ਸਤਿਸੰਗੀਆਂ ਦੇ ਅਨੁਭਵ -Experience of Satsangis ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ”ਬੇਟਾ, ਭਗਤੀ ਵਿੱਚ ਸ਼ਕਤੀ ਹੈ, ਕਰਦੇ ਰਹੋ”
ਮਾਤਾ ਨਰਿੰਦਰ ਕੌਰ ਇੰਸਾਂ ਪਤਨੀ ਸ੍ਰੀ ਤਿਲਕ ਰਾਜ ਪਿੰਡ ਨੰਦਣ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਅਬਾਦ ਪ੍ਰੀਤ ਨਗਰ ਸਰਸਾ (ਹਰਿਆਣਾ)
ਸੰਨ 2005 ਦੀ ਗੱਲ ਹੈ ਮੇਰਾ ਪੋਤਰਾ ਤਰੁਣ ਪੁੱਤਰ ਸ੍ਰੀ ਸੰਦੀਪ ਕੁਮਾਰ ਨੂਰੀ ਉਮਰ ਚਾਰ ਸਾਲ ਬੱਚਿਆਂ ਨਾਲ ਖੇਡਦਾ-ਖੇਡਦਾ ਪ੍ਰਾਇਮਰੀ ਸਕੂਲ ਦੀਆਂ ਪੌੜੀਆਂ ਤੋਂ ਡਿੱਗ ਪਿਆ ਤੇ ਉਸ ਦੇ ਸੱਟ ਲੱਗ ਗਈ ਬੱਚਿਆਂ ਦੇ ਦੱਸਣ ‘ਤੇ ਅਸੀਂ ਉਸ ਨੂੰ ਸਕੂਲੋਂ ਚੁੱਕ ਕੇ ਘਰ ਲਿਆਂਦਾ ਅਸੀਂ ਉਸ ਨੂੰ ਪੁੱਛਿਆ ਕਿ ਤੇਰੇ ਕਿੱਥੇ ਸੱਟ ਲੱਗੀ ਹੈ ਤਾਂ ਉਸ ਨੇ ਕਿਹਾ ਕਿ ਮੇਰੀ ਲੱਤ ‘ਤੇ ਲੱਗੀ ਹੈ ਅਸੀਂ ਦੋਵੇਂ ਲੱਤਾਂ ਪੈਰ ਉਪਰੋਂ ਥੱਲਿਓਂ ਚੰਗੀ ਤਰ੍ਹਾਂ ਦੇਖੇ, ਪਰ ਸਾਨੂੰ ਕੋਈ ਸਮਝ ਨਾ ਆਈ ਤੇ ਨਾ ਹੀ ਕੋਈ ਜ਼ਖ਼ਮ ਸੀ ਬੱਚਾ ਜ਼ੋਰ-ਜ਼ੋਰ ਦੀ ਰੋਈ ਜਾਵੇ, ਪਰ ਥੱਲੇ ਪੈਰ ਨਾ ਲਾਵੇ ਅਸੀਂ ਲੋਕਾਂ ਦੇ ਕਹਿਣ ‘ਤੇ ਉਸ ਨੂੰ ਟੁੱਟੀਆਂ ਹੱਡੀਆਂ ਦਾ ਇਲਾਜ ਕਰਨ ਵਾਲੇ ਕੋਲ ਪਿੰਡ ਪਿੱਪਲਾਂ ਵਾਲਾ ਲੈ ਗਏ
ਉਸ ਨੇ ਬੱਚੇ ਦੇ ਮਾਲਸ਼ ਕਰ ਦਿੱਤੀ ਅਤੇ ਸਾਨੂੰ ਕਹਿਣ ਲੱਗਿਆ ਕਿ ਬੱਚੇ ਦੇ ਗੋਡੇ ਦੀ ਚੱਪਣੀ ਘੁੰਮ ਗਈ ਹੈ ਜੋ ਕੱਚੀ ਕਰਕੇ ਫਿਰ ਘੁੰਮਾਉਣੀ ਪਵੇਗੀ ਅਸੀਂ ਸੋਚਿਆ ਕਿ ਬੱਚਾ ਛੋਟਾ ਹੈ ਕਿਤੇ ਹੋਰ ਨੁਕਸਾਨ ਨਾ ਹੋ ਜਾਵੇ ਅਸੀਂ ਅਗਲੇ ਦਿਨ ਬੱਚੇ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਗਏ ਡਾਕਟਰ ਨੇ ਬੱਚੇ ਦਾ ਚੰਗੀ ਤਰ੍ਹਾਂ ਚੈਕਅੱਪ ਕੀਤਾ ਤੇ ਸਾਨੂੰ ਕਹਿ ਦਿੱਤਾ ਕਿ ਬੱਚੇ ਨੂੰ ਕਮਜ਼ੋਰੀ ਹੈ ਇੱਕ ਹਫ਼ਤੇ ਦੀ ਦਵਾਈ ਲੈ ਜਾਓ ਅਸੀਂ 450 ਰੁਪਏ ਦੀ ਹਫ਼ਤੇ ਦੀ ਦਵਾਈ ਲੈ ਆਏ ਅਸੀਂ ਦਵਾਈ ਦਿੰਦੇ ਰਹੇ ਤੇ ਨਾਲ-ਨਾਲ ਲੋਕਾਂ ਦੇ ਕਹਿਣ ਮੁਤਾਬਕ ਕਦੇ ਬੱਚੇ ਨੂੰ ਕੱਟੇ ਸੱਪਾਂ ਦਾ ਇਲਾਜ ਕਰਨ ਵਾਲੇ ਕੋਲ ਲੈ ਗਏ, ਕਦੇ ਕਿਸੇ ਕੋਲ ਅਤੇ ਕਦੇ ਕਿਸੇ ਕੋਲ ਲਿਜਾਂਦੇ ਰਹੇ ਕਿਸੇ ਨੇ ਜੜ੍ਹੀਆਂ-ਬੂਟੀਆਂ ਲਿਖ ਕੇ ਦਿੱਤੀਆਂ ਕਿ ਇਹਨਾਂ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਗਰਮ ਪਾਣੀ ਦੀ ਭਾਫ਼ ਲਾਓ, ਕਿਸੇ ਨੇ ਆਟੇ ਦੀ ਗਰਮ ਮੋਟੀ ਰੋਟੀ ਬੰਨ੍ਹਣ ਵਾਸਤੇ ਕਿਹਾ ਅਸੀਂ ਦੱਸੇ ਮੁਤਾਬਕ ਸਭ ਕੁਝ ਕੀਤਾ ਪਰ ਬੱਚੇ ਦਾ ਦਰਦ ਉਸੇ ਤਰ੍ਹਾਂ ਰਿਹਾ
ਕਿ ਖੜ੍ਹਿਆ ਵੀ ਨਾ ਜਾਏ ਅਸੀਂ ਟੱਟੀ-ਪਿਸ਼ਾਬ ਵੀ ਛੋਟੇ ਬੱਚਿਆਂ ਵਾਂਗ ਹੇਠਾਂ ਕਰਕੇ ਕਰਵਾਉਂਦੇ ਰਹੇ ਇੱਕ ਹਫ਼ਤੇ ਦੇ ਅੰਦਰ-ਅੰਦਰ ਬੱਚਾ ਬਿਲਕੁਲ ਕਮਜ਼ੋਰ ਹੋ ਗਿਆ ਉਸ ਦੀ ਇੱਕ ਲੱਤ ਪਤਲੀ ਤੇ ਪੈਰ ਵਿੰਗਾ ਹੋ ਗਿਆ ਤੇ ਲੱਕ ਸੁੱਕ ਗਿਆ ਫਿਰ ਅਸੀਂ ਬੱਚੇ ਨੂੰ ਹੱਡੀਆਂ ਦੇ ਡਾਕਟਰ ਪੁਰੇਵਾਲ ਕੋਲ ਸਲਾਮਾਬਾਦ ਲੈ ਗਏ ਬੱਚੇ ਦਾ ਚੈਕਅੱਪ ਕਰਕੇ ਡਾਕਟਰ ਕਹਿਣ ਲੱਗਿਆ ਕਿ ਤੁਸੀਂ ਬੱਚੇ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਜਾਓ ਅਸੀਂ ਡਾਕਟਰ ਨੂੰ ਵੇਰਵੇ ਨਾਲ ਸਾਰੀ ਗੱਲ ਦੱਸੀ ਕਿ ਉੱਥੇ ਬੱਚੇ ਨੂੰ ਕੋਈ ਫਾਇਦਾ ਨਹੀਂ ਹੋਇਆ ਤੁਸੀਂ ਦੱਸੋ ਅਸੀਂ ਕੀ ਕਰੀਏ? ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬੱਚੇ ਨੂੰ ਸਟੈਂਡ ਵਾਲਾ ਬੂਟ ਪੁਆ ਦਿਓ, ਲੱਤ ਨੂੰ ਸਪੋਟ ਰਹੇਗੀ ਡਾਕਟਰ ਨੇ ਬੂਟ ਦਾ ਨਾਪ ਲੈ ਲਿਆ ਤੇ ਅਗਲੇ ਹਫ਼ਤੇ ਬੂਟ ਲਿਜਾਣ ਵਾਸਤੇ ਕਿਹਾ ਹੁਣ ਅਸੀਂ ਦੁਬਾਰਾ ਬੱਚੇ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਗਏ ਡਾਕਟਰ ਬੱਚੇ ਨੂੰ ਵੇਖ ਕੇ ਸਾਨੂੰ ਕਹਿਣ ਲੱਗਿਆ ਕਿ ਇਸ ਨੂੰ ਤਾਂ ਪੋਲੀਓ ਹੋ ਗਿਆ ਤੁਸੀਂ ਲੋਕ ਪਹਿਲਾਂ ਟੀਕੇ ਨਹੀਂ ਲਵਾਉਂਦੇ, ਹੁਣ ਸਾਡੇ ਮਹਿਕਮੇ ਨੂੰ ਬਿਪਤਾ ਪਾ ਦਿੱਤੀ ਹੈ
ਅਸੀਂ ਕਿਹਾ ਕਿ ਅਸੀਂ ਪੋਲੀਓ ਦਾ ਕੋਈ ਡਰਾਪਸ ਤੇ ਟੀਕਾ ਮਿਸ ਨਹੀਂ ਕੀਤਾ ਇਸ ਦੇ ਸੱਟ ਲੱਗੀ ਹੈ ਤੇ ਸੱਟ ਲੱਗਣ ‘ਤੇ ਤੁਸੀਂ ਬੱਚੇ ਨੂੰ ਕਮਜ਼ੋਰੀ ਦੀ ਦਵਾਈ ਦੇ ਦਿੱਤੀ ਸੀ ਦਵਾਈ ਖਾਣ ਨਾਲ ਕੋਈ ਫਰਕ ਨਹੀਂ ਪਿਆ ਸਗੋਂ ਬੱਚੇ ਦੀ ਲੱਤ ਤੇ ਲੱਕ ਸੁੱਕ ਗਿਆ ਤੇ ਪੈਰ ਵਿੰਗਾ ਹੋ ਗਿਆ ਹੁਣ ਸਾਨੂੰ ਹੱਡੀਆਂ ਵਾਲੇ ਡਾਕਟਰ ਪੁਰੇਵਾਲ ਨੇ ਫਿਰ ਤੁਹਾਡੇ ਕੋਲ ਭੇਜਿਆ ਹੈ ਤੇ ਤੁਸੀਂ ਹੁਣ ਕਮਜ਼ੋਰੀ ਛੱਡ ਕੇ ਪੋਲੀਓ ਦੱਸਣ ਲੱਗ ਪਏ ਹੋ ਡਾਕਟਰ ਨੇ ਸਾਨੂੰ ਕਿਹਾ ਕਿ ਤੁਸੀਂ ਇਸ ਨੂੰ ਲੁਧਿਆਣਾ ਲੈ ਜਾਓ, ਉੱਥੇ ਇਸ ਦਾ ਪੋਲੀਓ ਟੈਸਟ ਹੋਵੇਗਾ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ ਫਿਰ ਅਸੀਂ ਉਸੇ ਪਰਚੀ ‘ਤੇ ਉੱਥੇ ਬੱਚਿਆਂ ਵਾਲੇ ਡਾਕਟਰ ਨੂੰ ਦਿਖਾਇਆ ਤਾਂ ਉਸ ਡਾਕਟਰ ਨੇ ਚੈਕਅੱਪ ਕਰਕੇ ਕਿਹਾ ਕਿ ਇਹ ਤਾਂ ਪੋਲੀਓ ਕੇਸ ਲੱਗਦਾ ਹੈ ਤੁਸੀਂ ਇਸ ਨੂੰ ਲੁਧਿਆਣੇ ਹਸਪਤਾਲ ਲੈ ਜਾਓ, ਉੱਥੇ ਹੀ ਇਸ ਦਾ ਟੈਸਟ ਹੋਵੇਗਾ ਫਿਰ ਅਸੀਂ ਲੁਧਿਆਣੇ ਨਹੀਂ ਗਏ ਅਸੀਂ (ਮੈਂ ਤੇ ਮੇਰਾ ਪਤੀ) ਆਪਣੇ ਫੈਮਿਲੀ ਡਾਕਟਰ ਮੰਗਲਾਨੀ ਦੀ ਰਾਏ ਲੈਣ ਲਈ ਉਸ ਕੋਲ ਆਦਮਪੁਰ ਚਲੇ ਗਏ ਉਸ ਨੇ ਸਾਨੂੰ ਬੱਚੇ ਦਾ ਸਿਟੀ ਸਕੈਨ ਕਰਵਾਉਣ ਵਾਸਤੇ ਦੇਵੀ ਤਲਾਅ ਹਸਪਤਾਲ ਜਲੰਧਰ ਭੇਜ ਦਿੱਤਾ ਬੱਚੇ ਦੀ ਸਿਟੀ ਸਕੈਨ ਕਰਵਾ ਕੇ ਅਸੀਂ ਮੰਗਲਾਨੀ ਡਾਕਟਰ ਨੂੰ ਦਿਖਾਈ ਤਾਂ ਡਾ. ਸਾਹਿਬ ਨੇ ਰਿਪੋਰਟ ਦੇਖ ਕੇ ਸਾਨੂੰ ਕਿਹਾ ਕਿ ਬੱਚੇ ਦਾ ਅਪਰੇਸ਼ਨ ਕਰਨਾ ਪਵੇਗਾ ਇੱਕ ਹੁਣ ਤੇ ਇੱਕ ਜਦੋਂ ਬੱਚਾ 15 ਸਾਲ ਦਾ ਹੋਵੇਗਾ ਅਸੀਂ ਅਪਰੇਸ਼ਨ ਦਾ ਖਰਚਾ ਪੁੱਛਿਆ ਤਾਂ ਉਸ ਨੇ 8500 ਰੁਪਏ ਦੱਸਿਆ ਤੇ ਦਵਾਈ ਦਾ ਖਰਚਾ ਅਲੱਗ ਦਵਾਈ ਚਾਰ ਮਹੀਨੇ ਚੱਲੇ, 6 ਮਹੀਨੇ ਚੱਲੇ ਜਾਂ ਸਾਲ ਚੱਲੇ ਫਿਰ ਅਸੀਂ ਕਿਹਾ
ਕਿ ਗਰੰਟੀ ਤਾਂ ਡਾਕਟਰ ਨੇ ਕਿਹਾ ਕਿ ਇਸ ਦੀ ਗਰੰਟੀ ਕੋਈ ਨਹੀਂ ਫਿਰ ਅਸੀਂ ਦੂਜੇ ਅਪਰੇਸ਼ਨ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਅਸੀਂ ਜਿਹੜੀ ਲੱਤ ਠੀਕ ਹੈ, ਉਸ ਦੀਆਂ ਮਾਸਪੇਸ਼ੀਆਂ ਕੱਢ ਕੇ ਦੂਜੀ ਲੱਤ ਵਿੱਚ ਪਾਉਣੀਆਂ ਹਨ ਪਰ ਅਸੀਂ ਗਰੰਟੀ ਕੋਈ ਨਹੀਂ ਦੇ ਸਕਦੇ ਕਿ ਇਹ ਸਭ ਠੀਕ ਹੋ ਜਾਵੇਗਾ ਡਾਕਟਰ ਨੇ ਕਿਹਾ ਕਿ ਦੱਸੋ ਅਪਰੇਸ਼ਨ ਕਰ ਦੇਈਏ ਤਾਂ ਅਸੀਂ ਕਿਹਾ ਕਿ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰਵਾ ਸਕਦੇ ਅਸੀਂ ਘਰੇ ਜਾ ਕੇ ਬਹੂ-ਬੇਟੇ ਤੋਂ ਪੁੱਛ ਕੇ ਕਰਵਾ ਲਵਾਂਗੇ ਅਸੀਂ ਬੱਚੇ ਨੂੰ ਵਾਪਸ ਘਰ ਲੈ ਆਏ ਜਦੋਂ ਘਰ ਪਹੁੰਚੇ ਤਾਂ ਮੇਰਾ ਹੌਂਸਲਾ ਟੁੱਟ ਗਿਆ ਕਿ ਹੁਣ ਮੇਰੇ ਪੋਤੇ ਨੂੰ ਕਿਤੋਂ ਵੀ ਅਰਾਮ ਨਹੀਂ ਆਉਣਾ ਮੇਰਾ ਪੋਤਾ ਅਪਾਹਿਜ਼ ਹੋ ਗਿਆ ਇਹ ਸੋਚ ਕੇ ਮੇਰਾ ਜ਼ੋਰ-ਜ਼ੋਰ ਦੀ ਰੋਣ ਨਿਕਲ ਗਿਆ ਅਤੇ ਮੈਂ ਧਾਹਾਂ ਮਾਰ-ਮਾਰ ਕੇ ਰੋਣ ਲੱਗੀ ਬੱਚੇ ਦੇ ਦਾਦੇ ਨੂੰ ਗੁੱਸਾ ਆ ਗਿਆ ਤੇ ਉਹ ਮੈਨੂੰ ਬੁਰਾ-ਭਲਾ ਕਹਿਣ ਲੱਗਿਆ ਕਿ ਇੱਕ ਤਾਂ ਮੈਂ ਵੈਸੇ ਹੀ ਪ੍ਰੇਸ਼ਾਨ ਹਾਂ ਜਿੱਥੇ ਕੋਈ ਕਹਿੰਦਾ ਹੈ, ਉੱਥੇ ਹੀ ਲੈ ਜਾਂਦੇ ਹਾਂ ਨਾ ਰਾਤ ਦੇਖਦੇ ਹਾਂ ਨਾ ਦਿਨ ਪੈਸੇ ਲਾਈ ਜਾ ਰਹੇ ਹਾਂ ਹੁਣ ਕੀ ਕਰੀਏ? ਦੂਜਾ ਇਸ ਨੇ ਘਰ ਵਿੱਚ ਸੋਗ ਪਾਇਆ ਹੋਇਆ ਹੈ ਜੇਕਰ ਇਹ ਨੂੰ ਕਹਿੰਦੇ ਹਾਂ
ਕਿ ਰਹਿਣ ਦੇ ਰੱਬ ਭਰੋਸੇ, ਜੋ ਹੋ ਗਿਆ ਸੋ ਹੋ ਗਿਆ ਹੁਣ ਅਸੀਂ ਕੀ ਕਰ ਸਕਦੇ ਹਾਂ ਰੱਬ ਭਰੋਸੇ ਦੀ ਗੱਲ ਸੁਣ ਕੇ ਮੈਨੂੰ ਆਪਣੇ ਸਤਿਗੁਰ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਯਾਦ ਆ ਗਈ ਉਸੇ ਵੇਲੇ ਮੈਨੂੰ ਹਜ਼ੂਰ ਪਿਤਾ ਜੀ ਦੀ ਅਵਾਜ਼ ਆਈ ਕਿ ‘ਰੱਬ ‘ਤੇ ਭਰੋਸਾ ਤਾਂ ਹੀ ਹੋਏਗਾ ਜੇਕਰ ਤੂੰ ਸਿਮਰਨ ਕਰੇਂਗੀ” ਪਿਤਾ ਜੀ ਦੀ ਅਵਾਜ਼ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਗੁਨਾਹਗਾਰ ਹਾਂ ਮੈਂ ਕਦੇ ਸਿਮਰਨ ਨਹੀਂ ਕੀਤਾ ਮੈਨੂੰ ਵਿਸ਼ਵਾਸ ਹੋ ਗਿਆ ਕਿ ਜੇਕਰ ਮੈਂ ਸਿਮਰਨ ਕਰਾਂ ਤਾਂ ਮੇਰਾ ਪੋਤਾ ਠੀਕ ਹੋ ਜਾਵੇਗਾ ਮੈਂ ਉਸੇ ਦਿਨ ਤੋਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਮੈਂ ਇੱਕ ਘੰਟਾ ਸੁਬ੍ਹਾ ਤੇ ਇੱਕ ਘੰਟਾ ਸ਼ਾਮ ਨੂੰ ਬੈਠ ਕੇ ਸਿਮਰਨ ਕਰਦੀ ਤੇ ਤੁਰਦੇ-ਫਿਰਦੇ ਹਰ ਵੇਲੇ ਸਿਮਰਨ ਕਰਦੀ ਰਹਿੰਦੀ ਕਈ ਵਾਰ ਪੋਤੇ ਨੂੰ ਗੋਦੀ ਵਿੱਚ ਬਿਠਾ ਕੇ ਸਿਮਰਨ ਕਰਦੀ ਤੇ ਉਸ ਨੂੰ ਵੇਖ ਕੇ ਵੈਰਾਗ ਆ ਜਾਂਦਾ, ਰੋਣ ਨਿਕਲ ਜਾਂਦਾ ਸਤਿਗੁਰ ਦੀ ਦਇਆ-ਮਿਹਰ ਨਾਲ ਪੰਦਰਾਂ ਦਿਨਾਂ ਦੇ ਸਿਮਰਨ ਨਾਲ ਮੇਰੇ ਪੋਤੇ ਦੀ ਲੱਤ ਬਰਾਬਰ ਹੋ ਗਈ ਮੈਂ ਇਹ ਦੇਖ ਕੇ ਹੈਰਾਨ ਹੋਈ ਤੇ ਦਿਨ-ਰਾਤ ਸਿਮਰਨ ਕਰਨ ਲੱਗੀ ਉਸ ਦਾ ਲੱਕ ਸਹੀ ਹੋ ਗਿਆ ਦੋ ਮਹੀਨਿਆਂ ਦੇ ਸਿਮਰਨ ਨਾਲ ਉਸ ਦਾ ਵਿੰਗਾ ਪੈਰ ਸਿੱਧਾ ਹੋ ਗਿਆ ਮੇਰਾ ਪੋਤਾ ਬਿਲਕੁੱਲ ਠੀਕ ਹੋ ਗਿਆ ਮੈਨੂੰ ਐਨੀ ਖੁਸ਼ੀ ਹੋਈ ਕਿ ਮੈਨੂੰ ਸਮਝ ਨਾ ਲੱਗੇ ਕਿ ਇਹ ਸਭ ਕਿਵੇਂ ਹੋ ਗਿਆ
ਮੈਂ ਇਹ ਕਰਿਸ਼ਮਾ ਹਜ਼ੂਰ ਪਿਤਾ ਜੀ ਦੀ ਹਜ਼ੂਰੀ ਵਿੱਚ ਦੱਸਿਆ ਤਾਂ ਪਿਤਾ ਜੀ ਨੇ ਬਚਨ ਫਰਮਾਏ, ”ਬੇਟਾ, ਭਗਤੀ ਵਿੱਚ ਸ਼ਕਤੀ ਹੈ, ਕਰਦੇ ਰਹੋ” ਮੈਂ ਸਾਰੀ ਸਾਧ-ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਸਿਮਰਨ ਕਰਿਆ ਕਰੋ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਮੈਂ ਆਪਣੇ ਸਤਿਗੁਰ ਹਜ਼ੂਰ ਪਿਤਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ
ਕਿਸੇ ਮਹਾਤਮਾ ਨੇ ਠੀਕ ਹੀ ਲਿਖਿਆ ਹੈ:-
ਨਾਮ ਹੈ ਦਾਰੂ ਸਭ ਰੋਗਾਂ ਦੀ,
ਸੱਭੇ ਦੁਖ ਮਿਟਾਵੇ ਨਾਮ
ਨਾਮ ‘ਚ ਸ਼ਕਤੀ ਏਨੀ ਲੋਕੋ
ਵਿਗੜੀ ਗੱਲ ਬਣਾਵੇ ਨਾਮ