ਸਖਸ਼ੀਅਤ ਦਾ ਸ਼ੀਸ਼ਾ ਹੈ ਢੰਗ ਨਾਲ ਬੋਲਣਾ
ਚੰਗੀ ਨੌਕਰੀ ਪਾਉਣ ਦੀ ਲਾਲਸਾ ਹੋਵੇ ਜਾਂ ਫਿਰ ਦੂਸਰੇ ’ਚ ਆਪਣਾ ਇੰਪ੍ਰੈਸ਼ਨ ਜਮਾਉਣ ਦੀ ਗੱਲ, ਹਰ ਜਗ੍ਹਾ ’ਤੇ ਤੁਹਾਡਾ ਬੋਲਣਾ ਬਹੁਤ ਹੀ ਮਾਇਨੇ ਰੱਖਦਾ ਹੈ ਕਿਉਂਕਿ ਤੁਹਾਡਾ ਜ਼ਰਾ ਜਿਹਾ ਬੋਲਣਾ ਹੀ ਤੁਹਾਡੀ ਸਖਸ਼ੀਅਤ ਅਤੇ ਯੋਗਤਾ ਦਾ ਸਬੂਤ ਕਰਾ ਦਿੰਦਾ ਹੈ ਹੋ ਸਕਦਾ ਹੈ
ਬੋਲਦੇ ਸਮੇਂ ਕਦੇ ਤੁਸੀਂ ਇਸ ਵੱਲ ਕੋਈ ਖਾਸ ਧਿਆਨ ਨਾ ਦਿੱਤਾ ਹੋਵੇ ਪਰ ਯਾਦ ਰੱਖੋ ਕਿ ਤੁਹਾਡਾ ਬੋਲਣਾ ਹੀ ਤੁਹਾਡੇ ਵਿਹਾਰ ਨੂੰ ਸਾਹਮਣੇ ਵਾਲੇ ਦੇ ਅੱਗੇ ਭਲੀ-ਭਾਂਤੀ ਖੋਲ੍ਹ ਕੇ ਰੱਖ ਦਿੰਦਾ ਹੈ ਇਸ ਲਈ ਜਦੋਂ ਵੀ ਕਿਸੇ ਅਨਜਾਣ ਸਖ਼ਸ਼ ਨਾਲ ਗੱਲ ਕਰੋ ਤਾਂ ਇਹ ਤੈਅ ਕਰ ਲਓ ਕਿ ਤੁਹਾਡੀ ਬਾਣੀ ਮਧੁਰ ਹੋਣ ਦੇ ਨਾਲ-ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲਬਰੇਜ਼ ਹੋਣੀ ਚਾਹੀਦੀ ਹੈ ਤਦ ਤੁਸੀਂ ਦੂਸਰੇ ਵਿਅਕਤੀ ’ਤੇ ਆਪਣੀ ਅਮਿੱਟ ਛਾਪ ਛੱਡ ਸਕਦੇ ਹੋ
ਇਸ ਬਾਰੇ ਮਾਹਿਰਾਂ ਦਾ ਤਜ਼ੁਰਬਾ ਹੈ ਕਿ ਜਦੋਂ ਤੁਹਾਡਾ ਕਿਸੇ ਸੰਮੇਲਨ ਜਾਂ ਮੀਟਿੰਗ ’ਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੋਵੇ ਅਤੇ ਤੁਸੀਂ ਉਸ ਵਿਸ਼ੇ ਬਾਰੇ ਸਟੀਕ ਜਾਣਕਾਰੀ ਨਹੀਂ ਰੱਖਦੇ ਤਾਂ ਅਜਿਹੇ ਸਮੇਂ ’ਚ ਚੁੱਪ ਰਹਿਣਾ ਹੀ ਲਾਭਕਾਰੀ ਹੋਵੇਗਾ ਜਦਕਿ ਨਾਪੇ-ਤੋਲੇ ਸ਼ਬਦਾਂ ਦੀ ਵਰਤੋਂ ਕਰਕੇ ਸੋਚ-ਸਮਝ ਕੇ ਪ੍ਰਭਾਵਸ਼ਾਲੀ ਢੰਗ ਨਾਲ ਬੋਲਣਾ ਤੁਹਾਡੀ ਗੰਭੀਰ ਸਖਸ਼ੀਅਤ ਦੇ ਨਾਲ-ਨਾਲ ਆਤਮਵਿਸ਼ਵਾਸ ਦੇ ਦਰਸ਼ਨ ਕਰਵਾਏਗਾ
ਬਗੈਰ ਸ਼ੱਕ, ਵਿਅਕਤੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਬੋਲਣਾ ਹੀ ਉਸ ਦੇ ਸਖਸ਼ੀਅਤ ਦਾ ਸ਼ੀਸ਼ਾ ਹੁੰਦਾ ਹੈ
Also Read :-
ਅਤੇ ਤੁਹਾਡੇ ਬੋਲਣ ਦਾ ਢੰਗ ਸਹੀ ਹੋਵੇਗਾ ਤਾਂ ਜ਼ਰੂਰ ਹੀ ਤੁਹਾਡੀ ਸਖਸ਼ੀਅਤ ’ਚ ਬਦਲਾਅ ਤਾਂ ਆਏਗਾ ਹੀ, ਨਾਲ ਹੀ ਸਾਹਮਣੇ ਬੈਠਾ ਵਿਅਕਤੀ ਵੀ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਪਾਏਗਾ ਯਕੀਨਨ, ਆਪਣੀ ਮਿੱਠੀ ਅਵਾਜ਼ ਨਾਲ ਜਿੱਥੇ ਗੁੱਸੇ ਨਾਲ ਗਰਮ ਹੋ ਕੇ ਆਏ ਵਿਅਕਤੀ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ, ਦੂਜੇ ਪਾਸੇ ਵਿਗੜੇ ਹੋਏ ਕੰਮ ਨੂੰ ਵੀ ਠੀਕ ਕਰਵਾਇਆ ਜਾ ਸਕਦਾ ਹੈ
Table of Contents
ਆਓ ਜਾਣਦੇ ਹਾਂ ਉਨ੍ਹਾਂ ਖਾਸ ਟਿਪਸਾਂ ਨੂੰ ਜਿਨ੍ਹਾਂ ਦੇ ਬਲਬੂਤੇ ਤੁਸੀਂ ਕਿਸੇ ਦੂਸਰੇ ਵਿਅਕਤੀ ’ਤੇ ਆਪਣਾ ਇੱਕ ਖਾਸ ਇੰਪੈ੍ਰਸ਼ਨ ਛੱਡ ਸਕਦੇ ਹੋ
ਅੱਖਾਂ ਮਿਲਾ ਕੇ ਗੱਲਾਂ ਕਰੋ:
ਯਾਦ ਰੱਖੋ, ਅੱਖਾਂ ਝੁਕਾ ਕੇ ਜਾਂ ਚੁਰਾ ਕੇ ਗੱਲ ਕਰਨ ਨਾਲ ਸਾਹਮਣੇ ਬੈਠੇ ਵਿਅਕਤੀ ਨੂੰ ਆਤਮਵਿਸ਼ਵਾਸ ਨਾ ਹੋਣ ਦੀ ਸਥਿਤੀ ਦਾ ਭਲੀ-ਭਾਂਤੀ ਅੰਦਾਜ਼ਾ ਹੋ ਜਾਂਦਾ ਹੈ ਜਿਸ ਦਾ ਭਵਿੱਖ ’ਚ ਚੰਗਾ ਸਿੱਟਾ ਨਹੀਂ ਨਿਕਲਦਾ ਹੈ ਇਸ ਲਈ ਇੰਟਰਵਿਊ ਦਿੰਦੇ ਸਮੇਂ ਅੱਖਾਂ ਹੇਠਾਂ ਕਰਕੇ ਜਾਂ ਫਿਰ ਇੱਧਰ-ਉੱਧਰ ਨਜ਼ਰਾਂ ਘੁੰਮਾਉਂਦੇ ਹੋਏ ਬੋਲਣ ਦੀ ਬਜਾਇ ਸਾਹਮਣੇ ਵਿਅਕਤੀ ਨਾਲ ਅੱਖਾਂ ਮਿਲਾ ਕੇ ਆਪਣੀ ਗੱਲ ਕਹੋ ਬਿਹਤਰ ਹੋਵੇਗਾ ਅੱਖਾਂ ਮਿਲਾ ਕੇ ਗੱਲਬਾਤ ਕਰਨ ਨਾਲ ਤੁਹਾਡਾ ਆਤਮਵਿਸ਼ਵਾਸ ਝਲਕਦਾ ਹੈ
ਮੂੰਹ ’ਚੋਂ ਲਾਰ ਥੁੱਕ ਨਾ ਨਿਕਲੇ:
ਕਈ ਵਾਰ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਦੋ ਵਿਅਕਤੀ ਆਪਸ ’ਚ ਗੱਲ ਕਰ ਰਹੇ ਹੁੰਦੇ ਹਨ ਤਾਂ ਗੱਲਬਾਤ ਦੌਰਾਨ ਉਨ੍ਹਾਂ ਦੇ ਮੂੰਹ ’ਚੋਂ ਘੱਟ ਜਾਂ ਜ਼ਿਆਦਾ ਲਾਰ ਜਾਂ ਥੁੱਕ ਬਾਹਰ ਨਿਕਲਣ ਲਗਦੀ ਹੈ ਜਿਸ ਨਾਲ ਦੂਸਰਾ ਵਿਅਕਤੀ ਬੋਰ ਹੋ ਜਾਂਦਾ ਹੈ ਇਸ ਲਈ ਗੱਲਬਾਤ ਕਰਦੇ ਸਮੇਂ ਲਾਰ ਜਾਂ ਥੁੱਕ ਮੂੰਹ ’ਚੋਂ ਨਿਕਲਣ ਦੀ ਸਮੱਸਿਆ ਲਈ ਤੁਸੀਂ ਖੁਦ ਹੀ ਜਿੰਮੇਵਾਰ ਹੋ ਇਸ ਲਈ ਜ਼ਰਾ ਜਿੰਨਾ ਯਤਨ ਕਰਨ ਨਾਲ ਖੁਦ-ਬ-ਖੁਦ ਸੁਧਾਰ ਕਰਕੇ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ
ਸ਼ਬਦਾਂ ਦਾ ਸਹੀ ਉੱਚਾਰਣ ਕਰੋ:
ਜੇਕਰ ਤੁਹਾਨੂੰ ਲੱਗਦਾ ਹੈ ਕਿ ਬੋਲਦੇ ਸਮੇਂ ਉੱਚਾਰਣ ਠੀਕ ਨਾਲ ਨਹੀਂ ਨਿਕਲ ਰਿਹਾ ਹੈ ਅਤੇ ਬੋਲਣ ’ਚ ਵਾਰ-ਵਾਰ ਅਟਕ ਰਹੇ ਹੋ ਤਾਂ ਇਸ ਪ੍ਰੇਸ਼ਾਨੀ ਦਾ ਹੱਲ ਕਰਨ ਲਈ ਸ਼ੀਸ਼ੇ ਦੇ ਸਾਹਮਣੇ ਕਿਤਾਬ ਦੇ ਪੰਨਿਆਂ ਦੀਆਂ ਕੁਝ ਲਾਈਨਾਂ ਜ਼ੋਰ-ਜ਼ੋਰ ਨਾਲ ਉੱਚੀ ਆਵਾਜ਼ ’ਚ ਪੜ੍ਹੋ ਯਕੀਨਨ ਹੀ ਕੁਝ ਦਿਨਾਂ ਬਾਅਦ ਕੁਝ ਬਦਲਾਅ ਹੁੰਦਾ ਨਜ਼ਰ ਆਏਗਾ ਆਪਣੀ ਆਵਾਜ਼ ਰਿਕਾਰਡ ਕਰਕੇ ਸੁਣਨ ਦੇ ਜ਼ਰੀਏ ਵੀ ਲਾਭ ਲਿਆ ਜਾ ਸਕਦਾ ਹੈ
ਬੋਲਣ ਤੋਂ ਪਹਿਲਾਂ ਧਿਆਨ ਨਾਲ ਸੁਣੋ:
ਤੁਸੀਂ ਜੇਕਰ ਬੋਲਣ ’ਚ ਸਹੀ ਹੋ ਤਾਂ ਇਹ ਮਾਣ ਦੀ ਗੱਲ ਹੈ ਪਰ ਇਸ ਤੋਂ ਵੀ ਜ਼ਰੂਰੀ ਇੱਕ ਹੋਰ ਗੱਲ ਹੈ ਜੋ ਤੁਹਾਨੂੰ ਦੂਜਿਆਂ ’ਤੇ ਆਪਣਾ ਇੰਪ੍ਰੈਸ਼ਨ ਪਾਉਣ ’ਚ ਮੱਦਦ ਕਰ ਸਕਦੀ ਹੈ ਅਤੇ ਉਹ ਹੈ ਸੁਣਨਾ ਜੀ ਹਾਂ, ਤੁਹਾਨੂੰ ਚੰਗੀ ਬੋਲਚਾਲ ਦੇ ਨਾਲ-ਨਾਲ ਚੰਗਾ ਸੁਣਨ ਵਾਲਾ ਵੀ ਹੋਣਾ ਚਾਹੀਦਾ ਹੈ, ਕਿਸੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਉਸ ਨੂੰ ਕਦੇ ਵਿੱਚ ਦੀ ਟੋਕ ਕੇ ਆਪਣੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਬੋਲਣ ਦੇ ਚੱਕਰ ’ਚ ਆਪਣੀ ਹੀ ਹਾਂਕਦੇ ਰਹਿਣ ਨਾਲ ਲੋਕ ਤੁਹਾਡੇ ਤੋਂ ਦੂਰ ਰਹਿਣ ਲੱਗਣਗੇ ਨਾਲ ਹੀ ਝੂਠ ਬੋਲਣ ਤੋਂ ਵੀ ਦੂਰੀ ਬਣਾਏ ਰੱਖੋ ਤਾਂ ਕਿ ਬਾਅਦ ’ਚ ਪੋਲ੍ਹ ਖੁੱਲ੍ਹਣ ’ਤੇ ਬੇਇੱਜ਼ਤੀ ਨਾ ਹੋਵੇ
ਇਸ ਤਰ੍ਹਾਂ ਤੁਸੀਂ ਆਪਣੀਆਂ ਕਮੀਆਂ ’ਤੇ ਧਿਆਨ ਦੇ ਕੇ, ਸੁਧਾਰ ਕਰਕੇ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਕਰਕੇ ਦੁਨੀਆਂ ’ਚ ਨਾਂਅ ਕਮਾ ਸਕਦੇ ਹੋ ਅਤੇ ਲੋਕ ਤੁਹਾਡੀਆਂ ਗੱਲਾਂ ਦੇ ਕਾਇਲ ਹੋਏ ਬਗੈਰ ਨਹੀਂ ਰਹਿ ਸਕਣਗੇ
ਅਨੂਪ ਮਿਸ਼ਰਾ