ਬੇਟਾ, ਇੱਕ ਨਹੀਂ, ਦੋ ਵੀਰੇ ਦੇਵਾਂਗੇ’ – ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਪ੍ਰੇਮੀ ਜਗਦੀਸ਼ ਚੰਦ ਫੋਰਮੈਨ ਰਿਟਾਇਰਡ (ਬਿਜਲੀ ਵਿਭਾਗ) ਪੁੱਤਰ ਸ੍ਰੀ ਮਿਲਖੀਰਾਮ ਜੀ ਪਿੰਡ ਭੰਗਾਲਾ ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਹਾਲ ਆਬਾਦ ਕਲਿਆਣ ਨਗਰ ਸਰਸਾ ਪ੍ਰੇਮੀ ਜੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:-
ਸੰਨ 1971 ਦੀ ਗੱਲ ਹੈ ਮੈਂ ਬਿਜਲੀ ਬੋਰਡ ਹਰਿਆਣਾ ’ਚ ਬਤੌਰ ਲਾਈਨਮੈਨ ਪਿੰਡ ਖੈਰੇਂਕਾਂ ਜ਼ਿਲ੍ਹਾ ਸਰਸਾ ’ਚ ਨਿਯੁਕਤ ਸੀ ਅਤੇ ਉੱਥੇ ਹੀ ਕਿਰਾਏ ਦੇ ਮਕਾਨ ’ਚ ਪਰਿਵਾਰ ਸਮੇਤ ਰਹਿੰਦਾ ਸੀ ਉਸ ਸਮੇਂ ਮੇਰੀਆਂ ਤਿੰਨ ਬੇਟੀਆਂ ਹੀ ਸਨ, ਬੇਟਾ ਨਹੀਂ ਸੀ ਉਸ ਦਿਨ ਮੈਂ ਸ਼ੁੱਕਰਵਾਰ ਨੂੰ ਸਰਸਾ ਦਰਬਾਰ ’ਚ ਤਿੰਨ ਦਿਨਾਂ ਲਈ ਸਤਿਸੰਗ ’ਤੇ ਆਇਆ ਹੋਇਆ ਸੀ ਮੇਰੀ ਪਤਨੀ ਸੁਮਿੱਤਰਾ ਲੰਗਰ ਘਰ ’ਚ ਸੇਵਾ ਕਰਿਆ ਕਰਦੀ ਸੀ ਉਸ ਸਮੇਂ ਮੇਰੀ ਛੋਟੀ ਬੇਟੀ ਕੈਲਾਸ਼ੀ (ਕੈਲਾਸ਼) ਚਾਰ ਸਾਲ ਦੀ ਸੀ
ਕਿਸੇ ਸਤਿਸੰਗੀ ਮਾਤਾ ਨੇ ਉਸਨੂੰ ਸਿਖਾ ਦਿੱਤਾ ਕਿ ਤੂੰ ਪਰਮਪਿਤਾ ਜੀ ਨੂੰ ਇਸ ਤਰ੍ਹਾਂ ਕਹਿਣਾ ਹੈ ਕਿ ਮੈਨੂੰ ਵੀਰਾ ਦੇ ਦਿਓ, ਤਾਂ ਪਰਮਪਿਤਾ ਜੀ ਤੈਨੂੰ ਵੀਰਾ (ਭਰਾ) ਦੇ ਦੇਣਗੇ ਉਹ ਬੱਚੀ ਇਸ ਗੱਲ ’ਤੇ ਪੱਕੀ ਹੋ ਗਈ ਉਹ ਆਪਣੀ ਮਾਂ ਨਾਲ ਜਿੱਦ ਕਰਨ ਲੱਗੀ ਕਿ ਮੈਨੂੰ ਪਿਤਾ ਜੀ ਤੋਂ ਇੱਕ ਵੀਰਾ ਲੈ ਕੇ ਦਿਓ ਉਹ ਤਿੰਨ ਦਿਨ ਲਗਾਤਾਰ ਇਹੀ ਜਿੱਦ ਕਰਦੀ ਰਹੀ ਕਿ ਮੈਂ ਵੀਰਾ ਲੈਣਾ ਹੈ ਮੈਂ ਤਿੰਨ ਦਿਨ ਤੱਕ ਦਰਬਾਰ ’ਚ ਬਿਜਲੀ ਸੰਮਤੀ ’ਚ ਸੇਵਾ ਕਰਦਾ ਰਿਹਾ ਸਤਿਸੰਗ ਤੋਂ ਅਗਲੇ ਦਿਨ ਭਾਵ ਸੋਮਵਾਰ ਨੂੰ ਮੈਂ ਪੂਜਨੀਕ ਪਰਮਪਿਤਾ ਜੀ ਤੋਂ ਵਾਪਸ ਘਰ ਜਾਣ ਦੀ ਆਗਿਆ ਲੈਣ ਗਿਆ
ਉਸ ਸਮੇਂ ਤਿੰਨੋਂ ਬੇਟੀਆਂ ਮੇਰੇ ਨਾਲ ਸਨ ਤਾਂ ਮੇਰੀ ਬੇਟੀ ਕੈਲਾਸ਼ੀ ਮੇਰੀ ਕਮੀਜ਼ ਫੜ ਕੇ ਮੈਨੂੰ ਕਹਿਣ ਲੱਗੀ ਕਿ ਪਾਪਾ, ਮੈਂ ਵੀਰਾ ਲੈਣਾ ਹੈ ਪੂਜਨੀਕ ਪਰਮਪਿਤਾ ਜੀ ਨੇ ਮੇਰੇ ਤੋਂ ਪੁੱਛਿਆ ਕਿ ‘ਬੇਟਾ ਜਗਦੀਸ਼, ਬੇਟੀ ਕੀ ਮੰਗ ਰਹੀ ਹੈ’? ਮੈਂ ਸ਼ਰਮ ਜਿਹੀ ਮਹਿਸੂਸ ਕਰਦੇ ਹੋਏ ਕਿਹਾ ਕਿ ਜੀ, ਕੁਝ ਨਹੀਂ ਕਹਿੰਦੀ ਉਂਜ ਹੀ ਕਰ ਰਹੀ ਹੈ ਜੀ ਪੂਜਨੀਕ ਪਰਮਪਿਤਾ ਜੀ ਨੇ ਫਰਮਾਇਆ, ‘ਨਹੀਂ ਬੇਟਾ ਜਗਦੀਸ਼! ਕੋਈ ਗੱਲ ਤਾਂ ਹੈ!’ ਐਨੇ ’ਚ ਮੇਰੀ ਬੇਟੀ ਕੈਲਾਸ਼ੀ ਬੋਲੀ ਕਿ ਪਿਤਾ ਜੀ, ਮੈਂ ਇੱਕ ਵੀਰਾ ਲੈਣਾ ਹੈ
ਤੁਹਾਡੇ ਤੋਂ ਸਰਵ-ਸਮਰੱਥ ਦਾਤਾਰ ਜੀ ਨੇ ਫਰਮਾਇਆ, ‘‘ਬੇਟਾ! ਇੱਕ ਨਹੀਂ! ਦੋ ਵੀਰੇ ਦੇਵਾਂਗੇ ਤੈਨੂੰ!’’ ਉਸ ਤੋਂ ਬਾਅਦ ਪਰਮਪਿਤਾ ਜੀ ਨੇ ਇੱਕ ਜ਼ਿੰਮੇਵਾਰ ਸੇਵਾਦਾਰ ਨੂੰ ਤੇਰਾਵਾਸ ’ਚ ਭੇਜ ਕੇ ਦੋ ਸੇਬ ਮੰਗਵਾਏ ਅਤੇ ਮੈਨੂੰ ਦਿੰਦੇ ਹੋਏ ਫਰਮਾਇਆ, ‘‘ਇਹ ਲਓ ਬੇਟਾ ਜਗਦੀਸ਼! ਦੋ ਬੇਟੇ ਹੋਣਗੇ ਤੇਰੇ ਘਰ’’ ਉਹ ਪ੍ਰਸ਼ਾਦ ਅਸੀਂ ਪਤੀ-ਪਤਨੀ ਨੇ ਖਾਧਾ ਇਸ ਦੇ ਇੱਕ ਸਾਲ ਬਾਅਦ ਮੇਰੇ ਘਰ ਇੱਕ ਬੇਟੇ ਨੇ ਜਨਮ ਲਿਆ ਅਤੇ ਉਸ ਤੋਂ ਦੋ ਸਾਲ ਬਾਅਦ ਦੂਜੇ ਬੇਟੇ ਨੇ ਜਨਮ ਲਿਆ
ਪੂਜਨੀਕ ਪਰਮ ਪਿਤਾ ਜੀ ਨੇ ਪਹਿਲੇ ਬੇਟੇ ਦਾ ਨਾਂਅ ਸੁਰਿੰਦਰ ਕੁਮਾਰ ਅਤੇ ਦੂਜੇ ਬੇਟੇ ਦਾ ਨਾਂਅ ਦੇਵਿੰਦਰ ਸਿੰਘ ਰੱਖਿਆ ਕੁੱਲ ਮਾਲਕ ਵਾਲੀ ਦੋ ਜਹਾਨ ਸਤਿਗੁਰੂ ਦਾਤਾ ਜੀ ਦੇ ਪਰਉਪਕਾਰਾਂ ਦਾ ਬਦਲਾ ਅਸੀਂ ਜਨਮਾਂ-ਜਨਮਾਂ ਤੱਕ ਵੀ ਨਹੀਂ ਚੁਕਾ ਸਕਦੇ ਅਸੀਂ ਆਪਣੇ ਸਤਿਗੁਰੂ ਨੂੰ ਅੰਤਰ-ਆਤਮਾ ਤੋਂ ਸ਼ਤ-ਸ਼ਤ ਨਮਨ ਕਰਦੇ ਹਾਂ
ਜ਼ਿਕਰਯੋਗ ਹੈ ਕਿ ਸੇਵਾਦਾਰ ਜਗਦੀਸ਼ ਚੰਦ ਜੀ ਫੋਰਮੈਨ ਆਪਣੀ ਓੜ ਨਿਭਾ ਕੇ ਸਚਖੰਡ ਜਾ ਬਿਰਾਜੇ ਹਨ
































































