ਆੱਇਸਟਰ ਦੀ ਖੇਤੀ ’ਚ ਮਿਸਾਲ ਬਣੀ ਸ਼ੇਖਾਵਤ ਫੈਮਿਲੀ
ਵਿਸ਼ਵ ’ਚ ਮਸ਼ਰੂਮ ਦੀ ਖੇਤੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ, ਜਦਕਿ ਭਾਰਤ ’ਚ ਮਸ਼ਰੂਮ ਦੇ ਉਤਪਾਦਨ ਦਾ ਇਤਿਹਾਸ ਲਗਭਗ ਤਿੰਨ ਦਹਾਕੇ ਪੁਰਾਣਾ ਹੈ ਭਾਰਤ ’ਚ 10-12 ਸਾਲਾਂ ਤੋਂ ਮਸ਼ਰੂਮ ਦੇ ਉਤਪਾਦਨ ’ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ ਇਸ ਸਮੇਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਤਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਵਪਾਰਕ ਪੱਧਰ ’ਤੇ ਮਸ਼ਰੂਮ ਦੀ ਖੇਤੀ ਕਰਨ ਵਾਲੇ ਪ੍ਰਮੁੱਖ ਉਤਪਾਦਕ ਸੂਬੇ ਹਨ
ਸਾਲ 2019-20 ਦੌਰਾਨ ਭਾਰਤ ’ਚ ਮਸ਼ਰੂਮ ਦਾ ਉਤਪਾਦਨ ਲਗਭਗ 1.30 ਲੱਖ ਟਨ ਹੋਇਆ ਸਾਡੇ ਦੇਸ਼ ’ਚ ਮਸ਼ਰੂਮ ਦਾ ਉਤਪਾਦਨ ਭੋਜਨ ਤੇ ਦਵਾਈ ਦੇ ਰੂਪ ’ਚ ਕੀਤਾ ਜਾਂਦਾ ਹੈ ਪ੍ਰੋਟੀਨ, ਕਾਰਬੋਹਾਈਡੇ੍ਰਟ, ਖਣਿਜ ਲੂਣ ਅਤੇ ਵਿਟਾਮਿਨ ਵਰਗੇ ਉੱਚ ਪੱਧਰੀ ਖਾਧ ਮੁੱਲਾਂ ਕਾਰਨ ਮਸ਼ਰੂਮ ਪੂਰੇ ਵਿਸ਼ਵ ’ਚ ਆਪਣਾ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ ਭਾਰਤ ’ਚ ਮਸ਼ਰੂਮ ਨੂੰ ਖੁੰਭ, ਖੁੰਭੀ, ਭਮੋੜੀ ਅਤੇ ਗੁੱਛੀ ਆਦਿ ਨਾਂਅ ਨਾਲ ਜਾਣਿਆ ਜਾਂਦਾ ਹੈ
ਭਾਰਤ ’ਚ ਉੱਗਾਈ ਜਾਣ ਵਾਲੀਆਂ ਮਸ਼ਰੂਮ ਦੀਆਂ ਕਿਸਮਾਂ ਵਿਸ਼ਵ ’ਚ ਖਾਣ ਯੋਗ ਮਸ਼ਰੂਮ ਦੀਆਂ ਲਗਭਗ 10000 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ’ਚ 70 ਪ੍ਰਜਾਤੀਆਂ ਹੀ ਖੇਤੀ ਲਈ ਲਾਭਕਾਰੀ ਮੰਨੀਆਂ ਜਾਂਦੀਆਂ ਹਨ ਭਾਰਤੀ ਵਾਤਾਵਰਨ ’ਚ ਮੁੱਖ ਤੌਰ ’ਤੇ ਪੰਜ ਤਰ੍ਹਾਂ ਦੀਆਂ ਖਾਧ ਮਸ਼ਰੂਮਾਂ ਦੀ ਵਪਾਰਕ ਪੱਧਰ ’ਤੇ ਖੇਤੀ ਕੀਤੀ ਜਾਂਦੀ ਹੈ ਇਨ੍ਹਾਂ ’ਚੋਂ ਸਫੈਦ ਬਟਨ ਮਸ਼ਰੂਮ ਢੀਂਗਰੀ (ਆਇਸਟਰ) ਮਸ਼ਰੂਮ, ਦੁਧੀਆ ਮਸ਼ਰੂਮ, ਪੈਡੀਸਟਰਾ ਮਸ਼ਰੂਮ, ਸਿਟਾਕੇ ਮਸ਼ਰੂਮ, ਸਫੈਦ ਬਟਨ ਮਸ਼ਰੂਮ ਮੁੱਖ ਹਨ
ਭਾਰਤ ’ਚ ਢੀਂਗਰੀ (ਆੱਇਸਟਰ) ਮਸ਼ਰੂਮ ਢੀਂਗਰੀ (ਆੱਇਸਟਰ) ਮਸ਼ਰੂਮ ਦੀ ਖੇਤੀ ਸਾਲਭਰ ਕੀਤੀ ਜਾ ਸਕਦੀ ਹੈ ਇਸ ਦੇ ਲਈ ਅਨੁਕੂਲ ਤਾਪਮਾਨ 20-30 ਡਿਗਰੀ ਸੈਂਟੀਗ੍ਰੇਟ ਅਤੇ ਨਮੀ 70-90 ਪ੍ਰਤੀਸ਼ਤ ਚਾਹੀਦੀ ਹੈ ਆੱਇਸਟਰ ਮਸ਼ਰੂਮ ਨੂੰ ਉਗਾਉਣ ’ਚ ਕਣਕ ਅਤੇ ਚੌਲ ਦੀ ਤੂੜੀ ਅਤੇ ਦਾਣਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਮਸ਼ਰੂਮ 2.5 ਤੋਂ 3 ਮਹੀਨਿਆਂ ’ਚ ਤਿਆਰ ਹੋ ਜਾਂਦੀ ਹੈ ਇਸ ਦਾ ਉਤਪਾਦਨ ਹੁਣ ਪੂਰੇ ਭਾਰਤ ’ਚ ਹੋ ਰਿਹਾ ਹੈ ਢੀਂਗਰੀ ਮਸ਼ਰੂਮ ਦੀਆਂ ਵੱਖ-ਵੱਖ ਪ੍ਰਜਾਤੀਆਂ ਲਈ ਵੱਖ-ਵੱਖ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਇਹ ਮਸ਼ਰੂਮ ਪੂਰੇ ਸਾਲ ਉਗਾਈ ਜਾ ਸਕਦੀ ਹੈ
10 ਕੁਇੰਟਲ ਮਸ਼ਰੂਮ ਉਗਾਉਣ ਲਈ ਕੁੱਲ ਖਰਚ 50 ਹਜ਼ਾਰ ਰੁਪਏ ਆਉਂਦਾ ਹੈ ਇਸਦੇ ਲਈ 100 ਵਰਗ ਫੁੱਟ ਦੇ ਇੱਕ ਕਮਰੇ ’ਚ ਰੈਕ ਲਾਉਣੀ ਹੁੰਦੀ ਹੈ ਵਰਤਮਾਨ ’ਚ ਆੱਇਸਟਰ ਮਸ਼ਰੂਮ 120 ਰੁਪਏ ਪ੍ਰਤੀ ਕਿੱਲੋਗ੍ਰਾਮ ਤੋਂ ਲੈ ਕੇ ਇੱਕ ਹਜ਼ਾਰ ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਬਾਜ਼ਾਰ ’ਚ ਵਿਕ ਜਾਂਦੀ ਹੈ ਜੈਪੁਰ ਦਾ ਵੀ ਇੱਕ ਨੌਜਵਾਨ ਜੋੜਾ ਨਾ ਸਿਰਫ਼ ਆੱਇਸਟਰ ਮਸ਼ਰੂਮ ਦੀ ਖੇਤੀ ਕਰ ਰਿਹਾ ਹੈ ਸਗੋਂ ਉਸ ਦੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਬਣਾ ਕੇ ਮਾਰਕਿਟ ’ਚ ਚੰਗਾ ਮੁਨਾਫ਼ਾ ਕਮਾ ਰਿਹਾ ਹੈ ਆਓ,
Table of Contents
ਅਸੀਂ ਤੁਹਾਨੂੰ ਅਜਿਹੇ ਹੀ ਸਫ਼ਲ ਸ਼ੇਖ਼ਾਵਤ ਫੈਮਿਲੀ ਦੀ ਸਫਲਤਾ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ ਦੱਸਦੇ ਹਾਂ-
ਨੌਕਰੀ ਛੱਡ ਆੱਇਸਟਰ ਮਸ਼ਰੂਮ ਦੀ ਖੇਤੀ ਅਪਣਾਈ
ਕੁਦਰਤ ਪ੍ਰੇਮੀ ਪ੍ਰੀਤੀ ਰਾਠੌੜ ਅਤੇ ਉਨ੍ਹਾਂ ਦੇ ਪਤੀ ਮਾਨਵੀਰ ਸਿੰਘ ਸ਼ੇਖਾਵਤ ਨੇ ਆਧੁਨਿਕ ਖੇਤੀ ਦੇ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਜੀਵਨ ਜਿਉਣ ਦਾ ਇੱਕ ਸਥਾਈ ਮਾਡਲ ਬਣਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ ਇਲੈਕਟ੍ਰਾਨਿਕ ਅਤੇ ਸੰਚਾਰ ’ਚ ਇੰਜੀਨੀਅਰ ਪ੍ਰੀਤੀ ਰਾਠੌੜ ਨੇ ਐੱਮਬੀਏ ਮਾਰਕਟਿੰਗ ਪਤੀ ਮਾਨਵੀਰ ਸਿੰਘ ਸ਼ੇਖਾਵਤ ਨਾਲ ਮਿਲ ਕੇ ਸੁਪਰ ਫੂਡ ਆੱਇਸਟਰ ਮਸ਼ਰੂਮ ਦੀ ਖੇਤੀ ਨੂੰ ਅਪਣਾਇਆ ਸਗੋਂ ਇਸ ਤੋਂ ਉਤਪਾਦਾਂ ਦਾ ਨਿਰਮਾਣ ਕਰਕੇ ਉਸ ਨੂੰ ਵਪਾਰਕ ਰੂਪ ਦਿੱਤਾ ਪ੍ਰੀਤੀ ਰਾਠੌਰ ਨੇ ਕਿਹਾ ਕਿ ਅਸੀਂ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਜੀਵਨ ਜਿਉਣ ਦਾ ਇੱਕ ਸਥਾਈ ਮਾਡਲ ਬਣਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ ਇੱਕ ਦੁਭਾਸ਼ੀਏ ਦੇ ਰੂਪ ’ਚ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸ਼ਾਦੀ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਸਮਾਂ ਦੇ ਸਕਾਂ,
ਆਪਣੀ ਨੌਕਰੀ ਛੱਡ ਦਿੱਤੀ ਕੁਝ ਸਮੇਂ ਬਾਅਦ ਵੱਡੇ ਬੇਟੇ ਨੂੰ ਕਣਕ ਤੋਂ ਐਲਰਜੀ ਹੋ ਗਈ ਇਸ ਲਈ ਇਸ ਨਾਲ ਉਸ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਘੱਟ ਹੋ ਗਈ ਸੀ ਇਸ ਦੌਰਾਨ ਮੈਂ ਵੀ ਥਾਈਰਾਇਡ ਦੀ ਵਜ੍ਹਾ ਨਾਲ ਬਹੁਤ ਪ੍ਰੇਸ਼ਾਨ ਹੋ ਗਈ ਮੈਂ ਪੌਸ਼ਟਿਕ ਅਤੇ ਸਿਹਤ ਆਹਾਰ ਲਈ ਸੋਧ ਕਰ ਰਹੀ ਸੀ ਉਦੋਂ ਮੈਨੂੰ ਆੱਇਸਟਰ ਮਸ਼ਰੂਮ ਬਾਰੇ ਪਤਾ ਚੱਲਿਆ ਕਿ ਇਹ ਔਸ਼ਧੀ ਗੁਣਾਂ ਨਾਲ ਭਰਪੂਰ ਇੱਕ ਸੁਪਰ ਫੂਡ ਹੈ ਇਸ ਤੋਂ ਬਾਅਦ ਇਸ ਦੀ ਖੇਤੀ ਕਰਨ ਦਾ ਮਨ ਬਣਾਇਆ ਅਤੇ ਮਸ਼ਰੂਮ ਦੀ ਖੇਤੀ ਦੇ ਕੁਦਰਤੀ ਤਰੀਕੇ ਅਤੇ ਉਸ ਦੇ ਸਿਹਤ ਦੇ ਲਾਭਾਂ ਦੀ ਖੋਜ ਕੀਤੀ ਇਸ ਤੋਂ ਬਾਅਦ ਰਾਜਸਥਾਨ ਖੇਤੀ ਖੋਜ ਕੇਂਦਰ, ਦੁਰਗਾਪੁਰਾ, ਜੈਪੁਰ ਤੋਂ ਆੱਇਸਟਰ ਮਸ਼ਰੂਮ ਬਾਰੇ ਤਕਨੀਕੀ ਗਿਆਨ ਪ੍ਰਾਪਤ ਕਰਕੇ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਡੂੰਘੀ ਸਿੱਖਿਆ ਪ੍ਰਾਪਤ ਕਰਕੇ ਇਸ ਦੀ ਖੇਤੀ ਸ਼ੁਰੂ ਕਰ ਦਿੱਤੀ
ਪ੍ਰੀਤੀ ਰਾਠੌੜ ਤੇ ਮਾਨਵੀਰ ਸਿੰਘ ਨੇ ਸਾਲ 2019 ’ਚ ਸੋਲਨ ਤੋਂ ਸਿਖਲਾਈ ਲੈ ਕੇ ਅੰਬ੍ਰੋਸੀਆ ਭਾਵ ਈਸ਼ਵਰ ਦਾ ਭੋਜਨ ਨਾਂਅ ਤੋਂ ਮਸ਼ਰੂਮ ਫਾਰਮ ਹਾਊਸ ਦੀ ਸ਼ੁਰੂਆਤ ਕੀਤੀ ਪ੍ਰੀਤੀ ਰਾਠੌੜ ਦੱਸਦੀ ਹੈ ਕਿ ਅੰਬ੍ਰੋਸੀਆ ਸਿਰਫ਼ ਇੱਕ ਖੇਤ ਨਹੀਂ ਹੈ, ਸਗੋਂ ਇੱਕ ਭਾਵਨਾ ਹੈ ਜੋ ਗੁਣਵੱਤਾ ਤੈਅ ਕਰਨ ਲਈ ਸਾਡੇ ਵੱਲੋਂ ਕੀਤੇ ਗਏ ਯਤਨਾਂ ਨਾਲ ਹੁੰਦੀ ਹੈ ਇਸ ਨੂੰ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਸਸਟੇਨੇਬਲ ਮੈਥਡ ਫੋਲੋ ਕਰਦੇ ਹੋਏ ਜ਼ੀਰੋ ਵੈਸਟ ਫਾਰਮਿੰਗ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਫਾਰਮਿੰਗ ਨੂੰ ਇਸ ਲਈ ਅਪਣਾਇਆ ਕਿਉਂਕਿ ਇਹ ਗ੍ਰੋਵਰ, ਕੰਜ਼ਿਊਮਰ ਅਤੇ ਵਾਤਾਵਰਨ ਲਈ ਹੈਲਦੀ ਹੈ ਅਸੀਂ ਆਪਣੇ ਉਤਪਾਦਾਂ ਲਈ ਮੁੜ ਨਵੀਨੀਕਰਨ ਅਤੇ ਬਾਇਓਡਿਗਰੇਡੇਬਲ ਪੈਕਿੰਗ ਦੀ ਵਰਤੋਂ ਕਰਦੇ ਹਾਂ ਅਸੀਂ ਮਸ਼ਰੂਮ ਨੂੰ ਬਾਇਓਡਿਗਰੇਡੇਬਲ ਟ੍ਰੇਅ ’ਚ ਆੱਇਸਟਰ ਮਸ਼ਰੂਮ, ਪੇਪਰ ਪਾਊਚ ’ਚ ਮਸ਼ਰੂਮ ਪਾਊਡਰ ਅਤੇ ਕੱਚ ਦੇ ਜਾਰ ’ਚ ਆਚਾਰ ਪੈਕ ਕਰਦੇ ਹਾਂ ਇਸ ਤੋਂ ਇਲਾਵਾ ਅੋਇਸਟਰ ਮਸ਼ਰੂਮ ਬਿਸਕੁਟ ਅਤੇ ਅੋਇਸਟਰ ਮਸਰੂਮ ਵੜੀ ਦਾ ਵੀ ਨਿਰਮਾਣ ਕਰਦੇ ਹਾਂ
ਮਹੱਤਵਪੂਰਨ ਸਮੱਸਿਆਵਾਂ ਦਾ ਸ਼ਾਨਦਾਰ ਹੱਲ
ਪ੍ਰੀਤੀ ਰਾਠੌੜ ਮੰਨਦੀ ਹੈ ਕਿ ਆੱਇਸਟਰ ਮਸ਼ਰੂਮ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਹੈ ਇਹ ਮਸ਼ਰੂਮ ਆਪਣੇ ਪੋਸ਼ਕ ਮੁੱਲ ਅਤੇ ਹੋਰ ਲਾਭਾਂ ਜਿਵੇਂ ਵਿਟਾਮਿਨ, ਖਣਿਜ, ਪ੍ਰੋਟੀਨ, ਫਾਇਬਰ ਅਤੇ ਸੂਖਮ ਪੋਸ਼ਕ ਤੱਤਾਂ ਨਾਲ ਭਰਪੂਰ ਸੁਪਰ ਫੂਡ ਹੈ ਆੱਇਸਟਰ ਮਸ਼ਰੂਮ ਦੇ ਮਾਮਲੇ ’ਚ ਕਿਸਾਨ ਸਬਸਟ੍ਰੇਟ ਦੇ ਰੂਪ ’ਚ ਮਸ਼ਰੂਮ ਦੀ ਖੇਤੀ ਕਰਨ ਲਈ ਖੇਤੀ ਰਹਿੰਦ-ਖੂੰਹਦ ਦਾ ਵਰਤੋਂ ਕਰ ਸਕਦੇ ਹਨ ਮਸ਼ਰੂਮ ਦੀ ਕਟਾਈ ਤੋਂ ਬਾਅਦ ਉਸ ਦੀ ਖੇਤੀ ਰਹਿੰਦ-ਖੂੰਹਦ ਨੂੰ ਫਿਰ ਤੋਂ ਕੰੰਮ ’ਚ ਲਿਆ ਜਾ ਸਕਦਾ ਹੈ
ਬਿਨਾਂ ਜ਼ਮੀਨ ਦੇ ਖੇਤੀ ਸੰਭਵ
ਪ੍ਰੀਤੀ ਰਾਠੌੜ ਅਨੁਸਾਰ ਅੱਜ-ਕੱਲ੍ਹ ਕਿਸਾਨਾਂ ਨੂੰ ਘੱਟ ਕਾਰਬਨ ਮੁੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਨੂੰ ਵਧਦੀਆਂ ਫਸਲਾਂ ਲਈ ਜ਼ਿਆਦਾ ਰਸਾਇਣਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਕਰਦਾ ਹੈ ਜ਼ਮੀਨ ਦੇ ਰਸਾਇਣਾਂ ਅਤੇ ਹੇਠਾਂ ਵਾਲੇ ਕਾਰਬਨ ਮੁੱਲਾਂ ਦੇ ਉੱਚ ਉਪਯੋਗ ਨੂੰ ਦੇਖਦੇ ਹੋਏ, ਫਸਲ ਦਾ ਪੋਸ਼ਕ ਮੁੱਲ, ਮਾਤਰਾ ਅਤੇ ਗੁਣਵੱਤਾ ਘੱਟ ਹੈ ਜੇਕਰ ਕਿਸਾਨਾਂ ਦੇ ਕੋਲ ਜ਼ਮੀਨ ਅਤੇ ਪਾਣੀ ਦੀ ਕਮੀ ਹੈ, ਤਾਂ ਸਾਨੂੰ ਮਸ਼ਰੂਮ ਦੀ ਖੇਤੀ ਲਈ ਵੱਡੇ ਖੇਤਰ ਦੀ ਜ਼ਰੂਰਤ ਨਹੀਂ ਹੈ ਸ਼ੁਰੂ ਤੋਂ ਅਸੀਂ 10 ਗੁਣਾ 10 ਫੁੱਟ ਸਾਇਜ਼ ਦੇ ਕਮਰੇ ਦੇ ਆਕਾਰ ਨਾਲ ਸ਼ੁਰੂ ਕਰ ਸਕਦੇ ਹਾਂ ਅਸੀਂ ਘੱਟ ਪਾਣੀ ਦੀ ਮਾਤਰਾ ਨਾਲ ਕਮਰੇ ’ਚ ਜਗ੍ਹਾ ਰੈਕ ਦੇ ਨਾਲ ਰੈਕਵਾਇਜ਼ ਖੇਤੀ ਕਰ ਸਕਦੇ ਹਾਂ, ਇਸ ਲਈ ਇਹ ਪੈਸੇ ਬਚਾਉਂਦਾ ਹੈ
ਮਸ਼ਰੂਮ ਨਾਲ ਬਣਾਓ ਕਈ ਉਤਪਾਦ
ਸਾਡੇ ਸਰੀਰ ਦਾ 80 ਤੋਂ 90 ਫੀਸਦੀ ਹਿੱਸਾ ਕਸਰਤ ਨਾਲ ਨਹੀਂ ਸਗੋਂ ਸਿਹਤਮੰਦ ਭੋਜਨ ਨਾਲ ਫਿੱਟ ਅਤੇ ਸਿਹਤਮੰਦ ਰਹਿੰਦਾ ਹੈ ਸਿਹਤਮੰਦ ਸਰੀਰ ਲਈ ਮਸ਼ਰੂਮ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਚਾਹੇ ਕਿਸੇ ਵੀ ਰੂਪ ’ਚ ਗ੍ਰਹਿਣ ਕੀਤਾ ਗਿਆ ਹੋਵੇ ਇਸੇ ਵਜ੍ਹਾ ਨਾਲ ਸ਼ੇਖਾਵਤ ਫੈਮਿਲੀ ਨੇ ਤਾਜ਼ਾ ਆੱਇਸਟਰ ਮਸ਼ਰੂਮ, ਧੁੱਪ ’ਚ ਸੁਕਾਇਆ ਆੱਇਸਟਰ ਮਸ਼ਰੂਮ, ਆੱਇਸਟਰ ਮਸ਼ਰੂਮ ਪਾਊਡਰ ਅਤੇ ਆੱਇਸਟਰ ਮਸ਼ਰੂਮ ਦਾ ਆਚਾਰ, ਬਿਸਕੁਟ ਤੇ ਵੜੀ ਦਾ ਨਿਰਮਾਣ ਕੀਤਾ ਪ੍ਰੀਤੀ ਰਾਠੌੜ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਲੋਕਾਂ ਨੂੰ ਜਾਗਰੂਕਤਾ ਨਾਲ ਚੰਗਾ ਐਕਸਪੋਜ਼ਰ ਮਿਲ ਰਿਹਾ ਹੈ ਜਿਸ ਨਾਲ ਆੱਇਸਟਰ ਮਸ਼ਰੂਮ ਦੇ ਆਰਡਰ ਮਿਲਣ ਲੱਗੇ ਹਨ
ਘਰ ਦੇ ਕਚਰੇ ਤੋਂ ਖਾਦ ਦਾ ਨਿਰਮਾਣ
ਸ਼ੇਖਾਵਤ ਫੈਮਿਲੀ ਨੇ ਘਰ ਦੇ ਕਚਰੇ ਤੋਂ ਹੀ ਜੈਵਿਕ ਖਾਦ ਬਣਾਉਣ ਦਾ ਅਨੋਖਾ ਕੰਮ ਕੀਤਾ ਹੈ ਪ੍ਰੀਤੀ ਰਾਠੌੜ ਨੇ ਕਿਹਾ ਕਿ ਵਾਤਾਵਰਨ ਪ੍ਰਤੀ ਪ੍ਰੇਮ ਕਾਰਨ ਅਸੀਂ ਆਪਣੇ ਘਰ ਦੇ ਗਿੱਲੇ ਅਤੇ ਸੁੱਕੇ ਕਚਰੇ ਨੂੰ ਵੱਖ-ਵੱਖ ਕਰਨਾ ਸ਼ੁਰੂ ਕੀਤਾ ਇਸ ਤੋਂ ਬਾਅਦ ਜੈਵ ਐਨਜ਼ਾਇਮ ਅਤੇ ਗਿੱਲੇ ਕਚਰੇ ਤੋਂ ਖਾਦ ਅਤੇ ਪਲਾਸਟਿਕ ਕਚਰੇ ਨਾਲ ਈਕੋ ਇੱਟ ਬਣਾਉਣੀ ਸ਼ੁਰੂ ਕਰ ਦਿੱਤੀ ਅਜਿਹਾ ਪਿਛਲੇ ਦੋ ਸਾਲਾਂ ਤੋਂ ਕਰ ਰਹੇ ਹਾਂ ਪਹਿਲਾਂ ਆਪਣੇ ਘਰ ’ਚੋਂ ਇਹ ਕੰਮ ਸ਼ੁਰੂ ਕੀਤਾ ਜੋ ਕਿ ਹੁਣ ਆਪਣੇ ਉੱਦਮ ਜ਼ਰੀਏ ਆਮ ਜਨਤਾ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਹੇ ਹਾਂ ਕਿ ਆਪਣੇ ਘਰ ਦੇ ਰੋਜ਼ਾਨਾ ਦੇ ਕਚਰੇ ਦੀ ਵਰਤੋਂ ਕਰਕੇ ਅਸੀਂ ਕਾਰਬਨ ਫੁੱਟ ਪ੍ਰਿੰਟ ਨੂੰ ਘੱਟ ਕਰਕੇ ਕੁਦਰਤ ਨੂੰ ਸਾਫ਼ ਅਤੇ ਸਿਹਤਮੰਦ ਰੱਖ ਸਕਦੇ ਹਾਂ