ਮੌਤ ਦਾ ਢੇਰ ਬਣੀ ਇਮਾਰਤ ’ਚੋਂ ਬਚਾਈਆਂ ਕਈ ਜ਼ਿੰਦਗੀਆਂ – ਮਸੀਹਾ ਬਣ ਪਹੁੰਚੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ
ਦਿੱਲੀ ਦੇ ਮੁਸਤਫਾਬਾਦ ’ਚ 19 ਅਪਰੈਲ ਦੀ ਸਵੇਰੇ 2:50 ਵਜੇ ਅਚਾਨਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਿੱਗ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਦਿੱਲੀ ਦੇ ਮੁਸਤਫਾਬਾਦ, ਕਰਾਵਲ ਨਗਰ, ਗੋਕਲਪੁਰੀ, ਮੰਡੋਲੀ, ਨੰਦਨਗਰੀ, ਸ਼ਾਹਦਰਾ ਜੋਨ ਦੇ ਵੱਖ-ਵੱਖ ਬਲਾਕਾਂ ਤੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜ ’ਚ ਜੁਟ ਗਏ ਇਸ ਦੌਰਾਨ ਇਨ੍ਹਾਂ ਸੇਵਾਦਾਰਾਂ ਨੇ ਐੱਨ.ਡੀ.ਆਰ.ਐੱਫ., ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਟੀਮ ਨਾਲ ਮਿਲ ਕੇ ਮਲਬੇ ’ਚ ਫਸੇ 22 ਜਣਿਆਂ ਨੂੰ ਬਾਹਰ ਕੱਢਣ ’ਚ ਮੱਦਦ ਕੀਤੀ ਦਿਨ ਭਰ ਐੱਨ.ਡੀ.ਆਰ.ਐੱਫ. ਦੇ ਅਧਿਕਾਰੀ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਰੈਸਕਿਊ ਅਪਰੇਸ਼ਨ ’ਚ ਜੁਟੇ ਰਹੇ ਹਾਲਾਂਕਿ ਇਸ ਹਾਦਸੇ ’ਚ 11 ਤੋਂ ਜ਼ਿਆਦਾ ਜਣੇ ਮੌਤ ਦਾ ਗਰਾਸ ਬਣ ਗਏ, ਪਰ ਸੇਵਾਦਾਰਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੇਜ਼ ਗਤੀ ਨਾਲ ਚਲਾਉਣ ਦੀ ਵਜ੍ਹਾ ਨਾਲ ਦਰਜ਼ਨਾਂ ਜਖ਼ਮੀਆਂ ਨੂੰ ਸਮੇਂ ’ਤੇ ਇਲਾਜ ਨਸੀਬ ਹੋਇਆ ਜਿਸ ਨਾਲ ਉਨ੍ਹਾਂ ਦੀ ਜਾਨ ਬਚ ਸਕੀ
ਇਸ ਦੌਰਾਨ ਯਮੁਨਾ ਵਿਹਾਰ ਦੇ ਤਹਿਸੀਲਦਾਰ ਰਾਜੇਸ਼ ਧਵਨ ਨੇ ਡੇਰਾ ਸੱਚਾ ਸੌਦਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਨੂੰ ਮੈਂ 2013 ਤੋਂ ਦੇਖ ਰਿਹਾ ਹਾਂ ਕਿ ਇਹ ਸਮਾਜ ਲਈ ਬਹੁਤ ਵਧੀਆ ਕਾਰਜ ਕਰ ਰਹੇ ਹਨ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਤਾਂ ਇਨ੍ਹਾਂ ਨੇ ਉੱਥੇ ਪਹੁੰਚ ਕੇ ਪੂਰੀ ਮੱਦਦ ਕੀਤੀ ਹੈ ਇੱਥੇ ਵੀ ਇਨ੍ਹਾਂ ਨੇ ਮਲਬਾ ਹਟਾਉਣ ਅਤੇ ਮਲਬੇ ’ਚ ਫਸੇ ਲੋਕਾਂ ਨੂੰ ਕੱਢਣ ’ਚ ਆਪਣਾ ਪੂਰਾ ਸਹਿਯੋਗ ਦਿੱਤਾ ਐਨਾ ਹੀ ਨਹੀਂ, ਸਗੋਂ ਖਾਣ-ਪੀਣ ਤੱਕ ਦਾ ਪ੍ਰਬੰਧ ਵੀ ਇਨ੍ਹਾਂ ਨੇ ਖੁਦ ਆਪਣੇ ਵੱਲੋਂ ਕੀਤਾ ਹੈ
ਦੂਜੇ ਪਾਸੇ ਬਚਾਅ ਕਾਰਜ ’ਚ ਜੁਟੀ ਐੱਨ.ਡੀ.ਆਰ.ਐੱਫ. ਦੀ 16ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਅਜੀਤ ਆਰ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ’ਚ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਰਾਹਤ ਅਤੇ ਬਚਾਅ ਕਾਰਜਾਂ ’ਚ ਬਹੁਤ ਵਧੀਆ ਸਹਿਯੋਗ ਕੀਤਾ ਹੈ ਇਨ੍ਹਾਂ ਵਾਂਗ ਹੋਰਾਂ ਲੋਕਾਂ ਨੂੰ ਵੀ ਅਜਿਹੇ ਕੰਮਾਂ ’ਚ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ
Table of Contents
ਹਨੇ੍ਹਰੀ ਨਾਲ ਖੇਤਾਂ ’ਚ ਫੈਲੀ ਭਿਆਨਕ ਅੱਗ ਤਾਂ ਡੇਰਾ ਸੇੇਵਾਦਾਰ ਬਣੇ ਬਚਾਅ ਦੀ ਢਾਲ
18 ਅਪਰੈਲ ਨੂੰ ਦੁਪਹਿਰ ਬਾਅਦ ਮੌਸਮ ’ਚ ਹੋਏ ਬਦਲਾਅ ਤੋਂ ਬਾਅਦ ਤੇਜ਼ ਹਨੇ੍ਹਰੀ ਨੇ ਹਰਿਆਣਾ ’ਚ ਸਭ ਕੁਝ ਡਾਵਾਂਡੋਲ ਕਰ ਦਿੱਤਾ ਹਨੇ੍ਹਰੀ ਦੇ ਚੱਲਦਿਆਂ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਅੱਗ ਲੱਗਣ ਨਾਲ ਖੇਤਾਂ ’ਚ ਖੜ੍ਹੀ ਕਣਕ ਦੀ ਪੱਕੀ ਹੋਈ ਸੈਂਕੜੇ ਏਕੜ ਦੀ ਫਸਲ ਖ਼ਤਮ ਹੋ ਗਈ ਹਾਲਾਂਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸਥਾਨਕ ਲੋਕਾਂ ਅਤੇ ਪ੍ਰਸ਼ਾਸਨਿਕ ਅਮਲੇ ਨਾਲ ਮਿਲ ਕੇ ਭਿਆਨਕ ਰੂਪ ਧਾਰਨ ਕਰ ਚੁੱਕੀ ਇਸ ਅੱਗ ’ਤੇ ਕਾਬੂ ਪਾ ਲਿਆ, ਨਹੀਂ ਤਾਂ ਨੁਕਸਾਨ ਦਾ ਇਹ ਦਾਇਰਾ ਹੋਰ ਵੱਡਾ ਹੋ ਸਕਦਾ ਸੀ ਸਰਸਾ ਜ਼ਿਲ੍ਹੇ ਦੇ ਨਾਥੂਸਰੀ ਚੌਪਟਾ, ਡਿੰਗ ਮੰਡੀ ਸਮੇਤ ਹੋਰ ਥਾਵਾਂ ’ਤੇ ਖੇਤਾਂ ’ਚ ਖੜ੍ਹੀ ਫਸਲ ’ਚ ਅੱਗ ਲੱਗ ਗਈ ਪਿੰਡ ਰਸੂਲਪੁਰ ਅਤੇ ਸੂਚਾਨ ਕੋਟਲੀ ਪਿੰਡ ਦੇ ਕੋਲ ਖੇਤਾਂ ’ਚ ਭਿਆਨਕ ਅੱਗ ਲੱਗ ਗਈ
ਇਹ ਅੱਗ ਸ਼ੇਰਪੁਰਾ ਮੋੜ ਤੋਂ ਸ਼ੁਰੂ ਹੋ ਕੇ ਸੁਚਾਨ ਪਿੰਡ ਤੱਕ ਲਗਭਗ ਢਾਈ ਕਿਲੋਮੀਟਰ ’ਚ ਫੈਲ ਗਈ ਅੱਗ ਆਬਾਦੀ ਖੇਤਰ ਵੱਲ ਵਧਣ ਲੱਗੀ ਤਾਂ ਪਿੰਡ ਵਾਲਿਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਮੰਗ ’ਤੇ ਡੇਰਾ ਸੱਚਾ ਸੌਦਾ ਦੇ ਸਰਸਾ, ਕਲਿਆਣ ਨਗਰ, ਅਮਰਜੀਤਪੁਰਾ ਸਮੇਤ ਆਸ-ਪਾਸ ਦੇ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਮੌਕੇ ’ਤੇ ਪਹੁੰਚੇ ਹਾਲਾਂਕਿ ਤੇਜ ਹਨੇ੍ਹਰੀ ਕਾਰਨ ਅੱਗ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਸੀ, ਪਰ ਫਿਰ ਵੀ ਸੇਵਾਦਾਰਾਂ ਨੇ ਹਿੰਮਤ ਨਹੀਂ ਹਾਰੀ ਡੇਰਾ ਪੇ੍ਰਮੀਆਂ ਦੇ ਇਸ ਸਹਿਯੋਗ ’ਤੇ ਕੋਟਲੀ ਪਿੰਡ ਦੇ ਸਰਪੰਚ ਪ੍ਰਤੀਨਿਧੀ ਸਤੀਸ਼ ਕੁਮਾਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅੱਗ ’ਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਨਾਲ ਲੱਗਦੇ ਪਿੰਡਾਂ ਨੂੰ ਵੀ ਆਪਣੀ ਲਪੇਟ ’ਚ ਲੈ ਲੈਂਦੀ ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਡੇਰਾ ਸੇਵਾਦਾਰਾਂ ਨੇ ਆਪਣੇ ਟਰੈਕਟਰ ਅਤੇ ਫਾਇਰ ਬ੍ਰਿਗੇਡ ਗੱਡੀ ਦੀ ਮੱਦਦ ਨਾਲ ਅੱਗ ਬੁਝਾ ਕੇ ਲੋਕਾਂ ਦੀ ਜਾਨ ਬਚਾਈ ਹੈ
ਪਾਵਰ ਗਰਿੱਡ ’ਚ ਲੱਗੀ ਅੱਗ, ਸੇਵਾਦਾਰਾਂ ਨੇ ਪਾਇਆ ਕਾਬੂ
19 ਅਪਰੈਲ ਨੂੰ ਦੁਪਹਿਰ ਮਲੋਟ (ਪੰਜਾਬ) ਦੇ ਬਠਿੰਡਾ ਰੋਡ ਸਥਿਤ 132 ਕੇਵੀਏ ਗਰਿੱਡ ਸਟੇਸ਼ਨ ’ਚ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਐਨੀ ਭਿਆਨਕ ਸੀ ਕਿ ਉਸ ਦੀਆਂ ਲਪਟਾਂ ਬਹੁਤ ਉੱਚਾਈ ਤੱਕ ਦਿਖਾਈ ਦੇ ਰਹੀਆਂ ਸਨ ਅੱਗ ਨੇ ਪੂਰੇ ਗਰਿੱਡ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਅੰਦਰ ਰੱਖੇ ਨਵੇਂ-ਪੁਰਾਣੇ ਟਰਾਂਸਫਾਰਮਰਾਂ ’ਚ ਧਮਾਕੇ ਹੋਣ ਲੱਗੇ ਜਿਵੇਂ ਹੀ ਇਹ ਜਾਣਕਾਰੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਮਲੋਟ, ਅਬੋਹਰ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਉਹ ਸੈਂਕੜਿਆਂ ਦੀ ਗਿਣਤੀ ’ਚ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨਾਲ ਮਿਲ ਕੇ ਅੱਗ ਬੁਝਾਉਣ ’ਚ ਜੁਟ ਗਏ ਕਈ ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਸੇਵਾਦਾਰਾਂ ਨੇ ਜਾਨ ਦਾ ਜ਼ੋਖਿਮ ਲੈ ਕੇ ਨਿਗਮ ਦਫਤਰ ’ਚ ਜ਼ਰੂਰੀ ਦਸਤਾਵੇਜ਼, ਕੰਪਿਊਟਰ ਅਤੇ ਹੋਰ ਕੀਮਤੀ ਸਾਮਾਨ ਵੀ ਸੁਰੱਖਿਅਤ ਬਾਹਰ ਕੱਢਣ ’ਚ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਕੀਤਾ
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਸਤੀਸ਼ ਹਾਂਡਾ ਇੰਸਾਂ, ਗਗਨਦੀਪ ਸਿੰਘ ਇੰਸਾਂ, ਰਾਜਿੰਦਰ ਬਾਂਸਲ ਇੰਸਾਂ ਅਤੇ ਹਰਦੀਪ ਸੱਗੂ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਹਰ ਆਫਤ ’ਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੇਵਾ ਲਈ ਤਿਆਰ ਰਹਿੰਦੇ ਹਨ ਪਾਵਰ ਹਾਊਸ ’ਚ ਲੱਗੀ ਅੱਗ ਨੂੰ ਬੁਝਾਉਣ ’ਚ 300 ਤੋਂ ਜ਼ਿਆਦਾ ਸੇਵਾਦਾਰਾਂ ਨੇ ਮੋਰਚਾ ਸੰਭਾਲਿਆ ਅਤੇ ਆਪਣੀ ਜਾਨ ’ਤੇ ਖੇਡਦੇ ਹੋਏ ਅੱਗ ਬੁਝਾ ਕੇ ਸ਼ਹਿਰ ’ਚ ਹੋਣ ਵਾਲੇ ਸੰਭਾਵਿਤ ਵੱਡੇ ਹਾਦਸੇ ਨੂੰ ਟਾਲ ਦਿੱਤਾ