ਅਨੋਖੀ ਇੱਕਜੁਟਤਾ: ਬੇਤਹਾਸ਼ਾ ਗਰਮੀ ’ਚ ਉੱਮੜਿਆਂ ਡੇਰਾ ਸ਼ਰਧਾਲੂਆਂ ਦਾ ਸੈਲਾਬ ਸ਼ਰਧਾ ਦੇ ਅੱਗੇ ਬੌਣੇ ਪਏ ਤਮਾਮ ਇੰਤਜ਼ਾਮ, ਲਬਾਲਬ ਹੋਏ ਪੰਡਾਲ
Table of Contents
ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੇ ਸਬੰਧ ’ਚ ਜੀਂਦ, ਸਲਾਬਤਪੁਰਾ, ਪਾਓਂਟਾ ਸਾਹਿਬ, ਬੀਕਾਨੇਰ, ਦਿੱਲੀ ਅਤੇ ਮੇਰਠ ’ਚ ਨਾਮਚਰਚਾਵਾਂ ਅਯੋਜਿਤ
ਨਵੀਂ ਦਿੱਲੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੀ ਅਟੁੱਟ ਸ਼ਰਧਾ ਤੇ ਵਿਸ਼ਵਾਸ ਆਪਣੇ ਆਪ ’ਚ ਬੇਮਿਸਾਲ ਹੈ। ਇਸ ਦੀ ਬਾਨਗੀ ਡੇਰਾ ਸੱਚਾ ਸੌਦਾ ਦੇ ਪਾਵਨ ਰੂਹਾਨੀ ਸਥਾਪਨਾ ਮਹੀਨੇ ਦੌਰਾਨ ਹੋਈਆਂ ਨਾਮਚਰਚਾਵਾਂ ’ਚ ਬਖੂਬੀ ਦੇਖਣ ਨੂੰ ਮਿਲ ਰਹੀ ਹੈ।
ਬੀਤੇ ਐਤਵਾਰ (10 ਅਪਰੈਲ) ਨੂੰ ਇੱਕ ਸਾਥ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ’ਚ ਨਾਮਚਰਚਾ ’ਚ ਇਸ ਕਦਰ ਸਾਧ-ਸੰਗਤ ਦਾ ਪ੍ਰੇਮ ਉੱਮੜਿਆ ਕਿ ਦੇਖਣ ਵਾਲੇ ਦੰਗ ਰਹਿ ਗਏ। ਬੇਸ਼ੱਕ ਮੌਸਮ ਦੀ ਗਰਮੀ ਯੌਵਨ ’ਤੇ ਸੀ, ਪਰ ਸ਼ਰਧਾ ਦਾ ਭਾਵ ਐਨਾ ਅਟੁੱਟ ਸੀ ਕਿ ਨਾਮਚਰਚਾ ਪੰਡਾਲਾਂ ’ਚ ਦੂਰ-ਦੂਰ ਤੱਕ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ।
ਪਾਵਨ ਭੰਡਾਰੇ ਦੇ ਰੂਪ ’ਚ ਹੋਈਆਂ ਇਨ੍ਹਾਂ ਨਾਮਚਰਚਾਵਾਂ ’ਚ ਸਾਰੇ ਇੰਤਜ਼ਾਮਾਤ ਛੋਟੇ ਪੈਂਦੇ ਨਜ਼ਰ ਆਏ। ਹਰਿਆਣਾ ਦੇ ਜੀਂਦ ’ਚ ਨਾਮਚਰਚਾ ਸ਼ੁਰੂ ਹੋਣ ਦੇ 15-20 ਮਿੰਟਾਂ ’ਚ ਹੀ ਪੂਰਾ ਪੰਡਾਲ ਸਾਧ-ਸੰਗਤ ਨਾਲ ਖੱਚਾਖੱਚ ਭਰ ਗਿਆ ਸੀ ਅਤੇ ਸੇਵਾਦਾਰਾਂ ਨੂੰ ਪੰਡਾਲ ਦਾ ਵਿਸਤਾਰ ਕਰਨਾ ਪਿਆ।
Also Read :-
- ਸੱਚਾ ਸੌਦਾ ਸੁੱਖ ਦਾ ਰਾਹ… 72ਵਾਂ ਰੂਹਾਨੀ ਸਥਾਪਨਾ ਦਿਵਸ
- ਇਨਸਾਨੀਅਤ ਦੀ ਸੱਚੀ ਪੂੰਜੀ ਹੈ ਰੂਹਾਨੀ ਜਾਮ
- ਸ਼ਾਹ ਮਸਤਾਨਾ ਪਿਤਾ ਪਿਆਰਾ ਜੀ… ਯਾਦ-ਏ-ਮੁਰਸ਼ਿਦ 62ਵੀਂ ਪਾਵਨ ਸਮ੍ਰਿਤੀ-18 ਅਪਰੈਲ ਵਿਸ਼ੇਸ਼
ਅਜਿਹਾ ਹੀ ਨਜ਼ਾਰਾ ਪੰਜਾਬ ਦੇ ਸਲਾਬਤਪੁਰਾ, ਹਿਮਾਚਲ ਪ੍ਰਦੇਸ਼ ਦੇ ਪਾਓਂਟਾ ਸਾਹਿਬ, ਰਾਜਸਥਾਨ ਦੇ ਬੀਕਾਨੇਰ, ਰਾਜਧਾਨੀ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਮੇਰਠ ਦੀਆਂ ਨਾਮਚਰਚਾਵਾਂ ’ਚ ਦੇਖਣ ਨੂੰ ਮਿਲਿਆ। ਇਸ ਮੌਕੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ 138 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਹਜ਼ਾਰਾਂ ਜ਼ਰੂਰਤਮੰਦਾਂ ਨੂੰ ਰਾਸ਼ਨ ਕਿੱਟਾਂ, ਬੱਚਿਆਂ ਨੂੰ ਫਰੂਟ ਕਿੱਟਾਂ, ਖਿਡੌਣੇ ਅਤੇ ਪੰਛੀਆਂ ਲਈ ਸਕੋਰੇ ਵੰਡੇ ਗਏ।
ਪਵਿੱਤਰ ਨਾਅਰੇ ਨਾਲ ਹੋਇਆ ਪ੍ਰੋਗਰਾਮ ਦਾ ਆਗਾਜ਼
ਜਾਣਕਾਰੀ ਅਨੁਸਾਰ ਜੀਂਦ ’ਚ ਏਕਲਵਿਆ ਸਟੇਡੀਅਮ ਦੇ ਸਾਹਮਣੇ ਸੈਕਟਰ-9, ਸਲਾਬਤਪੁਰਾ ਸਥਿੱਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਪਾਓਂਟਾ ਸਾਹਿਬ ’ਚ ਬਗਰਾਨ ਚੌਂਕ ਚੁੰਗੀ ਨੰਬਰ 6 ਦੇ ਨਜ਼ਦੀਕ ਸਥਿੱਤ ਪੈਰਾਡਾਈਜ਼ ਹੋਟਲ, ਬੀਕਾਨੇਰ ਸਥਿੱਤ ਸ਼ਾਹ ਸਤਿਨਾਮ ਜੀ ਕ੍ਰਿਪਾਸਾਗਰ ਆਸ਼ਰਮ, ਦਿੱਲੀ ਦੇ ਕਵਾਤਰਾ ਟੈਂਟ ਰਾਜਾ ਗਾਰਡਨ ’ਚ ਅਤੇ ਮੇਰਠ ’ਚ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪਾਵਨ ਭੰਡਾਰੇ ਦੀ ਨਾਮਚਰਚਾ ਦਾ ਆਗਾਜ਼ ਹੋਇਆ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਭਗਤੀਮਈ ਭਜਨਾਂ ਜਰੀਏ ਗੁਰੂ ਮਹਿਮਾ ਦਾ ਗਣਗਾਨ ਕੀਤਾ ਇਸ ਮੌਕੇ ਵੱਡੀਆਂ ਸਕਰੀਨਾਂ ਜਰੀਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਪਾਵਨ ਅਨਮੋਲ ਬਚਨ ਸੁਣਾਏ ਗਏ।
ਸੰਗਤ ਨੇ ਦੋਹਰਾਇਆ ਇਕਜੁੱਟਤਾ ਦਾ ਪ੍ਰਣ
ਹਰਿਆਣਾ ਦੇ 45 ਮੈਂਬਰ ਸੰਦੀਪ ਅਨੂੰ ਇੰਸਾਂ ਅਤੇ 45 ਮੈਂਬਰ ਸੱਤਪਾਲ ਟੋਹਾਣਾ ਇੰਸਾਂ ਦੇ ਸੰਬੋਧਨ ਦੌਰਾਨ ਸਾਧ-ਸੰਗਤ ਨੇ ਇਕਜੁੱਟਤਾ ’ਚ ਦੋਨੋਂ ਹੱਥ ਉੱਪਰ ਚੁੱਕ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਪੂਰਾ ਦ੍ਰਿੜ੍ਹ ਵਿਸ਼ਵਾਸ ਜਤਾਉਂਦੇ ਹੋਏ ਮਾਨਵਤਾ ਭਲਾਈ ਦੇ ਕੰਮਾਂ ਨੂੰ ਤੀਵਰ ਗਤੀ ਨਾਲ ਅੱਗੇ ਵਧਾਉਣ ਦਾ ਸੰਕਲਪ ਦੋਹਰਾਇਆ। ਨਾਮਚਰਚਾ ’ਚ ਵਿਧਾਇਕ ਕ੍ਰਿਸ਼ਨ ਮਿੱਡਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਾਜੂ ਮੋਰ ਸਮੇਤ ਕਈ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ।
ਇਸ ਦੌਰਾਨ ਹਰਿਆਣਾ ’ਚ ਜ਼ਰੂਰਤਮੰਦਾਂ ਨੂੰ 3229 ਰਾਸ਼ਨ ਕਿੱਟਾਂ ਅਤੇ ਪੰਛੀਆਂ ਲਈ 729 ਸਕੋਰੇ, ਪੰਜਾਬ ’ਚ 2029 ਜ਼ਰੂਰਤਮੰਦਾਂ ਨੂੰ ਰਾਸ਼ਨ ਕਿੱਟਾਂ ਅਤੇ 29 ਸਕੋਰੇ, ਹਿਮਾਚਲ ਪ੍ਰਦੇਸ਼ ’ਚ 29 ਰਾਸ਼ਨ ਕਿੱਟਾਂ, 29 ਬੱਚਿਆਂ ਨੂੰ ਸਟੇਸ਼ਨਰੀ ਅਤੇ 129 ਬੱਚਿਆਂ ਨੂੰ ਖਿਡੌਣੇ ਅਤੇ ਦੋ ਅਪੰਗਾਂ ਨੂੰ ਟਰਾਈਸਾਇਕਲ, ਦਿੱਲੀ ’ਚ 629 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, 29 ਬੱਚਿਆਂ ਨੂੰ ਫਰੂਟ ਕਿੱਟਾਂ, ਪੰਛੀਆਂ ਲਈ 529 ਸਕੋਰੇ ਅਤੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਸੈਂਕੜੇ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ, ਸਕੋਰੇ ਤੇ ਫਰੂਟ ਕਿੱਟਾਂ ਵੰਡੀਆਂ ਗਈਆਂ। ਸੇਵਾਦਾਰਾਂ ਵੱਲੋਂ ਕੁਝ ਹੀ ਮਿੰਟਾਂ ’ਚ ਭਾਰੀ ਤਾਦਾਦ ’ਚ ਆਈ ਹੋਈ ਸਾਧ-ਸੰਗਤ ਨੂੰ ਲੰਗਰ ਭੋਜਨ ਅਤੇ ਪ੍ਰਸ਼ਾਦ ਛਕਾ ਦਿੱਤਾ ਗਿਆ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸੇਵਾਦਾਰਾਂ ਵੱਲੋਂ ਥਾਂ-ਥਾਂ ਠੰਡੇ ਪਾਣੀ ਦੀ ਛਬੀਲ ਲਗਾਈ ਗਈ ਸੀ।
ਜ਼ਿਕਰਯੋਗ ਹੈ ਕਿ 29 ਅਪਰੈਲ 1948 ਨੂੰ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ। ਇਸਦੇ ਠੀਕ 59 ਸਾਲ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨਸਾਨੀਅਤ ਨੂੰ ਪੁਨਰਜੀਵਤ ਕਰਨ ਲਈ 29 ਅਪਰੈਲ 2007 ਨੂੰ ਰੂਹਾਨੀ ਜਾਮ ਦੀ ਸ਼ੁਰੂਆਤ ਕੀਤੀ।
ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਰੱਖੋ:
ਪੂਜਨੀਕ ਗੁਰੂ ਜੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਿਕਾਰਡਿਡ ਵੀਡਿਓ ਜਰੀਏ ਫਰਮਾਇਆ ਕਿ ‘ਆਪਣੇ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਭਗਵਾਨ ’ਤੇ ਪੂਰਾ ਦ੍ਰਿੜ੍ਹ ਵਿਸ਼ਵਾਸ ਰੱਖੋ। ਬਿਨਾਂ ਕਿਸੇ ਭੇਦਭਾਵ ਦੇ ਨੇਕੀ-ਭਲਾਈ ਦੇ ਕੰਮ ਕਰਕੇ ਇਨਸਾਨੀਅਤ ਦੀ ਅਲਖ ਜਗਾਏ ਰੱਖੋ। ਟੈਨਸ਼ਨ-ਚਿੰਤਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ, ਬਲਕਿ ਭਗਵਾਨ ਦਾ ਨਾਮ ਜਪਦੇ ਹੋਏ ਸਦਕਰਮਾਂ ’ਚ ਵਿਸ਼ਵਾਸ ਰੱਖੋ।
ਗਮ, ਚਿੰਤਾ, ਦੁੱਖ-ਤਕਲੀਫਾਂ ਦਾ ਅਗਰ ਕੋਈ ਮੁਕੰਮਲ ਇਲਾਜ ਹੈ ਤਾਂ ਉਹ ਪ੍ਰਭੂ-ਪ੍ਰਮਾਤਮਾ, ਈਸ਼ਵਰ ਦਾ ਸੱਚਾ ਨਾਮ ਹੈ ਇਨਸਾਨ ਗਰੀਬੀ, ਪ੍ਰੇਸ਼ਾਨੀ ’ਚ ਸਾਥ ਛੱਡ ਸਕਦਾ ਹੈ ਪਰ ਸਤਿਗੁਰੂ, ਭਗਵਾਨ ਕਿਸੇ ਵੀ ਹਾਲਤ ’ਚ ਆਪਣੇ ਸ਼ਿਸ਼ ਦਾ ਹੱਥ ਨਹੀਂ ਛੱਡਦਾ’। ਨਾਮਚਰਚਾ ’ਚ ਪੂਜਨੀਕ ਗੁਰੂ ਜੀ ਦਾ 9ਵਾਂ ਰੂਹਾਨੀ ਪੱਤਰ ਵੀ ਪੜ੍ਹਕੇ ਸੁਣਾਇਆ ਗਿਆ।