ਸੋਇਆ ਪ੍ਰੋਡਕਟ ਹਨ ਲਾਭਕਾਰੀ
ਜੋ ਵੀ ਪਦਾਰਥ ਸੋਇਆਬੀਨ ਨਾਲ ਬਣੇ ਹੁੰਦੇ ਹਨ ਉਨ੍ਹਾਂ ਨੂੰ ਸੋਇਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਹ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੁੰਦਾ ਹੈ ਇਸ ਤੋਂ ਇਲਾਵਾ ਇਸ ’ਚ ਸਰੀਰ ਦੇ ਲਈ ਜ਼ਰੂਰੀ ਅਮੀਨੋ ਐਸਿਡ ਵੀ ਪਾਇਆ ਜਾਂਦਾ ਹੈ ਸੋਇਆ ਉਤਪਾਦਾਂ ’ਚ ਸੈਚੂਰੇਟਿਡ ਫੈਟ ਘੱਟ ਮਾਤਰਾ ’ਚ ਪਾਇਆ ਜਾਂਦਾ ਹੈ, ਇਸ ਲਈ ਇਸ ਦੇ ਸੇਵਨ ਨਾਲ ਦਿਲ ਦੇ ਰੋਗ, ਬ੍ਰੈਸਟ ਕੈਂਸਰ ਤੇ ਹੋਰ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਪਰ ਇਸ ਦੇ ਕੁਝ ਬੁਰੇ ਪ੍ਰਭਾਵ ਵੀ ਵੇਖਣ ਨੂੰ ਮਿਲਦੇ ਹਨ
Table of Contents
ਇੱਥੇ ਅਸੀਂ ਤੁਹਾਨੂੰ ਸੋਇਆ ਪ੍ਰੋਟੀਨ ਦੇ ਫਾਇਦੇ ਤੇ ਨੁਕਸਾਨ ਬਾਰੇ ਦੱਸ ਰਹੇ ਹਾਂ। Soy Product Beneficial
ਦਿਲ ਦੇ ਰੋਗਾਂ ਤੋਂ ਬਚਾਅ:
ਸੋਇਆ ਉਤਪਾਦਾਂ ਦੇ ਸੇਵਨ ਨਾਲ ਦਿਲ ਦੇ ਰੋਗ ਤੋਂ ਬਚਾਅ ਹੁੰਦਾ ਹੈ ਇਸ ’ਚ ਕੋਲੇਸਟ੍ਰੋਲ ਤੇ ਫੈਟ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਦਿਲ ਦੇ ਰੋਗਾਂ ਨਾਲ ਜੁੜੇ ਰੋਗ ਦਾ ਡਰ ਘੱਟ ਰਹਿੰਦਾ ਹੈ ਜੇਕਰ ਤੁਸੀਂ ਹਰ ਰੋਜ਼ ਆਪਣੇ ਭੋਜਨ ’ਚ ਸੋਇਆ ਉਤਪਾਦ ਨੂੰ ਸ਼ਾਮਲ ਕਰੋ ਤਾਂ ਬਿਨਾ ਕਿਸੇ ਪ੍ਰੇਸ਼ਾਨੀ ਦੇ ਸਿਹਤਮੰਦ ਹਾਰਟ ਪਾ ਸਕਦੇ ਹੋ।
ਕੋਲੋਨ ਕੈਂਸਰ ਤੋਂ ਬਚਾਅ:
ਕੋਲੋਨ ਕੈਂਸਰ ਇੱਕ ਗੰਭੀਰ ਤੇ ਜਾਨਲੇਵਾ ਬਿਮਾਰੀਆਂ ’ਚੋਂ ਇੱਕ ਹੈ ਇਹ ਪਾਚਨ-ਤੰਤਰ ਨਾਲ ਜੁੜੀ ਸਮੱਸਿਆ ਹੁੰਦੀ ਹੈ ਸੋਇਆ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਤੁਹਾਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾ ਸਕਦਾ ਹੈ ਸੋਧਾਂ ਮੁਤਾਬਕ ਸੋਇਆ ਦਾ ਸੇਵਨ ਕੋਲੋਨ ਕੈਂਸਰ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘੱਟ ਕਰਦਾ ਹੈ।
ਪ੍ਰੋਸਟੇਟ ਹੈਲਥ:
ਸੋਇਆ ਉਤਪਾਦਾਂ ਦੀ ਵਰਤੋਂ ਪ੍ਰੋਸਟੇਟ ਦੀ ਕਿਰਿਆਸ਼ੀਲਤਾ ਨੂੰ ਵਧਾਉਂਦੀ ਹੈ ਸੋਇਆ ’ਚ ਇਸੋਫਲੇਵੇਨਾਂਸ ਪਾਇਆ ਜਾਂਦਾ ਹੈ ਜੋ ਕਿ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਇਸ ਤੋਂ ਇਲਾਵਾ ਇਹ ਪ੍ਰੋਸਟੇਟ ’ਚ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਵੀ ਰੋਕਦਾ ਹੈ ਇਸ ਲਈ ਆਪਣੇ ਭੋਜਨ ’ਚ ਸੋਇਆ ਉਤਪਾਦਾਂ ਨੂੰ ਜ਼ਰੂਰ ਸ਼ਾਮਲ ਕਰੋ।
ਹੱਡੀਆਂ ਦੀ ਮਜ਼ਬੂਤੀ ਲਈ:
ਜੋ ਲੋਕ ਸੋਇਆ ਉਤਪਾਦਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ ’ਚ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਆਸਟੀਯੋਪੋਰੋਸਿਸ, ਅਰਥਰਾਈਟਿਸ ਆਦਿ ਘੱਟ ਹੁੰਦੀ ਹੈ ਖਾਸ ਤੌਰ ’ਤੇ ਔਰਤਾਂ ਨੂੰ ਸੋਇਆ ਉਤਪਾਦਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ’ਚ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਇਮਿਊਨ ਸਿਸਟਮ ਮਜ਼ਬੂਤ ਬਣਾਓ:
ਸੋਇਆ ’ਚ ਕੁਦਰਤੀ ਡਿਟਰਜੈਂਟ ਹੁੰਦਾ ਹੈ ਜਿਸ ਨੂੰ ਸਪੋਨਿੰਸ ਕਹਿੰਦੇ ਹਨ ਇਹ ਅੰਤੜੀ ’ਚ ਕੋਲੇਸਟ੍ਰੋਲ ਦੀ ਸਫਾਈ ਕਰਦਾ ਹੈ ਤੇ ਉਸ ਨੂੰ ਸੋਖਣ ਕਰਨ ਤੋਂ ਬਚਾਉਂਦਾ ਹੈ ਇਸ ਤੋਂ ਇਲਾਵਾ ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਹੈ ਜਿਸ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਔਰਤਾਂ ਹਰ ਰੋਜ ਵੀ ਸੋਇਆ ਲੈ ਸਕਦੀਆਂ ਹਨ।
ਸ਼ੂਗਰ ਨੂੰ ਦੂਰ ਕਰਦਾ:
ਸੋਇਆ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਸਰੀਰ ’ਚ ਗੁਲੂਕੋਜ਼ ਦਾ ਪੱਧਰ ਨਾਰਮਲ ਰਹਿੰਦਾ ਹੈ ਜਿਸ ਨਾਲ ਉਹ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ ਇਸ ’ਚ ਮੌਜ਼ੂਦ ਫਾਈਬਰ ਬਲੱਡ ਗੁਲੂਕੋਜ਼ ਨੂੰ ਘੱਟ ਕਰਨ ’ਚ ਮੱਦਦ ਕਰਦੇ ਹਨ ਇਸ ਤੋਂ ਇਲਾਵਾ ਕਿਡਨੀ ਨਾਲ ਸਬੰਧਿਤ ਸਮੱਸਿਆਵਾਂ ਤੋਂ ਬਚਣ ਲਈ ਸੋਇਆ ਦੀ ਵਰਤੋਂ ਫਾਇਦੇਮੰਦ ਰਹਿੰਦੀ ਹੈ ਹਰ ਰੋਜ਼ ਸੋਇਆ ਉਤਪਾਦਾਂ ਨੂੰ ਆਪਣੇ ਭੋਜਨ ’ਚ ਸ਼ਾਮਲ ਕਰੋ ਤੇ ਵੇਖੋ ਕਿ ਕਿਡਨੀ ਨਾਲ ਸਬੰਧਿਤ ਜੋ ਵੀ ਸਮੱਸਿਆਵਾਂ ਹਨ ਉਹ ਹੌਲੀ-ਹੌਲੀ ਘੱਟ ਹੋ ਜਾਣਗੀਆਂ।
ਸੋਇਆ ਪ੍ਰੋਟੀਨ ਦੇ ਬੁਰੇ ਪ੍ਰਭਾਵ ਵੀ ਹਨ
ਸੋਇਆ ਸਨੈਕਸ ਦਾ ਕਦੇ-ਕਦੇ ਇਸਤੇਮਾਲ ਨੁਕਸਾਨ ਵੀ ਪਹੁੰਚਾਉਂਦਾ ਸੋਇਆ ਪੌਸ਼ਟਿਕ ਹੁੰਦਾ ਹੈ ਤੇ ਇਸ ’ਚ ਕਈ ਹੋਰ ਲਾਭਕਾਰੀ ਚੀਜ਼ਾਂ ਵੀ ਹੁੰਦੀਆਂ ਹਨ ਪਰ, ਬਦਕਿਸਮਤੀ ਨਾਲ ਜਦੋਂ ਤੁਸੀ ਸੋਇਆ ਦੀਆਂ ਬਣੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ’ਚ ਕਾਫ਼ੀ ਜ਼ਿਆਦਾ ਮਾਤਰਾ ’ਚ ਐਸਟ੍ਰੋਜ਼ਨ ਵੀ ਪਹੁੰਚ ਜਾਂਦੇ ਹਨ।
ਸੋਇਆਬੀਨ ਦੇ ਕਈ ਸੁਆਦ
ਟੋਫੂ-
ਇਹ ਸੋਇਆ ਪਨੀਰ ਹੈ, ਜਿਸ ਨੂੰ ਸੋਇਆ ਮਿਲਕ ਨਾਲ ਬਣਾਇਆ ਜਾਂਦਾ ਹੈ ਇਹ ਪ੍ਰੋਟੀਨ ਤੇ ਵਿਟਾਮਿਨ ਦਾ ਵਧੀਆ ਸਰੋਤ ਹੈ ਇਸ ’ਚ ਅਲੱਗ ਤੋਂ ਕੈਲਸ਼ੀਅਮ ਤੇ ਲੂਣ ਮਿਲਾਏ ਜਾਂਦੇ ਹਨ ਟੋਫੂ ਬਣਾਉਣ ਲਈ ਸੋਇਆਬੀਨ ਭਿਓਂ ਦਿੱਤਾ ਜਾਂਦਾ ਹੈ, ਜਿਸ ਨਾਲ ਇਸ ਦੀ ਪੋਸ਼ਕਤਾ ਵਧਦੀ ਹੈੇ।
ਸੋਇਆਬੀਨ ਚੰਕਸ-
ਸੋਇਆਬੀਨ ਦੀਆਂ ਵੜੀਆਂ ਜਾਂ ਚੂਰਾ ਪ੍ਰਸਿੱਧ ਭੋਜਨ ਹੈ ਇਸ ਨੂੰ ਸੋਇਆਬੀਨ ਦੇ ਵਸਾ ਰਹਿਤ ਆਟੇ ਨਾਲ ਤਿਆਰ ਕਰਦੇ ਹਨ ਇਹ ਆਟਾ ਸੋਇਆਬੀਨ ਦੇ ਦਾਣਿਆਂ ਦਾ ਤੇਲ ਕਢਵਾਉਣ ਤੋਂ ਬਾਅਦ ਬਾਕੀ ਬਚਦਾ ਹੈ।
ਏਡਾਮਾਮੇ-
ਇਹ ਸੋਇਆਬੀਨ ਦੀਆਂ ਫਲੀਆਂ ਹਨ, ਇਨ੍ਹਾਂ ਨੂੰ ਪਾਣੀ ’ਚ ਲੂਣ ਪਾ ਕੇ 15 ਮਿੰਟ ਤੱਕ ਉਬਾਲਿਆ ਜਾਂਦਾ ਹੈ ਇਸ ਨੂੰ ਪਿਆਜ਼, ਲੂਣ, ਟਮਾਟਰ ਆਦਿ ਸਬਜ਼ੀਆਂ ਦੇ ਨਾਲ ਸਨੈਕਸ, ਸਲਾਦ ਤੇ ਸੂਪ ਦੇ ਰੂਪ ’ਚ ਖਾਂਦੇ ਹਨ।
ਸੋਇਆ ਸੌਸ-
ਇਹ ਗਹਿਰੇ ਭੂਰੇ ਰੰਗ ਦਾ ਤਰਲ ਪਦਾਰਥ ਹੈ, ਜਿਸ ਨੂੰ ਸੋਇਆਬੀਨ ਦੇ ਫਰਮੇਂਟੇਸ਼ਨ ਨਾਲ ਬਣਾਇਆ ਜਾਂਦਾ ਹੈ ਇਸ ’ਚ ਬਿਮਾਰੀਆਂ ਤੋਂ ਬਚਾਉਣ ਵਾਲੇ ਫਾਇਟੋਨਿਊਟ੍ਰੀਅੰਟਸ ਵੀ ਹੁੰਦੇ ਹਨ।
ਸੋਇਆ ਮਿਲਕ-
ਇਸ ਨੂੰ ਸੋਇਆ-ਡਰਿੰਕ ਵੀ ਕਹਿੰਦੇ ਹਨ ਇਸ ਨੂੰ ਘਰੇ ਬਣਾਉਣ ਲਈ ਸੋਇਆ ਨੂੰ 5-7 ਘੰਟੇ ਪਾਣੀ ’ਚ ਭਿਓਂ ਕੇ ਰੱਖਿਆ ਜਾਂਦਾ ਹੈ ਫਿਰ ਭਿੱਜੇ ਹੋਏ ਸੋਇਆਬੀਨ ’ਚ ਪਾਣੀ ਮਿਲਾ ਕੇ ਸੋਇਆ ਮਿਲਕ ਮਸ਼ੀਨ ਨਾਲ ਤਿਆਰ ਕਰਦੇ ਹਾਂ ਇਹ ਪ੍ਰੋਟੀਨ ਦਾ ਚੰਗਾ ਸਰੋਤ ਹੈ ਆਸਟਿਯੋਪੋਰੋਸਿਸ ਦੀ ਸਮੱਸਿਆ ਨਾਲ ਜੂਝਣ ਵਾਲੇ ਤੇ ਜ਼ਿਆਦਾ ਕਸਰਤ ਕਰਨ ਵਾਲਿਆਂ ਨੂੰ ਸੋਇਆ ਮਿਲਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।