦੇ ਹਾਂ। ਜੋ ਜਿਸ ਦੇ ਲਈ ਹੁਕਮ ਹੈ ਉਸ ਨੂੰ ਉਹ ਹੁਕਮ ਮੰਨਣਾ ਹੀ ਪੈਂਦਾ ਹੈ। ਗੁਰੂ-ਮੁਰਸ਼ਿਦੇ-ਕਾਮਲ ਜੋ ਹੁਕਮ ਕਰਦੇ ਹਨ ਇੱਕ ਮੁਰੀਦ ਨੂੰ ਉਸ ’ਤੇ ਚੱਲਣਾ ਹੀ ਚਾਹੀਦਾ ਹੈ, ਭਾਵੇਂ ਕੋਈ ਵੀ ਹੁਕਮ ਹੋਵੇ। ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਹਰ ਹੁਕਮ ’ਤੇ ਚੱਲਿਆ ਜਾਵੇ, ਪਰ ਚਲਾਉਣ ਵਾਲੇ ਤਾਂ ਉਹੀ ਹਨ। ਹਿੰਮਤ ਇਨਸਾਨ ਕਰਦਾ ਹੈ।
ਇਹ ਕੁਝ ਅਜਿਹੇ ਸਵਾਲਾਤ ਸਨ ਜੋ ਸਾਡੇ ਕੋਲ ਲਿਖ ਕੇ ਆਏ ਸਨ। ਅਸੀਂ ਸੋਚਿਆ ਕਿ ਇੱਕ ਨੂੰ ਜਵਾਬ ਕਿਉਂ ਦੇਈਏ।ਲੁਕ ਕੇ ਜਵਾਬ ਤਾਂ ਉਹ ਦਿੰਦਾ ਹੈ ਜਿਸ ਦੇ ਅੰਦਰ ਕੋਈ ਚੋਰੀ ਹੋਵੇ ਜਾਂ ਕੋਈ ਬੇਈਮਾਨੀ ਕਰਦਾ ਹੋਵੇ। ਜੋ ਬਿਲਕੁਲ ਸੱਚਾ ਹੈ, ਹਰ ਜਗ੍ਹਾ ’ਤੇ ਸੱਚਾ ਹੈ ਤਾਂ ਉਹ ਝੂਠ ਕਿਉਂ ਬੋਲੇਗਾ। ਤਾਂ ਇਸ ਲਈ ਇਹ ਅੱਜ ਤੁਹਾਨੂੰ ਦੱਸਿਆ ਹੈ ਕਿ ਅਸਲੀਅਤ ਕੀ ਹੈ ਤਾਂ ਕਿ ਤੁਹਾਡੇ ਜ਼ਿਹਨ ਵਿੱਚ ਜੋ ਸਵਾਲ ਹਨ, ਜੋ ਉਥਲ-ਪੁਥਲ ਮੱਚ ਜਾਂਦੀ ਹੈ ਉਹ ਕਲੀਅਰ (ਸਾਫ਼) ਹੋ ਜਾਵੇ।
ਤਾਂ ਭਜਨ ਦੇ ਅਖੀਰ ਵਿੱਚ ਆਇਆ
‘ਮੀਰਾਂ ਕੋ ਜ਼ਹਿਰ ਦੀਆ, ਅੰਮ੍ਰਿਤ ਪਿਆਲਾ ਬਣ ਥਾ ਗਿਆ।
ਰਾਣਾ ਨੇ ਮਾਰਨੇ ਕੋ, ਨਾਗ ਪਿਟਾਰੀ ਬੰਦ ਕੀਆ।
ਬਨਾ ਸਾਂਪ ਕਾ ਵੋ ਹਾਰ, ਫਿਰ ਖੀਂਚੀ ਤਲਵਾਰ, ਪ੍ਰੇਮ ਆਗੇ ਗਿਆ ਹਾਰ।’
ਮੀਰਾਂ ਦੀ ਕਥਾ-ਕਹਾਣੀ ਤੁਹਾਡੇ ਸਾਹਮਣੇ ਹੈ। ਉਸ ਨੂੰ ਜ਼ਹਿਰ ਦਿੱਤਾ ਗਿਆ ਅਤੇ ਇਹ ਕਿਹਾ ਗਿਆ ਕਿ ਇਹ ਤੇਰੇ ਪ੍ਰਭੂ ਦਾ ਚਰਨ-ਅੰਮ੍ਰਿਤ ਹੈ। ਮੀਰਾਂ ਦੀ ਜੋ ਭਾਵਨਾ ਸੀ ਉਹ ਉਸ ਸਮੇਂ ਆਪਣੇ ਮਾਲਕ ਨੂੰ ਜਿਸ ਰੂਪ ਵਿੱਚ ਮੰਨਿਆ ਕਰਦੀ ਸੀ, ਭਾਵ ਉਸ ਮੂਰਤੀ ਵਿੱਚ ਸੀ। ਪੂਰੀ ਭਾਵਨਾ, ਪੂਰਾ ਖ਼ਿਆਲ ਉੱਥੇ। ਤਾਂ ਉਸ ਨੂੰ ਕਿਹਾ ਗਿਆ ਕਿ ਇਹ ਤੇਰੇ ਪ੍ਰਭੂ ਦਾ ਚਰਨ-ਅੰਮ੍ਰਿਤ ਹੈ, ਹਾਲਾਂਕਿ ਉਹ ਜ਼ਹਿਰ ਸੀ ਅਤੇ ਅਜਿਹਾ ਜ਼ਹਿਰ ਕਿ ਜਿਸ ਨੂੰ ਪੀਂਦੇ ਹੀ ਇਨਸਾਨ ਖਤਮ ਹੋ ਜਾਂਦਾ ਹੈ।ਤਾਂ ਉਸ ਨੇ ਕਿਹਾ ਕਿ ਧੰਨ-ਭਾਗ ਕਿ ਤੁਸੀਂ ਵੀ ਮਾਲਕ ਵੱਲ ਲੱਗ ਗਏ। ਕਿਉਂਕਿ ਭਗਤ ਦੇ ਨਾਲ ਛਲ-ਕਪਟ ਕਰਦਾ ਹੈ, ਛਲੀ-ਕਪਟੀ ਅਜਿਹਾ ਰੂਪ ਧਾਰਨ ਕਰੇ ਤਾਂ ਭਗਤ ਉਜਾਗਰ ਨਹੀਂ ਕਰਦਾ, ਇਹ ਨਹੀਂ ਹੈ ਕਿ ਮਾਲਕ ਉਸ ਨੂੰ ਅਹਿਸਾਸ ਨਹੀਂ ਕਰਵਾਉਂਦਾ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਉਹ ਮਾਲਕ ਦੀ ਰਜ਼ਾ ਵਿੱਚ ਹੁੰਦਾ ਹੈ। ਕਹਿੰਦੀ ਕਿ ਧੰਨ-ਭਾਗ, ਤੁਸੀਂ ਮਾਲਕ ਦੇ ਪਿਆਰੇ ਕਦੋਂ ਤੋਂ ਬਣ ਗਏ, ਕਮਾਲ ਹੋ ਗਈ।
ਪਹਿਲਾਂ ਤੁਹਾਡੇ ਚਰਨ ਛੂਹਾਂ, ਫਿਰ ਇਹ ਪਿਆਲਾ ਪੀਵਾਂਗੀ। ਤਾਂ ਉਹ ਜ਼ਹਿਰ ਦਾ ਪਿਆਲਾ ਲੈ ਲਿਆ ਅਤੇ ਆਪਣੇ ਮਾਲਕ-ਸਤਿਗੁਰੂ ਦਾ ਧਿਆਨ ਧਰਿਆ ਅਤੇ ਗਟਾਗਟ ਪੀ ਗਈ। ਉਸ ਪਿਆਲੇ ਨੇ ਉਸ ਦਾ ਵਾਲ ਵੀ ਵਿੰਙਾ ਨਹੀਂ ਕੀਤਾ। ਭਗਵਾਨ ਨੇ ਉਸ ਨੂੰ ਚੌਲ-ਰੋਟੀ ਨਹੀਂ ਬਣਾਇਆ ਬਲਕਿ ਉਹ ਅੰਮ੍ਰਿਤ-ਆਬੋਹਿਯਾਤ ਬਣਾ ਦਿੱਤਾ ਜੋ ਬਜ਼ਾਰ ਵਿੱਚ ਅਰਬਾਂ ਰੁਪਏ ਨਾਲ ਵੀ ਨਹੀਂ ਮਿਲਦਾ। ਤਾਂ ਅਜਿਹਾ ਮਾਲਕ ਦਾ ਪਿਆਰ, ਅਜਿਹੀ ਮੁਹੱਬਤ, ਫਿਰ ਜਦੋਂ ਦੇਖਿਆ ਕਿ ਇਹ ਤਾਂ ਮਰ ਹੀ ਨਹੀਂ ਰਹੀ, ਇਹ ਤਾਂ ਰਸਤੇ ’ਚੋਂ ਹਟ ਹੀ ਨਹੀਂ ਰਹੀ। ਰਸਤੇ ’ਚੋਂ ਹਟਾ ਕਿਉਂ ਰਹੇ ਸੀ? ਉਹ ਕਿਸੇ ਦਾ ਕੁਝ ਵਿਗਾੜਦੀ ਨਹੀਂ ਸੀ, ਪਰ ਉਸ ਦਾ ਗੁਰੂ ਦੁਨੀਆਂ ਦੀ ਨਜ਼ਰ ਵਿੱਚ ਸ਼ਾਇਦ ਛੋਟੀ ਜਾਤ ਦਾ ਮੰਨਿਆ ਜਾਂਦਾ ਸੀ। ਜਿੱਥੋਂ ਤੱਕ ਇਤਿਹਾਸ ਦੱਸਦਾ ਹੈ ਉਹ ਉਸ ਨਾਲ ਜੁੜੀ ਰਹੀ, ਉਸ ਦੇ ਪਿਆਰ ਵਿੱਚ ਬਿਲਕੁਲ ਮਸਤ ਹੋ ਗਈ ਜਾਂ ਫਿਰ ਦੂਜਾ ਕਾਰਨ ਸੀ ਕਿ ਰਾਜਘਰਾਨੇ ਦੀ ਹੁੰਦੇ ਹੋਏ ਵੀ ਨੱਚਦੀ ਰਹੀ, ਮੁਜਰਾ ਕਰਦੀ ਸੀ, ਸਤਿਸੰਗਾਂ ਵਿੱਚ ਜਾਂਦੀ ਸੀ। ਅਜਿਹਾ ਕਿਉਂ ਕਰਦੀ ਹੈ? ਇਹ ਤਾਂ ਆਪਣਾ ਨਾਂਅ ਬਦਨਾਮ ਕਰਦੀ ਹੈ। ਇਹ ਵਿਚਾਰੀ ਕਿਸੇ ਤੋਂ ਕੁਝ ਵੀ ਨਹੀਂ ਲੈਂਦੀ ਸੀ।
ਆਪਣੇ ਮਾਲਕ ਦੇ ਪਿਆਰ ਵਿੱਚ ਮਸਤ ਸੀ। ਉਸ ਨੂੰ ਰੋਕਣ ਲਈ ਫਿਰ ਇੱਕ ਸੱਪ ਪਿਟਾਰੀ ਵਿੱਚ ਬੰਦ ਕਰਕੇ ਦਿੱਤਾ ਗਿਆ ਕਿ ਲੈ ਮੀਰਾਂ, ਇਸ ਨਾਲ ਤੂੰ ਆਪਣੇ ਪ੍ਰਭੂ ਦਾ ਹਾਰ-ਸ਼ਿੰਗਾਰ ਕਰ। ਇਹ ਨੌਂ-ਲੱਖਾ ਹਾਰ ਹੈ। ਇਸ ਨੂੰ ਪਹਿਨ ਕੇ ਤੂੰ ਮੁਜ਼ਰਾ ਕਰ। ਤੇਰਾ ਮਾਲਕ ਤੇਰੇ ’ਤੇ ਬਹੁਤ ਖੁਸ਼ ਹੋਵੇਗਾ। ਫ਼ਿਰ ਖੁਸ਼ ਹੋਈ ਕਿ ਮੈਂ ਹੈਰਾਨ ਹਾਂ ਕਿ ਤੁਸੀਂ ਏਨੇ ਬਦਲ ਗਏ। ਲਿਆਓ ਮੈਂ ਹੁਣੇ ਇਸ ਨੂੰ ਤੁਹਾਡੇ ਸਾਹਮਣੇ ਪਹਿਨ ਲੈਂਦੀ ਹਾਂ। ਉਸ ਪਿਟਾਰੀ ਵਿੱਚ ਕੋਬਰਾ ਜੋ ਪੰਜ-ਸੱਤ ਸੈਕਿੰਡ ਹੀ ਲੈਂਦਾ ਆਦਮੀ ਨੂੰ ਉੱਪਰ ਪਹੰੁਚਾਉਣ ਵਿੱਚ। ਏਨਾ ਉਹ ਜ਼ਹਿਰੀਲਾ ਨਾਗ ਉਸ ਦੇ ਅੰਦਰ ਬੰਦ ਸੀ। ਤਾਂ ਉਹ ਮੀਰਾਂ ਨੂੰ ਦਿੱਤਾ ਗਿਆ। ਉਸ ਨੇ ਆਪਣੇ ਮਾਲਕ-ਸਤਿਗੁਰੂ-ਪਰਮਾਤਮਾ ਦਾ ਨਾਮ ਲਿਆ, ਪਟਾਰੀ ਖੋਲ੍ਹੀ, ਕੀ ਦੇਖਿਆ ਕਿ ਅਸਲ ਵਿੱਚ ਹੀ ਉਹ ਨੌਂ-ਲੱਖਾ ਹਾਰ ਸੀ ਅਤੇ ਉਸ ਨੂੰ ਗਲੇ ਵਿੱਚ ਪਹਿਨ ਕੇ ਮਸਤੀ ਵਿੱਚ ਨੱਚਣ ਲੱਗੀ, ਝੂੰਮਣ ਲੱਗੀ ਅਤੇ ਰਾਣਾ ਕ੍ਰੋਧ ਦੇ ਅੱਤ ਹੋ ਗਈ ਕਿ ਇਹ ਤਾਂ ਕਿਸੇ ਤਰ੍ਹਾਂ ਵੀ ਕਾਬੂ ਨਹੀਂ ਆਉਂਦੀ।
ਐਨਾ ਕੁਝ ਕਰ ਲਿਆ, ਐਨੇ ਇਸ ਨੂੰ ਮਾਰਨ ਦੇ ਯਤਨ ਕਰ ਲਏ, ਫਿਰ ਵੀ ਮਰਦੀ ਨਹੀਂ। ਉਸ ਨੇ ਉਸ ਨੂੰ ਮਾਰਨ ਲਈ ਤਲਵਾਰ ਖਿੱਚੀ ਤਾਂ ਹੱਥ ਬਰਫ਼ ਬਣ ਗਏ, ਜਾਮ ਹੋ ਗਏ। ਤਾਂ ਇਹ ਉਸ ਮਾਲਕ ਦੇ ਪ੍ਰੇਮ-ਪਿਆਰ, ਮੁਹੱਬਤ ਦੀ ਚਰਚਾ ਹੈ। ਸੰਸਾਰ ਵਿੱਚ ਜਿੰਨੇ ਵੀ ਇਨਸਾਨ ਹਨ ਉਹ ਉਸ ਮਾਲਕ ਦੇ ਪਿਆਰ-ਪ੍ਰੇਮ ਦੀ ਸ਼ਕਤੀ ਨੂੰ ਪਾ ਸਕਦੇ ਹਨ। ਈਸ਼ਵਰ ਨੇ ਤੁਹਾਨੂੰ ਦਿਮਾਗ ਦਿੱਤਾ ਹੈ, ਪਰ ਅਭਿਆਸ ਕਰਨਾ ਪਵੇਗਾ। ਜਿਵੇਂ ਉਹ ਆਪਣੇ ਮਾਲਕ ਲਈ ਬਾਵਲੀ ਸੀ, ਜਿਵੇਂ ਮੀਰਾਂ ਆਪਣੇ ਮਾਲਕ ਦੇ ਪਿਆਰ ਵਿੱਚ ਕਿਸੇ ਵੀ ਚੀਜ਼ ਨੂੰ ਨਜ਼ਰਾਂ ਹੇਠਾਂ ਲਿਆਉਂਦੀ ਹੀ ਨਹੀਂ ਸੀ, ਭਾਵ ਨਜ਼ਰ-ਅੰਦਾਜ਼ ਕਰ ਦਿੰਦੀ ਸੀ। ਬਸ, ਮਾਲਕ ਦੇ ਪਿਆਰ ਵਿੱਚ ਗੁਆਚੀ ਹੋਈ ਉਸੇ ਦੀ ਯਾਦ ਵਿੱਚ ਸਮਾਂ ਲਗਾਉਂਦੀ ਸੀ, ਜੇਕਰ ਏਨਾ ਨਹੀਂ ਤਾਂ ਤੁਸੀਂ ਘੰਟਾ ਸਵੇਰੇ-ਸ਼ਾਮ ਹੀ ਦੇ ਦਿਓ, ਬਾਕੀ ਸਮੇਂ ਵਿੱਚ ਮਾਲਕ ਦੇ ਦੱਸੇ ਗਏ ਚੰਗੇ-ਨੇਕ ਕਰਮ ਕਰੋ ਅਤੇ ਘੰਟਾ ਸਵੇਰੇ-ਸ਼ਾਮ ਉਸ ਦੀ ਯਾਦ ਵਿੱਚ ਤੜਫ਼ ਕੇ ਦੇਖੋ ਯਕੀਨਨ ਤੁਹਾਡੇ ’ਤੇ ਦਇਆ-ਮਿਹਰ, ਰਹਿਮਤ ਜ਼ਰੂਰ ਵਰਸੇਗੀ। ਕਬੀਰ ਜੀ ਨੇ ਲਿਖਿਆ ਹੈ:-
‘ਕਬੀਰ ਜਿਸੁ ਮਰਨੇ ਤੇ ਜਗੁ ਡਰੈ। ਮੇਰੇ ਮਨਿ ਆਨੰਦੁ।।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ।।’
ਜਿਸ ਤੋਂ (ਮੌਤ ਤੋਂ) ਦੁਨੀਆਂ ਡਰਦੀ ਹੈ, ਮੇਰੇ ਅੰਦਰ ਆਨੰਦ ਹੈ, ਕਿਉਂ? ਕਿਉਂਕਿ ਇੱਥੇ ਉਸ ਦੀ ਡਿਊਟੀ ਕਰਨੀ ਹੈ, ਸਮਾਂ ਲਗਾਉਣਾ ਹੈ ਤਾਂ ਇੱਥੇ ਦੁਨੀਆਂ ਦਾ ਹੋ ਕੇ ਰਹਿਣਾ, ਮਲਮੂਤਰ ਦੀ ਦੇਹ ਧਾਰਨ ਕਰਨਾ, ਉਵੇਂ ਹੀ ਰਹਿਣਾ ਹੈ ਪਰ ਮਰਨ ਤੋਂ ਬਾਅਦ ਪਰਮਾਨੰਦ ਹੋ ਜਾਣਾ ਹੈ, ਉਸ ਵਿੱਚ ਸਮਾ ਜਾਣਾ ਹੈ, ਉਸ ਦਾ ਰੂਪ ਹੋ ਜਾਣਾ ਹੈ ਤਾਂ ਇਸ ਲਈ ਮੇਰੇ ਦਿਲ ਵਿੱਚ ਪਰਮਾਨੰਦ ਸਮਾਇਆ ਹੋਇਆ ਹੈ। ਤਾਂ ਭਾਈ! ਇਹ ਕਹਿਣਾ ਆਸਾਨ ਹੈ। ਕਹਿਣ ਨੂੰ ਤਾਂ ਕੋਈ ਵੀ ਕਹਿ ਦੇਵੇਗਾ ਕਿ ਜੀ ! ਮੈਂ ਅਜਿਹਾ ਹਾਂ, ਮੈਂ ਵੀ ਤਿਆਰ ਹਾਂ, ਪਰ ਜਦੋਂ ਗੱਲ ਆਉਂਦੀ ਹੈ ਤਾਂ ਹੱਥ-ਪੈਰ ਫੁੱਲਣ ਲੱਗਦੇ ਹਨ, ਪਸੀਨੇ ਆ ਜਾਂਦੇ ਹਨ। ਬਹੁਤਿਆਂ ਦਾ ਇਹ ਹਾਲ ਹੁੰਦਾ ਹੈ। ਕਹਿਣ ਦੀਆਂ ਗੱਲਾਂ ਕੁਝ ਹੋਰ ਹਨ, ਪਰ ਕਰਨਾ ਕੁਝ ਹੋਰ ਹੁੰਦਾ ਹੈ। ਤਾਂ ਮਾਲਕ ਦੇ ਪਿਆਰ ਵਿੱਚ ਜੋ ਜਿਉਂਦੇ ਹਨ, ਇਤਿਹਾਸ ਦੀ ਗੱਲ ਇੱਥੇ ਆਈ ਹੈ ਕਿ ਉਹ ਚਮੜੀ ਨੂੰ ਇੰਜ ਉਤਾਰ ਦਿੰਦੇ ਹਨ ਜਿਵੇਂ ਕੱਪੜਾ ਉਤਾਰ ਕੇ ਫੜਾਇਆ ਹੋਵੇ।
ਸ਼ਾਇਦ ਸ਼ਮਸ ਸਨ, ਤਬਰੇਜ਼ ਸਾਹਿਬ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੀ ਖੱਲ ਉਤਾਰੋ। ਉਸ ਨੂੰ ਅਜਿਹਾ ਕਿਉਂ ਕਿਹਾ ਗਿਆ ਕਿਉਂਕਿ ਉਹ ਸੱਚੀ ਗੱਲ ਕਹਿੰਦਾ ਸੀ। ਸੱਚੀ ਗੱਲ ਬੁਰਾਈ ਨੂੰ ਭਾਉਂਦੀ ਨਹੀਂ।
ਇਸ ਲਈ ਕਿਹਾ ਗਿਆ ਕਿ ਇਸ ਦੀ ਖੱਲ ਉਤਾਰੋ ਉਹ ਖੱਲ ਉਤਾਰਨ ਲੱਗੇ ਪਰ ਉਹ ਫਿਰ ਆ ਜਾਵੇ, ਉਹ ਫਿਰ ਉਤਾਰਨ ਪਰ ਉਹ ਫਿਰ ਆ ਜਾਵੇ। ਇਸ ਤਰ੍ਹਾਂ ਹੀ ਹੁੰਦਾ ਗਿਆ ਪਰ ਖੱਲ ਨਾ ਉੱਤਾਰੀ ਜਾਵੇ ਕਿਉਂਕਿ ਹੱਥ ਕੰਬ ਰਹੇ ਸਨ ਤਾਂ ਫਿਰ ਕਿਹਾ ਕਿ ਸਾੜ ਦਿੱਤੀ ਜਾਵੇ। ਉਹ ਕਿਵੇਂ ਸਾੜ ਦੇਣ ਹੱਥ ਤਾਂ ਉਨ੍ਹਾਂ ਦੇ ਕੰਬ ਰਹੇ ਸਨ, ਫਿਰ ਹੋਰ ਜ਼ੱਲਾਦ ਬੁਲਾਏ ਉਹ ਸਾੜਨ ਲੱਗੇ ਉਨ੍ਹਾਂ ਦੇ ਵੀ ਹੱਥ ਕੰਬਣ ਲੱਗੇ ਪਰ ਖੱਲ ਹੀ ਨਾ ਉਤਰੇ। ਤਾਂ ਤਬਰੇਜ ਸਾਹਿਬ ਕਹਿਣ ਲੱਗੇ ਕਿ ਤੁਸੀਂ ਇਸ ਦੇ ਲਈ ਕਿਉਂ ਤਕਲੀਫ਼ ਕਰਦੇ ਹੋ। ਖੱਲ ਮੇਰੀ ਉਤਾਰਨੀ ਹੈ ਜ਼ੋਰ ਤੁਸੀਂ ਲਗਾ ਰਹੇ ਹੋ। ਉਸ ਨੇ ਆਰੀ ਚਲਾ ਕੇ ਝਟ ਹੀ ਆਪਣੀ ਸਾਰੀ ਚਮੜੀ ਉਤਾਰ ਕੇ ਫੜਾ ਦਿੱਤੀ। ਇਹ ਮਾਲਕ ਜਾਣਦਾ ਹੈ ਕਿ ਸੱਚਾਈ ਕੀ ਹੈ, ਪਰ ਇਹ ਇਤਿਹਾਸ ਵਿੱਚ ਲਿਖਿਆ ਹੋਇਆ ਹੈ।
ਅੱਜ ਕੰਡਾ ਵੱਜ ਜਾਵੇ ਤਾਂ ਦਰਦ ਨਹੀਂ ਜਾਂਦਾ ਸੱਤ ਦਿਨ, ਮੋਚ ਆ ਜਾਵੇ ਤਾਂ ਪਏ ਰਹਿੰਦੇ ਹਨ। ਕਹਿੰਦੇ ਹਨ ਭੱਜੋ ਤਾਂ ਕਹਿੰਦੇ ਹਨ ਨਾ ਜੀ। ਚਮੜੀ ਨੂੰ ਇੰਜ ਉਤਾਰ ਕੇ ਫੜਾ ਦੇਣਾ ਇਹ ਕੋਈ ਸੌਖਾ ਕੰਮ ਨਹੀਂ। ਇਹ ਕੋਈ ਤੋਹਫ਼ਾ ਤਾਂ ਹੈ ਨਹੀਂ ਜੋ ਹਾਸੇ-ਹਾਸੇ ਵਿੱਚ ਦੇ ਦਿੱਤਾ ਜਾਵੇ। ਕਿੰਨਾ ਦਰਦ ਹੋਇਆ ਹੋਵੇਗਾ, ਕਿੰਨੀ ਤਕਲੀਫ਼ ਹੋਈ ਹੋਵੇਗੀ। ਪਰ ਜੋ ਈਸ਼ਵਰ ਦੇ ਪਿਆਰ-ਮੁਹੱਬਤ ਵਿੱਚ ਗੁਆਚੇ ਹੁੰਦੇ ਹਨ, ਉਨ੍ਹਾਂ ਦੀ ਆਤਮਾ ਨੂੰ ਅਹਿਸਾਸ ਤੱਕ ਨਹੀਂ ਹੁੰਦਾ ਦਰਦ ਤਾਂ ਦੂਰ ਦੀ ਗੱਲ ਹੈ। ਬਾਹਰੀ ਤੌਰ ’ਤੇ ਦੁਨੀਆਂ ਨੂੰ ਲੱਗਦਾ ਹੈ ਕਿ ਇਸ ਦਾ ਐਕਸੀਡੈਂਟ ਹੋਇਆ, ਇਹ ਹੋਇਆ, ਉਹ ਹੋਇਆ, ਏਨੀ ਤਕਲੀਫ਼ ਆਈ, ਪਰ ਆਤਮਾ ’ਤੇ ਕੋਈ ਅਸਰ ਨਹੀਂ ਹੁੰਦਾ। ਜਦੋਂ ਉਸ ਨੂੰ ਬੁਲਾਓ ਅਤੇ ਪੁੱਛੋ ਤਾਂ ਮੁਸਕਰਾਦੇ ਹੋਏ ਖੁਸ਼ੀ-ਖੁਸ਼ੀ ਵਿੱਚ ਜਵਾਬ ਦਿੰਦਾ ਹੈ, ਕਦੇ ਵੀ ਡਿੱਗੀ ਹੋਈ ਗੱਲ ਨਹੀਂ ਕਹਿੰਦੇ।
ਅਜਿਹਾ ਅਸੀਂ ਕਈ ਲੋਕਾਂ ਨੂੰ ਨੇੜਿਓਂ ਦੇਖਿਆ। ਜੋ ਸਤਿਸੰਗੀ ਸਨ, ਉਨ੍ਹਾਂ ਨੇ ਜਦੋਂ ਸਰੀਰ ਛੱਡਿਆ ਤਾਂ ਬਾਹਰ ਦੇਖਣ ਵਿੱਚ ਆਇਆ ਕਿ ਤਕਲੀਫ਼ ਹੈ, ਬਿਮਾਰੀ ਹੈ, ਪਰ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਅਜਿਹਾ ਲੱਗਿਆ ਕਿ ਇਨ੍ਹਾਂ ਨੂੰ ਕੋਈ ਤਕਲੀਫ਼ ਨਾਂਅ ਦੀ ਚੀਜ਼ ਹੈ ਹੀ ਨਹੀਂ। ਤਾਂ ਜੋ ਮਾਲਕ ਦੇ ਪਿਆਰ-ਮੁਹੱਬਤ ਵਿੱਚ ਚੱਲਦੇ ਹਨ ਉਹ ਆਖਰੀ ਸਮੇਂ ਵੀ ਆਪਣੇ ਸਰੀਰ ਨੂੰ ਇੰਜ ਛੱਡ ਜਾਂਦੇ ਹਨ ਜਿਵੇਂ ਇੱਕ ਪੁਰਾਣਾ ਕੱਪੜਾ ਉਤਾਰਿਆ ਜਾਵੇ। ਇਹ ਮਾਲਕ ਦੇ ਪਿਆਰ ਵਿੱਚ, ਉਸ ਦੇ ਨਾਮ ਵਿੱਚ, ਉਸ ਦੀ ਮੁਹੱਬਤ ਵਿੱਚ ਤਾਕਤ ਹੈ।
‘ਮਜਾਜੀ ਸ਼ਰਾਬ ਕੇ ਮਟਕੇ ਹਜ਼ਾਰ, ਪ੍ਰੇਮ ਕੀ ਘੂੰਟ ਬਰਾਬਰ ਨਹੀਂ। ਕਹੇਂ ‘ਸ਼ਾਹ ਸਤਿਨਾਮ ਜੀ’, ਪ੍ਰੇਮ ਕੇ ਜਾਮ ਕੇ, ਕੁਛ ਭੀ ਸਮਝੋ ਬਰਾਬਰ ਨਹੀਂ। ਪਿਆਲਾ ਪੀਏ ਏਕ ਬਾਰ। ਚੜ੍ਹਾ ਰਹੇ ਹੈ ਖੁਮਾਰ, ਦੇਵੇ ਜਗ ਕੋ ਵਿਸਾਰ।।’
ਮਾਲਕ ਦੇ ਪ੍ਰੇਮ ਵਿੱਚ ਏਨੀ ਤਾਕਤ ਹੈ। ਆਮ ਇਨਸਾਨ ਨੂੰ ਪ੍ਰਭੂ ਦੇ ਪ੍ਰੇਮ ਦੀ ਕੀ ਜ਼ਰੂਰਤ? ਪ੍ਰਭੂ ਦੇ ਨਾਮ, ਉਸ ਦੇ ਪ੍ਰੇਮ ਦੀ ਜ਼ਰੂਰਤ ਕਿਉਂ ਹੈ? ਤੁਸੀਂ ਇੱਥੇ ਰਹਿੰਦੇ ਹੋਏ ਉਕਤਾ ਜਾਂਦੇ ਹੋ, ਬਹੁਤ ਟੈਨਸ਼ਨ ਵਿੱਚ ਪੈ ਜਾਂਦੇ ਹੋ। ਜਦੋਂ ਕੰਮ ਕਰਦੇ-ਕਰਦੇ ਅਜਿਹਾ ਸਮਾਂ ਆਉਂਦਾ ਹੈ, ਦਿਮਾਗ ਜਵਾਬ ਦੇ ਜਾਂਦਾ ਹੈ ਤਾਂ ਤੁਹਾਨੂੰ ਟਾੱਨਕ ਚਾਹੀਦਾ ਹੈ, ਜੋ ਤੁਹਾਨੂੰ ਟੈਨਸ਼ਨ ਤੋਂ ਮੁਕਤ ਕਰ ਦੇਵੇ। ਰਾਮ ਦਾ ਨਾਮ ਇੱਕ ਟਾੱਨਕ ਹੈ। ਤੁਸੀਂ ਦੁਨੀਆਂ ਵਿੱਚ ਰਹਿੰਦੇ ਹੋਏ ਹਰ ਕੰਮ ਵਿੱਚ ਸਫ਼ਲਤਾ ਚਾਹੁੰਦੇ ਹੋ ਕਿ ਮਿਹਨਤ ਕਰੀਏ, ਰਿਜ਼ਲਟ ਮਿਲੇ। ਤਾਂ ਉਸ ਦੇ ਲਈ ਤੁਹਾਡੀ ਇਹ ਸਥਿਤੀ ਬਣੀ ਰਹਿੰਦੀ ਹੈ ਕਿ ਸ਼ਾਇਦ ਫਲ ਨਹੀਂ ਮਿਲੇਗਾ। ਪੰਜ-ਦਸ ਫੀਸਦੀ ਹੁੰਦਾ ਹੈ ਕਿ ਸ਼ਾਇਦ ਮਿਲ ਜਾਵੇ। ਜੇਕਰ ਤੁਹਾਡਾ ਆਤਮ-ਬਲ ਇਹ ਹੋਵੇ ਕਿ ਸੌ ਫੀਸਦੀ ਫਲ ਮਿਲੇਗਾ ਤਾਂ ਤੁਸੀਂ ਕੰਮ ਵੀ ਉਸੇ ਢੰਗ ਨਾਲ ਕਰੋ ਅਤੇ ਯਕੀਨਨ ਸਫ਼ਲਤਾ ਦਾ ਜੋ ਫੀਸਦੀ ਹੈ ਉਹ ਵਧਦਾ ਚਲਾ ਜਾਵੇਗਾ। ਤੁਹਾਨੂੰ ਦੁਨੀਆਂ ਵਿੱਚ ਰਹਿੰਦੇ ਹੋਏ ਆਤਮਿਕ ਸ਼ਾਂਤੀ ਮਿਲੇਗੀ।
ਤੁਹਾਡੇ ਅੰਦਰ ਸ਼ਾਂਤੀ, ਬਾਹਰ ਸ਼ਾਂਤੀ ਹੋਵੇਗੀ। ਬਾਲ-ਪਰਿਵਾਰ ਵਿੱਚ ਸੁੱਖ-ਸ਼ਾਂਤੀ ਹੋਵੇ, ਘਰ ਵਿੱਚ ਖੁਸ਼ੀਆਂ ਹੋਣ, ਇਸ ਦੇ ਲਈ ਕੋਈ ਟਾੱਨਕ ਹੈ ਤਾਂ ਉਹ ਵੀ ਰਾਮ ਦਾ ਨਾਮ ਹੈ। ਆਤਮਾ ਆਵਾਗਮਨ ਤੋਂ ਅਜ਼ਾਦ ਹੋ ਜਾਵੇ, ਜਨਮ-ਮਰਨ ਦੇ ਚੱਕਰ ਵਿੱਚ ਨਾ ਪਵੇ, ਇਸ ਦੇ ਲਈ ਜੇਕਰ ਕੋਈ ਟਾੱਨਕ ਹੈ ਤਾਂ ਉਹ ਰਾਮ ਦਾ ਨਾਮ ਹੈ। ਆਤਮਾ ਜਿਉਂਦੇ-ਜੀਅ ਮਰੇ ਅਤੇ ਜੀਏ, ਮਰਨਾ ਤਾਂ ਆਤਮਾ ਦਾ ਨਹੀਂ ਹੁੰਦਾ, ਭਾਵ ਸਰੀਰ ਵਿੱਚ ਰਹਿੰਦੀ ਹੋਈ ਪ੍ਰਭੂ ਤੱਕ ਜਾਵੇ ਜਿਸ ਵਿੱਚ ਸਰੀਰ ਮ੍ਰਿਤ ਪਰਾਇਆ ਹੋ ਜਾਂਦਾ ਹੈ। ਤਾਂ ਅਜਿਹੇ ਹਨ ਉਹ ਨਜ਼ਾਰੇ, ਉਹ ਲੱਜ਼ਤ, ਉਹ ਪਰਮ ਸੁੱਖ। ਅਰਬਾਂ-ਖਰਬਾਂ ਗੁਣਾ ਨਜ਼ਾਰੇ, ਉਹ ਲੱਜਤ, ਉਹ ਅੰਮ੍ਰਿਤ ਜੇਕਰ ਤੁਸੀਂ ਪੀਣਾ ਚਾਹੋ ਤਾਂ ਉਸ ਦੇ ਲਈ ਵੀ ਮਾਲਕ ਦਾ ਨਾਮ, ਉਸ ਦਾ ਪ੍ਰੇਮ ਜ਼ਰੂਰ ਲਓ। ਦੁਨੀਆਂ ਵਿੱਚ ਕਦਮ-ਕਦਮ ’ਤੇ ਪ੍ਰਭੂ ਦਾ ਨਾਮ ਸਹਾਇਤਾ ਕਰਦਾ ਹੈ, ਮੱਦਦਗਾਰ ਹੈ, ਅਗਲੇ ਜ਼ਹਾਨ ਵਿੱਚ ਸੱਚਾ ਸਾਥੀ ਹੈ। ਇਸ ਲਈ ਪ੍ਰਭੂ ਦਾ ਨਾਮ ਹਰ ਇਨਸਾਨ ਨੂੰ ਲੈਣਾ ਚਾਹੀਦਾ ਹੈ, ਸੁੱਖ-ਸ਼ਾਂਤੀ ਲਈ, ਤੰਦਰੁਸਤੀ ਲਈ ਰੂਹਾਨੀਅਤ ਵਿੱਚ ਤਰੱਕੀ ਲਈ ਅਤੇ ਪਰਮਾਨੰਦ ਲਈ।
ਕਹੇਂ ਸ਼ਾਹ ਸਤਿਨਾਮ ਜੀ, ਪ੍ਰੇਮ ਕੇ ਜਾਮ ਕੇ,
ਕੁਛ ਭੀ ਸਮਝੋ ਬਰਾਬਰ ਨਹੀਂ।।
ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ, ਜਿਨ੍ਹਾਂ ਦੀ ਦਇਆ-ਮਿਹਰ, ਰਹਿਮਤ ਨਾਲ, ਜਿਨ੍ਹਾਂ ਦੇ ਰੂਹਾਨੀਅਤ ਦੇ ਨਜ਼ਰੀਏ ਨਾਲ ਤੁਹਾਡੀ ਸੇਵਾ ਵਿੱਚ ਅਸੀਂ ਇੱਕ-ਇੱਕ ਸ਼ਬਦ ਬੋਲ ਰਹੇ ਹਾਂ, ਤਾਂ ਭਾਈ! ਉਹ ਮਾਲਕ, ਸਤਿਗੁਰੂ ਜੋ ਖ਼ਿਆਲ ਦਿੰਦਾ ਹੈ, ਉਹੀ ਕਹਾਉਂਦਾ ਹੈ।
‘ਨਾ ਹਮਨੇ ਕੁਛ ਕੀਆ ਹੈ, ਨਾ ਕਰ ਸਕਹਿੰ, ਨਾ ਹੀ ਹਮ ਕੁਛ ਜਾਨਤ। ਜੋ ਕੀਆ, ਕਰ ਰਹੇ ਹੈਂ ਔਰ ਕਰਤੇ ਰਹੇਂਗੇ,
ਸ਼ਾਹ ਸਤਿਨਾਮ ਜੀ, ਭਇਓ ਸੰਤ ਹੀ ਸੰਤ।।’
ਤਾਂ ਇਹ ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਹੈ। ਵਰਸ ਰਹੀ ਸੀ, ਵਰਸ ਰਹੀ ਹੈ ਅਤੇ ਹਮੇਸ਼ਾ ਹੀ ਵਰਸਦੀ ਰਹੇਗੀ। ਤਾਂ ਭਾਈ! ਇਹ ਸਭ ਉਨ੍ਹਾਂ ਦੇ ਬਚਨ ਹਨ ਕਿ ਮਾਲਕ ਦੇ ਪ੍ਰੇਮ ਦੇ ਪਿਆਲੇ ਦੇ ਬਰਾਬਰ ਕੁਝ ਵੀ ਨਹੀਂ। ਇਹ ਤਾਂ ਮੁਕਾਬਲਾ ਕਰਨਾ ਪੈਂਦਾ ਹੈ, ਇਹ ਤਾਂ ਦੱਸਣਾ ਪੈਂਦਾ ਹੈ, ਜਿਸ ਧਰਾਤਲ ’ਤੇ ਤੁਸੀਂ ਰਹਿੰਦੇ ਹੋ, ਜਿਹੜੀ ਭਾਸ਼ਾ ਹੈ, ਜੋ ਸਭ ਤੋਂ ਜ਼ਿਆਦਾ ਸ਼ਕਤੀ ਵਾਲੀ ਚੀਜ਼ ਹੈ। ਜਿਵੇਂ ਨਸ਼ਾ ਹੈ। ਤਾਂ ਉਸ ਦੀ ਤੁਲਨਾ ਕਰਕੇ ਦੱਸਣਾ ਪੈਂਦਾ ਹੈ ਕਿ ਇਸ ਤੋਂ ਅਰਬਾਂ ਗੁਣਾ ਹੈ। ਨਹੀਂ ਤਾਂ ਜੇਕਰ ਸੱਚ ਆਖੀਏ, ਬੇਪਰਵਾਹ ਜੀ ਨੇ ਵੀ ਦੱਸਿਆ ਕਿ ਪ੍ਰੇਮ ਦੇ ਪਿਆਲੇ ਦਾ ਕੋਈ ਮੁਕਾਬਲਾ ਹੀ ਨਹੀਂ ਹੈ।
ਉਸ ਵਿੱਚ ਜੋ ਨਸ਼ਾ, ਜੋ ਪਰਮ ਸੁੱਖ, ਜੋ ਲੱਜਤ, ਜੋ ਖੁਸ਼ੀ ਦਾ ਅਹਿਸਾਸ ਹੈ, ਸਭ ਬਿਮਾਰੀਆਂ, ਦੁਖ-ਤਕਲੀਫ਼, ਦਰਦ ਦੂਰ ਹੁੰਦੇ ਹਨ। ਅੱਜ ਜੋ ਤੁਹਾਨੂੰ ਦੱਸਿਆ ਜੇਕਰ ਉਸ ਤਰੀਕੇ ਨਾਲ ਇਨਸਾਨ ਅਮਲ ਕਰੇ ਤਾਂ ਬਿਲਕੁਲ ਹਲਕਾ ਹੋ ਕੇ ਮਾਲਕ ਦੇ ਦਰਸ਼-ਦੀਦਾਰ ਕਰਦਾ ਹੈ ਤੇ ਜਿਉਂਦੇ-ਜੀਅ ਬਹੁਤ ਵਾਰ ਰੂਹਾਨੀ ਉਡਾਰੀ ਮਰ ਕੇ ਮਾਲਕ ਦੇ ਦਰਸ਼ਨ ਕਰਦਾ ਹੈ ਅਤੇ ਕਣ-ਕਣ, ਜ਼ਰੇ੍ਹ-ਜ਼ਰੇ੍ਹ ਵਿੱਚ ਉਸ ਦੇ ਦਰਸ਼-ਦੀਦਾਰ ਹੋਣ ਲਗਦੇ ਹਨ।