ਬੇਟਾ! ਇਸ ਦਾ ਅਪਰੇਸ਼ਨ ਕਰ ਦਿਓ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਮਾਤਾ ਲਾਜਵੰਤੀ ਇੰਸਾਂ ਪਤਨੀ ਸੱਚਖੰਡ ਵਾਸੀ ਪ੍ਰਕਾਸ਼ ਰਾਮ ਕਲਿਆਣ ਨਗਰ, ਸਰਸਾ ਤੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੀ ਹੈ:-
ਕਰੀਬ 2006 ਦੀ ਗੱਲ ਹੈ ਕਿ ਮੇਰੇ ਪਿੱਤੇ ਵਿੱਚ ਪੱਥਰੀ ਹੋ ਗਈ, ਕਦੇ ਦਰਦ ਹੁੰਦਾ ਸੀ ਤੇ ਕਦੇ ਹਟ ਜਾਂਦਾ ਸੀ ਇਸਦੇ ਇਲਾਜ ਲਈ ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵੱਡੇ-ਵੱਡੇ ਡਾਕਟਰਾਂ ਤੋਂ ਚੈਕਅੱਪ ਕਰਵਾਇਆ ਹਰ ਇੱਕ ਨੇ ਇਹੀ ਆਖਿਆ ਕਿ ਇਸ ਦਾ ਇਲਾਜ ਅਪਰੇਸ਼ਨ ਹੀ ਹੈ ਡਾਕਟਰ ਮੈਨੂੰ ਦਵਾਈ ਦਿੰਦੇ ਪਰ ਮੈਂ ਕਦੇ ਵੀ ਦਵਾਈ ਨਾ ਖਾਧੀ ਇਸ ਤਰ੍ਹਾਂ ਪੂਰਾ ਸਾਲ ਚੱਲਦਾ ਰਿਹਾ ਇੱਕ ਦਿਨ ਰਾਤ ਨੂੰ ਮੈਂ ਸਿਮਰਨ ਦੌਰਾਨ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਅਰਦਾਸ ਕੀਤੀ ਕਿ ਪਿਤਾ ਜੀ, ਡਾਕਟਰ ਪੱਥਰੀ ਦਾ ਅਪਰੇਸ਼ਨ ਕਰਵਾਉਣ ਲਈ ਕਹਿੰਦੇ ਹਨ,
ਪਰ ਮੈਂ ਅਪਰੇਸ਼ਨ ਨਹੀਂ ਕਰਵਾਉਣਾ ਪਿਤਾ ਜੀ ਜੋ ਕਰਨਾ ਹੈ, ਤੁਸੀਂ ਹੀ ਕਰਨਾ ਹੈ ਤੁਸੀਂ ਕੀ ਨਹੀਂ ਕਰ ਸਕਦੇ ਮੈਂ ਅਪਰੇਸ਼ਨ ਨਹੀਂ ਕਰਵਾਉਣਾ ਅਗਲੇ ਦਿਨ ਰਾਤ ਨੂੰ ਮੈਂ ਘਰ ਇਕੱਲੀ ਸੀ ਮੈਨੂੰ ਪੱਥਰੀ ਦਾ ਦਰਦ ਹੋਣ ਲੱਗ ਪਿਆ ਸਾਰੀ ਰਾਤ ਦਰਦ ਹੁੰਦਾ ਰਿਹਾ ਮੈਂ ਪਿਤਾ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਅਰਜ਼ ਕਰਦੀ ਰਹੀ ਕਿ ਤੁਸੀਂ ਮੈਨੂੰ ਠੀਕ ਕਰੋ, ਹੋਰ ਕੌਣ ਕਰੇ ਹੋਰ ਮੇਰਾ ਕੌਣ ਹੈ ਰਾਤ ਦਾ ਟਾਈਮ ਹੈ, ਮੈਂ ਕਿਸ ਨੂੰ ਆਖਾਂ ਸੁਬ੍ਹਾ ਚਾਰ ਵਜੇ ਜਦੋਂ ਦਰਦ ਘਟਿਆ ਤਾਂ ਮੈਨੂੰ ਨੀਂਦ ਆ ਗਈ ਮੈਨੂੰ ਸੁਪਨੇ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਰਸ਼ਨ ਦਿੱਤੇ, ਉਸ ਸਮੇਂ ਪਿਤਾ ਜੀ ਦੇ ਨਾਲ ਇੱਕ ਲੇਡੀ ਡਾਕਟਰ ਵੀ ਸੀ ਹਜ਼ੂਰ ਪਿਤਾ ਜੀ ਕੰਧ ਦੇ ਉਹਲੇ ਖੜ੍ਹੇ ਹੋ ਗਏ ਅਤੇ ਪਿਤਾ ਜੀ ਨੇ ਲੇਡੀ ਡਾਕਟਰ ਨੂੰ ਆਦੇਸ਼ ਦਿੱਤਾ ਕਿ ਬੇਟਾ! ਇਸ ਦਾ ਅਪਰੇਸ਼ਨ ਕਰ ਦਿਓ
ਲੇਡੀ ਡਾਕਟਰ ਮੇਰੇ ਕੋਲ ਆ ਗਈ ਤੇ ਉਸਨੇ ਮੇਰਾ ਅਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਅਹਿਸਾਸ ਹੁੰਦਾ ਸੀ ਕਿ ਉਹ ਪੱਥਰੀ ਭੋਰ-ਭੋਰ ਕੇ ਕੱਢਦੀ ਗਈ ਤੇ ਮੇਰੇ ਹੱਥ ’ਤੇ ਰੱਖਦੀ ਗਈ ਉਸ ਨੇ ਪਿਤਾ ਜੀ ਨੂੰ ਆਵਾਜ਼ ਮਾਰੀ ਕਿ ਪਿਤਾ ਜੀ, ਅਪਰੇਸ਼ਨ ਹੋ ਗਿਆ ਹੈ ਪਿਤਾ ਜੀ ਨੇ ਜਵਾਬ ਵਿੱਚ ਆਖਿਆ ਕਿ ਬੇਟਾ! ਇੱਕ ਕੰਕਰ ਹੋਰ ਹੈ ਸਵਾਰ ਕੇ ਵੇਖੋ ਉਸ ਨੇ ਦੁਬਾਰਾ ਫਿਰ ਵੇਖਿਆ ਤੇ ਇੱਕ ਕੰਕਰ ਕੱਢ ਕੇ ਮੇਰੇ ਹੱਥ ’ਤੇ ਰੱਖ ਦਿੱਤਾ ਅਤੇ ਉਹ ਕਹਿਣ ਲੱਗੀ ਕਿ ਪਿਤਾ ਜੀ ਇੱਕ ਕੰਕਰ ਹੋਰ ਨਿੱਕਲ ਆਇਆ ਹੈ ਫਿਰ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਬਚਨ ਫ਼ਰਮਾਏ ਕਿ ਬੇਟਾ! ਸਵੇਰੇ ਇੱਕ ਵਾਰੀ ਦਰਦ ਹੋਵੇਗਾ ਤੇ ਫਿਰ ਦਰਦ ਨਹੀਂ ਹੁੰਦਾ ਐਨਾ ਕਹਿ ਕੇ ਪਿਤਾ ਜੀ ਚਲੇ ਗਏ ਜਦੋਂ ਮੈਂ ਸਵੇਰੇ ਉੱਠੀ ਤਾਂ ਇੱਕ ਵਾਰ ਬਹੁਤ ਜ਼ੋਰ ਦਾ ਦਰਦ ਹੋਇਆ ਫਿਰ ਮੈਨੂੰ ਯਾਦ ਆ ਗਿਆ ਕਿ ਪਿਤਾ ਜੀ ਕਹਿ ਗਏ ਹਨ ਕਿ ਇੱਕ ਵਾਰ ਦਰਦ ਹੋਵੇਗਾ
ਫਿਰ ਮੈਨੂੰ ਦਰਦ ਨਹੀਂ ਹੋਇਆ ਅਤੇ ਕਦੇ ਵੀ ਨਹੀਂ ਹੋਇਆ ਪਿਤਾ ਜੀ ਮੈਂ ਆਪ ਜੀ ਦੇ ਕੀਤੇ ਉਪਕਾਰਾਂ ਦਾ ਬਦਲਾ ਕਦੇ ਵੀ ਨਹੀਂ ਚੁਕਾ ਸਕਦੀ ਜਿਵੇਂ ਕਿ ਲਿਖਿਆ ਹੈ:-
ਇੱਕ ਜੇ ਅਹਿਸਾਨ ਹੋਵੇ, ਹੋ ਸਕਦਾ ਮੈਂ ਭੁੱਲ ਵੀ ਜਾਵਾਂ,
ਲੱਖਾਂ ਨੇ ਅਹਿਸਾਨ ਕੀਤੇ, ਦਾਤਾ ਦੱਸ ਖਾਂ ਕਿਵੇਂ ਮੈਂ ਭੁਲਾਵਾਂ,
ਮਿਹਰ ਕਰ ਐਸੀ ਦਾਤਿਆ, ਤੇਰੇ ਬਚਨਾਂ ’ਤੇ ਅਮਲ ਕਮਾਵਾਂ