ਸ਼ਹਿਨਸ਼ਾਹ ਜੀ ਨੇ ਸਾਰੇ ਭਰਮ ਦੂਰ ਕੀਤੇ
-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਜਸਵੰਤ ਸਿੰਘ ਪੁੱਤਰ ਸ. ਲਾਭ ਸਿੰਘ ਚੀਕਾ ਮੰੰਡੀ ਜ਼ਿਲ੍ਹਾ ਕੈਥਲ (ਹਰਿਆਣਾ) ਤੋਂ ਸਤਿਗੁਰ ਜੀ ਦੇ ਇੱਕ ਅਜੀਬ ਕਰਿਸ਼ਮੇ ਦਾ ਵਰਣਨ ਕਰਦਾ ਹੈ:-
ਸੰਨ 1957 ਦੀ ਗੱਲ ਹੈ ਕਿ ਉਸ ਸਮੇਂ ਸਾਡਾ ਸਾਰਾ ਪਰਿਵਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਸੂਜੋ ਕਾਲੀਆ ਵਿੱਚ ਰਹਿੰਦਾ ਸੀ ਮੇਰੇ ਚਾਚਾ ਕਰਤਾਰ ਸਿੰਘ ਜੀ ਲਾਟ ਸਾਹਿਬ ਰਾਮਪੁਰ ਥੇੜ੍ਹੀ ਜ਼ਿਲ੍ਹਾ ਸਰਸਾ ਵਿੱਚ ਰਹਿੰਦੇ ਸਨ ਇੱਕ ਵਾਰ ਮੇਰਾ ਚਾਚਾ ਰਾਮਪੁਰ ਥੇੜ੍ਹੀ ਤੋਂ ਪਿੰਡ ਸੂਜੋ ਕਾਲੀਆ ਸਾਡੇ ਘਰ ਆਇਆ ਉਸ ਨੇ ਸਾਨੂੰ ਦੱਸਿਆ ਕਿ ਸਰਸਾ ਵਿੱਚ ਇੱਕ ਪੂਰਨ ਸੰਤ-ਫਕੀਰ ਆਇਆ ਹੈ ਜੋ ਮਾਇਆ ਵੰਡਦਾ ਹੈ, ਕੱਪੜੇ ਵੰਡਦਾ ਹੈ ਅਤੇ ਗਧਿਆਂ ਨੂੰ ਬੂੰਦੀ ਖਵਾਉਂਦਾ ਹੈ ਅਸੀਂ ਉਸ ਨੂੰ ਕਿਹਾ ਕਿ ਤੂੰ ਝੂਠ ਬੋਲਦਾ ਹੈਂ ਇਸ ਤਰ੍ਹਾਂ ਨਹੀਂ ਹੋ ਸਕਦਾ ਫਕੀਰ ਤਾਂ ਦਰ-ਦਰ ਮੰਗਦੇ ਫਿਰਦੇ ਹਨ, ਮਾਇਆ ਵੰਡਣ ਵਾਲਾ ਕੋਈ ਨਹੀਂ ਵੇਖਿਆ
ਉਹਨਾਂ ਦੇ ਕਹਿਣ ’ਤੇ ਮੇਰੇ ਬਾਪੂ ਜੀ ਅਤੇ ਮਾਤਾ ਜੀ ਸਰਸੇ ਗਏ ਉਹਨਾਂ ਨੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕੀਤੇ, ਸਤਿਸੰਗ ਸੁਣਿਆ ਤੇ ਨਾਮ ਲੈ ਗਏ ਉਹ ਕਈ ਦਿਨਾਂ ਤੱਕ ਡੇਰਾ ਸੱਚਾ ਸੌਦਾ ਸਰਸਾ ਵਿੱਚ ਆਉਂਦੇ ਜਾਂਦੇ ਰਹੇ ਘਰ ਵਾਪਸ ਆ ਕੇ ਮੇਰੇ ਬਾਪੂ ਜੀ ਨੇ ਮੈਨੂੰ ਦੱਸਿਆ ਕਿ ਵਾਕਿਆ ਹੀ ਤੇਰੇ ਚਾਚੇ ਦੀਆਂ ਗੱਲਾਂ ਸੱਚੀਆਂ ਹਨ ਉਹ ਸਭ ਕੁਝ ਵੰਡਦੇ ਹਨ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਉਹ (ਮਸਤਾਨਾ ਜੀ) ਕੁਸ਼ਤੀ (ਘੋਲ) ਕਰਵਾਉਂਦੇ ਹਨ ਜਿੱਤਣ ਵਾਲੇ ਨੂੰ ਚਾਂਦੀ ਅਤੇ ਹਾਰਨ ਵਾਲੇ ਨੂੰ ਸੋਨੇ ਦੇ ਡਾਲਰ ਦਿੰਦੇ ਹਨ ਮੇਰੇ ਮਾਤਾ-ਪਿਤਾ ਦੇ ਇਸ ਤਰ੍ਹਾਂ ਕਹਿਣ ’ਤੇ ਮੈਂ ਸਤਿਸੰਗ ਸੁਣਨ ਲਈ ਖੁਦ ਡੇਰਾ ਸੱਚਾ ਸੌਦਾ ਸਰਸਾ ਆਇਆ ਉਸ ਸਮੇਂ ਬੇਪਰਵਾਹ ਮਸਤਾਨਾ ਜੀ ਸੱਚਾ ਸੌਦਾ ਬਾਗੜ (ਰਾਜਸਥਾਨ) ਵਿੱਚ ਸਨ
ਮੈਂ ਪੁੱਛਦਾ-ਪੁਛਾਉਂਦਾ ਉੱਥੇ ਪਹੁੰਚ ਗਿਆ ਅਤੇ ਸਤਿਸੰਗ ਸੁਣ ਕੇ ਨਾਮ ਲੈ ਲਿਆ ਫਿਰ ਸਾਡਾ ਸਾਰਾ ਪਰਿਵਾਰ ਪ੍ਰੇਮੀ ਬਣ ਗਿਆ ਨਾਮ ਲੈੈਣ ਤੋਂ ਬਾਅਦ ਮੈਂ ਜਦੋਂ ਵੀ ਡੇਰਾ ਸੱਚਾ ਸੌਦਾ ਵਿੱਚ ਜਾਂਦਾ, ਦੋ-ਤਿੰਨ ਮਹੀਨੇ ਸੇਵਾ ਵਿੱਚ ਲਾ ਕੇ ਜਾਂਦਾ ਜਿਸ ਤਰ੍ਹਾਂ ਦਾ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਹੁਕਮ ਹੁੰਦਾ, ਮੈਂ ਉਸ ਤਰ੍ਹਾਂ ਹੀ ਸੇਵਾ ਕਰਦਾ ਇੱਕ ਵਾਰ ਚੋਜ਼ੀ ਸਤਿਗੁਰ ਜੀ ਨੇ ਸਾਨੂੰ (ਦੋ ਸੇਵਾਦਾਰਾਂ ਨੂੰ) ਹੁਕਮ ਫਰਮਾਇਆ, ‘‘ਜਾਓ ਪਾਥੀਆਂ ਵੇਚ ਆਓ ਗਾੜੀ ਪਰ ਚੜ੍ਹ ਜਾਓ, ਜੈਸੇ ਕੋਈ ਲੇ, ਦੇ ਦੇਨਾ ਕੋਈ ਪੈਸਾ ਦੇ ਤੋ ਭੀ ਠੀਕ ਹੈ
ਔਰ ਨਾ ਦੇ ਤੋ ਭੀ ਠੀਕ ਹੈ’’ ਸ਼ਹਿਨਸ਼ਾਹ ਜੀ ਦਾ ਹੁਕਮ ਮਿਲਦੇ ਹੀ ਅਸੀਂ ਦੋ ਬੋਰੀਆਂ ਪਾਥੀਆਂ ਦੀਆਂ ਭਰ ਲਈਆਂ ਅਤੇ ਉਹਨਾਂ ਨੂੰ ਚੁੱਕ ਕੇ ਰੇਲਵੇ ਸਟੇਸ਼ਨ ਸਰਸਾ ’ਤੇ ਚਲੇ ਗਏ ਅਤੇ ਗੱਡੀ ਆਈ ਤਾਂ ਉਸ ਵਿੱਚ ਚੜ੍ਹ ਗਏ ਤੇ ਅਗਲੇ ਸਟੇਸ਼ਨ ’ਤੇ ਉਤਰ ਗਏ ਸਤਿਗੁਰ ਦੇ ਹੁਕਮ ਅਨੁਸਾਰ ਅਸੀਂ ਪਿੰਡ ਵਿੱਚ ਹੋਕਾ ਦਿੱਤਾ ਕਿ ਲੈ ਲਓ ਭਾਈ, ਲੈ ਲਓ, ਸੱਚੇ ਸੌਦੇ ਦੀਆਂ ਪਾਥੀਆਂ ਲੈ ਲਓ ਲੋਕ ਸਾਨੂੰ ਦੇਖ ਕੇ ਹੱਸਦੇ ਤਾਂ ਅਸੀਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਦਿੰਦੇ ਉਹ ਪਾਥੀਆਂ ਅਸੀਂ ਵੇਚ ਦਿੱਤੀਆਂ ਉਹਨਾਂ ਪਾਥੀਆਂ ਦੇ ਬਦਲੇ ਸਾਨੂੰ ਦੋ ਮੋਰੀ ਵਾਲੇ ਪੈਸੇ ਮਿਲੇ ਜਦੋਂ ਕਿ ਸਾਡਾ ਕਿਰਾਇਆ ਉਸ ਤੋਂ ਜ਼ਿਆਦਾ ਲੱਗ ਗਿਆ ਸਾਨੂੰ ਮਹਿਸੂਸ ਹੋਇਆ ਕਿ ਸਾਡੀ ਦਿਹਾੜੀ ਵੀ ਨਹੀਂ ਬਣੀ ਜਦੋਂ ਅਸੀਂ ਵਾਪਸ ਆਏ ਤਾਂ ਉਸ ਸਮੇਂ ਮਸਤਾਨਾ ਜੀ ਮਹਾਰਾਜ ਪਹਿਲਾਂ ਬਣੇ ਗੇਟ ਦੀ ਡਿਊਡੀ ਵਿੱਚ ਖੜ੍ਹੇ ਸਨ ਜੋ ਸ਼ਾਹ ਮਸਤਾਨਾ ਜੀ ਧਾਮ ਦੇ ਉੱਤਰ-ਪੂਰਬੀ ਦਿਸ਼ਾ ਵਿੱਚ ਸੀ ਬੇਪਰਵਾਹ ਜੀ ਸਾਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਬਚਨ ਫਰਮਾਇਆ, ‘‘ਜਲੰਧਰੀਆ ਬੇਟਾ! ਬੇਚ ਆਏ ਬਹੁਤ ਮੁਨਾਫਾ ਉਠਾ ਆਏ ਜਿਸ ਘਰ ਮੇਂ ਭੀ ਪਾਥੀ ਜਲੇਗੀ, ਖਾਣਾ ਬਨੇਗਾ, ਵੋਹ ਸਭ ਪ੍ਰੇਮੀ ਬਨ ਜਾਏਂਗੇ’’
ਮੈਂ ਜਦੋਂ ਵੀ ਡੇਰਾ ਸੱਚਾ ਸੌਦਾ ਵਿੱਚ ਸੇਵਾ ਕਰਦਾ ਤਾਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਮੈਨੂੰ ਜਲੰਧਰੀਆ ਕਹਿ ਕੇ ਬੁਲਾਉਂਦੇ ਸ਼ਹਿਨਸ਼ਾਹ ਜੀ ਨੇ ਮੇਰਾ ਨਾਂਅ ਕਦੇ ਨਹੀਂ ਲਿਆ ਸੀ ਜਦੋਂ ਕਦੇ ਮੈਂ ਕੋਲ ਨਾ ਹੁੰਦਾ ਤਾਂ ਸ਼ਹਿਨਸ਼ਾਹ ਜੀ ਦੂਸਰੇ ਸੇਵਾਦਾਰਾਂ ਨੂੰ ਮੈਨੂੰ ਬੁਲਾਉਣ ਲਈ ਭੇਜਦੇ ਤਾਂ ਵੀ ਇਹੀ ਕਹਿੰਦੇ ਕਿ ਜਲੰਧਰੀਆ ਕੋ ਬੁਲਾ ਕੇ ਲਿਆਓ ਸ਼ਹਿਨਸ਼ਾਹ ਮਸਤਾਨਾ ਜੀ ਦੇ ਬਿਨਾਂ ਮੈਨੂੰ ਕੋਈ ਵੀ ਜਲੰਧਰੀਆ ਨਹੀਂ ਕਹਿੰਦਾ ਸੀ ਅਤੇ ਨਾ ਹੀ ਕਿਸੇ ਨੇ ਕਿਹਾ
ਜਦੋਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਆਪਣਾ ਨੂਰੀ ਚੋਲ਼ਾ ਬਦਲ ਗਏ ਤੇ ਮੈਨੂੰ ਇਸ ਗੱਲ ਦਾ ਸਭ ਤੋਂ ਵੱਧ ਪਛਤਾਵਾ ਹੋਇਆ ਕਿ ਮੈਨੂੰ ਜਲੰਧਰੀਆ ਕਹਿਣ ਵਾਲਾ ਇਸ ਦੁਨੀਆਂ ਵਿੱਚ ਨਹੀਂ ਹੈ ਇਹ ਗੱਲ ਮੇਰੇ ਅੰਤਰ-ਹਿਰਦੇ ਵਿੱਚ ਬੈਠ ਗਈ ਕਿ ਹੁਣ ਮੈਨੂੰ ਕੋਈ ਜਲੰਧਰੀਆ ਨਹੀਂ ਕਹੇਗਾ
ਦੁਕਾਨਦਾਰੀ ਦੇ ਨਾਲ-ਨਾਲ ਮੈਂ ਵੈਦਗੀ ਵੀ ਕਰਦਾ ਹਾਂ, ਇਸ ਵਿਚਾਰ ਨਾਲ ਕਿ ਜਿੰਨਾ ਕਿਸੇ ਦਾ ਭਲਾ ਹੋ ਸਕੇ, ਕਰਨਾ ਚਾਹੀਦਾ ਹੈ ਸੰਨ 2001 ਦੀ ਗੱਲ ਹੈ ਮੈਂ ਆਪਣੇ ਦੁਆਰਾ ਬਣਾਈ ਪੀਲੀਏ ਦੀ ਦਵਾਈ ਲੈ ਕੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਸੇਵਾ ਕਰ ਰਹੇ ਸਤਿਬ੍ਰਹਮਚਾਰੀ ਸੇਵਾਦਾਰ ਵੈਦ ਆਤਮਾ ਸਿੰਘ ਜੀ ਦੇ ਕੋਲ ਪਹੁੰਚਿਆ ਵੈਦ ਆਤਮਾ ਸਿੰਘ ਜੀ ਮੈਨੂੰ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਕੋਲ ਲੈ ਗਏ ਵੈਦ ਜੀ ਨੇ ਮੇਰੀ ਜਾਣ-ਪਹਿਚਾਣ ਪ੍ਰੇਮੀ ਜਸਵੰਤ ਸਿੰਘ ਚੀਕਾ ਮੰਡੀ ਜ਼ਿਲ੍ਹਾ ਕੈਥਲ ਦੇ ਰੂਪ ਵਿੱਚ ਪੂਜਨੀਕ ਹਜ਼ੂੂਰ ਪਿਤਾ ਜੀ ਨਾਲ ਕਰਵਾਈ ਤੇ ਦੱਸਿਆ ਕਿ ਪ੍ਰੇਮੀ (ਜਸਵੰਤ ਸਿੰਘ) ਨੇ ਪੀਲੀਏ ਦੇ ਰੋਗੀਆਂ ਲਈ ਦਵਾਈ ਤਿਆਰ ਕੀਤੀ ਹੈ ਇਸ ’ਤੇ ਦਿਆਲੂ ਹਜ਼ੂਰ ਪਿਤਾ ਜੀ ਨੇ ਆਦੇਸ਼ ਫਰਮਾਇਆ, ‘‘ਬੇਟਾ! ਦਵਾਈ ਨਾਅਰਾ ਲਾ ਕੇ ਪਾਈਂ, ਅਰਾਮ ਆਏਗਾ’’ ਇਸ ਤੋਂ ਬਾਅਦ ਮੈਂ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਦੱਸਿਆ ਕਿ ਮੈਂ ਬੇਪਰਵਾਹ ਪਰਮ ਸੰਤ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਦਾਤ ਲਈ ਹੈ
ਇਸ ਵਾਕ ਨੂੰ ਸੁਣ ਕੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ, ਬੇਟਾ! ਤੇਰੇ ਸਾਹਮਣੇ ਤਾਂ ਬੈਠੇ ਹਾਂ’’ ਪਰ ਮੈਨੂੰ ਭਰਮ ਹੋ ਗਿਆ ਕਿ ਖੁਦ ਪੂਜਨੀਕ ਹਜ਼ੂਰ ਪਿਤਾ ਜੀ ਸ਼ਹਿਨਸ਼ਾਹ ਮਸਤਾਨਾ ਜੀ ਕਿਸ ਤਰ੍ਹਾਂ ਹੋ ਸਕਦੇ ਹਨ? ਮੈਂ ਮਨ ਹੀ ਮਨ ਵਿੱਚ ਸੋਚਣ ਲੱਗਿਆ ਕਿ ਜੇਕਰ ਬੇਪਰਵਾਹ ਮਸਤਾਨਾ ਜੀ ਹੀ ਹਜ਼ੂਰ ਪਿਤਾ ਜੀ ਹਨ ਤਾਂ ਉਸ ਸਮੇਂ ਦਾ ਕੋਈ ਬਚਨ ਸੁਣਾਉਣ ਮੈਂ ਆਪਣੇ ਮਨ ਵਿੱਚ ਇਸ ਤਰ੍ਹਾਂ ਸੋਚ ਹੀ ਰਿਹਾ ਸੀ ਕਿ ਸਰਵ ਸਮਰੱਥ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ, ‘‘ਜਲੰਧਰੀਆ ਬੇਟਾ! ਠੀਕ ਹੋ ਗਿਆ’’ ਸ਼ਹਿਨਸ਼ਾਹ ਹਜ਼ੂਰ ਪਿਤਾ ਜੀ ਦਾ ਐਨਾ ਹੀ ਕਹਿਣਾ ਸੀ
ਕਿ ਮੈਂ ਬੇਹੱਦ ਸ਼ਰਮਿੰਦਾ ਹੋਇਆ ਮੈਨੂੰ ਐਨੀ ਸ਼ਰਮ ਮਹਿਸੂਸ ਹੋਈ ਕਿ ਜੀਅ ਕਰਦਾ ਸੀ ਕਿ ਮੈਂ ਧਰਤੀ ਵਿੱਚ ਧਸ ਜਾਵਾਂ ਕਿ ਜੋ ਮੈਂ ਕੁੱਲ ਮਾਲਕ ਸ਼ਹਿਨਸ਼ਾਹ ਹਜ਼ੂਰ ਪਿਤਾ ਜੀ ਦੀ ਪ੍ਰੀਖਿਆ ਲਈ ਪਰ ਮੇਰੇ ਮਨ ਦੇ ਸਾਰੇ ਭਰਮ ਦੂਰ ਹੋ ਗਏ ਸਨ ਮੇਰੀ ਰੂਹ ਸਤਿਗੁਰ ਦਾ ਧੰਨ-ਧੰਨ ਕਰ ਉੱਠੀ ਕਿ ਅੱਜ ਮੇਰੇ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਤੀਸਰੀ ਬਾੱਡੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਵਿੱਚ ਬੈਠ ਕੇ ਮੈਨੂੰ ਜਲੰਧਰੀਆ ਕਿਹਾ ਹੁਣ ਮੇਰਾ ਮਨ ਮੰਨ ਗਿਆ ਕਿ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਕੋਈ ਹੋਰ ਨਹੀਂ, ਬਲਕਿ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਖੁਦ ਹਨ ਹੁਣ ਮੇਰੇ ਮਨ ਨੇ ਮੰਨ ਲਿਆ ਹੈ ਕਿ ਜੋ ਸ਼ਹਿਨਸ਼ਾਹ ਮਸਤਾਨਾ ਜੀ ਫਰਮਾਇਆ ਕਰਦੇ ਸਨ ਕਿ ‘ਅਸੀਂ ਤੀਸਰੀ ਬਾੱਡੀ ਮੇਂ ਆਏਂਗੇ,’ ਉਹ ਬਚਨ ਸੱਚ ਹਨ ਅਤੇ ਇਹ ਸੱਚਾਈ ਉਪਰੋਕਤ ਪ੍ਰਮਾਣ ਤੋਂ ਸਪੱਸ਼ਟ ਹੈ
ਸਤਿਗੁਰ ਖੁਦ ਹੀ ਕੁੱਲ ਮਾਲਕ, ਈਸ਼ਵਰ, ਖੁਦਾ, ਰੱਬ, ਅੱਲ੍ਹਾ, ਭਗਵਾਨ ਹੈ ਉਹ ਘਟ-ਘਟ ਦੀ ਜਾਣਨ ਵਾਲਾ ਹੁੰਦਾ ਹੈ ਉਸ ਨੂੰ ਕੁਝ ਵੀ ਦੱਸਣਾ ਨਹੀਂ ਪੈਂਦਾ ਉਹ ਖੁਦ ਹੀ ਅੰਦਰ ਦੀਆਂ ਗੱਲਾਂ ਜਾਣ ਕੇ ਜਵਾਬ ਦੇ ਦਿੰਦਾ ਹੈ ਜਿਸ ਤਰ੍ਹਾਂ ਕਿ ਉਪਰੋਕਤ ਪ੍ਰਮਾਣ ਤੋਂ ਸਪੱਸ਼ਟ ਹੈ